ਪਿਆਰ ਮਤਲੱਬ ਨੂੰ ਹੁੰਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਰੱਬ ਕਰੇ ਸਾਨੂੰ ਇੱਕ ਦੂਜੇ ਤੱਕ ਮਤਲੱਬ, ਲਾਲਚ ਬੱਣਿਆ ਰਹੇ। ਪਰਿਵਾਰ ਸਮਾਜ ਦਾ ਪਿਆਰ ਸਤਿਕਾਰ ਕਰਦੇ ਰਹੀਏ। ਇੱਕ ਦੂਜੇ ਦੀ ਲੋੜ ਪੈਂਦੀ ਰਹੇ। ਸਾਡੀ ਜਿੰਦਗੀ ਪਿਆਰ ਵਿੱਚ ਲੰਘਦੀ ਰਹੇ। ਪਿਆਰ ਵਿੱਚ ਜਾਨ ਸੌਖੀ ਲੰਘਦੀ ਹੈ। ਜੀਵਨ ਰੌਚਕ ਬੱਣਇਆ ਰਹਿੰਦਾ ਹੈ। ਉਤਸ਼ਾਹ ਬੱਣਿਆ ਰਹਿੰਦਾ ਹੈ। ਪਿਆਰ ਵਿੱਚ ਕੰਮ ਕਰਨ ਦੀ ਸ਼ਕਤੀ ਬਣੀ ਰਹਿੰਦੀ ਹੈ। ਮੇਲ-ਜੋਲ ਬਣਇਆ ਰਹਿੰਦਾ ਹੈ। ਪਿਆਰ ਵਿੱਚ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਾਂ। ਅਸੀਂ ਪਿਆਰ ਵਿੱਚ ਪਿਆਰੇ ਅੱਗੇ ਜਾਨ ਹਾਜ਼ਰ ਕਰ ਦਿੰਦੇ ਹਾਂ। ਪਿਆਰ ਨਾਲ ਹਰ ਔਖਾ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਾਂ। ਸੰਪਾਦਕ, ਪਾਠਕਾਂ, ਕਲਮਾਂ ਵਾਲਿਆਂ ਦਾ ਪਿਆਰ ਸ਼ਬਦਾਂ ਨਾਲ ਬੱਜਾ ਹੈ। ਨਵੇ ਖਿਆਲ, ਸੋਚਾਂ, ਖ਼ਬਰਾਂ, ਕਿਸੇ ਕਹਾਣੀਆਂ ਲੱਭਣ ਦਾ ਨਸ਼ਾ ਹੁੰਦਾ ਹੈ। ਪਿਆਰ ਨਸ਼ਾ ਹੀ ਤਾਂ ਹੈ। ਪਿਆਰ ਦੀ ਮਗਰੂਰੀ ਵਿੱਚ ਅਸੀਂ ਦੁਨੀਆਂ ਨੂੰ ਭੁੱਲ ਜਾਂਦੇ ਹਾਂ। ਦੇਸ਼ ਕੌਮ ਦਾ ਪਿਆਰ ਤੱਰਕੀਆਂ ਕਰਨ ਨੂੰ ਪ੍ਰੇਰਦਾ ਹੈ। ਯੋਧੇ ਆਪਣੀਆਂ ਜਾਨਾਂ ਦੇ ਦਿੰਦੇ ਹਨ। ਸਾਰੇ ਲੋਕ ਕਹਿੰਦੇ ਹਨ, " ਪਿਆਰ ਹੋ ਗਿਆ ਹੈ। ਦੁਨੀਆਂ ਦੀ ਵੱਡਮੂਲੀ ਸ਼ੈਅ ਮਿਲ ਗਈ ਹੈ। ਸਾਡਾ ਵਰਗਾ ਖੁਸ਼ ਕਿਸਮਤ ਹੋਰ ਕੋਈ ਨਹੀਂ ਹੈ। " ਫਿਰ ਜਦੋਂ ਪਿਆਰ ਦਾ ਅਸਲੀ ਰੂਪ ਸਹਮਣੇ ਆਉਂਦਾ ਹੈ। ਲੋਕ ਕਹਿੰਦੇ ਸੁਣੇ ਹਨ," ਇਹ ਪਿਆਰ ਧੋਖਾ ਹੈ। ਪਿਆਰ ਬਦਲ ਗਿਆ। ਭਾਵ ਜੋ ਪਿਆਰ ਕੱਲ ਤੱਕ ਸਾਡਾ ਸੀ। ਉਹ ਹੁਣ ਕਿਸੇ ਹੋਰ ਉਤੇ ਮੋਹਤ ਹੋ ਗਿਆ ਹੈ। ਪਿਆਰ ਵਿੱਚ ਕੁੱਝ ਨਹੀਂ ਹੈ। ਪਿਆਰ ਮਤਲੱਬ ਨੂੰ ਹੁੰਦਾ ਹੈ। " ਕੁੱਤੇ ਨੂੰ ਵੀ ਪੁਚਕਾਰੋ ਪੂਛ ਮਾਰਦਾ ਹੈ। ਇੱਕ ਰੋਟੀ ਲਈ ਬੰਦੇ ਦੇ ਦੁਆਲੇ ਫਿਰਦਾ ਹੈ। ਉਵੇਂ ਹੀ ਬੰਦਾ ਬੰਦੇ ਨਾਲ ਲੋੜ ਨੂੰ ਜੁੜਦਾ ਹੈ। ਜਦੋਂ ਪਿਆਰ ਹੁੰਦਾ ਹੈ। ਆਪੇ ਸੋਚੋ ਉਸ ਨਾਲ ਕੀ ਲੋੜਾਂ ਜੁੜੀਆਂ ਹੋਈਆਂ ਸਨ? ਜਿਸ ਨੂੰ ਪਿਆਰ ਕਰਦੇ ਹੋ, ਤੁਹਾਨੂੰ ਆਪ ਨੂੰ ਕੀ ਕੀ ਮਤਲੱਬ ਹਨ? ਬਹੁਤਿਆਂ ਨੂੰ ਕਾਲਜ਼ ਸਮੇਂ ਪਿਆਰ ਹੋ ਜਾਂਦਾ ਹੈ। ਇੱਕ ਦੂਜੇ ਲਈ ਮਰ ਮਿਟਣ ਲਈ ਤਿਆਰ ਹੋ ਜਾਂਦੇ ਹਨ। ਫਿਰ ਇਹੀ ਪਿਆਰ ਮਾਂਪਿਆਂ ਦੇ ਪਿਆਰ ਅੱਗੇ ਝੁਕ ਜਾਂਦਾ ਹੈ। ਪਤੀ-ਪਤਨੀ ਆਉਣ ਦੇ ਨਾਲ ਹੀ, ਮਾਪਿਆ ਤੇ ਭੈਣ ਭਰਾਵਾਂ ਦਾ ਪਿਆਰ ਘੱਟ ਕੇ ਪਤਨੀ ਜੋਗਾ ਰਹਿ ਜਾਂਦਾ ਹੈ। ਪਤੀ-ਪਤਨੀ ਦਾ ਪਿਆਰ ਵੀ ਜੁਵਾਨੀ ਵਿੱਚ ਬੜਾਂ ਭੱਖਦਾ ਹੈ। ਹਰ ਚੀਜ਼ ਦਾ ਚਾਅ ਹੁੰਦਾ ਹੈ। ਫਿਰ ਕੋਲਿਆ ਦੀ ਅੱਗ ਵਾਂਗ ਠੰਡਾਂ ਪੈਣ ਲੱਗਦਾ ਹੈ। ਲੋੜਾ ਵੀ ਘੱਟ ਜਾਂਦੀਆਂ ਹਨ। ਬੱਚੇ ਹੋਣ ਨਾਲ ਬੱਚਿਆਂ ਵਿੱਚ ਵੰਡਿਆ ਜਾਂਦਾ ਹੈ। ਬੱਚੇ ਵੀ ਉਨੀ ਦੇਰ ਹੀ ਪਿਆਰ ਦੀ ਖਿਚ ਕਰਦੇ ਹਨ। ਜਿੰਨੀ ਦੇਰ ਆਪਣੀ ਕਮਾਂਈ ਨਹੀਂ ਕਰਨ ਲੱਗਦੇ। ਵੱਡੇ ਹੁੰਦੇ ਹੀ ਜਾਨਵਰਾਂ ਦੇ ਬੱਚਿਆਂ ਦੇ ਖੰਭ ਨਿਕਲਣ ਵਾਂਗ ਉਡਾਰੀਆਂ ਮਾਰ ਜਾਂਦੇ ਹਨ। ਮਾਂਪੇ ਬੱਚਿਆਂ ਤੋਂ ਸੇਵਾ ਦੀ ਭਾਵਨਾਂ ਰੱਖਦੇ ਹਨ। ਗੁਆਂਢ ਰਿਸ਼ਤੇਦਾਰਾਂ ਨਾਲ ਤਾਂ ਬਣਾ ਕੇ ਰੱਖਦੇ ਹਾਂ। ਇੰਨਾਂ ਤੱਕ ਕਦੇ ਵੇਲੇ-ਕਵੇਲੇ ਲੋੜ ਪੈ ਸਕਦੀ ਹੈ। ਅਸੀ ਸਭ ਮਤਲੱਬ ਲਈ ਜੁੜੇ ਹੋਏ ਹਾਂ। ਜੇ ਮਤਲੱਬ ਹੀ ਨਾਂ ਹੋਵੇ, ਅਸੀਂ ਆਪਣੇ ਆਪ ਵਿੱਚ ਪੂਰੇ ਹੋਈਏ। ਕਦੇ ਇੱਕ ਦੂਜੇ ਨੂੰ ਸਹਿੱਣ ਨਾਂ ਕਰੀਏ। ਕਿਸਾਨ ਮਿੱਟੀ ਨੂੰ ਪਿਆਰ ਕਰਦਾ ਹੈ। ਉਸ ਨੂੰ ਵਹੁਉਂਦਾ ਬੀਜਦਾ ਹੈ। ਉਸ ਵਿਚੋਂ ਉਪਜ ਪੈਦਾ ਕਰਦਾ ਹੈ। ਦਿਨ ਰਾਤ ਉਸ ਦੁਆਲੇ ਹੀ ਘੁੰਮੀ ਜਾਂਦਾ ਹੈ। ਇਸੇ ਤਰਾਂ ਹਰ ਬਿਜ਼ਨਸ ਮੈਨ ਆਪਣੇ ਕੰਮ ਨੂੰ ਪਿਆਰ ਕਰਦਾ ਹੈ। ਪਿਆਰ ਕੰਮ ਲਗਨ ਲੱਗੀ ਰਹੇ। ਬੰਦਾ ਇਸ ਵਿੱਚ ਉਲਝ ਕੇ ਅੰਨਦ ਮਾਣਦਾ ਹੈ। ਜਦੋਂ ਇਹ ਬੁੱਢੇ ਹੋਏ ਬੰਦੇ ਦੇ ਟੁੱਟਣ ਲੱਗ ਜਾਂਦੇ ਹਨ। ਕੋਈ ਰਸਤਾ ਨਹੀਂ ਲੱਭਦਾ। ਜੋ ਬੁੱਢਾਪੇ ਵਿੱਚ ਵੀ ਆਪਣੇ ਘਰ, ਪਰਿਵਾਰ, ਬੱਚਿਆ ਦੇ ਬੱਚਿਆਂ ਨੂੰ ਪਿਆਰ ਕਰਦੇ ਹਨ। ਉਹ ਆਪਣੇ ਮੂਲ ਤੇ ਵਿਆਜ ਨਾਲ ਜੁੜੇ ਰਹਿੰਦੇ ਹਨ।
ਲੋੜ ਨਾਂ ਹੋਵੇ ਬੰਦਾ ਕਿਸੇ ਦਾ ਮਿੱਤਰ ਨਹੀਂ ਹੈ। ਰੱਬ ਦਾ ਡਰ ਨਾਂ ਹੋਵੇ, ਅਸੀਂ ਉਸ ਨੂੰ ਵੀ ਮੰਨਣੋਂ , ਪੂਜਣੋਂ ਹੱਟ ਜਾਈਏ। ਜਿਸ ਤੱਕ ਸਾਨੂੰ ਮਤਲੱਬ ਨਹੀਂ। ਉਸ ਵੱਲ ਅਸੀਂ ਉਕਾ ਧਿਆਨ ਨਹੀਂ ਦਿੰਦੇ। ਹਰ ਕੋਈ ਸੋਚਦਾ ਹੈ। ਕਿਸੇ ਦੂਜੇ ਦੀ ਸਿਰ ਦਰਦੀ ਲੈਣ ਦੀ ਕੀ ਲੋੜ ਹੈ? ਜਾਬ ਤੇ ਅਸੀਂ ਇੱਕ ਸਾਥ ਕੰਮ ਕਰਦੇ ਹਾਂ। ਕਈਆ ਨੂੰ ਨਾਂ ਚਹੁੰਦੇ ਹੋਏ ਵੀ ਸਹੀਂ ਜਾਂਦੇ ਹਾਂ। ਉਨਾਂ ਨਾਲ ਜਾਬ ਤੱਕ ਹੀ ਮਤਲੱਬ ਰੱਖਦੇ ਹਾ। ਜਾਬ ਤੋਂ ਕੰਮ ਮਕਾਉਂਦੇ ਹੀ ਮਸਾਂ ਸੁਖ ਦਾ ਸਾਹ ਲੈਂਦੇ ਹਾਂ। 2005 ਦੀ ਗੱਲ ਹੈ। ਮੇਰਾ ਧਿਆਨ ਧਰਮ ਵੱਲ ਬਹੁਤ ਝੁਕਣ ਲੱਗਾ ਸੀ। ਹਰ ਅੰਮ੍ਰਿਤ ਛੱਕੇ ਵਾਲਾਂ ਮੈਨੂੰ ਰੱਬ ਦਾ ਰੂਪ ਲੱਗਦਾ ਸੀ। ਇੱਕ ਕੁੜੀ ਮਨਦੀਪ ਕੌਰ ਸੀ। ਉਹ ਲੰਬੀ ਲੱਝੀ ਮੈਨੂੰ ਬਹੁਤ ਚੰਗੀ ਲੱਗਦੀ ਸੀ। ਇੱਕ ਦਿਨ ਮੈਂ ਹਿੰਮਤ ਕਰਕੇ ਉਸ ਕੋਲ ਜਾ ਬੈਠੀ। Aੇਹ ਬੈਠੀ ਲੰਗਰ ਵਿੱਚ ਦੁੱਧ ਪੀ ਰਹੀ ਸੀ। ਮੈਂ ਉਸ ਨੂੰ ਫਤਿਹ ਬੁਲਾਈ। ਮੈਂ ਉਸ ਕੋਲ ਬੈਠ ਗਈ। ਮੈਨੂੰ ਲੱਗਾ, ਮੇਰੀ ਖ਼ਾਹਸ਼ ਪੂਰੀ ਹੋ ਗਈ ਹੈ। ਰੱਬ ਦਾ ਸ਼ਕੁਰ ਹੈ। ਮੈਂ ਬਹੁਤ ਖੁਸ਼ ਸੀ। ਮੇਰੀ ਖੁਸ਼ੀ ਸਾਬਣ ਦੀ ਝੱਗ ਵਾਂਗ ਬਣ ਗਈ। ਜਦੋਂ ਉਸ ਨੇ ਮੇਰੇ ਨਾਲ ਜ਼ਹਿਰੀਲੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਕਿਹਾ," ਉਦਾਂ ਤੇਰੇ ਮੂੰਹ ਵਿੱਚ ਜ਼ਬਾਨ ਨਹੀਂ ਹੈ। ਤੂੰ ਮੀਡੀਏ ਵਾਲਿਆਂ ਨੂੰ ਬੜਾ ਕੁੱਝ ਲਿਖ ਕੇ ਦਿੰਦੀ ਹੈ। ਆਪ ਨੂੰ ਬਹੁਤ ਵੱਡੀ ਵਿਧਵਾਨ ਸਮਝਦੀ ਹੈ। ਧਰਮੀਆਂ ਦੇ ਖ਼ਿਲਾਫ ਲਿਖ ਕੇ, ਕੀ ਕਰ ਲਵੇਗੀ? ਲੋਕਾਂ ਨੇ ਤੇਰੀਆਂ ਲਿਖਤਾਂ ਪੜ੍ਹ ਕੇ ਸੰਤਾਂ ਨੂੰ ਮੰਨਣੋਂ ਨਹੀਂ ਹੱਟਣਾਂ। " ਮੈਂ ਕਿਹਾ। " ਮੈਂ ਕਿਸੇ ਸੰਤ ਦੇ ਖ਼ਿਲਾਫ਼ ਨਹੀਂ ਹਾਂ। ਜੇ ਉਹ ਮਾਹਾਰਾਜ ਦੀ ਹਜ਼ੂਰੀ ਵਿੱਚ ਆਪਣੀ ਪੂਜਾ ਕਰਾਉਂਦੇ ਹਨ। ਆਪਣੇ ਗੀਤ ਗਾਉਂਦੇ ਹਨ। ਸ੍ਰੀ ਗੁਰੂ ਗ੍ਰੰਥਿ ਜੀ ਸਹਮਣੇ, ਆਪਦੀ ਹੀ ਪ੍ਰਸੰਸਾ ਕਰਦੇ ਹਨ। ਉਸ ਦੇ ਖ਼ਿਲਾਫ ਲਿਖਣਾਂ ਮੇਰਾ ਧਰਮ ਹੈ। ਮੈਂ ਤਾਂ ਤੁਹਾਡੇ ਕੋਲੋ ਕੁੱਝ ਸਿੱਖਣ ਆਈ ਸੀ। ਤੁਹਾਡੇ ਵਰਗੀ ਬਣਨ ਦਾ ਮਨ ਵਿੱਚ ਚਾਅ ਜਾਗਿਆ ਸੀ। ਤੁਸੀ ਤਾਂ ਮੈਨੂੰ ਨਿਹਾਲ ਹੀ ਹਰ ਦਿੱਤਾ। ਮੇਰੇ ਦਿਮਾਗ ਦੇ ਕਵਾਟ ਖੁੱਲ ਗਏ। " ਵੋਟਾਂ ਵਾਲੇ ਵੋਟਾਂ ਲਈ ਵੋਟਾਂ ਦੇ ਪਿਆਰ ਕਰਕੇ ਜੁੜਦੇ ਹਨ। ਵੋਟਾਂ ਲੈ ਕੇ ਬੰਦੇ ਕੀੜੇ ਮਕੌੜੇ ਲੱਗਣ ਲਗ ਜਾਂਦੇ ਹਨ।

Comments
Post a Comment