ਨਜ਼ਰ ਚੋਰੀ ਦੇ ਕੇ ਸਾਡੇ ਵਿੱਚ ਰੱਖਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਅਸੀਂ ਤੇਰੀ ਉਡੀਕ ਵਿੱਚ ਬੈਠੇ ਰਹਿੰਦੇ।
ਤੇਰੇ ਰਸਤੇ ਅਸੀਂ ਸਦਾ ਦੇਖਦੇ ਰਹਿੰਦੇ।
ਤੇਰੇ ਆਉਣ ਦੀ ਅਸੀਂ ਆਸ ਕਰਦੇ।
ਤੁਸੀਂ ਜਦੋਂ ਆਉਂਦੇ ਹਵਾ ਵਾਂਗ ਲੰਘਦੇ।
ਸਾਡੇ ਕੋਲੋ ਨਜ਼ਰ ਬਚਾ ਤੁਸੀਂ ਲੰਘਦੇ।
ਨਜ਼ਰ ਹੋਰਾਂ ਨਾਲ ਮਿਲਾ ਕੋਲੋ ਲੰਘਦੇ।
ਤੁਸੀਂ ਜਾਣ-ਜਾਣ ਜਦੋਂ ਗੈਰਾਂ ਨਾਲ ਹੱਸਦੇ।
ਲੱਗਦਾ ਹੋਣਾਂ ਜਖ਼ਮਾਂ ਤੇ ਨਮਕ ਛਿੜਕਦੇ।
ਤੁਸੀ ਸਾਡੇ ਦਿਲ ਜਾਨ ਸਭ ਜਖ਼ਮੀ ਕਰਦੇ।
ਸਤਵਿੰਦਰ ਐਦਾ ਖਹਿੜਾ ਨਹੀਂ ਤੇਰਾ ਛੱਡਦੇ।
ਆ ਫਿਰ ਤੇਰੇ ਰਾਹਾਂ ਵਿੱਚ ਜਰ ਰੋਜ਼ ਖੜ੍ਹਦੇ।
ਤੂੰ ਮੰਨ ਅਸੀਂ ਸੱਤੀ ਨੂੰ ਤੇਰੇ ਨਾਂਮ ਲਿਖਦੇ।
ਜਿਥੇ ਮਰਜ਼ੀ ਭੱਜ ਨਹੀਂ ਤੇਰਾ ਖਹਿੜਾ ਛੱਡਦੇ।
ਸੱਜਣਾਂ ਅਸੀਂ ਚੁੱਪਕੇ ਸੇ ਤੇਰੇ ਕੋਲ ਆ ਖੜ੍ਹਦੇ।
ਤੁਸੀਂ ਵੀ ਨਜ਼ਰ ਚੋਰੀ ਦੇ ਕੇ ਸਾਡੇ ਵਿੱਚ ਰੱਖਦੇ।

Comments

Popular Posts