ਤੈ ਹੀ ਮੋਂਡਿਆਂ ਤੇ ਚੱਕਣਾਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਰੁੱਸਿਆਂ ਨਾਂ ਕਰ ਮੇਰੀ ਜਾਨ ਸੱਜਣਾਂ।
ਤੇਰਾ ਮੇਰਾ ਪੈਡਾਂ ਅਜੇ ਨਹੀਂ ਮੁਕਣਾਂ।
ਤੇਰੇ ਬਗੈਰ ਦਿਸਦਾ ਸਾਰਾ ਜੱਗ ਸੱਖਣਾਂ।
ਆਉਂਦਾ ਨਹੀਂ ਸੁੱਖ ਦਾ ਸਾਹ ਸੱਜਣਾਂ।
ਦਿਲ ਨੇ ਨਹੀਂ ਦੁਨੀਆ ਉਤੇ ਲੱਗਣਾਂ।
ਤੇਰੇ ਬਗੈਰ ਅਸੀ ਹੋਰ ਕੋਈ ਨਾਂ ਲੱਭਣਾਂ।
ਤੇਰੇ ਬਗੈਰ ਮੇਰਾ ਮਨ ਨਹੀਂ ਲੱਗਣਾਂ।
ਤੇਰੇ ਬਗੈਰ ਸਾਨੂੰ ਹੋਰ ਕਿੰਨੇ ਰੱਖਣਾਂ।
ਇਹ ਦਿਲ ਸਾਡਾ ਕਿੰਨੇ ਸਾਂਭ ਰੱਖਣਾਂ।
ਸਤਵਿੰਦਰ ਅਸੀਂ ਨਾਂ ਖਿਹੜਾ ਛੱਡਣਾਂ।
ਤੇਰੇ ਗਲੇ ਨਾਲੋ ਨਾਂ ਹੁਣ ਅਸੀਂ ਲੱਥਣਾਂ।
ਤੂੰਹੀਂ ਹੁਣ ਸੱਤੀ ਦਾ ਬੋਝ ਨਿਤ ਚੱਕਣਾਂ।
ਆਖਰੀ ਸਾਹਾਂ ਤੱਕ ਤੈਨੂੰ ਨਹੀਂ ਛੱਡਣਾਂ।
ਕਬਰਾਂ ਤੱਕ ਤੈ ਹੀ ਮੋਂਡਿਆਂ ਤੇ ਚੱਕਣਾਂ।
ਹਰ ਜਨਮ ਵਿੱਚ ਤੈਂਨੂੰ ਹੀ ਅਸੀਂ ਲੱਭਣਾਂ।
   

Comments

Popular Posts