ਕੀ ਸੱਚ ਮੁੱਚ ਭੋਲੇ ਭਾਲੇ ਸਾਧਾਂ ਨੂੰ ਪਿਆਰ ਹੁੰਦਾ ਹੈ ਜਾਂ ਕਦੇ ਕੋਈ, ਕਦੇ ਕੋਈ
-ਸਤਵਿੰਦਰ ਕੌਰ ਸੱਤੀ (ਕੈਲਗਰੀ)
ਕੀ ਸੱਚ ਮੁੱਚ ਭੋਲੇ ਭਾਲੇ ਸਾਧਾਂ ਨੂੰ ਪਿਆਰ ਹੁੰਦਾ ਹੈ? ਜਾਂ ਕਦੇ ਕੋਈ, ਕਦੇ ਕੋਈ। ਦੁਨੀਆਂ ਵਾਲੇ ਜਾਣਦੇ ਹਨ। ਸੋਹਣੀ ਸ਼ਕਲ ਸੂਰਤ ਦੇਖ ਕੇ, ਪਿਆਰ ਤਾ ਆਪੇ ਹੋ ਜਾਂਦਾ ਹੈ। ਜਿਸ ਨੂੰ ਕਦੇ ਜਾਣਦੇ ਵੀ ਨਹੀਂ ਹੁੰਦੇ। ਉਸ ਨਾਲ ਰਾਹ ਜਾਂਦੇ, ਅਣਜਾਣੇ ਬੰਦੇ ਨਾਲ ਪਿਆਰ ਹੋ ਜਾਂਦਾ ਹੈ। ਉਸ ਦੀ ਹਰ ਹਰਕਤ ਪਿਆਰੀ ਲੱਗਦੀ ਹੈ। ਉਸ ਪਿਆਰੇ ਦੀ ਹਰ ਚੀਜ਼ ਨਾਲ ਪਿਆਰ ਹੋ ਜਾਂਦਾ ਹੈ। ਬੰਦੇ ਦੀ ਬੋਲ ਚਾਲ ਡਾਲ ਸਭ ਪਿਆਰੀ ਲੱਗਦੀ ਹੈ। ਉਸ ਕੋਲ ਰਹਿੱਣ ਨੂੰ ਦਿਲ ਕਰਦਾ ਹੈ। ਉਸ ਨੂੰ ਦੇਖਣ ਨੂੰ ਦਿਲ ਕਰਦਾ ਹੈ। ਉਸ ਦੀ ਹਰ ਗੱਲ ਮੰਨਣ ਨੂੰ ਮਨ ਮੰਨ ਜਾਂਦਾ ਹੈ। ਬੰਦਾ ਆਪਣਾਂ ਆਪ ਭੁੱਲ ਕੇ, ਪਿਆਰੇ ਉਤੇ ਧਿਆਨ ਟੱਕਾ ਲੈਂਦਾ ਹੈ। ਰੱਬ ਨੇ ਜੋੜੇ ਉਪਰੋਂ ਧੁਰੋਂ ਬਣਾਂ ਕੇ ਭੇਜੇ ਹਨ। ਦੁਨੀਆਂ ਤੇ ਹਰ ਆਏ ਬੰਦੇ ਨੂੰ ਜੀਵਨ ਸਾਥੀ ਮਿਲ ਹੀ ਜਾਂਦਾ ਹੈ। ਭਾਵੇਂ ਉਸ ਵਿਆਹ ਸ਼ਾਂਦੀ ਹੋਵੇ ਜਾਂ ਲੁੱਕੇ ਛਿਪੇ ਗੱਡੀ ਰੀੜੀਂ ਚੱਲੇ। ਜੇ ਪਿਆਰ ਵਿਚ ਸ਼ੱਕ ਦੀ ਚਿੰਗਆੜੀ ਪੈ ਜਾਵੇ। ਸਭ ਕੁੱਝ ਫੂਕ ਕੇ ਰੱਖ ਦਿੰਦੀ ਹੈ। ਕਈ ਪਿਆਰ ਨੂੰ ਵਪਾਰ ਬਣਾਂ ਲੈਂਦੇ ਹਨ। ਉਨ੍ਹਾਂ ਨੂੰ ਪਿਆਰ ਨਹੀਂ ਜਿਸਮਾਂ ਦੀ ਭੁੱਖ ਲੱਗ ਜਾਂਦੀ ਹੈ। ਕਮਲ ਸਿੱਖ ਧਰਮ ਵਿਚ ਜ਼ਕੀਨ ਕਰਦੀ ਸੀ। ਉਸ ਨੂੰ ਘਰਦਿਆ ਵੱਲੋਂ ਸ਼ੁਰੂ ਤੋਂ ਹੀ ਇਹੀਂ ਦੱਸਿਆ ਜਾਂਦਾ ਸੀ। ਸ੍ਰੀ ਗੁਰੀ ਗ੍ਰੰਥਿ ਸਾਹਿਬ ਗੁਰਦੁਆਰਾ ਸਾਹਿਬ ਤੋਂ ਹਰ ਉਮੀਦ ਪੂਰੀ ਹੁੰਦੀ ਹੈ। ਜੋਂ ਵੀ ਆਸ ਧਾਰ ਕੇ ਜਾਈਏ, ਮੰਗ ਮੰਗੀਏ, ਮਿਲ ਜਾਂਦਾ ਹੈ। ਕਮਲ ਗੁਰਦੁਆਰਾ ਸਾਹਿਬ ਗਈ। ਗੁਰੂ ਮਾਹਾਰਾਜ ਅੱਗੇ ਅਰਦਾਸ ਕੀਤੀ। ਉਸ ਨੇ ਜੀਵਨ ਸਾਥੀ ਮੰਗਿਆ। ਕਿਹਾ,” ਮੇਰੀਆਂ ਅੱਖਾਂ ਖੋਲਣ ਤੇ ਜੋਂ ਮਰਦ ਮੇਰੇ ਅੱਗੇ ਹੋਵੇਗਾ। ਉਹੀਂ ਮੇਰਾ ਜੀਵਨ ਸਾਥੀ ਹੋਵੇਗਾ।” ਜਿਉਂ ਹੀ ਉਸ ਦੀਆਂ ਅੱਖਾਂ ਖੁੱਲੀਆਂ, ਜੋਂ ਗ੍ਰੰਥੀ ਪਾਠ ਪੜ੍ਹਦਾ ਸੀ। ਉਹ ਪਾਠ ਪੜ੍ਹਨਾਂ ਛੱਡ ਕੇ ਰੀਜ਼ ਨਾਲ ਪੀਨਕ ਲਾ ਕੇ ਉਸ ਵੱਲ ਦੇਖ ਰਿਹਾ ਸੀ। ਕਮਲ ਦੀਆਂ ਅੱਖਾਂ ਉਸ ਨਾਲ ਟੱਕਰਾਈਆਂ ਤਾਂ ਉਹ ਆਪਣਾਂ ਆਪ ਭੁੱਲ ਗਈ। ਉਸੇ ਨੂੰ ਆਪਣਾਂ ਜੀਵਨ ਸਾਥੀ ਸਮਝਣ ਲੱਗ ਗਈ। ਉਹ ਤਾਂ ਉਸ ਦਾ ਰੂਪ ਤੱਕ ਰਿਹਾ ਸੀ। ਜੇ ਕਮਲ ਨੂੰ ਘਰ ਵਾਲੇ ਇਹ ਵੀ ਦੱਸ ਦਿੰਦੇ। ਸ੍ਰੀ ਗੁਰੀ ਗ੍ਰੰਥਿ ਸਾਹਿਬ ਦੀ ਓੜ ਵਿਚ ਜੋਂ ਧੀਆਂ ਭੈਣਾ ਦਾ ਰੂਪ ਤੱਕਦਾ ਹੈ। ਉਹ ਠੱਗ ਹੁੰਦਾ ਹੈ। ਦਿਨ ਦਿਹਾੜੇ ਤੀਵੀਂਆਂ ਠੱਗਦਾ ਹੈ। ਕੁੱਝ ਹੀ ਦਿਨਾਂ ਵਿੱਚ ਉਸ ਨੇ ਦੇਖਿਆ, ਇਹੀ ਖੇਡ ਉਹ ਹਰ ਉਮਰ ਦੀਆਂ ਔਰਤਾਂ ਨਾਲ ਖੇਡ ਰਿਹਾ ਹੈ। ਮਰਦਾਂ ਤੋਂ ਕਿਤੇ ਵੱਧ ਉਸ ਦੁਆਲੇ ਔਰਤਾਂ ਹੀ ਹੁੰਦੀਆਂ ਸਨ। ਕਦੇ ਕੋਈ, ਕਦੇ ਕੋਈ ਔਰਤ ਉਸ ਨੂੰ ਦੁੱਧ, ਪਜ਼ੀਰੀ, ਪ੍ਰਸ਼ਾਦਾ, ਜੂਸ ਛੱਕਾਉਂਦੀਆਂ। ਬਹੁਤੀਆਂ ਔਰਤਾਂ ਤਾਂ ਉਸ ਨੂੰ ਆਪਣੇ ਘਰ ਵੀ ਲੈ ਜਾਂਦੀਆਂ। ਗੱਲ ਉਦੋਂ ਮੀਡੀਏ ਵਿਚ ਤੇ ਅਦਾਲਤ ਵਿਚ ਆ ਗਈ। ਜਦੋਂ ਕੁਆਰੀਆਂ ਕੁੜੀਆਂ ਨੇ ਆਪਣੇ ਹੁਸਨ ਦੀ ਪ੍ਰਸੰਸਾ ਕਰਦੇ ਇੱਕ ਦੂਜੀ ਨੂੰ ਦੱਸਿਆ,” ਕਿ ਬਾਬਾ ਜੀ ਮੇਰੇ ਤੇ ਆਸ਼ਕ ਹਨ।” ਦੂਸਰੀ ਨੇ ਕਿਹਾ,” ਨਹੀਂ ਤੇਰੇ ਤੇ ਨਹੀਂ, ਉਹ ਮੇਰੇ ਤੇ ਆਸ਼ਕ ਹੈ।” ਤੀਸਰੀ ਸਹੇਲੀ ਨੇ ਕਿਹਾ,” ਤੁਸੀਂ ਦੋਂਨੇ ਇਹ ਕਿਵੇਂ ਕਹਿ ਸਕਦੀਆਂ ਹੋ? ਬਾਬਾ ਜੀ ਤਾਂ ਮੇਰੇ ਬੱਚੇ ਦੇ ਪਿਉ ਬੱਣਨ ਵਾਲੇ ਹਨ।” ਤਿੰਨੇ ਕੁੜੀਆਂ ਕੁਆਰੀਆਂ ਸਨ। ਉਸ ਸਾਧੂ ਸੰਤ ਨੇ ਬੱਚੇ ਤਿੰਨਾਂ ਨੂੰ ਹੀ ਠਹਿਰਾ ਦਿੱਤੇ ਸਨ। ਤਿੰਨੇ ਹੀ ਬੋਲੀਆਂ,”ਮੇਰਾ ਪ੍ਰੇਮੀ ਹੈ। ਮੇਰਾ ਪ੍ਰੇਮੀ ਹੈ।” ਤਿੰਨਾਂ ਨੇ ਇੱਕ ਦੂਜੀ ਦੇ ਜੂਡੇ ਫੜ ਲਏ ਸਨ।
ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥ ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥

ਗੱਲ ਦੁਨੀਆਂ ਦੀ ਅਦਾਲਤ ਵਿਚ ਆ ਗਈ। ਹੋਰ ਬਥੇਰੀਆਂ ਸਾਧ ਨੂੰ ਆਪਣਾਂ ਖ਼ਸਮ ਦੱਸ ਰਹੀਆਂ ਸਨ। ਸਾਧ ਦੀਆਂ ਧੂਮਾਂ ਫਿਲਮੀ ਐਕਟਰ ਨਾਲੋਂ ਵੱਧ ਦੁਨੀਆਂ ਵਿੱਚ ਪੈ ਗਈਆਂ। ਮੀਡੀਆ ਨੇ ਵੀ ਉਸ ਦੀ ਕਰਤੂਤ ਦੁਨੀਆਂ ਨੂੰ ਦੱਸ ਦਿੱਤੀ ਸੀ। ਉਝ ਭਾਵੇਂ ਉਸ ਨੂੰ ਕੋਈ ਦਿਹਾੜੀਆਂ ਨਾਂ ਰੱਖੇ। ਗੁਰੂ ਮਾਹਾਰਾਜ ਦੇ ਘਰ ਹੋਣ ਕਰਕੇ, ਔਰਤਾਂ ਉਸ ਨੂੰ ਹੀ ਪੂਜਣ ਲੱਗ ਗਈਆਂ। ਸਾਧ ਦੀ ਚੜ੍ਹਾਈ ਬੀਬੀਆਂ ਵਿੱਚ ਹੋ ਗਈ।
ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥ ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥੧੨॥

ਧਰਮ ਪਖੰਡ ਬਣਦਾ ਜਾ ਰਿਹਾ ਹੈ। ਧਰਮ ਦੇ ਨਾਂਮ ਥੱਲੇ ਪਰਦੇ ਢੱਕੇ ਰਹਿੰਦੇ ਹਨ। ਧਰਮੀ ਉਤੇ ਅੱਖਾਂ ਮੀਚ ਕੇ ਜ਼ਕੀਨ ਕੀਤਾ ਜਾਂਦਾ ਹੈ। ਕੋਈ ਧੀ ਦਾ ਪਿਉ ਸਾਧਾਂ ਉਤੇ ਛੱਕ ਨਹੀਂ ਕਰਦਾ। ਬਿੱਲੇ ਵਰਗੇ ਸਾਧ ਦੁੱਧ ਦੇ ਸਰਹਾਣੇ ਬੈਠਾ ਦਿੱਤੇ ਹਨ। ਕਮਲ ਨੇ ਵੀ ਜੋਂ ਕੁੱਝ ਅੱਖੀਂ ਦੇਖਿਆ ਸੀ। ਦੁਨੀਆਂ ਦੀ ਅਦਾਲਤ ਵਿੱਚ ਦੱਸ ਦਿੱਤਾ। ਕਮਲ ਨੇ ਰੱਬ ਦਾ ਸ਼ੁਕਰ ਕੀਤਾ। ਉਹ ਬਾਬਾ ਜੀ ਦੇ ਪ੍ਰੇਮ ਜਾਲ਼ ਤੋਂ ਬੱਚ ਗਈ ਸੀ। ਸਾਧ ਨੂੰ ਨਾਂ ਬਾਲਗ ਬੱਚੀਆਂ ਦੇ ਬਲਾਤਕਾਰ ਦੀ ਸਜ਼ਾ ਹੋਈ। ਉਸੇ ਜੇਲ ਵਿਚ ਸ਼ਰਾਬੀ, ਚੋਰ, ਕਾਤਲ ਵੀ ਸਨ। ਸਾਧ ਜੇਲ ਵਿੱਚ ਮੂੰਹ ਸਿਰ ਸਾਫ਼ ਕਰੀ ਫਿਰਦਾ ਸੀ। ਜਿਉ ਹੀ ਉਹ ਜੇਲ ਵਿਚੋਂ ਬਾਹਰ ਆਇਆ ਕੇਸ ਅੱਗੇ ਜਿੰਨੇ ਫਿਰ ਲੰਮੇ ਕਰ ਲਏ ਸਨ। ਉਸ ਦੀਆਂ ਸਲਰਦਾਲੂ ਔਰਤਾਂ ਫਿਰ ਉਸ ਦਾ ਜੂਠਾਂ ਭੋਜਨ ਖਾਣ, ਚਰਨ ਧੋ ਕੇ ਪੀਣ ਲੱਗ ਗਈਆਂ ਸਨ।
ਕਬੀਰ ਸੂਖੁ ਨ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ ॥ ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥
ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ ॥ ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥੩੫॥

Comments

Popular Posts