ਹੱਡ ਭੰਨ ਕੇ ਵੀ ਮੇਹਨਤ ਦਾ ਮੁੱਲ ਨਹੀਂ ਪੈਂਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਬਹੁਤੇ ਲੋਕ ਬਹੁਤ ਜ਼ਿਆਦਾ ਮੇਹਨਤ ਕਰਦੇ ਹਨ। ਸਰੀਰ ਤੋੜ ਕੇ ਕੰਮ ਕਰਦੇ ਹਨ। ਮਜ਼ਦੂਰਾਂ ਨੂੰ ਕੰਮ ਕਰਦੇ ਦੇਖਿਆ ਹੀ ਹੈ। ਆਪ ਵੀ ਜਾਬ ਕਰਦੇ ਹਾਂ। ਸ਼ਾਮ ਨੂੰ ਕਿੰਨੇ ਕੁ ਪੈਸੇ ਪੱਲੇ ਪੈਂਦੇ ਹਨ। ਆਮ ਬੰਦੇ ਨੂੰ ਦਾਲ ਰੋਟੀ ਵੀ ਚੱਜ ਨਾਲ ਨਸੀਬ ਨਹੀਂ ਹੁੰਦੀ। ਬੱਚਿਆਂ ਦੀ ਪੜ੍ਹਾਈ ਵੀ ਮਸਾ ਕਰਾਉਂਦਾ ਹੈ। ਮਜ਼ਦੂਰਾਂ ਦਾ ਇਹੀ ਹਾਲ ਰਹਿੱਣਾਂ ਹੈ। ਇੱਕ ਮੇਹਨਤ ਕਰਨ ਵਾਲੇ ਲੋਕ ਹਨ। ਜਾਨ ਤੋੜ ਕੇ ਕੰਮ ਕਰਦੇ ਹਨ। ਸਰੀਰ ਹੱਥ-ਪੈਰ ਘਸ ਜਾਂਦੇ ਹਨ। ਬਹੁਤੀ ਮੇਹਨਤ ਕਰਨ ਨਾਲ ਬਿਮਾਰੀਆਂ ਲੱਗ ਜਾਂਦੀਆਂ ਹਨ। ਦੂਜਾ ਇੰਨਾਂ ਉਪਰ ਹੁੰਦੇ ਹਨ। ਜੋ ਡੱਕਾ ਦੂਰਾ ਨਹੀਂ ਕਰਦੇ। ਬਿਲਕੁਲ ਵਿਹਲੇ ਹੁੰਦੇ ਹਨ। ਆਪਣੇ ਹਿੱਸੇ ਦਾ ਕੰਮ ਵੀ ਥੱਲੇ ਵਾਲੇ ਵਰਗ ਤੋਂ ਹੀ ਕਰਾ ਲੈਂਦੇ ਹਨ। ਤੀਜੀ ਤਰਾਂ ਦੇ ਐਸੇ ਲੋਕ ਹਨ। ਜੋ ਗੱਲਾਂ ਬਾਤਾਂ ਨਾਲ ਹੀ ਸਾਰ ਦਿੰਦੇ ਹਨ। ਨਾਲ ਵਾਲੇ ਮਜ਼ਦੂਰਾਂ ਦੀਆਂ ਖਬਰਾਂ ਝੂਠੀਆਂ ਸੱਚੀਆਂ ਖ਼ਬਰਾ ਲਾ ਲੇ ਸੁਣਾਉਂਦੇ ਹਨ। ਐਸੇ ਬੰਦੇ ਗੱਲ ਹੀ ਇਸ ਤਰਾਂ ਕਰਦੇ ਹਨ। ਬੋਸ ਨੂੰ ਲੱਗੇ ਉਸੇ ਦੇ ਭਲੇ ਦੀ ਗੱਲ ਹੋ ਰਹੀ ਹੈ। ਗੱਲਾਂ ਬਾਤਾਂ ਕਰਕੇ, ਇੰਨਾਂ ਦੀ ਜੂਨ ਸੌਖੀ ਹੋ ਜਾਂਦੀ ਹੈ। ਇੰਨਾਂ ਤੋਂ ਵੀ ਬਿਜ਼ਨਸ ਮੈਨ ਦਾ ਧਿਆਨ ਹੱਟ ਜਾਂਦਾ ਹੈ। ਮੇਹਨਤ ਕਰਨ ਵਾਲੇ ਮਜ਼ਦੂਰਾਂ ਉਤੇ ਲੱਗ ਜਾਂਦਾ ਹੈ। ਬਿਜ਼ਨਸ ਮੈਨ ਨੇ ਤਾਂ ਆਪਣੇ ਹੀ ਭਲੇ ਦੀ ਗੱਲ ਸੋਚਣੀ ਹੈ। ਕੰਮ ਬਹੁਤਾ ਕਰਕੇ ਵੀ, ਹੱਡ ਭੰਨ ਕੇ ਵੀ ਮੇਹਨਤ ਦਾ ਮੁੱਲ ਨਹੀਂ ਪੈਂਦਾ। ਕਨੇਡਾ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਮਜ਼ਦੂਰ ਧੁੱਪ, ਠੰਡ, ਮੀਹ ਪੈਂਦੇ ਵਿੱਚ ਸ਼ੜਕਾਂ ਬਣਾਉਣ ਦਾ ਕੰਮ ਕਰਦੇ ਹਨ। ਮਿੱਟੀ ਘੱਟੇ ਵਿੱਚ ਕੰਮ ਕਰਦੇ ਹਨ। ਪੱਥਰ ਨਾਲ ਕੰਮ ਕਰਦੇ ਹਨ। ਲੁਕ ਦੇ ਧੂਏਂ ਵਿੱਚ ਰਹਿੰਦੇ ਹਨ। ਆਪ ਗੁਆਚ ਕੇ, ਸਾਡੇ ਲਈ ਨਵੇਂ ਰਸਤੇ ਬਣਾਉਂਦੇ ਹਨ। ਕਿਸਾਨ ਖੇਤਾ ਵਿੱਚ ਫ਼ਲ, ਸਬਜੀਆਂ, ਅੰਨਾਜ ਉਪਜ ਕਰਦੇ ਹਨ। ਪੈਦਾ ਕਰਕੇ ਸਾਡੇ ਤੱਕ ਪਹੁਚਾਉਂਦੇ ਹਨ। ਉਸ ਦੇ ਉਪਜ ਕੀਤੇ ਅਨਾਜ਼ ਦੀ ਵਿਪਾਰੀ ਕੀਮਤ ਲਗਾਉਂਦਾ ਹੈ। ਸਸਤੇ ਭਾਅ ਖ੍ਰੀਦਕੇ, ਮਹਿੰਗੇ ਮੁੱਲ ਵੱਟਦਾ ਹੈ। ਅਗਰ ਕਿਸਾਨ ਵਿਪਾਰੀ ਨੂੰ ਕੱਢ ਕੇ, ਆਪ ਲੋਕਾਂ ਨੂੰ ਆਪਣਾਂ ਅਨਾਜ਼ ਬੇਚਣ ਲੱਗ ਜਾਵੇ। ਫਿਰ ਲੋਕਾਂ ਤੇ ਕਿਸਾਨ ਨੂੰ ਫੈਇਦਾ ਹੋ ਸਕਦਾ ਹੈ। ਉਹ ਕਿਸਾਨ ਕਿੰਨੀ ਕੁ ਕਮਾਂਈ ਪੈਸੇ ਖੱਟਦੇ ਹਨ? ਕੀ ਬੱਚਦਾ ਹੈ? ਕੀ ਇਸੇ ਤਰਾਂ ਹੀ ਚਲਦਾ ਜਏਗਾ? ਸਖ਼ਤ ਮੇਹਨਤ ਕਰਕੇ ਮੇਹਨਤ ਦਾ ਫ਼ਲ ਪੂਰਾ ਨਹੀਂ ਮਿਲਦਾ। ਟੈਕਸ ਵਿੱਚ ਵੀ ਪੈਸਾ ਨਿੱਕਲ ਜਾਂਦਾ ਹੈ। ਮਜ਼ਦੂਰ ਦੇਹ ਤੋੜ ਕੇ ਕੰਮ ਕਰਦਾ ਹੈ। ਫਿਰ ਤਾਂ ਉਸ ਨੂੰ ਪੂਰੇ ਭਾਅ ਦੇਣੇ ਚਾਹੀਦੇ ਹਨ। ਭਾਰਤ ਦੇ ਮਜ਼ਦੂਰ ਦੀ ਹਾਲਤ ਸਭ ਜਾਣਦੇ ਹਨ। ਜਦੋਂ ਭਈਏ ਪੰਜਾਬ ਆਉਣ ਲੱਗੇ ਸਨ। ਕਈ ਤਾਂ ਖਾਣ ਨੂੰ ਚੌਲ ਦੇ ਕੇ ਹੀ ਉਨਾਂ ਤੋਂ ਕੰਮ ਕਰਾ ਲੈਂਦੇ ਸਨ। ਪਹਿਲਾਂ ਤਾਂ ਕੰਮ ਕਰਨ ਵਾਲੀਆਂ ਔਰਤਾਂ ਚਾਹ ਸੁੱਕੀ ਰੋਟੀ ਉਤੇ ਕੰਮ ਕਰੀ ਜਾਂਦੀਆਂ ਸਨ। ਅਮੀਰ ਬੰਦਾ ਪੈਸਾ ਵੀ ਬਹੁਤ ਬਣਾਉਂਦਾ ਹੈ। ਟੈਕਸ ਵੀ ਨਹੀਂ ਦਿੰਦਾ।
ਜੈਸ ਸਵੇਰੇ 5 ਵਜੇ ਉਠਦਾ ਸੀ। 6 ਵਜੇ ਕੰਮ ਉਤੇ ਲੱਗ ਜਾਂਦਾ ਸੀ। ਉਹ ਫੈਕਟਰੀ ਵਿੱਚ ਕੰਮ ਕਰਦਾ ਸੀ। ਕੰਮ ਉਤੇ ਉਸ ਨੇ ਗਰਮੀ ਸਰਦੀ ਵਿੱਚ ਉਹੀਂ ਪੈਰਾਂ ਤੋਂ ਗਲ਼ ਤੱਕ ਯੂਨੀਫਾਰਮ ਪਾਈ ਹੁੰਦੀ ਸੀ। 12 ਘੰਟੇ ਖੜ੍ਹੀ ਲੱਤ ਰਹਿੰਦਾ ਸੀ। ਉਸ ਫੈਕਟਰੀ ਵਿੱਚ ਚੌਕਲਿਟ ਵਾਲੀਆਂ ਬਾਰਾਂ ਡੱਬਿਆਂ ਵਿੱਚ ਭਰਦੇ ਸਨ। ਭਾਰੇ ਬੌਕਸ ਏਧਰ ਉਧਰ ਰੱਖਣ ਨਾਲ ਬਾਰ-ਬਾਰ ਦੰਡ ਬੈਠਕਾਂ ਨਿੱਕਲਦੀਆਂ ਸਨ। ਇੰਨੇ ਕੰਮ ਨਾਲ ਪੂਰੀ ਨਹੀਂ ਪੈਂਦੀ ਸੀ। 5 ਘੰਟੇ ਪੀਜ਼ੇ ਤੇ ਕੰਮ ਕਰਦਾ ਸੀ। ਉਥੇ ਵੀ ਪੀਜ਼ੇ ਖੜ੍ਹ ਕੇ ਹੀ ਬਣਦੇ ਸਨ। ਪੀਜ਼ੇ ਉਤੇ ਪਾਉਣ ਲਈ ਸਬਜ਼ੀਆਂ, ਮੀਟ ਕੱਟਣੇ ਪੈਂਦੇ ਸਨ। ਸਾਰਾ ਧਿਆਨ ਕੰਮ ਵਿੱਚ ਹੀ ਰਹਿੰਦਾ ਸੀ। ਤਾਂ ਉਹ 4000 ਡਾਲਰ ਕਮਾ ਰਿਹਾ ਸੀ। ਉਸ ਵਿਚੋਂ 2500 ਡਾਲਰ ਘਰ ਦੀ ਪੇਮਿੰਟ ਮੌਰਗੇਜ਼ ਨਿੱਕਲ ਜਾਂਦੀ ਸੀ। 1500 ਡਾਲਰ ਪਤੀ-ਪਤਨੀ ਦੀਆਂ ਕਾਰਾ ਦੀ ਪੇਮਿੰਟ ਤੇਲ ਦਾ ਖ਼ਰਚਾ ਹੋ ਜਾਂਦਾ ਸੀ। ਭੋਜਨ ਤੇ ਬਿਲ ਬੱਤੀਆਂ ਦੇ ਖ਼ਰਚੇ ਲਈ ਪਤਨੀ ਕਮਾਂ ਕੇ ਲਿਉਂਦੀ ਸੀ। ਸਾਲ ਪਿਛੋਂ ਟੈਕਸ ਦੇਣਾਂ ਪੈਦਾ ਸੀ। ਉਹ ਕਰਜ਼ਾ ਚੱਕ ਕੇ ਮੋੜਦੇ ਸਨ। ਬੱਚਿਆਂ ਤੇ ਪਤਨੀ ਲਈ ਕੋਈ ਸਮਾਂ ਹੀ ਨਹੀਂ ਸੀ। ਬੱਚੇ ਸਕੂਲ ਚਲੇ ਜਾਂਦੇ ਸਨ ਤਾਂ ਪਤਨੀ ਜਾਬ ਕਰਦੀ ਸੀ। ਬੱਚੇ ਲੰਚ ਸਕੂਲ ਕਰਦੇ ਸਨ। ਇੱਕ ਦੂਜੇ ਦੀ ਸ਼ਕਲ ਮੁਸ਼ਕਲ ਨਾਲ ਦਿਸਦੀ ਸੀ। ਜੈਸ ਤੇ ਉਸ ਦੀ ਪਤਨੀ ਕੋਲ ਇੱਕ ਦੂਜੇ ਤੇ ਬੱਚਿਆਂ ਲਈ ਸਮਾਂ ਹੀ ਨਹੀਂ ਸੀ। ਮੇਹਨਤ ਮਜ਼ਦੂਰੀ ਕਰਦੇ ਹੱਸਣਾਂ ਭੁੱਲ ਗਏ ਸਨ। ਰਿਸ਼ਤਿਆਂ ਨਾਲੋਂ ਪੈਸਾ ਬਹੁਤ ਜਰੂਰੀ ਸੀ। ਉਹ ਚਾਹੁੰਦੇ ਸਨ। ਬੱਚੇ ਪੜ੍ਹ ਲਿਖ ਜਾਣ, ਚੰਗੇ ਕੰਮ ਉਤੇ ਲੱਗ ਜਾਣਗੇ। ਆਪਣਾਂ ਕੰਮ ਖੋਲ ਲੈਣਗੇ। ਉਹ ਮਜ਼ਦੂਰੀ ਨਾਂ ਕਰਨਗੇ। ਵੱਡੇ ਹੋ ਰਹੇ, ਬੱਚਿਆਂ ਨੂੰ ਵੀ ਖਰਚੇ ਪੂਰੇ ਕਰਨ ਲਈ ਪੈਸੇ ਚਾਹੀਦੇ ਸਨ। ਤਿੰਨੇ ਬੱਚੇ ਆਪਣੀ ਮਨ ਮਰਜ਼ੀ ਕਰਦੇ ਸਨ। ਰਾਤ ਨੂੰ ਆਪਣੇ ਦੋਸਤਾਂ ਨਾਲ ਘੁੰਮਣ ਚਲੇ ਜਾਂਦੇ ਸਨ। ਪਾਰਟੀਆਂ ਕਰਦੇ ਸਨ। ਬੱਚੇ ਚੰਗੀ ਪੜਾਈ ਨਾਂ ਕਰ ਸਕੇ। ਤਾਂ ਉਸ ਦੇ ਤਿੰਨੇ ਮੁੰਡੇ ਵੀ ਉਸ ਨਾਲ ਕੰਮ ਤੇ ਜਾਣ ਲੱਗ ਗਏ ਸਨ। ਹੁਣ ਉਹ ਵੀ ਆਪਣੇ ਡੈਡੀ ਦੀ ਤਰਾਂ ਥਕੇ ਟੁੱਟੇ ਘਰ ਆਉਂਦੇ ਸਨ।

Comments

Popular Posts