ਜ਼ਮੀਨ, ਬੱਚੇ, ਰਿਸ਼ਤੇ ਸਭ ਵੰਡੇ ਜਾਣਗੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਜੇ ਕਿਸੇ ਨੂੰ ਦੁੱਖ ਕੋਈ ਦਿੰਦਾ ਹੈ। ਪਹਿਲਾਂ ਉਸ ਬਾਰੇ ਆਪ ਸੋਚਦਾ ਹੈ। ਦੇæਖਦਾ ਹੈ। ਇਸ ਦੁੱਖ ਦਾ ਅਸਰ ਪਹਿਲਾਂ ਬੰਦੇ ਉਤੇ ਆਪਣੇ ਉਤੇ ਪੈਦਾ ਹੈ। ਮਨ ਉਦਾਸ ਹੋ ਜਾਵੇਗਾ। ਉਹ ਸਥੀਤੀ ਵਿਚੋਂ ਬਾਰ-ਬਾਰ ਲੰਘਣਾਂ ਪਵੇਗਾ। ਜੇ ਅਸੀ ਮਾੜੇ ਦਿਨਾਂ ਨੂੰ ਚੇਤੇ ਕਰੀ ਜਾਵਾਗੇ। ਕਿਸੇ ਨੂੰ ਮੁਆਫ਼ ਕਰ ਦੇਣਾਂ, ਬਹੁਤ ਵੱਡਾਪਨ ਹੈ। ਲੜਾਈ ਪਿਛੋਂ ਰਾਜ਼ੀ ਨਾਂਮਾਂ ਕਰ ਲੈਣਾਂ ਚਾਹੀਦਾ ਹੈ। ਇੱਕ ਮੌਕਾ ਤਾਂ ਜਰੂਰ ਦਿੱਤਾ ਜਾਵੇ। ਪਿਆਰ ਅੱਗੇ ਕੋਈ ਵੀ ਜੰਗ ਨਹੀਂ ਟਿੱਕਦੀ। ਬਹੁਤੇ ਲੋਕਾਂ ਦੇ ਘਰ ਵੱਡੀਆਂ ਲੜਾਈਆ ਪਿਛੋਂ ਹੀ ਵਸੇ ਹਨ। ਇਹ ਕਰਨਾਂ ਬਹੁਤ ਔਖਾ ਹੈ। ਪਤੀ-ਪਤਨੀ ਨੂੰ ਇੱਕ ਦੂਜੇ ਦੇ ਬਿਚਾਰਾ ਨਾਲ ਸਹਿਮਤ ਹੋਣ ਨੂੰ ਸਮਾਂ ਲੱਗਦਾ ਹੈ। ਇੱਕ ਬੰਦੇ ਨੂੰ ਤਾਂ ਅਪਨਾਉਣਾਂ ਸੌਖਾਂ ਹੈ। ਪਤੀ-ਪਤਨੀ ਦੇ ਮਾਂ-ਬਾਪ, ਭੈਣ-ਭਰਾ ਹੋਰ ਰਿਸ਼ਤੇ ਦਾਰਾ ਨੂੰ ਅਪਨਾਉਣ ਸਮਝਣ ਵਿੱਚ ਕਿੰਨੀ ਮੁਸ਼ਕਲ ਆਉਂਦੀ ਹੋਵੇਗੀ। ਇਹ ਵੀ ਨਹੀਂ ਝੂਠ ਦਾ ਡਰਾਮਾਂ ਕੀਤਾ ਜਾਵੇ। ਇਹ ਤਾਂ ਅਸਲੀ ਜਿੰਦਗੀ ਹੈ। ਸਾਰੇ ਪਰਵਾਰ ਨੂੰ ਸਹਿਣਸ਼ੀਲਤਾ ਰੱਖਣ ਦੀ ਲੋੜ ਹੈ। ਅਗਰ ਇੱਕ ਬੰਦੇ ਨੂੰ ਇਹ ਰਿਸ਼ਤੇ ਸਮਝ ਨਹੀ ਲੱਗ ਰਹੇ। ਉਸ ਨੂੰ ਉਵੇਂ ਬਣ ਕੇ ਦਿਖਾਂਈਏ। ਜਿਵੇ ਅਸੀਂ ਉਸ ਕੋਲੋ ਆਸ ਰੱਖਦੇ ਹਾਂ। ਮਨ ਦੀ ਨਰਮੀ, ਪਿਆਰ, ਮਿਲਵਰਤਣ ਜੈਸਾ ਸਹਮਣੇ ਦੇਖਿਆ ਜਾਵੇਗਾ। ਘਰ ਵਿੱਚ ਜੈਸਾ ਮਹੌਲ ਹਵੇਗਾ। ਉਹੀ ਕੁੱਝ ਤੁਹਾਡੇ ਘਰ ਆਏ ਨਵੇਂ ਬੰਦੇ ਨੇ ਕਰਨਾ ਹੈ। ਘਰ ਵਿੱਚ ਜਮਾਈ ਨੂੰਹੁ ਵਿਆਹੇ ਆਉਂਦੇ ਹਨ। ਉਹ ਦੇਖਦੇ ਪਰਖਦੇ ਹਨ। ਕੌਣ ਉਨਾਂ ਨਾਲ ਪਿਆਰ ਕਰਦਾ ਹੈ? ਕੌਣ ਇਰਖਾ ਕਰਦਾ ਹੈ? ਇਹ ਨਵੇਂ ਆਏ ਜਮਾਈ ਨੂੰਹੁ ਬਿਲਕੁਲ ਨਵੇ ਬੱਚੇ ਦੀ ਤਰਾਂ ਹੁੰਦੇ ਹਨ। ਜਿਵੇਂ ਜੋ ਦੇਖਣਗੇ ਉਹੀ ਕਰਨ ਦੀ ਕੋਸ਼ਸ਼ ਕਰਨਗੇ। ਬੱਚੇ ਨੂੰ ਜੋ ਬਚਪਨ ਵਿੱਚ ਸਿੱਖਾਇਆ ਜਾਂਦਾ ਹੈ। ਉਹ ਪੱਕ ਜਾਂਦਾ ਹੈ। ਟੋਕਾ-ਟਾਕੀ ਤਾਂ ਕਿਸੇ ਵਿੱਚ ਵੀ ਬਿਲਕੁਲ ਨਹੀਂ ਕਰਨੀ ਚਾਹੀਦੀ। ਅੱਜ ਕੱਲ ਜ਼ਮਾਨਾਂ ਹੀ ਐਸਾ ਆ ਗਿਆ ਹੈ। ਕੋਈ ਕਿਸੇ ਤੋਂ ਹੂੰ ਨਹੀਂ ਕਹਾਉਂਦਾ। ਜੇ ਅਸੀ ਘਰ ਵਸਾਉਣਾਂ ਚਾਹੁੰਦੇ ਹਾਂ। ਆਪਣੇ ਜੀਵਨ ਸਾਥੀ ਨੂੰ ਖੂਬ ਪਿਆਰ ਕਰੀਏ। ਨਾਲ ਹੀ ਦੇਖੀਏ ਕਿਤੇ ਕੋਈ ਘਰ ਵਿੱਚ ਹੋਰ ਬੰਦਾ ਸ਼ਰਾਰਤ ਤਾਂ ਨਹੀਂ ਕਰ ਰਿਹਾ। ਤਾੜੀ ਕਦੇ ਇੱਕ ਹੱਥ ਨਾਲ ਨਹੀ ਬੱਜੀ। ਕਸੂਰ ਦੋਂਨਾਂ ਪਤੀ-ਪਤਨੀ ਤੇ ਪਰਿਵਾਰ ਵਿੱਚ ਥੋੜਾ ਬਹੁਤ ਹੁੰਦਾ ਹੀ ਹੈ। ਘਰ ਦੇ ਸਿਆਣੇ ਜੀਆਂ ਬੁਜਰੁਗਾ ਨੂੰ ਬੱਚੇ ਨਹੀਂ ਬਣਨਾਂ ਚਾਹੀਦਾ। ਜੇ ਉਹ ਸਿਆਣੇ ਹਨ। ਤਾਂ ਚੱਜ ਦੀਆਂ ਗੱਲਾਂ ਬਾਤਾਂ ਕਰਨ। ਜਿਸ ਦਾ ਲਾਭ ਸਾਰੇ ਪਰਿਵਾਰ ਨੂੰ ਹੋ ਸਕੇ। ਨਾਂ ਕੇ ਕੁੱਝ ਐਸਾ ਕਰਨ, ਸਾਰਾ ਪਰਿਵਾਰ ਖੇਰੂ-ਖੇਰੂ ਹੋ ਜਾਵੇ। ਆਪਣੀ ਉਮਰ ਦੀ ਲਿਆਕਤ ਕਰਦੇ ਹੋਏ। ਬੱਚਿਆਂ ਤੋਂ ਸਤਿਕਾਰ ਕਰਾਉਣਾਂ, ਆਉਣਾਂ ਚਾਹੀਦਾ ਹੈ। ਪਿਆਰ ਨਾਲ ਬੱਚਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੇ। ਲੜਾਈ ਵਿੱਚੋਂ ਕਿਸੇ ਨੇ ਕੁੱਝ ਨਹੀਂ ਖੱਟਿਆ। ਜਿੰਦਗੀ ਵਿੱਚ ਸਮਝੌਤੇ ਕਰਨੇ ਹੀ ਪੈਂਦੇ ਹਨ। ਪਰਿਵਾਰ, ਗੁਆਂਢੀਂ , ਇੱਕ ਦੇਸਖ ਦੂਜੇ ਨਾਲ ਸਮਝੋਤੇ ਕਰਦੇ ਰਹਿੰਦੇ ਹਨ। ਤਾਂਹੀ ਪਚਇਤਾਂ ਬਣੀਆ ਹਨ। ਅਦਾਲਤ ਵਿੱਚ ਕੇਸ ਚਲਣ ਪਿਛੋਂ ਵੀ ਇੱਕ ਦੋ ਸਾਲ ਲਟਕਾ ਕੇ, ਜੱਜ ਵਕੀਲਾਂ ਨੂੰ ਕਹਿੰਦਾ ਹੈ," ਅਜੇ ਵੀ ਇੰਨਾਂ ਦੋਂਨੇ ਧਿਰਾਂ ਨੂੰ ਪੁੱਛ ਲਵੋ। ਜੇ ਅਦਾਲਤ ਵਿੱਚ ਫਿਰਦੇ, ਧੱਕੇ ਖਾਂਦਿਆਂ ਨੂੰ ਅਕਲ ਆ ਗਈ ਹੈ। ਕੀ ਇੱਕ ਦੂਜੇ ਨਾਲ ਸਮਝੌਤਾ ਕਰਨ ਨੂੰ ਤਿਆਰ ਹਨ? ਅਜੇ ਵੀ ਮੌਕਾ ਹੈ। ਫਿਰ ਤੋਂ ਇੱਕ-ਮਿਕ ਹੋ ਸਕਦੇ ਹਨ। ਨਹੀਂ ਤਾਂ ਜ਼ਮੀਨ, ਬੱਚੇ, ਰਿਸ਼ਤੇ ਸਭ ਵੰਡੇ ਜਾਣਗੇ।"
ਮੇਰੇ ਨਾਲ ਪੜ੍ਹਦੀ ਕੁੜੀ ਦਾ ਵਿਆਹ ਹੋਇਆ। ਦੂਜੇ ਦਿਨ ਉਹ ਪੇਕੇ ਫੇਰਾ ਪਾਉਣ ਗਈ। ਪਿਛੋਂ ਵਿਚੋਂਲਣ ਨੇ ਤੇ ਉਸ ਦੀ ਨੱਣਦ ਨੇ ਉਸ ਦੇ ਟੈਚੀਆਂ ਦੇ ਜਿੰਦੇ ਲੱਗੇ ਖੋਲ ਲਏ। ਅੱਜ ਕੱਲ ਜਿੰਦੇ ਐਸੇ ਹਨ। ਸਭ ਕੋਲ ਇਕੋ ਜਿਹੇ ਹਨ। ਸਿਰ ਦੀ ਸੂਈ ਨਾਲ ਵੀ ਖੁੱਲ ਜਾਂਦੇ ਹਨ। ਸਭ ਫੋਲਾ-ਫਾਲੀ ਕੀਤੀ। ਜੋ ਚੀਜ਼ਾਂ ਪਸੰਦ ਸਨ ਕੱਢ ਲਈਆਂ। ਅਸਲ ਵਿੱਚ ਨੱਣਦ ਕਨੇਡਾ ਤੋਂ ਗਈ ਹੋਈ ਸੀ। ਉਸ ਨੂੰ ਪੀਰਡ ਆ ਗਏ। ਪੈਡ ਚਾਹੀਦੇ ਸਨ। ਸੋਚਿਆ ਨਵੀਂ ਬਹੂ ਜਰੂਰ ਲੈ ਕੇ ਆਈ ਹੋਣੀ ਹੈ। ਪੈਡ ਦੇ ਨਾਲ ਹੋਰ ਹੀ ਕਈ ਕੁੱਝ ਕੱਢ ਲਿਆ। ਜਦੋਂ ਇਹ ਕੁੜੀ ਮੁੜ ਸੌਹੁਰੀ ਆਈ। ਉਸ ਦਾ ਸੂਟ ਨੱਣਦ ਦੇ ਪਾਇਆ ਹੋਇਆ ਸੀ। ਨਾਨਕਿਆਂ ਦੀਆਂ ਦਿੱਤੀਆਂ ਸੋਨੇ ਦੀਆ ਵਾਲੀਆਂ ਵੀ ਪਾਈਆਂ ਹੋਈਆਂ ਸਨ। ਉਹ ਕੁੜੀ ਬੁੜ ਬੋਲੀ ਸੀ। ਉਸ ਨੇ ਕਿਹਾ,'' ਇਹੋ ਜਿਹਾ ਸੂਟ ਮੇਰੇ ਕੋਲ ਵੀ ਹੈ। ਮੇਰੀ ਮਾਮੀ ਨੇ ਐਸੀਆਂ ਹੀ ਵਾਲੀਆਂ ਮੈਨੂੰ ਦਿੱਤੀ ਹਨ। ਮੈਂ ਤੁਹਾਨੂੰ ਟੈਚੀ ਵਿਚੋਂ ਕੱਢ ਕੇ, ਹੁਣੇ ਦਿਖਾਉਂਦੀ ਹਾਂ। '' ਵਿਚੋਂਲਣ ਬੋਲ ਪਈ, '' ਇਹ ਸਭ ਤੇਰਾ ਹੀ ਹੈ। ਤੁਹਾਡਾ ਕਿਹੜਾ ਕੁੱਝ ਵੰਡਿਆ ਹੈ। ਮੇਰੇ ਉਤੇ ਸ਼ਾਲ ਲਿਆ ਨਹੀਂ ਦੇਖਿਆ? ਇਹ ਤੇਰਾ ਹੀ ਹੈ। '' ਉਹ ਕੁੜੀ ਨੇ ਕਿਹਾ,'' ਤੁਸੀਂ ਮੇਰੀ ਗੈਰ ਹਾਜ਼ਰੀ ਵਿੱਚ ਮੇਰੀਆਂ ਪਰਸਨਲ ਚੀਜ਼ਾਂ ਲੈ ਲਈਆਂ। ਮੈਨੂੰ ਪੁੱਛ ਕੇ ਲੈ ਲੈਂਦੀਆਂ। " ਨੱਣਦ ਲੜਾਈ ਪਾ ਕੇ ਬੈਠ ਗਈ। ਉਸ ਨੇ ਕਿਹਾ," ਤੂੰ ਕੱਲ ਸਾਡੇ ਘਰ ਆ ਕੇ ਸਾਨੂੰ ਚੋਰ ਕਹਿ ਰਹੀ ਹੈ। ਸਾਨੂੰ ਆਪਣੇ ਘਰ ਵਿੱਚੋਂ ਚੀਜ਼ਾਂ ਵਰਤਣ ਲਈ ਤੈਨੂੰ ਪੁੱਛਣਾਂ ਪਵੇਗਾ। " ਨੱਣਦ ਰੌਣ ਲੱਗ ਗਈ। ਔਰਤਾਂ ਦਾ ਝਗੜਾ ਸੁਣ ਕੇ ਨਵੀਂ ਵੱਹੁਟੀ ਵਾਲਾ ਵੀ ਆ ਗਿਆ। ਉਸ ਨੇ ਪੁੱਛਿਆ," ਕੀ ਗੱਲ ਹੋ ਗਈ? ਕਹਦਾ ਰੌਲਾ ਪਾਇਆ ਹੈ। " ਭੈਣ ਨੇ ਉਹੀ ਗੱਲ ਦੁਹਰਾ ਦਿੱਤੀ, " ਤੇਰੀ ਵੱਹੁਟੀ ਮੈਨੂੰ ਚੋਰ ਕਹਿੰਦੀ ਹੈ। ਕੱਲ ਨੂੰ ਪਤਾ ਨਹੀਂ ਕੀ ਕੀ ਕਹੇਗੀ? " ਭਰਾ ਨੇ ਪੁੱਛਿਆ," ਇਹ ਤੈਨੂੰ ਚੋਰ ਕਿਉਂ ਕਹੇਗੀ? ਐਸਾ ਕੀ ਗੁਆਚ ਗਿਆ? " ਹੁਣ ਉਹ ਨਵੀਂ ਵਿਆਹੀ ਕੁੜੀ ਵੀ ਰੌਣ ਲੱਗ ਗਈ ਸੀ। ਉਸ ਦੇ ਸੱਸ ਸੌਹੁਰਾ ਵੀ ਆ ਗਏ। ਸੱਸ ਨੇ ਦੁਹਾਈ ਪਾ ਦਿੱਤੀ," ਹਾਏ ਮੇਰੀ ਧੀ ਨੂੰ ਚੋਰ ਕਹਿੱਣ ਵਾਲੀ ਇਹ ਕੌਣ ਹੁੰਦੀ ਹੈ? ਅਜੇ ਤਾਂ ਪੈਰ ਘਰ ਵਿੱਚ ਹੀ ਪਾਏ ਹਨ। " ਨੱਣਦ ਨੇ ਕਿਹਾ," ਇਹ ਕਹਿੰਦੀ ਹੈ, ਮੇਰਾ ਟੈਚੀ ਫੋਲ ਕੇ ਮੇਰਾ ਸਮਾਨ ਕੱਢ ਲਿਆ ਗਿਆ ਹੈ। ਜੇ ਕੁੱæਝ ਕਿਸੇ ਨੇ ਲੈ ਲਿਆ ਹੈ। ਐਡਾ ਕੀ ਪਹਾੜ ਡਿੱਗ ਗਿਆ। " ਭਰਾ ਨੂੰ ਗੁੱਸਾ ਆ ਗਿਆ। ਉਸ ਨੇ ਆਪਣੀ ਵਹੁਟੀ ਦੇ ਦੋਂਨੇ ਟੈਚੀ ਕਾਰ ਵਿੱਚ ਰੱਖੇ। ਉਸ ਨੂੰ ਬਾਂਹੋਂ ਫੜ ਕੇ ਕਾਰ ਵਿੱਚ ਬੈਠਾ ਲਿਆ। ਉਸ ਦੇ ਪੇਕਿਆਂ ਦੇ ਦਰਾਂ ਮੂਹਰੇ ਲਾਹ ਕੇ ਆ ਗਿਆ। ਘਰ ਵਿੱਚ ਪੁੱਛ ਗਿੱਛ ਜਾਰੀ ਸੀ। ਸੌਹੁਰੇ ਨੇ ਵਿਚੋਲਣ ਘੇਰ ਲਈ, ਉਸ ਨੇ ਉਸ ਨੂੰ ਪੁੱਛਿਆ," ਸਹੀ ਗੱਲ ਦੱਸ ਕੀ ਹੋਈ ਹੈ? ਕਿਉਂ ਤੁਸੀਂ ਆਪਸ ਬਹਿਸ ਪਈਆਂ। " ਵਿਚੋਲਣ ਨੇ ਕਿਹਾ," ਮੈਨੂੰ ਕੁੱਝ ਨਹੀਂ ਪਤਾ? । ਇਹ ਨੱਣਦ ਭਰਜਾਈ ਹੀ ਜਾਣਦੀਆਂ ਹਨ। " ਸੌਹੁਰੇ ਨੇ ਵਿਚੋਂਲਣ ਉਤੇ ਨਵਾਂ ਸ਼ਾਲ ਲਿਆ ਦੇਖਿਆ। ਇਹੀ ਸ਼ਾਲ ਸਵੇਰੇ ਨਵੀਂ ਬਹੂ ਉਤੇ ਲਿਆ ਹੋਇਆ ਸੀ। ਸੌਹੁਰੇ ਨੇ ਝੱਟ ਕਹਿ ਦਿੱਤਾ," ਕੀ ਸ਼ਾਲ ਦੀ ਚੋਰੀ ਤੂੰ ਕੀਤੀ ਹੈ? ਬਹੂ ਠੀਕ ਕਹਿੰਦੀ ਸੀ। '' ਉਹ ਉਦੋਂ ਹੀ ਮੰਨ ਗਈ। ਉਸ ਨੇ ਸਾਰੀ ਗੱਲ ਦੱਸ ਦਿੱਤੀ ਇਸ ਗੱਲ ਉਤੇ ਸਾਰੇ ਸ਼ਰਮਿੰਦਾ ਸਨ। ਧੀ ਨੂੰ ਉਸ ਦੇ ਸੌਹੁਰੇ ਘਰ ਤੋਰਿਆ। ਬਹੂ ਨੂੰ ਪੇਕਿਆਂ ਤੋਂ ਵਾਪਸ ਲੈ ਕੇ ਆਂਦਾ।
ਇੱਕ ਹੋਰ ਜੋੜੇ ਦਾ ਨਵਾਂ ਵਿਆਹ ਹੋਇਆ ਸੀ। ਬਹੁਟੀ ਬਹੁਤ ਸੁੰਦਰ ਬਿੱਲੀਆ ਅੱਖਾਂ ਵਾਲੀ ਸੀ। ਬਹੂ ਗੱਲਾਂ ਬੜੀਆਂ ਸੋਹਣੀਆਂ ਕਰਦੀ ਸੀ। ਪਤੀ-ਪਤਨੀ ਦੋਂਨੇ ਹਫ਼ਤੇ ਪਿਛੋਂ ਪਤਨੀ ਦੇ ਪਰਿਵਾਰ ਨੂੰ ਮਿਲਣ ਗਏ। ਉਥੇ ਗਿਆ ਨੂੰ ਪਤਾ ਲੱਗਾ ਪਤਨੀ ਦੀ ਮਾਂਮੀ ਦੇ ਵਿਆਹ ਦੇ 20 ਸਾਲਾਂ ਬਾਅਦ ਪਹਿਲੀ ਔਲਾਦ ਬੇਟੀ ਹੋਈ ਹੈ। ਇਸ ਲਈ ਉਹ ਦੋਂਨੇ ਵੀ ਬੱਚੀ ਨੂੰ ਦੇਖਣ ਚਲੇ ਗਏ। ਉਥੇ ਰਾਤ ਹੋ ਗਈ। ਉਹ ਰਾਤ ਰਹਿ ਪਏ। ਦੂਜੇ ਦਿਨ ਦੁਪਿਹਰ ਤੱਕ ਪਿੰਡ ਮੁੜ ਗਏ। ਮੁੰਡੇ ਦੇ ਮਾਂ-ਬਾਪ ਨੇ ਵੇਹੜੇ ਵਿੱਚ ਹੀ ਰੋਕ ਲਏ। ਬਾਪ ਨੇ ਪੁੱਛਿਆ," ਤੁਸੀਂ ਤਾਂ ਕੱਲ ਹੀ ਵਾਪਸ ਮੁੜਨਾਂ ਸੀ। ਉਤੋਂ ਦੀ ਹਾੜੀ ਦੀ ਰੁੱਤ ਹੈ। ਮਿੰਟ-ਮਿੰਟ ਸਹਾਈ ਹੈ। " ਮੁੰਡੇ ਨੇ ਕਿਹਾ," ਅਸੀ ਇਸ ਦੇ ਨਾਨਕੇ ਵੀ ਮਿਲਣ ਚਲੇ ਗਏ ਸੀ। ਇਸ ਲਈ ਰਾਤ ਉਥੇ ਕੱਟੀ ਹੈ। " ਮਾਂ ਕਿਉਂ ਪਿਛੇ ਰਹਿੰਦੀ, " ਵੇ ਤੂੰ ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਸਮਝੀ। ਤੀਵੀ ਦੀਆਂ ਉਂਗਲਾਂ ਉਤੇ ਨੱਚਣ ਲੱਗ ਗਿਆ। ਇਸ ਨੇ ਕੀ ਜਾਂਦੂ ਕਰ ਦਿੱਤਾ? ਸੱਦੋ ਇਸ ਦੀ ਮਾਸੀ ਦੇ ਮੁੰਡੇ ਨੂੰ ਆਪਦੀ ਨੂੰ ਲੈ ਜਾਵੇ। " ਮਾਸੀ ਦਾ ਮੁੰਡਾ ਪਿੰਡ ਵਿੱਚ ਹੀ ਸੀ। ਮਾਸੀ ਪਿੰਡ ਹੀ ਵਿਆਹੀ ਹੋਈ। ਉਹੀ ਵਿਚੋਲੇ ਸਨ। ਉਨਾਂ ਨੂੰ ਘਰ ਸੱਦਿਆ ਗਿਆ। ਸੱਸ ਸੌਹੁਰੇ ਨੇ ਫੈਸਲਾਂ ਸੁਣਾ ਦਿੱਤਾ। ਇਸ ਨੂੰ ਅਸੀਂ ਨਹੀਂ ਵਸਾ ਸਕਦੇ। ਸਾਡੇ ਮੁੰਡੇ ਨੂੰ ਵਿਗਾੜ ਰਹੀ ਹੈ। ਵਿਚੋਂਲਿਆਂ ਨੇ ਬੜੀਆਂ ਮਿੰਨਤਾ ਕੀਤੀ," ਬੱਚਿਆਂ ਤੋਂ ਗਲਤੀ ਹੋ ਗਈ। ਅਸੀ ਸਮਝਾ ਦੇਵਾਗੇ। " ਐਡਾ ਹਿੰਡੀ ਟੱਬਰ ਬਹੂ ਉਨਾਂ ਨਾਲ ਤੋਰ ਦਿੱਤੀ। ਉਹ ਉਸ ਨੂੰ ਉਸ ਦੇ ਪੇਕੇ ਛੱਡ ਆਏ। ਮਹੀਨਾਂ ਲੰਘ ਗਿਆ ਸੀ। ਸਾਡਾ ਘਰ ਖੇਤ ਵਿੱਚ ਸੀ। ਇੰਨਾਂ ਦਾ ਪਿੰਡ ਵਿੱਚ ਸੀ। ਉਨਾਂ ਦੇ ਘਰ ਸਾਡੀ ਆਉਣੀ ਜਾਂਣੀ ਬਹੁਤ ਸੀ। ਕੱਲਕੱਤੇ ਉਨਾਂ ਦੇ ਤੇ ਸਾਡੇ ਟੱਰਕ ਚਲਦੇ ਸਨ। ਮੈਂ 15 ਕੁ ਸਾਲਾਂ ਦੀ ਸੀ। ਮੈਂ ਕਦੇ ਮਾਂ ਨਾਲ ਜਾਂ ਕਦੇ ਆਪਣੀ ਭੈਣ ਨਾਲ ਉਨਾਂ ਦੇ ਘਰੇ ਜਾਇਆ ਕਰੀਏ। ਵੱਹੁਟੀ ਦੇਖਣ ਜਾਂਦੀਆਂ ਸੀ। ਵੱਹਟੀ ਘਰ ਨਹੀ ਦਿਸਦੀ ਸੀ। ਅਸੀ ਆਨੀ ਬਹਾਨੀ ਉਸ ਬਾਰੇ ਵੀ ਪੁੱਛਿਆ ਕਰਦੀਆਂ ਸਨ।। ਪਰ ਉਹ ਝੂਠ ਬੋਲ ਦਿੰਦੇ ਸੀ,"ਮਾਸੀ ਦੇ ਘਰ ਗਈ ਹੈ। ਇਥੇ ਉਥੇ ਹੀ ਹੋਣੀ ਹੈ। ਬਹੂ ਵਾਲਾ ਮੁੰਡਾ ਘਰ ਹੀ ਹੁੰਦਾ ਸੀ। ਇੱਕ ਦਿਨ ਉਹ ਸਾਡੇ ਘਰ ਆਇਆ। ਉਸ ਨੇ ਪਾਪਾ ਜੀ ਨੂੰ ਸਾਰਾ ਕੁੱਝ ਦੱਸ ਦਿੱਤਾ। ਪਾਪਾ ਜੀ ਤੇ ਮੇਰੀ ਮਾਂ ਉਨਾਂ ਦੇ ਘਰ ਗਏ। ਗੱਲਬਾਤ ਕੀਤੀ," ਅੱਗੇ ਵਾਸਤੇ ਬਗੈਰ ਪੁੱਛੇ ਇਹ ਕਿਤੇ ਨਹੀਂ ਜਾਣਗੇ। ਬੱਚੇ ਗਲ਼ਤੀਆਂ ਕਰਦੇ ਹੀ ਹੁੰਦੇ ਹਨ। " ਸੌਹੁਰਾ ਜੀ ਨੇ ਕਿਹਾ," ਤੁਸੀਂ ਹੀ ਜਾ ਕੇ, ਆਪਣੀ ਜੁੰਮੇਬਾਰੀ ਉਤੇ ਲੈ ਕੇ ਆਵੋ। ਮਾਂ ਪਾਪਾ ਜੀ ਤੇ ਉਨਾਂ ਦਾ ਮੁੰਡਾ ਜਾ ਕੇ ਉਸ ਨੂੰ ਲੈ ਆਏ। ਗਰੀਬ ਘਰ ਸੀ। ਉਨਾਂ ਨੇ ਧੀ ਦਰੋਂ ਤੋਰ ਕੇ, ਮਸਾ ਸੁੱਖ ਦਾ ਸਾਹ ਲਿਆ। ਦੋਂਨੇ ਕੁੜੀਆਂ ਜੇ ਅੜ ਜਾਂਦੀਆਂ," ਸਾਡਾ ਤਾਂ ਸੌਹੁਰੇ ਘਰ ਨਿਰਾਦਰ ਹੋ ਗਿਆ ਹੈ। ਉਸ ਘਰ ਨਹੀਂ ਜਾਣਾਂ। " ਇਸ ਨੂੰ ਤੋੜ ਕੇ ਹੋਰ ਵਾਲ ਵਿਆਹ ਕਰਾ ਲੈਂਦੀਆਂ। ਇਹ ਕੁੱਝ ਸਾਰੇ ਘਰਾਂ ਵਿੱਚ ਹੁੰਦਾ ਹੈ। ਬੋਲ-ਕਬੋਲ, ਗਲ਼ਤੀਆਂ ਮੁਆਫ਼ੀਆਂ ਦਾ ਚੱਕਰ ਚੱਲਦਾ ਰਹਿੰਦਾ ਹੈ। ਸਾਡੇ ਵਿੱਚ ਸਹਿਣਸ਼ੀਲਤਾਂ ਹੋਣੀ ਚਾਹੀਦੀ ਹੈ। ਕੋਈ ਜਿੰਨਾਂ ਮਰਜ਼ੀ ਨਿਰਾਦਰ ਕਰੀ ਜਾਵੇ। ਉਸ ਦੀ ਬਾਰਬਰੀ ਨਹੀਂ ਕਰਨੀ ਚਾਹੀਦੀ। ਚੁਪ ਰਹਿੱਣ ਨਾਲ ਬਹੁਤ ਸ਼ਾਂਤੀ ਰਹਿੰਦੀ ਹੈ। ਦਿਲ ਦੇ ਫੱਟ ਲੱਗਣ ਤੋਂ ਬਚ ਜਾਂਦੇ ਹਨ।

Comments

Popular Posts