Siri Guru Sranth Sahib 325 of 1430
ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੨੫ Page 325 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com 
14847 ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee:
14848 ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥
Andhhakaar Sukh Kabehi N Soee Hai ||
अंधकार सुखि कबहि न सोई है ॥
ਪ੍ਰਮਾਤਮਾ ਨੂੰ ਭੁੱਲਾ ਕੇ ਰੱਬੀ ਬਾਣੀ ਤੋਂ ਬਗੈਰ ਔਗੁਣਾਂ ਦੇ ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਹੁੰਦਾ ॥
In the darkness, no one can sleep in peace.
14849
ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥੧॥
Raajaa Rank Dhooo Mil Roee Hai ||1||
राजा रंकु दोऊ मिलि रोई है ॥१॥
ਬਾਦਸ਼ਾਹ, ਕੰਗਾਲ ਦੋਵੇਂ ਹੀ ਦੁਖੀ ਹੁੰਦੇ ਹਨ ||1||
The king and the pauper both weep and cry. ||1||
14850
ਜਉ ਪੈ ਰਸਨਾ ਰਾਮੁ ਨ ਕਹਿਬੋ ॥
Jo Pai Rasanaa Raam N Kehibo ||
जउ पै रसना रामु न कहिबो ॥
ਜਦੋਂ ਤਕ ਜੀਭ ਨਾਲ ਪ੍ਰਮਾਤਮਾ ਦੀ ਰੱਬੀ ਗੁਰਬਾਣੀ ਨੂੰ ਨਹੀਂ ਬੋਲਦੀ
As long as the tongue does not chant the Lord's Name,
14851
ਉਪਜਤ ਬਿਨਸਤ ਰੋਵਤ ਰਹਿਬੋ ॥੧॥ ਰਹਾਉ ॥
Oupajath Binasath Rovath Rehibo ||1|| Rehaao ||
उपजत बिनसत रोवत रहिबो ॥१॥ रहाउ ॥
ਜੰਮਦੇ ਮਰਦੇ ਤੇ ਇਸੇ ਦੁੱਖ ਵਿਚ ਰੋਂਦੇ ਹਨ1ਰਹਾਉ ॥
The person continues coming and going in reincarnation, crying out in pain. ||1||Pause||
14852
ਜਸ ਦੇਖੀਐ ਤਰਵਰ ਕੀ ਛਾਇਆ ॥
Jas Dhaekheeai Tharavar Kee Shhaaeiaa ||
जस देखीऐ तरवर की छाइआ ॥
ਜਿਵੇਂ ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ ॥
It is like the shadow of a tree;
14853
ਪ੍ਰਾਨ ਗਏ ਕਹੁ ਕਾ ਕੀ ਮਾਇਆ ॥੨॥
Praan Geae Kahu Kaa Kee Maaeiaa ||2||
प्रान गए कहु का की माइआ ॥२॥
ਮਨੁੱਖ ਮਰ ਜਾਂਦੇ ਹਨ, ਮਾਇਆ ਨਾਲ ਨਹੀਂ ਜਾਂਦੀ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ ? ||2||
When the breath of life passes out of the mortal being, tell me, what becomes of his wealth? ||2||
14854
ਜਸ ਜੰਤੀ ਮਹਿ ਜੀਉ ਸਮਾਨਾ ॥
Jas Janthee Mehi Jeeo Samaanaa ||
जस जंती महि जीउ समाना ॥
ਜਿਵੇਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ ਰਾਗ ਦੀ ਅਵਾਜ਼ ਸਾਜ਼ ਦੇ ਵਿਚ ਹੀ ਲੀਨ ਹੋ ਜਾਂਦੀ ਹੈ ॥
It is like the music contained in the instrument;
14855
ਮੂਏ ਮਰਮੁ ਕੋ ਕਾ ਕਰ ਜਾਨਾ ॥੩॥
Mooeae Maram Ko Kaa Kar Jaanaa ||3||
मूए मरमु को का कर जाना ॥३॥
ਮਰੇ ਮਨੁੱਖ ਦਾ ਭੇਤ, ਜਿੰਦ ਕਿਥੇ ਗਈ ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ? ||3||
How can anyone know the secret of the dead? ||3||
14856
ਹੰਸਾ ਸਰਵਰੁ ਕਾਲੁ ਸਰੀਰ ॥
Hansaa Saravar Kaal Sareer ||
हंसा सरवरु कालु सरीर ॥
ਹੰਸ ਸਰੋਵਰ ਦੇ ਨੇੜੇ ਰਹਿੰਦੇ ਹਨ। ਮੌਤ ਸਰੀਰ ਦੁਆਲੇ ਰਹਿੰਦੀ ਹੈ
Like the swan on the lake, death hovers over the body.
14857
ਰਾਮ ਰਸਾਇਨ ਪੀਉ ਰੇ ਕਬੀਰ ॥੪॥੮॥
Raam Rasaaein Peeo Rae Kabeer ||4||8||
राम रसाइन पीउ रे कबीर ॥४॥८॥
ਕਬੀਰ ਜੀ ਨੇ ਲਿਖਿਆ ਹੈ। ਸਭ ਰਸਾਂ ਤੋਂ ਸ੍ਰੇਸ਼ਟ ਰਾਮ ਨਾਮ ਰੱਬੀ ਗੁਰਬਾਣੀ ਦਾ ਅਨੰਦ ਲਈਏ।
||4||8||
Drink in the Lord's sweet elixir, Kabeer. ||4||8||
14858
ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee:
14859
ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥
Joth Kee Jaath Jaath Kee Jothee ||
जोति की जाति जाति की जोती ॥
ਪ੍ਰਭੂ ਦੀ ਜੋਤ ਸ਼ਕਤੀ ਨਾਲ ਬਣਾਈ ਹੋਈ ਦੁਨੀਆ ਰੱਬ ਰੂਪ ਜੋਤ ਹੀ ਸ੍ਰਿਸ਼ਟੀ ਵਿੱਚ ਹੈ। ਰੱਬ ਦੀ ਜੋਤ ਜੀਵਾਂ ਵਿੱਚ ਹੈ। ਜੀਵ ਰੱਬ ਦੀ ਜੋਤ ਸ਼ਕਤੀ ਹਨ।
The creation is born of the Light, and the Light is in the creation.
14860
ਤਿਤੁ ਲਾਗੇ ਕੰਚੂਆ ਫਲ ਮੋਤੀ
Thith Laagae Kanchooaa Fal Mothee ||1||
तितु लागे कंचूआ फल मोती ॥१॥
ਇਹ ਸ੍ਰਿਸ਼ਟੀ ਨੂੰ ਕੱਚ ਦੇ ਫਲ ਮੋਤੀ ਲੱਗੇ ਹੋਏ ਹਨ। ਜੋ ਕੱਚ ਵਾਂਗ ਟੁੱਟਣ ਵਾਲੇ ਨਾਸ਼ਵਾਨ ਹਨ।
It bears two fruits: the false glass and the true pearl. ||1||
14861
ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥
Kavan S Ghar Jo Nirabho Keheeai ||
कवनु सु घरु जो निरभउ कहीऐ ॥
ਉਹ ਕਿਹੜਾ ਸਰੀਰ, ਥਾਂ ਹੈ ਜੋ ਡਰ ਤੋਂ ਰਹਿਤ ਹੈ
Where is that home, which is said to be free of fear?
14862
ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ ॥
Bho Bhaj Jaae Abhai Hoe Reheeai ||1|| Rehaao ||
भउ भजि जाइ अभै होइ रहीऐ ॥१॥ रहाउ ॥
ਜਿੱਥੇ ਡਰ ਹੱਟ ਜਾਵੇ, ਨਿਡਰ ਹੋ ਕੇ ਰਹਿ ਸਕੀਦਾ ਹੈ 1ਰਹਾਉ ॥
There, fear is dispelled and one lives without fear. ||1||Pause||
14863
ਤਟਿ ਤੀਰਥਿ ਨਹੀ ਮਨੁ ਪਤੀਆਇ ॥
Thatt Theerathh Nehee Man Patheeaae ||
तटि तीरथि नही मनु पतीआइ ॥
ਕਿਸੇ ਸਮੁੰਦਰ ਪਾਣੀ ਦੇ ਕੰਢੇ ਪਵਿੱਤਰ ਤੀਰਥ ਜਾ ਕੇ ਵੀ ਮਨ ਟਿਕਦਾ ਨਹੀਂ ਹੈ
On the banks of sacred rivers, the mind is not appeased.
14864
ਚਾਰ ਅਚਾਰ ਰਹੇ ਉਰਝਾਇ ॥੨॥
Chaar Achaar Rehae Ourajhaae ||2||
चार अचार रहे उरझाइ ॥२॥
ਪੁੰਨ-ਪਾਪ ਵਿਚ ਉਲਝੇ ਰੁੱਝੇ ਪਏ ਹਨ ।੨।
People remain entangled in good and bad deeds. ||2||
14865
ਪਾਪ ਪੁੰਨ ਦੁਇ ਏਕ ਸਮਾਨ ॥
Paap Punn Dhue Eaek Samaan ||
पाप पुंन दुइ एक समान ॥
ਪਾਪ ਅਤੇ ਪੁੰਨ ਦੋਵੇਂ ਹੀ ਇੱਕੋ ਜਿਹੇ ਹਨ
Sin and virtue are both the same.
14866
ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥੩॥
Nij Ghar Paaras Thajahu Gun Aan ||3||
निज घरि पारसु तजहु गुन आन ॥३॥
ਨੀਚੋਂ ਊਚ ਕਰਨ ਵਾਲਾ ਪਾਰਸ ਪ੍ਰਭੂ ਆਪਣੇ ਅੰਦਰ ਹੀ ਹੈ ਹੋਰ ਗੁਣ ਛੱਡ ਦੇਹ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਲੈ ||3||
In the home of your own being, is the Philosopher's Stone; renounce your search for any other virtue. ||3||
14867
ਕਬੀਰ ਨਿਰਗੁਣ ਨਾਮ ਨ ਰੋਸੁ ॥
Kabeer Niragun Naam N Ros ||
कबीर निरगुण नाम न रोसु ॥
ਕਬੀਰ ਜੀ ਲਿਖ ਰਹੇ ਹਨ, ਮਾਇਆ ਦੇ ਮੋਹ ਵਿੱਚ ਗੁਣਾਂ ਤੋਂ ਰਹਿਤ ਬੰਦੇ ਰੱਬ ਦੇ ਨਾਮ ਨਾਲ ਨਾ ਰੁੱਸ। ਰੱਬ ਨੂੰ ਯਾਦ ਕਰ
Kabeer worthless mortal, do not lose the Naam, the Name of the Lord.
14868
ਇਸੁ ਪਰਚਾਇ ਪਰਚਿ ਰਹੁ ਏਸੁ ॥੪॥੯॥
Eis Parachaae Parach Rahu Eaes ||4||9||
इसु परचाइ परचि रहु एसु ॥४॥९॥
ਆਪਣੇ ਮਨ ਨੂੰ ਰੱਬ ਦੇ ਨਾਮ ਨੂੰ ਯਾਦ ਕਰਨ ਲਾ ਕੇ ਨਾਮ ਵਿਚ ਰੁੱਝੇ ਰਹੀਏ ||4||9||
Keep this mind of yours involved in this involvement. ||4||9||
14869
ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee

14870
ਜੋ ਜਨ ਪਰਮਿਤਿ ਪਰਮਨੁ ਜਾਨਾ ॥
Jo Jan Paramith Paraman Jaanaa ||
जो जन परमिति परमनु जाना ॥
ਜੋ ਮਨੁੱਖ ਆਖਦੇ ਹਨ, ਅਸੀਂ ਉਸ ਪ੍ਰਭੂ ਨੂੰ ਜਾਣ ਲਿਆ ਹੈ। ਰੱਬ ਮਿਣਤੀ ਤੋਂ ਪਰੇ ਹੈ, ਜਿਸ ਦਾ ਹੱਦ-ਬੰਨਾ ਲੱਭਿਆ ਨਹੀਂ ਜਾ ਸਕਦਾ। ਰੱਬ ਕਲ਼ਪਣਾ ਸੋਚ ਤੋਂ ਬਹੁਤ ਵੱਡਾ ਸਾਰੇ ਕੰਮ ਕਰਨ ਵਾਲਾ ਹੈ
He claims to know the Lord, who is beyond measure and beyond thought;
14871
ਬਾਤਨ ਹੀ ਬੈਕੁੰਠ ਸਮਾਨਾ ॥੧॥
Baathan Hee Baikunth Samaanaa ||1||
बातन ही बैकुंठ समाना ॥१॥
ਲੋਕ ਗੱਲੀਂ ਬਾਤਾਂ ਕਰਦੇ ਕਹਿੰਦੇ ਹਨ, ਸਵਰਗਾਂ ਨੂੰ ਚੱਲਣਾ ਹੈ ||1||
By mere words, he plans to enter heaven. ||1||
14872
ਨਾ ਜਾਨਾ ਬੈਕੁੰਠ ਕਹਾ ਹੀ ॥
Naa Jaanaa Baikunth Kehaa Hee ||
ना जाना बैकुंठ कहा ही ॥
ਪਤਾ ਨਹੀਂ, ਉਹ ਸਵਰਗ, ਬੈਕੁੰਠ ਕਿੱਥੇ ਹੈ?
I do not know where heaven is.
14873
ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ ॥
Jaan Jaan Sabh Kehehi Thehaa Hee ||1|| Rehaao ||
जानु जानु सभि कहहि तहा ही ॥१॥ रहाउ ॥
ਉੱਥੇ  ਹੀ ਚੱਲਣਾ ਹੈ, ਚੱਲਣਾ ਹੈ, ਸਾਰੇ ਲੋਕ ਆਖਦੇ ਹਨ 1ਰਹਾਉ ॥
Everyone claims that he plans to go there. ||1||Pause||
14874
ਕਹਨ ਕਹਾਵਨ ਨਹ ਪਤੀਅਈ ਹੈ ॥
Kehan Kehaavan Neh Patheeaee Hai ||
कहन कहावन नह पतीअई है ॥
ਆਖਣ ਅਖਾਉਣ ਸੁਣਨ ਨਾਲ ਬੈਕੁੰਠ ਤੇ ਰੱਬ ਨਹੀਂ ਪਾਇਆ ਜਾ ਸਕਦਾ
By mere talk, the mind is not appeased.
14875
ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥
Tho Man Maanai Jaa Thae Houmai Jee Hai ||2||
तउ मनु मानै जा ते हउमै जई है ॥२॥
ਮਨ ਨੂੰ ਆਸਰਾ ਆ ਸਕਦਾ ਹੈ। ਜੇ ਹੰਕਾਰ ਦੂਰ ਹੋ ਜਾਵੇ। ।੨।
The mind is only appeased, when egotism is conquered. ||2||
14876
ਜਬ ਲਗੁ ਮਨਿ ਬੈਕੁੰਠ ਕੀ ਆਸ ॥
Jab Lag Man Baikunth Kee Aas ||
जब लगु मनि बैकुंठ की आस ॥
ਜਦ ਤੱਕ ਮਨ ਵਿਚ ਬੈਕੁੰਠ ਜਾਣ ਦੀ ਕਾਮਨਾ ਲੱਗੀ ਹੋਈ ਹੋਵੇ
As long as the mind is filled with the desire for heaven,
14877
ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥
Thab Lag Hoe Nehee Charan Nivaas ||3||
तब लगु होइ नही चरन निवासु ॥३॥
ਉਦੋਂ ਤੱਕ ਪ੍ਰਭੂ ਦੇ ਕੋਲ ਮਨ ਜੁੜ ਨਹੀਂ ਸਕਦਾ ||3||
He does not dwell at the Lord's Feet. ||3||
14878
ਕਹੁ ਕਬੀਰ ਇਹ ਕਹੀਐ ਕਾਹਿ ॥
Kahu Kabeer Eih Keheeai Kaahi ||
कहु कबीर इह कहीऐ काहि ॥
ਕਬੀਰ ਜੀ ਲਿਖ ਰਹੇ ਹਨ, ਇਹ ਗੱਲ ਕਿਵੇਂ ਸਮਝਾ ਕੇ ਦੱਸੀਏ?
Says Kabeer, unto whom should I tell this?
14879
ਸਾਧਸੰਗਤਿ ਬੈਕੁੰਠੈ ਆਹਿ ॥੪॥੧੦॥
Saadhhasangath Baikunthai Aahi ||4||10||
साधसंगति बैकुंठै आहि ॥४॥१०॥
ਭਗਤਾਂ ਨਾਲ ਰਲ ਕੇ ਰੱਬ ਦੀ ਪ੍ਰਸੰਸਾ ਕਰਨੀ ਹੀ ਅਸਲੀ ਬੈਕੁੰਠ ਹੈ ||4||10||
The Saadh Sangat, the Company of the Holy, is heaven. ||4||10||
14880
ਉਪਜੈ ਨਿਪਜੈ ਨਿਪਜਿ ਸਮਾਈ ॥
Oupajai Nipajai Nipaj Samaaee ||
उपजै निपजै निपजि समाई ॥
ਜੀਵ ਦਾ ਵਜੂਦ ਬੀਜ ਵਿੱਚ ਹੁੰਦਾ ਹੈ। ਫਿਰ ਧਰਤੀ, ਮਾਂ-ਮਾਦਾ ਵਿਚ ਪੈਦਾ ਹੋ ਕੇ ਜੰਮਦਾ, ਫਿਰ ਮਰ ਜਾਂਦਾ ਹੈ
We are born, and we grow, and having grown, we pass away.
14882
ਨੈਨਹ ਦੇਖਤ ਇਹੁ ਜਗੁ ਜਾਈ ॥੧॥
Naineh Dhaekhath Eihu Jag Jaaee ||1||
नैनह देखत इहु जगु जाई ॥१॥
ਅੱਖੀਂ ਵੇਖਦਿਆਂ ਇਹ ਸੰਸਾਰ ਦੇ ਜੀਵ, ਚੀਜ਼ਾਂ ਮਰੀ ਜਾ ਰਹੀਆਂ ਹਨ।੧।
Before our very eyes, this world is passing away. ||1||
14883
ਲਾਜ ਨ ਮਰਹੁ ਕਹਹੁ ਘਰੁ ਮੇਰਾ ॥
Laaj N Marahu Kehahu Ghar Maeraa ||
लाज न मरहु कहहु घरु मेरा ॥
ਸ਼ਰਮ ਨਾਲ ਨਹੀਂ ਮਰਦਾ, ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਸੰਸਾਰ ਮੇਰਾ ਪੱਕਾ ਟਿਕਾਣਾ ਹੈ ॥
How can you not die of shame, claiming, This world is mine?
14884
ਅੰਤ ਕੀ ਬਾਰ ਨਹੀ ਕਛੁ ਤੇਰਾ ॥੧॥ ਰਹਾਉ ॥
Anth Kee Baar Nehee Kashh Thaeraa ||1|| Rehaao ||
अंत की बार नही कछु तेरा ॥१॥ रहाउ ॥
ਜਦੋਂ ਮੌਤ ਆਵੇਗੀ, ਕੋਈ ਵੀ ਚੀਜ਼ ਤੇਰੇ ਨਾਲ ਨਹੀਂ ਜਾਵੇਗੀ, ਅਖੀਰ ਨੂੰ ਮਰਨ ਪਿੱਛੋਂ ਕੋਈ ਤੇਰਾ ਨਹੀਂ ਹੈ 1ਰਹਾਉ ॥
At the very last moment, nothing is yours. ||1||Pause||
14885
ਅਨਿਕ ਜਤਨ ਕਰਿ ਕਾਇਆ ਪਾਲੀ ॥
Anik Jathan Kar Kaaeiaa Paalee ||
अनिक जतन करि काइआ पाली ॥
ਬੇਅੰਤ ਤਰਾਂ ਦੇ ਤਰੀਕੇ ਵਰਤ ਕੇ, ਭੋਜਨ ਖਾ-ਪੀ ਕੇ, ਕਸਰਤਾਂ ਕਰਕੇ ਇਹ ਸਰੀਰ ਪਾਲਿਆ ਹੈ
Trying various methods, you cherish your body,
14886
ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥
Marathee Baar Agan Sang Jaalee ||2||
मरती बार अगनि संगि जाली ॥२॥
ਜਦੋਂ ਮੌਤ ਆਉਂਦੀ ਹੈ, ਅਖੀਰ ਬਾਰ ਸਰੀਰ ਅੱਗ ਨਾਲ ਸੜ ਦਿੱਤਾ ਜਾਂਦਾ ਹੈ। ਹੈ ||2||
But at the time of death, it is burned in the fire. ||2||
14887
ਚੋਆ ਚੰਦਨੁ ਮਰਦਨ ਅੰਗਾ
Choaa Chandhan Maradhan Angaa ||
चोआ चंदनु मरदन अंगा ॥
ਸਰੀਰ ਦੇ ਅੰਗਾਂ ਨੂੰ ਅਤਰ ਤੇ ਚੰਦਨ ਲਗਾਈਦਾ ਹੈ
You apply sandalwood oil to your limbs,
14888
ਸੋ ਤਨੁ ਜਲੈ ਕਾਠ ਕੈ ਸੰਗਾ ॥੩॥
So Than Jalai Kaath Kai Sangaa ||3||
सो तनु जलै काठ कै संगा ॥३॥
ਸਰੀਰ ਲੱਕੜਾਂ ਨਾਲ ਸੜ ਜਾਂਦਾ ਹੈ ||3||
But that body is burned with the firewood. ||3||
14889
ਕਹੁ ਕਬੀਰ ਸੁਨਹੁ ਰੇ ਗੁਨੀਆ ॥
Kahu Kabeer Sunahu Rae Guneeaa ||
कहु कबीर सुनहु रे गुनीआ ॥
ਕਬੀਰ ਜੀ ਲਿਖ ਰਹੇ ਹਨ, ਬੰਦੇ ਤੂੰ ਇਹ ਗੱਲ ਸੁਣਲੈ ॥
Says Kabeer, listen, O virtuous people:
14890
ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ॥੪॥੧੧॥
Binasaigo Roop Dhaekhai Sabh Dhuneeaa ||4||11||
बिनसैगो रूपु देखै सभ दुनीआ ॥४॥११॥
ਮਰਨ ਪਿਛੋਂ, ਇਹ ਰੂਪ ਨਾਸ ਹੋ ਜਾਵੇਗਾ। ਸਾਰੇ ਲੋਕ ਦੇਖਣਗੇ ||4||11||
Your beauty shall vanish, as the whole world watches. ||4||11||
14891
ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee

14892
ਅਵਰ ਮੂਏ ਕਿਆ ਸੋਗੁ ਕਰੀਜੈ ॥
Avar Mooeae Kiaa Sog Kareejai ||
अवर मूए किआ सोगु करीजै ॥
ਹੋਰਾਂ ਲੋਕਾਂ ਦੇ ਮਰਨ ਤੇ ਅਫ਼ਸੋਸ ਕਿਉਂ ਕਰਦੇ ਹਨ?
Why do you cry and mourn, when another person dies?
14893
ਤਉ ਕੀਜੈ ਜਉ ਆਪਨ ਜੀਜੈ ॥੧॥
Tho Keejai Jo Aapan Jeejai ||1||
तउ कीजै जउ आपन जीजै ॥१॥
ਸੋਗ ਤਾਂ ਕਰੀਏ, ਜੇ ਆਪ ਜਿਉਂਦੇ ਰਹਿਣਾ ਹੋਵੇ ||1||
Do so only if you yourself are to live. ||1||
14894
ਮੈ ਨ ਮਰਉ ਮਰਿਬੋ ਸੰਸਾਰਾ ॥
Mai N Maro Maribo Sansaaraa ||
मै न मरउ मरिबो संसारा ॥
ਜਿਉਂਦੇ ਜੀਅ ਮੇਰੀ ਆਤਮਾ ਦੀ ਮੌਤ ਨਹੀਂ ਹੋਵੇਗੀ, ਮੁਰਦਾ ਲੋਕ ਹਨ, ਜੋ ਸੰਸਾਰੀ ਲਾਲਚ ਵਿੱਚ ਬੰਦੇ ਫਸੇ ਹਨ
I shall not die as the rest of the world dies,
14895
ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ ॥
Ab Mohi Miliou Hai Jeeaavanehaaraa ||1|| Rehaao ||
अब मोहि मिलिओ है जीआवनहारा ॥१॥ रहाउ ॥
ਹੁਣ ਮੈਨੂੰ ਜੀਵਨ ਦੇਣ ਵਾਲਾ ਭਗਵਾਨ ਮਿਲ ਪਿਆ ਹੈ ॥
For now I have met the life-giving Lord. ||1||Pause||
14896
ਇਆ ਦੇਹੀ ਪਰਮਲ ਮਹਕੰਦਾ ॥
Eiaa Dhaehee Paramal Mehakandhaa ||
इआ देही परमल महकंदा ॥
ਬੰਦਾ ਇਸ ਸਰੀਰ ਨੂੰ ਕਈ ਅਤਰਾਂ, ਖੁਸ਼ਬੂਆਂ ਨਾਲ ਮਹਿਕਾਉਂਦਾ ਹੈ ॥
People anoint their bodies with fragrant oils,
14897
ਤਾ ਸੁਖ ਬਿਸਰੇ ਪਰਮਾਨੰਦਾ ॥੨॥
Thaa Sukh Bisarae Paramaanandhaa ||2||
ता सुख बिसरे परमानंदा ॥२॥
ਤਾਂ ਸੁਖਾਂ ਵਿਚ ਬਹੁਤ ਅਨੰਦ ਦੇਣ ਵਾਲਾ ਪ੍ਰਭੂ ਭੁੱਲ ਜਾਂਦਾ ਹੈ ।੨।
And in that pleasure, they forget the supreme bliss. ||2||
14898
ਕੂਅਟਾ ਏਕੁ ਪੰਚ ਪਨਿਹਾਰੀ ॥
Kooattaa Eaek Panch Panihaaree ||
कूअटा एकु पंच पनिहारी ॥
ਸਰੀਰ ਇੱਕ ਖੂਹ ਵਾਂਗ ਹੈ, ਪੰਜ ਗਿਆਨ-ਇੰਦਰੀਆਂ ਦੀਆਂ ਪਾਣੀ ਖਿੱਚਣ ਵਾਲੀ ਚਰਖੜੀਆਂ ਹਨ
There is one well, and five water-carriers.
14899
ਟੂਟੀ ਲਾਜੁ ਭਰੈ ਮਤਿ ਹਾਰੀ ॥੩॥
Ttoottee Laaj Bharai Math Haaree ||3||
टूटी लाजु भरै मति हारी ॥३॥
ਜੇ ਲੱਜ ਟੁੱਟ ਜਾਵੇ ਤਾਂ ਲੱਜ ਤੋਂ ਬਿਨਾ ਉਸ ਨੂੰ ਪਾਣੀ ਨਹੀਂ ਮਿਲ ਸਕਦਾ। ਜੇ ਲੋਕ ਲਾਜ ਮੁੱਕ ਜਾਵੇ ਤਾਂ ਵਿਕਾਰਾਂ ਵਾਲੀ ਅਕਲ ਵੀ ਮਰ ਜਾਂਦੀ ਹੈ ||3||
Even though the rope is broken, the fools continue trying to draw water. ||3||
14900
ਕਹੁ ਕਬੀਰ ਇਕ ਬੁਧਿ ਬੀਚਾਰੀ ॥
Kahu Kabeer Eik Budhh Beechaaree ||
कहु कबीर इक बुधि बीचारी ॥
ਕਬੀਰ ਜੀ ਕਹਿ ਰਹੇ ਹਨ, ਇੱਕ ਅਕਲ ਦੀ ਬਿਚਾਰ ਕੀਤੀ ਹੈ। ਅੱਕਲ ਅੰਦਰ ਜਾਗ ਪਈ ਹੈ ॥
Says Kabeer, through contemplation, I have obtained this one understanding.
14901
ਨਾ ਓਹੁ ਕੂਅਟਾ ਨਾ ਪਨਿਹਾਰੀ ॥੪॥੧੨॥
Naa Ouhu Kooattaa Naa Panihaaree ||4||12||
ना ओहु कूअटा ना पनिहारी ॥४॥१२॥
ਨਾ ਹੀ ਖੂਹ ਰਿਹਾ ਹੈ ਨਾ ਹੀ ਪਾਣੀ ਖਿੱਚਣ ਵਾਲੀਆਂ ਚਰਖੜੀਆਂ ਰਹੀਆਂ ਹਨ। ਉਵੇਂ ਹੀ ਨਾ ਹੀ ਉਹ ਸਰੀਰਕ ਮੋਹ ਰਿਹਾ ਤੇ ਨਾ ਹੀ ਵਿਕਾਰਾਂ ਵਲ ਖਿੱਚਣ ਵਾਲੇ ਇੰਦਰੇ ਰਹੇ ਹਨ  ||4||12||
There is no well, and no water-carrier. ||4||12||
14902
ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee
Top of Form

14903 ਅਸਥਾਵਰ ਜੰਗਮ ਕੀਟ ਪਤੰਗਾ ॥
Asathhaavar Jangam Keett Pathangaa ||
असथावर जंगम कीट पतंगा ॥
ਇੱਕ ਥਾਂ ਤੇ ਖਲੋਤੇ ਰਹਿਣ ਵਾਲੇ ਪਰਬਤ, ਰੁੱਖ, ਕੀੜੇ, ਖੰਭਾਂ ਵਾਲੇ ਕੀੜੇ ਬਣ ਕੇ, ਜੂਨਾਂ ਵਿਚ ਗਏ
The mobile and immobile creatures, insects and moths
14904 ਅਨਿਕ ਜਨਮ ਕੀਏ ਬਹੁ ਰੰਗਾ ॥੧॥
Anik Janam Keeeae Bahu Rangaa ||1||
अनिक जनम कीए बहु रंगा ॥१॥
ਕਈ ਕਿਸਮਾਂ ਦੇ ਜਨਮਾਂ ਵਿਚ ਜਿਉ ਚੁਕੇ ਹਾਂ ||1||
- in numerous lifetimes, I have passed through those many forms. ||1||


Comments

Popular Posts