ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 323 of 1430ਭਾਗ 68 ਰੱਬ ਦੁਨੀਆ ਦਾ ਸਾਰਾ ਕੁੱਝ ਕਰ ਰਿਹਾ ਹੈ ਨੀਚਹ ਊਚ ਕਰੈ ਮੇਰਾ
ਗੋਬਿੰਦੁ ਕਾਹੂ ਤੇ ਨ ਡਰੈ
ਰੱਬ ਦੁਨੀਆ ਦਾ ਸਾਰਾ ਕੁੱਝ ਕਰ ਰਿਹਾ ਹੈ ਸਤਵਿੰਦਰ ਕੌਰ ਸੱਤੀ (ਕੈਲਗਰੀ- ਕੈਨੇਡਾ
Siri Guru Sranth Sahib 323 of 1430
ਸਤਿਗੁਰ ਨਾਨਕ ਜੀ ਆਪਣੇ ਲੜ ਲਾ ਕੇ ਅਨੇਕਾਂ ਜੀਵ
ਬਚਾਉਂਦੇ ਹਨ ਬੇਅੰਤ ਪ੍ਰਭੂ ਨੂੰ ਸਿਮਰੀਏ। ਉਹ ਵਿਕਾਰ ਕੰਮ ਕਿਸੇ ਕੰਮ ਨਹੀਂ ਹਨ। ਜੇ ਰੱਬ ਭੁੱਲ ਜਾਂਦਾ ਹੈ। ਸਤਿਗੁਰ ਨਾਨਕ
ਜੀ ਲਿਖ ਰਹੇ ਹਨ। ਉਹ ਸਰੀਰ ਜਿਉਂਦੇ ਹੀ ਟੁੱਟ ਮਰ ਜਾਂਦੇ ਹਨ। ਜਿੰਨਾ ਨੂੰ ਰੱਬ ਭੁੱਲ ਜਾਂਦਾ ਹੈ।
ਬਣਾਉਣ ਵਾਲੇ ਰੱਬ ਨੇ ਸ਼ੈਤਾਨ ਤੋਂ ਬੰਦੇ ਦੇਵਤਾ ਬਣਾ ਦਿੱਤਾ ਹਨ। ਸਾਰੇ ਗੁਰਬਾਣੀ ਦੀ ਸਿੱਖਿਆ
ਨਾਲ ਵਿਕਾਰ ਕੰਮਾਂ ਤੋਂ ਬਚਾ ਕੇ ਰੱਬ ਨੇ ਕੰਮ ਠੀਕ ਕਰ ਦਿੱਤੇ ਹਨ। ਨਿੰਦਾ-ਮਾੜੀਆਂ ਗੱਲਾਂ ਕਰਨ
ਵਾਲੇ, ਝੂਠੇ ਬੰਦੇ, ਰੱਬ ਦੇ ਦਰਬਾਰ ਵਿੱਚੋਂ ਬਾਹਰ
ਕਰ ਦਿੱਤੇ ਜਾਂਦੇ ਹਨ। ਸਤਿਗੁਰ ਨਾਨਕ ਜੀ ਦਾ ਰੱਬ ਬਹੁਤ ਵੱਡਾ ਸ਼ਕਤੀ ਵਾਲਾ ਹੈ। ਆਪ ਸਾਰੀ
ਸ੍ਰਿਸ਼ਟੀ ਨੂੰ ਬਣਾਉਂਦਾ ਪੈਂਦਾ ਕਰਦਾ ਹੈ। ਭਗਵਾਨ ਦਾ ਕਿਸੇ ਨੇ ਅੰਤ ਹਿਸਾਬ ਨਹੀਂ ਲਾਇਆ। ਉਸ ਦੇ
ਕੰਮ, ਗੁਣ ਬਹੁਤ ਹਨ। ਰੱਬ ਦੁਨੀਆ ਦਾ ਸਾਰਾ ਕੁੱਝ ਕਰ ਰਿਹਾ ਹੈ। ਰੱਬ ਨੂੰ ਕੋਈ ਜਾਣ,
ਪਾਕੇ ਰੱਬ ਤੱਕ ਪਹੁੰਚ ਨਹੀਂ ਸਕਦਾ। ਜੀਵਾਂ ਦੀਆਂ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ, ਰੱਬ ਸਭ ਜੀਵਾਂ ਦੇ ਸਾਹ ਵਿੱਚ
ਧੜਕਦਾ ਹੈ। ਰੱਬ ਸਾਰਿਆਂ ਦੀ ਹੱਥ ਦੇ ਕੇ ਰੱਖਿਆ ਕਰਕੇ ਪਾਲਦਾ ਦੇਖ-ਭਾਲ ਕਰਦਾ ਹੈ। ਉਸ ਰੱਬ ਸੱਚੇ
ਨੂੰ ਚੇਤੇ ਕਰਕੇ ਦੁਨੀਆ ਦੇ ਵਿਕਾਰ ਕੰਮਾਂ ਤੋਂ ਬਚ ਸਕਦੇ ਹਾਂ। ਬੰਦੇ ਪ੍ਰਮਾਤਮਾ ਨੂੰ ਸਿਮਰ ਕੇ
ਭਵਜਲ ਤਰਦੇ ਹਨ। ਰੱਬ ਸਬ ਉੱਤੇ ਦਿਆਂ ਕਰਨ ਵਾਲਾ ਹੈ, ਸਤਿਗੁਰ ਨਾਨਕ ਜੀ ਜੋ ਤੈਨੂੰ
ਚੰਗਾ ਲੱਗਦਾ ਹੈ। ਉਹੀ ਹੁਕਮ ਲਾਭ ਵਾਲਾ ਹੈ। ਤੇਰਾ ਆਸਰਾ ਲਿਆ ਹੈ। ਉਨ੍ਹਾਂ ਨੂੰ ਕੋਈ ਦੁਨੀਆ ਦਾ ਲਾਲਚ
ਨਹੀਂ ਰਿਹਾ। ਨੀਅਤ ਭਰ ਗਈ ਹੈ। ਜਿਸ ਦਾ ਉਹ ਰੱਬ ਹੈ। ਸਤਿਗੁਰ ਨਾਨਕ ਜੀ ਦੇ ਚਰਨਾਂ ਦਾ ਆਸਰਾ ਲਈਏ, ਤਾਂ ਸਬ ਦਾ ਆਧਾਰ ਹੋ ਕੇ ਮੁਕਤੀ
ਹੋ ਜਾਂਦੀ ਹੈ। ਰੱਬ ਦਾ ਭਗਤ ਨਿੱਤ ਪ੍ਰਭੂ ਦੇ ਨਾਮ ਦੀ ਭੀਖ ਮੰਗਦਾ ਹੈ। ਭਗਵਾਨ ਬੇਨਤੀ ਮੰਨ ਕੇ
ਨਾਮ ਦਾਨ ਦਿੰਦਾ ਹੈ। ਜਿਸ ਕੋਲ ਸਤਿਗੁਰ ਨਾਨਕ ਜੀ ਭਗਵਾਨ ਦਾਤਾਂ ਦੇਣ ਵਾਲਾ ਦਾਨਾ ਹੈ। ਉਹ ਨੂੰ
ਕਿਸੇ ਚੀਜ਼ ਦੀ ਭੋਰਾ ਵੀ ਕਸਰ ਨਹੀਂ ਰਹਿੰਦੀ। ਰੱਬ ਜੀ ਦੇ ਗੋਬਿੰਦ ਨਾਮ ਨਾਲ ਰੰਗਿਆ ਗਿਆ ਹੈ, ਜੋ ਰੱਬੀ ਮਨ ਬਾਣੀ ਨਾਲ ਜੋੜ
ਲੈਂਦੇ ਹਨ। ਉਹੀ ਉਨ੍ਹਾਂ ਲਈ ਸੱਚਾ ਭੋਜਨ ਤੇ ਕੱਪੜੇ ਹਨ। ਭਗਵਾਨ ਨਾਲ ਜਿਸ ਦਾ ਪਿਆਰ ਬਣ ਜਾਂਦਾ
ਹੈ, ਉਨ੍ਹਾਂ ਲਈ ਰੱਬ ਦਾ ਨਾਮ ਆਪ ਹੀ ਹਾਥੀ ਤੇ ਘੋੜੇ ਹਨ, ਰੱਬ ਹਾਥੀ ਤੇ ਘੋੜੇ ਦੇ ਵੀ
ਦਿੰਦਾ ਹੈ ਉਸ ਲਈ ਪ੍ਰਭੂ ਦੇ ਦਿੱਤੇ ਹੋਏ, ਰਾਜ ਜ਼ਮੀਨਾਂ ਤੇ ਬੇਅੰਤ ਅਨੰਦ
ਹਨ। ਜੋ ਪ੍ਰਭੂ ਤੈਨੂੰ ਯਾਦ ਕਰਨੋਂ ਨਹੀਂ ਹਟਦੇ। ਜੋ ਪ੍ਰਭੂ ਨੂੰ ਯਾਦ ਕਾਰਨ ਤੋਂ ਕਦੇ ਮੂੰਹ ਨਹੀਂ ਮੋੜਦਾ। ਉਸ ਰੱਬ ਦੇ ਭਗਤ ਨੇ ਰੱਬ ਤੋਂ ਨਿੱਤ ਪ੍ਰਭੂ ਦੇ ਨਾਮ ਦੀ ਭੀਖ
ਮੰਗਣੀ ਹੈ। ਭਗਤ ਭਗਵਾਨ ਦੇ ਆਸਰੇ ਦਰਬਾਰ ਕਦੇ ਵੀ ਨਹੀਂ ਛੱਡਦਾ। ਉਸ ਰੱਬ ਦੇ ਭਗਤ ਨੇ ਰੱਬ ਤੋਂ ਨਿੱਤ ਪ੍ਰਭੂ ਦੇ ਨਾਮ ਦੀ ਭੀਖ ਮੰਗਣੀ ਹੈ। ਸਤਿਗੁਰ ਨਾਨਕ ਜੀ ਦੀ ਰੱਬੀ
ਬਾਣੀ ਪੜ੍ਹਨ ਵਾਲੇ ਦੇ ਮਨ ਵਿਚ ਤਨ ਵਿਚ ਸਦਾ ਚਾਉ ਬਣਿਆ ਰਹਿੰਦਾ ਹੈ, ਉਹ ਹਰ ਸਮੇਂ ਪ੍ਰਭੂ ਨੂੰ ਮਿਲਣ
ਲਈ ਹੀ ਲੋਚਦਾ ਹੈ। ਉਨ੍ਹਾਂ ਨੂੰ ਕੋਈ ਦੁਨੀਆ ਦਾ ਕਈ ਲਾਲਚ ਨਹੀਂ ਰਿਹਾ। ਨੀਅਤ ਭਰ ਗਈ ਹੈ। ਜਿਸ
ਜਿਸ ਉੱਤੇ ਰੱਬ ਨੇ ਮਿਹਰ ਕਰ ਦਿੱਤੀ ਹੈ। ਸਤਿਗੁਰ ਨਾਨਕ ਜੀ ਦੇ ਚਰਨਾਂ ਦਾ ਆਸਰਾ ਲਈਏ, ਤਾਂ ਸਬ ਦਾ ਆਧਾਰ ਹੋ ਕੇ ਮੁਕਤੀ
ਹੋ ਜਾਂਦੀ ਹੈ। ਭਗਵਾਨ ਦਾ ਆਸਰਾ ਦਰਬਾਰ ਕਦੇ ਵੀ ਨਹੀਂ ਛੱਡਦਾ। ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ
ਪੜ੍ਹਨ ਵਾਲੇ ਦੇ ਮਨ ਵਿਚ ਤਨ ਸਾਫ਼ ਕਰਕੇ ਰੱਬ ਦੇ ਨਾਮ ਦਾ
ਸਦਾ ਚਾਉ ਬਣਿਆ ਰਹਿੰਦਾ ਹੈ, ਉਹ ਹਰ ਸਮੇਂ ਪ੍ਰਭੂ ਨੂੰ ਮਿਲਣ ਲਈ ਹੀ ਲੋਚਦਾ ਹੈ। ਇੱਕ ਰੱਬ ਦਾ ਸੱਚਾ ਨਾਮ
ਦੁਨੀਆ ਨੂੰ ਬਣਾਉਣ, ਦੇਖ-ਭਾਲ ਕਰਨ ਵਾਲਾ ਪੁਰਖ ਹੈ. ਰੱਬ
ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕ ਜੋਟੀ-ਦੋਸਤੀ-ਇੱਕ-ਮਿਕ
ਹਨ। ਇੱਕ ਤਾਕਤ ਹੈ। ਮੇਰਾ ਤਨ-ਮਨ ਸੜ ਰਿਹਾ ਸੀ। ਰੱਬੀ ਬਾਣੀ ਦਾ ਅੰਮ੍ਰਿਤ ਰਸ ਮਿਲ ਗਿਆ ਹੈ। ਰੱਬ
ਦੀ ਰੱਬੀ ਬਾਣੀ ਦਾ ਅੰਮ੍ਰਿਤ ਰਸ ਸਰੀਰ ਦੀ ਜਲਨ ਬੁਝਾ ਦਿੱਤੀ ਹੈ। ਕਈ ਬੰਦੇ ਸਾਧ ਜੰਗਲਾਂ ਵਿੱਚ
ਮਨ ਨੂੰ ਮਾਰਨ ਲਈ ਸ਼ਾਂਤ ਕਰਨ ਲਈ ਜਾਂਦੇ ਹਨ। ਉਹ ਰੱਬ ਦਾ ਨਾਮ ਦਾ ਅੰਮ੍ਰਿਤ ਰਸ ਰੱਬੀ ਗੁਰਬਾਣੀ, ਪ੍ਰਭੂ ਤੋਂ ਬਿਨਾ ਨਹੀਂ ਲੱਭ
ਸਕਦੇ। ਜਿਸ ਵਿਕਾਰਾਂ ਦੀ ਅੱਗ ਨੇ ਦੇਵਤੇ ਤੇ ਮਨੁੱਖ ਸਾੜ ਸੁੱਟੇ ਸਨ। ਪ੍ਰਭੂ ਦੇ ਨਾਮ ਅੰਮ੍ਰਿਤ
ਨੇ ਬੰਦਿਆਂ ਨੂੰ ਵਿਕਾਰਾਂ ਕੰਮਾਂ ਵਿੱਚ ਸੜਨ ਤੋਂ ਬਚਾ ਲਿਆ ਹੈ। ਇਸ ਸੰਸਾਰ-ਸਮੁੰਦਰ ਵਿਚ ਰੱਬੀ
ਬਾਣੀ ਦਾ ਨਾਮ ਹੁਣ ਉਨ੍ਹਾਂ ਲਈ ਸੁੱਖਾਂ ਦਾ ਸਮੁੰਦਰ ਬਣ ਗਿਆ। ਗੁਰਬਾਣੀ ਦਾ ਨਾਮ-ਅੰਮ੍ਰਿਤ
ਰਸ ਲਗਾਤਾਰ ਪੀਣ ਨਾਲ ਮੁੱਕਦਾ ਨਹੀਂ। ਕਬੀਰ ਭਗਤ ਜੀ ਕਹਿ ਰਹੇ ਹੈ, ਰੱਬ ਦਾ ਸਿਮਰਨ ਕਰ। ਰੱਬ ਦੇ
ਨਾਮ-ਅੰਮ੍ਰਿਤ ਨੂੰ ਪੀਆ ਕਰੀਏ। ਰੱਬ ਦਾ ਸਿਮਰਨ
ਕਰਨ ਨਾਲ ਮੇਰੀ ਤ੍ਰਿਸ਼ਨਾ ਮਿਟਾ ਦਿੱਤੀ ਹੈ। ਰੱਬ ਜੀ ਨਾਮ-ਅੰਮ੍ਰਿਤ ਜਲ ਦੀ ਤ੍ਰੇਹ, ਧਿਆ ਮਿਟਦੀ ਨਹੀਂ
ਹੈ। ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਨਹੀਂ ਹਾਂ। ਤੇਰਾ ਨਾਮ-ਅੰਮ੍ਰਿਤ ਪੀਂਦਿਆਂ, ਹੋਰ ਪਿਆਸ ਪੈਦਾ ਹੋ ਰਹੀ ਹੈ। ਭਗਵਾਨ
ਜੀ ਤੂੰ ਨਾਮ-ਅੰਮ੍ਰਿਤ ਜਲ ਹੈ। ਮੈਂ ਇਸ ਨੂੰ ਮੱਛੀ ਵਾਂਗ ਪੀਂਦਾ ਹਾਂ। ਬਾਣੀ ਦਾ ਅੰਮ੍ਰਿਤ ਰਸ ਜਲ
ਵਿਚ ਹੀ ਮੈਂ ਜਿਊਦਾ ਰਹਿ ਸਕਦਾ ਹਾਂ, ਜਲ ਤੋਂ ਬਿਨਾ ਮੈਂ ਮਰ ਜਾਂਦਾ
ਹਾਂ। ਪ੍ਰਭੂ ਜੀ ਤੂੰ ਮੇਰਾ ਪਿੰਜਰਾ ਹੈਂ, ਮੈਂ ਤੇਰਾ ਤੋਤਾ ਹਾਂ। ਜਮਦੂਤ
ਰੂਪ ਬਿੱਲਾ ਮੇਰਾ ਕੀ ਵਿਗਾੜ ਸਕਦਾ ਹੈ? ਪ੍ਰਭੂ ਤੂੰ ਸੋਹਣਾ ਰੁੱਖ ਹੈਂ, ਮੈਂ ਉਸ ਰੁੱਖ ਦੇ ਆਸਰੇ ਰਹਿਣ
ਵਾਲਾ ਪੰਛੀ ਹਾਂ। ਮੈਂ ਮਾੜੀ ਕਿਸਮਤ ਕਰਕੇ, ਤੈਨੂੰ ਭਗਵਾਨ ਦੇਖ ਨਹੀਂ ਸਕਦਾ।
Comments
Post a Comment