ਅੱਖੀਆਂ ਲਾਈਆਂਇੱਕ ਵਾਸਤੇ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਅਸੀਂ ਤੇਰੇ ਨਾਲ ਅੱਖੀਆਂ ਲਾਈਆਂ ਨੇ ਨਿਭਾਉਣ ਵਾਸਤੇ।
ਅਸੀਂ ਇਸ਼ਕ ਵਿੱਚ ਪੈਗੇ ਹਾਂ ਚੰਨਾ ਸਿਰਫ਼ ਇੱਕ ਤੇਰੇ ਵਾਸਤੇ।
ਬਿਨ ਤੇਰੇ ਜ਼ਿੰਦਗੀ ਮੈਂ ਨਿਭਾਉਣੀ ਤੂੰ ਦੱਸ ਕਾਹਦੇ ਵਾਸਤੇ।
ਅਸੀਂ ਤਾਂ ਜ਼ਿੰਦਗੀ ਜਿਉਣੀ ਇੱਕ ਤੇਰੇ ਦਰਸ਼ਨਾਂ ਦੇ ਵਾਸਤੇ।
ਸਾਡੀ ਵੀ ਕਦੇ ਮੰਨ ਅਸੀਂ ਪਾਈਏ ਤੇਰੇ ਅੱਗੇ ਨਿੱਤ ਵਾਸਤੇ।
ਇੱਕ ਪਲ ਬਹਿਜਾ ਮੇਰੇ ਕੋਲ ਰੱਬਾ ਮੈਂ ਪਾਵਾਂ ਤੇਰੇ ਵਾਸਤੇ।
ਯਾਰਾ ਵੇ ਤੂੰ ਲੁੱਟਾਦੇ ਆਪਣਾ ਪਿਆਰ ਸਤਵਿੰਦਰ ਵਾਸਤੇ।
ਸੱਤੀ ਰਾਹਾਂ ਵਿੱਚ ਅੱਖੀਆਂ ਲਾਈਆਂ ਰੱਬਾ ਤੇਰੇ ਹੀ ਵਾਸਤੇ।
ਯਾਰ ਨੂੰ ਧੋਖਾ ਦੇ ਕੇ ਮਾਰ ਦਿੰਦੇ ਨੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com
ਕਈ ਯਾਰ ਨੂੰ ਦੇਖ ਕੇ ਜਿਉਂਦੇ ਨੇ। ਯਾਰ ਦਾ ਦੀਦਾਰ ਦੇਖ ਰੱਜ ਜਾਂਦੇ ਨੇ।
ਕਈ ਤਾਂ ਯਾਰ ਨੂੰ ਮਨਾਉਣ ਜਾਂਦੇ ਨੇ। ਉਸ ਤੋਂ ਤਨ-ਮਨ ਵਾਰ ਦਿੰਦੇ ਨੇ।
ਕਈ ਖੋ ਕੇ ਖ਼ੁਸ਼ੀਆਂ ਮੁਕਾਉਂਦੇ ਨੇ। ਦੇ ਕੇ ਦੁੱਖ ਖ਼ੂਨ ਦੇ ਹੂੰਝੂ ਰੋਵਾਉਂਦੇ ਨੇ।
ਕਈ ਯਾਰ ਨੂੰ ਵੇਚ ਖਾਂਦੇ ਜਾਂਦੇ ਨੇ। ਕਈ ਆਪ ਖ਼ੁਦ ਲੁੱਟ-ਪੁੱਟ ਜਾਂਦੇ ਨੇ।
ਹੋਰਾਂ ਨਾਲ ਖਿਲਵਾੜ ਬਣਾਉਂਦੇ ਨੇ। ਭਾਲਣ 'ਤੇ ਯਾਰ ਨਾਂ ਥਿਉਂਦੇ ਨੇ।
ਯਾਰ ਨੂੰ ਧੋਖਾ ਦੇ ਮਾਰ ਦਿੰਦੇ ਨੇ। ਸਤਵਿੰਦਰ ਨਾਲ ਧੋਖਾ ਕਮਾਉਂਦੇ ਨੇ।
ਆਪ ਚੈਨ ਦੀ ਨੀਂਦ ਨਾਂ ਸੌਂਦੇ ਨੇ। ਸੱਤੀ ਇੱਕ ਦਿਨ ਉਹ ਪਛਤਾਉਂਦੇ ਨੇ।
ਸਬ ਤੋਂ ਪਿਆਰਾ ਰੱਬਾ ਤੂੰ ਲੱਗਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
ਕਦੇ ਸਾਡੀ ਗਲ਼ੀ ਆ ਜਾਇਆ ਕਰੋ। ਸਾਡਾ ਮਨ ਵੀ ਪਰਚਾ ਜਾਇਆ ਕਰੋ।
ਭੁੱਲ-ਚੁੱਕ ਕੇ ਫੇਰਾ ਪਾ ਜਾਇਆ ਕਰੋ। ਸੁੰਨੇ ਰਾਹਾਂ ਨੂੰ ਭਾਗ ਲਾਇਆ ਕਰੋ।
ਕੰਨ ਕਰ ਉਰੇ ਮੈਂ ਗੱਲ ਸੱਚ ਦੱਸਦੀ। ਤੇਰੇ ਬਗੈਰ ਵੇ ਹੁਣ ਮੈਂ ਨਹੀਂ ਬਚਦੀ।
ਅੱਖ ਤਾਂ ਮੇਰੀ ਤੈਨੂੰ ਦੇਖਣੇ ਤਰਸਦੀ। ਤੇਰੇ ਦਰਸ਼ਨਾਂ ਦੀ ਮੈਨੂੰ ਭੁੱਖ ਲੱਗਦੀ।
ਸਤਵਿੰਦਰ ਤੈਨੂੰ ਤੱਕਣ ਨੂੰ ਤਰਸਦੀ। ਸੱਚੀਂ ਦੱਸ ਕਦੋਂ ਦੇਣੇ ਦੀਦਾਰ ਪੁੱਛਦੀ।
ਤੇਰੇ ਬਿਨ ਜਿਊਣਾ ਮੁਸ਼ਕਲ ਲੱਗਦਾ। ਪੂਰੀ ਦੁਨੀਆ ਵਿੱਚੋਂ ਚੰਨ ਚਮਕਦਾ।
ਮੇਰੇ ਜੀਵਨ ਨੂੰ ਰੌਸ਼ਨ ਤੂੰ ਕਰਦਾ। ਮੇਰੇ ਜਿਊਣ ਦਾ ਹੀ ਤੂੰ ਜਰੀਆਂ ਲੱਗਦਾ।
ਸੱਤੀ ਦਾ ਤੇਰੇ ਬਗੈਰ ਦਿਲ ਨੀਂ ਲੱਗਦਾ। ਸਬ ਤੋਂ ਪਿਆਰਾ ਰੱਬਾ ਤੂੰ ਲੱਗਦਾ।
ਕਾਲਜੇ ਤੇ ਇਸ਼ਕ ਦਾ ਡੰਗ ਲੱਗ ਗਿਆ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਜਦੋਂ ਤੂੰ ਮੇਰਾ ਯਾਰਾ ਆਸ਼ਕ ਬਣ ਗਿਆ। ਮੇਰੇ ਦਿਲ ਦਾ ਰਾਜਾ ਸਿਰਤਾਜ ਬਣ ਗਿਆ।
ਸਾਂਭ-ਸਾਂਭ ਰੱਖਿਆ ਦਿਲ ਉਹ ਦਾ ਹੋ ਗਿਆ। ਜਦੋਂ ਇੱਕ-ਦੂਜੇ ਉੱਤੇ ਦਿਲ ਆ ਗਿਆ।
ਲੋਕ ਪੁੱਛਣਗੇ ਜ਼ਰੂਰ ਇਹ ਕੀ ਹੋ ਗਿਆ? ਕਿਵੇਂ ਦੱਸਾਂਗੇ ਨੈਣਾਂ ਦਾ ਵਪਾਰ ਹੋ ਗਿਆ।
ਸੋਹਣਾ ਦਿਲ-ਇੱਕ ਦੂਜੇ ਵਿੱਚ ਖੋ ਗਿਆ। ਦੁਨੀਆ ਦਾ ਅਨਮੋਲ ਹੀਰਾ ਹੱਥ ਆ ਗਿਆ।
ਸੱਤੀ ਦਾ ਜੀਵਨ ਤੇਰੇ ਨਾਲ ਬਣ ਗਿਆ। ਸਤਵਿੰਦਰ ਜੀਵਨ ਦਾ ਮਕਸਦ ਮਿਲ ਗਿਆ।
ਦੁਨੀਆ ਉੱਤੇ ਆਉਣਾ ਸਫਲ ਹੋ ਗਿਆ। ਜਦੋਂ ਰੱਬ ਦਾ ਦਰਸ਼ਨ ਅੱਖਾਂ ਵਿੱਚ ਹੋ ਗਿਆ।
ਲੱਗ ਕਾਲਜੇ ਕਿਉਂ ਤੜਫਾਈ ਜਾਂਦੇ ਹੋ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਸਾਡਾ ਦਿਲ ਕਿਉਂ ਤੜਫਾਈ ਜਾਂਦੇ ਹੋ? ਕਾਹਤੋਂ ਲੰਮੀਆਂ ਘੜੀਆਂ ਲੰਘਾਈ ਜਾਂਦੇ ਹੋ?
ਕਾਹਤੋਂ ਐਵੇਂ ਦੂਰੀਆਂ ਵਧਾਈ ਜਾਂਦੇ ਹੋ? ਕਾਹਤੋਂ ਦਿਲ ਉੱਤੇ ਠੋਕਰਾਂ ਲਗਾਈ ਜਾਂਦੇ ਹੋ?
ਚੋਰੀ ਮੱਲੋ-ਮੱਲੀ ਦਿਲ ਵਿੱਚ ਧਸੀ ਜਾਂਦੇ ਹੋ। ਮੇਰੀ ਦੀ ਜਾਨ ਤੇ ਕਬਜ਼ਾ ਕਰੀ ਜਾਂਦੇ ਹੋ।
ਤੁਸੀਂ ਮੇਰੇ ਵਜੂਦ ਦੀ ਹੋਂਦ ਮਿਟਾਈ ਜਾਂਦੇ ਹੋ। ਆਪਦੇ ਨਾਮ ਦੀ ਜੋਤ ਜਗਾਈ ਜਾਂਦੇ ਹੋ।
ਰੱਬਾ ਜੋਤ ਜਗਾ ਦਿਲ ਰੌਸ਼ਨਾਈ ਜਾਂਦੇ ਹੋ। ਸਾਡੀ ਜ਼ਿੰਦਗੀ ਚਾਂਦਨੀ ਬਣਾਈ ਜਾਂਦੇ ਹੋ।
ਗੁੰਗੇ ਦੀ ਜੀਭ ਨੂੰ ਗੁੜ ਚਟਾਈ ਜਾਂਦੇ ਹੋ। ਬੁੱਲ੍ਹਾਂ ਸੱਤੀ ਦਿਆਂ ਨੂੰ ਮਿੱਠਾ ਚਖਾਈ ਜਾਂਦੇ ਹੋ।
ਸਤਵਿੰਦਰ ਦੀਆਂ ਅੱਖਾਂ ਮੂਹਰੇ ਵੀ ਰਹਿੰਦੇ ਹੋ। ਘੁੱਟ ਕੇ ਲੱਗ ਕਾਲਜੇ ਤੜਫਾਈ ਜਾਂਦੇ ਹੋ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਤੇਰੀਆਂ ਮੈਂ ਰਾਹਾਂ ਬੈਠੀ ਦੇਖਦੀ। ਘਰ ਮੁੜਦੇ ਕਦੋਂ ਪਲ-ਪਲ ਗਿਣਦੀ।
ਕਦੋਂ ਤੇਰੀ ਰੂਹ ਨਾਲ ਮੇਰੇ ਮਿਲਦੀ। ਤੇਰੀ ਇੱਕ ਝਲਕ ਉੱਤੇ ਮੈਂ ਮਰਦੀ।
ਮੈਂ ਤੇਰਾ ਸੰਗ ਸਦਾ ਰਹਿੰਦੀ ਲੋਚਦੀ। ਤੂੰ ਨਾਂ ਮਿਲਿਆ ਮੈਂ ਮਰਜਾ ਸੋਚਦੀ।
ਮਿਲਣੇ ਦਾ ਸੁਖ ਦਿਨ ਰਾਤ ਲੋਚਦੀ। ਮਿਲਣੇ ਦੀ ਸੁੱਖ ਮੈਂ ਨਿੱਤ ਸੁੱਖਦੀ।
ਮੈਨੂੰ ਨੀ ਪਤਾ ਤੂੰ ਮੇਰਾ ਕੀ ਲੱਗਦਾ? ਸਭ ਤੋਂ ਪਿਆਰਾ ਮੈਨੂੰ ਤੂੰ ਲੱਗਦਾ।
ਤੇਰੇ ਬਗੈਰ ਮੇਰਾ ਸਾਹ ਜਾਂਦਾ ਮੁੱਕਦਾ। ਦੁਨੀਆ ਤੋਂ ਮਹਿੰਗਾ ਤੂੰ ਲੱਗਦਾ।
ਦੇ ਕੇ ਜਾਨ ਤੇਰੇ ਗਲ਼ੇ ਮੈਂ ਲੱਗਜਾ। ਬੋਲਾਂ ਜੇ ਝੂਠ ਰੱਬਾ ਮੈਂ ਮਰ-ਮੁਕਜਾਂ।
ਦੱਸ ਮੈਨੂੰ ਕਦੋਂ ਮਿਲਾਪ ਤੂੰ ਕਰਦਾ? ਜਿੰਦ ਮੁੱਕ ਚੱਲੀ ਹਾਮੀ ਨੀ ਭਰਦਾ।
ਪਾਈਆਂ ਚਿੱਠੀਆਂ ਜੁਆਬ ਨਾਂ ਘੱਲਦਾ। ਮੇਰਾ ਜੀਵਨ ਜਾਂਦਾ ਮੁੱਕਦਾ।
ਸੱਤੀ ਦਿਲ ਇਕੱਲਾ ਗੱਲਾਂ ਕਰਦਾ। ਮੁੜ ਆ ਵੇ ਦਿਲ ਨਹੀਂ ਲੱਗਦਾ।
ਤੇਰੀ ਦੂਰੀ ਦਾ ਭੇਤ ਨਹੀਂ ਲਗਦਾ ਤੂੰ ਸਤਵਿੰਦਰ ਨੂੰ ਇਕੱਲੀ ਕਰਤਾ।
ਤੇਰੀ ਬੁੱਕਲ ਵਿੱਚ ਮੈਂ ਹੋਵਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ
satwinder_7@hotmail.com
ਪਤੀ ਦੇਵ ਜੀ ਭਗਵਾਨ ਦਾ ਰੂਪ ਲੱਗਦੇ।
ਤਾਂਹੀਂ ਦਸ ਬਾਰੀ ਬੁੱਲਿਆਂ ਹੁੰਗਾਰਾ ਭਰਦੇ।
ਨਵੇਂ-ਨਵੇਂ ਪਕਵਾਨ ਖਾਣ ਨੂੰ ਰੋਜ਼ ਭਾਲਦੇ।
ਮਿੰਨੇ ਜਿਹੇ ਭੋਲ਼ੇ ਬਣ ਭੋਗ ਆ ਲਗਾਉਂਦੇ।
ਸੱਤੀ ਲੱਗਦਾ ਆਪ ਨੂੰ ਨੇ ਨਵਾਬ ਸਮਝਦੇ।
ਸਤਵਿੰਦਰ ਸਦਾ ਸੇਵਾ ਵਿੱਚ ਹਾਜ਼ਰ ਰਹਿੰਦੇ।
ਪੁੰਨਿਆਂ ਦੀ ਰਾਤ ਹੋਵੇ। ਚੰਨ ਜੀ ਤੇਰਾ ਸਾਥ ਹੋਵੇ।
ਲੰਬੀ ਆਪਣੀ ਬਾਤ ਹੋਵੇ। ਕਦੇ ਵੀ ਨਾਂ ਪ੍ਰਭਾਤ ਹੋਵੇ।
ਤੇਰੀ ਬੁੱਕਲ ਵਿੱਚ ਮੈਂ ਹੋਵਾਂ। ਤੇਰੇ ਕੋਲੋਂ ਨਾਂ ਦੂਰ ਹੋਵਾਂ।
ਤੇਰੇ ਜੀ ਮੈਂ ਜੋਗੀ ਹੋਵਾਂ। ਖ਼ੁਸ਼ੀ ਵਿੱਚ ਮੈ ਤਾਂ ਝੱਲੀ ਹੋਵਾਂ।
ਸਾਰੇ ਸੁਖ ਤੈਨੂੰ ਮੈਂ ਦੇਵਾਂ। ਸੱਤੀ ਤੇਰੇ ਉੱਤੋਂ ਮਰ ਜਾਵਾਂ।
ਰੱਬ ਕੋਲੋਂ ਸੁੱਖ ਤੇਰੀ ਮੰਗਾਂ। ਉਮਰ ਤੇਰੀ ਲੰਬੀ ਮੰਗਾਂ।
Comments
Post a Comment