Siri Guru Sranth Sahib 326 of 1430
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 326 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com 
14905 ਐਸੇ ਘਰ ਹਮ ਬਹੁਤੁ ਬਸਾਏ ॥
Aisae Ghar Ham Bahuth Basaaeae ||
ऐसे घर हम बहुतु बसाए ॥
ਅਸੀਂ ਇਹੋ ਜਿਹੇ ਅਨੇਕਾਂ ਸਰੀਰਾਂ ਵਿਚੋਂ ਦੀ ਲੰਘ ਕੇ ਆਏ ਹਾਂ
I lived in many such homes, O Lord,
14906 ਜਬ ਹਮ ਰਾਮ ਗਰਭ ਹੋਇ ਆਏ ॥੧॥ ਰਹਾਉ ॥
Jab Ham Raam Garabh Hoe Aaeae ||1|| Rehaao ||
जब हम राम गरभ होइ आए ॥१॥ रहाउ ॥
ਪ੍ਰਭੂ ਜੀ ਜਦੋਂ ਤੋਂ ਅਸੀਂ ਜੂਨਾਂ ਵਿਚ ਪੈਂਦੇ ਆਏ ਹਾਂ 1॥ ਰਹਾਉ ॥
Before I came into the womb this time. ||1||Pause||
14907 ਜੋਗੀ ਜਤੀ ਤਪੀ ਬ੍ਰਹਮਚਾਰੀ ॥
Jogee Jathee Thapee Brehamachaaree ||
जोगी जती तपी ब्रहमचारी ॥
ਕਦੇ ਅਸੀਂ ਦੁਨੀਆ ਛੱਡ ਕੇ, ਲੋਕਾਂ ਤੋਂ ਭੀਖ ਮੰਗਣ ਵਾਲੇ ਜੋਗੀ ਬਣੇ, ਕਦੇ ਜਤੀ ਸਰੀਰਕ ਕਾਮ ਦਾ ਪ੍ਰਯੋਗ ਨਾਂ ਕਰਨ ਵਾਲੇ ਬਣੇ, ਕਦੇ ਸਰੀਰ ਨੂੰ ਕਸ਼ਟ ਦੇਣ ਵਾਲੇ ਤਪੀ ਬੱਣੇ, ਕਦੇ ਸਾਧ ਬ੍ਰਹਮਚਾਰੀ ਰੱਬ ਦੀ ਪੂਜਾ ਕਰਨ ਬਣੇ ਹਾਂ
I was a Yogi, a celibate, a penitent, and a Brahmchaaree, with strict self-discipline.
14908 ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥੨॥
Kabehoo Raajaa Shhathrapath Kabehoo Bhaekhaaree ||2||
कबहू राजा छत्रपति कबहू भेखारी ॥२॥
ਕਦੇ ਬਾਦਸ਼ਾਹ ਛਤਰਪਤੀ, ਕਦੇ ਮੰਗਤੇ ਬਣੇ ਹਾਂ ||2||
Sometimes I was a king, sitting on the throne, and sometimes I was a beggar. ||2||
14909 ਸਾਕਤ ਮਰਹਿ ਸੰਤ ਸਭਿ ਜੀਵਹਿ ॥
Saakath Marehi Santh Sabh Jeevehi ||
साकत मरहि संत सभि जीवहि ॥
ਜੋ ਬੰਦੇ ਰੱਬ ਨਾਲੋਂ ਟੁੱਟੇ ਰਹਿੰਦੇ ਹਨ, ਉਹ ਕਈ ਜੂਨਾਂ ਵਿਚ ਪੈਂਦੇ ਰਹਿੰਦੇ ਹਨ। ਰੱਬ ਦੇ ਭਗਤ ਸਦਾ ਜਿਉਂਦੇ ਹਨ। ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ
The faithless cynics shall die, while the Saints shall all survive.
14910 ਰਾਮ ਰਸਾਇਨੁ ਰਸਨਾ ਪੀਵਹਿ ॥੩॥
Raam Rasaaein Rasanaa Peevehi ||3||
राम रसाइनु रसना पीवहि ॥३॥
ਉਹ ਜੀਭ ਨਾਲ ਪ੍ਰਭੂ ਦੀ ਰੱਬੀ ਗੁਰਬਾਣੀ ਦਾ ਨਾਮ ਮਿੱਠਾ ਅੰਮ੍ਰਿਤ ਪੀਂਦੇ ਹਨ ||3||
They drink in the Lord's Ambrosial Essence with their tongues. ||3||
14911 ਕਹੁ ਕਬੀਰ ਪ੍ਰਭ ਕਿਰਪਾ ਕੀਜੈ ॥
Kahu Kabeer Prabh Kirapaa Keejai ||
कहु कबीर प्रभ किरपा कीजै ॥
ਕਬੀਰ ਕਹਿ ਰਹੇ ਹਨ, ਭਗਵਾਨ ਜੀ ਮੇਰੇ ਉੱਤੇ ਮਿਹਰ ਕਰ ਦੇਵੋ
Says Kabeer, O God, have mercy on me.
14912 ਹਾਰਿ ਪਰੇ ਅਬ ਪੂਰਾ ਦੀਜੈ ॥੪॥੧੩॥
Haar Parae Ab Pooraa Dheejai ||4||13||
हारि परे अब पूरा दीजै ॥४॥१३॥
ਜਨਮ, ਮਰਨ ਵਿੱਚ ਫਿਰਦੇ ਥੱਕ-ਟੁੱਟ ਕੇ ਤੇਰੇ ਦਰ ਤੇ ਆ ਗਇਆ ਹਾਂ। ਗਿਆਨ ਗੁਣ ਦੇ ਕੇ ਪੂਰਾ ਕਰ ਦੇਵੋ ||4||13||
I am so tired; now, please bless me with Your perfection. ||4||13||
14913 ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥
Gourree Kabeer Jee Kee Naal Ralaae Likhiaa Mehalaa 5 ||
गउड़ी कबीर जी की नालि रलाइ लिखिआ महला ५ ॥
ਭਗਤ ਕਬੀਰ ਜੀ ਨੂੰ ਪੰਜਵੇਂ ਗੁਰੂ ਅਰਜਨ ਦੇਵ ਜੀ ਲਿਖ ਰਹੇ ਹਨ ॥
Gauree, Kabeer Jee, With Writings Of The Fifth Mehl 5 ||
14914 ਐਸੋ ਅਚਰਜੁ ਦੇਖਿਓ ਕਬੀਰ ॥
Aiso Acharaj Dhaekhiou Kabeer ||
ऐसो अचरजु देखिओ कबीर ॥
ਕਬੀਰ ਜਗਤ ਵਿਚ ਇੱਕ ਅਜੀਬ ਤਮਾਸ਼ਾ ਦੇਖਿਆ ਹੈ ॥
Kabeer has seen such wonders!
14915 ਦਧਿ ਕੈ ਭੋਲੈ ਬਿਰੋਲੈ ਨੀਰੁ ॥੧॥ ਰਹਾਉ ॥
Dhadhh Kai Bholai Birolai Neer ||1|| Rehaao ||
दधि कै भोलै बिरोलै नीरु ॥१॥ रहाउ ॥
ਬੰਦਾ ਦਹੀਂ ਦੇ ਭੁਲੇਖੇ ਪਾਣੀ ਰਿੜਕੇ ਬੰਦਾ ਐਸੇ ਕੰਮ ਕਰ ਰਿਹਾ ਹੈ। ਜਿਸ ਵਿਚੋਂ ਕੋਈ ਲਾਭ ਨਹੀਂ ਹੈ 1॥ ਰਹਾਉ ॥
Mistaking it for cream, the people are churning water. ||1||Pause||
14916 ਹਰੀ ਅੰਗੂਰੀ ਗਦਹਾ ਚਰੈ ॥
Haree Angooree Gadhehaa Charai ||
हरी अंगूरी गदहा चरै ॥
ਬੰਦੇ ਦਾ ਮਨ ਗਧਾ ਹਰੀ ਘਾਹ ਵਧੀਆਂ ਸੋਹਣੇ ਤਾਜ਼ੇ ਫਲ ਸਬਜ਼ੀਆਂ ਸੋਹਣਾ ਭੋਜਨ ਖਾਂਦਾ ਹੈ
The donkey grazes upon the green grass. Humans eating so many kind foods.
14917 ਨਿਤ ਉਠਿ ਹਾਸੈ ਹੀਗੈ ਮਰੈ ॥੧॥
Nith Outh Haasai Heegai Marai ||1||
नित उठि हासै हीगै मरै ॥१॥
ਬੰਦਾ ਹਰ ਦਿਨ ਸੁੱਤਾ ਉੱਠ ਕੇ ਹੱਸਦਾ ਹਿਣਕਦਾ ਤਰਲੇ ਕਰਦਾ ਮੁਸੀਬਤਾਂ ਵਿੱਚ ਮਰ ਜਾਂਦਾ ||1||
Arising each day, he laughs and brays, and then dies. ||1||
14918 ਮਾਤਾ ਭੈਸਾ ਅੰਮੁਹਾ ਜਾਇ ॥
Maathaa Bhaisaa Anmuhaa Jaae ||
माता भैसा अमुहा जाइ ॥
ਮਸਤੇ ਹੋਏ ਸਾਨ੍ਹ ਵਾਂਗ ਮਨ ਵਿਕਾਰ ਕੰਮਾਂ ਤੋਂ ਮੁੜਦਾ ਨਹੀਂ ਮਸਤਿਆ ਰਹਿੰਦਾ ਹੈ॥
The bull is intoxicated, and runs around wildly.
14919 ਕੁਦਿ ਕੁਦਿ ਚਰੈ ਰਸਾਤਲਿ ਪਾਇ ॥੨॥
Kudh Kudh Charai Rasaathal Paae ||2||
कुदि कुदि चरै रसातलि पाइ ॥२॥
ਹੈ। ਵਿਕਾਰ ਕੰਮਾਂ ਵਿੱਚ ਲੱਗਿਆ ਭੱਜਦਾ ਛਾਲਾਂ ਮਾਰਦਾ ਰਹਿੰਦਾ ਹੈ। ਦੁੱਖਾਂ ਮੁਸੀਬਤਾਂ ਵਿਚ ਪੈ ਜਾਂਦਾ ਹੈ ||2||
He romps and eats and then falls into hell. ||2||
14920 ਕਹੁ ਕਬੀਰ ਪਰਗਟੁ ਭਈ ਖੇਡ ॥
Kahu Kabeer Paragatt Bhee Khaedd ||
कहु कबीर परगटु भई खेड ॥
ਕਬੀਰ ਕਹਿ ਰਹੇ ਹਨ, ਮੈਨੂੰ ਇਹ ਅਜੀਬ ਤਮਾਸ਼ਾ ਸਮਝ ਵਿਚ ਆ ਗਿਆ
Says Kabeer, a strange sport has become manifest:
14921 ਲੇਲੇ ਕਉ ਚੂਘੈ ਨਿਤ ਭੇਡ ॥੩॥
Laelae Ko Chooghai Nith Bhaedd ||3||
लेले कउ चूघै नित भेड ॥३॥
ਭੇਡ, ਭੇਡ ਦੇ ਬੱਚੇ ਨੂੰ ਹਰ ਰੋਜ਼ ਚੁੰਘ ਰਹੀ ਹੈ। ਗ਼ਰੀਬ ਅਮੀਰ ਨੂੰ ਚੂੰਡ ਕੇ ਖਾ ਰਿਹਾ ਹੈ। ਇੰਨੇ ਵੱਡੇ ਬੰਦੇ ਦੀ ਵੱਡੀ ਅਕਲ ਵਿਕਾਰ ਕੰਮਾਂ ਦੇ ਪਿੱਛੇ ਲੱਗੀ ਫਿਰਦੀ ||3||
The sheep is sucking the milk of her lamb. ||3||
14922 ਰਾਮ ਰਮਤ ਮਤਿ ਪਰਗਟੀ ਆਈ ॥
Raam Ramath Math Paragattee Aaee ||
राम रमत मति परगटी आई ॥
ਪ੍ਰਭੂ ਯਾਦ ਕਰਨ ਨਾਲ ਮੈਨੂੰ ਬੁੱਧੀ ਆ ਗਈ ਹੈ। ਅਕਲ ਮਨ ਦੇ ਪਿੱਛੇ ਤੁਰਨੋਂ ਹਟ ਗਈ ਹੈ ॥
Chanting the Lord's Name, my intellect is enlightened.
14923 ਕਹੁ ਕਬੀਰ ਗੁਰਿ ਸੋਝੀ ਪਾਈ ॥੪॥੧॥੧੪॥
ਕਬੀਰ ਜੀ ਆਖ ਸਤਿਗੁਰੂ ਨੇ ਅੱਕਲ ਦਿੱਤੀ ਹੈ ||4||1||14||
Kahu Kabeer Gur Sojhee Paaee ||4||1||14||
कहु कबीर गुरि सोझी पाई ॥४॥१॥१४॥
Says Kabeer, the Guru has blessed me with this understanding. ||4||1||14||
14924 ਗਉੜੀ ਕਬੀਰ ਜੀ ਪੰਚਪਦੇ ॥
Gourree Kabeer Jee Panchapadhae ||
गउड़ी कबीर जी पंचपदे ॥
ਗਉੜੀ ਕਬੀਰ ਜੀ ਪੰਚਪਦੇ ॥
Gauree, Kabeer Jee, Panch-Padas
14925 ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥
Jio Jal Shhodd Baahar Bhaeiou Meenaa ||
जिउ जल छोडि बाहरि भइओ मीना ॥
ਜਿਵੇਂ ਮੱਛ-ਮੱਛੀ ਪਾਣੀ ਨੂੰ ਛੱਡ ਕੇ ਬਾਹਰ ਨਿਕਲੇ ਹੀ ਮਰ ਜਾਂਦੇ ਹਨ
I am like a fish out of water,
14926 ਪੂਰਬ ਜਨਮ ਹਉ ਤਪ ਕਾ ਹੀਨਾ ॥੧॥
Poorab Janam Ho Thap Kaa Heenaa ||1||
पूरब जनम हउ तप का हीना ॥१॥
ਮੈਂ ਵੀ ਪਿਛਲੇ ਜਨਮਾਂ ਵਿਚ ਤਪ ਨਹੀਂ ਕੀਤਾ ||1||
Because in my previous life, I did not practice penance and intense meditation. ||1||
14927 ਅਬ ਕਹੁ ਰਾਮ ਕਵਨ ਗਤਿ ਮੋਰੀ ॥
Ab Kahu Raam Kavan Gath Moree ||
अब कहु राम कवन गति मोरी ॥
ਰੱਬਾ ਹੁਣ ਮੈਨੂੰ ਦੱਸ, ਮੇਰਾ ਕੀ ਹਾਲ ਹੋਵੇਗਾ?
Now tell me, Lord, what will my condition be?
14928 ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥
Thajee Lae Banaaras Math Bhee Thhoree ||1|| Rehaao ||
तजी ले बनारस मति भई थोरी ॥१॥ रहाउ ॥
ਲੋਕ ਕਹਿ ਰਹੇ ਹਨ, ਕਬੀਰ ਜੀ ਦੀ ਮੱਤ ਕੰਮ ਨਹੀਂ ਕਰਦੀ। ਜਦੋਂ ਮੁਕਤੀ ਮਿਲਣੀ ਸੀ। ਤੂੰ ਕਿਉਂ ਮਰਨ ਵੇਲੇ ਬੁੱਢਾ ਹੋ ਕੇ, ਕਾਂਸ਼ੀ ਤੀਰਥ ਸਥਾਂਨ ਛੱਡ ਕੇ, ਮਗਹਰ ਤੁਰ ਆਇਆ ਹੈਂ ॥1॥ ਰਹਾਉ ॥
I left Benares - I had little common sense. ||1||Pause||
14929 ਸਗਲ ਜਨਮੁ ਸਿਵ ਪੁਰੀ ਗਵਾਇਆ ॥
Sagal Janam Siv Puree Gavaaeiaa ||
सगल जनमु सिव पुरी गवाइआ ॥
ਤੂੰ ਬਨਾਰਸ ਛੱਡ ਦਿੱਤਾ ਹੈ, ਲੋਕ ਕਹਿ ਰਹੇ ਹਨ, ਕਬੀਰ ਜੀ ਦੀ ਮੱਤ ਕੰਮ ਨਹੀਂ ਕਰਦੀ
I wasted my whole life in the city of Shiva;
14930 ਮਰਤੀ ਬਾਰ ਮਗਹਰਿ ਉਠਿ ਆਇਆ ॥੨॥
Marathee Baar Magehar Outh Aaeiaa ||2||
मरती बार मगहरि उठि आइआ ॥२॥
ਮਰਨ ਵੇਲਾ ਆਇਆ ਤਾਂ ਮਗਹਰ ਆ ਗਿਆ। ਤੂੰ ਕਿਉਂ ਮਰਨ ਵੇਲੇ ਬੁੱਢਾ ਹੋ ਕੇ, ਕਾਂਸ਼ੀ ਤੀਰਥ ਸਥਾਨ ਛੱਡ ਕੇ, ਮਗਹਰ ਤੁਰ ਆਇਆ ਹੈ ||2||
At the time of my death, I moved to Magahar. ||2||
14931 ਬਹੁਤੁ ਬਰਸ ਤਪੁ ਕੀਆ ਕਾਸੀ ॥
Bahuth Baras Thap Keeaa Kaasee ||
बहुतु बरस तपु कीआ कासी ॥
ਲੋਕ ਕਬੀਰ ਜੀ ਨੂੰ ਕਹਿੰਦੇ ਹਨ, ਤੂੰ ਕਾਂਸ਼ੀ ਵਿਚ ਰਹਿ ਕੇ ਅਨੇਕਾਂ ਸਾਲ ਭਗਤੀ ਕੀਤਾ ॥
For many years, I practiced penance and intense meditation at Kaashi;
14932 ਮਰਨੁ ਭਇਆ ਮਗਹਰ ਕੀ ਬਾਸੀ ॥੩॥
Maran Bhaeiaa Magehar Kee Baasee ||3||
मरनु भइआ मगहर की बासी ॥३॥
ਉਸ ਤਪ ਦਾ ਕੀ ਫ਼ੈਇਦਾ ਹੈ? ਜਦੋਂ ਮਰਨ ਦਾ ਵੇਲੇ ਕਾਂਸ਼ੀ ਛੱਡ ਕੇ ਮਗਹਰ ਆ ਵੱਸ ਗਿਆ ਹੈਂ ||3||
Now that my time to die has come, I have come to dwell at Magahar! ||3||
14933 ਕਾਸੀ ਮਗਹਰ ਸਮ ਬੀਚਾਰੀ ॥
Kaasee Magehar Sam Beechaaree ||
कासी मगहर सम बीचारी ॥
ਲੋਕ ਕਬੀਰ ਜੀ ਨੂੰ ਪੁੱਛਦੇ ਹਨ, ਤੂੰ ਕਾਂਸ਼ੀ ਤੇ ਮਗਹਰ ਨੂੰ ਇਕੋ ਜਿਹਾ ਸਮਝ ਲਿਆ ਹੈ ॥
Kaashi and Magahar - I consider them the same.
14934 ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥
Oushhee Bhagath Kaisae Outharas Paaree ||4||
ओछी भगति कैसे उतरसि पारी ॥४॥
ਐਸੀ ਹੋਛੀ ਮੱਤ ਨਾਲ ਪ੍ਰਭੂ ਪ੍ਰੇਮ ਕਰਕੇ ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਕਰੇਗਾ? ||4||
With inadequate devotion, how can anyone swim across? ||4||
14935 ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥
Kahu Gur Gaj Siv Sabh Ko Jaanai ||
कहु गुर गज सिव सभु को जानै ॥
ਭਗਤ ਕਬੀਰ ਜੀ ਆਖ ਰਹੇ ਹਨ। ਮਨੁੱਖ ਇਹੀ ਸਮਝਦੇ ਹਨ ਸ਼ਿਵ ਮੁਕਤੀ ਦਾ ਦਾਤਾ ਹੈ
Says Kabeer, the Guru and Ganaysha and Shiva all know
14936 ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥੧੫॥
Muaa Kabeer Ramath Sree Raamai ||5||15||
मुआ कबीरु रमत स्री रामै ॥५॥१५॥
ਕਬੀਰ ਪ੍ਰਭੂ ਦਾ ਸਿਮਰਨ ਕਰ ਕੇ, ਰੱਬ ਦਾ ਪਿਆਰਾ ਬੱਣ ਗਿਆ ਹੈ ||5||15||
That Kabeer died chanting the Lord's Name. ||5||15||
14937 ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee
14938 ਚੋਆ ਚੰਦਨ ਮਰਦਨ ਅੰਗਾ ॥
Choaa Chandhan Maradhan Angaa ||
चोआ चंदन मरदन अंगा ॥
ਸਰੀਰ ਦੇ ਅੰਗਾਂ ਨੂੰ ਅਤਰ ਤੇ ਚੰਦਨ ਮਲਦੇ ਹਾਂ ॥
You may anoint your limbs with sandalwood oil,
14939 ਸੋ ਤਨੁ ਜਲੈ ਕਾਠ ਕੈ ਸੰਗਾ ॥੧॥
So Than Jalai Kaath Kai Sangaa ||1||
सो तनु जलै काठ कै संगा ॥१॥
ਉਹ ਸਰੀਰ ਮਰ ਕੇ ਲੱਕੜਾਂ ਨਾਲ ਸਾੜਿਆ ਜਾਂਦਾ ਹੈ ||1||
But in the end, that body will be burned with the firewood. ||1||
14940 ਇਸੁ ਤਨ ਧਨ ਕੀ ਕਵਨ ਬਡਾਈ ॥
Eis Than Dhhan Kee Kavan Baddaaee ||
इसु तन धन की कवन बडाई ॥
ਇਸ ਸਰੀਰ ਤੇ ਧੰਨ ਉਤੇ ਕਾਹਦਾ ਮਾਣ ਕਰਨਾ ਹੈ?
Why should anyone take pride in this body or wealth?
14941 ਧਰਨਿ ਪਰੈ ਉਰਵਾਰਿ ਨ ਜਾਈ ॥੧॥ ਰਹਾਉ ॥
Dhharan Parai Ouravaar N Jaaee ||1|| Rehaao ||
धरनि परै उरवारि न जाई ॥१॥ रहाउ ॥
ਇੱਥੇ ਹੀ ਧਰਤੀ ਉਤੇ ਸਰੀਰ ਤੇ ਧੰਨ ਪਏ ਰਹਿ ਜਾਂਦੇ ਹਨ। ਜੀਵ ਦੇ ਨਾਲ ਨਹੀਂ ਜਾਂਦੇ ॥1॥ ਰਹਾਉ ॥
They shall end up lying on the ground; they shall not go along with you to the world beyond. ||1||Pause||
14942 ਰਾਤਿ ਜਿ ਸੋਵਹਿ ਦਿਨ ਕਰਹਿ ਕਾਮ ॥
Raath J Sovehi Dhin Karehi Kaam ||
राति जि सोवहि दिन करहि काम ॥
ਬੰਦੇ ਰਾਤ ਨੂੰ ਸੁੱਤੇ ਰਹਿੰਦੇ ਹਨ ਤੇ ਦਿਨੇ ਕੰਮ-ਧੰਧੇ ਕਰਦੇ ਰਹਿੰਦੇ ਹਨ॥
They sleep by night and work during the day,
14943 ਇਕੁ ਖਿਨੁ ਲੇਹਿ ਨ ਹਰਿ ਕੋ ਨਾਮ ॥੨॥
Eik Khin Laehi N Har Ko Naam ||2||
इकु खिनु लेहि न हरि को नाम ॥२॥
ਇਕ ਪਲ ਵੀ ਪ੍ਰਭੂ ਦਾ ਨਾਮ ਨਹੀਂ ਯਾਦ ਕਰਦੇ ||2||
But they do not chant the Lord's Name, even for an instant. ||2||
14944 ਹਾਥਿ ਤ ਡੋਰ ਮੁਖਿ ਖਾਇਓ ਤੰਬੋਰ ॥
Haathh Th Ddor Mukh Khaaeiou Thanbor ||
हाथि त डोर मुखि खाइओ त्मबोर ॥ ਮਨੁੱਖ ਦੇ ਹੱਥ ਵਿਚ ਮਸਤੀ ਕਰਨ ਨੂੰ ਦੁਨਿਆਵੀ ਕੰਮਾਂ ਦੀਆਂ ਡੋਰਾਂ ਹਨ। ਮੂੰਹ ਵਿਚ ਤਾਂ ਪਾਨ ਚੱਬ ਰਹੇ ਹਨ। ਫ਼ਜ਼ੂਲ ਬੋਲ ਰਹੇ ਹਨ ॥
They hold the string of the kite in their hands, and chew betel leaves in their mouths,
14945 ਮਰਤੀ ਬਾਰ ਕਸਿ ਬਾਧਿਓ ਚੋਰ ॥੩॥
Marathee Baar Kas Baadhhiou Chor ||3||
मरती बार कसि बाधिओ चोर ॥३॥
ਉਹ ਮਰਨ ਵੇਲੇ ਚੋਰਾਂ ਵਾਂਗ, ਜਮਦੂਤ ਵੱਲੋਂ ਕੱਸ ਕੇ ਬੰਨੇ ਜਾਂਦੇ ਹਨ ||3||
But at the time of death, they shall be tied up tight, like thieves. ||3||
14946 ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ ॥
Guramath Ras Ras Har Gun Gaavai ||
गुरमति रसि रसि हरि गुन गावै ॥
ਗੁਰੂ ਦੀ ਦਿੱਤੀ ਅਕਲ ਵਾਲਾ ਰੱਬ ਦਾ ਪਿਆਰਾ ਭਗਤ ਪ੍ਰੇਮ ਨਾਲ ਰੱਬ ਨੂੰ ਨਾਮ ਦਾ ਸੁਆਦ ਲੈ ਕੇ ਯਾਦ ਕਰਦਾ ਪ੍ਰਭੂ ਦੇ ਕੰਮਾਂ ਦੇ ਗੁਣਾਂ ਦੀ ਪ੍ਰਸੰਸਾ ਕਰਦਾ ਹੈ ॥
Through the Guru's Teachings, and immersed in His Love, sing the Glorious Praises of the Lord.
14947 ਰਾਮੈ ਰਾਮ ਰਮਤ ਸੁਖੁ ਪਾਵੈ ॥੪॥
Raamai Raam Ramath Sukh Paavai ||4||
रामै राम रमत सुखु पावै ॥४॥
ਪ੍ਰਭੂ ਨੂੰ ਕਰ ਯਾਦ ਕੇ, ਅੰਨਦ ਮਾਂਣੀਦਾ ਹੈ ||4||
Chant the Name of the Lord, Raam, Raam, and find peace. ||4||
14948 ਕਿਰਪਾ ਕਰਿ ਕੈ ਨਾਮੁ ਦ੍ਰਿੜਾਈ ॥
Kirapaa Kar Kai Naam Dhrirraaee ||
किरपा करि कै नामु द्रिड़ाई ॥
ਪ੍ਰਮਾਤਮਾਂ ਆਪਣੀ ਮਿਹਰ ਕਰ ਕੇ, ਰੱਬੀ ਬਾਣੀ ਦਾ ਨਾਂਮ ਯਾਦ ਕਰਾਉਂਦਾ ਹੈ ॥
In His Mercy, He implants the Naam within us;
14949 ਹਰਿ ਹਰਿ ਬਾਸੁ ਸੁਗੰਧ ਬਸਾਈ ॥੫॥
Har Har Baas Sugandhh Basaaee ||5||
हरि हरि बासु सुगंध बसाई ॥५॥
ਰੱਬੀ ਬਾਣੀ ਦੇ ਨਾਂਮ ਦੀ ਖੁਸ਼ਬੂ ਮਨ ਵਿੱਚ ਮਹਿਕ ਰਹੀ ਹੈ ||5||
Inhale deeply the sweet aroma and fragrance of the Lord, Har, Har. ||5||
14950 ਕਹਤ ਕਬੀਰ ਚੇਤਿ ਰੇ ਅੰਧਾ ॥
Kehath Kabeer Chaeth Rae Andhhaa ||
कहत कबीर चेति रे अंधा ॥
ਭਗਤ ਕਬੀਰ ਜੀ ਕਹਿ ਰਹੇ ਹਨ, ਅਗਿਆਨੀ ਬੰਦੇ ਪ੍ਰਭੂ ਨੂੰ ਯਾਦ ਕਰ ॥
Says Kabeer, remember Him, you blind fool!
14951 ਸਤਿ ਰਾਮੁ ਝੂਠਾ ਸਭੁ ਧੰਧਾ ॥੬॥੧੬॥
Sath Raam Jhoothaa Sabh Dhhandhhaa ||6||16||
सति रामु झूठा सभु धंधा ॥६॥१६॥
ਰੱਬ ਹਰ ਸਮੇਂ ਰਹਿਣ ਵਾਲਾ ਹੈ। ਦੁਨੀਆ ਦੇ ਕੰਮਾਂ ਦੇ ਜੰਜਾਲ ਨਾਸ ਹੋ ਜਾਂਣ ਵਾਲੇ ਹਨ ||6||16||
The Lord is True; all worldly affairs are false. ||6||16||
14952 ਗਉੜੀ ਕਬੀਰ ਜੀ ਤਿਪਦੇ ਚਾਰਤੁਕੇ ॥
Gourree Kabeer Jee Thipadhae Chaarathukae ||
गउड़ी कबीर जी तिपदे चारतुके ॥
ਗਉੜੀ ਕਬੀਰ ਜੀ ਤਿਪਦੇ ਚਾਰਤੁਕੇ ॥
Gauree, Kabeer Jee, Ti-Padas And Chau-Tukas
14953 ਜਮ ਤੇ ਉਲਟਿ ਭਏ ਹੈ ਰਾਮ ॥
Jam Thae Oulatt Bheae Hai Raam ||
जम ते उलटि भए है राम ॥
ਰੱਬ ਦਾ ਨਾਮ ਗਾਉਣ ਵਾਲਿਆਂ ਲਈ ਜਮਾਂ ਬਦਲ ਕੇ ਰੱਬ ਦਾ ਰੂਪ ਹੋ ਗਏ। ਜਮ ਵੀ ਰੱਬ ਵਰਗੇ ਹੋ ਗਏ ਹਨ। ਆਪਣੇ ਪਹਿਲੇ ਸੁਭਾ ਵੱਲੋਂ ਹਟ ਕੇ, ਵਿਕਾਰ ਕੰਮ ਛੱਡ ਦਿੱਤੇ ਹਨ ॥
I have turned away from death and turned to the Lord.
14954 ਦੁਖ ਬਿਨਸੇ ਸੁਖ ਕੀਓ ਬਿਸਰਾਮ ॥
Dhukh Binasae Sukh Keeou Bisaraam ||
दुख बिनसे सुख कीओ बिसराम ॥
ਮੇਰੇ ਦੁੱਖ ਦੂਰ ਹੋ ਗਏ ਹਨ। ਸੁਖ ਗਏ ਹਨ
Pain has been eliminated, and I dwell in peac and comfort.
14955 ਬੈਰੀ ਉਲਟਿ ਭਏ ਹੈ ਮੀਤਾ ॥
Bairee Oulatt Bheae Hai Meethaa ||
बैरी उलटि भए है मीता ॥
ਮਨ ਵਿਕਾਰਾਂ ਵੱਲ ਭੱਜਣੋਂ ਹੱਟ ਗਿਆ ਹੈ। ਜੋ ਪਹਿਲਾਂ ਵੈਰੀ ਸਨ, ਹੁਣ ਉਹ ਸੱਜਣ ਬਣ ਗਏ
My enemies have been transformed into friends.
14956 ਸਾਕਤ ਉਲਟਿ ਸੁਜਨ ਭਏ ਚੀਤਾ ॥੧॥
Saakath Oulatt Sujan Bheae Cheethaa ||1||
साकत उलटि सुजन भए चीता ॥१॥
ਪਹਿਲਾਂ ਇਹ ਰੱਬ ਨੂੰ ਨਹੀਂ ਮੰਨਦੇ ਸਨ। ਉਹ ਵੀ ਮਿੱਤਰ ਬੱਣ ਗਏ ਹਨ ||1||
The faithless cynics have been transformed into good-hearted people. ||1||
14957 ਅਬ ਮੋਹਿ ਸਰਬ ਕੁਸਲ ਕਰਿ ਮਾਨਿਆ ॥
Ab Mohi Sarab Kusal Kar Maaniaa ||
अब मोहि सरब कुसल करि मानिआ ॥
ਹੁਣ ਮੈਨੂੰ ਸਾਰੇ ਸੁਖ ਆਨੰਦ ਪ੍ਰਤੀਤ ਹੋ ਰਹੇ ਹਨ ॥
Now, I feel that everything brings me peace.
14958 ਸਾਂਤਿ ਭਈ ਜਬ ਗੋਬਿਦੁ ਜਾਨਿਆ ॥੧॥ ਰਹਾਉ ॥
Saanth Bhee Jab Gobidh Jaaniaa ||1|| Rehaao ||
सांति भई जब गोबिदु जानिआ ॥१॥ रहाउ ॥
ਮੇਰੇ ਅੰਦਰ ਠੰਢ ਪੈ ਗਈ ਹੈ, ਜਦੋਂ ਤੋਂ ਮੈਂ ਪ੍ਰਭੂ ਗੋਬਿੰਦ ਨੂੰ ਪਛਾਣ ਲਿਆ ਹੈ ॥1॥ ਰਹਾਉ ॥

Peace and tranquility have come, since I realized the Lord of the Universe. ||1||Pause||

Comments

Popular Posts