ਪੈ ਜਾਵੇ ਮੁਸੀਬਤ ਰੱਬ ਦਾ ਭਾਣਾ ਮੰਨ ਜ਼ਰ ਹਿੱਕ ਉੱਤੇ ਜਾਈਏ
 ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
 satwinder_7@hotmail.com
ਦੁਨੀਆ ਸ਼ਾਬਾਸ਼ੇ ਨਹੀਂ ਦਿੰਦੀ, ਭਾਵੇਂ ਆਪ ਮੁੱਲ ਵਿਕ ਜਾਈਏ।
ਆਪ ਦੇ ਕਰ ਟੋਟੇ-ਟੋਟੇ ਸੱਜਣਾਂ ਨੂੰ ਭਾਵੇਂ ਦਾਮ ਚੁਕਾ ਦੇਈਏ।
ਦੁੱਖ ਆ ਜਾਣ ਜ਼ਿੰਦਗੀ ਚ ਜੀਭ ਦੰਦਾਂ ਥੱਲੇ ਦੇ ਕੇ ਕੱਟ ਜਾਈਏ।
ਜੇ ਕਦੇ ਰੋਣਾ ਵੀ ਹੋਵੇ ਲੋਕਾਂ ਤੋਂ ਉਹਲਾ ਪੱਲੇ ਦਾ ਕਰ ਲਈਏ।
ਪੈ ਜਾਵੇ ਮੁਸੀਬਤ ਰੱਬ ਦਾ ਭਾਣਾ ਮੰਨ ਜ਼ਰ ਹਿੱਕ ਉੱਤੇ ਜਾਈਏ।
ਜਾਨ ਜਾਂਦੀ ਜਾਵੇ ਕਿਸੇ ਸ਼ਰੀਕ ਹੱਥੋਂ ਭੀਖ ਮੰਗ ਕੇ ਨਾਂ ਖਾਈਏ।
ਹਾਸਾ ਵੀ ਆਵੇ ਤਾਂ ਸਤਵਿੰਦਰ ਚੁੰਨੀ ਨਾਲ ਪਰਦਾ ਕਰ ਲਈਏ।
ਖ਼ੁਸ਼ੀ ਵਾਲੀ ਹੋਵੇ ਗੱਲ ਲੋਕਾਂ ਨੂੰ ਦੱਸ ਸੱਤੀ ਨਜ਼ਰ ਨਾਂ ਲਵਾਈਏ।

Comments

Popular Posts