ਜੱਗ ਰੋਂਦਿਆਂ ਨੂੰ ਦੇਖ ਹੱਸਦਾ ਹੁੰਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਲੋਕਾਂ ਵਿਚੋਂ ਆਪਣਾ ਕੋਈ ਨਹੀਂ ਹੁੰਦਾ। ਆਪਦੇ ਬੇਗਾਨੇ ਦਾ ਭੁੱਲੇਖਾ ਹੁੰਦਾ।
ਉਝ ਲੋਕਾਂ ਦਾ ਆਸਰਾ ਲੱਗਦਾ ਹੀ ਹੁੰਦਾ। ਕੋਈ ਹੀ ਸਹਾਰਾ ਬਣਦਾ ਹੁੰਦਾ।
ਇਹ ਜੱਗ ਰੋਂਦਿਆਂ ਨੂੰ ਦੇਖ ਹੱਸਦਾ ਹੁੰਦਾ। ਹੱਸਦੇ ਨੂੰ ਦੇਖ ਰੋਵਾਉਂਦਾ ਹੁੰਦਾ।
ਸਤਵਿੰਦਰ ਜੱਗ ਦੋਨੇਂ ਹੀ ਪਾਸੇ ਹੁੰਦਾ। ਸੱਤੀ ਕਦੇ ਬੰਦੇ ਨੂੰ ਹਸਾਉਂਦਾ ਹੁੰਦਾ।
ਜੱਗ ਕਦੇ ਉਸੇ ਬੰਦੇ ਨੂੰ ਰੋਂਵਾਉਂਦਾ ਹੁੰਦਾ। ਦੁਨੀਆ ਦਾ ਐਵੇਂ ਭੁਲੇਖਾ ਹੁੰਦਾ।
ਸਤਵਿੰਦਰ ਬੰਦਾ ਇਕੱਲਾ ਹੀ ਹੁੰਦਾ। ਦੁਨੀਆ ਦਾ ਝੁਰਮਟ ਐਵੇਂ ਹੀ ਹੁੰਦਾ ।
ਸੱਜਣਾਂ ਬਗੈਰ ਮੁਸ਼ਕਲ ਹੁੰਦਾ। ਸੱਜਣਾਂ ਨਾਲ ਹੀ ਜਿਊਣ ਦਾ ਮਜ਼ਾ ਹੁੰਦਾ।
ਇਕੱਲਾ ਬੰਦਾ ਬਹੁਤਾ ਸੁਖੀ ਹੁੰਦਾ। ਅੰਤ ਨੂੰ ਮਰ ਵੀ ਬੰਦਾ ਇਕੱਲਾ ਜਾਂਦਾ।
ਹੱਸਦੇ ਮੇਰੇ ਵੱਲ ਮੁੱਖ ਕਰ ਕੇ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਲੱਗੀ ਵੇਲੇ ਬੁੱਕਲ ਵਿੱਚ ਆ ਬਹਿੰਦੇ ਚੁੱਪ ਕਰ ਕੇ। ਮਹਿਬੂਬ ਬਾਂਹਾਂ ਵਿੱਚ ਲੈ ਲੈਂਦੇ ਸੀਨੇ ਨਾਲ ਘੁੱਟ ਕੇ।
ਯਾਰੀ ਤੋੜਨ ਵੇਲੇ ਦਿਲ ਤੋੜ ਦਿੰਦੇ ਤੜੱਕ ਕਰ ਕੇ। ਜਾ ਕੇ ਗ਼ੈਰਾਂ ਨਾਲ ਹੱਸਦਾ ਮੇਰੇ ਵੱਲ ਮੁੱਖ ਕਰ ਕੇ।
ਫਿਰ ਵੀ ਸੋਹਣੇ ਲੱਗੀ ਜਾਂਦੇ ਮੇਰਾ ਯਾਰ ਕਰ ਕੇ। ਤੈਨੂੰ ਸਹੀ ਤਾਂ ਜਾਂਦੇ ਤੇਰਾ ਬਹੁਤਾ ਪਿਆਰ ਕਰ ਕੇ।
ਆਪਣਾ ਦਿਲ ਦਾ ਟੁਕੜਾ ਲੱਗੇ ਦਿਲਦਾਰ ਕਰ ਕੇ। ਤੇਰਾ ਮੁੱਖ ਚੰਗਾ ਲੱਗੇ ਜਾਣੀਏ ਜੀ ਆਪਣਾ ਕਰ ਕੇ।
ਸੱਤੀ ਨੂੰ ਜਦੋਂ ਗਲ਼ ਨਾਲ ਲਾਵੇ ਆਪਣੀ ਤੂੰ ਕਰ ਕੇ। ਸਤਵਿੰਦਰ ਆਪ ਮੁੱਕ ਜਾਵੇ ਤੇਰੀ ਸੱਜਣਾਂ ਬਣ ਕੇ।
ਤੂੰ ਤਾਂ ਸਦਾ ਲਈ ਹੋ ਜਾਵੇ ਮੇਰਾ ਚੰਨਾ ਰੱਬ ਕਰ ਕੇ। ਮੈ ਨੇ ਪਾ ਲੈਣਾ ਤੈਨੂੰ ਆਪਣੀ ਜਾਨ ਤੇਰੇ ਤੋਂ ਵਾਰ ਕੇ।
ਪੈ ਜਾਵੇ ਮੁਸੀਬਤ ਰੱਬ ਦਾ ਭਾਣਾ ਮੰਨ ਜ਼ਰ ਹਿੱਕ ਉੱਤੇ ਜਾਈਏ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਦੁਨੀਆ ਸ਼ਾਬਾਸ਼ੇ ਨਹੀਂ ਦਿੰਦੀ, ਭਾਵੇਂ ਆਪ ਮੁੱਲ ਵਿਕ ਜਾਈਏ।
ਆਪ ਦੇ ਕਰ ਟੋਟੇ-ਟੋਟੇ ਸੱਜਣਾਂ ਨੂੰ ਭਾਵੇਂ ਦਾਮ ਚੁਕਾ ਦੇਈਏ।
ਦੁੱਖ ਆ ਜਾਣ ਜ਼ਿੰਦਗੀ ਚ ਜੀਭ ਦੰਦਾਂ ਥੱਲੇ ਦੇ ਕੇ ਕੱਟ ਜਾਈਏ।
ਜੇ ਕਦੇ ਰੋਣਾ ਵੀ ਹੋਵੇ ਲੋਕਾਂ ਤੋਂ ਉਹਲਾ ਪੱਲੇ ਦਾ ਕਰ ਲਈਏ।
ਪੈ ਜਾਵੇ ਮੁਸੀਬਤ ਰੱਬ ਦਾ ਭਾਣਾ ਮੰਨ ਜ਼ਰ ਹਿੱਕ ਉੱਤੇ ਜਾਈਏ।
ਜਾਨ ਜਾਂਦੀ ਜਾਵੇ ਕਿਸੇ ਸ਼ਰੀਕ ਹੱਥੋਂ ਭੀਖ ਮੰਗ ਕੇ ਨਾਂ ਖਾਈਏ।
ਹਾਸਾ ਵੀ ਆਵੇ ਤਾਂ ਸਤਵਿੰਦਰ ਚੁੰਨੀ ਨਾਲ ਪਰਦਾ ਕਰ ਲਈਏ।
ਖ਼ੁਸ਼ੀ ਵਾਲੀ ਹੋਵੇ ਗੱਲ ਲੋਕਾਂ ਨੂੰ ਦੱਸ ਸੱਤੀ ਨਜ਼ਰ ਨਾਂ ਲਵਾਈਏ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਪਿਆਰ ਵਿੱਚ ਦੇਰੀ ਮੱਖਿਆ ਚੰਗੀ ਨਹੀਂ ਹੁੰਦੀ।
ਮਿਲ ਜਾਵੇ ਪਿਆਰ ਬਹੁਤੀ ਸੋਚ ਨੀ ਕਰੀਦੀ।
ਪਿਆਰ ਉੱਤੇ ਹੀ ਮੈਂ ਤਾਂ ਜ਼ਕੀਨ ਕਰਦੀ।
ਮਾਰ ਭਾਵੇਂ ਰੱਖ ਮੈਂ ਤੈਨੂੰ ਪਿਆਰ ਕਰਦੀ।
ਰੱਬ ਝੂਠ ਨਾਂ ਬੁਲਾਏ ਮੈਂ ਤੇਰੇ ਉੱਤੇ ਮਰਦੀ।
ਪਿਆਰ ਦੀ ਲੋਰ ਰੂਹ ਦੀ ਖ਼ੁਰਕ ਬਣਗੀ।
ਦੁਨੀਆ ਦੀ ਹੁਣ ਕੋਈ ਪ੍ਰਵਾਹ ਨਹੀਂ ਲੱਗਦੀ।
ਤੇਰੀ ਫ਼ੋਟੋ ਨੂੰ ਮੈਂ ਹਿੱਕ ਨਾਲ ਲਾ ਕੇ ਰੱਖਦੀ।
ਪਿਆਰ ਦੀ ਲੋਰ ਰੂਹ ਦੀ ਖ਼ੁਰਾਕ ਬਣਗੀ।
ਤੇਰੀਆਂ ਅੱਖ ਵਿੱਚੋਂ ਮੈਂ ਪਿਆਰ ਦਾ ਘੁੱਟ ਭਰਦੀ।
ਮੁਖੜੇ ਤੇਰੇ ਦੇ ਉੱਤੋਂ ਮੈਂ ਤਾਂ ਕਰੋੜਾਂ ਚੰਨ ਵਾਰਦੀ।
ਸੱਤੀ ਤੇਰੇ ਬਦਨ ਫੁੱਲਾਂ ਵਰਗੀ ਮਹਿਕ ਆਉਂਦੀ।
ਤੇਰੇ ਬੁੱਲ੍ਹਾਂ ਦੀ ਹੀ ਚੁੱਪ ਸਤਵਿੰਦਰ ਨੂੰ ਮਾਰਦੀ।
ਤੇਰੀਆਂ ਸੋਹਣੀਆਂ ਅੱਖਾਂ ਨੂੰ ਮੈਂ ਪਿਆਰ ਕਰਦੀ।
ਤੇਰੀ ਸੋਹਣੀ ਸੂਰਤ ਨਸ਼ਾ ਜਾਂਦੀ ਮੈਨੂੰ ਚਾੜ੍ਹਦੀ।
ਤਾਂਹੀਂ ਤਾਂ ਸਾਰੇ ਕੰਮ ਕਰਨੇ ਮੈਂ ਜਾਂਦੀ ਭੁੱਲਦੀ।
ਸੂਰਤ ਤੇਰੀ ਨੇ ਯਾਰਾ ਜਾਨ ਕਮਲੀ ਕਰਤੀ।
ਅਸੀਂ ਤੇਰਾ ਸਵਾਗਤ ਕਰਦੇ ਰਹਿ ਗਏ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਤੁਸੀਂ ਆਪਣੀਆਂ ਖ਼ੂਬੀਆਂ ਵੀ ਦੱਸ ਗਏ। ਲੋਕੀ ਛੱਕੀ ਹੁੰਦੇ ਨੇ, ਜ਼ਾਹਿਰ ਕਰ ਵੀ ਗਏ।
ਧੋਖੇ ਵਾਜ ਵੀ ਹੁੰਦੇ ਅਹਿਸਾਸ ਦੁਆ ਗਏ। ਤੁਸੀਂ ਇਕੱਲੇ ਔਗੁਣ ਹੀ ਸਾਡੇ ਪਰਖ ਗਏ।
ਚੰਗੇ ਕੀਤੇ ਕੰਮ ਸਾਰੇ ਖੂਹ ਵਿੱਚ ਸੁੱਟ ਗਏ। ਦੱਸਾਂ ਕੀ ਯਾਰ ਸਾਡੇ ਅੱਜ ਸਾਨੂੰ ਭੁੱਲ ਗਏ।
ਉਹ ਸਾਡਾ ਬਾਹਰੀ ਚਿਹਰਾ ਦੇਖ ਕੇ ਛੱਡ ਗਏ। ਅਸੀਂ ਤੇਰਾ ਸਵਾਗਤ ਕਰਦੇ ਰਹਿ ਹੀ ਗਏ।
ਸੱਜਣ ਬਣ ਕੇ ਸਤਵਿੰਦਰ ਤੇਰੇ ਕੋਲੋਂ ਮੁੱਖ ਮੋੜ ਗਏ। ਨਵੇਂ ਖ਼ੂਬਸੂਰਤ ਯਾਰ ਹੋਰ ਮਿਲ ਗਏ।
ਕਹਿੰਦੇ ਮੈਨੂੰ ਸੱਤੀ ਤੇਰੇ ਵਰਗੇ ਬਥੇਰੇ ਮਿਲ ਗਏ। ਯਾਰੀਆਂ ਨਿਭਾਉਣ ਵਾਲੇ ਦਿਨ ਮੁੱਕ ਗਏ।
ਤਾਂਹੀ ਸੋਹਣੇ ਯਾਰ ਸਾਨੂੰ ਰੱਬ ਆ ਕੇ ਮਿਲ ਗਏ। ਅਸੀਂ ਇਸ ਯਾਰ ਤੋਂ ਚੁੰਮ ਕੇ ਜਾਨ ਵਾਰ ਗਏ।
ਰੱਬ ਜੀ ਸਾਨੂੰ ਅੱਗੇ, ਪਿੱਛੇ ਚਾਰੇ ਪਾਸੇ ਦਿਸ ਗਏ। ਅਸੀਂ ਅੱਖੀਂ ਦੇਖ ਯਾਰ ਨੂੰ ਗੱਦ-ਗੱਦ ਹੋ ਗਏ।
ਤੂੰ ਬਦਨਾਮ ਕਰਨੋਂ ਨਹੀਂ ਹਟਣਾ
ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਬੱਲੇ ਉਏ ਚਲਾਕ ਸੱਜਣਾਂ। ਤੂੰ ਚਲਾਕੀਆਂ ਤੋਂ ਨਹੀਂ ਹਟਣਾ।
ਤੇਰੀ ਇਸ ਅਦਾ ਨੇ ਲੁੱਟਣਾ। ਤੂੰ ਸਾਨੂੰ ਠਗਣੋਂ ਨਹੀਂ ਹਟਣਾ।
ਅਸੀਂ ਨਿਮਾਣੇ ਬਣ ਝੁਕਣਾ। ਤੂੰ ਤਬਾਹ ਕਰਨੋਂ ਨਹੀਂ ਹਟਣਾ।
ਮੈਂ ਤੇਰੇ ਹੱਥੋਂ ਤਬਾਹ ਹੋਣਾ। ਤੂੰ ਬਦਨਾਮ ਕਰਨੋਂ ਨਹੀਂ ਹਟਣਾ।
ਸੱਤੀ ਨੇ ਕੱਖਾਂ ਵਾਂਗ ਰੁਲਣਾ। ਤੂੰ ਲਿਤਾੜ ਲੰਘਣੋਂ ਨਹੀਂ ਹਟਣਾ।
ਸਤਵਿੰਦਰ ਨੇ ਇਕੱਲੇ ਰੋਣਾ। ਤੂੰ ਗ਼ੈਰਾਂ ਨਾਲ ਹੱਸਣੋਂ ਨਹੀਂ ਹਟਣਾ।
Comments
Post a Comment