ਭਾਗ 78 ਬੰਦਿਆਂ ਨੂੰ ਰੱਬ ਨੂੰ ਯਾਦ ਕਰਨ ਦਾ ਵਪਾਰੀ ਬਣਾ
ਦੁਨੀਆ ਵਿਚ ਘੱਲਿਆ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸ੍ਰੀ
ਗੁਰੂ ਗ੍ਰੰਥ ਸਾਹਿਬ 333 ਅੰਗ 1430 ਵਿਚੋਂ ਹੈ
Siri Guru Sranth Sahib 333 of
1430
ਬੰਦਿਆਂ ਨੂੰ ਰੱਬ ਨੂੰ
ਯਾਦ ਕਰਨ ਦਾ ਵਪਾਰੀ ਬਣਾ ਦੁਨੀਆ ਵਿਚ ਘੱਲਿਆ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਜੋ ਰੱਬ ਦੇ ਭਾਣੇ
ਵਿੱਚ ਲੀਨ ਹੋ ਕੇ, ਜੀਵਨ ਦੀ ਕਿਰਤ ਕਰਦਾ ਹੈ। ਉਸ ਦੀ ਜ਼ਿੰਦਗੀ ਦੀ
ਗੁੱਡੀ ਦਸੀਂ ਪਾਸੀਂ ਉਡਾਉਂਦੀ ਹੈ। ਉਸ ਦੀ ਸੁਰਤ ਪ੍ਰਭੂ ਨਾਲ ਜੁੜੀ ਰਹਿੰਦੀ ਹੈ। ਉਸ ਮਨੁੱਖ ਦਾ
ਮਨ ਸ਼ਾਂਤ ਇਕਲਤਾ ਵਿਚ ਰੱਬ ਵਿਚ ਲੀਨ ਹੋ ਜਾਂਦਾ ਹੈ, ਜਿੱਥੇ ਵਿਕਾਰਾਂ ਦੇ ਫੁਰਨੇ ਨਹੀਂ ਉੱਠਦੇ। ਉਸ ਦੀ ਦੁਬਿਧਾ ਤੇ ਉਸ ਦੀ ਭੈੜੀ ਮੱਤ ਸਭ ਨਾਸ ਹੋ
ਜਾਂਦੀ ਹੈ। ਭਗਤ ਕਬੀਰ ਆਖਦੇ ਹਨ, ਇੱਕ ਅਚਰਜ, ਅਜੀਬ ਚਮਤਕਾਰ ਮਨ ਵਿੱਚ ਵੇਖ ਲੈਂਦਾ ਹੈ । ਸੁਰਤ
ਪ੍ਰਭੂ ਦੇ ਨਾਮ ਵਿਚ ਜੁੜ ਜਾਂਦੀ ਹੈ। ਮਨ ਦੇ ਵਿਕਾਰ ਕੰਮਾਂ ਵੱਲੋਂ ਹੱਟ ਕੇ, ਪ੍ਰਭੂ ਵਿਚ ਲੀਨ ਹੋ ਜਾਂਦਾ ਹੈ। ਮਨ ਦੀ ਭਟਕਣਾ
ਨੂੰ ਪਰਤਦਿਆਂ ਹੀ, ਜੋਗੀਆਂ ਦੇ ਦੱਸੇ ਹੋਏ ਛੇ ਹੀ ਚੱਕਰ ਇਕੱਠੇ ਵਿੱਝ
ਜਾਂਦੇ ਹਨ, ਸੁਰਤੀ ਉਸ ਅਵਸਥਾ ਦੀ ਆਸ਼ਕ ਹੋ ਜਾਂਦੀ ਹੈ ਜਿੱਥੇ ਵਿਕਾਰਾਂ ਦਾ ਕੋਈ ਫੁਰਨਾ ਪੈਦਾ ਹੀ ਨਹੀਂ
ਹੁੰਦਾ। ਮਾਇਆ ਵੱਲੋਂ ਛੁੱਟ ਕੇ ਉਸ ਪ੍ਰਭੂ ਨੂੰ ਲੱਭ ਕੇ ਜੋ ਨਾਂ ਆਉਂਦਾ ਹੈ ਨਾਂ ਜਾਂਦਾ ਹੈ, ਨਾਂ ਮਰਦਾ ਹੈ, ਨਾਂ ਜੰਮਦਾ ਹੈ। ਵਿਕਾਰ ਤੋਂ ਬਚ ਕੇ ਮਨ ਵੈਰਾਗੀ
ਹੋ ਕੇ ਗਿਆ ਹੈ। ਮੇਰਾ ਮਨ ਅੰਦਰੋਂ ਹੀ ਉਲਟ ਗਿਆ ਹੈ, ਵਿਕਾਰਾਂ ਵੱਲੋਂ ਪਰਤਾ ਕੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਜਿਸ
ਦੀ ਸਮਝ ਆ ਗਈ ਹੈ, ਮੇਰੇ ਮਨ ਜੀਵ ਪਹਿਲਾਂ ਤਾਂ ਪ੍ਰਭੂ ਤੋਂ ਬੇਗਾਨਾ
ਰਹਿੰਦਾ ਹੈ। ਪ੍ਰਮਾਤਮਾ ਬਾਰੇ ਇਸ ਨੂੰ ਕੋਈ ਸੂਝ ਨਹੀਂ ਹੁੰਦੀ। ਜਿਸ ਮਨੁੱਖ ਨੇ ਪ੍ਰਭੂ ਨੂੰ ਸਹੀ
ਸਰੂਪ ਵਿਚ ਸਮਝ ਲਿਆ ਹੈ, ਉਹ ਰੱਬ ਦੇ ਨੇੜੇ ਹੋ
ਜਾਂਦੇ ਹਨ, ਜੋ
ਪ੍ਰਭੂ ਪਹਿਲਾਂ ਕਿਤੇ ਦੂਰ ਸੀ। ਕਦੇ ਚੇਤੇ ਹੀ ਨਹੀਂ ਸੀ ਆਉਂਦਾ ਹੁਣ ਅੰਗ-ਸੰਗ ਜਾਪਦਾ ਹੈ। ਜਿਸ
ਨੇ ਜੈਸਾ ਚਾਹਿਆ ਹੈ। ਵੈਸਾ ਹੀ ਹੈ। ਇਹ ਇੱਕ ਐਸਾ ਅਨੁਭਵ ਹੈ। ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ਼ ਮਾਣਿਆ ਹੀ ਜਾ ਸਕਦਾ ਹੈ। ਜਿਵੇਂ ਮਿਸਰੀ ਦਾ
ਸ਼ਰਬਤ ਹੋਵੇ, ਉਸ ਦਾ ਅਨੰਦ ਉਸੇ ਮਨੁੱਖ ਨੇ ਜਾਣਿਆ ਹੈ ਜਿਸ ਨੇ
ਸ਼ਰਬਤ ਪੀਤਾ ਹੈ। ਪ੍ਰਭੂ ਤੇਰੇ ਉਸ ਸਰੂਪ ਦੀਆਂ ਗੱਲਾਂ ਕਿਸ ਨਾਲ ਕੀਤੀਆਂ ਜਾਣ ਜਿਸ ਵਰਗਾ ਕਿਤੇ
ਕੁੱਝ ਹੈ ਹੀ ਨਹੀਂ? ਕੋਈ ਇੱਕ ਵਿਰਲਾ ਹੀ
ਅਜਿਹਾ ਵਿਚਾਰਵਾਨ ਹੈ। ਭਗਤ ਕਬੀਰ ਜੀ ਕਹਿ ਰਹੇ ਹਨ, ਇਹ ਅਨੰਦ ਮਾਣਿਆ ਹੀ ਜਾ ਸਕਦਾ ਹੈ, ਜਿਸ ਨੇ ਜਿੰਨਾ ਪ੍ਰੇਮ
ਪਿਆਰ ਲਾਇਆ ਹੈ। ਉਸੇ ਨੇ ਹੀ ਉਤਨੀ ਕੁ ਉਸ ਦੀ ਝਲਕ ਵੇਖੀ ਹੈ। ਰੱਬ ਦੇ ਭਗਤਾਂ ਨੂੰ ਸਬ ਬਰਾਬਰ
ਹੈ। ਵਰਖਾ-ਰੁੱਤ, ਸਮੁੰਦਰ ਹੈ, ਧੁੱਪ, ਛਾਂ ਦਾ ਫ਼ਰਕ ਨਹੀਂ ਹੁੰਦਾ
ਹੈ। ਉਹ ਨਾਂ ਪੈਦਾ ਤੇ ਨਾਸ਼ ਨਹੀਂ ਹੁੰਦੇ। ਜਿਊਣ ਦਾ ਲਾਲਚ, ਮੌਤ ਦਾ ਡਰ ਨਹੀਂ, ਕੋਈ ਦਰਦ, ਅਨੰਦ ਦੀ ਲੋੜ ਨਹੀਂ ਹੈ। ਰੱਬ ਨਾਲ ਜੁੜ ਕੇ ਇਕਲਤਾ,
ਸਹਿਜ ਅਵਸਥਾ ਦੋਨਾਂ ਵਿੱਚ ਬੈਠਣਾਂ ਕੁੱਝ ਨਹੀਂ ਚਾਹੀਦਾ। ਟਿਕ ਕੇ
ਇਕਲਤਾ ਵਿੱਚ ਬੈਠਣ ਦੀ ਵੀ ਲੋੜ ਨਹੀਂ ਹੈ। ਇਕਲਤਾ, ਸਹਿਜ ਅਵਸਥਾ ਦੋਨਾਂ ਵਿਚ ਅੱਪੜਿਆਂ ਕੁੱਝ ਨਹੀਂ ਚਾਹੀਦਾ। ਬੰਦੇ ਦੇ ਮਨ ਦੀ ਹਾਲਤ, ਰੱਬ ਨਾਲ ਜੁੜਿਆ ਹੋਇਆ ਅਜੀਬ ਅਨੰਦ ਹੈ ਜੋ
ਨਿਰਾਲਾ ਹੈ। ਸ਼ਾਂਤੀ, ਪ੍ਰੇਮ ਪ੍ਰਭੂ ਮਿਲਣ
ਦੀ ਅਵਸਥਾ ਦੱਸੀ ਨਹੀਂ ਜਾ ਸਕਦੀ। ਰੱਬ ਨਾਲ ਜੁੜ ਕੇ ਸੰਨ ਸਮਾਧ ਵਿੱਚ ਕਿਸੇ ਅੰਨਤਾਂ ਦੇ ਸੁਖ, ਕਿਸੇ ਚੀਜ਼ ਨਾਲ ਵੀ ਤੋਲੀ-ਮਿਣੀ ਨਹੀਂ ਜਾ ਸਕਦੀ।
ਇਸ ਤੋਂ ਹੋਲੀ ਸਸਤੀ, ਹੈ ਜਾਂ ਭਾਰੀ, ਮਹਿੰਗੀ ਲਗਦੀ ਹੈ। ਰੱਬ ਨਾਲ ਜੁੜ ਕੇ ਨੀਵੇਂ
ਉੱਚੇ, ਗ਼ਰੀਬ, ਅਮੀਰ ਦੋਵਾਂ ਵਿੱਚ ਫ਼ਰਕ ਨਹੀਂ ਲੱਗਦਾ, ਨਾ ਮਾਇਆ ਦੀ ਭਟਕਣਾ ਵਿਚ ਭਟਕਦਾ ਹੈ। ਨੀਂਦ ਨਹੀਂ ਹੈ। ਰਾਤ ਦਿਨ ਦਾ ਕੋਈ ਫ਼ਰਕ ਨਹੀਂ
ਲੱਗਦਾ। ਸੰਸਾਰ-ਸਮੁੰਦਰ ਦੇ ਵਿਕਾਰਾਂ ਦਾ ਪਾਣੀ ਮਨ ਦੀ ਚੰਚਲਤਾ, ਲਾਲਚ ਨਹੀਂ ਰਹਿੰਦੇ। ਜਿੱਥੇ ਸਤਿਗੁਰੂ ਉਸ ਮਨੁੱਖ
ਦੇ ਹਿਰਦੇ ਵਿਚ ਵੱਸਦੇ ਹਨ। ਜਿਸ ਤਕ ਪਹੁੰਚ, ਜ਼ੋਰ ਨਹੀਂ ਹੈ, ਜਿਸ ਤਕ ਗਿਆਨ-ਇੰਦਰਿਆਂ ਦੀ ਪਹੁੰਚ ਨਾਂਹ ਹੈ। ਮਨੁੱਖ ਦੇ ਹਿਰਦੇ ਵਿਚ ਸਮਾਂ ਕੇ ਪਰਗਟ ਹੋਇਆ
ਰਹਿੰਦਾ ਹੈ। ਉਹ ਮਿਲਦਾ ਸਤਿਗੁਰੂ ਦੀ ਮਿਹਰ ਨਾਲ ਹੀ ਹੈ। ਕਬੀਰ ਜੀ ਕਹਿ ਰਹੇ ਹਨ, ਆਪਣੇ ਗੁਰੂ ਤੋਂ ਸਦਕੇ ਜਾਈਏ। ਆਪਣੇ ਸਤਿਗੁਰੂ ਦੀ
ਗੁਰਬਾਣੀ ਦੀ ਭਗਤਾਂ ਦੀ ਸੰਗਤ ਵਿਚ ਹੀ ਜੁੜੇ ਰਹੀਏ। ਪਾਪ, ਪੁੰਨ ਦੇ ਦੋ ਬਲਦ ਸ਼ਕਤੀਆਂ ਬੰਦੇ ਨੇ ਆਪੇ ਕਰੇ ਹਨ, ਭਾਵ ਬੰਦੇ ਨੇ ਪਾਪ, ਪੁੰਨ ਬਲਦ ਆਪ ਸੁਆਸਾਂ ਦੀ ਪੂੰਜੀ ਲਾ ਕੇ ਸਹੇੜੇ
ਹਨ। ਹਿਰਦੇ ਵਿਚ ਤ੍ਰਿਸ਼ਨਾ ਬਹੁਤ ਜਿਆਦਾ ਭਰੀ ਪਈ ਹੈ। ਐਸਾ ਇਸ ਤਰ੍ਹਾਂ ਦਾ ਮਾਲ ਪਾਪ, ਪੁੰਨ, ਤ੍ਰਿਸ਼ਨਾ ਭਰੇ ਹਨ। ਮੇਰਾ ਪ੍ਰਭੂ ਕੁੱਝ ਅਜਿਹਾ ਬਾਦਸ਼ਾਹ ਹੈ। ਰੱਬ ਨੇ ਸਾਰੇ ਸੰਸਾਰ ਦੇ ਜੀਵਾਂ
ਬੰਦਿਆਂ ਨੂੰ ਵਪਾਰੀ ਬਣਾ ਕੇ ਦੁਨੀਆ ਵਿਚ ਘੱਲਿਆ ਹੈ। ਬੰਦੇ ਦਾ ਜੀਵਨ ਕਾਮ ਅਤੇ ਕ੍ਰੋਧ ਦੋਵਾਂ
ਵਿਚ ਫਸਣ ਨਾਲ ਮਨ ਦੀ ਸੋਚ ਦੇ ਲੁਟੇਰੇ ਬਣ ਰਹੇ ਹਨ। ਪੰਜ ਤੱਤ ਦੇ ਬਣੇ ਸਰੀਰ ਵਿੱਚ ਰੱਬ ਵੱਲੋਂ ਦਾਨ
ਵਿੱਚ ਦਿੱਤੇ ਸਾਹਾਂ ਨੂੰ ਮਾਰ ਮੁੱਕਾ ਕੇ, ਕਾਮ, ਕ੍ਰੋਧ ਵਿਕਾਰਾਂ ਨਾਲ ਲੱਦਿਆ ਹੋਇਆ ਮਰ ਕੇ
ਪਾਰ ਅੱਗਲੀ ਦੁਨੀਆਂ ਵਿੱਚ ਚਲਾ ਜਾਂਦਾ ਹੈ। ਕਬੀਰ ਜੀ ਕਹਿ ਰਹੇ ਹਨ, ਰੱਬ ਦੇ ਸੰਤ ਭਗਤੋ, ਸੁਣੋ, ਹੁਣ ਅਜਿਹੀ ਹਾਲਤ ਹੋ ਰਹੀ ਹੈ। ਰੱਬ ਨਾਲ ਪ੍ਰੀਤ ਲੱਗ ਗਈ ਹੈ। ਪ੍ਰਭੂ ਦਾ ਸਿਮਰਨ ਦੀ ਚੜ੍ਹਾਈ ਦਾ ਔਖੀ
ਚੜ੍ਹਾਈ ਦਾ ਰਸਤਾ ਚੱਲਣ ਕਾਰਨ ਬੰਦੇ ਦਾ ਪਾਪ ਦਾ
ਇੱਕ ਬਲਦ ਥੱਕ ਗਿਆ ਹੈ। ਪਾਪ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ। ਪੇਕੇ ਘਰ ਇਸ ਦੁਨੀਆ ਵਿਚ ਥੋੜੇ ਦਿਨ
ਹੀ ਰਹਿਣਾ ਹੈ। ਮਰ ਕੇ ਇਹ ਦੁਨੀਆ ਛੱਡ ਕੇ ਸਹੁਰੇ ਘਰ ਜਾਣਾ ਹੈ। ਬੇਸਮਝ ਜਗਤ ਬੱਚਾ ਬਣਿਆ ਗਿਆਨ
ਤੋਂ ਬਗੈਰ ਅੰਨ੍ਹਾ ਦੇਖ ਨਹੀਂ ਸਕਦਾ। ਇਸ ਸੰਸਾਰ ਦੇ ਧੰਨ ਮੋਹ ਵਿਚ ਲੱਗੇ ਬੰਦੇ ਨੂੰ ਦੱਸੋ ਮੌਤ
ਲੈਣ ਲਈ ਖੜ੍ਹੀ ਹੈ। ਪਰ ਤੇੜ ਦੇ ਅੱਧੇ ਕੱਪੜੇ ਪਾ ਕੇ ਜਾਣ ਵਾਲੀ ਜੀਵ ਔਰਤ ਫਿਰ ਰਹੀ ਹੈ। ਕੋਈ
ਤਿਆਰੀ ਨਹੀਂ ਹੈ। ਮੁਕਲਾਵਾ ਲੈ ਜਾਣ ਵਾਲੇ ਪ੍ਰਾਹੁਣੇ ਜਿੰਦ ਨੂੰ ਲੈ ਜਾਣ ਵਾਲੇ ਜਮ ਸਰੀਰ ਵਿੱਚ
ਆਏ ਬੈਠੇ ਹਨ। ਇਹ ਖੂਹੀ ਦਿਸ ਰਹੀ ਹੈ। ਇਸ ਵਿਚ ਕਿਹੜੀ ਇਸਤ੍ਰੀ ਲੱਜ ਖਿੱਚ ਰਹੀ ਹੈ? ਜਗਤ ਜੋ ਭੀ ਆਉਂਦਾ ਹੈ। ਆਪਣੀ ਉਮਰ ਸੰਸਾਰਕ
ਭੋਗਾਂ ਵਿਚ ਗੁਜ਼ਾਰਨ ਲੱਗ ਪੈਂਦਾ ਹੈ। ਬੰਦੇ ਦੇ ਸਰੀਰ ਨੂੰ ਕਿਹੜੀ ਸ਼ਕਤੀ ਚਲਾ ਰਹੀ ਹੈ। ਲੱਜ ਪਾਣੀ
ਭਰਨ ਵਾਲੇ ਭਾਂਡੇ ਮਟਕੀ ਸਮੇਤ ਟੁੱਟ ਕੇ ਅਲੱਗ ਹੋ ਗਈ ਹੈ। ਪਾਣੀ ਭਰਨ ਵਾਲੀ ਚਲੀ ਜਾਂਦੀ ਹੈ। ਜਿਸ
ਦੀ ਉਮਰ ਸਰੀਰ ਜਾਨ ਟੁੱਟਣ ਨਾਲ ਮਰਦਾ ਹੈ। ਉਹ ਪਾਣੀ ਵਾਲੀ ਵਿਕਾਰ ਕੰਮਾਂ ਵਿਚੋਂ ਇੱਥੋਂ ਉੱਠ ਕੇ
ਪਰਲੋਕ ਨੂੰ ਤੁਰ ਜਾਂਦੀ ਹੈ। ਬੰਦੇ ਜੀਵਾਂ ਉੱਤੇ ਮਾਲਕ ਰੱਬ ਮਿਹਰ ਕਰੇ ਤਾਂ ਉਹ ਆਪਣਾ ਕੰਮ ਆਪ ਹੀ
ਸਿਰੇ ਚੜ੍ਹਾ ਕੇ ਠੀਕ ਕਰਦਾ ਹੈ।
Comments
Post a Comment