ਮਾਲਕ ਪ੍ਰਭੂ ਸਭ ਥਾਂ ਚੀਜ਼ ਵਿੱਚ ਵੀ ਮੌਜੂਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ 330 ਅੰਗ 1430 ਵਿਚੋਂ ਹੈ
ਭਾਗ 75 ਮਾਲਕ ਪ੍ਰਭੂ ਸਭ ਥਾਂ ਚੀਜ਼ ਵਿੱਚ ਵੀ ਮੌਜੂਦ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
Siri Guru Sranth Sahib 330 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ satwinder_7@hotmail.com 22/07/2013. 330
ਜਦੋਂ ਰਾਮ ਪ੍ਰਭੂ ਦੇ ਨਾਮ ਦਾ ਆਸਰਾ ਨਾਹ ਹੋਵੇ। ਕਬੀਰ ਆਖ ਰਹੇ ਹਨ, ਅਕਾਸ਼ ਤਕ ਸਾਰੀ ਦੁਨੀਆ ਵਿੱਚ ਭਾਲਿਆ ਹੈ। ਕੋਈ ਰੱਬ ਵਰਗਾ ਨਹੀਂ ਦੇਖਿਆ ਹੈ। ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਲੱਭਾ, ਜੋ ਮਾਇਆ ਦੇ ਮੋਹ ਤੋਂ ਬਚਾ ਕੇ ਅਸਲ ਜੀਵਨ ਦੇ ਸਕੇ। ਜਿਸ ਸਿਰ ਉੱਤੇ ਬੰਦਾ ਸਵਾਰ ਸਵਾਰ ਪੱਗ ਬੰਨ੍ਹਦਾ ਹੈ। ਮੌਤ ਆਉਣ ਉਸ ਸਿਰ ਉੱਤੇ ਕਾਂ ਆਪਣੀਆਂ ਚੁੰਝਾਂ ਮਾਰਦੇ ਹਨ। ਚੁੰਝ ਨੂੰ ਸਾਫ਼ ਸਿਰ ਨਾਲ ਕਰਦੇ ਹਨ। ਇਸ ਸਰੀਰ ਤੇ ਧਨ ਦਾ ਕੀ ਮਾਣ ਕਰਦਾ ਹੈਂ? ਪ੍ਭੂ ਦਾ ਨਾਮ ਕਿਉਂ ਨਹੀਂ ਯਾਦ ਕਰਦਾ? ਕਬੀਰ ਆਖਦੇ ਹਨ ਮੇਰੇ ਮਨ ਤੂੰ ਬਾਤ ਸੁਣ। ਤੇਰੇ ਨਾਲ ਇਹੋ ਜਿਹੀ ਹੀ ਹਾਲਤ ਹੋਵੇਗੀ।
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕ-ਮਿਕ ਹਨ। ਇਕ ਤਾਕਤ ਹੈ ਸੁਖ ਦੇ ਮੰਗਿਆਂ ਨਾਲ ਦੁੱਖ ਮਿਲਦਾ ਹੈ। ਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ। ਅਜੇ ਵੀ ਸਾਡੀ ਸੁਰਤ ਮਾਇਆ ਵਿਚ ਹੀ ਲੱਗੀ ਹੋਈ ਹੈ। ਦੁਨੀਆ ਦੇ ਰਾਜੇ ਰੱਬ ਦੀ ਜੋਤ ਦਾ ਨਿਵਾਸ ਸੁਰਤ ਵਿਚ ਕਿਵੇਂ ਹੋ ਸਕੇ? ਇਸ ਧਨ ਦੇ ਸੁਖ ਪਿੱਛੋਂ ਸ਼ਿਵ ਜੀ ਤੇ ਬ੍ਰਹਮਾ ਵਰਗੇ ਦੇਵਤਿਆਂ ਨੂੰ ਡਰਾ ਦਿੱਤਾ। ਮੈਂ ਇਸ ਸੁਖ ਨੂੰ ਸੱਚਾ ਕਰ ਕੇ ਸਮਝਿਆ ਹੈ। ਬ੍ਰਹਮਾ ਦੇ ਚਾਰੇ ਪੁੱਤਰ ਸਨਕ, ਨਾਰਦ ਮੁਨੀ ਅਤੇ ਸ਼ੇਸ਼ ਨਾਗ ਸਨ। ਆਪਣੇ ਮਨ ਨੂੰ ਆਪਣੇ ਸਰੀਰ ਵਿਚ ਨਾਂਹ ਵੇਖਿਆ। ਮਾਇਆ-ਸੁਖ ਵਲ ਸੁਰਤ ਲਾਈ ਰੱਖੀ। ਦੁਨੀਆ ਦੇ ਲੋਕੋ, ਵੀਰੋ ਕੋਈ ਇਸ ਮਨ ਦੀ ਭੀ ਖੋਜ ਕਰੋ। ਸਰੀਰ ਮਰ ਜਾਣ ਨਾਲ, ਇਹ ਮਨ ਕਿੱਥੇ ਜਾਂਦਾ ਹੈ? ਸਤਿਗੁਰੂ ਦੀ ਕਿਰਪਾ ਨਾਲ, ਜੈਦੇਵਾ ਤੇ ਨਾਮਦੇਵ ਜੀ ਨੇ ਭਗਤੀ ਕੀਤੀ ਹੈ। ਭਗਤੀ ਦੇ ਚਾਉ ਨਾਲ ਇੰਨਾ ਨੇ ਗੱਲ ਸਮਝੀ ਹੈ। ਜਿਸ ਬੰਦੇ ਦੀ ਆਤਮਾ ਨੇ ਜਨਮ ਮਰਨ ਦੇ ਗੇੜ ਵਿਚ ਪੈਣਾ ਨਹੀਂ ਪੈਂਦਾ। ਉਸ ਮਨੁੱਖ ਦੀ ਸੁੱਖਾਂ ਵਾਸਤੇ ਭਟਕ ਦਾ ਭੁਲੇਖਾ ਦੂਰ ਹੋ ਗਈ ਹੈ, ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ। ਇਸ ਜੀਵ ਦਾ ਪ੍ਰਭੂ ਤੋਂ ਵੱਖਰਾ ਕੋਈ ਰੂਪ ਜਾਂ ਚਿਹਨ ਨਹੀਂ ਹੈ। ਪ੍ਰਭੂ ਦੇ ਹੁਕਮ ਵਿਚ ਹੀ ਜੀਵ ਬਣਿਆ ਹੈ। ਉਸ ਵਿਚ ਲੀਨ ਹੋ ਜਾਂਦਾ ਹੈ। ਜੇ ਕੋਈ ਬੰਦਾ, ਇਸ ਮਨ ਦਾ ਭੇਦ ਜਾਣ ਲੈਂਦਾ ਹੈ। ਰੱਬ ਨਾਲ ਮਨ ਜੋੜ ਕੇ, ਸੁਖ ਦੇਣ ਵਾਲੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਜੋ ਆਪ ਇੱਕ ਹੈ ਤੇ ਸਾਰੇ ਸਰੀਰਾਂ ਵਿਚ ਮੌਜੂਦ ਹੈ। ਕਬੀਰ ਜੀ ਲਿਖ ਰਹੇ ਹਨ, ਮਨ ਵਿੱਚ ਰੱਬ ਦਾ ਸਿਮਰਨ ਕਰਦੇ ਰਹੀਏ। ਜੋ ਦਿਨ ਰਾਤ ਕੇਵਲ ਪ੍ਰਭੂ ਦੇ ਨਾਮ ਚੇਤਨ ਕਰ ਰਹੇ ਹਨ। ਜਿਨ੍ਹਾਂ ਨੇ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖੀ ਹੈ। ਸਾਧਨਾ ਕਰਨ ਵਾਲੇ ਜੋਗੀ, ਸਾਰੇ ਮੁਨੀ ਸੰਸਾਰ ਦੇ ਵਿਕਾਰ ਕੰਮਾਂ ਦੇ ਸਮੁੰਦਰ ਤੋਂ ਤਰਨ ਦੇ ਤਰੀਕੇ ਲੱਗਦੇ ਥੱਕ ਗਏ ਹਨ। ਇੱਕ ਉਸ ਰੱਬ ਦਾ ਨਾਮ ਹੈ। ਜਦੋਂ ਉਸ ਨੂੰ ਪਿਆਰ ਨਾਲ ਯਾਦ ਕਰੀਏ, ਤਾਰ ਲੈਂਦਾ ਹੈ, ਬੇੜਾ ਪਾਰ ਕਰਦਾ ਹੈ। ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰਭੂ ਤੋਂ ਵੱਖਰੇ ਨਹੀਂ ਹੁੰਦੇ। ਕਬੀਰ ਜੀ ਦਸ ਰਹੇ ਹਨ, ਉਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਪਛਾਣ ਲਿਆ ਹੈ। ਬੇਸ਼ਰਮ ਮਨ ਕੀ ਤੈਨੂੰ ਸ਼ਰਮ ਨਹੀਂ ਆਉਂਦੀ? ਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈਂ? ਜਿਸ ਮਨੁੱਖ ਦਾ ਮਾਲਕ ਰੱਬ ਵੱਡਾ ਹੋਵੇ। ਉਹ ਬੰਦਾ ਪਰਾਏ ਘਰ ਦਰ ਨਹੀਂ ਜਾਂਦਾ। ਮਾਲਕ ਪ੍ਰਭੂ ਸਭ ਥਾਂ ਭੋਰਾ-ਭੋਰਾ ਚੀਜ਼ ਵਿੱਚ ਵੀ ਮੁਕਾਬਲਾ ਪੂਰਾ ਮੌਜੂਦ ਹੈ। ਰੱਬ ਸਦਾ ਤੇਰੇ ਨਾਲ ਹੈ, ਤੇਰੇ ਤੋਂ ਦੂਰ ਨਹੀਂ ਹੈ। ਜਿਸ ਦੇ ਚਰਨਾਂ ਦਾ ਆਸਰਾ ਲਿਆ ਹੋਇਆ ਹੈ। ਬੰਦੇ ਉਸ ਪ੍ਰਭੂ ਦੇ ਦਰਬਾਰ ਵਿੱਚ ਕਿਹੜੀ ਚੀਜ਼ ਨਹੀਂ ਹੈ? ਪ੍ਰਭੂ ਦੀਆਂ ਵਡਿਆਈਆਂ ਦੀਆਂ, ਗੱਲਾਂ ਹਰੇਕ ਜੀਵ ਕਰ ਰਿਹਾ ਹੈ। ਉਹ ਪ੍ਰਭੂ ਸਭ ਸ਼ਕਤੀਆਂ ਦਾ ਮਾਲਕ ਹੈ, ਸਭ ਪਦਾਰਥ ਦੇਣ ਵਾਲਾ ਦਾਤਾਂ ਦਾ ਮਾਲਕ ਹੈ। ਕਬੀਰ ਜੀ ਦਸ ਰਹੇ ਹਨ, ਸੰਸਾਰ ਵਿਚ ਕੇਵਲ ਉਹੀ ਮਨੁੱਖ ਸਾਰੇ ਗੁਣਾਂ ਵਾਲਾ ਸੰਪੂਰਨ ਹੈ। ਜਿਸ ਦੇ ਹਿਰਦੇ ਵਿਚ ਪ੍ਰਭੂ ਤੋਂ ਬਗੈਰ, ਕੋਈ ਹੋਰ ਨਹੀਂ ਹੈ।
Comments
Post a Comment