ਸਬ ਤੋਂ ਪਿਆਰਾ ਰੱਬਾ ਤੂੰ ਲੱਗਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
ਕਦੇ ਸਾਡੀ ਗਲ਼ੀ ਆ ਜਾਇਆ ਕਰੋ। ਸਾਡਾ ਮਨ ਵੀ ਪਰਚਾ ਜਾਇਆ ਕਰੋ।
ਭੁੱਲ-ਚੁੱਕ ਕੇ ਫੇਰਾ ਪਾ ਜਾਇਆ ਕਰੋ। ਸੁੰਨੇ ਰਾਹਾਂ ਨੂੰ ਭਾਗ ਲਾਇਆ ਕਰੋ।
ਕੰਨ ਕਰ ਉਰੇ ਮੈਂ ਗੱਲ ਸੱਚ ਦੱਸਦੀ। ਤੇਰੇ ਬਗੈਰ ਵੇ ਹੁਣ ਮੈਂ ਨਹੀਂ ਬਚਦੀ।
ਅੱਖ ਤਾਂ ਮੇਰੀ ਤੈਨੂੰ ਦੇਖਣੇ ਤਰਸਦੀ। ਤੇਰੇ ਦਰਸ਼ਨਾਂ ਦੀ ਮੈਨੂੰ ਭੁੱਖ ਲੱਗਦੀ।
ਸਤਵਿੰਦਰ ਤੈਨੂੰ ਤੱਕਣ ਨੂੰ ਤਰਸਦੀ। ਸੱਚੀਂ ਦੱਸ ਕਦੋਂ ਦੇਣੇ ਦੀਦਾਰ ਪੁੱਛਦੀ।
ਤੇਰੇ ਬਿਨ ਜਿਊਣਾ ਮੁਸ਼ਕਲ ਲੱਗਦਾ। ਪੂਰੀ ਦੁਨੀਆ ਵਿੱਚੋਂ ਚੰਨ ਚਮਕਦਾ।
ਮੇਰੇ ਜੀਵਨ ਨੂੰ ਰੌਸ਼ਨ ਤੂੰ ਕਰਦਾ। ਮੇਰੇ ਜਿਊਣ ਦਾ ਹੀ ਤੂੰ ਜਰੀਆਂ ਲੱਗਦਾ।
ਸੱਤੀ ਦਾ ਤੇਰੇ ਬਗੈਰ ਦਿਲ ਨੀਂ ਲੱਗਦਾ। ਸਬ ਤੋਂ ਪਿਆਰਾ ਰੱਬਾ ਤੂੰ ਲੱਗਦਾ।
Comments
Post a Comment