ਭਾਗ 18 ਭਾਗ 38 ਔਰਤਾਂ ਦਾ ਵੀ ਕਸੂਰ ਹੈ, ਜੋ ਐਸੇ ਮਰਦ ਨਾਲ ਵਿਆਹ ਕਰਾਉਂਦੀਆਂ ਹਨ ਦੁਨੀਆ ਵਾਲੇ
ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ
ਸਤਵਿੰਦਰ ਕੌਰ ਸੱਤੀ
(ਕੈਲਗਰੀ) - ਕੈਨੇਡਾ satwinder_7@hotmail.com
ਫਾਤਮਾਂ ਤੇ ਉਹ
ਕੁੜੀ ਲੰਘਣ ਲੱਗੀਆਂ, ਫਿਰ ਮੇਰੇ ਕੋਲ ਰੁਕ ਗਈਆਂ। ਉਸ ਨਾਲ ਉਹੀ ਕੁੜੀ ਵੀ ਉਹ ਦੋਨੇਂ ਪਾਕਿਸਤਾਨ
ਪੰਜਾਬ ਦੀ ਪੰਜਾਬੀ ਬੋਲੀ ਜ਼ੋਰ ਲਾ-ਲਾ ਕੇ ਬੋਲਦੀਆਂ ਸਨ। ਫਾਤਮਾਂ ਨੇ ਕਿਹਾ,
" ਇਸ ਨੂੰ ਜੌਬ ਚਾਹੀਦੀ ਹੈ।
ਜਿਹੜੀ ਪੰਜਾਬੀ ਤੂੰ ਬੋਲਦੀ ਹੈ। ਜੇ ਇਹ ਸਿਖਾ ਦੇਵੇ। ਇਸ ਨੂੰ ਨੌਕਰੀ ਮਿਲ ਜਾਵੇਗੀ। " ਮੈਂ
ਉਸ ਕੁੜੀ ਨੂੰ ਕਿਹਾ," ਐਸੀ ਕਿਹੜੀ ਨੌਕਰੀ
ਹੈ। ਤੈਨੂੰ ਸਾਡੇ ਵਾਲੀ ਪੰਜਾਬੀ ਸਿੱਖਣ ਦੀ ਲੋੜ ਪੈ ਗਈ। ਪਹਿਲਾਂ ਆਪਦਾ ਮੈਨੂੰ ਨਾਮ ਦੱਸ,
ਜੇ ਮੇਰੇ ਕੋਲੋਂ ਪੰਜਾਬੀ
ਬੋਲਣੀ ਸਿੱਖਣੀ ਹੈ। " ਉਹ ਕੁੜੀ ਪਹਿਲਾਂ ਖੁੱਲ ਕੇ ਹੱਸੀ। ਉਸ ਨੇ ਦੱਸਿਆ, "
ਮੇਰਾ ਨਾਮ ਨੂਰਾਂ ਹੈ। ਮੈਂ
ਅਦਾਲਤ ਵਿੱਚ ਤੇ ਸੋਸ਼ਲ ਸਰਵਿਸ ਵਰਕਰ ਦਾ ਕੰਮ ਕਰਨਾ ਚਾਹੁੰਦੀ ਹਾਂ। ਜੇ ਤੁਸੀਂ ਪੰਜਾਬੀ ਸਿਖਾ
ਦਿਉ। ਮੈਨੂੰ ਨੌਕਰੀ ਜਲਦੀ ਮਿਲ ਜਾਵੇਗੀ। " ਮੈਂ ਉਸ ਨੂੰ ਕਿਹਾ, " ਤੇਰਾ ਨਾਮ ਤੇਰੇ ਮੁਖੜੇ ਵਰਗਾ ਹੈ। " ਉਹ ਮੇਰਾ
ਮੂੰਹ ਦੇਖਣ ਲੱਗੀ। ਉਸ ਨੇ ਕਿਹਾ,
" ਤੁਸਾਂ ਕੀ ਆਖਿਆ ਜੇ। "
ਮੈ ਜੁਆਬ ਦਿੱਤਾ, " ਸਾਡੇ ਵਾਲੀ ਪੰਜਾਬੀ
ਸਿੱਖਣੀ ਹੈ, ਤਾਂ ਇਹੀ ਹੈ। ਉਹ
ਸਾਹਮਣੇ ਕੁਰਸੀ ਪਈ ਹੈ। ਉਸ ਉੱਤੇ ਬੈਠ ਜਾ। " ਉਸ ਨੇ ਕਿਹਾ, " ਮੈਨੂੰ ਤੇਰਾ ਮੂੰਹ ਨਹੀਂ ਦਿਸਦਾ। ਬਗੈਰ ਤੈਨੂੰ ਦੇਖੇ,
ਗੱਲ ਖ਼ਾਨੇ ਨਹੀਂ ਪੈਂਦੀ।
" ਉਹ ਮੇਰੇ ਔਫੀਸ ਬਾਹਰ ਦੋ ਘੰਟੇ ਖੜ੍ਹੀ ਰਹੀ। ਅੰਦਰ ਵਾਲੇ ਪਾਸੇ, ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ। ਪੰਜਾਬੀ ਵਿੱਚ
ਗੱਲਾਂ ਕਰਦੀ ਰਹੀ। ਮੈਂ ਨੂਰਾਂ ਨੂੰ ਕਿਹਾ, " ਇੱਕੋ ਦਿਨ ਸਾਰਾ ਸਬਕ ਨਹੀਂ ਮਿਲਦਾ ਹੁੰਦਾ। ਕਲ ਨੂੰ ਵੀ
ਤੈਨੂੰ ਇਸ ਬਹਾਨੇ ਨਾਲ ਮੈਨੂੰ ਮਿਲਣਾ ਹੈ। ਬਾਕੀ ਗੱਲਾਂ ਕਲ ਨੂੰ ਕਰਾਂਗੇ। " ਫਾਤਮਾਂ ਦੇ
ਢਿੱਡ ਵਿੱਚ ਆਪਣੀਆਂ ਗੱਲਾਂ ਉਛਾਲੇ ਮਾਰ ਰਹੀਆਂ ਸਨ। ਉਸ ਨੇ ਕਈ ਬਾਰ ਇਸ਼ਾਰਾ ਕੀਤਾ। ਬਈ ਮੈਂ ਵੀ
ਗੱਲਾਂ ਕਰਨੀਆਂ ਹਨ। ਮੈਂ ਉਸ ਨੂੰ ਬੋਲਣ ਲਈ ਇਸ਼ਾਰਾ ਕੀਤਾ। ਉਸ ਨੇ ਦੱਸਿਆ, " ਜਦੋਂ ਮੈਂ ਖ਼ਾਮਦ ਦੇ ਘਰ ਪਹਿਲੀ ਬਾਰ ਗਈ ਸੀ। ਘਰ ਦੇ
ਪਿਛਵਾੜੀ ਬਹੁਤ ਰੌਲਾ ਪੈ ਰਿਹਾ ਸੀ। ਉੱਧਰ ਦੀ ਕੰਧ ਸਾਡੇ ਘਰ ਨਾਲ ਸਾਂਝੀ ਸੀ। ਖਾਮਦ ਨੂੰ ਸੁਹਾਗਰਾਤ
ਮਨਾਉਣ ਦੀ ਕਾਹਲੀ ਲੱਗੀ ਹੋਈ ਸੀ। ਮੈਂ ਆਪਦੇ ਨਵੇਂ ਮਰਦ ਨੂੰ ਪੁੱਛਿਆ, " ਇੱਧਰ ਕਿਹੜੀ ਬਸਤੀ ਹੈ? ਇੰਨਾ ਸ਼ੋਰ ਹੋ ਰਿਹਾ ਹੈ। " ਮੇਰੇ ਖ਼ਾਮਦ ਨੂੰ
ਤਲਖ਼ੀ ਆ ਗਈ। ਬਈ ਮੇਰੀ ਵੀ ਆਦਤ ਦੂਜੀਆਂ ਔਰਤਾਂ ਵਰਗੀ ਹੈ। ਧਿਆਨ ਗੁਆਂਢੀਆਂ ਦੇ ਘਰਾਂ ਵਿੱਚ ਹੈ।
ਉਸ ਨੇ ਮੇਰੀ ਬਾਂਹ ਫੜੀ, ਮੈਨੂੰ ਕੋਠੇ ਉੱਤੇ
ਲੈ ਗਿਆ। ਵੱਡੇ-ਵੱਡੇ ਪਾਵਿਆਂ ਵਾਲਾ, ਨਮਾਰ ਦਾ ਮੰਜਾ ਸੀ।
ਜਿਸ ਉੱਤੇ ਸੇਠ ਆਪ ਬੈਠਾ ਸੀ। ਉਸ ਕੋਲ ਹੁੱਕਾ ਪਿਆ ਸੀ। ਉਸ ਦੇ ਕੱਪੜੇ ਬਹੁਤ ਮੈਲ਼ੇ ਸਨ। ਇੱਕ ਔਰਤ
ਉਸ ਕੋਲ ਬੈਠੀ ਸੀ। ਉਹ ਉਸ ਮਰਦ ਨੂੰ ਦੱਸ ਰਹੀ ਸੀ," ਮੈਨੂੰ ਕੰਘੀ ਸੁਰਮਾ ਕੱਪੜਾ ਇਹ, ਉਹ ਚਾਹੀਦਾ ਹੈ। ਦੂਜੀ ਪਿੱਛੇ ਖੜ੍ਹੀ, ਉਸ ਦੇ ਜਾਣ ਦੀ ਉਡੀਕ ਕਰ ਰਹੀ ਸੀ। ਪਹਿਲੀ ਚਲੀ ਗਈ।
ਦੂਜੀ ਆ ਗਈ। ਉਸ ਨੇ ਦੱਸਿਆ, " ਲੂਣ ਤੇਲ ਸਾਬਣ
ਚਾਹੀਦਾ ਹੈ। " ਉਹ ਅਜੇ ਆਪਣੀਆਂ ਚੀਜ਼ਾਂ ਲਿਖਾ ਰਹੀ ਸੀ। ਇੱਕ ਬੱਚੇ ਨੇ ਆ ਕੇ ਸੇਠ ਦੇ ਕੰਨ
ਵਿੱਚ ਕੁੱਝ ਕਿਹਾ, ਵਿਹੜੇ ਵੱਲ ਉਂਗਲ਼ੀ
ਕੀਤੀ। ਉੱਧਰ ਇੱਕ ਹੋਰ ਔਰਤ ਖੜ੍ਹੀ ਸੀ। ਜੋ ਉਨ੍ਹਾਂ ਦੋਨਾਂ ਔਰਤਾਂ ਤੋਂ ਅੱਧੀ ਉਮਰ ਦੀ ਲੱਗ ਰਹੀ
ਸੀ। ਸੇਠ ਪਹਿਲੀ ਨੂੰ ਉੱਥੇ ਹੀ ਬੈਠੀ ਛੱਡ ਗਿਆ। ਉਸ ਵੱਲ ਨੂੰ ਤੁਰ ਗਿਆ। 50 ਕੁ ਬੱਚੇ ਵਿਹੜੇ ਵਿੱਚ ਨੰਗ-ਧੜੰਗੇ ਖੇਡ ਰਹੇ ਸਨ। ਮੈਂ
ਆਪਦੇ ਖ਼ਾਮਦ ਨੂੰ ਪੁੱਛਿਆ, " ਇਹ ਔਰਤਾਂ ਕੌਣ ਹਨ?
ਜੋ ਬਦਲ-ਬਦਲ ਕੇ, ਇਹ ਦੇ ਮੰਜੇ ਉੱਤੇ ਬਹਿੰਦੀਆਂ ਹਨ। ਮੰਜਾ ਵੀ ਕਿੰਨਾ
ਮਜ਼ਬੂਤ ਹੈ? " ਉਸ ਨੇ ਦੱਸਿਆ,
" ਇਸ ਸੇਠ ਨੂੰ ਮੰਜਾ ਤਾਂ
ਮਜ਼ਬੂਤ ਹੀ ਚਾਹੀਦਾ ਹੈ। ਇੰਨੀਆਂ ਔਰਤਾਂ ਆ ਕੇ ਬੈਠਦੀਆਂ ਹਨ। ਮਾੜਾ ਮੰਜਾ ਤਾਂ ਟੁੱਟ ਜਾਵੇਗਾ।
ਇਸ ਚੌਧਰੀ ਦੀਆਂ 8 ਔਰਤਾਂ ਹਨ। ਇਸ ਦੇ
ਕੱਪੜੇ ਕੋਈ ਧੋ ਕੇ ਨਹੀਂ ਦਿੰਦੀ। ਔਰਤਾਂ ਦੀ ਰੂਪ ਤੇ ਇਸ ਦੀ ਹਵਸ ਦੁਆਰਾ, ਇਸ ਦੀ ਐਡੀ ਮੱਤ ਮਾਰੀ ਗਈ ਹੈ। ਇਸ ਨੂੰ ਸੁਰਤ ਹੀ ਨਹੀਂ
ਇਹ ਆਪ ਇੰਨੇ ਗੰਦੇ ਕੱਪੜੇ ਪਾਈ ਰੱਖਦਾ ਹੈ। ਇਸ ਲਈ ਕੋਲੋਂ ਬੋਕ ਜਿਵੇਂ ਮੁਸ਼ਕ ਮਾਰਦਾ ਹੈ।
" ਮੈਂ ਖ਼ਾਮਦ ਨੂੰ ਪੁੱਛਿਆ, " ਇਹ ਬੱਚੇ ਕੀਹਦੇ ਹਨ? " ਉਸ ਨੇ ਕਿਹਾ,
" ਇਹ ਸਾਰੇ ਬੱਚੇ ਸੇਠ ਦੇ ਹਨ।
ਹੁਣ ਇਹ ਨਾਂ ਪੁੱਛਣ ਲੱਗ ਜਾਵੀਂ। ਕਿਹੜੀ ਦੇ ਕਿੰਨੇ ਬੱਚੇ ਹਨ? ਇਹ ਤਾਂ ਚੌਧਰੀ ਨੂੰ ਵੀ ਪਤਾ ਨਹੀਂ ਹੋਣਾ। ਤੂੰ ਚੱਲ
ਮੇਰੇ ਨਾਲ ਥੱਲੇ ਅੰਦਰ ਵਾਲੇ ਕਮਰੇ ਵਿੱਚ, ਆਪਾਂ ਵੀ ਬੱਚੇ ਦਾ ਇੰਤਜ਼ਾਮ ਕਰ ਲਈਏ। "
ਮੈਂ ਮੁਸਲਮਾਨ ਔਰਤ
ਫਾਰਮਾਂ ਦੀ ਗੱਲ ਕੱਟ ਕੇ ਕਿਹਾ, " ਇੰਨੀਆਂ ਜ਼ਨਾਨੀਆਂ
ਦੀਆਂ ਲੋੜਾਂ ਪੂਰੀਆਂ ਕਰਨੀ, ਸੁਰਮਾ ਸਲਾਈ,
ਲੂਣ ਤੇਲ ਆਟਾ-ਦਾਣਾ ਦੇਣਾ
ਬਹੁਤ ਮੁਸ਼ਕਲ ਹੈ। ਔਰਤ ਦੀ ਬੰਦੇ ਤੋਂ ਇੱਕ ਦੀ ਹੀ ਕਸਰ ਨਹੀਂ ਨਿਕਲਦੀ। ਐਨੀਆਂ ਦੀ ਖ਼ਾਹਿਸ਼ ਕਿਵੇਂ
ਪੂਰੀ ਕਰਦਾ ਹੋਵੇਗਾ? " ਉਸ ਨੇ ਸੱਜੀ ਅੱਖ
ਦੱਬੀ। ਮੂੰਹ ਉੱਤੇ ਚੁੰਨੀ ਲੈ ਲਈ, ਉਸ ਨੇ ਮੈਨੂੰ
ਦੱਸਿਆ," ਉਨ੍ਹਾਂ ਔਰਤਾਂ ਦਾ
ਆਪਸ ਵਿੱਚ ਬਹੁਤ ਪਿਆਰ ਸੀ। ਅਸੀਂ ਵੀ ਚਾਰ ਔਰਤਾਂ ਸੀ। ਇੱਕ ਦੂਜੀ ਦੇ ਚੂੰਡੀਆਂ ਵੱਢ ਲੈਂਦੀਆਂ
ਸੀ। ਬੜੇ ਮਜ਼ੇ ਦੀ ਜ਼ਿੰਦਗੀ ਸੀ। ਜੇ ਕੋਈ ਬਾਹਰ ਦਾ ਮਰਦ ਪਸੰਦ ਆ ਜਾਂਦਾ ਸੀ। ਇੱਕ ਦੂਜੀ ਦਾ ਪਰਦਾ
ਰੱਖ ਲੈਂਦੀਆਂ ਸੀ। ਇਦਾ ਹੀ ਡੰਗ ਲੰਘ ਜਾਂਦਾ ਰਿਹਾ ਹੈ। " ਨੂਰਾਂ ਉਸ ਦੀ ਗੱਲ ਸੁਣ ਕੇ,
ਉੱਚੀ-ਉੱਚੀ ਹੱਸ ਪਈ। ਮੈਂ ਵੀ
ਲੋਟ-ਪੋਟ ਹੋ ਗਈ। ਇਹੀ ਗੱਲ ਮੈਂ ਉਸ ਦੇ ਮੂੰਹੋਂ ਕਢਾਉਣਾ ਚਾਹੁੰਦੀ ਸੀ। ਬਈ ਇੱਕ ਮਰਦ ਇੱਕ ਔਰਤ
ਦੀ ਸੰਤੁਸ਼ਟੀ ਮਸਾਂ ਗੋਡੀਆਂ ਲਾ ਕੇ ਕਰਦਾ ਹੈ। ਪਸੀਨਾ ਨਿਕਲ ਜਾਂਦਾ ਹੈ। ਮਰਦ ਨਾਲੋਂ ਔਰਤਾਂ
ਜ਼ਿਆਦਾ ਕਾਮਕ ਹੁੰਦੀਆਂ ਹਨ। ਜੇ ਇੱਕੋ ਰਾਤ 4 ਜਾਂ 8 ਔਰਤਾਂ ਨਾਲ ਕਾਂਮ
ਕਰਨਾ ਪੈ ਜਾਵੇ। ਕੁੱਤੇ ਵਾਂਗ ਜੀਭ ਬਾਹਰ ਆ ਜਾਵੇਗੀ। ਪਾਣੀ ਦੇ ਗਿਲਾਸ ਪੱਲਾ-ਪੱਲਾ ਤਕੜਾ ਕਰਨਾ
ਪਵੇਗਾ। ਜੇ ਕੋਈ ਇਸ ਮਾਮਲੇ ਵਿੱਚ ਤੱਕੜੀ ਔਰਤ ਮਿਲ ਗਈ। ਮਰਦ ਹੋਰ ਨਿਕਾਹ ਕਰਨੇ ਭੁੱਲ ਜਾਵੇਗਾ।
ਔਰਤਾਂ ਦਾ ਵੀ ਕਸੂਰ ਹੈ, ਜੋ ਐਸੇ ਮਰਦ ਨਾਲ
ਵਿਆਹ ਕਰਾਉਂਦੀਆਂ ਹਨ। ਅਸਲ ਵਿੱਚ ਯਾਰ ਹੋਰ ਹੁੰਦਾ ਹੈ। ਐਸੇ ਚੌਧਰੀ ਦੀ ਜੇਬ ਦੇਖ ਕੇ, ਸਾਹਿਦ ਦੀਆਂ ਮੱਖੀਆਂ ਵਾਗ ਧੰਨ ਦੌਲਤ ਨੂੰ ਟੁੱਟ ਕੇ
ਪੈਂਦੀਆਂ ਹਨ। ਸੇਠ ਕੀ ਐਸੀ ਕੀ ਤੈਸੀ।
ਉਸ ਨੇ ਇੱਕ ਹੋਰ
ਗੱਲ ਦੱਸੀ। ਉਸ ਨੇ ਦੱਸਿਆ, " ਇਸੇ ਬਿਲਡਿੰਗ ਵਿੱਚ,
ਮੈਂ ਤੇ ਹਿਨਾ ਇੱਕੋ ਕਮਰੇ
ਵਿੱਚ ਪੈਂਦੀਆਂ ਸੀ। ਇੱਥੇ ਤਾਂ ਚਿੜੀ ਨਹੀਂ ਚੂਕ ਸਕਦੀ। ਉਸ ਨੇ ਤਾਂ ਬੰਦਾ ਰਾਤ ਦੇ 12 ਵਜੇ ਸੱਦ ਲਿਆ। ਜਦੋਂ ਮੇਰੀ ਅੱਖ ਖੁੱਲ੍ਹੀ ਹਿਨਾ,
ਆਪ ਦੇ ਬੈੱਡ ਉੱਤੇ ਨਹੀਂ ਸੀ।
ਮੈਂ ਸੋਚਿਆ ਬਾਥਰੂਮ ਗਈ ਹੋਣੀ ਹੈ। ਉਹ ਤਾਂ ਸਾਰੀ ਰਾਤ ਨਹੀਂ ਆਈ। ਦੂਜੇ ਦਿਨ ਮੈਂ ਬਿੜਕ ਰੱਖੀ।
ਮੈਂ ਸੌਣ ਦਾ ਬਹਾਨਾ ਕਰਕੇ, ਮੂੰਹ ਉੱਤੇ ਕੱਪੜਾ
ਲੈ ਲਿਆ। ਉਸ ਨੇ ਬੱਤੀ ਬੰਦ ਕਰ ਦਿੱਤੀ। ਬੰਦਾ ਕਮਰੇ ਵਿੱਚ ਹੀ ਆ ਗਿਆ। ਇਸੇ ਨਾਲ ਆ ਕੇ ਪੈ ਗਿਆ।
ਉਹ ਦੋਨੇਂ ਮਸਤ ਹੋ ਗਏ। ਉਨ੍ਹਾਂ ਨੂੰ ਦੇਖ ਕੇ, ਮੇਰਾ ਸਾਹ ਚੜ੍ਹ ਗਿਆ। ਪਹਿਲਾਂ ਤਾਂ ਮੇਰਾ ਵੀ ਸਾਹ ਸਤ ਮੁੱਕ ਗਿਆ। ਮੇਰੀ ਹਿੰਮਤ ਨਾਂ ਪਵੇ।
ਮੈਂ ਕੀ ਕਹਾਂ? ਕੀ ਪਤਾ ਬੰਦਾ ਕੈਸਾ
ਹੋਵੇ? ਮੇਰੇ ਵਿੱਚ ਹਿੰਮਤ ਆ ਗਈ।
ਮੈਂ ਉੱਠ ਕੇ ਬੱਤੀ ਜਗਾ ਦਿੱਤੀ। ਪਾਣੀ ਪੀਣ ਦਾ ਬਹਾਨਾ ਕੀਤਾ। ਹਿਨਾ ਤੇ ਬੰਦਾ ਨੰਗੇ ਮੇਰੇ ਵੱਲ
ਦੇਖ ਰਹੇ ਸੀ। ਹਿਨਾ ਨੇ ਤਾਂ ਸ਼ਰਮ ਲਾ ਦਿੱਤੀ। ਮੈਨੂੰ ਆਖਣ ਲੱਗੀ, " ਹੁਣ ਤੂੰ ਵੀ ਇਸ ਬੰਦੇ ਨਾਲ ਖੇਡ ਲੈ। " ਉਹ ਬੰਦਾ
ਮੈਨੂੰ ਚੁੰਬੜਨ ਲੱਗਾ। ਮੈਂ ਆਪਣਾ ਆਪ ਛੁਡਾ ਕੇ, ਥੱਲੇ ਆ ਕੇ, ਕੌਨਸਲਰ ਨੂੰ
ਦੱਸਿਆ। ਪੁਲੀਸ ਸੱਦੀ ਗਈ। ਉਨ੍ਹਾਂ ਨੂੰ ਬੰਦਾ ਨਾਂ ਲੱਭਿਆ। ਹਫ਼ਤੇ ਪਿੱਛੇ ਬੰਦਾ ਫਿਰ ਆ ਗਿਆ।
ਹਿਨਾ ਪਿਛਲੀਆਂ ਪੌੜੀਆਂ ਵਿੱਚੋਂ ਦੀ ਕੱਢ ਲਿਆਉਂਦੀ ਸੀ। ਉਸ ਦਿਨ ਦੋਨੇਂ ਪੁਲੀਸ ਨੇ, ਮੌਕੇ ਤੇ ਫੜ ਲਏ।
Comments
Post a Comment