ਭਾਗ 20 ਜੇ ਮੌਸਮ ਨਾਂ ਬਦਲੇ,
ਲੋਕ,
ਜੀਵ,
ਜੰਤੂ ਉਕਤਾ ਜਾਣਗੇ ਬਿਮਾਰੀ ਹੈ
ਜ਼ਿੰਦਗੀ ਐਸੀ ਵੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) satwinder_7@hotmail.com
ਰੱਬ ਦੇ ਰੰਗ ਦੇਖ ਕੇ ਕੇ ਹੈਰਾਨੀ
ਹੁੰਦੀ ਹੈ। ਇਸ ਦੀ ਵੀ ਆਪਣੀ ਮੌਜ ਹੈ। ਜੋ ਕਰਦਾ ਹੈ, ਅਚਾਨਕ ਕਰਦਾ ਹੈ। ਜਿਸ ਗੱਲ ਬਾਰੇ ਸੋਚਿਆ
ਵੀ ਨਹੀਂ ਹੁੰਦਾ। ਉਸ ਦਾ ਭਾਣਾ ਵਰਤਾ ਜਾਂਦਾ ਹੈ। ਚੰਗਾ, ਮਾੜਾ ਸਮਾਂ ਆਉਂਦਾ ਰਹਿੰਦਾ ਹੈ।
ਮਾੜੇ ਸਮੇਂ ਪਿੱਛੋਂ ਜਦੋਂ ਚੰਗਾ ਸਮਾਂ ਆਉਂਦਾ ਹੈ। ਸਾਨੂੰ ਸੁਖ ਦਾ ਸਾਹ ਆਉਂਦਾ ਹੈ। ਜੇ ਦੁੱਖ
ਨਾਂ ਆਉਣਗੇ, ਤਾਂ ਮਾੜੇ ਸਮੇਂ ਪਿੱਛੋਂ ਸੁਖ ਦਾ ਅਹਿਸਾਸ ਕਿਵੇਂ
ਹੋਣਾ ਹੈ? ਤਾਂਹੀਂ ਸਿਆਣੇ ਕਹਿੰਦੇ ਹਨ, “ ਦੁੱਖ ਪਿੱਛੋਂ ਸੁਖ ਆਉਂਦਾ ਹੈ। “ ਹਰ ਦੁੱਖ ਵਿੱਚੋਂ
ਰੱਬ ਸੁਖ ਵੰਢਦਾ ਹੈ। ਦੁਨੀਆ ਇਸੇ ਤਰਾਂ ਚੱਲੀ ਜਾਣੀ ਹੈ। ਜੰਮਣ ਪੀੜਾਂ ਪਿੱਛੋਂ ਮਾਂ ਬੱਚੇ ਦਾ ਮੂੰਹ ਦੇਖਦੀ
ਹੈ। ਕਾਲੀ ਰਾਤ ਪਿੱਛੋਂ ਚਿੱਟਾ ਦਿਨ ਚੜ੍ਹਦਾ ਹੈ। ਰਾਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਰਾਤ ਨੂੰ ਦੁਨੀਆ
ਦੀ ਚਾਲ ਮੱਠੀ ਹੁੰਦੀ ਹੈ। ਜੀਵਾਂ ਜੰਤੂਆਂ ਨੂੰ ਪਤਾ ਲੱਗਦਾ ਹੈ। ਭੱਜ ਨੱਠ ਦੀ ਜ਼ਿੰਦਗੀ ਵਿੱਚ
ਰੁਕਣਾ ਵੀ ਕਰਨਾ ਹੈ। ਭਾਵੇਂ ਲੋਕ ਰਾਤ ਨੂੰ ਵੀ ਕੰਮ ਕਰੀ ਜਾਂਦੇ ਹਨ। 24 ਘੰਟਿਆਂ ਵਿੱਚ ਆਰਾਮ ਕਰਨਾ ਵੀ
ਜ਼ਰੂਰੀ ਹੈ। ਸੂਰਜ ਦੀ ਰੌਸ਼ਨੀ ਦੀਆਂ ਕਿਰਨਾਂ ਸਾਨੂੰ ਜਗਾਉਂਦੀਆਂ ਹਨ। ਜ਼ਿੰਦਗੀ ਨੂੰ ਚਲਾਉਣ ਲਈ
ਉਤਸ਼ਾਹਿਤ ਕਰਦੀਆਂ ਹਨ। ਰਾਤ ਦਾ ਤਿੰਨ ਬਾਰ ਮੌਸਮ ਬਦਲ ਚੁਕਾ ਹੈ। ਪਹਿਲਾਂ ਰਾਤ ਗੜੇ ਪਏ ਸੀ। ਜੋ
ਫ਼ਸਲਾਂ ਨੂੰ ਮਾਰ ਗਏ ਹਨ। ਕਈ ਲੋਕ ਕੈਨੇਡਾ ਵਿੱਚ ਵੀ ਘਰ ਦੇ ਦੁਆਲੇ ਪਿੱਛੇ ਮੂਹਰੇ ਸਾਗ,
ਪਾਲਕ,
ਧਨੀਆਂ,
ਮੇਥੇ,
ਪੁਦੀਨਾ,
ਕੱਦੂ, ਤੋਰੀਆਂ ਖਾਣ ਜੋਗੇ ਬੀਜ ਲੈਂਦੇ ਹਨ। ਕਈ ਮੇਥਿਆਂ ਉੱਤੇ ਫੁੱਲ ਆਉਣ ਦੀ ਉਡੀਕ ਕਰ ਰਹੇ ਸਨ।
ਸਾਰੇ ਤਬਾਹ ਹੋ ਗਏ ਹਨ। ਮੀਂਹ ਆਉਂਦਾ ਦੇਖ ਕੇ, ਮੈਂ ਸਾਰਾ ਸਾਗ,
ਪਾਲਕ,
ਧਨੀਆਂ,
ਮੇਥੇ,
ਪੁਦੀਨਾ, ਕੱਦੂ,
ਤੋਰੀਆਂ ਤੋੜ ਲਏ ਸੀ। ਸਗੋਂ ਇਹ ਮੀਂਹ ਨਾਲ ਹੋਰ ਜ਼ਿਆਦਾ ਸਾਰਾ ਕੁੱਝ ਫੁੱਟ ਆਵੇਗਾ। ਗੜੇ ਦੁਪਹਿਰ
ਤੱਕ ਕੰਧਾਂ ਨਾਲ ਲੱਗੇ ਪਏ ਸਨ। ਫਿਰ ਸਵੇਰੇ ਧੁੱਪ ਨਿਕਲ ਆਈ ਸੀ। ਦੁਪਹਿਰ ਨੂੰ ਪੂਰੇ ਜ਼ੋਰ ਦਾ
ਮੀਂਹ ਪਿਆ। ਮੀਂਹ ਦੇ ਅੱਧੇ ਘੰਟੇ ਪਿੱਛੋਂ ਪੂਰੀ ਤਿੱਖੀ ਧੁੱਪ ਨਿਕਲ ਆਈ। ਮੌਸਮ ਵੀ ਬੰਦੇ ਦੇ
ਸੁਭਾਅ ਵਰਗਾ ਹੈ।ਕਈ ਬੰਦਿਆਂ ਨੂੰ ਇੰਨਾ ਗੁੱਸਾ ਆਉਂਦਾ ਹੈ। ਦਿਮਾਗ਼ ਦੀ ਨਾੜੀ ਫਟਾ ਲੈਂਦੇ ਹਨ।
ਬੱਚੇ ਪਤਨੀ ਨੂੰ ਕੁੱਟ-ਕੁੱਟ ਮਾਰ ਦਿੰਦੇ ਹਨ। ਬੰਦਾ ਆਪਣੇ ਆਪ ਉੱਤੇ ਚਾਹੇ ਕੰਟਰੋਲ ਕਰ ਸਕਦਾ ਹੈ।
ਜ਼ਿੰਦਗੀ ਵਿੱਚ ਆਉਣ ਵਾਲੇ ਤੁਫ਼ਾਨਾਂ ਤੋਂ ਬੱਚ ਸਕਦਾ ਹੈ। ਕਿਤੇ ਝੱਖੜ ਆਉਂਦੇ ਹਨ। ਜੁਆਲਾ ਮੁਖੀ
ਫਟਦੇ ਹਨ। ਧਰਤੀ ਪਾਟ ਜਾਂਦੀ ਹੈ। ਹੜ੍ਹ ਆ ਜਾਂਦੇ ਹਨ। ਸਬ ਕੁਦਰਤ ਦੀ ਖੇਡ ਹੈ। ਅਸੀਂ ਇਸ ਉੱਤੇ
ਕਾਬੂ ਨਹੀਂ ਪਾ ਸਕਦੇ। ਇਹ ਸਾਰੇ ਤਨ ਉੱਤੇ ਹੰਢਾਉਣੇ ਪੈਂਦੇ ਹਨ।
ਜੇ ਮੌਸਮ ਨਾਂ ਬਦਲੇ,
ਲੋਕ,
ਜੀਵ,
ਜੰਤੂ
ਉਕਤਾ ਜਾਣਗੇ। ਨਾਂ ਤਾਂ ਬਹੁਤੀ ਗਰਮੀ ਸਹਿੰਦੇ ਹਨ। ਇਹ ਗਰਮੀ ਨਾਲ ਤੜਫ਼ ਜਾਂਦੇ ਹਨ। ਠੰਢੀ ਛਾਂ
ਲੱਭਦੇ ਹਨ। ਬੰਦੇ ਕੂਲਰ ਦਾ ਪ੍ਰਬੰਧ ਕਰਦੇ ਹਨ। ਭਾਰਤ ਵਿੱਚ ਤਾਂ ਜਿਆਦਾਤਰ ਬਿਜਲੀ ਨਹੀਂ ਆਉਂਦੀ।
ਲੋਕ ਕੀ ਕਰਨਗੇ? ਰੱਬ ਠੰਢੀ ਹਵਾ ਚਲਾਈ ਰੱਖੇ। ਰਹਿਮ ਕਰੇ। ਲੋਕ,
ਜੀਵ,
ਜੰਤੂ ਨਾਂ
ਹੀ ਸਰਦੀ ਸਹਿ ਸਕਦੇ ਹਨ। ਸਰਦੀ ਵਿੱਚ ਹੱਥ ਬਾਹਰ ਨਹੀਂ ਨਿਕਲਦਾ। ਲੋਕ ਰਜਾਈਆਂ ਤੇ ਹੀਟ ਲੱਗਾ ਕੇ,
ਬੈਠੇ
ਰਹਿੰਦੇ ਹਨ। ਜੀਵ, ਜੰਤੂ ਗਰਮ ਥਾਵਾਂ ਉੱਤੇ ਚਲੇ ਜਾਂਦੇ ਹਨ। ਧੁੱਪ ਨਾਂ
ਨਿਕਲੇ, ਬਨਸਪਤੀ
ਪੀਲੀ ਹੋ ਜਾਂਦੀ ਹੈ। ਬੰਦੇ ਮੁਰਝਾ ਜਾਂਦੇ ਹਨ। ਮੀਂਹ ਪੈਣ ਨਾਲ ਚਾਰੇ ਪਾਸੇ ਹਰਿਆਲੀ ਹੋ ਜਾਂਦੀ
ਹੈ, ਸਾਰੇ ਜੀਵ
ਜੰਤੂਆਂ ਦੀ ਪਿਆਸ ਬੁੱਝ ਜਾਂਦੀ ਹੈ। ਅੱਜ ਮੇਰੀ ਛੁੱਟੀ ਦਾ ਦਿਨ ਸੀ। ਪਰ ਓਵਰ ਟਾਈਮ ਲੱਗਾ ਰਹੀ
ਹਾਂ। ਜਿਸ ਦਾ ਕੰਮ ਸੀ। ਉਹ ਕਿਸੇ ਕਾਰਨ ਕਰਕੇ ਆ ਨਹੀਂ ਸਕਿਆ। ਸਾਨੂੰ ਇਹ ਨਜ਼ਾਰੇ ਦੇਖਣ ਦੀ ਹੀ
ਤਨਖ਼ਾਹ ਮਿਲੀ ਜਾਂਦੀ ਹੈ। ਕੋਈ ਗੈਰ ਬੰਦਾ ਇਸ ਜਾਗ ਅੰਦਰ ਨਾਂ ਆਵੇ। ਇਹ ਜਗਾ ਕੈਲਗਰੀ ਦੇ
ਨੌਰਥਵਿਸਟ ਵਿੱਚ ਹੈ। ਛੋਟੀ ਜਿਹੀ ਪਹਾੜੀ ਦੀ ਟੀਸੀ ਹੈ। ਆਲ਼ੇ ਦੁਆਲੇ ਸੁੰਦਰ ਜੰਗਲ ਹੈ। ਛੋਟੇ
ਵੱਡੇ ਦਰਖ਼ਤਾਂ ਦਾ ਸੰਘਣਾ ਜੰਗਲ ਹੈ। ਮੀਂਹ ਨਾਲ ਪਤੇ ਹੋਰ ਵੀ ਨਿੱਖਰ ਕੇ,
ਹਰੇ ਭਰੇ
ਹੋ ਗਏ ਹਨ। ਥੱਲੇ ਖਾਈ ਵਿੱਚ ਨਦੀ ਵਹਿ ਰਹੀ ਹੈ। ਉਸ ਦੇ ਨਾਲ-ਨਾਲ ਮਾਲ ਗੱਡੀ ਦੀ ਲਾਈਨ ਹੈ। ਇੱਥੇ
ਇਸ ਪਹਾੜੀ ਦੇ ਪੱਥਰ ਨੂੰ ਕੱਟ ਕੇ, ਬਜਰੀ ਤੇ ਸੀਮਿੰਟ ਬਣਾਇਆ ਜਾਂਦਾ ਹੈ।
ਪੂਰੇ ਸ਼ਹਿਰ ਸੜਕਾਂ ਤੇ ਆਲ਼ੇ ਦੁਆਲੇ ਨੂੰ ਵਰਤੋਂ ਲਈ ਭੇਜਿਆ ਜਾਂਦਾ ਹੈ। ਵੱਡੇ-ਵੱਡੇ ਢੇਰ ਲੱਗੀ ਜਾ
ਰਹੇ ਹਨ। ਕੁਦਰਤ ਦਾ ਨਜ਼ਾਰਾ ਦੇਖ ਕੇ ਮਨ ਗੱਦ-ਗੱਦ ਕਰ ਰਿਹਾ ਹੈ। ਹਿਰਨ,
ਖ਼ਰਗੋਸ਼,
ਲੂੰਬੜੀ
ਵਰਗੇ ਕੁੱਤੇ ਤੇ ਹੋਰ ਜਾਨਵਰ ਆਜ਼ਾਦ ਘੁੰਮ ਰਹੇ ਹਨ। ਛੋਟੇ-ਛੋਟੇ ਪੰਛੀ ਚਹਿਕਦੇ ਉਡਾਰੀਆਂ ਭਰ ਰਹੇ
ਹਨ। ਲੋਕ ਜੋੜਿਆਂ ਦੇ ਰੂਪ ਵਿੱਚ ਸਮਾਂ ਲੰਘਾਉਣ ਲਈ ਇੱਥੇ ਆਉਂਦੇ ਹਨ। ਇਹ ਸਬ ਨੂੰ ਕੋਈ ਸ਼ਕਤੀ ਪਾਲ
ਰਹੀ ਹੈ। ਤੋਰ ਰਹੀ ਹੈ। ਪੈਦਾ ਕਰ ਰਹੀ ਹੈ। ਮਨੁੱਖ ਤਾਂ ਮਾੜਾ ਜਿਹਾ ਕੰਮ ਨੂੰ ਹੱਥ ਹੀ ਲਗਾਉਂਦਾ
ਹੈ। ਬਾਕੀ ਤਾਂ ਸਬ ਰੱਬ, ਭਗਵਾਨ ਦਾ ਬਣਾਇਆ ਹੈ। ਬੰਦਾ ਵੀ ਉਸੇ ਨੇ ਬਣਾਇਆ ਹੈ।
ਉਸ ਦੇ ਕੀਤੇ ਪਸਾਰੇ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਜਦੋਂ ਖਾਣ ਨੂੰ ਦੋਨੇਂ ਸਮੇਂ ਰੋਟੀ ਦੇ
ਦਿੰਦਾ ਹੈ। ਮਨ ਭਾਉਂਦੀ ਹਰ ਸ਼ੈਅ ਦੇ ਦਿੰਦਾ ਹੈ।
Comments
Post a Comment