Siri Guru Sranth Sahib 323 of 1430
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 323 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ satwinder_7@hotmail.com 
14741 ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ ॥੧੯॥
Naanak Larr Laae Oudhhaarian Dhay Saev Amithaa ||19||
नानक लड़ि लाइ उधारिअनु दयु सेवि अमिता ॥१९॥
ਸਤਿਗੁਰ ਨਾਨਕ ਜੀ ਆਪਣੇ ਲੜ ਲਾ ਕੇ ਅਨੇਕਾਂ ਜੀਵ ਬਚਾਉਂਦੇ ਹਨ ਬੇਅੰਤ ਪ੍ਰਭੂ ਨੂੰ ਸਿਮਰੀਏ ||19||
Sathigur Nanak, serve the Infinite Lord; grasp the hem of His robe, and He will save you. ||19||
14742 ਸਲੋਕ ਮਃ ੫ ॥
Salok Ma 5 ||
सलोक मः ५ ॥
ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਸਲੋਕ ਮਹਲਾ 5
Sathigur Guru Arjan Dev Shalok, Fifth Mehl 5
satwinder_7@hotmail.com
14743 ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ ॥
Dhhandhharrae Kulaah Chith N Aavai Haekarro ||
धंधड़े कुलाह चिति न आवै हेकड़ो ॥
ਉਹ ਵਿਕਾਰ ਕੰਮ ਕਿਸੇ ਕੰਮ ਨਹੀਂ ਹਨ। ਜੇ ਰੱਬ ਭੁੱਲ ਜਾਂਦਾ ਹੈ ॥
Worldly affairs are unprofitable, if the One Lord does not come to mind.
14744
ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥੧॥
Naanak Saeee Thann Futtann Jinaa Saanee Visarai ||1||
नानक सेई तंन फुटंनि जिना सांई विसरै ॥१॥
ਉਹ ਸਰੀਰ ਜਿਉਂਦੇ ਹੀ ਟੁੱਟ ਮਰ ਜਾਂਦੇ ਹਨ। ਜਿੰਨਾ ਨੂੰ ਰੱਬ ਭੁੱਲ ਜਾਂਦਾ ਹੈ ||1||
Sathigur Nanak, the bodies of those who forget their Master shall burst apart. ||1||
14745
ਮਃ ੫ ॥
Ma 5 ||
मः ५ ॥
ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਮਹਲਾ 5
Sathigur Guru Arjan Dev Fifth Mehl 5

14746
ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥
Paraethahu Keethon Dhaevathaa Thin Karanaihaarae ||
परेतहु कीतोनु देवता तिनि करणैहारे ॥
ਸ਼ੈਤਾਨ ਤੋਂ ਬੱਣਾਉਣ ਵਾਲੇ ਰੱਬ ਨੇ, ਬੰਦਾ ਦੇਵਤਾ ਬਣਾ ਦਿਤਾ ਹੈ ॥
The ghost has been transformed into an angel by the Creator Lord.
14747
ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥
Sabhae Sikh Oubaarian Prabh Kaaj Savaarae ||
सभे सिख उबारिअनु प्रभि काज सवारे ॥
ਸਾਰੇ ਭਗਤ ਸਿੱਖ ਵਿਕਾਰ ਕੰਮਾਂ ਤੋਂ ਬਚਾ ਲਏ ਹਨ ਰੱਬ ਨੇ ਕੰਮ ਕਰ ਦਿੱਤੇ ਹਨ
God has emancipated all the Sikhs and resolved their affairs.
14748
ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ ॥
Nindhak Pakarr Pashhaarrian Jhoothae Dharabaarae ||
निंदक पकड़ि पछाड़िअनु झूठे दरबारे ॥
ਨਿੰਦਾ ਮਾੜੀਆਂ ਗੱਲਾਂ ਕਰਨ ਵਾਲੇ, ਝੂਠੇ ਬੰਦੇ, ਰੱਬ ਦੇ ਦਰਬਾਰ ਵਿੱਚੋਂ ਬਾਹਰ ਕਰ ਦਿੱਤੇ ਜਾਂਦੇ ਹਨ ॥
He has seized the slanderers and thrown them to the ground, and declared them false in His Court.
14749
ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ ॥੨॥
Naanak Kaa Prabh Vaddaa Hai Aap Saaj Savaarae ||2||
नानक का प्रभु वडा है आपि साजि सवारे ॥२॥
ਸਤਿਗੁਰ ਨਾਨਕ ਜੀ ਦਾ ਰੱਬ ਬਹੁਤ ਵੱਡਾ ਸ਼ਕਤੀ ਵਾਲਾ ਹੈ। ਆਪ ਸਾਰੀ ਸ੍ਰਿਸਟੀ ਨੂੰ ਬਣਾਉਂਦਾ ਹੈ ||2||
Sathigur Nanak's God is glorious and great; He Himself creates and adorns. ||2||
14750
ਪਉੜੀ ॥
Pourree ||
पउड़ी ॥
ਪਉੜੀ ॥
Pauree

14751
ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ ॥
Prabh Baeanth Kishh Anth Naahi Sabh Thisai Karanaa ||
प्रभु बेअंतु किछु अंतु नाहि सभु तिसै करणा ॥
ਭਗਵਾਨ ਦਾ ਕਿਸੇ ਨੇ ਹਿਸਾਬ ਨਹੀਂ ਲਾਇਆ। ਉਸ ਦੇ ਕੰਮ ਗੁਣ ਬਹੁਤ ਹਨ। ਦੁਨੀਆ ਦਾ ਸਾਰਾ ਕੁੱਝ ਉਹੀ ਕਰ ਰਿਹਾ ਹੈ ॥
God is unlimited; He has no limit; He is the One who does everything.
14752
ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ ॥
Agam Agochar Saahibo Jeeaaan Kaa Paranaa ||
अगम अगोचरु साहिबो जीआं का परणा ॥
ਰੱਬ ਨੂੰ ਕੋਈ ਜਾਣ, ਪਾਕੇ ਰੱਬ ਤੱਕ ਪਹੁੰਚ ਨਹੀਂ ਸਕਦਾ। ਜੀਵਾਂ ਦੀਆਂ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦੇ ਸਾਹ ਵਿੱਚ ਧੜਕਦਾ ਹੈ
The Inaccessible and Unapproachable Lord and Master is the Support of His beings.
14753
ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ ॥
Hasath Dhaee Prathipaaladhaa Bharan Pokhan Karanaa ||
हसत देइ प्रतिपालदा भरण पोखणु करणा ॥
ਸਾਰਿਆਂ ਨੂੰ ਹੱਥ ਦੇ ਕੇ ਸਭ ਦੀ ਰੱਖਿਆ ਕਰਦਾ ਹੈ, ਸਭ ਨੂੰ ਪਾਲਦਾ ਹੈ । ਉਹ ਪ੍ਰਭੂ ਕਿਰਪਾ ਕਰਨ ਵਾਲਾ ਹੈ ॥
Giving His Hand, He nurtures and cherishes; He is the Filler and Fulfiller.
14754
ਮਿਹਰਵਾਨੁ ਬਖਸਿੰਦੁ ਆਪਿ ਜਪਿ ਸਚੇ ਤਰਣਾ ॥
Miharavaan Bakhasindh Aap Jap Sachae Tharanaa ||
मिहरवानु बखसिंदु आपि जपि सचे तरणा ॥
ਸਬ ਉਤੇ ਦਿਆ ਕਰਨ ਵਾਲਾ ਹੈ, ਬੰਦੇ ਪ੍ਰਮਾਤਮਾਂ ਨੂੰ ਸਿਮਰ ਕੇ ਭਵਜਲ ਤਰਦੇ ਹਨ ॥
He Himself is Merciful and Forgiving. Chanting the True Name, one is saved.
14755
ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ ॥੨੦॥
Jo Thudhh Bhaavai So Bhalaa Naanak Dhaas Saranaa ||20||
जो तुधु भावै सो भला नानक दास सरणा ॥२०॥
ਸਤਿਗੁਰ ਨਾਨਕ ਜੀ ਜੋ ਤੈਨੂੰ ਚੰਗਾ ਲੱਗਦਾ ਹੈ। ਉਹੀ ਹੁਕਮ ਲਾਭ ਵਾਲਾ ਹੈ। ਤੇਰਾ ਆਸਰਾ ਲਿਆ ਹੈ ||20||
Whatever pleases You that alone is good; slave Sathigur Nanak seeks Your Sanctuary. ||20||
14756
ਸਲੋਕ ਮਃ ੫ ॥
Salok Ma 5 ||
सलोक मः ५ ॥
ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਸਲੋਕ ਮਹਲਾ 5
Sathigur Guru Arjan Dev Shalok, Fifth Mehl 5

14757
ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥
Thinnaa Bhukh N Kaa Rehee Jis Dhaa Prabh Hai Soe ||
तिंना भुख न का रही जिस दा प्रभु है सोइ ॥
ਉਨਾਂ ਨੂੰ ਕੋਈ ਦੁਨੀਆਂ ਦਾ ਕਈ ਲਾਲਚ ਨਹੀਂ ਰਿਹਾ। ਨੀਅਤ ਭਰ ਗਈ ਹੈ। ਜਿਸ ਜਿਸ ਉਤੇ ਰੱਬ ਨੇ ਮਿਹਰ ਕਰ ਦਿੱਤੀ ਹੈ ॥
One who belongs to God has no hunger.
14758
ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ
Naanak Charanee Lagiaa Oudhharai Sabho Koe ||1||
नानक चरणी लगिआ उधरै सभो कोइ ॥१॥
ਸਤਿਗੁਰ ਨਾਨਕ ਜੀ ਦੇ ਚਰਨਾਂ ਦਾ ਆਸਰਾ ਲਈਏ, ਤਾਂ ਸਬ ਦਾ ਅਧਾਰ ਹੋ ਕੇ ਮੁੱਕਤੀ ਹੋ ਜਾਂਦੀ ਹੈ ||1||
Sathigur Nanak, everyone who falls at his feet is saved. ||1||
14759
ਮਃ ੫ ॥
Ma 5 ||
मः ५ ॥
ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਮਹਲਾ 5
Sathigur Guru Arjan Dev Fifth Mehl 5

14760
ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥
Jaachik Mangai Nith Naam Saahib Karae Kabool ||
जाचिकु मंगै नित नामु साहिबु करे कबूलु ॥
ਰੱਬ ਦਾ ਭਗਤ ਨਿੱਤ ਪ੍ਰਭੂ ਦੇ ਨਾਂਮ ਦੀ ਭੀਖ ਮੰਗਦਾ ਹੈ। ਭਗਵਾਨ ਬੇਨਤੀ ਮੰਨ ਕੇ ਨਾਂਮ ਦਾਨ ਦਿੰਦਾ ਹੈ ॥
If the beggar begs for the Lord's Name every day, his Lord and Master will grant his request.
14761
ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ ॥੨॥
Naanak Paramaesar Jajamaan Thisehi Bhukh N Mool ||2||
नानक परमेसरु जजमानु तिसहि भुख न मूलि ॥२॥
ਜਿਸ ਕੋਲ ਸਤਿਗੁਰ ਨਾਨਕ ਜੀ ਭਗਵਾਨ ਦਾਤਾਂ ਦੇਣ ਵਾਲਾ ਦਾਨਾ ਹੈ। ਉਹ ਨੂੰ ਕਿਸੇ ਚੀਜ਼ ਦੀ ਭੋਰਾ ਵੀ ਕਸਰ ਨਹੀਂ ਰਹਿੰਦੀ ॥2॥

Sathigur Nanak, the Transcendent Lord is the most generous host; He does not lack anything at all. ||2||
14762
ਪਉੜੀ ॥
Pourree ||
पउड़ी ॥
ਪਉੜੀ ॥
Pauree

14763
ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥
Man Rathaa Govindh Sang Sach Bhojan Jorrae ||
मनु रता गोविंद संगि सचु भोजनु जोड़े ॥
ਰੱਬ ਜੀ ਦੇ ਗੋਬਿੰਦ ਨਾਮ ਨਾਲ ਰੰਗਿਆ ਗਿਆ ਹੈ, ਜੋ ਰੱਬੀ ਮਨ ਬਾਣੀ ਨਾਲ ਜੋੜ ਲੈਂਦੇ ਹਨ। ਉਹੀ ਉਨ੍ਹਾਂ ਲਈ ਸੱਚਾ ਭੋਜਨ ਤੇ ਕੱਪੜੇ ਹਨ
To imbue the mind with the Lord of the Universe is the true food and dress.
14764
ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥
Preeth Lagee Har Naam Sio Eae Hasathee Ghorrae ||
प्रीति लगी हरि नाम सिउ ए हसती घोड़े ॥
ਭਗਵਾਨ ਦੇ ਨਾਮ ਨਾਲ ਜਿਸ ਦਾ ਪਿਆਰ ਬਣ ਜਾਂਦਾ ਹੈ, ਰੱਬ ਆਪ ਹੀ ਉਨਾਂ ਲਈ ਰੱਬ ਦਾ ਨਾਮ ਹਾਥੀ ਤੇ ਘੋੜੇ ਹੈ, ਹਾਥੀ ਤੇ ਘੋੜੇ ਦੇ ਵੀ ਦਿੰਦਾ ਹੈ ॥
To embrace love for the Name of the Lord is to possess horses and elephants.
14765
ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥
Raaj Milakh Khuseeaa Ghanee Dhhiaae Mukh N Morrae ||
राज मिलख खुसीआ घणी धिआइ मुखु न मोड़े ॥
ਉਸ ਲਈ ਪ੍ਰਭੂ ਦੇ ਦਿੱਤੇ ਹੋਏ, ਰਾਜ ਜ਼ਮੀਨਾਂ ਤੇ ਬੇਅੰਤ ਅੰਨਦ ਹਨ। ਜੋ ਪ੍ਰਭੂ ਨੂੰ ਯਾਦ ਕਾਰਨ ਤੋਂ ਕਦੇ, ਮੂੰਹ ਨਹੀਂ ਮੋੜਦਾ।
To meditate on the Lord steadfastly is to rule over kingdoms of property and enjoy all sorts of pleasures.
14766
ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥
Dtaadtee Dhar Prabh Manganaa Dhar Kadhae N Shhorrae ||
ढाढी दरि प्रभ मंगणा दरु कदे न छोड़े ॥
ਉਸ ਰੱਬ ਦਾ ਭਗਤ ਨੇ, ਰੱਬ ਤੋਂ ਨਿੱਤ ਪ੍ਰਭੂ ਦੇ ਨਾਂਮ ਦੀ ਭੀਖ ਮੰਗਣੀ ਹੈ। ਭਗਵਾਨ ਦਾ ਆਸਰਾ ਦਰਬਾਰ ਕਦੇ ਵੀ ਨਹੀ ਛੱਡਦਾ ॥
The minstrel begs at God's Door - he shall never leave that Door.
14767
ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥੨੧॥੧॥ ਸੁਧੁ ਕੀਚੇ
Naanak Man Than Chaao Eaehu Nith Prabh Ko Lorrae ||21||1|| Sudhh Keechae
नानक मनि तनि चाउ एहु नित प्रभ कउ लोड़े ॥२१॥१॥ सुधु कीचे
ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਪੜ੍ਹਨ ਵਾਲੇ ਦੇ, ਮਨ ਵਿਚ ਤਨ ਵਿਚ ਸਦਾ ਚਾਉ ਬਣਿਆ ਰਹਿੰਦਾ ਹੈ; ਉਹ ਹਰ ਸਮੇਂ ਪ੍ਰਭੂ ਨੂੰ ਮਿਲਣ ਲਈ ਹੀ ਲੋਚਦਾ ਹੈ॥ ਸੁਧੁ ਕੀਚੇ
Sathigur Nanak has this yearning in his mind and body - he longs continually for God. ||21||1|| Sudh Keechay||
14768
ਰਾਗੁ ਗਉੜੀ ਭਗਤਾਂ ਕੀ ਬਾਣੀ
Raag Gourree Bhagathaan Kee Baanee
रागु गउड़ी भगतां की बाणी
ਰਾਗੁ ਗਉੜੀ ਭਗਤਾਂ ਕੀ ਬਾਣੀ ਹੈ ॥
Raag Gauree, The Word Of The Devotees:
14769
ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
Ik Oankaar Sathinaam Karathaa Purakh Gur Prasaadh ||
सतिनामु करता पुरखु गुर प्रसादि ॥
ਇੱਕ ਰੱਬ ਦਾ ਸੱਚਾ ਨਾਮ ਦੁਨੀਆ ਨੂੰ ਬਣਾਉਣ, ਦੇਖ-ਭਾਲ ਕਰਨ  ਵਾਲਾ ਪੁਰਖ ਹੈ. ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕ ਜੋਟੀ-ਦੋਸਤੀ-ਇੱਕ-ਮਿਕ ਹਨ। ਇੱਕ ਤਾਕਤ ਹੈ
One Universal Creator God. Truth Is The Name. Creative Being Personified. By Guru's Grace:
14770
ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ ॥
Gourree Guaaraeree Sree Kabeer Jeeo Kae Choupadhae 14 ||
गउड़ी गुआरेरी स्री कबीर जीउ के चउपदे १४ ॥
ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ 14 ||
Gauree Gwaarayree, Fourteen Chau-Padas Of Kabeer Jee 14 ||
14771
ਅਬ ਮੋਹਿ ਜਲਤ ਰਾਮ ਜਲੁ ਪਾਇਆ ॥
Ab Mohi Jalath Raam Jal Paaeiaa ||
अब मोहि जलत राम जलु पाइआ ॥
ਤਨ-ਮਨ ਸੜ ਰਿਹਾ ਸੀ। ਰੱਬੀ ਬਾਣੀ ਦਾ ਅੰਮ੍ਰਿਤ ਰਸ ਮਿਲ ਗਿਆ ਹੈ ॥
I was on fire, but now I have found the Water of the Lord's Name.
14772
ਰਾਮ ਉਦਕਿ ਤਨੁ ਜਲਤ ਬੁਝਾਇਆ ॥੧॥ ਰਹਾਉ ॥
Raam Oudhak Than Jalath Bujhaaeiaa ||1|| Rehaao ||
राम उदकि तनु जलत बुझाइआ ॥१॥ रहाउ ॥
ਰੱਬ ਦੀ ਰੱਬੀ ਬਾਣੀ ਦਾ ਅੰਮ੍ਰਿਤ ਰਸ ਸਰੀਰ ਦੀ ਜਲਨ ਬੁੱਝਾ ਦਿੱਤੀ ਹੈ ॥1ਰਹਾਉ ॥
This Water of the Lord's Name has cooled my burning body. ||1||Pause||
14773
ਮਨੁ ਮਾਰਣ ਕਾਰਣਿ ਬਨ ਜਾਈਐ ॥
Man Maaran Kaaran Ban Jaaeeai ||
मनु मारण कारणि बन जाईऐ ॥
ਸਾਧ ਜੰਗਲਾਂ ਵਿੱਚ ਮਨ ਨੂੰ ਮਾਰਨ ਲਈ ਸ਼ਾਂਤ ਕਰਨ ਲਈ ਜਾਂਦੇ ਹਨ ॥
To subdue their minds, some go off into the forests;
14774
ਸੋ ਜਲੁ ਬਿਨੁ ਭਗਵੰਤ ਨ ਪਾਈਐ ॥੧॥
So Jal Bin Bhagavanth N Paaeeai ||1||
सो जलु बिनु भगवंत न पाईऐ ॥१॥
ਉਹ ਨਾਮ ਦਾ ਅੰਮ੍ਰਿਤ ਰਸ ਰੱਬੀ ਗੁਰਬਾਣੀ, ਪ੍ਰਭੂ ਤੋਂ ਬਿਨਾ ਨਹੀਂ ਲੱਭ ਸਕਦਾ ||1||
But that Water is not found without the Lord God. ||1||
14775
ਜਿਹ ਪਾਵਕ ਸੁਰਿ ਨਰ ਹੈ ਜਾਰੇ ॥
Jih Paavak Sur Nar Hai Jaarae ||
जिह पावक सुरि नर है जारे ॥
ਜਿਸ ਵਿਕਾਰਾਂ ਦੀ ਅੱਗ ਨੇ ਦੇਵਤੇ ਤੇ ਮਨੁੱਖ ਸਾੜ ਸੁੱਟੇ ਸਨ ॥
That fire has consumed angels and mortal beings,
14776
ਰਾਮ ਉਦਕਿ ਜਨ ਜਲਤ ਉਬਾਰੇ ॥੨॥
Raam Oudhak Jan Jalath Oubaarae ||2||
राम उदकि जन जलत उबारे ॥२॥
ਪ੍ਰਭੂ ਦੇ ਨਾਮ ਅੰਮ੍ਰਿਤ ਨੇ ਭਗਤ ਜਨਾਂ ਨੂੰ ਉਸ ਸੜਨ ਤੋਂ ਬਚਾ ਲਿਆ ਹੈ ।੨।
But the Water of the Lord's Name saves His humble servants from burning. ||2||
14777
ਭਵ ਸਾਗਰ ਸੁਖ ਸਾਗਰ ਮਾਹੀ ॥
Bhav Saagar Sukh Saagar Maahee ||
भव सागर सुख सागर माही ॥
ਇਸ ਸੰਸਾਰ-ਸਮੁੰਦਰ ਵਿਚ ਰੱਬੀ ਬਾਣੀ ਦਾ ਨਾਮ ਹੁਣ ਉਹਨਾਂ ਲਈ ਸੁਖਾਂ ਦਾ ਸਮੁੰਦਰ ਬਣ ਗਿਆ ਹੈ॥
In the terrifying world-ocean, there is an ocean of peace.
14778
ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥
Peev Rehae Jal Nikhuttath Naahee ||3||
पीवि रहे जल निखुटत नाही ॥३॥
ਰੱਬੀ ਬਾਣੀ ਦਾ ਨਾਮ-ਅੰਮ੍ਰਿਤ ਲਗਾਤਾਰ ਪੀ ਰਹੇ ਹਨ ਤੇ ਉਹ ਅੰਮ੍ਰਿਤ ਮੁੱਕਦਾ ਨਹੀਂ ||3||
I continue to drink it in, but this Water is never exhausted. ||3||
14779
ਕਹਿ ਕਬੀਰ ਭਜੁ ਸਾਰਿੰਗਪਾਨੀ ॥
Kehi Kabeer Bhaj Saaringapaanee ||
कहि कबीर भजु सारिंगपानी ॥
ਕਬੀਰ ਆਖਦਾ ਹਨ, ਮਨ ਪਰਮਾਤਮਾ ਦਾ ਸਿਮਰਨ ਕਰ, ਪਰਮਾਤਮਾ ਦੇ ਨਾਮ-ਅੰਮ੍ਰਿਤ ਨੂੰ ਪੀਆਂ ਕਰੀਏ ॥ ੪।੧।
Says Kabeer, meditate and vibrate upon the Lord, like the rainbird remembering the water.
14780
ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥੪॥੧॥
Raam Oudhak Maeree Thikhaa Bujhaanee ||4||1||
राम उदकि मेरी तिखा बुझानी ॥४॥१॥
ਪਰਮਾਤਮਾ ਦਾ ਸਿਮਰਨ ਕਰਨ ਨਾਲ ਮੇਰੀ ਤ੍ਰਿਸ਼ਨਾ ਮਿਟਾ ਦਿੱਤੀ ਹੈ ।੪।੧।
The Water of the Lord's Name has quenched my thirst. ||4||1||
14781
ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee:
14782
ਮਾਧਉ ਜਲ ਕੀ ਪਿਆਸ ਨ ਜਾਇ ॥
Maadhho Jal Kee Piaas N Jaae ||
माधउ जल की पिआस न जाइ ॥
ਤੇਰੇ ਨਾਮ-ਅੰਮ੍ਰਿਤ ਦੀ ਤ੍ਰੇਹ, ਧਿਆ ਮਿਟਦੀ ਨਹੀਂ ਹੈ। ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਨਹੀਂ ਹਾਂ॥
Lord, my thirst for the Water of Your Name will not go away.
14783
ਜਲ ਮਹਿ ਅਗਨਿ ਉਠੀ ਅਧਿਕਾਇ ॥੧॥ ਰਹਾਉ ॥
Jal Mehi Agan Outhee Adhhikaae ||1|| Rehaao ||
जल महि अगनि उठी अधिकाइ ॥१॥ रहाउ ॥
ਤੇਰਾ ਨਾਮ-ਅੰਮ੍ਰਿਤ ਪੀਂਦਿਆਂ ਹੋਰ ਪਿਆਸ ਪੈਦਾ ਹੋ ਰਹੀ ਹੈ ।੧।ਰਹਾਉ।
The fire of my thirst burns even more brightly in that Water. ||1||Pause||
14784
ਤੂੰ ਜਲਨਿਧਿ ਹਉ ਜਲ ਕਾ ਮੀਨੁ ॥
Thoon Jalanidhh Ho Jal Kaa Meen ||
तूं जलनिधि हउ जल का मीनु ॥
ਭਗਵਾਨ ਜੀ ਤੂੰ ਨਾਮ-ਅੰਮ੍ਰਿਤ ਜਲ ਹੈ। ਮੈਂ ਇਸ ਨੂੰ ਮੱਛੀ ਵਾਂਗ ਪੀਂਦਾ ਹਾਂ ॥
You are the Ocean of Water, and I am just a fish in that Water.
14785
ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥੧॥
Jal Mehi Reho Jalehi Bin Kheen ||1||
जल महि रहउ जलहि बिनु खीनु ॥१॥
ਰੱਬੀ ਬਾਣੀ ਦਾ ਅੰਮ੍ਰਿਤ ਰਸ ਜਲ ਵਿਚ ਹੀ ਮੈਂ ਜੀਊਂਦਾ ਰਹਿ ਸਕਦਾ ਹਾਂ, ਜਲ ਤੋਂ ਬਿਨਾ ਮੈਂ ਮਰ ਜਾਂਦਾ ਹਾਂ ।੧।
In that Water, I remain; without that Water, I would perish. ||1||
14786
ਤੂੰ ਪਿੰਜਰੁ ਹਉ ਸੂਅਟਾ ਤੋਰ ॥
Thoon Pinjar Ho Sooattaa Thor ||
तूं पिंजरु हउ सूअटा तोर ॥
ਪ੍ਰਭੂ ਜੀ ਤੂੰ ਮੇਰਾ ਪਿੰਜਰਾ ਹੈਂ, ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ ॥
You are the cage, and I am Your parrot.
14787
ਜਮੁ ਮੰਜਾਰੁ ਕਹਾ ਕਰੈ ਮੋਰ ॥੨॥
Jam Manjaar Kehaa Karai Mor ||2||
जमु मंजारु कहा करै मोर ॥२॥
ਜੰਮਦੂਤ ਰੂਪ ਬਿੱਲਾ ਮੇਰਾ ਕੀ ਵਿਗਾੜ ਸਕਦਾ ਹੈ?
So what can the cat of death do to me? ||2||
14788
ਤੂੰ ਤਰਵਰੁ ਹਉ ਪੰਖੀ ਆਹਿ ॥
Thoon Tharavar Ho Pankhee Aahi ||
तूं तरवरु हउ पंखी आहि ॥
ਪ੍ਰਭੂ ਤੂੰ ਸੋਹਣਾ ਰੁੱਖ ਹੈਂ, ਮੈਂ ਉਸ ਰੁੱਖ ਦੇ ਆਸਰੇ ਰਹਿਣ ਵਾਲਾ ਪੰਛੀ ਹਾਂ ॥
You are the tree, and I am the bird.
14789
ਮੰਦਭਾਗੀ ਤੇਰੋ ਦਰਸਨੁ ਨਾਹਿ ॥੩॥
Mandhabhaagee Thaero Dharasan Naahi ||3||
मंदभागी तेरो दरसनु नाहि ॥३॥
ਮੈਂ ਮਾੜੀ ਕਿਸਮਤ ਕਰਕੇ, ਤੈਨੂੰ ਭਗਵਾਨ ਦੇਖ ਨਹੀਂ ਸਕਦਾ ||3||
I am so unfortunate - I cannot see the Blessed Vision of Your Darshan! ||3||











Comments

Popular Posts