ਸ੍ਰੀ ਗੁਰੂ ਗ੍ਰੰਥ ਸਾਹਿਬ 332 ਅੰਗ 1430 ਵਿਚੋਂ ਹੈ
ਭਾਗ 77 ਵੱਡੇਰੇ ਮਰੇ ਹੋਏ, ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨਗੇ? ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
Siri Guru Sranth Sahib 332 of 1430
Siri Guru Sranth Sahib 332 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਜਿਵੇਂ ਜ਼ਿਆਦਾ ਹਵਾ-ਹਨੇਰੀ ਦੇ ਪਿੱਛੋਂ ਜਦੋਂ ਮੀਂਹ ਪੈਂਦਾ ਹੈ, ਭਿਉਂ ਦਿੰਦਾ ਹੈ। ਉਸੇ ਹੀ ਰੱਬੀ ਗੁਰਬਾਣੀ ਦੇ ਸ਼ਬਦਾਂ ਦੇ ਗਿਆਨ ਨਾਲ ਸ਼ਬਦਾਂ ਦੇ ਪੜ੍ਹਨ, ਸੁਣਨ, ਮੰਨਣ ਪਿੱਛੋਂ ਜਿਹੜਾ ਮਿੱਠਾ ਰਸ ਦਾ ਮੀਂਹ ਪੈਂਦਾ ਹੈ। ਉਸ ਵਿਚ ਪ੍ਰਭੂ ਤੇਰੀ ਭਗਤੀ ਕਰਨ ਵਾਲਾ ਤੇਰਾ ਭਗਤ ਭਿੱਜ ਰੀਝ ਜਾਂਦਾ ਹੈ। ਭਗਤ ਕਬੀਰ ਕਹਿੰਦੇ ਹਨ, ਗਿਆਨ ਦੇ ਨਾਲ ਜਾਗਰਤ ਹੋ ਕੇ, ਮਨ ਵਿਚ ਗੁਣ ਆਉਣ ਨਾਲ ਸ਼ਾਂਤੀ ਤੇ ਟਿਕਾਉ ਪੈਦਾ ਹੁੰਦਾ ਹੈ। ਮਨ ਵਿਚ ਗਿਆਨ ਦਾ ਚਾਨਣ ਹੀ ਚਾਨਣ ਹੋ ਜਾਂਦਾ ਹੈ।
ਰੱਬ ਇੱਕ ਹੈ। ਸੱਚੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜੋ ਬੰਦੇ, ਕਦੇ ਰੱਬ ਦੇ ਗੁਣਾਂ ਦੀ ਵਡਿਆਈ ਨੂੰ ਸੁਣਦੇ ਤੇ ਗਾਉਂਦੇ ਨਹੀਂ ਹਨ। ਗੱਲਾਂ ਨਾਲ ਅਸਮਾਨ ਨੂੰ ਥੱਲੇ ਲਾਹ ਲੈਂਦੇ ਹਨ। ਹਰ ਰੋਜ਼ ਵੱਧ ਤੋਂ ਵੱਧ ਆਪਣੇ ਕੰਮ ਨੂੰ ਸਮਾਂ ਦੇਵੋ, ਮਿਹਨਤ ਨੂੰ ਫਲ ਲਗਦਾ ਹੈ, ਲੋਕਾਂ ਨਾਲ ਗੱਪਾਂ ਮਾਰਨ ਨਾਲ ਝੱਗ ਵੀ ਹੱਥ ਨਹੀਂ ਲਗਣੀ। ਤੁਹਾਨੂੰ ਸੱਚੀਂ ਐਸਾ ਲੱਗਦਾ ਹੈ, ਤਾਂ ਦੁਨੀਆਂ ਤੇ ਆਪਣੇ-ਆਪ ਨੂੰ ਬਦਲੀਏ। ਅਜਿਹੇ ਬੰਦਿਆਂ ਨੂੰ ਕੀ ਕਹਿ ਸਕਦੇ ਹਾਂ? ਮੱਤ ਕਿਵੇਂ ਦੇ ਸਕਦੇ ਹਾਂ ? ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਦੂਰ ਰੱਖਿਆ ਹੈ। ਉਨ੍ਹਾਂ ਤੋਂ ਸਦਾ ਦੂਰ ਹੀ ਰਹਿਣਾ ਚਾਹੀਦਾ ਹੈ। ਉਹ ਲੋਕ ਆਪ ਕਿਸੇ ਨੂੰ ਇੱਕ ਚੁਲੀ ਜਿਤਨਾ ਪਾਣੀ ਨਹੀਂ ਦਿੰਦੇ। ਨਿੰਦਿਆ ਉਨ੍ਹਾਂ ਦੀ ਕਰਦੇ ਹਨ, ਜਿੰਨਾ ਨੇ ਗੰਗਾ ਵਗਾ ਦਿੱਤੀ ਹੈ। ਜਿੰਨਾ ਨੇ ਬੇਅੰਤ ਗੁਣ ਦਿੱਤੇ ਹਨ। ਬੈਠਦਿਆਂ ਉੱਠਦਿਆਂ ਪੁੱਠੀਆਂ ਗੱਲਾਂ ਕਰਦੇ ਹਨ। ਉਹ ਆਪ ਤਾਂ ਭਟਕੇ ਹੁੰਦੇ ਹਨ। ਹੋਰਾਂ ਬੰਦਿਆਂ ਨੂੰ ਰੱਬ ਦੇ ਰਸਤੇ ਤੋਂ ਦੂਰ ਕਰਕੇ, ਕੁਰਾਹੇ ਪਾਉਂਦੇ ਹਨ। ਫੋਕੀ ਬਹਿਸ ਤੋਂ ਬਿਨਾ ਉਹ ਹੋਰ ਕੁੱਝ ਕਰਨਾ ਨਹੀਂ ਜਾਣਦੇ। ਵੱਡੇ ਤੋਂ ਵੱਡੇ ਸਿਆਣੇ ਦੀ ਵੀ ਗੱਲ ਨਹੀਂ ਮੰਨਦੇ। ਉਹ ਆਪ ਤਾਂ ਭਟਕੇ ਹੁੰਦੇ ਹਨ। ਉਹ ਲੋਕਾਂ ਨੂੰ ਵੀ ਰੱਬ ਦੇ ਰਸਤੇ ਤੋਂ ਹਟਾਉਂਦੇ ਹਨ। ਅੱਗ ਲਾ ਕੇ ਦੁਨੀਆਂ ਤੇ ਖੌਰੂ, ਅਸ਼ਾਂਤੀ, ਲੜਾਂਈਆਂ, ਪਸਾਦ ਪਾ ਕੇ ਘਰ ਸਰੀਰ ਵਿਚ ਮਨ ਵੱਲੋਂ ਸੌਂ ਰਹੇ ਹੁੰਦੇ ਹਨ। ਹੋਰਨਾਂ ਨੂੰ ਮਖ਼ੌਲ ਕਰਦੇ ਹਨ। ਆਪ ਤਾਂ ਕਾਣੇ, ਨੁਕਸ, ਨੁਕਸਾਨ ਵਾਲੇ ਹੁੰਦੇ ਹਨ। ਅਜਿਹੇ ਬੰਦਿਆਂ ਨੂੰ ਵੇਖ ਕੇ, ਭਗਤ ਕਬੀਰ ਸ਼ਰਮ ਨਾਲ ਸ਼ਰਮਾਉਂਦੇ ਹਨ।
ਰੱਬ ਇੱਕ ਹੈ। ਸੱਚੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲੋਕ ਜਿਉਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ। ਮਰੇ ਹੋਏ ਦੀ ਗਤੀ ਲਈ ਪੁੰਨ ਦਾ ਭੋਜਨ ਖੁਆਉਂਦੇ ਹਨ। ਵਡੇਰੇ ਮਰੇ ਹੋਏ, ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨਗੇ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ। ਮੈਨੂੰ ਕੋਈ ਧਿਰ ਦੱਸੋ, ਵਡੇਰੇ ਮਰ ਗਏ ਦੇ ਸਰਾਧ ਖੁਆਉਣ ਨਾਲ ਪਿੱਛੇ ਘਰ ਵਿਚ ਸੁਖ-ਆਨੰਦ ਕਿਵੇਂ ਹੋ ਜਾਂਦਾ ਹੈ? ਵਡੇਰੇ ਮਰੇ ਹੋਏ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨਗੇ? ਸਾਰਾ ਸੰਸਾਰ ਭਰਮ ਵਿਚ ਖੱਪ ਰਿਹਾ ਹੈ। ਮਰ ਗਏ ਦੇ ਸਰਾਧ ਖੁਆਉਣ ਨਾਲ ਘਰ ਵਿਚ ਕਿਵੇਂ ਸੁਖ ਹੋ ਸਕਦਾ ਹੈ। ਮਿੱਟੀ ਦੇ ਦੇਵੀਦੇਵਤੇ ਬਣਾਂ ਕੇ-, ਲੋਕ ਉਸ ਦੇਵੀ ਜਾਂ ਦੇਵਤੇ ਅੱਗੇ, ਬੱਕਰੇ ਤੇ ਹੋਰ ਜੀਵਾਂ ਦੀ ਕੁਰਬਾਨੀ ਦਿੰਦੇ ਹਨ। ਇਸੇ ਤਰਾਂ ਮਰ ਗਏ, ਵਡੇਰੇ ਅਖਵਾਉਂਦੇ ਹਨ, ਉਨ੍ਹਾਂ ਅੱਗੇ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦਿੰਦੇ ਹੋ। ਉਹ ਆਪਣੇ ਮੂੰਹੋਂ ਮੰਗਿਆ ਕੁੱਝ ਨਹੀਂ ਲੈ ਸਕਦੇ। ਲੋਕ ਰਸਮਾਂ ਦੇ ਡਰ ਵਿਚ ਜਿਉਂ ਰਹੇ ਹਨ, ਜੋ ਜਿਉਂਦੇ ਜੀਵਾਂ ਨੂੰ ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ ਮਾਰਦੇ ਹਨ। ਪਾਪ ਕਰਕੇ, ਆਪਣੀ ਆਉਣ ਵਾਲੀ ਮੌਤ ਦਾ ਸਮਾਂ ਵਿਗਾੜੀ ਜਾ ਰਹੇ ਹਨ। ਦੰਡ ਮਿਲੇਗਾ। ਬੰਦਾ ਰੱਬ ਨੂੰ ਕਦੇ ਯਾਦ ਨਹੀਂ ਕਰਦਾ। ਲੋਕਾਂ ਤੋਂ ਡਰ ਕੇ ਦਿਖਾਵੇ ਕਰਦਾ ਮਰ ਜਾਂਦਾ ਹੈ। ਦੇਵੀ ਦੇਵਤਿਆਂ ਨੂੰ ਪੂਜਦੇ ਸਹਿਮੇ ਰਹਿੰਦੇ ਹਨ। ਖ਼ੁਸ਼ੀ ਦੇਣ ਵਾਲੇ ਰੱਬ ਨੂੰ ਪਛਾਣਦੇ ਨਹੀਂ ਹਨ। ਭਗਤ ਕਬੀਰ ਆਖਦੇ ਹਨ, ਉਹ ਜਾਤ ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ ਸਦਾ ਮਾਇਆ, ਮੋਹ ਨਾਲ ਉਲਝੇ ਰਹਿੰਦੇ ਹਨ। ਜੋ ਮਨੁੱਖ ਮੁੜ ਮੁੜ ਜਤਨ ਕਰ ਕੇ, ਵਿਕਾਰਾਂ ਤੋਂ ਮਨ ਨੂੰ ਹਟਾ ਲੈਂਦਾ ਹੈ। ਜੀਉਂਦਾ ਹੈ, ਉਸ ਨੂੰ ਵਿਕਾਰ ਕੰਮਾਂ ਦੇ ਫੁਰਨੇ ਨਹੀਂ ਉੱਠਦੇ, ਇਉਂ ਰੱਬ ਲੀਨ ਹੁੰਦਾ ਹੈ। ਮਾਇਆ ਵਿਚ ਰਹਿੰਦਾ ਹੋਇਆ, ਉਹ ਮਾਇਆ ਤੋਂ ਬਚ ਕੇ, ਪ੍ਰਭੂ ਵਿਚ ਜੁੜਿਆ ਰਹਿੰਦਾ ਹੈ। ਮੁੜ ਮਾਇਆ ਵਿਚ ਨਹੀਂ ਪੈਂਦਾ। ਮੇਰੇ ਪ੍ਰਭੂ ਮੱਖਣ ਕੱਢਣ ਨੂੰ ਦੁੱਧ ਦਾ ਦਹੀਂ ਰਿੜਕਿਆ ਜਾਂਦਾ ਹੈ। ਰੱਬ ਚੇਤੇ ਕਰ-ਕਰ ਕੇ, ਸਫਲ ਜੀਵਨ ਕੀਤਾ ਜਾਂਦਾ ਹੈ। ਪ੍ਰਭੂ ਜੀ ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰਾ ਮਨ ਦੁਨੀਆ ਦੇ ਲਾਲਚਾਂ ਤੋਂ ਅਡੋਲ ਰੱਖੋ। ਇਸ ਤਰਾਂ ਨਾਮ ਅੰਮ੍ਰਿਤ ਪਿਲਾਵੋ। ਗੁਰਬਾਣੀ ਸ਼ਬਦ ਤੀਰ ਨਾਲ ਕਰੜੇ ਮਨ ਨੂੰ ਵਿੰਨ ਦਿੱਤਾ ਹੈ, ਮਨ ਵਿਕਾਰਾਂ ਦੇ ਕੰਮਾਂ ਤੋਂ ਰੋਕ ਲਿਆ ਹੈ। ਉਸ ਦੇ ਅੰਦਰ ਗੁਣਾਂ ਦਾ ਪ੍ਰਕਾਸ਼ ਪੈਦਾ ਹੋ ਜਾਂਦਾ ਹੈ। ਜਿਵੇਂ ਹਨੇਰੇ ਵਿਚ ਰੱਸੀ ਨੂੰ ਸੱਪ ਸਮਝਣ ਦਾ ਭੁਲੇਖਾ ਪੈਂਦਾ ਹੈ। ਰੱਬ ਦਾ ਭਗਤ ਮਾਇਆ ਦੇ ਹਨੇਰੇ ਵਿਚ ਨਹੀਂ ਫਸਦਾ। ਕੋਈ ਵੀ ਭੁਲੇਖਾ ਨਾਮ ਦੇ ਚਾਨਣ ਨਾਲ ਮਿਟ ਜਾਂਦਾ ਹੈ। ਉਹ ਮਨੁੱਖ ਅਨੰਦ ਰਹਿਣ ਵਾਲੇ ਪ੍ਰਭੂ ਵਿਚ ਸਦਾ ਲਈ ਹੋ ਜਾਂਦਾ ਹੈ। ਜਿਸ ਮਨੁੱਖ ਨੇ ਗੁਰਸ਼ਬਦ ਰੂਪ ਤੀਰ ਦਾ ਆਸਰਾ ਲਿਆ ਹੈ ਉਸ ਨੇ ਤੀਰ ਕਮਾਨ ਚੜ੍ਹਾਉਣ ਤੋਂ ਬਿਨਾ ਹੀ ਇਸ ਜਗਤ ਦੇ ਵਿਕਾਰਾਂ 'ਤੇ ਕਾਬੂ ਪਾ ਲਿਆ ਹੈ।
Comments
Post a Comment