ਭਗਤ ਕਬੀਰ ਦਾ ਮਾਲਕ ਪ੍ਰਭੂ ਗ਼ਰੀਬਾਂ ਨੂੰ ਪਾਲਨ ਵਾਲਾ ਹੈ
ਭਾਗ 76 ਭਗਤ ਕਬੀਰ ਦਾ ਮਾਲਕ ਪ੍ਰਭੂ ਗ਼ਰੀਬਾਂ ਨੂੰ ਪਾਲਨ ਵਾਲਾ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸ੍ਰੀ ਗੁਰੂ ਗ੍ਰੰਥ ਸਾਹਿਬ 331 ਅੰਗ 1430 ਵਿਚੋਂ ਹੈ
ਭਗਤ ਕਬੀਰ ਦਾ ਮਾਲਕ ਪ੍ਰਭੂ ਗ਼ਰੀਬਾਂ ਨੂੰ ਪਾਲਨ ਵਾਲਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
26/07/2013. 331
ਕਿਸ ਦਾ ਕੌਣ ਪੁੱਤਰ ਹੈ? ਕਿਸ ਦਾ ਕੌਣ ਕਿਉਂ ਪਿਉ ਹੈ? ਕਿਹੜਾ ਪੁੱਤਰ ਤੇ ਕਿਹੜਾ ਬਾਪ ਹੈ? ਬੰਦਾ ਕਦੇ ਬੱਚਾ ਵੀ ਹੈ ਕਦੇ ਸਿਆਣਾ ਵੀ ਹੈ। ਬੱਚਿਆਂ ਵਾਲੀਆਂ ਕਦੇ ਅਕਲ ਦੀਆਂ ਗੱਲਾਂ ਕਰਦਾ ਹੈ। ਕੌਣ ਮਰਦਾ ਹੈ ਕੌਣ ਦੁੱਖ ਭੋਗਦਾ ਹੈ। ਕੌਣ ਇਸ ਮੌਤ ਦੇ ਕਾਰਨ ਦੁੱਖ ਭੋਗਦਾ ਹੈ? ਰੱਬ ਨੇ ਦੁਨੀਆ ਦੇ ਬੰਦਿਆਂ ਨੂੰ ਦੁਨੀਆ ਦੀਆਂ ਵਸਤਾਂ ਮੋਹ ਪਿਆਰ ਦਾ ਲਾਲਚ ਦੀ ਠੱਗੀ ਲੱਗਾ ਦਿੱਤਾ ਹੈ। ਮੇਰੀ ਮਾਂ, ਮੈਂ ਪ੍ਰਭੂ ਤੋਂ ਵਿੱਛੜ ਕੇ ਕਿਵੇਂ ਜੀਵਾਂ, ਜਿਉਂ ਹੀ ਨਹੀਂ ਸਕਦਾ। ਕੋਣ ਕੋਈ ਨਰ ਹੈ? ਕੌਣ ਕੋਈ ਮਾਦਾ ਹੈ? ਕੌਣ ਔਰਤ ਦਾ ਕੋਈ ਖ਼ਸਮ ਹੈ? ਕਿਸ ਖ਼ਸਮ ਦੀ ਕੋਈ ਔਰਤ ਹੈ? ਮਨੁੱਖਾ ਸਰੀਰ ਨਾਲ ਰੱਬੀ ਗੁਰਬਾਣੀ ਦੇ ਤੱਤ ਗੁਣ ਨੂੰ ਸਮਝਿਆ ਜਾ ਸਕਦੀ ਹੈ। ਕਬੀਰ ਜੀ ਆਖਦੇ ਹਨ, ਦੁਨੀਆ ਦੇ ਮੋਹ, ਪਿਆਰ, ਵਿਕਾਰ ਕੰਮਾਂ ਦੇ ਲਾਲਚ ਵਿੱਚ ਪਾਉਣ ਵਾਲੇ ਪ੍ਰਭੂ ਠੱਗ ‘ਤੇ ਮੋਹਿਤ ਹੋ ਕੇ ਰੱਬ ਨਾਲ ਮਨ ਲੱਗ ਗਿਆ ਹੈ। ਇੱਕ-ਮਿੱਕ ਹੋ ਕੇ ਭਰੋਸਾ ਹੋ ਗਿਆ ਹੈ। ਦੁਨੀਆ ਦੇ ਮੋਹ, ਪਿਆਰ, ਲਾਲਚ ਮੁੱਕ ਗਿਆ ਹੈ। ਵਿਕਾਰ ਕੰਮਾਂ ਦੀ ਠੱਗੀ ਮੁੱਕ ਗਈ, ਠੱਗੀ ਪੈਦਾ ਕਰਨ ਵਾਲੇ ਰੱਬ ਠੱਗ ਨਾਲ ਸਾਂਝ ਪਾ ਲਈ ਹੈ। ਹੁਣ ਮੈਨੂੰ ਗੁਣਾਂ ਗਿਆਨ ਵਾਲੇ ਬਾਦਸ਼ਾਹ ਪ੍ਰਭੂ ਜੀ ਮਦਦਗਾਰ ਮਿਲ ਗਏ ਹਨ। ਮੈਂ ਜਨਮ ਮਰਨ ਦੀ ਜੂਨ ਦਾ ਡਰ ਚੱਕ ਕੇ ਸਭ ਤੋਂ ਉੱਚੀ ਪਦਵੀ ਹਾਸਲ ਕਰ ਲਈ ਹੈ। ਮੈਨੂੰ ਪ੍ਰਭੂ ਨੂੰ ਯਾਦ ਕਰਨ ਵਾਲੇ ਸਾਧੂ ਭਗਤਾਂ ਵਿਚ ਰਲਾ ਦਿੱਤਾ ਹੈ। ਪੰਜ ਵੈਰੀਆਂ ਕਾਮ, ਕਰੋਧ, ਲੋਭ, ਮੋਹ ਹੰਕਾਰ ਤੋਂ ਮੈਨੂੰ ਬਚਾ ਲਿਆ ਹੈ। ਜੀਭ ਨਾਲ ਉਸ ਰੱਬ ਦਾ ਅਮਰ ਕਰਨ ਵਾਲਾ ਨਾਮ ਜਪੀਏ। ਜਿਸ ਦੀ ਕੀਮਤ ਨਹੀਂ ਦੇ ਸਕਦੇ ਬੇਅੰਤ ਕੀਮਤੀ ਆਪਣਾ ਨੌਕਰ ਮੈਨੂੰ ਬਣਾ ਲਿਆ ਹੈ। ਸਤਿਗੁਰੂ ਨੇ ਬੜੀ ਮਿਹਰਬਾਨੀ ਕੀਤੀ ਹੈ। ਸੰਸਾਰ ਦੇ ਸਮੁੰਦਰ ਕਾਮ, ਕਰੋਧ, ਲੋਭ, ਮੋਹ ਹੰਕਾਰ ਵਿਚੋਂ ਕੱਢ ਲਿਆ ਹੈ। ਸੋਹਣੇ ਚਰਨਾਂ ਭਾਵ ਪ੍ਰਭੂ ਦੇ ਕੋਲ ਰਹਿਣ ਦਾ ਪਿਆਰ ਬਣ ਗਿਆ ਹੈ। ਪ੍ਰਭੂ ਗੋਬਿੰਦ ਹਰ ਵੇਲੇ ਚਿੱਤ ਵਿਚ ਵੱਸ ਰਿਹਾ ਹੈ। ਧੰਨ ਮੋਹ ਦੇ ਲਾਲਚ ਵਾਲੀ ਅੱਗ ਮਿਟ ਗਈ ਹੈ। ਮਨ ਵਿਚ ਸੰਤੋਖ ਆ ਗਿਆ ਹੈ ਪ੍ਰਭੂ ਦਾ ਆਸਰਾ ਹੈ। ਪਾਣੀ, ਧਰਤੀ ਹਰ ਥਾਂ ਪ੍ਰਭੂ ਮਾਲਕ ਵੱਸ ਕੇ ਕੰਮ ਪੂਰੇ ਕਰ ਰਿਹਾ ਹੈ। ਮੈਂ ਜਿੱਧਰ ਤੱਕਦਾ ਹਾਂ, ਉੱਧਰ ਘੱਟ ਘੱਟ ਦੀ ਮਨ ਦੀ ਜਾਣਨ ਵਾਲਾ ਪ੍ਰਭੂ ਹੀ ਦਿਸਦਾ ਹੈ। ਪ੍ਰਭੂ ਨੇ ਆਪ ਹੀ ਆਪਣੀ ਪਿਆਰ ਦੀ ਲਗਨ ਹਿਰਦੇ ਵਿਚ ਪੱਕੀ ਕੀਤੀ ਹੈ। ਭਾਈ ਵੀਰੋ ਮੈਨੂੰ ਤਾਂ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲਿਖਿਆ ਮਿਲ ਪਿਆ ਹੈ। ਜਿਸ ਬੰਦੇ ਉੱਤੇ ਮਿਹਰ ਕਰਦਾ ਹੈ। ਉਸ ਲਈ ਰੱਬ ਸੋਹਣਾ ਸਬੱਬ ਬਣ ਕੇ ਭਾਗ ਜਾਗ ਪਏ ਹਨ। ਭਗਤ ਕਬੀਰ ਦਾ ਮਾਲਕ ਪ੍ਰਭੂ ਗ਼ਰੀਬਾਂ ਨੂੰ ਪਾਲਨ ਵਾਲਾ ਹੈ। ਪਾਣੀ ਵਿਚ ਗੰਦ ਹੈ, ਧਰਤੀ ਉੱਤੇ ਗੰਦ ਹੈ, ਹਰ ਥਾਂ ਗੰਦ ਹੈ। ਹਰ ਥਾਂ ਭਿੱਟਿਆ ਹੋਇਆ ਹੈ। ਜੀਵ ਦੇ ਜੰਮਣ ਤੇ ਗੰਦ ਪੈ ਜਾਂਦਾ ਹੈ। ਮਰਨ ਤੇ ਭੀ ਗੰਦ ਆਉਂਦਾ ਹੈ। ਇਸ ਗੰਦ ਦੇ ਭਰਮ ਵਿਚ ਦੁਨੀਆ ਖ਼ੁਆਰ ਹੋ ਰਹੀ ਹੈ। ਸੂਤਕ-ਬੱਚਾ ਜੰਮਣ ਵਾਲੀ ਔਰਤ ਨੂੰ ਸਾਫ਼ ਨਹੀਂ ਸਮਝਿਆ ਜਾਂਦਾ। ਬਹੁਤੇ ਘਰਾਂ ਵਿਚ ਬੱਚਾ ਜੰਮਣ ਪਿੱਛੋਂ ਤਾਂ 13, 40 ਦਿਨ ਉਹ ਘਰ, ਔਰਤ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ। ਕਈ 13 ਦਿਨਾਂ ਵਾਸਤੇ, ਉਸ ਘਰ ਵਿਚ ਰੋਟੀ ਨਹੀਂ ਖਾਂਦੇ । ਇਸੇ ਤਰ੍ਹਾਂ ਕਿਸੇ ਪ੍ਰਾਣੀ ਦੇ ਮਰਨ ਤੇ 'ਕਿਰਿਆ-ਕਰਮ' ਦੇ ਦਿਨ ਤਕ ਉਹ ਘਰ ਅਪਵਿੱਤਰ ਰਹਿੰਦਾ ਹੈ। ਪੰਡਿਤ ਹਰ ਥਾਂ ਗੰਦ ਪੈ ਰਿਹਾ ਹੈ ਸੁੱਚਾ ਕੌਣ ਹੋ ਸਕਦਾ ਹੈ? ਮੇਰੇ ਸੱਜਣ ਇਸ ਅਕਲ ਵਾਲੀਆਂ ਗੱਲਾ ਨੂੰ ਬਿਚਾਰੀਏ। ਅੱਖੀਂ ਦਿਸਦੇ ਜੀਵ ਜੰਮਦੇ ਮਰਦੇ ਹਨ। ਅੱਖਾਂ ਰਾਹੀ ਗੰਦ ਦੇਖਦੇ ਹਾਂ। ਸਾਡੇ ਬੋਲਣ ਚੱਲਣ ਹਰਕਤਾਂ ਨਾਲ ਕਈ ਸੂਖਮ ਜੀਵ ਮਰ ਰਹੇ ਹਨ। ਬੋਲਣ ਰਾਹੀ ਗੰਦ ਬੋਲਦੇ ਹਾਂ। ਕੰਨਾਂ ਰਾਹੀ ਗੰਦ ਸੁਣਦੇ ਹਾਂ। ਸਬ ਅਪਵਿੱਤਰ ਹਨ। ਉੱਠਦਿਆਂ ਬੈਠਦਿਆਂ ਹਰ ਵੇਲੇ ਗੰਦ ਪੈ ਰਿਹਾ ਹੈ। ਰਸੋਈ ਵਿਚ ਵੀ ਗੰਦ ਹੈ। ਹਰੇਕ ਬੰਦਾ ਗੰਦ ਦੇ ਭਰਮਾਂ ਵਿਚ ਫਸਣ ਦਾ ਹੀ ਢੰਗ ਜਾਣਦਾ ਹੈ। ਇਸ ਵਿਚੋਂ ਬਚਣ ਦੀ ਸਮਝ ਕਿਸੇ ਵਿਰਲੇ ਨੂੰ ਹੈ। ਭਗਤ ਕਬੀਰ ਕਹਿੰਦੇ ਹਨ, ਜੋ ਬੰਦਾ ਆਪਣੇ ਹਿਰਦੇ ਵਿਚ ਪ੍ਰਭੂ ਨੂੰ ਯਾਦ ਕਰਦਾ ਹੈ, ਉਨ੍ਹਾਂ ਨੂੰ ਕੋਈ ਵੀ ਚੀਜ਼ ਭਿੱਟ, ਸੂਕ, ਨਫ਼ਰਤ, ਗੰਦੀ ਨਹੀਂ ਲੱਗਦੀ। ਮਨ ਵਿੱਚ ਚੱਲਦੇ ਬਿਚਾਰ ਝਗੜਾ ਪ੍ਰਭੂ ਦੂਰ ਕਰ ਦਿਉ। ਇਹ ਸ਼ੱਕ ਮੈਨੂੰ ਤੇਰੇ ਚਰਨਾਂ ਵਿਚ ਜੁੜਨ ਨਹੀਂ ਦੇਵੇਗਾ। ਜੇ ਪ੍ਰਭੂ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ। ਜੇ ਆਪਣੇ ਕੋਲ ਰੱਖ ਕੇ ਭਲਾ ਕਰਨਾ ਚਾਹੁੰਦਾ ਹੈ। ਇਹ ਮਨ ਤਕੜਾ ਹੈ ਜਾਂ ਇਸ ਤੋਂ ਵਧੀਕ ਬਲਵਾਨ ਉਹ ਪ੍ਰਭੂ ਹੈ। ਜਿਸ ਨਾਲ ਮਨ ਮੰਨਿਆ ਹੈ। ਕੀ ਜਿਸ ਨਾਲ ਮਨ ਪਿਆਰ ਕਰਦਾ ਹੈ? ਪ੍ਰਮਾਤਮਾ ਵੱਡਾ ਹੈ, ਜਾਂ ਕੀ ਉਸ ਤੋਂ ਵਧ ਸਤਿਕਾਰ-ਜੋਗ ਹੈ? ਜਿਸ ਨੇ ਪ੍ਰਮਾਤਮਾ ਨੂੰ ਪਛਾਣ ਲਿਆ ਹੈ। ਬ੍ਰਹਮਾ ਦੇਵਤਾ ਤਾਕਤ ਵਾਲਾ ਹੈ, ਜਾਂ ਕੀ ਉਸ ਤੋਂ ਵਧ ਉਹ ਪ੍ਰਭੂ ਵੱਡਾ ਹੈ? ਜਿਸ ਦਾ ਬ੍ਰਹਮਾ ਪੈਦਾ ਕੀਤਾ ਹੋਇਆ ਹੈ। ਰੱਬ ਦਾ ਨਾਮ ਵੱਡਾ ਹੈ। ਕੀ ਵੇਦ ਧਰਮ ਪੁਸਤਕਾਂ ਦਾ ਗਿਆਨ ਵੱਡਾ ਹੈ ਜਾਂ ਉਹ ਰੱਬ ਜਿਸ ਤੋਂ ਗਿਆਨ ਮਿਲਿਆ ਹੈ?ਭਗਤ ਕਬੀਰ ਕਹਿ ਰਹੇ ਹਨ, ਮੇਰਾ ਮਨ ਉਦਾਸ ਹੈ। ਤੀਰਥ ਧਰਮ ਸਥਾਨ ਵੱਡਾ ਹੈ ਜਾਂ ਕੀ ਪ੍ਰਭੂ ਦਾ ਭਗਤ ਵੱਧ ਪੂਜਣ-ਜੋਗ ਹੈ, ਜਿਸ ਦਾ ਸਦਕਾ ਉਹ ਤੀਰਥ ਬਣਿਆ? ਵੀਰੋ ਵੇਖ, ਜਦੋਂ ਗਿਆਨ ਦੀ ਹਨੇਰੀ ਆਈ ਹੈ, ਭਰਮ-ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ। ਧੰਨ ਦੇ ਆਸਰੇ ਖੜ੍ਹਾ ਇਹ ਵਿਕਾਰ ਕੰਮਾਂ ਛੱਪਰ ਗਿਆਨ ਦੀ ਹਨੇਰੀ ਦੇ ਅੱਗੇ ਟਿਕਿਆ ਨਹੀਂ ਰਹਿ ਸਕਦਾ। ਭਰਮਾਂ-ਵਹਿਮਾਂ ਵਿਚ ਡੋਲਦੇ ਮਨ ਦੇ ਝੂਠੇ ਪਿਆਰ ਦਾ ਆਸਰਾ ਡਿਗ ਪੈਂਦਾ ਹੈ। ਲਾਲਚ ਦਾ ਛੱਪਰ ਟੁੱਟ ਜਾਣ ਕਰਕੇ ਡਿੱਗ ਪੈਂਦਾ ਹੈ। ਇਸ ਕੁਚੱਜੀ ਮੱਤ ਦਾ ਭਾਂਡਾ ਭੱਜ ਜਾਂਦਾ ਹੈ।
Comments
Post a Comment