ਭਾਗ 73 ਕਬੀਰ ਜੀ ਕਹਿ ਰਹੇ ਹਨ, ਮੈਂ ਇੱਕ ਅਜੀਬ ਨਜ਼ਾਰਾ ਦੇਖਿਆ ਹੈ
ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 328 of 1430
Siri Guru Sranth Sahib 328 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ satwinder_7@hotmail.com 
20/07/2013. 328 

ਮੈਂ ਇੱਕ ਅਜੀਬ ਨਜ਼ਾਰਾ ਦੇਖਿਆ ਹੈ। ਭਾਈ ਜਿਸ ਬੰਦੇ ਦਾ ਪ੍ਰਭੂ ਆਪ ਮਾਲਕ ਹੈ। ਮੁਕਤੀ ਨੂੰ ਅਨੇਕਾਂ ਬਾਰ ਕਿਉਂ ਪੁਕਾਰਦਾ, ਲੱਭਦਾ ਹੈ? ਉਸ ਅੱਗੇ ਮੁਕਤੀ ਆਪਣਾ ਆਪ ਅਨੇਕਾਂ ਵਾਰੀ ਭੇਟ ਕਰਦੀ ਹੈ। ਬੰਦਾ ਸਾਰੀਆਂ ਬੇਅੰਤ ਇੱਛਾ ਛੱਡ ਕੇ ਆਪਣਾ ਪਨ ਤਿਆਗ ਦਿੰਦਾ ਹੈ। ਹੁਣ ਕਹਿੰਦਾ ਹਾਂ, ਭਗਵਾਨ ਜੀ ਜਿਸ ਮਨੁੱਖ ਨੂੰ ਤੇਰਾ ਆਸਰਾ ਹੈ। ਤਾਂ ਹੁਣ ਕਿਸੇ ਦਾ ਅਹਿਸਾਨ ਮੰਨਣ ਦੀ ਲੋੜ ਨਹੀਂ ਹੈ। ਜਿਸ ਪ੍ਰਭੂ ਦੇ ਆਸਰੇ ਤਿੰਨੇ ਭਵਨਾਂ ਦੀ ਦੁਨੀਆ ਹੈ। ਉਹ ਤੇਰੀ ਪਾਲਨਾ ਕਿਉਂ ਨਾ ਕਰੇਗਾ? ਕਬੀਰ ਜੀ ਕਹਿ ਰਹੇ ਹਨ, ਅਕਲ ਨਾਲ ਇੱਕ ਸੋਚ ਸੋਚ ਕੇ ਬਿਚਾਰ ਹੈ। ਜੇ ਮਾਂ ਹੀ ਜ਼ਹਿਰ ਦੇਣ ਲੱਗੇ ਪੁੱਤਰ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ। ਸਤਿ-ਸੱਚੇ ਧਰਮ ਤੋਂ ਬਗੈਰ ਕੋਈ ਜੀਵ ਬੰਦਾ ਔਰਤ ਸਤੀ-ਵਾਰੇ ਕਿਵੇਂ ਬਣ ਸਕਦੀ ਹੈ? ਪੰਡਿਤ ਮਨ ਵਿਚ ਵਿਚਾਰ ਕੇ ਵੇਖ ਲੈ। ਪ੍ਰਭੂ ਨੂੰ ਪਿਆਰ ਕੀਤੇ ਤੋਂ ਬਿਨਾ ਪ੍ਰਭੂ-ਪਤੀ ਦਾ ਪਿਆਰ ਕਿਵੇਂ ਅੱਗੇ ਵੱਧ ਸਕਦਾ ਹੈ? ਪਿਆਰ ਕਰਨ ਨਾਲ ਹੀ ਪਿਆਰ ਜਾਗਦਾ ਹੈ। ਜਦੋਂ ਤੱਕ ਮਨ ਵਿਚ ਮਾਇਆ, ਵਿਕਾਰ ਕੰਮਾਂ ਦਾ ਚਸਕਾ ਹੈ, ਉਦੋਂ ਰੱਬ ਨਾਲ ਪਿਆਰ ਨਹੀਂ ਹੋ ਸਕਦਾ। ਮਨੁੱਖ ਮਾਇਆ ਨੂੰ ਹੀ ਆਪਣੇ ਹਿਰਦੇ ਵਿਚ ਸੱਤ ਸਮਝਦਾ ਹੈ।ਉਹ ਪ੍ਰਭੂ ਨੂੰ ਸੁਪਨੇ ਵਿਚ ਵੀ ਨਹੀਂ ਮਿਲ ਸਕਦਾ। ਜੋ ਆਪਣਾ ਤਨ, ਮਨ, ਧਨ, ਘਰ ਤੇ ਸਰੀਰ ਆਪਣੇ ਪ੍ਰਭੂ ਪਤੀ ਦੇ ਹਵਾਲੇ ਕਰ ਦਿੰਦੇ ਹਨ। ਕਬੀਰ ਜੀ ਕਹਿ ਰਹੇ ਹਨ, ਉਹੀ ਪ੍ਰਭੂ ਪਤੀ ਵਾਲੀ ਹੈ। ਸਾਰਾ ਜਹਾਨ ਹੀ ਧੰਨ ਦੇ ਲਾਲਚ ਨਾਲ ਲੱਗਾ ਹੋਇਆ ਹੈ। ਜ਼ਹਿਰ ਮਾਇਆ ਨੇ ਪਰਿਵਾਰ, ਸਾਰੇ ਹੀ ਜੀਵਾਂ ਦੇ ਸਰੀਰ ਡੋਬ ਦਿੱਤਾ ਹੈ। ਬੰਦੇ ਤੂੰ ਆਪਣੀ ਜ਼ਿੰਦਗੀ ਦੀ ਬੇੜੀ ਕਿਉਂ ਪਾਣੀ ਬਿਨਾਂ ਰੜੇ ਥਾਂ ਤੇ ਡੋਬ ਲਈ ਹੈ? ਤੂੰ ਪ੍ਰਭੂ ਨਾਲੋਂ ਪ੍ਰੀਤ ਤੋੜ ਕੇ ਜ਼ਹਿਰ ਮਾਇਆ ਨਾਲ ਲਾਲਚ ਕਰ ਬੈਠਾ ਹੈਂ। ਦੇਵਤੇ ਬੰਦਿਆਂ ਵਿਚ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਲੱਗੀ ਨਾਲ ਸੜ ਰਹੇ ਹਨ। ਪਾਣੀ ਨੇੜੇ ਹੀ ਹੈ, ਬੇਸਮਝ ਉੱਦਮ ਕਰ ਕੇ ਪੀਂਦਾ ਨਹੀਂ ਹੈ, ਉੱਦਮ ਕਰ ਕੇ ਪੀਂਦਾ ਨਹੀਂ ਹੈ ਇਸ ਅੱਗ ਨੂੰ ਸ਼ਾਂਤ ਕਰਨ ਲਈ, ਰੱਬੀ ਬਾਣੀ ਦਾ ਨਾਮ ਪੀਣ ਨੂੰ ਹੈ। ਕਬੀਰ ਜੀ ਕਹਿ ਰਹੇ ਹਨ ਰੱਬ ਨੂੰ ਕਰਦਿਆਂ ਕਰਦਿਆਂ ਪਾਣੀ ਹਿਰਦੇ ਵਿਚ ਹਾਜ਼ਰ ਹੁੰਦਾ ਹੈ। ਕਬੀਰ ਜੀ ਕਹਿ ਰਹੇ ਹਨ, ਰੱਬੀ ਬਾਣੀ ਦਾ ਨਾਮ ਪਵਿੱਤਰ ਹੈ। ਜਿਸ ਪਰਿਵਾਰ-ਸਰੀਰ ਵਿਚ ਗਿਆਨ ਦੀ ਵਿਚਾਰ ਕਰਨ ਵਾਲਾ ਪੁੱਤਰ-ਮਨ ਨਹੀਂ ਜੰਮਿਆ ਹੈ। ਉਸ ਦੀ ਮਾਂ ਵਿਧਵਾ ਕਿਉਂ ਨਾ ਹੋ ਗਈ? ਜਿਸ ਬੰਦੇ ਰੱਬ ਦੀ ਬੰਦਗੀ ਨਹੀਂ ਕੀਤੀ। ਜਨਮ ਲੈ ਕੇ, ਕਿਉਂ ਬਚ ਰਿਹਾ? ਬੰਦਗੀ ਤੋਂ ਸੱਖਣਾ ਜਗਤ ਵਿਚ ਪਾਪੀ ਹੈ। ਕਈ ਗਰਭ ਆਏ ਗਏ ਹਨ, ਇਹ ਬੰਦਗੀ-ਹੀਣ ਚੰਦਰਾ ਕਿਉਂ ਬਚ ਰਿਹਾ? ਬੰਦਗੀ ਤੋਂ ਸੱਖਣਾ ਜਗਤ ਵਿਚ ਇੱਕ ਕੋੜ੍ਹੀ ਜਿਊ ਰਿਹਾ ਹੈ। ਕਬੀਰ ਜੀ ਕਹਿ ਰਹੇ ਹਨ, ਜੋ ਬੰਦੇ ਨਾਮ ਤੋਂ ਸੱਖਣੇ ਹਨ, ਉਹ ਭਾਵੇਂ ਵੇਖਣ ਨੂੰ ਸੋਹਣੇ ਰੂਪ ਵਾਲੇ ਹਨ। ਬੰਦਾ ਪ੍ਰਭੂ ਦੇ ਨਾਮ ਤੋਂ ਬਿਨਾਂ ਕੋਝੇ ਰੂਪ ਵਾਲੇ ਬਦ-ਸ਼ਕਲ ਜਿਵੇਂ ਹੁੰਦੇ ਹਨ। ਜੋ ਬੰਦਾ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ। ਮੈ ਸਦਾ ਉਨ੍ਹਾਂ ਤੋਂ ਸਦਕੇ ਜਾਂਦਾ ਹਾਂ। ਜੋ ਰੱਬ ਦਾ ਨਾਮ ਚੇਤੇ ਕਰਦੇ ਜਪਦੇ ਹਨ।ਮੈਂ ਸਦਾ ਉਨ੍ਹਾਂ ਤੋਂ ਸਦਕੇ ਜਾਂਦਾ ਹਾਂ। ਉਹ ਪਵਿੱਤਰ ਸੁੱਧ ਹੈ, ਜੋ ਰੱਬ ਦੇ ਗੁਣ ਗਾਉਂਦਾ ਹੈ। ਉਹ ਭਰਾ ਮੇਰੇ ਮਨ-ਚਿੱਤ ਨੂੰ ਪਿਆਰਾ ਲੱਗਦਾ ਹੈ। ਜਿਹੜੇ ਵੀ ਮਨੁੱਖਾਂ ਵਿਚ ਪ੍ਰਭੂ ਹਰ ਥਾਂ ਭਰਿਆ ਹੋਇਆ ਪੂਰਾ ਹੈ। ਉਨ੍ਹਾਂ ਦੇ ਕੋਲ ਫੁੱਲ ਵਰਗੇ ਸੁਹਣੇ ਚਰਨਾਂ ਦੀ ਧੂੜ ਵਾਗ ਮੈਂ ਕੋਲ ਰਹਾਂ। ਮੈਂ ਤਾਂ ਚਰਨਾ ਦੀ ਮਿੱਟੀ ਵਰਗਾਂ ਹਾਂ, ਉਹ ਪ੍ਰਭੂ ਪਿਆਰੇ ਬਹੁਤ ਉੱਚੇ ਹਨ। ਮੈਂ ਜਾਤ ਦਾ ਜੁਲਾਹਾ ਹਾਂ, ਪਰ ਮੱਤ ਦਾ ਹੋਲੀ-ਹੋਲੀ ਧੀਰਜ ਨਾਲ ਚੱਲਣ ਵਾਲੀ ਹੈ। ਕਬੀਰ ਜੀ ਨੇ ਕਿਹਾ ਹੈ, ਹੌਲੀ-ਹੌਲੀ ਅਡੋਲਤਾ ਵਿਚ ਰਹਿ ਕੇ, ਪ੍ਰਭੂ ਦੇ ਗੁਣ ਗਾਉਂਦਾ ਹਾਂ। ਮੇਰੇ ਦਸਮ-ਦੁਆਰ ਦੀ ਭੱਠ ਵਿਚੋਂ ਸੁਆਦਲਾ ਅੰਮ੍ਰਿਤ ਵਰਸ ਰਿਹਾ ਹੈ। ਜਿਉਂ ਜਿਉਂ ਮੇਰਾ ਮਨ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ। ਇੱਕ-ਤਾਰ ਲਗਨ ਮਾਨੋ, ਅੰਮ੍ਰਿਤ ਦੀ ਧਾਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਸਰੀਰ ਮਨ ਕਾਠੀ ਤੇ ਟਿੱਕ ਗਿਆ ਹੈ। ਉਸ ਮਨੁੱਖ ਦੀ ਅਵਸਥਾ ਕਿਵੇਂ ਕਹੀ ਜਾ ਸਕਦੀ ਹੈ। ਜਿਸ ਨੇ ਗਿਆਨ ਦੇ ਵਿਚਾਰ ਦੇ ਰਾਹੀਂ ਗੁਰਬਾਣੀ ਦਾ ਰਾਮ-ਰਸ ਪੀਤਾ ਹੈ। ਉਸ ਨੂੰ ਰੱਬੀ ਨਾਮ ਵਿੱਚ ਮਸਤ ਹੋਇਆ ਹੋਇਆ ਆਖੀਦਾ ਹੈ। ਜਿਸ ਮਨੁੱਖ ਨੇ ਗਿਆਨ ਦੇ ਵਿਚਾਰ ਦੇ ਰਾਹੀਂ ਗੁਰਬਾਣੀ ਰੱਬ ਦੇ ਨਾਮ ਦਾ ਅੰਮ੍ਰਿਤ ਰਸ ਪੀਤਾ ਹੈ। ਜਦੋਂ ਸਹਿਜ ਅਵਸਥਾ ਰੱਬੀ ਬਾਣੀ ਦਾ ਰਸ ਪਿਲਾਉਣ ਵਾਲੀ ਅਕਲ ਆ ਮਿਲਦੀ ਹੈ। ਦਿਨ ਰਾਤ ਮੁੜ ਮੁੜ ਨਾਮ ਦੀ ਲਿਵ ਵਿਚ ਹੀ ਟਿਕੇ ਰਹੀਦਾ ਹੈ। ਰੱਬ ਨੂੰ ਯਾਦ ਕਰ-ਕਰ ਕੇ, ਕੇ ਜਦੋਂ ਮੈਂ ਆਪਣਾ ਮਨ ਭਗਵਾਨ ਨਾਲ ਜੋੜਿਆ ਦਿੱਤਾ ਹੈ। ਕਬੀਰ ਜੀ ਕਹਿ ਰਹੇ ਹਨ, ਮੈਂ ਇੱਕ ਅਜੀਬ ਨਜ਼ਾਰਾ ਦੇਖਿਆ ਹੈ। ਹਰੇਕ ਦੇ ਮਨ ਦੀ ਅੰਦਰਲੀ ਲਗਨ ਸਾਰੇ ਮਨ ਉੱਤੇ ਪ੍ਰਭਾਵ ਪਾ ਰੱਖਦੀ ਹੈ।

Comments

Popular Posts