ਭਾਗ 22 ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ਜ਼ਿੰਦਗੀ
ਐਸੀ ਵੀ ਹੈ
ਸਤਵਿੰਦਰ
ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥ ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥ ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥
ਉੱਪਰ ਲਿਖੀ ਬਾਣੀ ਪੜ੍ਹ ਕੇ, ਸਮਝ ਕੇ, ਕੋਈ ਸ਼ੱਕ ਨਹੀਂ ਰਹਿ ਜਾਂਦਾ। ਅਸੀਂ ਸਬ ਇੱਕੋ,
ਮਾਸ, ਹੱਡਾਂ, ਖ਼ੂਨ ਤੋਂ ਬਣੇ ਹਾਂ। ਸਾਡਾ ਸਬ ਕੁੱਝ ਇੱਕੋ ਜਿਹਾ ਹੈ। ਹੈ। ਸਾਰੇ ਰੱਬ ਦੇ ਬੰਦੇ ਹਾਂ। ਰੰਗ, ਨਸਲਾਂ ਜ਼ਰੂਰ ਅਲੱਗ ਅਲੱਗ ਹਨ। ਸਾਨੂੰ ਮਾਸ ਉਹੀ ਇੱਕੋ ਜਿਹਾ ਲੱਗਾ। ਸਾਰਿਆਂ ਦੀਆਂ
ਰਸਮਾਂ ਇੱਕੋ ਹਨ। ਜੰਮਦੇ ਹਾਂ, ਵੱਡੇ ਹੁੰਦੇ ਹਾਂ।
ਵਿਆਹ ਕਰਾ ਕੇ ਬੱਚੇ ਜੰਮਦੇ ਹਾਂ। ਅੰਤ ਮਰ ਕੇ ਮਿੱਟੀ ਵਿੱਚ ਰਲ ਜਾਂਦੇ ਹਾਂ। ਕੋਈ ਬਾਦਸ਼ਾਹ ਵੀ
ਸਦਾ ਲਈ ਨਹੀਂ ਜਿਉਂਦਾਂ। ਦੁਨੀਆ ਸਰੀਰ, ਵਸਤੂ ਕੁੱਝ ਵੀ ਆਪਣਾ
ਨਹੀਂ। ਸਾਰਾ ਕੁੱਝ ਕੁਦਰਤ ਦੀ ਖੇਡ ਹੈ। ਉਸੇ ਰੱਬ ਨੂੰ ਪਿਆਰ ਕਰੀਏ। ਬੰਦਿਆਂ ਤੋਂ ਡਰਨਾ ਛੱਡ ਕੇ
ਆਜ਼ਾਦ ਹੋ ਕੇ ਜਿਉਣਾਂ ਸਿੱਖੀਏ। ਰੱਬ ਨੂੰ ਦੋਸਤ ਬਣਾਉਣ ਦੀ ਜਗ੍ਹਾ ਅਸੀਂ, ਬੰਦਿਆਂ ਨੂੰ ਆਪਣਾ ਖ਼ਸਮ ਸਮਝਦੇ ਹਾਂ। ਤਾਹੀਂ ਇੱਕ ਦੂਜੇ ਵਿੱਚ ਉਲਝ ਕੇ ਰਹਿ ਜਾਂਦੇ
ਹਾਂ। ਆਜ਼ਾਦ ਹੋ ਕੇ ਸੋਚੀਏ। ਕਿਸੇ ਦੇ ਵੀ ਗ਼ੁਲਾਮ ਨਾਂ ਹੋਈਏ। ਬੰਦਾ ਕੋਈ ਵੀ ਮਾੜਾ ਨਹੀਂ ਹੈ।
ਜਦੋਂ ਬੰਦਾ ਆਪਣਾ ਹੀ ਭਲਾ ਸੋਚਣ ਲੱਗ ਜਾਵੇ। ਤਾਂ ਜਨਤਾ ਲਈ ਖ਼ਤਰਨਾਕ ਬਣ ਜਾਂਦਾ ਹੈ। ਜੋ ਸਾਰਿਆਂ
ਲਈ ਚਿੰਤਤ ਹੈ। ਉਸ ਨੂੰ ਲੋਕ ਸੇਵਕ ਕਹਿੰਦੇ ਹਨ। ਲੋਕਾਂ ਦੀ ਸੇਵਾ ਲਈ ਜੀਵਨ ਲਾ ਦੇਈਏ। ਜਾਤ
ਧਰਮਾਂ ਤੋਂ ਉੱਪਰ ਉੱਠ ਕੇ, ਹਰ ਬੰਦੇ ਨਾਲ
ਸਾਂਝਾਂ ਵਧਾਈਏ। ਜਿਵੇਂ ਸਕੂਲ ਦੀ ਕਲਾਸ ਵਿੱਚ ਅਸੀਂ ਸਾਰੇ ਦੋਸਤ ਹੁੰਦੇ ਹਾਂ। ਰਲ ਕੇ ਬੈਠਦੇ
ਹਾਂ। ਸਮਾਜ ਵਿੱਚ ਹੀ ਇਹੀ ਸ਼ਾਂਤੀ ਬਣਾਈ ਰੱਖੀਏ। ਇੱਕ ਦੂਜੇ ਨੂੰ ਨਫ਼ਰਤ ਨਹੀਂ ਸਤਿਕਾਰ ਕਰਾਈਏ। ਕਈ
ਵਾਰ ਇਨ੍ਹੀਂ ਨਫ਼ਰਤ ਫੈਲ ਜਾਂਦੀ ਹੈ। ਕਿ ਬੰਦਾ ਬੰਦੇ ਨੂੰ ਜਾਤ-ਧਰਮ ਦੇ ਨਾਮ ਥੱਲੇ ਮਾਰੀ ਜਾਂਦਾ
ਹੈ। ਅਸੀਂ ਬੰਦਿਆਂ ਦੀ ਤਾਂ ਰੱਖਿਆ ਨਹੀਂ ਕਰ ਸਕਦੇ। ਪਸ਼ੂਆਂ ਦੇ ਮਾਸ ਨੂੰ ਲੈ ਕੇ ਝਗੜੇ ਕਰਦੇ
ਹਾਂ। ਸਭ ਵਿੱਚ ਰੱਬ ਨੂੰ ਦੇਖੀਏ। ਸਾਰੇ ਬੰਦੇ ਇੱਕੋ ਜਿਹੇ ਹੁੰਦੇ ਹਨ। ਚਮੜੀ ਦੇ ਰੰਗ ਵਿੱਚ ਫ਼ਰਕ
ਜ਼ਰੂਰ ਹੁੰਦਾ ਹੈ। ਲਹੂ, ਹੱਡ, ਮਾਸ, ਪਿੰਜਰ ਬਾਕੀ ਸਾਰਾ ਕੁੱਝ ਇੱਕੋ ਹੀ ਹੈ। ਘੱਟ ਵੱਧ ਜ਼ਰੂਰ ਹੋ
ਸਕਦਾ ਹੈ। ਪਿਛਲੇ ਕਰਮਾਂ ਦੇ ਮੁਤਾਬਿਕ ਬੋਲ਼ਾ ਅੰਨ੍ਹਾ ਹੋਰ ਸਰੀਰਕ ਅੰਗਾਂ ਵਿੱਚ ਕਮੀ ਹੋ ਸਕਦੀ
ਹੈ। ਬੰਦੇ ਨੇ ਕੰਮਾਂ ਦੀ ਵੰਡ ਕਰਕੇ ਖੇਤੀ ਕਰਨ ਵਾਲੇ ਨੂੰ ਕਿਸਾਨ ਕਹਿਣ ਲੱਗ ਗਏ। ਜੁੱਤੀਆਂ ਗੰਢਣ
ਵਾਲੇ ਨੂੰ ਚੰਮ ਦਾ ਕੰਮ ਕਰਨ ਕਰਕੇ ਉਹੀ ਨਾਮ ਰੱਖ ਦਿੱਤਾ। ਕਈ ਕੱਟੜ ਆਗੂਆਂ ਨੇ ਇਨ੍ਹਾਂ ਤੇ ਪੱਕੀ
ਮੋਹਰ ਲਾ ਕੇ ਜਾਤਾਂ ਬਣਾ ਦਿੱਤੀਆਂ। ਜਾਤਾਂ ਨਾਲ ਹੀ ਧਰਮ ਬਣ ਗਏ। ਹਰ ਕੋਈ ਇਹੀ ਸੋਚਦਾ ਹੈ। ਮੈਂ
ਹੀ ਉੱਚਾ ਸੁੱਚਾ ਹਾਂ। ਮੇਰਾ ਹੀ ਧਰਮ ਦੂਜਿਆਂ ਨਾਲੋਂ ਵਧੀਆਂ ਹੈ। ਰਸਤੇ ਭਾਵੇਂ ਅਲੱਗ ਅਲੱਗ ਹਨ।
ਸਾਰੇ ਰੱਬ ਦੇ ਦਰ ਨੂੰ ਜਾਂਦੇ ਹਨ। ਇੱਕ ਮੰਜ਼ਲ ਹੈ। ਜਦੋਂ ਕਿ ਸਾਰੇ ਧਰਮ ਇੱਕ ਰੱਬ ਨੂੰ ਮੰਨਦੇ।
ਇੱਕ ਸ਼ਕਤੀ ਨੂੰ ਸਵੀਕਾਰਦੇ ਹਨ। ਸੱਚ, ਇਮਾਨਦਾਰੀ ਦਾ ਜੀਵਨ
ਜਿਉਣ ਨੂੰ ਕਹਿੰਦੇ ਹਨ। ਧੋਖਾ ਨਾਂ ਦੇਣ ਤੇ ਹਰਾਮ ਦਾ ਨਾਂ ਖਾਣ ਤੋਂ ਵਰਜਦੇ ਹਨ। ਪਰ ਜੋ ਧਾਰਮਿਕ
ਆਗੂ ਹਨ। ਆਪ ਕੁੱਝ ਹੋਰ ਕਰਦੇ ਹਨ। ਹੋਰਾਂ ਤੋਂ ਕੁੱਝ ਹੋਰ ਹੀ ਕਰਾਉਂਦੇ ਹਨ। ਹਰ ਧਰਮੀ ਦੂਜੇ ਨੂੰ
ਨੀਵਾਂ ਦਿਖਾਉਂਦਾ ਹੈ। ਪਰ ਅਸੀਂ ਇੱਕ ਬਰਾਬਰ ਹਾਂ। ਸਾਰੇ ਰੱਬ ਦੇ ਬੰਦੇ ਹਾਂ। ਸਾਰੇ ਬੋਲ, ਸੋਚ, ਕੰਮ ਕਰ ਸਕਦੇ ਹਾਂ। ਕੋਈ ਵੱਡਾ, ਛੋਟਾਂ, ਊਚਾਂ ਨੀਵਾਂ ਨਹੀਂ ਹੈ। ਸ਼ਰਾਰਤੀ ਧਰਮ ਦੇ ਨਾਮ ਤੇ ਵੰਡੀਆਂ
ਪਾਉਂਦੇ ਹਨ। ਕੋਈ ਧਰਮ ਗ੍ਰੰਥ ਜਾਤ-ਪਾਤ ਉੱਤੇ ਬੰਦੇ ਮਾਰਨ ਨੂੰ ਨਹੀਂ ਕਹਿੰਦਾ। ਹਰ ਧਰਮ ਪਿਆਰ
ਸਿਖਾਉਂਦਾ ਹੈ। ਜਿਵੇਂ ਅਸੀਂ ਇੱਕ ਹੀ ਸਮਾਜ ਵਿੱਚ ਰਹਿੰਦੇ ਹਾਂ। ਸਾਡੇ ਸਾਰਿਆਂ ਦੇ ਤਿਉਹਾਰ
ਸਾਂਝੇ ਹਨ। ਵਿਆਹ ਸ਼ਾਦੀਆਂ ਦੀ ਆਪਸ ਵਿੱਚ ਸਾਂਝ ਹੈ। ਧਾਰਮਿਕ ਸਥਾਨ ਸਾਂਝੇ ਹਨ। ਸਿੱਖ ਧਰਮ ਇੱਕ
ਅਨੋਖਾ ਧਰਮ ਬਣਦਾ ਜਾ ਰਿਹਾ ਹੈ। ਇਹ ਸਿੱਖ ਸਮਝਦੇ ਹਨ। ਇਕੱਲੇ ਸਾਡੇ ਹੀ ਗੁਰਦੁਆਰੇ ਸਾਹਿਬ
ਪਵਿੱਤਰ ਧਾਰਮਿਕ ਸਥਾਨ ਹਨ। ਇਨ੍ਹਾਂ ਵਰਗਾਂ ਕੋਈ ਹੋ ਵੀ ਨਹੀਂ ਸਕਦਾ। ਸਗੋਂ ਇਹ ਵੀ ਆਪਸ ਵਿੱਚ
ਵੰਡੇ ਗਏ ਹਨ। ਕੋਈ ਆਪ ਨੂੰ ਜੱਟ ਸਿੱਖ, ਮਜ਼੍ਹਬੀ ਸਿੱਖ, ਰਵਿਦਾਸੀਏ ਸਿੱਖ, ਰਾਮ ਗੜੀਏ ਸਿੱਖ
ਕਹਾਉਂਦਾ ਹੈ। ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਮੰਨਦੇ ਹਨ। ਉਸ ਵਿੱਚ ਐਸਾ ਕੁੱਝ
ਨਹੀਂ ਲਿਖਿਆ। ਕਿਹੜਾ ਬੰਦਾ ਨੀਚ ਹੈ? ਕਿਹੜੀ ਜਾਤ ਊਚ ਹੈ? ਸ਼ਰੇਆਮ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭੀਖ ਇਕੱਠੀ ਕਰਨ ਨੂੰ ਅਲੱਗ ਅਲੱਗ ਬਿਜ਼ਨਸ ਖ਼ੋਲ
ਲਏ ਹਨ। ਲੋਕ ਉਸ ਨੂੰ ਪੈਸੇ ਡਾਲਰ ਡਾਲਰ ਦਿੰਦੇ ਹਨ।
ਕੀ ਦੂਜੇ ਧਰਮਾਂ ਤੇ ਬੰਦਿਆਂ ਨਾਲ ਮਿਲ ਵਰਤਣ ਛੱਡ ਦੇਣਾ ਚਾਹੀਦਾ ਹੈ? ਕੀ ਹੋਰ ਲੋਕਾਂ ਤੋਂ ਸੰਨਿਆਸ ਲੈ ਲੈਣਾ
ਚਾਹੀਦਾ ਹੈ? ਮੇਰੇ ਦੋ
ਗੁਆਂਢੀ ਮੁਸਲਮਾਨ ਹਨ। ਤਿੰਨ ਚਾਰ ਘਰ ਹਿੰਦੂਆਂ ਦੇ ਹਨ। ਕੀ ਅੰਦਰ ਹੀ ਕੁੰਡੇ ਮਾਰ ਕੇ ਬੈਠੇ ਰਹੀਏ? ਇੱਕ ਗੋਰਾ ਹੈ। ਇੱਕ ਨੀਗਰੋ ਹੈ। ਕੀ ਉਨ੍ਹਾਂ
ਨਾਲ ਹੱਸਣਾ ਮੰਨਾਂ ਹੈ? ਕੀ
ਉਨ੍ਹਾਂ ਦੀਆਂ ਰਸਮਾਂ ਵਿੱਚ ਨਹੀਂ ਜਾਣਾ ਚਾਹੀਦਾ? ਮਹਾਰਾਜ ਦੇ ਕਿਹੜੇ ਪੰਨੇ ਤੇ ਇਹ ਲਿਖਿਆ ਹੈ? ਬਈ ਦੂਜੇ ਧਰਮਾਂ ਨਾਲ ਮਿਲ ਵਰਤਣ ਨਹੀਂ ਰੱਖਣਾ। ਗੁਰਬਾਣੀ ਤਾਂ ਮਿਲ ਕੇ ਬੈਠਣ, ਵੰਡ ਕੇ ਖਾਣ ਨੂੰ ਕਹਿੰਦੀ ਹੈ। ਸਿੱਖ ਤਾਂ
ਚਾਰ ਜਾਣੇ ਆਪਣੇ ਘਰ ਅੰਦਰ ਰਲ ਕੇ ਨਹੀਂ ਬੈਠਦੇ। ਜਦੋਂ ਘਰ ਕੋਈ ਟੱਕਰ ਮਾਰ ਨੂੰ ਨਹੀਂ ਲੱਭਦਾ।
ਆਂਢ-ਗੁਆਂਢ ਵਿਚੋਂ ਗ਼ਰੀਬ ਬੰਦਾ ਕੁੱਟ ਦਿੰਦੇ ਹਨ। ਤਾਂਹੀਂ ਗੁਰਦੁਆਰਿਆਂ ਸਾਹਿਬ ਵਿੱਚ ਰੋਜ਼ ਜੁੱਤੀ
ਖੜਕਦੀ ਹੈ। ਆਮ ਬੰਦੇ ਨੂੰ ਬੰਦਾਂ ਨਹੀਂ ਸਮਝਦੇ। ਸਿੱਖ ਹੀ ਸਿੱਖ ਨੂੰ ਦੇਖ ਕੇ ਰਾਜ਼ੀ ਨਹੀਂ। ਬੱਸ
ਚੱਲੇ ਇੱਕ ਦੂਜੇ ਨੂੰ ਹੱਡੀਆਂ ਸਣੇ ਚੱਬ ਜਾਣ। ਆਪਣੇ ਆਪ ਨੂੰ ਵੱਡੇ ਧਰਮੀ ਕਹਾਉਣ ਵਾਲੇ, ਦੂਜੇ ਨੂੰ ਨੀਵਾਂ ਦਿਖਾਉਣ ਲਈ ਪੰਥ ਵਿਚੋਂ
ਕੱਢ ਦਿੰਦੇ ਹਨ। ਕਿਹੜਾ ਪੰਥ ਹੈ? ਜੋ ਰੋਜ਼
ਆਪਸ ਵਿੱਚ ਇੱਕ ਦੂਜੇ ਦੀਆ ਪੱਗਾ ਉਤਾਰਦਾ ਹੈ। ਅੰਮ੍ਰਿਤ ਛਕਾਉਣ ਵੇਲੇ ਮੀਟ ਤੋਂ ਵਰਜਿਤ ਕੀਤਾ
ਜਾਂਦਾ ਹੈ। ਆਪ ਹਜ਼ੂਰ ਸਾਹਿਬ ਹੋਲੇ ਮਹੱਲੇ ਤੇ ਸਿੰਘ ਸਾਹਿਬਾਨ ਚੁਰਾਹੇ ਵਿੱਚ ਬੱਕਰੇ ਝਟਕਾਂ ਕੇ
ਜੀਵ ਹੱਤਿਆ ਕਰਕੇ ਖਾਂਦੇ ਹਨ। ਬੰਦਾ ਮਾਰਨ ਨੂੰ ਬਿੰਦ ਲਗਾਉਂਦੇ ਹਨ। ਤਾਹੀਂ ਦੁਨੀਆ ਭਰ ਵਿੱਚ
ਅੱਤਵਾਦੀਆਂ ਦੇ ਨਾਮ ਨਾਲ ਬਦਨਾਮ ਹੋ ਗਏ ਹਨ। ਇਹ ਉੱਚੀ ਜਾਤ ਹੈ? ਕੀ ਐਸੀ ਜਾਤ ਆਮ ਲੋਕ ਆਪਣੇ ਲਈ ਕਬੂਲ ਕਰਦੇ
ਹਨ?
ਇਨ੍ਹਾਂ ਬਾਰੇ ਆਮ
ਬੰਦਾਂ ਕੀ ਸਮਝੇਗਾ? ਸਿੱਖ
ਸੰਗਤ ਤਾਂ ਸ਼ਰਧਾ ਵਿੱਚ ਅੰਨ੍ਹੀ ਹੋਈ ਹੈ। ਇਨ੍ਹਾਂ ਦੀਆ ਊਣਤਾਈਆਂ ਤਾਂਹੀਂ ਪਰਖਣ ਦੀ ਹਿੰਮਤ ਨਹੀਂ
ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਆਪਣਾ ਆਪ, ਸਾਰਾ ਸੰਸਾਰ ਇੱਕੋ ਮਾਸ, ਖ਼ੂਨ, ਪਿੰਜਰ
ਨਾਲ ਬਣਿਆ ਹੈ। ਪੂਰੀ ਦੁਨੀਆ ਦੇ ਜੀਵਾਂ ਵਿੱਚ ਕੋਈ ਅੰਤਰ ਨਹੀਂ ਹੈ। ਧਰਮਾ ਵਾਲੇ ਕੁੱਝ ਵੰਡੀਆਂ
ਪਾਈ ਜਾਣ, ਮਾਨੁੱਖ ਕੀ ਜਾਤ ਸਬ ਏਕ ਹੈ। ਰੱਬ ਦਾ ਕੋਈ ਧਰਮ ਨਹੀਂ ਹੈ। ਰੱਬ ਹਿੰਦੂ, ਮੁਸਲਮਾਨ,
ਸਿੱਖ, ਇਸਾਈ ਕਿਸੇ ਇਕ ਜਾਤ ਦਾ ਨਹੀਂ ਹੈ। ਰੱਬ ਸਭ ਨੂੰ ਜਨਮ, ਮਰਨ ਪੂਰਾ ਸਰੀਰ ਇਕੋ ਜਿਹਾ ਦਿੰਦਾ
ਹੈ।
Comments
Post a Comment