ਪਿਆਰ ਹਰ ਸ਼ਹਿ ਤੋਂ ਬਲਵਾਨ ਹੈ ਬਣਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ
satwinder_7@hotmail.com
ਪਿਆਰ ਉੱਤੇ ਲੋਕੀ ਲਾਉਂਦੇ ਪਹਿਰੇਦਾਰੀਆ।
ਪਿਆਰ ਬਿਨ ਹੋਣੀਆਂ ਨਹੀਂ ਸਰਦਾਰੀਆਂ।
ਪਿਆਰ ਨਾਲ ਹੀ ਚੱਲਣ ਕਬੀਲਦਾਰੀਆਂ।
ਤਾਂਹੀਂ ਤਾਂ ਅੱਗੇ ਤੁਰੀਆਂ ਨੇ ਕਬੀਲਦਾਰੀਆਂ।
ਤਾਂ ਖਿੜੀਆਂ ਨੇ ਬੱਚਿਆ ਦੀਆਂ ਫੁਲਵਾੜੀਆਂ।
12 ਪੁੱਤਾਂ ਦੇ ਪਿਉ ਨੂੰ ਮਿਲੀਆਂ ਮਰਬੇਦਾਰੀਆਂ।
ਅਣਜਾਣ ਤੋਂ ਪਿਆਰਾ ਦਿਲਦਾਰ ਬਣਿਆ।
ਪਿਆਰ ਕਰਕੇ ਜੀਵਨ ਖੁਸ਼ਿਆਲ ਬਣਿਆ।
ਪਿਆਰ ਹਰ ਸ਼ਹਿ ਤੋਂ ਬਲਵਾਨ ਹੈ ਬਣਿਆ।
ਪਿਆਰ ਨਾਲ ਤਾਂ ਜੱਗ ਸੋਹਣਾਂ ਹੈ ਬਣਿਆ।
ਪਿਆਰ ਤੋਂ ਬਿੰਨਾ ਦੁਨੀਆ 'ਤੇ ਹਨੇਰ ਬਣਿਆ।
ਇੱਕ ਪਾਸੇ ਪਿਆਰ ਦੂਜੇ ਪਾਸੇ ਜੱਗ ਅੜਿਆ।
ਪਿਆਰ ਨਾਲ ਹਰ ਘ੍ਪਰ ਪਰਿਵਾਰ ਵਸਿਆਂ।
ਤਾਂਹੀ ਪਿਆਰੇ ਦਾ ਨਾਮ ਮੂੰਹ ਉੱਤੇ ਚੜ੍ਹਿਆ।
ਜੀ-ਜੀ ਕਰਕੇ ਦਿਲ ਵਿੱਚ ਪਿਆਰਾ ਵੜਿਆ।
ਸਤਵਿੰਦਰ ਨੂੰ ਨਸ਼ਾ ਤੇਰੇ ਪਿਆਰ ਦਾ ਚੜ੍ਹਿਆ।
ਸੱਤੀ ਨੇ ਪਿਆਰ ਇੱਕ ਨੂੰ ਰੱਬ ਹੀ ਹੈ ਕਰਿਆ।

Comments

Popular Posts