ਭਾਗ 21 ਹਰ ਚੀਜ਼ ਦਾ ਇਲਾਜ਼ ਘਰ ਤੇ ਸਰੀਰ ਵਿੱਚ ਹੈ। ਜ਼ਿੰਦਗੀ ਐਸੀ ਵੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com  ਜਦੋਂ ਕੋਈ ਰਸਤਾ ਨਾ ਲੱਭੇ, ਕਿਸੇ ਗੱਲ ਦਾ ਹੱਲ ਨਾ ਹੋਵੇ। ਤਾਣਾ-ਪੇਟਾ ਉਲਝ ਜਾਵੇ। ਇੱਕ ਸਿਰੇ ਤੋਂ ਸ਼ੁਰੂ ਕਰਨਾ ਪੈਂਦਾ ਹੈ। ਉਦੋਂ ਪਤਾ ਨਹੀਂ ਹੁੰਦਾ ਕਿਵੇਂ ਨਜਿੱਠਣਾ ਹੈ। ਹਨੇਰੇ ਵਿੱਚ ਹੀ ਧੁੱਸ ਦੇ ਕੇ ਤੁਰਨਾ ਪੈਂਦਾ ਹੈ। ਹੱਭ ਕੇ ਨਹੀਂ ਬੈਠਣਾ। ਤੁਰਨਾ ਹੈ, ਭਾਲ ਕਰਨੀ ਹੈ, ਹੱਲ ਕੱਢਣਾ ਹੈ। ਸੁਰਖ਼ਰੂ ਹੋਣਾ ਹੈ। ਢੰਗ ਤਰੀਕਾ ਕੋਈ ਵੀ ਹੋਵੇ। ਵਿਗੜੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਹੈ। ਤਰੀਕੇ ਆਪੋ-ਆਪਣੇ ਹਨ। ਹਾਰਨਾ ਨਹੀਂ ਹੈ। ਕੁੱਝ ਵੀ ਮੁਸ਼ਕਲ ਹੋ ਸਕਦਾ ਹੈ। ਐਸਾ ਨਹੀਂ ਹੈ, ਉਸ ਨੂੰ ਕਰ ਨਹੀਂ ਸਕਦੇ। ਜੋ ਕੰਮ ਸਭ ਤੋਂ ਔਖਾ ਹੈ। ਉਸ ਨੂੰ ਸਬ ਤੋਂ ਪਹਿਲਾਂ ਸ਼ੁਰੂ ਕਰੋ। ਥੋੜ੍ਹਾ-ਥੋੜ੍ਹਾ ਕਰ ਕੇ ਕਰਦੇ-ਕਰਦੇ ਇੱਕ ਸਮਾਂ ਐਸਾ ਆਵੇਗਾ। ਤੁਹਾਨੂੰ ਆਪਣੇ ਆਪ ਤੇ ਜ਼ਕੀਨ ਨਹੀਂ ਹੋਵੇਗਾ। ਕਿ ਮੈਂ ਇਹ ਕੰਮ ਆਪੇ ਕਰ ਲਿਆ ਹੈ। ਇੱਕ ਬੰਦੇ ਵਿੱਚ ਸਾਰੇ ਕੰਮ ਕਰਨ ਦਾ ਦਿਮਾਗ਼ ਤੇ ਸਰੀਰਕ ਸ਼ਕਤੀ ਹੈ। ਸਮਾਂ ਤਾਂ ਲੱਗੇਗਾ। ਪਰ ਸਫਲਤਾ ਜ਼ਰੂਰ ਮਿਲੇਗੀ। ਬੰਦੇ ਨੂੰ ਟੀਚਰ, ਸਿੱਖਣ ਵਾਲਾ, ਮਾਲਕ, ਨੌਕਰ ਤੇ ਹੱਥ ਕੰਮ ਕਰਨ ਵਾਲਾ ਸਹਿੱਣਸੀਲਤ ਹੋਣਾ ਚਾਹੀਦਾ ਹੈ।
ਨਸ਼ੇੜੀਆਂ ਨੂੰ ਕਿਸੇ ਨਸ਼ਾ ਛਡਾਊ ਕੇਂਦਰ ਵਿੱਚ ਛੱਡਣ ਦੀ ਲੋੜ ਨਹੀਂ ਹੈ। ਉੱਥੇ ਵੀ ਨਸ਼ੇ ਦਿੱਤੇ ਜਾਂਦੇ ਹਨ। ਘਰ ਵਿੱਚ ਹੀ ਸੰਗਲ਼ ਪਾ ਕੇ ਦਰਖ਼ਤ, ਥਮ੍ਹਲੇ ਨਾਲ ਬੰਨ੍ਹ ਲਵੋ। ਕਰਫ਼ਿਊ ਵੀ ਬੰਦੇ ਕਾਬੂ ਕਰਨ ਲਈ ਲਗਾਏ ਜਾਂਦੇ ਹਨ। ਪੰਜ, ਦਸ ਦਿਨਾਂ ਪਿੱਛੋਂ ਢਿੱਲ ਦੇ ਕੇ ਦੇਖ ਲਵੋ। ਜੇ ਨਹੀਂ ਸੁਧਰਿਆ, ਫਿਰ ਬੰਨ੍ਹ ਲਵੋ, ਉੱਥੇ ਹੀ ਜੇਲ ਵਾਂਗ ਖਾਣ-ਪੀਣ ਤੇ ਢਿੱਡ ਹੌਲਾ ਕਰਨ ਨੂੰ ਦਿਉ। ਆਵਾਰਾ ਤੇ ਪਾਲਤੂ ਕੁੱਤੇ ਨੂੰ ਸਮਾਜ ਵਿੱਚ ਰਹਿਣ ਲਈ ਐਸੇ ਹੀ ਕਾਬੂ ਕਰ ਕੇ ਸਿਖਾਇਆ ਜਾਂਦਾ ਹੈ। ਹਥਿਆਰ, ਰੰਬੇ ਨੂੰ ਤਿੱਖਾ ਨਾ ਕੀਤਾ ਤਾਂ ਖੁੰਢਾ ਕਿਸੇ ਕੰਮ ਦਾ ਨਹੀਂ ਹੈ। ਮਾਪਿਆਂ ਵਿੱਚ ਕਸਰ ਗੁਣਾਂ ਦੀ ਘਾਟ ਕਰਕੇ ਬੰਦੇ ਵਿੱਚ ਭੈੜੀਆਂ ਆਦਤਾਂ ਆਉਂਦੀਆਂ ਹਨ। ਜੇ ਮਾਪੇ ਧੀਆਂ, ਪੁੱਤਾਂ ਨਾਲ ਲਾਡੀਆਂ ਹੀ ਕਰਦੇ ਰਹੇ, ਇੰਨਾ ਦੀ ਜ਼ਿੰਦਗੀ ਲਾਡ ਹੀ ਬਣ ਕੇ ਰਹਿ ਜਾਵੇਗੀ। ਜੇ ਬੰਦੇ ਵਿੱਚ ਅਕਲ ਗੁਣ ਨਹੀਂ ਹਨ। ਬੰਦਾ ਪਸ਼ੂ ਹੈ। ਪਸ਼ੂ ਖਾਂਦੇ, ਪੀਂਦੇ, ਕਾਮ ਕਰਕੇ ਬੱਚੇ ਜੰਮਦੇ ਪਾਲਦੇ ਹਨ। ਬੰਦੇ ਨੂੰ ਬੰਦਾ ਬਣਾਉਣ ਲਈ ਘੜਨਾ ਪੈਂਦਾ ਹੈ। ਘੜਨ ਵੇਲੇ ਲੱਕੜੀ ਨੂੰ ਛਿੱਲਿਆ ਜਾਂਦਾ ਹੈ, ਤਾਂ ਸੋਹਣਾ ਫ਼ਰਨੀਚਰ ਬਣਦਾ ਹੈ। ਬੰਦੇ ਨੂੰ ਬੰਦਾ ਬਣਾਉਣ ਲਈ ਛਿੱਤਰ, ਪਿਆਰ, ਡਰ ਕੰਮ ਕਰਦੇ ਹਨ। ਬੰਦੇ ਨੂੰ ਪਰਿਵਾਰ ਵਿੱਚ ਰਹਿ ਕੇ, ਮਿਹਨਤ, ਦਿਆਂ, ਦਾਨ ਕਰਨਾ ਸਿਖਾਇਆ ਜਾਂਦਾ ਹੈ। ਕਿਸੇ ਇੱਕ ਦੀ ਵੀ ਕਸਰ ਰਹਿ ਗਈ। ਬੰਦਾ ਜਾਨਵਰ ਬਣ ਜਾਂਦਾ ਹੈ।

ਹਰ ਚੀਜ਼ ਦਾ ਇਲਾਜ ਘਰ ਤੇ ਸਰੀਰ ਵਿੱਚ ਹੈ। ਬਾਹਰ ਜਾਣ ਦੀ ਲੋੜ ਨਹੀਂ ਹੈ। ਬੰਦਾ, ਔਰਤ, ਬੱਚਾ, ਕੁੱਤਾ ਬਿਗੜ ਜਾਵੇ,ਪਾਗਲ ਹੋ ਜਾਵੇ। ਸਮਾਜ ਦੇ ਲੋਕਾਂ ਨੂੰ ਨੁਕਸਾਨ ਕਰੇ। ਚਾਰ ਦੀਵਾਰੀ ਵਿੱਚ ਡਿੱਕ ਦੇਵੋ। ਜੇਲ ਦੀ ਲੋੜ ਨਹੀਂ ਹੈ। ਘਰਾਂ ਦੇ ਕਾਨੂੰਨ ਤਕੜੇ ਕਰੋ। ਜੋ ਕਈ ਬਿਮਾਰੀਆਂ ਸ਼ੂਗਰ, ਤੇਜ਼ਾਬ, ਥਰਿਡ, ਕੈਂਸਰ, ਢਿੱਡ ਦੁਖਣ ਕਬਜ਼, ਸਿਰ ਦੁਖਣ, ਹੋਰ ਕਈ ਬਿਮਾਰੀਆਂ ਬਾਈ ਪਾਸ ਕਰਾਉਣ ਵਾਲੇ ਹੱਡੀਆਂ ਸਰੀਰ ਦੀ ਵੱਧ ਚਰਬੀਆਂ ਬਣਾਉਣ ਵਾਲੇ ਸਨ। ਸਬ ਕੁੱਝ ਕਾਬੂ ਹੋ ਜਾਵੇਗਾ। ਸਿਰਫ਼ ਕੱਚੀਆਂ ਸਬਜ਼ੀਆਂ ਤੇ ਫਲ ਹੀ ਖਾਵੋ। ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੈ। ਅਦਾਲਤਾਂ, ਵਕੀਲ, ਪੁਲਿਸ ਵਾਲੇ ਇੱਕ ਦਮ ਮੰਤਰ ਪੜ੍ਹ ਕੇ ਨਸ਼ੇੜੀ, ਚੋਰ, ਕਾਤਲ, ਲੜਾਕੇ ਬੰਦੇ ਨੂੰ  ਬਦਲ ਨਹੀਂ ਸਕਦੇ। ਪਰ ਕੁੱਝ ਸਮੇਂ ਲਈ ਜੇਲ ਦੇ ਪਿੰਜਰੇ ਵਿੱਚ ਪਾ ਕੇ ਡਿੱਕ ਲੈਂਦੇ ਹਨ। ਇਸ ਨਾਲ ਜ਼ੁਲਮ ਤੋਂ ਰਾਹਤ ਮਿਲਦੀ ਹੈ। ਸਮਾਜ ਦੇ ਕਾਨੂੰਨ ਵਾਂਗ ਘਰ ਦੇ ਨਿਯਮ ਵੀ ਜ਼ਰੂਰ ਹੋਣੇ ਚਾਹੀਦੇ ਹਨ। ਬੰਦੇ ਨੂੰ ਬੰਦਿਆਂ ਬਾਂਗ ਬੈਠਣਾ, ਬੋਲਣਾ, ਚੱਲਣਾ, ਰਹਿਣਾ ਆਉਣਾ ਚਾਹੀਦਾ ਹੈ। ਜੇ ਕੋਈ ਖੌਰੂ ਪਾਉਂਦਾ ਹੈ। ਲੋਕ ਆਮ ਹੀ ਕਹਿੰਦੇ ਸੁਣੇ ਹਨ, “ ਇਹ ਪਸ਼ੂ ਹੈ। ਹਰ ਥਾਂ ਉੱਤੇ ਐਸਾ ਹੀ ਕਰਦਾ ਹੈ। ਜੋ ਸਮਾਜ ਦੇ ਡਿਸਪਲਨ ਦੀ ਉਲੰਘਣਾ ਕਰਦੇ ਹਨ। ਉਸ ਨੂੰ ਉੱਥੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ। ਹਰ ਬੰਦਾ ਸ਼ਾਂਤੀ, ਸੁਖ ਨਾਲ ਸਮਾਂ ਬਤੀਤ ਕਰਨਾ ਚਾਹੁੰਦਾ ਹੈ। ਕਲ਼ੇਸ ਵਿੱਚ ਕੋਈ ਰਹਿਣਾ ਨਹੀਂ ਚਾਹੁੰਦਾ। ਹਰ ਬੰਦੇ ਨੂੰ ਅਕਲ, ਸਿਆਣਪ ਨਾਲ ਖ਼ੁਸ਼ ਰਹਿਣਾ ਤੇ ਦੂਜਿਆਂ ਨੂੰ ਵੀ ਵੈਸਾ ਹੀ ਰਹਿਣ ਦੇਣਾ ਚਾਹੀਦਾ ਹੈ। ਗ਼ੁੱਸੇ ਤੇ ਮਾੜੀਆਂ ਆਦਤਾਂ ਤੇ ਕਾਬੂ ਕਰਨਾ ਹੈ।

Comments

Popular Posts