ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 326 of 1430 ਭਾਗ 71 ਮੇਰੇ ਅੰਦਰ ਠੰਢ ਪੈ ਗਈ ਹੈਜਦੋਂ ਤੋਂ ਮੈਂ ਪ੍ਰਭੂ ਨੂੰ ਪਛਾਣ ਲਿਆ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
17/07/2013. 326 ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 326 of 1430

ਅਸੀਂ ਇਹੋ ਜਿਹੇ ਅਨੇਕਾਂ ਸਰੀਰਾਂ ਵਿਚੋਂ ਦੀ ਲੰਘ ਕੇ ਆਏ ਹਾਂ। ਪ੍ਰਭੂ ਜੀ ਜਦੋਂ ਤੋਂ ਅਸੀਂ ਜੂਨਾਂ ਵਿਚ ਪੈਂਦੇ ਆਏ ਹਾਂ। ਕਦੇ ਅਸੀਂ ਦੁਨੀਆ ਛੱਡ ਕੇਲੋਕਾਂ ਤੋਂ ਭੀਖ ਮੰਗਣ ਵਾਲੇ ਜੋਗੀ ਬਣੇਕਦੇ ਜਤੀ ਸਰੀਰਕ ਕਾਮ ਦਾ ਪ੍ਰਯੋਗ ਨਾਂ ਕਰਨ ਵਾਲੇ ਬਣੇਕਦੇ ਸਰੀਰ ਨੂੰ ਕਸ਼ਟ ਦੇਣ ਵਾਲੇ ਤਪੀ ਬੱਣੇਕਦੇ ਸਾਧ ਬ੍ਰਹਮਚਾਰੀ ਰੱਬ ਦੀ ਪੂਜਾ ਕਰਨ ਬਣੇ ਹਾਂ। ਕਦੇ ਬਾਦਸ਼ਾਹ ਛਤਰਪਤੀਕਦੇ ਮੰਗਤੇ ਬਣੇ ਹਾਂ। ਜੋ ਬੰਦੇ ਰੱਬ ਨਾਲੋਂ ਟੁੱਟੇ ਰਹਿੰਦੇ ਹਨਉਹ ਕਈ ਜੂਨਾਂ ਵਿਚ ਪੈਂਦੇ ਰਹਿੰਦੇ ਹਨ। ਰੱਬ ਦੇ ਭਗਤ ਸਦਾ ਜਿਉਂਦੇ ਹਨ। ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ। ਉਹ ਜੀਭ ਨਾਲ ਪ੍ਰਭੂ ਦੀ ਰੱਬੀ ਗੁਰਬਾਣੀ ਦਾ ਨਾਮ ਮਿੱਠਾ ਅੰਮ੍ਰਿਤ ਪੀਂਦੇ ਹਨ। ਕਬੀਰ ਕਹਿ ਰਹੇ ਹਨਭਗਵਾਨ ਜੀ ਮੇਰੇ ਉੱਤੇ ਮਿਹਰ ਕਰ ਦੇਵੋ। ਜਨਮ, ਮਰਨ ਵਿੱਚ ਫਿਰਦੇ ਥੱਕ-ਟੁੱਟ ਕੇ ਤੇਰੇ ਦਰ ਤੇ ਆ ਗਇਆ ਹਾਂ। ਗਿਆਨ ਗੁਣ ਦੇ ਕੇ ਪੂਰਾ ਕਰ ਦੇਵੋ। ਭਗਤ ਕਬੀਰ ਜੀ ਨੂੰ ਪੰਜਵੇਂ ਗੁਰੂ ਅਰਜਨ ਦੇਵ ਜੀ ਲਿਖ ਰਹੇ ਹਨ। ਕਬੀਰ ਜਗਤ ਵਿਚ ਇੱਕ ਅਜੀਬ ਤਮਾਸ਼ਾ ਦੇਖਿਆ ਹੈ। ਬੰਦਾ ਦਹੀਂ ਦੇ ਭੁਲੇਖੇ ਪਾਣੀ ਰਿੜਕੇ ਬੰਦਾ ਐਸੇ ਕੰਮ ਕਰ ਰਿਹਾ ਹੈ। ਜਿਸ ਵਿਚੋਂ ਕੋਈ ਲਾਭ ਨਹੀਂ ਹੈ। ਬੰਦੇ ਦਾ ਮਨ ਗਧਾ ਹਰੀ ਘਾਹ ਵਧੀਆਂ ਸੋਹਣੇ ਤਾਜ਼ੇ ਫਲ ਸਬਜ਼ੀਆਂ ਸੋਹਣਾ ਭੋਜਨ ਖਾਂਦਾ ਹੈ। ਬੰਦਾ ਹਰ ਦਿਨ ਸੁੱਤਾ ਉੱਠ ਕੇ ਹੱਸਦਾ ਹਿਣਕਦਾ ਤਰਲੇ ਕਰਦਾ ਮੁਸੀਬਤਾਂ ਵਿੱਚ ਮਰ ਜਾਂਦਾ ਹੈ। ਮਸਤੇ ਹੋਏ ਸਾਨ੍ਹ ਵਾਂਗ ਮਨ ਵਿਕਾਰ ਕੰਮਾਂ ਤੋਂ ਮੁੜਦਾ ਨਹੀਂ ਮਸਤਿਆ ਰਹਿੰਦਾ ਹੈ। ਵਿਕਾਰ ਕੰਮਾਂ ਵਿੱਚ ਲੱਗਿਆ ਭੱਜਦਾ ਛਾਲਾਂ ਮਾਰਦਾ ਰਹਿੰਦਾ ਹੈ। ਦੁੱਖਾਂ ਮੁਸੀਬਤਾਂ ਵਿਚ ਪੈ ਜਾਂਦਾ ਹੈ। ਕਬੀਰ ਕਹਿ ਰਹੇ ਹਨਮੈਨੂੰ ਇਹ ਅਜੀਬ ਤਮਾਸ਼ਾ ਸਮਝ ਵਿਚ ਆ ਗਿਆ ਹੈ। ਭੇਡਭੇਡ ਦੇ ਬੱਚੇ ਨੂੰ ਹਰ ਰੋਜ਼ ਚੁੰਘ ਰਹੀ ਹੈ। ਗ਼ਰੀਬ ਅਮੀਰ ਨੂੰ ਚੂੰਡ ਕੇ ਖਾ ਰਿਹਾ ਹੈ। ਇੰਨੇ ਵੱਡੇ ਬੰਦੇ ਦੀ ਵੱਡੀ ਅਕਲ ਵਿਕਾਰ ਕੰਮਾਂ ਦੇ ਪਿੱਛੇ ਲੱਗੀ ਫਿਰਦੀ ਹੈ। ਪ੍ਰਭੂ ਯਾਦ ਕਰਨ ਨਾਲ ਮੈਨੂੰ ਬੁੱਧੀ ਆ ਗਈ ਹੈ। ਅਕਲ ਮਨ ਦੇ ਪਿੱਛੇ ਤੁਰਨੋਂ ਹਟ ਗਈ ਹੈ। ਜਿਵੇਂ ਮੱਛ-ਮੱਛੀ ਪਾਣੀ ਨੂੰ ਛੱਡ ਕੇ ਬਾਹਰ ਨਿਕਲੇ ਹੀ ਮਰ ਜਾਂਦੇ ਹਨ। ਮੈਂ ਵੀ ਪਿਛਲੇ ਜਨਮਾਂ ਵਿਚ ਤਪ ਨਹੀਂ ਕੀਤਾ। ਰੱਬਾ ਹੁਣ ਮੈਨੂੰ ਦੱਸਮੇਰਾ ਕੀ ਹਾਲ ਹੋਵੇਗਾਬਨਾਰਸ ਛੱਡ ਦਿੱਤਾ ਹੈਲੋਕ ਕਹਿ ਰਹੇ ਹਨਕਬੀਰ ਜੀ ਦੀ ਮੱਤ ਕੰਮ ਨਹੀਂ ਕਰਦੀ। ਸ਼ਿਵ ਦੀ ਨਗਰੀ ਕਾਂਸ਼ੀ ਵਿਚ ਰਹਿ ਕੇਸਾਰੀ ਉਮਰ ਗੁਜ਼ਾਰ ਦਿੱਤੀ। ਮਰਨ ਵੇਲਾ ਆਇਆ ਤਾਂ ਮਗਹਰ ਆ ਗਿਆ। ਤੂੰ ਕਿਉਂ ਮਰਨ ਵੇਲੇ ਬੁੱਢਾ ਹੋ ਕੇਕਾਂਸ਼ੀ ਤੀਰਥ ਸਥਾਨ ਛੱਡ ਕੇਮਗਹਰ ਤੁਰ ਆਇਆ ਹੈ। ਲੋਕ ਕਬੀਰ ਜੀ ਨੂੰ ਕਹਿੰਦੇ ਹਨਤੂੰ ਕਾਂਸ਼ੀ ਵਿਚ ਰਹਿ ਕੇ ਅਨੇਕਾਂ ਸਾਲ ਭਗਤੀ ਕੀਤਾ ਹੈ। ਉਸ ਤਪ ਦਾ ਕੀ ਫ਼ਾਇਦਾ ਹੈਜਦੋਂ ਮਰਨ ਦਾ ਵੇਲੇ ਕਾਂਸ਼ੀ ਛੱਡ ਕੇ ਮਗਹਰ ਆ ਵੱਸ ਗਿਆ ਹੈਂ। ਲੋਕ ਕਬੀਰ ਜੀ ਨੂੰ ਪੁੱਛਦੇ ਹਨਤੂੰ ਕਾਂਸ਼ੀ ਤੇ ਮਗਹਰ ਨੂੰ ਇੱਕੋ ਜਿਹਾ ਸਮਝ ਲਿਆ ਹੈ। ਐਸੀ ਹੋਛੀ ਮੱਤ ਨਾਲ ਪ੍ਰਭੂ ਪ੍ਰੇਮ ਕਰਕੇ ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਕਰੇਗਾ? ਭਗਤ ਕਬੀਰ ਜੀ ਆਖ ਰਹੇ ਹਨ। ਮਨੁੱਖ ਇਹੀ ਸਮਝਦੇ ਹਨ ਸ਼ਿਵ ਮੁਕਤੀ ਦਾ ਦਾਤਾ ਹੈ। ਕਬੀਰ ਪ੍ਰਭੂ ਦਾ ਸਿਮਰਨ ਕਰ ਕੇਰੱਬ ਦਾ ਪਿਆਰਾ ਬਣ ਗਿਆ ਹੈ। ਸਰੀਰ ਦੇ ਅੰਗਾਂ ਨੂੰ ਅਤਰ ਤੇ ਚੰਦਨ ਮਲਦੇ ਹਨ। ਉਹ ਸਰੀਰ ਮਰ ਕੇ ਲੱਕੜਾਂ ਨਾਲ ਸਾੜਿਆ ਜਾਂਦਾ ਹੈ। ਇਸ ਸਰੀਰ ਤੇ ਧੰਨ ਉੱਤੇ ਕਾਹਦਾ ਮਾਣ ਕਰਨਾ ਹੈਇੱਥੇ ਹੀ ਧਰਤੀ ਉੱਤੇ ਸਰੀਰ ਤੇ ਧੰਨ ਪਏ ਰਹਿ ਜਾਂਦੇ ਹਨ। ਜੀਵ ਦੇ ਨਾਲ ਨਹੀਂ ਜਾਂਦੇ। ਬੰਦੇ ਰਾਤ ਨੂੰ ਸੁੱਤੇ ਰਹਿੰਦੇ ਹਨ ਤੇ ਦਿਨੇ ਕੰਮ-ਧੰਦੇ ਕਰਦੇ ਰਹਿੰਦੇ ਹਨ। ਇੱਕ ਪਲ ਵੀ ਪ੍ਰਭੂ ਦਾ ਨਾਮ ਨਹੀਂ ਯਾਦ ਕਰਦੇ। ਮਨੁੱਖ ਦੇ ਹੱਥ ਵਿਚ ਮਸਤੀ ਕਰਨ ਨੂੰ ਦੁਨਿਆਵੀ ਕੰਮਾਂ ਦੀਆਂ ਡੋਰਾਂ ਹਨ। ਮੂੰਹ ਵਿਚ ਤਾਂ ਪਾਨ ਚੱਬ ਰਹੇ ਹਨ। ਫ਼ਜ਼ੂਲ ਬੋਲ ਰਹੇ ਹਨ। ਉਹ ਮਰਨ ਵੇਲੇ ਚੋਰਾਂ ਵਾਂਗਜਮਦੂਤ ਵੱਲੋਂ ਕੱਸ ਕੇ ਬੰਨੇ ਜਾਂਦੇ ਹਨ। ਗੁਰੂ ਦੀ ਦਿੱਤੀ ਅਕਲ ਵਾਲਾ ਰੱਬ ਦਾ ਪਿਆਰਾ ਭਗਤ ਪ੍ਰੇਮ ਨਾਲ ਰੱਬ ਨੂੰ ਨਾਮ ਦਾ ਸੁਆਦ ਲੈ ਕੇ ਯਾਦ ਕਰਦਾ ਪ੍ਰਭੂ ਦੇ ਕੰਮਾਂ ਦੇ ਗੁਣਾਂ ਦੀ ਪ੍ਰਸੰਸਾ ਕਰਦਾ ਹੈ। ਪ੍ਰਭੂ ਨੂੰ ਯਾਦ ਕਰਕੇਅਨੰਦ ਮਾਣੀਦਾ ਹੈ। ਪ੍ਰਮਾਤਮਾ ਆਪਣੀ ਮਿਹਰ ਕਰਕੇਰੱਬੀ ਬਾਣੀ ਦਾ ਨਾਮ ਯਾਦ ਕਰਾਉਂਦਾ ਹੈ। ਰੱਬੀ ਬਾਣੀ ਦੇ ਨਾਮ ਦੀ ਖ਼ੁਸ਼ਬੂ ਮਨ ਵਿੱਚ ਮਹਿਕ ਰਹੀ ਹੈ। ਭਗਤ ਕਬੀਰ ਜੀ ਕਹਿ ਰਹੇ ਹਨਅਗਿਆਨੀ ਬੰਦੇ ਪ੍ਰਭੂ ਨੂੰ ਯਾਦ ਕਰ। ਰੱਬ ਹਰ ਸਮੇਂ ਰਹਿਣ ਵਾਲਾ ਹੈ। ਦੁਨੀਆ ਦੇ ਕੰਮਾਂ ਦੇ ਜੰਜਾਲ ਨਾਸ ਹੋ ਜਾਣ ਵਾਲੇ ਹਨ। ਰੱਬ ਦਾ ਨਾਮ ਗਾਉਣ ਵਾਲਿਆਂ ਲਈ ਜਮਾਂ ਬਦਲ ਕੇ ਰੱਬ ਦਾ ਰੂਪ ਹੋ ਗਏ। ਜਮ ਵੀ ਰੱਬ ਵਰਗੇ ਹੋ ਗਏ ਹਨ। ਆਪਣੇ ਪਹਿਲੇ ਸੁਭਾ ਵੱਲੋਂ ਹਟ ਕੇਵਿਕਾਰ ਕੰਮ ਛੱਡ ਦਿੱਤੇ ਹਨ। ਮੇਰੇ ਦੁੱਖ ਦੂਰ ਹੋ ਗਏ ਹਨ। ਸੁਖ ਗਏ ਹਨ। ਜੋ ਪਹਿਲਾਂ ਵੈਰੀ ਸਨਹੁਣ ਉਹ ਸੱਜਣ ਬਣ ਗਏ ਹਨ। ਪਹਿਲਾਂ ਇਹ ਰੱਬ ਨੂੰ ਨਹੀਂ ਮੰਨਦੇ ਸਨ। ਉਹ ਵੀ ਮਿੱਤਰ ਬਣ ਗਏ ਹਨ। ਪਹਿਲਾਂ ਇਹ ਰੱਬ ਨੂੰ ਨਹੀਂ ਮੰਨਦੇ ਸਨ। ਉਹ ਵੀ ਮਿੱਤਰ ਬਣ ਗਏ ਹਨ। ਹੁਣ ਮੈਨੂੰ ਸਾਰੇ ਸੁਖ ਅਨੰਦ ਪ੍ਰਤੀਤ ਹੋ ਰਹੇ ਹਨ। ਮੇਰੇ ਅੰਦਰ ਠੰਢ ਪੈ ਗਈ ਹੈਜਦੋਂ ਤੋਂ ਮੈਂ ਪ੍ਰਭੂ ਗੋਬਿੰਦ ਨੂੰ ਪਛਾਣ ਲਿਆ ਹੈ।

Comments

Popular Posts