ਲੱਗ ਕਾਲਜੇ ਕਿਉਂ ਤੜਫਾਈ ਜਾਂਦੇ ਹੋ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਸਾਡਾ ਦਿਲ ਕਿਉਂ ਤੜਫਾਈ ਜਾਂਦੇ ਹੋ? ਕਾਹਤੋਂ ਲੰਮੀਆਂ ਘੜੀਆਂ ਲੰਘਾਈ ਜਾਂਦੇ ਹੋ?
ਕਾਹਤੋਂ ਐਵੇਂ ਦੂਰੀਆਂ ਵਧਾਈ ਜਾਂਦੇ ਹੋ? ਕਾਹਤੋਂ ਦਿਲ ਉੱਤੇ ਠੋਕਰਾਂ ਲਗਾਈ ਜਾਂਦੇ ਹੋ?
ਚੋਰੀ ਮੱਲੋ-ਮੱਲੀ ਦਿਲ ਵਿੱਚ ਧਸੀ ਜਾਂਦੇ ਹੋ। ਮੇਰੀ ਦੀ ਜਾਨ ਤੇ ਕਬਜ਼ਾ ਕਰੀ ਜਾਂਦੇ ਹੋ।
ਤੁਸੀਂ ਮੇਰੇ ਵਜੂਦ ਦੀ ਹੋਂਦ ਮਿਟਾਈ ਜਾਂਦੇ ਹੋ। ਆਪਦੇ ਨਾਮ ਦੀ ਜੋਤ ਜਗਾਈ ਜਾਂਦੇ ਹੋ।
ਰੱਬਾ ਜੋਤ ਜਗਾ ਦਿਲ ਰੌਸ਼ਨਾਈ ਜਾਂਦੇ ਹੋ। ਸਾਡੀ ਜ਼ਿੰਦਗੀ ਚਾਂਦਨੀ ਬਣਾਈ ਜਾਂਦੇ ਹੋ।
ਗੁੰਗੇ ਦੀ ਜੀਭ ਨੂੰ ਗੁੜ ਚਟਾਈ ਜਾਂਦੇ ਹੋ। ਬੁੱਲ੍ਹਾਂ ਸੱਤੀ ਦਿਆਂ ਨੂੰ ਮਿੱਠਾ ਚਖਾਈ ਜਾਂਦੇ ਹੋ।
ਸਤਵਿੰਦਰ ਦੀਆਂ ਅੱਖਾਂ ਮੂਹਰੇ ਵੀ ਰਹਿੰਦੇ ਹੋ। ਘੁੱਟ ਕੇ ਲੱਗ ਕਾਲਜੇ ਤੜਫਾਈ ਜਾਂਦੇ ਹੋ।
Comments
Post a Comment