ਜਾਨ ਬਚ ਜਾਏਗੀ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com 
ਇਹ ਦੁਨੀਆ ਆਪਣੇ ਕੰਮਾਂ ਨੂੰ ਤੇਰੇ ਨੇੜੇ ਨੂੰ ਲੱਗ ਜਾਏਗੀ

ਜਿੰਨਾ ਚਿਰ ਹੋਵੇ ਮਤਲਬ ਸੋਹਲੇ ਤੇਰੇ ਹੀ ਗਾਈ ਜਾਏਗੀ

ਬਹਿ ਕੇ ਗੋਡੇ ਮੁਡ ਤੈਨੂੰ ਪਿਆਰ ਪ੍ਰੇਮ ਆਪਣਾ ਜਤਾਏਗੀ

ਕੱਢ ਕੇ ਮਤਲਬ ਤੇਰੇ ਤੋਂ ਹੀ ਦੁਨੀਆ ਪਾਸਾ ਵੱਟ ਜਾਏਗੀ

ਐਸੀ ਦੁਨੀਆ ਵਿੱਚੋਂ ਕੀਹਨੂੰ ਦੋਸਤ ਕੀਹਨੂੰ ਵੈਰੀ ਬਣਾਏਗੀ?

ਸੱਜਣ ਛੱਡਣੇ ਐਡੇ ਵੀ ਔਖੇ ਨਹੀਂ ਕੇ ਜਾਨ ਚਲੀ ਜਾਏਗੀ

ਸੱਤੀ ਯਾਰੀਆਂ ਦੇ ਝੂਠੇ ਫ਼ਰੇਬ ਤੋਂ ਤੇਰੀ ਜਾਨ ਬਚ ਜਾਏਗੀ

ਸਤਵਿੰਦਰ ਜੇ ਯਾਰੀ ਸੱਚੇ ਰੱਬ ਪਿਆਰੇ ਨਾਲ ਤੂੰ ਲਾਏਗੀ

ਲਾ ਕੇ ਯਾਰੀ ਡਾਢੇ ਨਾਲ ਸੁਹਾਗਣ ਖ਼ਸਮ ਦੀ ਤੂੰ ਕਹਾਂਗੀ

ਇਸ ਝੂਠੀ ਦੁਨੀਆ ਦੇ ਧੋਖੇ ਖਾਣ ਤੋਂ ਸੱਚੀ ਬਚ ਜਾਏਂਗੀ

Comments

Popular Posts