322 ਭਾਗ 67 ਮਾੜੇ ਕੰਮ ਕਰਨ ਵਾਲਿਆਂ ਨੂੰ ਰੱਬ ਜੀ ਪਵਿੱਤਰ ਕਰਦੇ ਹਨ ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
10/07/2013.
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 322 of 1430
ਉੱਚਾ ਜੀਵਨ ਪਦ ਥਾਂ ਬਣਾਉਣ ਵਾਲੇ ਇੱਕੋ ਪ੍ਰਭੂ ਨੂੰ ਯਾਦ ਕਰੀਏ। ਰੱਬ ਤੋਂ ਬਿੰਨਾ ਹੋਰ ਕੋਈ ਦੂਜੀ ਥਾਂ ਨਹੀਂ ਹੈ। ਜਿਸ ਨਾਲ ਮਨ ਟਿੱਕ ਜਾਵੇ। ਸਾਰੀ ਦੁਨੀਆ ਨੂੰ ਦੇਖ ਲਿਆ ਹੈ। ਰੱਬ ਦੇ ਨਾਮ ਬਗੈਰ ਅਨੰਦ ਨਹੀਂ ਹੈ। ਸਰੀਰ ਤੇ ਪੈਸਾ ਸੁਆਹ ਹੋ ਜਾਣੇ ਹਨ, ਕੋਈ ਹੀ ਬੰਦਾ ਜਾਣਦਾ ਹੈ। ਬੰਦਾ ਰੰਗ ਰੂਪ ਦਾ ਕੋਈ ਫਾਇਦਾ ਨਹੀਂ ਹੈ, ਬੇਅਰਥ ਸੁਆਦ ਲੈਂਦਾ ਹੈ। ਜਿਸ ਨੂੰ ਰੱਬ ਆਪ ਭੁੱਲਾ ਦਿੰਦਾ ਹੈ। ਉਸ ਨੂੰ ਸ਼ਾਂਤੀ ਨਹੀਂ ਆਉਂਦੀ। ਜੋ ਬੰਦੇ ਰੱਬ ਦੇ ਨਾਮ ਨੂੰ ਯਾਦ ਕਰਨ ਵਿੱਚ ਲੱਗੇ ਰਹਿੰਦੇ ਹਨ। ਉਹ ਬੰਦੇ ਲਾਲਚ ਤੋਂ ਰਹਿਤ ਰੱਬ ਜੀ ਸੱਚੇ ਨੂੰ ਗਾਉਂਦੇ ਹਨ। ਸਤਿਗੁਰ ਨਾਨਕ ਜੀ ਉਹ ਬੰਦੇ ਤੇਰੇ ਦਰ ਉੱਤੇ ਆਉਂਦੇ ਹਨ। ਜੋ ਤੈਨੂੰ ਚੰਗੇ ਲੱਗਦੇ ਹਨ। ਉਨ੍ਹਾਂ ਨੂੰ ਜਨਮ, ਮਰਨ ਦਾ ਚੱਕਰ ਨਹੀਂ ਪੈਦਾ। ਜੋ ਪ੍ਰਭੂ ਦੇ ਲੜ ਲੱਗੇ ਹਨ। ਜਿਉਂਦੇ ਹੀ ਉਹ ਰੱਬ ਨੂੰ ਸਵੀਕਾਰ ਹੋ ਜਾਂਦੇ ਹਨ। ਜੋ ਰੱਬੀ ਗੁਰਬਾਣੀ ਦੇ ਕੀਰਤਨ ਦੇ ਸੋਹਲੇ ਗਾਉਂਦੇ ਹੋਏ ਗਿਆਨ ਵਾਲੇ ਹੋਏ ਹਨ। ਜਿਸ ਨੇ ਰੱਬ ਦੇ ਭਗਤਾਂ ਸਾਧਸੰਗਤ ਨਾਲ ਮਿਲ ਕੇ ਰੱਬ ਦੇ ਗੁਣ ਗਾਏ ਹਨ। ਉਹ ਚੰਗੇ ਕਰਮਾਂ ਵਾਲੇ ਹਨ। ਰੱਬ ਦਾ ਨਾਮ ਭੁੱਲਾ ਦੇਣ ਨਾਲ ਜਿਊਣ ਦਾ ਕੋਈ ਹੱਜ ਨਹੀਂ ਹੈ। ਕੱਚੇ ਧਾਗੇ ਵਾਂਗ ਬੇਕਾਰ ਹੈ। ਸਤਿਗੁਰ ਨਾਨਕ ਜੀ ਦੇ ਭਗਤਾਂ ਦੇ ਵਿੱਚ ਰਹਿ ਕੇ, ਉਨ੍ਹਾਂ ਦੀ ਰੀਸ ਗੁਰਬਾਣੀ ਦੀ ਧੂੜ ਭਾਵ ਪੜ੍ਹਨਾ, ਸੁਣਨ, ਮੰਨਣ ਨਾਲ ਗੁਣ ਧਾਰਨ ਕਰਨਾ ਕਰੋੜ ਤੀਰਥਾਂ ਨਾਲੋਂ ਵੀ ਪਵਿੱਤਰ ਹੈ। ਜਿਵੇਂ ਸਵੇਰੇ ਧਰਤੀ ਤਰੇਲ ਨਾਲ ਰਤਨ ਮੋਤੀਆ ਵਾਂਗ ਚਮਕਦੀ ਹੈ। ਰੱਬ ਦਾ ਪਿਆਰ ਇਸ ਤਰਾ ਬੰਦੇ ਦੇ ਮਨ ਅੰਦਰ ਠਾਠਾਂ ਮਾਰਦਾ ਹੈ। ਉਸ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਜਿਸ ਉੱਤੇ ਸਤਿਗੁਰ ਨਾਨਕ ਜੀ ਮੋਹਿਤ ਹੁੰਦੇ ਹਨ। ਦਸੀਂ ਪਾਸੀਂ ਦਰਿਆਵਾਂ, ਪਹਾੜਾਂ ਅਤੇ ਰੁੱਖਾਂ-ਬਿਰਖਾਂ ਤੇ ਉੱਡਦੀ ਉੱਡਦੀ ਇੱਲ ਆਉਂਦੀ ਹੈ। . ਬੰਦਾ ਵੀ ਐਸਾ ਹੀ ਹੈ। ਇੱਲ ਨੇ ਜਿੱਥੇ ਮੁਰਦੇ ਨੂੰ ਵੇਖਿਆ ਉੱਥੇ ਆ ਬੈਠਦੀ ਹੈ। ਬੰਦਾ ਵੀ ਮਾੜੇ ਕੰਮ ਕਰਦਾ ਹੈ। ਜਿਸ ਸੱਚੇ ਪ੍ਰਭੂ ਕੋਲ ਸਾਰੇ ਸੁਖ ਅਨੰਦ ਮੰਗਦੇ ਹਾਂ, ਉਸ ਸੱਚੇ ਪ੍ਰਭੂ ਦਾ ਨਾਮ ਯਾਦ ਕਰੀਏ। ਪ੍ਰਭੂ ਨੂੰ ਸਬ ਤੋਂ ਕੋਲ ਦੇਖੀਏ, ਉਸ ਇੱਕ ਰੱਬ ਦਾ ਨਾਮ ਯਾਦ ਕਰੀਏ। ਸਾਰਿਆ ਤੋਂ ਨੀਵੇਂ ਹੋ ਕੇ, ਪੈਰਾਂ ਦੀ ਮਿੱਟੀ ਵਾਗ ਬਣ ਜਾਵਾ। ਮਿੱਟੀ ਪੈਰਾਂ ਥੱਲੇ ਆ ਕੇ ਵੀ ਭਾਰ ਸਹੀ ਜਾਂਦੀ ਹੈ। ਐਸੇ ਹੀ ਰੱਬ ਨਾਲ ਮਿਲ ਜਾਵਾਂ। ਕਿਸੇ ਜੀਵ ਨੂੰ ਦੁੱਖ ਨਾਂ ਦੇਈਏ। ਰੱਬ ਵਿੱਚ ਮਿਲ ਜਾਈਏ। ਰੱਬ ਦੇ ਦਰਬਾਰ ਵਿੱਚ ਇੱਜ਼ਤ ਨਾਲ ਜਾਂ ਹੁੰਦਾ ਹੈ। ਮਾੜੇ ਕੰਮ ਕਰਨ ਵਾਲਿਆਂ ਨੂੰ ਪ੍ਰਮਾਤਮਾ ਸਤਿਗੁਰ ਨਾਨਕ ਜੀ ਪਵਿੱਤਰ ਕਰਦੇ ਹਨ। ਮੈਂ ਜਿਸ ਰੱਬ ਦੋਸਤ ਨਾਲ ਦੋਸਤੀ ਕੀਤੀ ਹੈ, ਜੋ ਪ੍ਰਭੂ ਸਾਰਿਆਂ ਸ਼ਕਤੀਆਂ ਦਾ ਮਾਲਕ ਹੈ। ਮੇਰੀ ਜਿੰਦ ਰੱਬ ਤੋਂ ਕੁਰਬਾਨ ਹੈ। ਰੱਬ ਹੀ ਸਰੀਰ ਤੇ ਹਿਰਦੇ ਦੇ ਕੰਮ ਆਉਣ ਵਾਲਾ ਹੈ। ਬਹੁਤੇ ਪਿਆਰੇ ਪ੍ਰਭੂ ਜੀ ਤੂੰ ਮੇਰਾ ਹੱਥ ਫੜ ਲਵੇ। ਮੈਂ ਆਪਦਾ ਹੱਥ ਕਦੇ ਨਾਂ ਛਡਾਵਾਂ। ਜੋ ਭਗਵਾਨ ਨੂੰ ਛੱਡ ਦਿੰਦੇ ਹਨ। ਉਹ ਦੁੱਖਾਂ, ਮੁਸੀਬਤਾਂ ਦਾ ਦਰਦ ਸਹਿੰਦੇ ਹਨ। ਸਾਰੀਆਂ ਚੀਜ਼ਾਂ ਦੇ ਭੰਡਾਰ ਰੱਬ ਦੇ ਘਰ ਹਨ। ਜੋ ਰੱਬ ਕਰਦਾ ਹੈ, ਉਹੀ ਹੁੰਦਾ ਹੈ। ਰੱਬ ਦੇ ਭਗਤ ਰੱਬ ਦਾ ਨਾਮ ਮਨ ਵਿੱਚ ਯਾਦ ਕਰਕੇ ਵਸਾ ਕੇ ਜਿਉਂਦੇ ਹਨ। ਰੱਬ ਉਨ੍ਹਾਂ ਦੇ ਮਾੜੇ ਕੰਮ ਸਾਫ਼ ਕਰਕੇ ਪਾਪ ਕਰਨੋਂ ਹਟਾ ਦਿੰਦਾ ਹੈ। ਮਾੜੇ ਕੰਮ ਕਰਨ ਵਾਲਿਆਂ ਨੂੰ ਰੱਬ ਜੀ ਪਵਿੱਤਰ ਕਰਦੇ ਹਨ। ਰੱਬ ਦੇ ਸੋਹਣੇ ਚਰਨ ਕਮਲ ਮਨ ਵਿੱਚ ਰਹਿੰਦੇ ਹਨ। ਸਾਰੀਆਂ ਮੁਸੀਬਤਾਂ ਮੁੱਕਾ ਦਿੰਦਾ ਹੈ। ਜਿਸ ਨੇ ਸੰਪੂਰਨ ਸਤਿਗੁਰ ਨਾਨਕ ਜੀ ਮਿਲਿਆ ਹੈ। ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਹੈ। ਪ੍ਰਭ ਜੀ ਨੂੰ ਦੇਖਣ ਦੀ ਬਹੁਤ ਜ਼ਿਆਦਾ ਮਨ ਨੂੰ ਪਿਆਸ ਲੱਗੀ ਹੈ। ਸਤਿਗੁਰ ਨਾਨਕ  ਮਿਹਰਬਾਨੀ ਕਰਕੇ ਰੱਬ ਦੇ ਦਰਸ਼ਨ ਕਰਾ ਦੇਵੋ। ਜੇ ਤੂੰ ਇੱਕ ਭੋਰਾ ਵਹਿਮ ਛੱਡ ਕੇ, ਭਟਕਣਾ ਬੰਦ ਕਰ ਦੇਵੇ। ਇੱਕ ਰੱਬ ਨਾਲ ਹੀ ਨਾਲ ਪਿਆਰ ਕਰੇਗਾ। ਜਿੱਥੇ ਵੀ ਜਾਵੇਗਾ, ਰੱਬ ਉੱਥੇ ਹੀ ਦਿਸੇਗਾ। ਖੂੰਡੀ ਦੀ ਖੇਡ ਖੇਡਣ ਨੂੰ ਸੋਹਣੇ ਘੋੜੇ ਤੇ ਚੜ੍ਹ ਕੇ, ਬੰਦੂਕਾਂ ਦੇ ਹੱਥੇ ਹੱਥ ਵਿੱਚ ਫੜਦੇ ਹਨ। ਉਹ ਇਹੋ ਜਿਹੇ ਲੱਗਦੇ ਹਨ, ਕੁੱਕੜ ਦੀ ਉਡਾਰੀ ਉੱਡਦੇ ਹੰਸਾਂ ਨਾਲ ਉੱਡਣ ਨੂੰ ਮਨ ਨੂੰ ਉਤਸ਼ਾਹ ਦਿੰਦੇ ਹਨ। ਜੋ ਸੱਜਣ ਦਾ ਵਿਕਾਰਾਂ ਤੋਂ ਛੁਟਕਾਰਾ ਉਧਾਰ ਹੁੰਦਾ ਹੈ, ਜੋ ਰੱਬ ਦਾ ਨਾਮ ਜੀਭ ਨਾਲ ਜਪਦਾ, ਕੰਨਾਂ ਨਾਲ ਸੁਣਦਾ ਹੈ। ਜੋ ਰੱਬ ਦੇ ਮਿੱਠੇ ਅੰਮ੍ਰਿਤ ਨਾਮ ਦੀ ਪ੍ਰਸੰਸਾ ਮਨ ਲਾ ਕੇ ਲਿਖਦੇ ਹਨ। ਉਨ੍ਹਾ ਦੇ ਹੱਥ ਸੁੱਧ ਹੋ ਜਾਂਦੇ ਹਨ। ਉਨ੍ਹਾਂ ਨੇ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ਤੇ ਸਾਰੇ ਪੁੰਨ ਦੇ ਕੰਮ ਕਰ ਲਏ ਹਨ। ਮਨੁੱਖ ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ ਡੁੱਬਣੋਂ ਬਚ ਜਾਂਦੇ ਹਨ। ਉਨ੍ਹਾਂ ਨੇ ਮਾਇਆ ਦੇ ਲਾਲਚ ਨੂੰ ਜਿੱਤ ਲਿਆ ਹੈ।


Comments

Popular Posts