ਜਦੋਂ ਦੀ ਹੋਈ ਨੋਂਟ ਬੰਦੀ ਪਬਲਿਕ ਕਹੇ ਹਾਏ ਮੋਦੀ

ਸਤਵਿੰਦਰ ਕੌਰ ਸੱਤੀ-(ਕੈਲਗਰੀ) - ਕੈਨੇਡਾ  

satwinder_7@hotmail.com

ਜਦੋਂ ਅੱਠ ਨਵੰਬਰ ਦੀ ਰਾਤ ਸੀ ਅੱਧੀ ਹੋਗੀ।

ਕਹੇ ਮੋਦੀ ਅੱਜ 2016 ਵਿੱਚ ਨੋਂਟ ਬੰਦੀ ਹੋਗੀ।

ਤੀਹ ਦਸੰਬਰ ਤੱਕ ਨੋਂਟ ਬਦਲੀ ਕੀ ਛੋਟ ਹੋਗੀ।

500, 1000 ਰੁਪਏ ਦੀ ਕੀਮਤ ਜ਼ੀਰੋ ਹੋਗੀ।

ਲੋਕਾਂ ਦੀ ਜਮਾ ਕੀਤੀ ਪੂਜੀ ਬਰਬਾਦ ਹੋਗੀ।

ਮਜ਼ਦੂਰਾਂ ਦੀ ਉਮਰਾਂ ਦੀ ਕਮਾਈ ਮਿੱਟੀ ਹੋਗੀ।

ਜਦੋਂ ਹੋਗੀ ਨੋਟ ਬੰਦੀ ਜਨਤਾ ਕਹੇ ਹਾਏ ਮੋਦੀ।

ਬੈਂਕ ਨਹੀਂ ਖੁੱਲ੍ਹਦੀ ਗ਼ਰੀਬ ਕਹੇ ਹਾਏ ਮੋਦੀ।

ਲਾਈਨ ਵਿੱਚ ਖੜ੍ਹਾ ਗ਼ਰੀਬ ਕਹੇ ਹਾਏ ਮੋਦੀ।

ਬੱਚੇ ਭੁੱਖੇ ਪਿਆਸੇ ਲੋਕਾਂ ਦੇ ਮਰਗੇ ਹਾਏ ਮੋਦੀ।

ਮਜ਼ਦੂਰ ਦੇ ਪੈਸੇ ਬਰਬਾਦ ਹੋਗੇ ਹਾਏ ਮੋਦੀ।

ਅਮੀਰ, ਬਲੈਕ ਮਨੀ ਵਾਲਾ ਵੀ ਕਹੇ ਹਾਏ ਮੋਦੀ।

ਰੁਪਏ ਦੀ ਕੀਮਤ ਗੁਵਾਈ ਜਨਤਾ ਕਹੇ ਮੋਦੀ।

ਸਤਵਿੰਦਰ ਕੋਲ 500,1000 ਰੁਪਏ ਹਾਏ ਮੋਦੀ।

ਸੱਤੀ ਕੈਨੇਡਾ ਕਿਹੜੀ ਬੈਂਕ ਵਿੱਚ ਜਮਾ ਕਰਾਏ ਮੋਦੀ?

ਲੋਕੀ ਅੱਜ ਪਛਤਾਉਂਦੇ ਕਿਉਂ ਬਣਾਈ ਸਰਕਾਰ ਮੋਦੀ?

ਸੁਨਿਆਰੇ ਤੇ ਕਾਲੇ ਧੰਨ ਵਾਲੇ ਲੁੱਟੇ ਨੇ ਤੂੰ ਹਾਏ ਮੋਦੀ।

ਜਦੋਂ ਦੀ ਹੋਈ ਨੋਂਟ ਬੰਦੀ ਲੋਕੀਂ ਕਰਨ ਮੋਦੀ-ਮੋਦੀ।

ਨੋਂਟ ਬੰਦੀ ਨਾਲ ਕਿਧਰੋ ਗ਼ਰੀਬੀ ਦੂਰ ਹੋਗੀ ਮੋਦੀ?
ਮਜ਼ਦੂਰ ਦੀ ਛੁੱਟੀ ਨੌਕਰੀ, ਵਿੱਕਰੀ,ਦਾਲ-ਰੋਟੀ ਮੋਦੀ।
 

Comments

Popular Posts