ਭਾਗ 50 ਕੰਮ ਕੋਈ ਵੀ ਹੋਵੇ, ਰੋਟੀ, ਛੱਤ, ਪਹਿਨਣਾਂ ਤੇ ਪਰਿਵਾਰ ਪਾਲਨਾ ਜ਼ਰੂਰੀ ਹੈ ਦਿਲਾਂ ਦੇ ਜਾਨੀ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਆਪਣੇ
ਕੰਮ ਫ਼ੈਸਲੇ ਆਪ ਕਰਨੇ ਸਿੱਖੀਏ। ਕੀ ਆਪਣੇ ਫ਼ੈਸਲੇ ਆਪ ਕਰ
ਲੈਂਦੇ ਹੋ? ਜਾਂ ਮਾਪਿਆਂ,
ਰਿਸ਼ਤੇਦਾਰਾਂ ਦੀ ਸਲਾਹ ਬਗੈਰ ਪੈਰ ਨਹੀਂ ਪੱਟ
ਸਕਦੇ। ਦੂਜੇ ਦੀਆਂ ਸਲਾਹਾਂ ਲੈਂਦੇ ਹੋਏ ਹੱਥ ਆਇਆਂ ਮੌਕਾ ਗੁਆ
ਲੈਂਦੇ ਹਨ। ਸੌਦਾ ਕਰਨ ਲੱਗੇ ਹੋ। ਹਾਂ ਜਾਂ ਨਾ ਦਾ ਫ਼ੈਸਲਾ ਝੱਟ ਕਰਨਾ ਪਵੇਗਾ। ਨਹੀਂ ਤਾਂ ਬਾਜ਼ੀ
ਕੋਈ ਹੋਰ ਮਾਰ ਜਾਂਦਾ ਹੈ। ਦੂਜਾ ਬੰਦਾ ਸਫਲਤਾ ਵੱਲ ਜਾਂਦੇ ਦੇਖ ਕੇ, ਗ਼ਲਤ ਰਾਏ ਵੀ ਦੇ ਸਕਦਾ ਹੈ। ਕਈ ਬੰਦੇ ਐਸੇ ਵੀ ਹੁੰਦੇ ਹਨ। ਸਲਾਹ ਲੈਣ ਆਏ ਦੀ ਬਾਜੀ
ਆਪ ਮਾਰ ਜਾਂਦੇ ਹਨ। ਕਈ ਮਾਪੇ ਜੁਵਾਨ ਹੋਏ ਬੱਚਿਆਂ ਨੂੰ ਬੱਚੇ ਹੀ ਸਮਝਦੇ ਹਨ। ਕਿਸੇ ਵੱਡੇ
ਕੰਮ ਨੂੰ ਹੱਥ ਨਹੀਂ ਪਾਉਣ ਦਿੰਦੇ। ਬਹੁਤ ਸਾਰੇ ਮਾਪੇਂ ਵੀ ਬੱਚਿਆਂ ਨੂੰ ਨਵਾ
ਕੰਮ ਕਰਨ ਤੋਂ ਰੋਕਦੇ ਰਹਿੰਦੇ ਹਨ। ਦੁਨੀਆ ਦੇ 60% ਕਾਮਯਾਬੀ ਪਾਉਣ ਵਾਲੇ ਉਹ
ਲੋਕ ਹਨ। ਜੋ ਗ਼ਰੀਬੀ, ਅਮੀਰੀ, ਗਰਮ ਸੁਭਾਅ ਕਾਰਨ ਘਰੋਂ
ਲੜਕੇ ਘਰ ਛੱਡ ਦਿੰਦੇ ਹਨ। ਉਹ ਆਪਣੇ ਪੈਰਾਂ ਉੱਤੇ ਆਪ ਖੜ੍ਹੇ ਹੁੰਦੇ ਹਨ। ਜਿਸ
ਵਿੱਚ ਗੁੱਡੀ ਦਾ ਡੈਡੀ, ਸਹੁਰਾ ਤੇ ਅਨੇਕਾਂ ਲੋਕ ਹਨ। ਜੋ ਘਰ ਛੱਡ ਗਏ ਸਨ।
ਮਿਹਨਤ ਕਰਕੇ ਵੱਡੇ ਬਿਜ਼ਨਸਮੈਨ ਬਣ ਗਏ ਹਨ। ਜੇ ਆਪੇ ਹਿੰਮਤ ਕਰਕੇ, ਕੁੱਝ
ਨਹੀਂ ਕਰਾਂਗੇ। ਜ਼ਿੰਦਗੀ ਵਿੱਚ ਬੜ੍ਹਾਵਾ, ਹੌਸਲਾ, ਆਤਮ-ਵਿਸ਼ਵਾਸ ਕਿਵੇਂ ਆਵੇਗਾ? ਕੀ
ਤੁਹਾਨੂੰ ਪਤਾ ਹੈ? ਜੋ ਲੋਕ ਆਪਣੇ ਫ਼ੈਸਲੇ ਆਪ ਲੈਂਦੇ ਹਨ। ਝੱਟ-ਪੱਟ
ਕਾਮਯਾਬੀ ਹਾਸਲ ਕਰ ਲੈਂਦੇ ਹਨ। “ ਹਨੇਰੇ ਦੀ ਕਮਾਈ ਪੇਕਿਆਂ ਤੋਂ ਲਿਆਈ। “ ਕਈ
ਲੋਕ ਰਾਤੋ-ਰਾਤ ਪਰਬਤ, ਸਮੁੰਦਰ ਪਾਰ ਕਰ ਜਾਂਦੇ ਹਨ। ਇੱਕ ਸੈਕੰਡ ਦੀ ਦੇਰੀ ਨਾਲ
ਕੀ ਕੁੱਝ ਹੋ ਸਕਦਾ ਹੈ? ਬਿਜ਼ਨਸ, ਗੱਡੀ, ਜਹਾਜ਼, ਗਰਮ ਫਰਿੰਡ ਹੱਥੋਂ ਨਿਕਲ ਸਕਦੇ ਹਨ। ਕਿਸੇ ਦੀ ਜਾਨ ਨੌਕਰੀ
ਜਾ ਸਕਦੀ ਹੈ। ਜੋ ਲੋਕ ਕੰਮ ਨੌਕਰੀ ਕਰਨ ਲੱਗੇ, ਦਿਨ ਰਾਤ ਨਹੀਂ ਦੇਖਦੇ। ਉਹ ਲੱਖਾਂ, ਕਰੋੜਾਂ, ਅਰਬਾਂ
ਵਿੱਚ ਖੇਡਦੇ ਹਨ। ਲੋਕ ਤੁਹਾਨੂੰ ਜੋ ਵੀ ਨਜ਼ਰ ਨਾਲ ਦੇਖਦੇ ਹਨ। ਕੋਈ ਫ਼ਰਕ ਨਹੀਂ ਪੈਂਦਾ। ਜੇ
ਤੁਸੀਂ ਆਪ ਸਹੀਂ ਹੋ। ਚੰਗੇ ਕੰਮ ਕਰਦੇ ਹੋ। ਆਪ ਲੋਕਾਂ ਨੂੰ ਇੱਜ਼ਤ ਦਿੰਦੇ ਰਹੋ। ਇੱਜ਼ਤ ਉਸ ਨੂੰ
ਮਿਲਦੀ ਹੈ, ਜੋ ਦੂਜਿਆਂ ਦੀ ਇੱਜ਼ਤ ਕਰਦੇ ਹਨ। ਕਿਸੇ ਦਾ ਨਿਰਾਦਰ ਨਾਂ ਕਰੋ। ਜੋ ਗੱਲ ਕਰਨ, ਕਹਿਣ
ਦੇ ਜੋਗ ਹੈ। ਪਿੱਛੇ ਨਾਂ ਹਟੋ। ਮਿਹਨਤ ਕਰਨ ਵਿੱਚ ਕੋਈ ਸ਼ਰਮ ਨਹੀਂ ਹੈ। ਕੰਮ
ਕੋਈ ਵੀ ਹੋਵੇ, ਰੋਟੀ, ਛੱਤ, ਪਹਿਨਣਾਂ ਤੇ ਪਰਿਵਾਰ ਪਾਲਨਾ ਜ਼ਰੂਰੀ ਹੈ। ਜਿਸ ਕੰਮ ਕੰਮ ਤੋਂ ਖੱਟੀ ਹੁੰਦੀ ਹੈ। ਉਸ
ਕੰਮ ਨੂੰ ਇਮਾਨਦਾਰੀ ਨਾਲ ਕਰੋ। ਵਸੂਲੀ ਜ਼ਰੂਰ ਮਿਲੇਗੀ। ਮਿਹਨਤ ਦਾ ਮੁੱਲ ਮਿਲਦਾ ਹੈ।
ਜੈਸਾ
ਵੀ ਬੰਦਾ ਬਣਦਾ ਹੈ। ਉਸ ਦੇ ਆਪਣੇ ਘਰ ਵਿੱਚੋਂ ਹੀ ਉਸ ਨੂੰ ਵਿਰਸੇ ਵਿੱਚ ਮਿਲਿਆ ਹੁੰਦਾ ਹੈ। ਜੋ
ਘਰ ਵਿੱਚ ਹੁੰਦਾ ਹੈ। ਉਸ ਦਾ ਅਸਰ ਜੀਵਨ ਭਰ ਬੰਦੇ ਉੱਤੇ ਰਹਿੰਦਾ ਹੈ। ਗੁੱਡੀ ਆਪਦੀ ਦਾਦੀ ਕੋਲ
ਜ਼ਿਆਦਾ ਰਹੀ ਸੀ। ਦਾਦੀ ਦੇ ਚਾਰ ਪੁੱਤਰ ਸਨ। ਤਿੰਨ ਵਿਆਹੇ ਤੇ ਇੱਕ ਸਾਰੀ ਉਮਰ ਦਾ ਕੁਆਰਾ ਹੀ ਸੀ।
ਲੋਕ ਇਹੀ ਸੋਚਦੇ ਹਨ। ਵਿਆਹ ਪਿੱਛੋਂ ਮਰਦ ਔਰਤ ਦਾ ਗ਼ੁਲਾਮ ਹੋ ਜਾਂਦੇ ਹਨ। ਮਾਪਿਆਂ ਤੋਂ ਬਾਗ਼ੀ ਹੋ ਜਾਂਦੇ ਹਨ। ਮਰਦ ਔਰਤ ਇੱਕ ਦੂਜੇ ਜੋਗਾ ਹੀ ਰਹਿ ਜਾਂਦੇ ਹਨ। ਪਾਲਨ ਵਾਲਿਆਂ ਦੀ ਪ੍ਰਵਾਹ ਨਹੀਂ ਕਰਦੇ। ਜਦੋਂ ਉਹ ਮਰ ਜਾਂਦੇ ਹਨ। ਕਈ ਪੁੱਤਰ ਤਾਂ ਲੋਕਾਂ ਦੀ
ਸ਼ਰਮ ਦੇ ਮਾਰੇ ਤਿਲੀ ਨਾਲ ਸਿਵੇ ਨੂੰ ਅੱਗ ਲਗਾਉਣ ਆਉਂਦੇ ਹਨ। ਕਈ ਮਰੇ, ਜਿਉਂਦੇ
ਮਾਪਿਆ ਦੇ ਮੱਥੇ ਨਹੀਂ ਲੱਗਦੇ। ਕਿਰਿਆ ਕਰਮ ਤਾਂ ਕਰਨਾ ਹੀ ਕੀ ਹੈ? ਗੁੱਡੀ
ਦੀ ਦਾਦੀ ਦਾ ਕੁਆਰਾ ਪੁੱਤ ਸਬ ਤੋਂ ਵੱਧ ਵਿਗੜਿਆ ਹੋਇਆ ਸੀ।
ਇਹ ਛੜਾ, ਲੰਡਾ ਚਿੜਾ,
ਘਰ ਬਾਹਰ ਦੀ ਲੜਾਈ ਵਿੱਚ, ਸਬ
ਤੋਂ ਅੱਗੇ ਹੁੰਦਾ ਸੀ। ਘਰ ਦਾ ਕੋਈ ਕੰਮ ਨਹੀਂ ਕਰਦਾ ਸੀ। ਖਾਣ ਦੇ ਸਮੇਂ ਮਾਂ ਦੇ ਸਿਰਹਾਣੇ ਆ ਕੇ
ਬੈਠ ਜਾਂਦਾ ਸੀ। ਜੇ ਮਾਂ ਸਮੇਂ ਸਿਰ ਖਾਣ ਨੂੰ ਨਹੀਂ ਦਿੰਦੀ ਸੀ। ਕਹਿੰਦੀ ਸੀ, “ ਕੋਈ
ਕਮਾਈ ਕਰਕੇ ਵੀ ਲਿਆ, ਮੈਂ ਅੰਦਰੋਂ ਖਾਣ ਨੂੰ ਕਿਥੋਂ ਦੇਵਾਂ? ਤੂੰ
ਤਾਂ ਖੇਤ ਵਿੱਚ ਫ਼ਸਲ ਦੀ ਬਾਹੀ, ਬਿਜਾਈ, ਸਿੰਚਾਈ,
ਕਟਾਈ
ਕਰਨ ਨਹੀਂ ਜਾਂਦਾ। “ ਮਾਂ ਨੂੰ ਲੱਤਾਂ ਮਾਰ ਕੇ ਕੁੱਟ ਦਿੰਦਾ ਸੀ। ਆਪਣੀ ਹੀ
ਮਾਂ ਨੂੰ ਮਾਂਵਾਂ ਭੈਣਾਂ ਦੀਆਂ ਗਾਲ਼ਾਂ ਕੱਢਦਾ ਸੀ। ਦੂਜੇ ਪੁੱਤਰ ਭਾਵੇਂ ਵੈਸੇ ਹੀ ਛੜੇ ਭਰਾ ਵਰਗੇ
ਸਨ। ਪਰ ਉਨ੍ਹਾਂ ਦਾ ਇਲਜ਼ਾਮ ਪਤਨੀਆਂ ਸਿਰ ਲੱਗਦਾ ਸੀ। ਵੱਡੇ ਦੋ ਪੁੱਤਰਾਂ ਨੇ ਘਰ ਵਿੱਚ ਬਹੁਤ
ਕਮਾਈ ਦਿੱਤੀ ਸੀ। ਘਰ ਵਿੱਚ ਚਾਹੇ ਖੂਹ ਪੈਸਿਆਂ ਦਾ ਹੋਵੇ। ਆਈ-ਚਲਾਈ ਮਸਾਂ
ਚੱਲਦੀ ਹੈ। ਸਬ ਮੁੱਕ ਜਾਂਦੇ ਹਨ। ਜ਼ਮੀਨ ਖ਼ਰੀਦੀ, ਗਹਿਣੇ ਰੱਖੀ ਜ਼ਮੀਨ ਛਡਵਾਈ। ਇੱਕ ਪੁੱਤ ਐਸਾ ਸੀ।
ਬਾਕੀਆਂ ਦਾ ਮਾਲ ਹਥਿਆਉਣ ਦੀਆਂ ਵਿਉਂਤਾਂ ਲਗਾਉਂਦਾ ਰਹਿੰਦਾ ਸੀ। ਹੇਰਾ-ਫੇਰੀ 24 ਘੰਟੇ ਦਿਮਾਗ਼
ਵਿੱਚ ਰੱਖਦਾ ਸੀ। ਹੇਰਾ-ਫੇਰੀ ਨਾਲ ਬੰਦਾ ਛੇਤੀ ਬੁਲੰਦੀ ਤੇ ਜ਼ਰੂਰ ਪਹੁੰਚ ਜਾਂਦਾ ਹੈ। ਫਲਦੀ ਨਹੀਂ
ਹੈ। ਕਿਸੇ ਹੋਰ ਪਾਸੇ ਨੁਕਸਾਨ ਹੋ ਜਾਂਦਾ ਹੈ। ਗੁੱਡੀ ਦੇ ਦਾਦੇ ਦਾ ਸੁਭਾਅ ਗਰਮ ਸੀ। ਪੁੱਤਰ ਇਸੇ
ਉੱਤੇ ਸਨ। ਗੁੱਡੀ ਦੀ ਦਾਦੀ ਦਾ ਸੁਭਾਅ ਬਿਲਕੁਲ ਮਿੱਟੀ ਦੀ ਤਰਾਂ ਸੀ। ਉਸ ਨੇ ਕਦੇ ਸੀ ਨਹੀਂ ਕਹੀ
ਸੀ। ਮੁਸਕਰਾਉਂਦੀ ਹੋਈ, ਬੁੱਲ੍ਹ ਬੰਦ ਰੱਖਦੀ ਸੀ। ਬੱਚਿਆਂ ਨੂੰ ਮਾਰਦੀ ਵੀ ਨਹੀਂ
ਸੀ। ਆਪਦੇ ਪਤੀ ਦੇ ਬਰਾਬਰ ਖੇਤਾਂ ਵਿੱਚ ਕੰਮ ਕਰਦੀ ਸੀ। ਗੁੱਡੀ ਦਾ ਦਾਦਾ ਸਵੇਰੇ ਚਾਰ ਵਜੇ ਬਲਦਾ
ਦਾ ਹੱਲ ਜੋਤ ਕੇ ਖੇਤ ਚਲਾ ਜਾਂਦਾ ਸੀ। ਉਸ ਦੇ ਇੱਕ ਬਲਦ ਦਾ ਨਾਮ ਗੋਰਾਂ ਤੇ ਦੂਜੇ ਦਾ ਨਾਮ ਮੌਲਾ
ਸੀ। ਬਲਦਾਂ ਨੂੰ ਘਰੋਂ ਹੀ ਗਲ਼ ਵਿੱਚ ਪੰਜਾਲੀ ਪਾ ਲੈਂਦਾ ਸੀ। ਹੱਲ ਪੁੱਠਾ ਕਰਕੇ ਪੰਜਾਲੀ ‘ਤੇ ਟੰਗ
ਲੈਂਦਾ ਸੀ। ਆਪ ਉਨ੍ਹਾਂ ਦੇ ਪਿੱਛੇ 3 ਮੀਲ ਤੁਰਿਆ ਜਾਂਦਾ ਸੀ। ਦਿਨ ਦੇ ਛਿਪਣ ਤੇ ਘਰ ਆਉਂਦਾ ਸੀ।
ਗੱਡਾ ਜ਼ਰੂਰਤ ਸਮੇਂ ਹੀ ਲੈ ਕੇ ਜਾਂਦਾ ਸੀ। ਡੰਗਰਾਂ ਲਈ ਪੱਠੇ, ਪਿੰਡ ਵਾਲੇ ਖੇਤ ਵਿੱਚ ਘਰ ਦੀ ਕੰਧ ਦੇ ਦੂਜੇ
ਪਾਸੇ ਸਨ। ਦਾਦੀ ਆਪ ਚਾਰਾ ਕੱਟਦੀ ਸੀ। ਪਤੀ ਦੇ ਮਗਰ ਰੋਟੀ ਲੈ ਕੇ ਜਾਂਦੀ ਸੀ। ਖੇਤ ਹੀ ਇੱਟਾਂ ਮਿੱਟੀ
ਦੇ ਚੂਲੇ ‘ਤੇ ਚਾਹ ਉੱਥੇ ਕਰ ਲੈਂਦੀ ਸੀ। ਦਾਦੀ ਸਾਰੀ ਦਿਹਾੜੀ ਦਾਦੇ ਨਾਲ ਖੇਤਾਂ ਵਿੱਚ ਕੰਮ ਕਰਦੀ
ਸੀ। ਗੁੱਡੀ ਉਸ ਦੀ ਭੈਣ, ਕਈ ਬਾਰ ਦਾਦੀ ਨਾਲ ਖੇਤ ਚਲੀਆਂ ਜਾਂਦੀਆਂ ਸੀ। ਕਈ ਬਾਰ, ਦੋ
ਬਾਰ, 6-6 ਮੀਲ ਦਾ ਆਉਣ-ਜਾਣ ਦਾ ਫ਼ਾਸਲਾ, ਅੱਡੀ
ਛੜੱਪੇ ਲੱਗਾ ਕੇ ਤਹਿ ਕਰ ਲੈਂਦੀਆਂ ਸਨ। ਦਾਦੀ ਵਾਂਗ ਹੀ ਕੰਮ ਨੂੰ ਹੱਥ
ਪਾਉਂਦੀਆਂ ਸੀ। ਦਾਦੀ ਕਪਾਹ ਚੁਗਦੀ, ਮੱਕੀ ਦੀਆਂ ਛੱਲੀਆਂ ਕੱਢਦੀ, ਲਾਲ, ਹਰੀਆਂ
ਮਿਰਚਾਂ ਤੋੜਦੀ ਸੀ। ਗੰਢਿਆਂ ਦੀ ਪਨੀਰੀ ਬੀਜਦੀ, ਪਿਆਜ਼ ਪੱਟ ਦੀ, ਨੇਬੂ ਤੋੜਦੀ ਸੀ। ਖ਼ਰਬੂਜੇ-ਫੂਟਾਂ, ਖੀਰੇ, ਸਬਜ਼ੀਆਂ, ਗਾਜਰਾਂ, ਮੂਲ਼ੀਆਂ, ਸ਼ਲਗਮਾਂ
ਨਾਲ ਉਨ੍ਹਾਂ ਦਾ ਢਿੱਡ ਭਰ ਜਾਂਦਾ ਸੀ। ਘਰ ਦੇ
ਨੇਬੂ ਸਨ। ਖੇਤ ਵਿੱਚ ਹੀ ਗਰਮੀਆਂ ਨੂੰ ਸ਼ਿਕਜ਼ਮੀ ਪੀਣ ਨੂੰ ਮਿਲ ਜਾਂਦੀ ਸੀ। ਉਨ੍ਹਾਂ ਨੂੰ ਸਬ ਤੋਂ
ਸੁਆਦ ਚਿੱਬੜ ਲੱਗਦੇ ਸਨ। ਬਿਮਾਰੀ ਦੀ ਔੜ ਵਿੱਚ ਦਾਦਾ-ਦਾਦੀ, ਕਦੇ ਕੱਪੜਾ ਤਾਣ ਕੇ ਨਹੀਂ ਪੈਂਦੇ ਸਨ। ਨਾਂ
ਹੀ ਕਦੇ ਅੱਕਦੇ-ਥੱਕਦੇ ਸਨ। ਉਸੇ ਤਰਾਂ ਦੇ ਗੁੱਡੀ ਦੇ ਮੰਮੀ ਡੈਡੀ ਸਨ। ਉਨ੍ਹਾਂ ਦੇ ਘਰ ਵਿੱਚ ਸਾਰੇ
ਮਿਹਨਤ ਤੇ ਮਜ਼ਦੂਰੀ ਕਰਨ ਵਾਲੇ ਸਨ। ਡੈਡੀ ਦਿਨ ਰਾਤ ਪੂਰੇ ਭਾਰਤ ਦੀਆਂ ਸੜਕਾਂ ਉੱਤੇ ਟਰੱਕ
ਚਲਾਉਂਦਾ ਸੀ। ਉਸ ਦਾ ਅਸਰ ਗੁੱਡੀ ਦੇ ਰੋਮ-ਰੋਮ ਵਿੱਚ ਰਚਿਆ ਹੋਇਆ ਸੀ। ਉਹ ਡੈਡੀ-ਮਾਂ, ਦਾਦਾ-ਦਾਦੀ
ਨੂੰ ਦੇਖ ਕੇ, ਉਸ ਵਾਂਗ ਕੰਮ ਕਰਦੀ ਸੀ। ਕੈਨੇਡਾ ਵਿੱਚ ਬਾਸ਼ਰੂਮ ਵਿੱਚ ਕੋਈ
ਟੂਟੀ ਜਾਂ ਕੁੱਝ ਹੋਰ ਫਰੋਲ, ਕਰਪਿੰਟ ਤੱਕ ਖ਼ਰਾਬ ਹੁੰਦਾ ਸੀ। ਗੁੰਡੀ ਨੇ ਸਾਰੇ ਘਰ
ਦੇ ਕੰਮ ਹੱਥੀ ਕਰਨੇ ਸ਼ੁਰੂ ਕਰ ਦਿੱਤੇ। ਬਗੀਚੀ ਵਿੱਚ ਗਾਰਡਨ ਬੀਜ ਕੇ, ਫੁੱਲ
ਤੇ ਸਾਗ, ਸਬਜ਼ੀਆਂ ਉਗਾ ਲੈਂਦੀ ਸੀ। ਸਟੋਰ ਤੋਂ ਪੁੱਛ ਕੇ, ਕਿਵੇਂ
ਬਦਲਣਾ ਹੈ? ਆਪੇ ਠੀਕ ਕਰ ਲੈਂਦੀ ਸੀ। ਕੋਈ ਵੀ ਕੰਮ ਕਰਨਾ ਹੈ। ਧੱਕੇ
ਨਾਲ ਜ਼ਬਰਦਸਤੀ ਮਿਹਨਤ ਕਰਕੇ, ਸਰੀਰ ਤੋਂ ਕਰਾਉਣਾ ਪੈਂਦਾ ਹੈ। ਜਿਸ ਕੰਮ ਨੂੰ ਹੱਥ
ਪਾਵਾਂਗੇ, ਜੀਅ ਤੇ ਸਮਾਂ ਲਾਵਾਂਗੇ, ਉਹ
ਜ਼ਰੂਰ ਸਿਰੇ ਚੜ੍ਹੇਗਾ। ਗੁੱਡੀ ਨੇ, ਤਿੰਨ ਘਰ ਖ਼ਰੀਦ ਲਏ ਸਨ। ਪਤੀ, ਸਹੁਰੇ
ਕਿਸੇ ਦੀ ਸਲਾਹ ਵੀ ਨਹੀਂ ਪੁੱਛੀ ਸੀ। ਹਰ ਘਰ ਦੇਖਦੇ ਸਾਰ ਹੀ ਪਸੰਦ ਆ ਜਾਂਦਾ ਸੀ। ਨੌਕਰੀ ਕਰਦੀ ਸੀ। ਬੈਂਕ ਤੋਂ ਕਰਜ਼ਾ ਵੀ ਮਿਲ ਜਾਂਦਾ ਸੀ।
ਜੋ ਬੰਦਾ ਉਸ ਦੇ ਪਤੀ, ਸਹੁਰੇ, ਪੁੱਤਰ ਵਾਂਗ ਆਪ ਸ਼ਰਾਬੀ ਹੈ। ਜਿਸ ਨੂੰ ਆਪਣੇ ਸਰੀਰ, ਪੈਸੇ
ਦਾ ਖ਼ਿਆਲ ਨਹੀਂ ਹੈ। ਨੌਕਰੀ ਨਹੀਂ ਹੈ। ਪਰਿਵਾਰ ਦਾ ਕੀ ਸ਼ੁਮਾਰ ਦੇਵੇਗਾ? ਨਿਕੰਮਾ
ਬੰਦਾ, ਧਰਤੀ ਉੱਤੇ ਭਾਰ ਹੈ। ਬੰਦੇ ਨੂੰ ਆਪਣੇ ਖਾਣ ਜੋਗਾ ਕੰਮ ਜ਼ਰੂਰ ਕਰਨਾ ਚਾਹੀਦਾ ਹੈ।
Comments
Post a Comment