ਭਾਗ 12 ਗੁਰੂ ਗੋਬਿੰਦ ਸਿੰਘ ਜੀ ਖ਼ਾਲਸਾ ਪੰਥ ਦੇ ਬਾਨੀ ਆਪਣੀ ਪੂੰਜੀ ਸਹੀ ਥਾਂ ਲਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਜਗਤ ਦੇ ਦਸਵੇਂ
ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਦੇ ਬਾਨੀ ਹਨ।
ਗੁਰੂ
ਸਭ ਤੋਂ ਵੱਡਾ,
ਊਚਾ, ਸੂਚਾ ਸੋਹਣਾ, ਪਿਆਰਾਂ ਸ਼ਕਤੀ
ਸ਼ਾਲੀ ਰਸਤਾ ਦਿਖਾਉਂਦਾ ਹੈ। ਸਿੱਖ ਧਰਮ ਵੀ
ਗੁਰੂ ਵਿੱਚ ਯਕੀਨ ਕਰਦਾ ਹੈ। ਪੰਜ ਪਿਆਰੇ ਸੰਗਤ
ਨੂੰ ਜਦੋਂ ਅੰਮ੍ਰਿਤ ਛਕਾਂਉਂਦੇ ਹਨ। ਗੁਰੂ ਪਿਆਰੇ
ਸਾਰੇ ਯਕੀਨ ਕਰਦੇ ਹਨ। ਆਪ ਗੁਰੂ ਗੋਬਿੰਦ ਸਿੰਘ ਉਥੇ ਹਾਜ਼ਰ ਹੁੰਦਾ
ਹੈ। 1699 ਵਿਸਾਖ ਨੂੰ ਪਹਿਲੀ
ਵਾਰ ਗੁਰੂ ਗੋਬਿੰਦ ਰਾਏ ਜੀ ਨੇ ਅੰਮ੍ਰਿਤ ਛਕਾਇਆਂ ਹੈ।
ਵਿਸਾਖੀ
ਖੁਸ਼ੀ ਦਾ ਪ੍ਰਤੀਕ ਹੈ। ਕਿਸਾਨ ਹਾੜੀ ਦੀ ਫਸਲ ਸੰਭਾਲ ਲੈਂਦੇ ਹਨ।
ਜੋੜ
ਮੇਲੇ ਲੱਗਦੇ ਹਨ। ਖੁਸ਼ੀ ਵਿੱਚ ਸਭ ਦਾ ਤਨ ਮਨ ਨੱਚ ਉਠਦਾ ਹੈ।
ਹਰ
ਇਕ ਦੂਜੇ ਨਾਲ ਮਿਲਕੇ ਖੁਸ਼ੀ ਸਾਂਝੀ ਕਰਦਾ ਹੈ। ਗੁਰੂ ਗੋਬਿੰਦ
ਰਾਏ ਜੀ ਨੇ ਕੇਸਗੜ੍ਹ ਅੰਨਦਪੁਰ ਵਿੱਚ ਸੰਗਤਾਂ ਨੂੰ ਦਿਵਾਨ ਵਿੱਚ ਬੁਲਾਇਆਂ ਸੀ। ਗੁਰੂ ਦੇ ਦਰਸ਼ਨਾਂ ਨੂੰ ਸੰਗਤ ਦਾ ਬਹੁਤ ਭਾਰਾਂ ਇੱਕਠ ਹੋਇਆ ਸੀ।
ਦਿਵਾਨ
ਖੁੱਲੇ ਅਸਮਾਨ ਥੱਲੇ ਲੱਗਿਆ ਹੋਇਆ ਸੀ। ਸਿੱਖ
ਧਰਮ ਦੇ ਪ੍ਰਚਾਰਿਕਾਂ ਮੁਤਾਬਿਕ ਗੁਰੂ ਜੀ ਨੰਗੀ ਤਲਵਾਰ ਲੈ ਕੇ ਤੱਬੂ ਵਿਚੋਂ ਬਾਹਰ ਆਏ।
ਗੁਰੂ
ਜੀ ਨੇ ਸੰਗਤ ਨੂੰ ਸਬੋਧਨ ਕਰਕੇ ਕਿਹਾ," ਅੱਜ ਖਾਲਸਾ ਪੰਥ ਸਾਜਨਾ ਹੈ।
ਉਸ
ਲਈ ਮੈਨੂੰ ਸਿਰ ਦੀ ਲੋੜ ਹੈ।" ਮਰਨਾ ਮਰਨਾ ਰੋਜ਼ ਕਹੀ ਜਾਂਦੇ ਹਾਂ।
ਜੇ
ਕਿਤੇ ਮੌਤ ਦਿਸ ਜੇ ਪਤੀੜਾਂ ਪੈ ਜਾਂਦੀਆਂ ਹਨ। ਸੰਗਤ ਤੋਂ ਗੁਰੂ
ਜੀ ਨੇ ਇੱਕ ਸਿਰ ਮੰਗਿਆ। ਦਿਇਆ ਰਾਮ ਜੀ
ਉਠ ਕੇ ਖੜ੍ਹ ਗਿਆ। ਗੁਰੂ ਜੀ ਦੇ ਨਾਲ ਤੱਬੂ ਵਿੱਚ ਚੱਲਾ ਗਿਆ। ਗੁਰੂ ਗੋਬਿੰਦ ਸਿੰਘ ਜੀ ਖੂਨੀ ਤਲਵਾਰ ਲੈ ਕੇ, ਤੱਬੂ ਵਿਚੋਂ
ਆ ਗਏ। ਦੂਜੇ ਹੋਰ ਸਿਰ ਦੀ ਮੰਗ ਕੀਤੀ।
ਧਰਮ
ਚੰਦ ਜੀ ਗੁਰੂ ਜੀ ਪਿਛੇ ਤੁਰ ਗਏ। ਉਸ
ਨੇ ਗੁਰੂ ਚਰਨਾਂ ਵਿੱਚ ਸੀਸ ਭੇਟ ਕਰ ਗਿਆ। ਗੁਰੂ ਜੀ ਤੀਜੇ
ਸਿਰ ਦੀ ਵੀ ਮੰਗ ਹੋਰ ਕਰ ਗਏ। ਹਿੰਮਤ ਰਾਏ ਜੀ
ਝੱਟ ਊਠ ਖੜ੍ਹ ਕੇ ਗਏ। ਗੁਰੂ ਜੀ ਚੋਂਥੇ ਸਿਰ ਦੀ ਵੀ ਜਰੂਤ ਹੋਰ ਮੰਗ
ਗਏ। ਮੋਹਕਮ ਚੰਦ ਜੀ ਸਿਰ ਦੇਣ ਆ ਗਏ। ਪੰਜਵੇਂ ਸਿਰ ਦੀ ਫਿਰ ਹੋਰ ਗੁਰੂ ਜੀ ਭੇਟ ਮੰਗ ਗਏ। ਸਾਹਿਬ ਚੰਦ ਜੀ ਗੁਰੂ ਨੂੰ ਸਿਰ ਭੇਟ ਕਰ ਗਏ।
ਸੰਗਤ
ਨੂੰ ਇਹ ਕੌਤਕ ਹੈਰਾਨ ਕਰ ਗਿਆ। ਗੁਰੂ ਜੀ ਦੇ
ਨਾਲ ਸਾਰੇ ਤੱਬੂ ਵਿਚੋਂ ਸਾਬਤ ਬਾਹਰ ਆ ਗਏ। ਮਾਤਾ ਸਾਹਿਬ
ਜੀ ਪਾਣੀ ਵਿੱਚ ਪਾਤਸੇ ਪਾ ਗਏ। ਗੁਰੂ ਜੀ ਪੰਜ
ਬਾਣੀਆਂ ਦੇ ਪਾਠ ਪੜ੍ਹ ਗਏ। ਤਾਂ ਪਾਣੀ ਮਿੱਠੇ
ਅੰਮ੍ਰਿਤ ਬੱਣ ਗਏ। ਗੁਰੂ ਜੀ ਪੰਜ ਚੂਲੇ ਅੰਮ੍ਰਿਤ ਛੱਕਾਈ ਜਾਂਦੇ
ਸੀ। ਪੰਜ ਵਾਰੀ ਫਤਿਹ ਬੁਲਾਈ ਜਾਂਦੇ ਸੀ।
ਬੰਦੇ
ਤੋਂ ਖਾਲਸੇ ਸਿੰਘ ਸਜਾਈ ਜਾਂਦੇ ਸੀ। ਖਾਲਸਾ
ਪੰਥ ਬਣਾਈ ਜਾਦੇ ਸੀ। ਉਦੋਂ ਤੋਂ ਪੰਜੇ
ਗੁਰੂ ਪਿਆਰੇ ਬੱਣ ਗਏ। ਗੁਰੂ ਜੀ ਪੰਜਾਂ ਨੂੰ ਗੁਰੂ ਕਹਿ ਗਏ।
ਪੰਜ
ਚੂਲੇ ਅੰਮ੍ਰਿਤ ਦੇ ਪੰਜਾਂ ਪਿਆਰਿਆਂ ਤੋਂ ਗੁਰੂ ਜੀ ਵੀ ਪੀ ਗਏ।
ਆਪ
ਨੂੰ ਪੰਜਾਂ ਦਾ ਚੇਲਾ ਕਹਿ ਗਏ। ਵਿਸਾਖੀ ਨੂੰ
ਅੰਮ੍ਰਿਤ ਸੰਚਾਰ ਕਰ ਗਏ। ਅੰਮ੍ਰਿਤ ਦੀ
ਦਾਤ ਪਿਆਰਿਆਂ ਨੂੰ ਦੇ ਗਏ। ਕੌਮ ਦੀ ਡੋਰ
ਪੰਜਾਂ ਪਿਆਰਿਆਂ ਨੂੰ ਦੇ ਗਏ। ਗੁਰੂ ਜੀ ਮਰਦ
ਨੂੰ ਸਿੰਘ ਕਹਿ ਗਏ। ਔਰਤ ਨੂੰ ਕੌਰ ਦਾ ਨਾਂਮ ਦੇ ਗਏ।
ਵਾਹਿਗਰੂ
ਜੀ ਕਾ ਖਾਲਸਾ। ਵਾਹਿਗਰੂ ਜੀ ਕੀ ਫਤਿਹ ਬੁਲਾ ਗਏ।
ਗੁਰੂ
ਮਾਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੱਸ ਗਏ। ਪਰ ਅਸੀਂ ਬੰਦਿਆਂ
ਵਿੱਚ ਉਲਝ ਗਏ। ਬੰਦੇ ਹੀ ਸਾਡੇ ਲਈ ਰੱਬ ਬੱਣ ਗਏ।
ਗੁਰੂ
ਮਾਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਤੋਂ ਦਸਵੇਂ
ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕੋ ਪਰਵਾਰ ਵਿੱਚ ਗੁਰਗੱਦੀ ਰਹੀ ਹੈ। ਬੀਬੀ ਅਮਰੋਂ ਗੁਰੂ
ਅੰਗਦ ਦੇਵ ਜੀ ਸਪੁੱਤਰੀ ਸੀ। ਬੀਬੀ ਅਮਰੋਂ ਅਮਰਦਾਸ ਜੀ ਦੇ ਭਰਾ ਦੀ ਨੂੰਹ ਸੀ। ਰਾਮਦਾਸ ਜੀ ਬੀਬੀ ਭਾਨੀ
ਜੀ ਨਾਲ ਵਿਆਹੇ ਗਏ। ਬੀਬੀ ਭਾਨੀ ਜੀ ਤੀਜੇ ਗੁਰੂ ਅਮਰਦਾਸ ਜੀ ਦੀ ਛੋਟੀ ਸਪੁੱਤਰੀ ਸੀ। ਚੌਥੇ ਗੁਰੂ
ਰਾਮਦਾਸ ਜੀ ਤੇ ਮਾਤਾ ਭਾਨੀ ਦੇ ਘਰ ਮਹਾਂਦੇਵ ਜੀ, ਪ੍ਰਿਥਵੀ
ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ। ਗੁਰੂ ਅਰਜਨ ਦੇਵ ਜੀ ਦੇ ਗੁਰੂ ਹਰਗੋਬਿੰਦ ਜੀ ਇਕਲੌਤੇ
ਸਪੁੱਤਰ ਸਨ। ਸੱਤਵੇਂ ਸਤਿਗੁਰੂ ਹਰਿਰਾਏ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਸਪੁੱਤਰ ਛੇਵੇਂ ਗੁਰੂ
ਹਰਗੋਬਿੰਦ ਸਾਹਿਬ ਜੀ ਦੇ ਪੋਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ
ਤੇ ਗੁਰੂ ਤੇਗ਼ ਬਹਾਦਰ ਜੀ ਸਨ। ਅੱਠਵੇਂ ਪਾਤਸ਼ਾਹ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ
ਸੱਤਵੇਂ ਸਤਿਗੁਰੂ ਹਰਿਰਾਇ ਸਾਹਿਬ ਜੀ ਸਨ। ਗੁਰੂ
ਹਰਗੋਬਿੰਦ ਜੀ ਦੇ ਸਪੁੱਤਰ ਗੁਰੂ ਤੇਗ਼ ਬਹਾਦਰ ਜੀ ਹਨ। ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ
ਜੀ ਦੇ ਪੋਤੇ ਗੁਰੂ ਤੇਗ਼ ਬਹਾਦਰ ਜੀ ਦੇ ਇਕਲੌਤੇ ਸਪੁੱਤਰ ਸਨ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਚਾਰ ਸਪੁੱਤਰ ਸਨ। ਸਾਹਿਬਜ਼ਾਦੇ ਅਜੀਤ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ, 1686 ਈਸਵੀ, ਸਾਹਿਬਜ਼ਾਦੇ ਜੁਝਾਰ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ 1690 ਈਸਵੀ , ਸਾਹਿਬਜ਼ਾਦੇ ਜੋਰਾਵਰ ਸਿੰਘ ਜੀ ਦਾ ਜਨਮ ਅਨੰਦਪੁਰ ਸਾਹਿਬ 1696 ਈਸਵੀ, ਸਾਹਿਬਜ਼ਾਦੇ ਫਤਹਿ ਸਿੰਘ ਜੀ ਦਾ ਜਨਮ ਅਨੰਦਪੁਰ ਸਾਹਿਬ 1698ਈਸਵੀ ਵਿੱਚ ਹੋਇਆ।
ਸਬਦਿ ਮੁਆ ਵਿਚਹੁ ਆਪੁ ਗਵਾਇ ॥ ਸਤਿਗੁਰੁ ਸੇਵੇ ਤਿਲੁ ਨ ਤਮਾਇ ॥ ਨਿਰਭਉ ਦਾਤਾ ਸਦਾ ਮਨਿ ਹੋਇ ॥ ਸਚੀ ਬਾਣੀ ਪਾਏ ਭਾਗਿ ਕੋਇ ॥੧॥ ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ ॥ ਪੂਰੇ ਗੁਰ ਕੈ ਸਬਦਿ ਸਮਾਹਿ ॥੧॥ ਰਹਾਉ ॥ ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ ॥ ਅੰਮ੍ਰਿਤ ਸਬਦਿ ਨਾਮੁ ਵਖਾਣੈ ॥ ਸਾਚੀ ਬਾਣੀ ਸੂਚਾ ਹੋਇ ॥ ਗੁਣ ਤੇ ਨਾਮੁ ਪਰਾਪਤਿ ਹੋਇ ॥੨॥ ਗੁਣ ਅਮੋਲਕ ਪਾਏ ਨ ਜਾਹਿ ॥ ਮਨਿ ਨਿਰਮਲ ਸਾਚੈ ਸਬਦਿ ਸਮਾਹਿ ॥ ਸੇ ਵਡਭਾਗੀ ਜਿਨ੍ਹ੍ਹ ਨਾਮੁ ਧਿਆਇਆ ॥ ਸਦਾ ਗੁਣਦਾਤਾ ਮੰਨਿ ਵਸਾਇਆ ॥੩॥ ਜੋ ਗੁਣ ਸੰਗ੍ਰਹੈ ਤਿਨ੍ਹ੍ਹ ਬਲਿਹਾਰੈ ਜਾਉ ॥ ਦਰਿ ਸਾਚੈ ਸਾਚੇ ਗੁਣ ਗਾਉ ॥ ਆਪੇ ਦੇਵੈ ਸਹਜਿ ਸੁਭਾਇ ॥ ਨਾਨਕ ਕੀਮਤਿ ਕਹਣੁ ਨ ਜਾਇ ॥
ਦੇਹ ਸਿਵਾ ਬਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨ ਟਰੋ॥
ਨ ਡਰੋਂ ਅਰਿ ਸੋ ਜਬ ਜਾਇ ਲਰੋ, ਨਿਸਚੈ ਕਰ ਅਪਨੀ ਜੀਤ ਕਰੋ॥
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋ॥
ਜਬ ਆਵ ਕੀ ਅਉਧ ਨਿਧਾਨ ਬਨੈ, ਅਤ ਹੀ ਰਨ ਮੈ ਤਬ ਜੂਝ ਮਰੋ॥੨੩੧॥
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਨੂੰ ਪਟਨਾ ਸ਼ਹਿਰ ਬਿਹਾਰ ਵਿੱਚ ਹੋਇਆ। ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਮੇਂ ਦਾ ਨਾਮ ਗੋਬਿੰਦ ਰਾਏ ਹੈ। ਪਟਨੇ ਵਿਚ ਹੀ ਜਨਮ ਸਥਾਨ ਵਾਲੀ ਥਾਂ, ਗੁਰੂ ਕਾ ਬਾਗ਼, ਕੰਗਣ ਘਾਟ, ਬਾਲ ਲੀਲਾ ਗੁਰਦੁਆਰਾ ਸਾਹਿਬ ਹਨ। ਗੁਰੂ ਜੀ ਦਾ ਪਰਿਵਾਰ ਪਟਨੇ ਤੋਂ ਅਨੰਦਪੁਰ ਆ ਕੇ ਰਹਿਣ ਲੱਗ ਗਏ। ਇੱਥੇ ਕੇਸਗੜ੍ਹ ਗੁਰਦੁਆਰਾ ਸਾਹਿਬ ਹੈ। 1975 ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਜਦੋਂ ਦਿੱਲੀ ਨੂੰ ਜਾਣ ਲੱਗੇ ਤਾਂ ਗੁਰ ਗੱਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ੁਲਮ ਨਾਲ ਲੜਨ ਵਾਲੇ ਸਿਪਾਹੀ, ਸੰਤ, ਤਿਆਗੀ, ਸ਼ਹਿਨਸ਼ਾਹ, ਕੁਰਬਾਨੀ ਦੇਣ ਵਾਲੇ ਮੰਨੇ ਜਾਂਦੇ ਹਨ। ਸੱਚ, ਪ੍ਰੇਮ, ਨੇਕੀ ਦਾ ਸਬੂਤ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖ਼ਾਲਸਾ ਪੰਥ ਦੇ ਜਨਮ ਦਾਤੇ ਹਨ। ਸਿੱਖਾਂ ਦੇ ਦਸਵੇਂ ਗੁਰੂ ਹਨ। ਸਾਰੇ ਗੁਰੂ ਹੀ ਅਕਾਲ ਪੁਰਖ ਦਾ ਰੂਪ ਹਨ। ਇੱਕੋ ਜੋਤ, ਇੱਕੋ ਸਰੂਪ ਹਨ।
ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਜੀਤ ਕੌਰ ਜੀ ਤੇ ਸੁੰਦਰ ਕੌਰ ਨਾਲ ਹੋਇਆ ਸੀ। ਜੀਤ ਕੌਰ ਜੀ ਦੀ ਕੁੱਖੋਂ ਜੁਝਾਰ ਸਿੰਘ, ਜ਼ੋਰਾਵਰ ਸਿੰਘ ਫ਼ਤਿਹ ਸਿੰਘ ਜੀ ਨੇ ਜਨਮ ਲਿਆ। ਸੁੰਦਰ ਕੌਰ ਦੀ ਕੁੱਖੋਂ ਅਜੀਤ ਸਿੰਘ ਦਾ ਜਨਮ ਹੋਇਆ ਹੈ। 1699 ਪੰਜ ਪਿਆਰਿਆਂ ਦੁਆਰਾ ਅੰਮ੍ਰਿਤ ਛੱਕਾ ਕੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਗੁਰੂ ਜੀ ਨੇ ਆਪ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਫਿਰ ਆਪ ਵੀ ਉਨ੍ਹਾਂ ਤੋਂ ਆਪ ਅੰਮ੍ਰਿਤ ਛਕਿਆ। ਵਾਹੁ ਵਾਹੁ ਗੋਬਿੰਦ ਸਿੰਘ, ਆਪੇ ਗੁਰੁ ਚੇਲਾ॥ ਮਾਤਾ ਸਾਹਿਬ ਕੌਰ ਜੀ ਨੇ ਪਾਣੀ ਵਿਚ ਪਤਾਸੇ ਪਾਏ। ਮਾਤਾ ਸਾਹਿਬ ਕੌਰ ਜੀ ਨੂੰ ਖ਼ਾਲਸਾ ਪੰਥ ਦੀ ਜਨਮ ਦਾਤੀ ਧਰਮ ਦੀ ਮਾਂ ਕਿਹਾ ਜਾਂਦਾ ਹੈ। ਅੰਮ੍ਰਿਤ ਛਕਾਉਣ ਪਿੱਛੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ। ਸਿੱਖ ਮਰਦ ਦੇ ਨਾਮ ਨਾਲ ਸਿੰਘ ਤੇ ਔਰਤ ਦੇ ਨਾਮ ਨਾਲ ਕੌਰ ਲਗਾਇਆ ਜਾਵੇ। ਦੂਜੀਆਂ ਜਾਤਾਂ ਦੇ ਬੰਦਿਆਂ ਨੂੰ ਅੰਮ੍ਰਿਤ ਛੱਕਾ ਕੇ, ਖ਼ਾਲਸਾ ਪੰਥ ਨੂੰ ਜਨਮ ਦੇ ਕੇ ਸਾਬਤ ਕਰ ਦਿੱਤਾ। ਸਿੱਖ ਧਰਮ ਜਾਤਾਂ ਦੇ ਬੰਧਨ ਨੂੰ ਨਹੀਂ ਮੰਨਦਾ। ਕੋਈ ਵੀ ਧਰਮ ਜਾਤ ਦਾ ਬੰਦਾ ਅੰਮ੍ਰਿਤ ਛੱਕ ਕੇ ਗੁਰੂ ਜੀ ਦਾ ਹੀ ਰੂਪ ਹੁੰਦਾ ਹੈ। ਹਰ ਬੰਦਾ ਆਪ ਰੱਬ ਹੈ। ਉਸ ਵਿੱਚ ਸਾਰੀਆਂ ਸ਼ਕਤੀਆਂ ਹਨ। ਅੰਮ੍ਰਿਤ ਛੱਕਾ ਕੇ ਸੂਰਬੀਰਤਾ ਭਰੀ। ਇਸ ਕੌਮ ਨੂੰ ਬਹਾਦਰ ਕੌਮ ਕਿਹਾ ਜਾਂਦਾ ਹੈ। ਮਨੁੱਖਤਾ ਦੀ ਕੋਈ ਜਾਤ-ਪਾਤ ਨਹੀਂ ਹੈ। ਸਾਡੇ ਸਭ ਵਿੱਤ ਇੱਕ ਜੋਤ ਹੈ।
ਖਾਲਸਾ ਅਕਾਲ ਪੁਰਖ ਕੀ ਫੌਜ॥ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ॥
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਨਦੇੜ ਵਿਚ ਗੁਰ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿਚ ਅਲੱਗ ਅਲੱਗ ਧਰਮਾਂ ਦੇ ਭਗਤਾਂ ਦੀ ਬਾਣੀ ਦਰਜ ਹੈ। ਇਸ ਲਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਦਾ ਸਾਂਝਾਂ ਹੈ। 1708 ਈਸਵੀ ਨੂੰ ਹਜ਼ੂਰ ਸਾਹਿਬ ਨਾਂਦੇੜ ਵਿਚ ਜੋਤੀ ਜੋਤ ਸਮਾ ਗਏ।
ਔਰੰਗਜ਼ੇਬ ਤੇ ਹਕੂਮਤ ਦੀ ਤਾਨਾਸ਼ਾਹੀ ਵਿਰੁੱਧ ਜੰਗਾਂ ਲੜੀਆਂ। ਗੁਰੂ ਜੀ ਜ਼ਫ਼ਰਨਾਮਾ, ਚੰਡੀ ਦੀ ਵਾਰ, ਸਵੱਯਾ, ਜਪੁ ਸਾਹਿਬ ਹੋਰ ਬਹੁਤ ਸਾਹਿਤ ਲਿਖਿਆ। ਜਦੋਂ ਗੁਰੂ ਜੀ ਨੇ ਚਮਕੌਰ ਦੀ ਗੜੀ ਨੂੰ ਛੱਡਿਆ, ਬਹੁਤ ਸਾਰਾ ਸਾਹਿਤ ਲਿਖਿਆ ਹੋਇਆ, ਸਰਸਾ ਨਦੀ ਵਿਚ ਰੁੜ ਗਿਆ। ਚਮਕੌਰ ਦੀ ਗੜ੍ਹੀ ਵਿਚ ਜੰਗ ਵਿਚ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ ਬਾਕੀ ਸਿੰਘ ਸੂਰਮਿਆਂ ਵਾਗ ਦੁਸ਼ਮਣ ਨਾਲ ਲੜਦੇ ਹੋਏ ਸ਼ਹੀਦੀ ਪਾ ਦਿੱਤੀ। ਚਮਕੌਰ ਦੀ ਗੜ੍ਹੀ ਗੁਰਦੁਆਰਾ ਸਾਹਿਬ ਹੈ। ਸਾਰੇ ਪਰਵਾਰ ਦਾ ਵਿਛੋੜਾ ਵੀ ਪੈ ਗਿਆ।
ਛੋਟੇ ਦੋਨੇਂ ਸਾਹਿਬਜ਼ਾਦੇ ਫ਼ਤਿਹ ਸਿੰਘ ਤੇ ਜ਼ੋਰਾਵਰ ਸਿੰਘ ਦਾਦੀ ਮਾਤਾ ਗੁੱਜਰ ਕੌਰ ਜੀ ਨਾਲ ਰਸੋਈਏ ਗੁੰਗੂ ਨਾਲ ਸਰਹਿੰਦ ਆ ਗਏ। ਰਸੋਈਆ ਗੁੰਗੂ ਦੁਸ਼ਮਣ ਨਾਲ ਮਿਲ ਗਿਆ। ਰਸੋਈਏ ਗੁੰਗੂ ਨੇ ਛੋਟੇ ਦੋਨੇਂ ਸਾਹਿਬਜ਼ਾਦੇ ਫ਼ਤਿਹ ਸਿੰਘ ਤੇ ਜ਼ੋਰਾਵਰ ਸਿੰਘ ਦਾਦੀ ਮਾਤਾ ਗੁੱਜਰ ਕੌਰ ਜੀ ਨੂੰ ਹਕੂਮਤ ਦੇ ਹਵਾਲੇ ਕਰ ਦਿੱਤਾ। ਵਜ਼ੀਦੇ ਨੇ ਦੋਨਾਂ ਲਾਲਾ ਨੂੰ ਮੁਸਲਮਾਨ ਬਣਨ ਲਈ ਕਿਹਾ। ਸਾਹਿਬਜ਼ਾਦੇ ਫ਼ਤਿਹ ਸਿੰਘ ਤੇ ਜ਼ੋਰਾਵਰ ਸਿੰਘ ਨੇ ਮੁਸਲਮਾਨ ਬਣਨ ਤੋਂ ਇਨਕਾਰ ਕਰ ਦਿੱਤਾ। ਸਾਹਿਬਜ਼ਾਦੇ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤੇ। ਉਦੋਂ ਹੀ ਮਾਤਾ ਗੁੱਜਰ ਕੌਰ ਜੀ ਵੀ ਸਰੀਰ ਛੱਡ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਲਈ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ। ਗੁਰੂ ਜੀ ਮਾਛੀਵਾੜੇ ਦੇ ਜੰਗਲ ਵਿਚ ਆ ਗਏ। ਇੱਥੇ ਵੀ ਯਾਦ ਵਿਚ ਗੁਰਦੁਆਰਾ ਸਾਹਿਬ ਹੈ। ਗੁਰੂ ਜੀ ਆਲਮਗੀਰ ਆ ਗਏ। ਇਥੇ ਗੁਰੂ ਜੀ ਸਾਹਿਬਜ਼ਾਦੇ ਫ਼ਤਿਹ ਸਿੰਘ ਤੇ ਜ਼ੋਰਾਵਰ ਸਿੰਘ ਜੀ ਦੀ ਸ਼ਹੀਦੀ ਦਾ ਪਤਾ ਲੱਗਾ। ਪੋਹ ਸੱਤੇ ਦੇ ਠੰਢੇ-ਠਾਰ ਦਿਨਾਂ ਪੂਰਾ ਪਰਿਵਾਰ ਅਲੱਗ-ਅਲੱਗ ਹੋ ਗਿਆ ਅਨੰਦਪੁਰ ਦਾ ਵਸੇਰਾ ਵੀ ਛੁੱਟ ਗਿਆ। ਅੱਜ ਵੀ ਸੰਗਤਾਂ ਪਿਆਰ ਵਿੱਚ ਅਨੰਦਪੁਰ, ਚਮਕੌਰ ਦੀ ਗੜੀ, ਸਰਹਿੰਦ, ਮਾਛੀਵਾੜੇ, ਆਲਮਗੀਰ ਗੁਰਦੁਆਰਾ ਸਾਹਿਬ ਜੋੜ ਮੇਲ ਵਿੱਚ ਜੁੜਦੀਆਂ ਹਨ।
ਸਾਚੁ ਕਹੌਂ ਸੁਨ ਲੇਹੁ ਸਭੈ ਜਿਨ ਪ੍ਰੇਮੁ ਕੀਓ ਤਿਨ ਹੀ ਪ੍ਰਭੁ ਪਾਇਓ।।
Comments
Post a Comment