ਭਾਗ
54 ਤੁਹਾਡੀ ਤਾਂ ਤੁਫ਼ਾਨ-ਮੇਲ ਰੇਲ ਗੱਡੀ ਹੈ ਦਿਲਾਂ ਦੇ ਜਾਨੀ
ਸਤਵਿੰਦਰ
ਕੌਰ ਸੱਤੀ -(ਕੈਲਗਰੀ)- ਕੈਨੇਡਾ satwinder_7@hotmail.com
ਜੋ ਕੰਨਾਂ ਨਾਲ ਸੁਣਦੇ ਹਾਂ। ਉਹ ਸੱਚ ਲੱਗਦਾ
ਹੈ। ਝੂਠ ਵੀ ਹੋ ਸਕਦਾ ਹੈ। ਕਈ ਬਾਰ ਅੱਖੀਂ ਦੇਖਿਆ ਵੀ ਸੱਚ ਨਹੀਂ ਹੁੰਦਾ। ਦੇਖ ਕੇ ਜ਼ਕੀਨ ਨਹੀਂ
ਹੁੰਦਾ। ਅੱਖਾਂ ਹੀ ਗਵਾਹੀ ਦਿੰਦੀਆਂ ਹਨ। ਸੱਚ, ਝੂਠ ਇੱਕੋ ਜਿਹੇ ਲੱਗਦੇ ਹਨ। ਜੈਸਾ ਮੌਕਾ ਹੁੰਦਾ ਹੈ।
ਬੰਦਾ ਆਪਦੇ ਬਚਾਉ ਨੂੰ ਵੈਸੀ ਬਾਤ ਕਰਦਾ ਹੈ। ਕਈ ਬਾਰ ਕਹਾਣੀ ਘੜੀ ਹੁੰਦੀ ਹੈ।
ਜੀਵਨ ਵਿੱਚ ਗੱਲ ਬੀਤੀ ਵੀ ਹੁੰਦੀ ਹੇ। ਜੋ ਮਨ ਕਹਿੰਦਾ ਹੈ। ਉਹ ਸਹੀਂ ਲੱਗਦਾ ਹੈ। ਮਨ ਹੋਰ ਕਿਸੇ
ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦਾ। ਗੁੱਡੀ ਦੇ ਕੰਮ ਉੱਤੇ ਸਬ ਔਰਤਾਂ ਹੀ ਸਨ। ਚਾਰ ਕੁੜੀਆਂ
ਜੱਜ ਸਨ। ਇੱਕ ਸਬ ਤੋਂ ਵੱਡੀ ਡਰੈਕਟਰ ਸੀ। ਜੋ ਇਸ ਪੂਰੇ ਕੋਰਟ ਦੀ ਅਗਵਾਹੀ ਕਰਕੇ, ਸਬ
ਕੰਮ ਦੀ ਦੇਖ ਰੇਖ ਕਰਦੀ ਸੀ। ਹੋਰ ਛੋਟੇ-ਛੋਟੇ ਸੁਆਲਾਂ ਦੇ ਜੁਆਬ ਦੇਣ ਲਈ ਕੈਸ਼ੀਅਰ ਸਨ। ਜੋ ਇੱਕ
ਮੁੰਡਾ, ਚਾਰ ਕੁੜੀਆਂ ਸਨ। ਜਦੋਂ ਕੋਈ ਕਲਾਈਂਟ ਆਉਂਦਾ ਸੀ। ਇਹ ਅੰਦਰਲੇ
ਪਾਸਿਉ ਉੱਠ ਕੇ ਸ਼ੀਸ਼ੇ ਦੀਆਂ ਵਿੰਡੋ ਕੋਲ ਆ ਕੇ ਗੱਲ ਕਰਦੇ ਸਨ। ਭਾਵ ਕੋਈ ਸ਼ੀਸ਼ਾ ਤੋੜੇ ਤੋਂ ਬਗੈਰ ਇੰਨਾ
ਉੱਤੇ ਹਮਲਾ ਨਹੀਂ ਕਰ ਸਕਦਾ। ਹਜ਼ਾਰਾਂ ਡਾਲਰਾਂ ਦੇ ਹਿਸਾਬ ਨਾਲ ਲੋਕਾਂ
ਨੂੰ ਜੁਰਮਾਨਾ ਹੁੰਦਾ ਸੀ। ਲੋਕਾਂ ਦਾ ਗ਼ੁੱਸੇ ਵਿੱਚ ਆਉਣਾ, ਵੱਡੀ ਗੱਲ ਨਹੀਂ ਹੈ। ਹਰ ਰੋਜ਼ ਨਵੇਂ ਲੋਕ ਕੇਸ
ਝਗੜਨ ਆਉਂਦੇ ਸਨ। ਕੇਸ ਜਿੱਤਣ ਦੇ ਦਾਅ ਵਿੱਚ ਦੋਨੇਂ ਪਾਸੇ ਦੇ ਲੋਕ ਰੱਜ ਕੇ, ਝੂਠ
ਬੋਲਦੇ ਸਨ। ਕੇਸ ਦੀ ਸੁਣਵਾਈ ਪਿੱਛੋਂ ਵੀ ਜੱਜ ਗ਼ਲਤ ਫ਼ੈਸਲਾ ਲੈ ਲੈਂਦੇ ਹਨ। ਅਪੀਲ ਕਰਨ ਤੇ ਦੂਜਾ
ਬੰਦਾ ਜਿੱਤ ਜਾਂਦਾ ਹੈ। ਇਹ ਸਾਰੇ ਗੁੱਡੀ ਨੂੰ ਫਿਰਦੇ ਦਿਸਦੇ ਸਨ। ਉਸ ਦੇ ਕੰਟਰੋਲ ਅੰਦਰ ਹੁੰਦੇ ਸਨ।
ਇੰਨਾ
ਪੰਜਾਂ ਦੇ ਟੇਬਲ 4, 5 ਫੁੱਟ ਦੀ ਦੂਰੀ ਨਾਲ ਸਨ। ਇਸ ਮੁੰਡੇ ਦੀ ਨੇੜਤਾ, ਨਾਲ
ਬੈਠੀ ਕੁੜੀ ਨਾਲ ਵੱਧ ਸੀ। ਇਸ ਕੁੜੀ ਦੇ ਬੇਟੀ ਸੀ। ਘਰ ਪਤੀ ਸੀ। ਕੁੜੀ ਜਦੋਂ ਵੀ ਸਾਹਮਣੇ ਵਾਲੇ
ਮੁੰਡੇ ਨਾਲ ਗੱਲ ਕਰਦੀ ਸੀ। ਆਪਦੇ ਲੰਬੇ ਵਾਲਾਂ ਨੂੰ ਉਂਗਲਾਂ
ਉੱਤੇ ਲਪੇਟ ਕੇ, ਵਾਲਾਂ ਨਾਲ ਖੇਡਣ ਲੱਗ ਜਾਂਦੀ ਸੀ। ਕਦੇ ਉਸ ਦੇ ਮੂਹਰੇ
ਮੱਸਕਾਰਾਂ, ਪੌਡਰ, ਲਿਪਸਟਿਕ ਮੇਕਅਪ ਕਰਦੀ ਸੀ। ਲੋਕਾਂ ਨਾਲ ਗੱਲਾਂ ਕਰਦੀ
ਦਾ ਹੀ ਮੇਕਅਪ ਉੱਤਰ ਜਾਂਦਾ ਸੀ। ਲੰਚ ਦਾ ਘੰਟਾ ਇਸੇ ਕੰਮ ਵਿੱਚ ਲਗਾਉਂਦੀ ਸੀ। ਗੁੱਡੀ ਨੂੰ ਲੱਗਦਾ
ਸੀ। ਉਸ ਮੁੰਡੇ ਅੱਗੇ ਨਖ਼ਰੇ ਕਰ-ਕਰ ਕੇ ਦਿਖਾਉਂਦੀ ਸੀ। ਉਹ ਮੁੰਡਾ ਉਸ ਵੱਲ ਕਦੇ ਸਿੱਧੀ
ਟਿਕ-ਟਿੱਕੀ ਲੱਗਾ ਕੇ, ਕਦੇ ਟੇਢੀ ਅੱਖ ਨਾਲ ਦੇਖਦਾ ਸੀ। ਚਕੋਰ ਵਾਂਗ ਦੋਨਾਂ ਦੀ
ਗਰਦਨ ਇੱਕ ਦੂਜੇ ਵੱਲ ਹੀ ਰਹਿੰਦੀ ਸੀ। ਸ਼ਾਮ ਨੂੰ ਸਾਰੇ ਚਾਰ ਵਜੇ ਚਲੇ ਜਾਂਦੇ ਸਨ। ਕਈ ਬਾਰ ਉਹ
ਦੋਨੇਂ ਹੀ ਰਹਿ ਜਾਂਦੇ ਸਨ। ਇੱਕ ਦਿਨ ਇੱਕ ਹੋਰ ਮੁੰਡਾ ਹੱਥ ਵਿੱਚ ਕੌਫ਼ੀ ਦਾ ਕੱਪ ਲੈ ਕੇ ਉੱਥੇ ਆਇਆ।
ਗੁੱਡੀ ਨੇ ਉਸ ਨੂੰ ਦੱਸਿਆ ,” ਅਦਾਲਤ ਵਿੱਚ ਕੋਈ ਵੀ ਖਾਣ-ਪੀਣ ਵਾਲੀ ਚੀਜ਼ ਨਹੀਂ ਲਿਜਾ
ਸਕਦੇ। “ ਉਹ ਮੁੰਡੇ ਨੇ ਕਿਹਾ, “ ਇਹ
ਕੌਫ਼ੀ, ਮੈਂ ਉਸ ਕੈਸ਼ੀਅਰ ਨੂੰ ਦੇਣੀ ਹੈ। ਮੈਂ ਉਸ ਦਾ ਬੁਆਏ
ਫਰਿੰਡ ਹਾਂ। “ ਉਸ ਦੀ ਗੱਲ ਉੱਤੇ ਕੰਨ ਜ਼ਕੀਨ ਨਹੀਂ ਕਰ ਰਹੇ ਸਨ। ਫਿਰ
ਉਸ ਨੇ ਦੇਖਿਆ। ਹਰ ਰੋਜ਼ ਲੰਚ ਸਮੇਂ ਉਹ ਕੁੜੀ ਤਿਆਰ ਹੋ ਕੇ, ਕੌਫ਼ੀ ਵਾਲੇ ਨਾਲ ਜਾਂਦੀ ਸੀ।
ਬੰਦੇ
ਦੀ ਸ਼ਕਲ ਉੱਤੇ ਨਕਾਬ ਵੀ ਪਾਇਆ ਹੁੰਦਾ ਹੈ। ਦੁਨੀਆਂ ਉਤੇ ਐਸੇ ਬਹੁਤ ਕੇਸ ਹਨ। ਕਈ ਲੋਕ ਦੋ ਤੋਂ
ਵੱਧ ਔਰਤਾਂ-ਮਰਦਾਂ ਨਾਲ ਰਿਸ਼ਤਾ ਨਿਭਾ ਸਕਦੇ ਹਨ। ਜੀਤ ਇੰਡੀਆ ਗਿਆ ਸੀ। ਗੁੱਡੀ ਨੇ ਅਰਬਿਕ
ਪਤੀ-ਪਤਨੀ, ਬੇਸਮਿੰਟ ਵਿੱਚ ਕਿਰਾਏ ਤੇ ਰੱਖ ਲਏ। ਇਹ ਮੁਸਲਮਾਨ ਸਨ।
ਇੰਨਾ ਕੋਲ ਬੱਚਾ ਕੋਈ ਨਹੀਂ ਸੀ। ਇੱਕ ਦਿਨ ਉਹ ਔਰਤ ਗੁੱਡੀ ਕੋਲ ਆ ਕੇ ਬੈਠ ਗਈ। ਉਸ ਨੇ ਦੱਸਿਆ, “ ਸਾਡਾ
ਵਿਆਹ ਹੋਏ ਨੂੰ ਤਿੰਨ ਸਾਲ ਹੋ ਗਏ। “ ਗੁੱਡੀ ਨੇ ਪੁੱਛਿਆ, “ ਤੇਰੇ ਬੱਚਾ ਅਜੇ ਤੱਕ ਕਿਉਂ ਨਹੀਂ ਹੈ? ਸਾਡੇ
ਤਾਂ ਪਹਿਲੇ ਸਾਲ ਹੀ ਬੂਟਾ ਲਾ ਦਿੰਦੇ ਹਨ। “ “ ਮੈਂ
ਘਰੋਂ ਭੱਜ ਕੇ, ਵਿਆਹ 16 ਸਾਲਾਂ ਦੀ ਨੇ ਕਰਾ ਲਿਆ ਸੀ। ਹੁਣ ਮੈਂ 19
ਸਾਲਾਂ ਦੀ ਹਾਂ। ਬੱਚੇ ਦੀ ਮੈਨੂੰ ਜ਼ਰੂਰਤ ਨਹੀਂ ਹੈ। ਮੇਰੇ ਮਰਦ ਦੇ ਕਿਸੇ ਹੋਰ ਔਰਤ ਨਾਲ, 2
ਸਾਲਾਂ ਦਾ ਮੁੰਡਾ ਹੈ। “ ਗੁੱਡੀ ਨੇ ਐਸੀ ਪਾਗਲ ਔਰਤ ਨਾਲ ਹੋਰ
ਮੱਥਾ ਮਾਰਨਾ ਠੀਕ ਨਹੀਂ ਸਮਝਿਆ। ਹਫ਼ਤੇ ਪਿੱਛੋਂ ਉਹ ਇੱਕ ਔਰਤ ਨੂੰ ਨਾਲ ਲੈ ਕੇ ਆ ਗਈ। ਉਸ ਔਰਤ
ਨੇ ਬੱਚਾ ਕਾਰ ਸੀਟ ਵਾਲੀ ਟੋਕਰੀ ਵਿੱਚ ਪਾਇਆ ਹੋਇਆ ਸੀ। ਉਮਰ ਦਾ ਅੰਦਾਜ਼ਾ ਅੱਠ
ਕੁ ਮਹੀਨੇ ਦਾ ਲੱਗ ਰਿਹਾ ਸੀ। ਇਹ ਔਰਤ ਮਸਾਂ 4 ਫੁੱਟ ਊਚੀ 25 ਕੁ ਸਾਲਾਂ ਦੀ ਸੀ। ਇਸ ਨੇ ਆਪ ਦੀ ਕਹਾਣੀ ਸੁਣਾਈ, “ ਮੇਰਾ
ਪਤੀ ਮੇਰੇ ਦੇਸ਼ ਵਿੱਚ ਰਹਿ ਰਿਹਾ ਹੈ। ਇੱਥੇ ਮੈਂ ਕਿਰਾਏ ਉੱਤੇ ਰਹਿ ਰਹੀ ਹਾਂ। ਉਹ ਮਕਾਨ ਮਾਲਕ ਘਰ
ਦੇ ਅੰਦਰ ਹੀ ਸਿਗਰਟਾਂ, ਸੁੱਖਾ, ਹੋਰ ਬਹੁਤ ਤਰਾਂ ਦੀ ਡਰੱਗ ਕਰਦੇ ਹਨ। ਮੈਂ ਤੇ ਮੇਰਾ
ਬੱਚਾ ਇੰਨੀ ਖੱਪ ਵਿੱਚ ਸੌਂ ਨਹੀਂ ਸਕਦੇ। ਮੈਨੂੰ ਕਿਰਾਏ ‘ਤੇ
ਰਹਿਣ ਲਈ ਕਮਰਾ ਚਾਹੀਦਾ ਹੈ। “
ਗੁੱਡੀ
ਨੇ ਕਿਹਾ,
“ ਮੇਰੇ ਕੋਲ ਤੈਨੂੰ ਰੱਖਣ ਲਈ ਜਗਾ ਨਹੀਂ ਹੈ। “ ਬੇਸਮਿੰਟ ਵਾਲੀ ਕਿਰਾਏਦਾਰਨੀ ਬੋਲੀ, “ ਮੈਂ
ਤੇ ਮੇਰਾ ਪਤੀ ਇੱਕ ਕਮਰੇ ਵਿੱਚ ਪੈਂਦੇ ਹਾਂ। ਦੂਜਾ ਕਮਰਾ ਖ਼ਾਲੀ ਹੈ। ਇਹ ਉੱਥੇ ਰਹਿ ਸਕਦੀ ਹੈ। ਜੇ
ਤੂੰ ਕਿਰਾਇਆ 200 ਹੋਰ ਲੈ ਲਿਆ ਕਰੇ। ਬਹੁਤ ਚੰਗਾ ਹੋਵੇਗਾ। “ ਗੁੱਡੀ
ਨੇ ਹਾਮੀ ਭਰ ਦਿੱਤੀ ਸੀ। ਉਹ ਵੀ ਘਰ ਦੇ ਥੱਲੇ ਰਹਿਣ ਲੱਗੀ ਸੀ। ਇੱਕ ਦਿਨ ਮੁੰਡਾ ਉੱਪਰ ਤੱਕ
ਪੜ੍ਹੀਆਂ ਚੜ੍ਹ ਆਇਆ ਸੀ। ਗੁੱਡੀ ਉਸ ਨੂੰ ਥੱਲੇ ਛੱਡਣ ਚਲੀ ਗਈ। ਇਸ ਮੁੰਡੇ ਦੀ ਮਾਂ ਖਾਣਾ ਬਣਾਂ
ਰਹੀ ਸੀ। ਉਸ ਨੇ ਚਾਰੇ ਸਟੋਪਾ ਉੱਤੇ ਚੌਲ, ਸੂਪ, ਮਿਕਸ ਸਬਜ਼ੀਆਂ ਤੇ ਮੀਟ ਰੱਖਿਆ ਹੋਇਆ ਸੀ। ਪਹਿਲੀ ਵਾਲੀ ਔਰਤ
ਮਰਦ ਨਾਲ ਬੈਠੀ ਟੀਵੀ ਦੇਖ ਰਹੀ ਸੀ। ਗੁੱਡੀ ਨੇ ਸਾਰਿਆਂ ਨੂੰ ਕਿਹਾ, “ ਇਸ
ਨੂੰ ਪੌੜੀਆਂ ਨਾ ਚੜ੍ਹਨ ਦਿਆ ਕਰੋ। ਪੌੜੀਆਂ ਮੂਹਰੇ ਫੱਟੀ ਦਾ ਆਸਰਾ ਲੱਗਾ ਦੇਵੋ। ਇਸ ਦੇ ਪੌੜੀਆਂ ਵਿਚੋਂ
ਡਿੱਗ ਕੇ ਸੱਟ ਲੱਗ ਜਾਵੇਗੀ। “ ਉਸ ਦੀ ਮਾਂ ਨੇ ਕਿਹਾ, “ ਇਹ
ਬਹੁਤ ਸ਼ੈਤਾਨ ਹੈ। 2 ਸਾਲਾਂ ਦਾ ਹੋ ਗਿਆ ਹੈ। “ ਉਹ
ਬੱਚਾ ਅੱਬੂ-ਅੱਬੂ ਕਰਦਾ। ਉਸ ਮਰਦ ਕੋਲ ਚਲਾ ਗਿਆ। ਹੁਣ ਗੁੱਡੀ ਟੇਢੀ ਅੱਖ ਨਾਲ ਬੱਚੇ ਤੇ ਉਸ ਮਰਦ
ਦੀ ਸ਼ਕਲ ਨਿਹਾਰੀ ਰਹੀ ਸੀ। ਦੋਨੇਂ ਇੱਕੋ ਫ਼ੋਟੋ ਕਾਪੀ ਸਨ। ਹੈਰਾਨੀ ਦੋਨਾਂ ਔਰਤਾਂ ਉੱਤੇ ਹੋ ਰਹੀ
ਸੀ। ਇੱਕੋਂ ਮਰਦ ਨੂੰ ਦੋਨੇਂ ਸ਼ਾਹਿਦ ਦੀਆਂ ਮੱਖੀਆਂ ਵਾਂਗ ਚੂੰਬੜੀਆਂ ਹੋਈਆਂ ਸਨ। ਅਗਲੇ ਹੀ ਦਿਨ ਉਹ
ਇੱਕ ਹੋਰ ਔਰਤ ਲੈ ਆਈ। ਉਸ ਨੇ ਦੱਸਿਆ, “ ਇਹ ਨਵੀਂ ਹੀ ਦੇਸ਼ੋਂ ਆਈ ਹੈ। ਕੋਈ ਥਾਂ ਰਹਿਣ ਲਈ ਨਹੀਂ
ਮਿਲ ਰਹੀ ਹੈ। “
ਗੁੱਡੀ
ਨੇ ਪੁੱਛਿਆ, “ ਮੈਨੂੰ ਸਹੀ ਗੱਲ ਦੱਸੋ। ਕੀ ਤੁਸੀਂ ਤਿੰਨੇ ਇਸੇ ਮਰਦ ਦੀਆਂ
ਔਰਤਾਂ ਹੋ? “ ਉਹ ਦੋਨੇਂ ਤਾੜੀ ਮਾਰ ਕੇ ਹੱਸ ਪਈਆਂ। ਦੋਨਾਂ ਨੇ ਹਾਂ
ਵਿੱਚ ਸਿਰ ਹਿਲਾਇਆ। ਤਿੰਨੇ ਬਹੁਤ ਖ਼ੂਬਸੂਰਤ ਸਨ। ਕੋਠੇ ਵਾਲੀਆਂ ਵਾਂਗ ਮੇਕਅਪ ਕੀਤੀ ਹੋਈ ਸੀ। ਕੱਟੇ
ਹੋਏ ਵਾਲ ਖੁੱਲ੍ਹੇ ਸਨ। ਜੋ ਤੀਜੀ ਨਵੀਂ ਆਈ ਸੀ। ਉਸ ਨੇ ਦੱਸਿਆ, “ ਮੈਂ
ਵਿੱਚਕਾਰ ਵਾਲੀ ਹਾਂ। ਇਹ ਦੋਨੇਂ ਮੇਰੇ ਤੋਂ ਉਮਰ ਵਿੱਚ ਛੋਟੀਆਂ ਹਨ। ਮੈਂ 28
ਸਾਲਾਂ ਦੀ ਹਾਂ। ਦੋ ਦੇਸ਼ ਹਨ। ਉਨ੍ਹਾ ਦੀ ਉਮਰ 35 ਤੇ 40 ਸਾਲਾਂ ਦੀ ਹੈ। ਸਾਡਾ ਮਰਦ 30
ਸਾਲਾਂ ਦਾ ਹੈ। “ ਗੁੱਡੀ ਨੂੰ ਇਹ ਜੋਕਾਂ ਲੱਗ ਰਹੀਆਂ ਸਨ। ਉਸ ਨੇ ਆਪਦਾ
ਹਾਸਾ ਮਸਾਂ ਰੋਕਿਆ। ਉਸ ਨੇ ਪੁੱਛਿਆ, “ ਕੀ ਉਹ ਦੋ ਵੀ ਆਉਣ ਵਾਲੀਆਂ ਹਨ? “ 19
ਸਾਲਾਂ ਵਾਲੀ ਬੋਲੀ, “ ਉਹ ਸਾਡੇ ਮਰਦ ਦੇ ਬਾਪ ਦੀ ਸੇਵਾ ਲਈ ਉੱਥੇ ਛੱਡੀਆਂ ਹਨ।
ਉਨ੍ਹਾਂ ਦੇ ਦੋਨਾਂ ਦੇ 10 ਬੱਚੇ ਹਨ। ਇਸ ਔਰਤ ਦੇ ਚਾਰੇ ਬੱਚੇ ਵੀ ਉੱਥੇ ਹੀ ਹਨ। “ “ ਕਿਤੇ ਤੁਸੀਂ ਤਿੰਨੇ ਲੜੋਗੀਆਂ ਤਾਂ ਨਹੀਂ? ਤੁਹਾਡਾ ਬੰਦਾ ਬੜੇ
ਕਮਾਲ ਦਾ ਹੈ। ਮੇਰੇ ਪਤੀ ਨੂੰ ਤਾਂ ਮੈਨੂੰ ਰੱਖਣ ਦਾ ਹਿਸਾਬ ਨਹੀਂ ਆਉਂਦਾ। ਬਿਚਾਰਾ ਜਾਨ
ਲੁਕਾਉਂਦਾ, ਮੇਰੇ ਤੋਂ ਲੁਕਦਾ ਫਿਰਦਾ ਹੈ। “ ਮੁੰਡੇ
ਦੀ ਮਾਂ ਬੋਲੀ, “ ਸਾਡਾ ਕੰਮ ਬੜਾ ਲੋਟ ਆਇਆ ਹੈ। ਮੈਂ ਖਾਣਾ ਬਣਾਉਂਦੀ
ਹਾਂ। ਛੋਟੀ ਸ਼ੌਪਇੰਗ, ਗਰੌਸਰੀ ਸੌਦੇ ਲੈ ਆਉਂਦੀ ਹੈ। ਵੱਡੀ ਸਫ਼ਾਈਆਂ ਕਰ ਲੈਂਦੀ
ਹੈ। ਗੌਰਮਿੰਟ ਸਾਨੂੰ 1000 ਡਾਲਰ ਇੱਕ ਜਾਣੀ ਨੂੰ ਤੇ ਬੱਚੇ ਨੂੰ 500
ਡਾਲਰ ਭੱਤਾ ਭੇਜੀ ਜਾਂਦੀ ਹੈ। ਅਸੀਂ ਇੱਕ ਦੂਜੀ ਤੋਂ ਵੱਧ ਨਿੱਖਰ ਕੇ ਰਹਿੰਦੀਆਂ ਹਾਂ। ਸਾਰੇ ਰਲ
ਕੇ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। “ ਗੁੱਡੀ ਨੇ ਕਿਹਾ, “ ਪਤੀ-ਪਤਨੀ ਨੂੰ ਸਾਡੇ ਗ੍ਰਹਿਸਤੀ ਗੱਡੀ ਦੇ ਦੋ
ਪਹੀਏ, ਕਹਿੰਦੇ ਹਨ,
ਤੁਹਾਡੀ ਤਾਂ ਤੁਫ਼ਾਨ-ਮੇਲ ਰੇਲ ਗੱਡੀ ਹੈ। ਜਿਸ
ਦਾ ਇੰਜਨ ਇਹ ਬਿਚਾਰਾ ਮਰਦ ਹੈ। “
+
Comments
Post a Comment