ਦਿਲ ਮੇਰਾ ਸੋਹਣਿਆ ਦੇ ਅੱਗੇ ਪਿੱਛੇ
ਰਹਿੰਦਾ ਫਿਰਦਾ
ਸਤਵਿੰਦਰ ਕੌਰ ਸੱਤੀ-(ਕੈਲਗਰੀ) - ਕੈਨੇਡਾ
satwinder_7@hotmail.com
ਦਿਲਾਂ ਜਿਹਦਾ ਤੈਨੂੰ ਸੀ ਸਹਾਰਾ ਉਹ
ਹੋਰਾਂ ‘ਤੇ ਮਰਦਾ।
ਦਿਲਾਂ ਤੈਨੂੰ ਉਹ ਨੇ ਤਾਂ ਬੋਲ ਮਾਰ ਮਾਰ
ਕੇ ਦੁਰਕਾਰਤਾ।
ਤੂੰ ਤਾਂ ਦਿਲਾ ਕੰਧੀਂ ਕੌਲੀ ਲੱਗ ਲੱਗ
ਕੇ ਰੋਣ ਲੱਗਦਾ।
ਸੱਚ ਦੱਸਾਂ ਮਰਿਆ ਮੁੱਕਿਆ ਨਾ ਕਿਸੇ ਦਾ
ਮਿੱਤ ਹੁੰਦਾ।
ਸਾਡੀ ਬਰਬਾਦੀ ਵਿੱਚ ਦਿਲਾਂ ਤੇਰਾ ਹੀ
ਨਾਮ ਲੱਗਦਾ।
ਦਿਲਾਂ ਤੂੰ ਦਰ-ਦਰ ਦੀਆਂ ਠੋਕਰਾਂ ਖਾਣੋਂ
ਨਹੀਂ ਹਟਦਾ।
ਸਾਨੂੰ ਤੂੰ ਤਾਂ ਦੁਨੀਆ ਦੇ ਵਿੱਚ ਖੱਜਲ
ਖ਼ੁਆਰ ਕਰਦਾ।
ਦਿਲ ਮੇਰਾ ਸੋਹਣਿਆ ਦੇ ਅੱਗੇ ਪਿੱਛੇ
ਰਹਿੰਦਾ ਫਿਰਦਾ।
ਅੱਖਾਂ ਮੀਚ ਕੇ ਜਕੀਨ ਕਰਦਾ। ਜਿਹਦੀ
ਝੋਲੀ ਚਾਹੇ ਜਾ ਡਿਗਦਾ।
ਬੇਗਾਨੇ ਦਿਲਾ ਦਾ ਮੋਹ ਕਰਦਾ। ਭੁਬਾ ਮਾਰ
ਕੇ ਰੋਣ ਨੂੰ ਥਾਂ ਕਰਦਾ।
ਤੈਨੂੰ ਦਿਲਾ ਦੁੱਖ ਨਹੀ ਲੱਗਦਾ। ਸੱਤੀ
ਨੂੰ ਪੀੜਾ ਨਾਲ ਕੁਰਲਾਉਦਾ।
ਦਿਲਾ ਕਿਉਂ ਨੀ ਤੂੰ ਮਰਦਾ? ਸਾਡਾ ਨਹੀਂ ਤੂੰ ਖਹਿੜਾ ਛੱਡਦਾ।
ਦਿਲਾ ਜਦੋਂ ਤੂੰ ਭਟਕਦਾ ਸਭ ਕਾਸੇ ਵਿੱਚ
ਰੱਬਾ ਤੇਰਾ ਹੱਥ ਆ।
ਮੰਨਦੇ ਆ ਸਭ ਤੇਰੇ ਬੱਸ ਆ। ਰੱਬਾ ਮਾਰ
ਭਾਵੇਂ ਜੀਵਤ ਰੱਖਲਾ।
ਸਤਵਿੰਦਰ ਤੇਰਾ ਸਜਣਾਂ ਬਗੈਰ ਇਕੱਲੀ ਦਾ
ਮਨ ਨਹੀਂ ਲੱਗਦਾ।
Comments
Post a Comment