ਭਾਗ 36 ਤੇਰੀ ਦਾਰੂ ਤੇ ਨਸ਼ਿਆਂ ਨੇ ਘਰ ਪੱਟਤਾਪੂੰਜੀ ਸਹੀ ਥਾਂ ਲਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
“ਬਹੂ ਤੂੰ ਸੌ ਜਾਂ,
ਸਾਰੀ ਰਾਤ
ਅੱਖਾਂ ਥਾਂਈਂ ਨੰਘਾ ਦਿੱਤੀ। ਰਾਜ ਦੋਸਤਾਂ ਕੋਲ ਸੌਂ ਗਿਆ ਹੋਣਾ। ਸਵੇਰ ਦੇ ਤਿੰਨ ਵੱਜ ਗਏ। ਕੰਮ
ਤੇ ਵੀ ਜਾਣਾ । ਉਸ ਦਾ ਤਾਂ ਰੋਜ਼ ਦਾ ਇਹੀ ਕਿੱਤਾ। “ ਸਰਜੀਤ ਨੇ ਆਪਣੀ ਨੂੰਹ ਨੂੰ ਕਿਹਾ। ”
ਬੀਜੀ ਨੀਂਦ ਕਿਥੇ ਆਉਂਦੀ ਹੈ। ਪਲ-ਪਲ ਕਰਕੇ ਪੱਤਾਂ ਨਹੀਂ ਲੱਗਾ,
ਰਾਤ ਮੁੱਕ
ਗਈ। ਬਿੰਦੇ ਝੱਟੇ ਖਿੜਕੀ ਵਿੱਚੋਂ ਬਾਹਰ ਝਾਕ ਕੇ ਵਿੜਕਾਂ ਲੈ ਰਹੀ ਸੀ। ਜੀਅ ਲਾ ਲੈਂਦਾ ਬਾਹਰ ਜਾ
ਕੇ। “ ਜਸਵੀਰ ਨੇ ਜੁਆਬ ਦਿੰਦੇ ਕਿਹਾ। “
ਕਿਨ੍ਹਾਂ ਚਿਰ ਉਡੀਕੀ ਜਾਏਗੀ? ਉਹ ਦਾ ਕਿਹੜਾ ਕੋਈ ਆਉਣ ਦਾ ਸਮਾਂ ਹੈ? ਮਾੜੇ ਕੰਮਾਂ ਵਿੱਚ ਪੈ ਗਿਆ
। ਦਾਰੂ ਪੀਂਦੇ ਰਹਿੰਦੇ ਨੇ, ਹੋਰ ਪੱਤਾਂ ਨਹੀਂ ਕੀ ਖਾਂਦੇ ਪੀਂਦੇ ਨੇ? ਰਾਤਾਂ ਨੂੰ
ਬਾਹਰ ਤੁਰੇ ਫਿਰਦੇ ਕੀ ਕਰਦੇ ਨੇ? ਮੇਰੇ ਸਾਹ ਸੁੱਕਦੇ ਰਹਿੰਦੇ ਨੇ।
ਚੰਦਰੇ ਨੂੰ ਘਰ ਦਾ ਮੋਹ ਨਹੀਂ ਆਉਂਦਾ। “ “ ਮਾਂ ਆਉਂਦਾ ਤਾਂ ਘਰ ਹੀ ਹੈ। ਅਜੇ ਕਿਹੜਾ ਰਾਤ ਮੁੱਕ ਗਈ? ਜਿਨ੍ਹਾਂ ਚਿਰ ਘਰ
ਨੀ ਆ ਜਾਂਦਾ ਤੋੜ ਲੱਗੀ ਰਹਿੰਦੀ ਆ। ਮੈਂ ਤੁਹਾਨੂੰ ਚਾਹ ਬਣਾ ਕੇ ਪਿਲਾਉਂਦੀ ਹਾਂ। ਤੁਸੀਂ ਰੇਡੀਉ
ਤੇ ਨਿੱਤ ਨੇਮ ਸੁਣੋ। “ “ ਤੂੰ ਤਾਂ ਨਿੱਤ ਨੇਮ ਕਰ ਲਿਆ
ਹੋਣਾ। ਉਸ ਨਾਲ ਲਿਵ ਲੱਗੀ ਰਹੇ। ਮਨ ਕਿਸੇ ਪਾਸੇ ਨਹੀਂ ਭੱਜਦਾ। ਕਈ ਵਾਰ ਲੱਗਦਾ ਦੁਨੀਆ ਤੇ ਕੁੱਝ
ਨਹੀਂ ਹੈ। ”
“ ਬੀਜੀ ਲਿਵ ਵੀ ਉੱਥੇ ਹੀ ਲੱਗਦੀ
ਹੈ। ਜਿੱਥੇ ਤਾਰ ਵੱਜਦੀ ਹੈ। ਸਾਰੀ ਰਾਤ ਦੀ ਬੈਠੀ ਖ਼ਸਮ ਨੂੰ ਹੀ ਯਾਦ ਕਰਦੀ ਰਹੀ ਹਾਂ। ਖ਼ਸਮ ਪੱਤਾਂ
ਨਹੀਂ ਕੀਹਦੇ ਕੋਲੇ ਬੈਠਾ ਹੈ? ਕੀਹਦੇ ਕੋਲ ਰੋਸਾ ਕਰ ਕੇ ਦਿਖਾਵਾਂ?ਮੇਰਾ ਪਿਉ ਵੀ ਰਾਜ ਵਰਗਾ ਸੀ।
ਖਾਣ-ਪੀਣ ਵਿੱਚ ਸਾਰੀ ਉਮਰ ਕੱਢਤੀ। ਮੇਰੇ ਅੰਨਦਾ ਤੇ ਕੰਨਿਆ ਦਾਨ ਨਹੀਂ ਕਿੱਤਾ। ਮੇਰੇ ਵਿਆਹ ਵਾਲੇ
ਦਿਨ ਲੱਭਿਆ ਨਹੀਂ। ਪੱਤਾ ਨਹੀਂ ਕਿਥੇ ਸੀ? “ “ਧੀਏ ਨਸ਼ੇ ਖਾਣ-ਪੀਣ ਵਾਲਿਆਂ ਨੂੰ ਕਿਸੇ ਦਾ
ਮੋਹ ਨਹੀਂ ਹੁੰਦਾ। ਐਵੇਂ ਚਿੱਤ ਨੂੰ ਗੱਲ ਨਹੀਂ ਲਾਈਦੀ। ਰੇਡੀਉ ਵਾਲੇ ਜਿਉਂਦੇ ਰਹਿਣ ਰੱਬ ਚੇਤੇ
ਕਰਾ ਦਿੰਦੇ ਨੇ। ਪੰਜਾਬੀ ਮੀਡੀਆ ਵੀ ਵਿਦੇਸ਼ਾਂ ਵਿੱਚ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਵਾਰੇ
ਵਾਰੇ ਜਾਈਏ ਪੰਜਾਬੀਆਂ ਦੇ। ਕੰਨ ਪੰਜਾਬੀ ਸੁਣਨ ਨੂੰ ਤਰਸ ਜਾਂਦੇ ਨੇ,
ਪ੍ਰਮਾਤਮਾ
ਪੰਜਾਬੀ ਮੀਡੀਏ ਨੂੰ ਤੱਰਕੀਆ ਦੇਵੇ। ਰਾਜ ਦੀ ਮਾਂ ਚਾਹ ਦਾ ਕੱਪ ਮੈਨੂੰ ਵੀ ਪਿਲਾਉ। ਕੰਮ ਤੇ ਜਾਣਾ।
ਜੇ ਬੱਸ ਨਿਕਲ ਗਈ, ਕੰਮ ਤੋਂ ਲੇਟ ਨਾ ਕਰਾ ਦਿਉ। ਰਾਤ ਘਰ ਰਾਜ ਆਇਆ
ਨਹੀਂ।
“ ਰਾਜ ਦੇ ਡੈਡੀ
ਨੇ ਕਿਹਾ।
“ ਰਾਜ ਦੇ ਡੈਡੀ ਉਹ ਨਹੀਂ ਆਇਆ।
ਪੁੱਤਰ ਕਰਕੇ ਤੁਸੀਂ ਬਹੁਤਾ ਸਿਰ ਚੜ੍ਹਾ ਲਿਆ। ਡੱਕਾ ਦੂਰਾ ਨਹੀਂ ਕਰਦਾ। ਇੱਕ ਪੁੱਤ ਰੱਬ ਕਿਸੇ
ਨੂੰ ਨਾਂ ਦੇਵੇ। ਨਾਂ ਤਾਂ ਇਸ ਨੂੰ ਘੂਰ ਸਕਦੇ ਹਾਂ। ਤੈਨੂੰ ਕੰਮ ਤੋਂ ਬਿਨਾਂ ਕੁੱਝ ਨਹੀਂ
ਸੁੱਜਦਾ। ਮੁੰਡਾ ਤਾਂ ਜੀ ਕਿਤੇ ਫਸਦਾ ਜਾਂਦਾ। ਫਿਰ ਪੱਛਤਾਂਵਾਂਗੇਂ ਵੇਲਾ ਸੰਭਾਲ ਲਵੋ। ਕੰਮ ਤਾਂ ਨਹੀਂ
ਮੁੱਕਣੇ। ” “ ਭਾਗਵਾਨੇ ਨਿਆਣਾ ਹੈ,
ਐਵੇਂ ਨਾਂ
ਜੁਆਕ ਦੇ ਪਿੱਛੇ ਪਈ ਰਿਹਾ ਕਰ। ਉਸ ਦੇ ਖਾਣ ਪੀਣ ਦੇ ਦਿਨ ਨੇ। ਲੈ ਆ ਗਿਆ ਤੇਰਾ ਲਾਡਲਾ। ਮੈਂ
ਚੱਲਿਆ ਕੰਮ ਤੇ। ” “ ਜਸਵੀਰ ਦੇਖ ਰਾਜ ਆ ਗਿਆ। ਕਾਰ ਵਿਚੋਂ ਉੱਤਰ ਕੇ ਆਉਂਦਾ ਹੈ ਜਾਂ ਲੈ ਕੇ
ਆਉਣਾ ਪਊ। ਦੇਖ
ਤਾਂ ਕਿਤੇ ਡਿੱਗ ਹੀ ਪਵੇ। “ “ਬੀਜੀ ਤੇਰੀ ਨੂੰਹ ਨੇ ਕੀਹਨੂੰ ਉਤਾਰਨਾ? ਤੁਹਾਨੂੰ ਲੱਗਦਾ ਮੈਂ ਪੈਰਾਂ ਤੋਂ
ਨਿਕਲ ਗਿਆ । ਜੱਸੀ ਯਾਰ ਪਾਣੀ ਦੀ ਬੋਤਲ ਫੜਾਈਂ। ਮੁੰਡੇ ਨੂੰ ਪਾਣੀ ਪੱਲਾ ਆਵਾਂ, ਮੈਂ ਉਸ
ਨੂੰ ਛੱਡ ਕੇ ਆਇਆ। ” “ ਆ ਲਵੋ ਪਾਣੀ। ਘਰ ਹੱਥ ਲਾਉਣ ਆਏ
ਸੀ। ਜੀਅ ਨਹੀਂ ਲੱਗਦਾ ਘਰ। ਘਰ ਬੈਠ ਕੇ ਪੀ ਲਿਆ ਕਰੋ । ਪੀ ਕੇ ਕਾਰ ਚਲਾਉਂਦੇ ਹੋ। ਕਿਸੇ ਹੋਰ
ਨੂੰ ਲੈ ਕੇ ਮਰੋਗੇ। ਰੱਬ ਦਾ ਵਾਸਤਾ। ਛੱਡ ਦੋ ਖਹਿੜਾ ਯਾਰਾਂ ਵੇਲੀਆਂ ਦਾ। ਕੋਈ ਵਕਤ ਪੈ ਗਿਆ,
ਤਾਂ ਕਿਸੇ
ਨੇ ਨੇੜੇ ਨੀ ਲੱਗਣਾ। ”
“ ਮੁੰਡਿਆ ਲਾਈਨ ਤੇ ਆ ਜਾ। ਆਵਾਰਾ
ਗਰਦੀ ਛੱਡ ਦੇ। ਸਾਰੀ ਰਾਤ ਬਹੂ ਨੇ ਤੈਨੂੰ ਉਡੀਕਦੀ ਨੇ ਕੱਢੀ ਹੈ। ਹੁਣ ਤੂੰ ਕਿਥੇ ਜਾਣਾ? ਸਾਰੀ
ਰਾਤ ਇੱਕ ਦੂਜੇ ਨੂੰ ਛੱਡਣ ਛਡਾਉਣ ਤੇ ਲਾ ਦਿੰਦੇ ਹੋ। “ “ ਬੀਜੀ ਤਾਂ ਹੀ ਮੈਂ ਘਰ ਨਹੀਂ
ਆਉਂਦਾ। ਸੱਸ ਨੂੰਹ ਦੋਨਾਂ ਦੀ ਵਕਾਲਤ ਚਾਲੂ ਹੋ ਗਈ। ਫਿਰ ਕੀ ਆ ਜੇ ਇਹ ਨਹੀਂ ਸੁੱਤੀ? ਫਰਾਈਡੇ
ਰਾਤ ਹੈ। ਕਿਰਸ-ਮਿਸ ਦੇ ਦਿਨ ਨੇ। ਫੱਨ ਵੀ ਕਰਨਾ ਚਾਹੀਦਾ । ਮੈਂ ਹੁਣੇ ਆਇਆ। “ “ ਮੈਂ ਤਾਂ ਬਹੂ ਇੰਡੀਆ ਨੂੰ ਚਲੀ
ਜਾਣਾ। ਮੇਰੀ ਕੋਈ ਨਹੀਂ ਸੁਣਦਾ। ਜਾਨ ਰਾਜ ਵਿੱਚ ਰਹਿੰਦੀ ਹੈ। ਇਸ ਨੂੰ ਕਿਵੇਂ ਸਮਝਾਵਾਂ? ਜਸਵੀਰ
ਤੂੰ ਤਾਂ ਸੋਫ਼ੇ ਤੇ ਸੌ ਗਈ। ਕੈਨੇਡਾ ਸੁੱਖ ਲੱਭਣ ਆਏ ਸੀ। ਗੱਲ ਸਮਝ ਤੋਂ ਬਾਹਰ ਹੁੰਦੀ ਜਾਂਦੀ
ਹੈ। “ “ ਬੀਜੀ ਮੈਂ ਕੰਮ ਤੇ ਜਾਵਾ ਅੱਠ
ਵੱਜ ਗਏ। ਰਾਜ ਦੇ ਦੱਸ ਮਿੰਟ ਪੂਰੇ ਨਹੀਂ ਹੋਏ। ਡੈਡੀ ਤੁਸੀਂ ਤਾਂ ਵਾਪਸ ਵੀ ਆ ਗਏ। “ “ ਜਸਵੀਰ ਮੈਂ ਤਾਂ ਭਾਈ ਬਰਫ਼ ਤੋਂ ਤਿਲਕ ਗਿਆ। ਮੇਰੀਆਂ ਧਾਹਾਂ ਨਿਕਲ
ਗਈਆਂ। ਗੋਡੇ ਤੇ ਲੱਕ ਉੱਤੇ ਸੱਟ ਲੱਗੀ, ਦਿਹਾੜੀ ਮਰ ਗਈ। ਹੱਥ ਪਹਿਲਾਂ ਤੰਗ
ਹੈ। ”
“ ਡੈਡੀ
ਜੀ ਤੁਸੀਂ ਆਰਾਮ ਕਰੋਂ। ਕੰਮ ਦਾ ਫ਼ਕਰ ਨਾ ਕਰੋ। ਮੈਂ ਆਪੇ ਘਰ ਦੇ ਖ਼ਰਚੇ ਸੰਭਾਲ ਲਵਾਂਗੀ। ਦਿਨੇ
ਡਾਕਟਰ ਨੂੰ ਦਿਖਾ ਆਇਉਂ। ਲਵੋ ਹੁਣ ਆਈਸ ਰੱਖ ਲਵੋ। ਤਕਲੀਫ਼ ਘੱਟ ਜਾਵੇਗੀ। “
“ ਜਸਵੀਰ ਤੂੰ ਕੰਮ ਤੇ ਜਾਂ।
ਤੁਹਾਨੂੰ ਇੰਨੀ ਕੀ ਛੇਤੀ ਸੀ? ਕੀ ਭੋਰਾ ਹੌਲੀ ਨੀ ਸੀ ਤੁਰਿਆ ਜਾਂਦਾ? ਪੁੱਤ ਨੂੰ ਸੰਗ ਨਹੀਂ
ਲੱਗਦੀ ਪਿਉ ਬੁਢਾਪੇ ਵਿੱਚ ਦੋ-ਦੋ ਕੰਮਾਂ ਤੇ ਤੁਰਿਆ ਫਿਰਦਾ। ਰਾਜ ਦੇ ਡੈਡੀ ਮੈਂ ਤਾਂ ਕਹਿੰਦੀ ਆ,
ਗੋਲ਼ੀ ਮਾਰ
ਕੰਮ ਨੂੰ, ਚੱਲ ਪੰਜਾਬ ਨੂੰ ਚੱਲੀਏ। “ “ ਆਪ ਜੋ ਮਰਜ਼ੀ ਕਹੀ ਚੱਲ ਮੁੰਡੇ
ਨੂੰ। ਮੈਨੂੰ ਕੁੱਝ ਕਹਿਣ ਵੀ ਨਹੀਂ ਦਿੰਦੀ। ਜਸਵੀਰ ਨੂੰ ਇਕੱਲੀ ਛੱਡ ਕੇ ਕਿੱਧਰ ਜਾਏਗੀ। ਕੀ ਕਸੂਰ
ਕਿੱਤਾ ਬੇਗਾਨੀ ਧੀ ਨੇ? ਊਦਾ ਕਹੀ ਜਾਨੀ ਆ ਮੇਰੀ ਧੀ, ਮੇਰੀ ਧੀ। ਕੀ ਘਰ ਦੇ ਜੀਅ ਆਪਦੇ ਵੀ
ਛੱਡੇ ਜਾਂਦੇ ਨੇ? ਸਮਾ ਮਾੜਾ ਚੰਗਾ ਚੱਲਦਾ ਰਹਿੰਦਾ। ” “ ਮੈਂ ਦੁਖੀ ਹੋਈ ਕਹਿੰਦੀ ਆ। ਨਿੱਤ ਥਾਂ-ਥਾਂ ਗੋਲ਼ੀ ਚੱਲਦੀ ਹੈ। ਜਿੰਨੀ ਦੇਰ
ਮੁੰਡਾ ਘਰ ਨਹੀਂ ਆ ਜਾਂਦਾ, ਮੇਰੀ ਜਾਨ ਮੁੰਡੇ ਵਿੱਚ ਰਹਿੰਦੀ। ਦਾਰੂ ਪੀਣ ਦੀ
ਕਿਥੋਂ ਆਦਤ ਪੈ ਗਈ? ਕਦੇ ਪਿਉ ਦਾਦੇ ਨੇ ਪੀਤੀ ਸੀ। ”
“ ਰਾਜ ਤੂੰ ਆ ਗਿਆ। ਥੋੜ੍ਹੀ ਪੀ ਲਿਆ
ਕਰ। ਤੁਰ ਵੀ ਨਹੀਂ ਹੁੰਦਾ। ਕਾਰ ਕਿਵੇਂ ਚਲਾ ਕੇ ਲਿਆਇਆਂ? ਤੇਰੀ ਮਾਂ ਮੇਰੇ ਨਾਲ ਲੜੀ ਜਾਂਦੀ ਹੈ।
ਪੁੱਤ ਸਿਆਣਾ ਬਣ ਜਾਂ। ਕੋਈ ਕੰਮ ਕਰਨ ਲੱਗ। ਮੇਰੇ ਸੱਟ ਲੱਗੀ। ਮੇਰੇ ਤੋਂ ਆਰਾਮ ਆਏ ਤੋ ਕੰਮ ਤੇ
ਜਾਂ ਹੋਣਾ।
“ “ ਡੈਡੀ ਮੈਂ
ਕਿਥੇ ਪਿੱਤੀ ਹੈ? ਗ਼ਲਤੀ ਹੋਗੀ। ਬੱਸ ਛੱਡਤੀ। ਡੈਡੀ ਸੱਟ ਕਿਵੇ ਲੱਗੀ? ਕਿੱਤੇ ਬਰਫ਼ ਤੇ ਸਲਿਪ ਤਾਂ ਨਹੀਂ
ਹੈਗੇ? ਬੱਸ ਹੁਣ ਤੁਸੀਂ ਕੰਮ ਨਹੀਂ ਕਰਨਾ। ਹੁਣ ਮੈਂ ਕੰਮ ਕਰਾਂਗਾ। ਫ਼ਿਕਰ ਈ ਨਾਂ ਕਰੋਂ। ”
“ ਕਾਕਾ ਤੂੰ ਸਿੱਧੇ ਰਸਤੇ ਆ ਜਾ।
ਵੇਲਾ ਲੰਘਿਆ ਹੱਥ ਨਹੀਂ ਆਉਂਦਾ। ਮਾੜੇ ਕੰਮਾਂ ਦੇ ਮਾੜੇ ਨਤੀਜੇ ਹੁੰਦੇ ਨੇ। “ “ ਡੈਡੀ ਕੀ ਤੁਸੀਂ ਠੀਕ ਹੋ? ਜੇ ਜ਼ਿਆਦਾ
ਤਕਲੀਫ਼ ਹੈ, ਤਾਂ ਹਸਪਤਾਲ ਚੱਲੀਏ। ਮੇਰਾ ਵੀ ਚਿੱਤ ਠੀਕ ਨੀ ਲੱਗਦਾ। ਮਾਂ ਮੈਨੂੰ ਪਾਣੀ ਦੇਈਂ। ਦਿਲ
ਕਾਹਲਾ ਪੈਦਾ। ਅੱਖਾਂ ਮੂਹਰੇ ਹਨੇਰਾ ਹੁੰਦਾ ਜਾਂਦਾ। ਮਾਂ ਛੇਤੀ ਦੇ ਪਾਣੀ। “ “ ਪੁੱਤ ਲੈ ਪਾਣੀ ਪੀ। ਬਹੁਤੀ ਪੀ
ਲਈ ਹੋਣੀ ਆ। ਕੀ ਨੇਬੂ ਨਚੋੜ ਦੇਵਾਂ? “” ਰਾਜ ਦੀ ਮਾਂ ਲਿਆ ਪਾਣੀ ਛੇਤੀ ਦੇ ਕੇ, ਮੈਂ ਪਿਆ ਦਿਨਾ। ਲੈ ਰਾਜ ਪਾਣੀ ਫੜ ਕੇ
ਪੀ। ਰਾਜ ਦੀ ਮਾਂ ਮੁੰਡਾ ਤਾਂ ਲੁੜਕ ਗਿਆ। ਦੇਖੀ ਆਂਈ ਭੱਜ ਕੇ। “ “ ਜੀ ਮੁੰਡੇ ਨੂੰ ਬਲਾਵੋ। ਰਾਜ
ਪੁੱਤ ਬੋਲ। ਬੋਲਦਾ ਕਿਉਂ ਨਹੀ? ਮਖਿਆ ਜੀਅ ਐਂਬੂਲੈਂਸ ਨੂੰ ਫ਼ੋਨ ਕਰੋ। “ “ ਮੇਰੇ ਹੱਥਾਂ ਵਿੱਚੋਂ
ਫ਼ੋਨ ਛੁੱਟਦਾ ਜਾਂਦਾ। ਤੂੰ ਇਹਦੇ ਹੱਥ ਪੈਰ ਝੱਸ। ਮੈਨੂੰ ਲੱਗਦਾ ਠੰਢ ਲੱਗ ਗਈ। 911 ਨੂੰ ਫ਼ੋਨ ਕਰ
ਦਿੱਤਾ। ਤੂੰ ਰੋਣਾ ਬੰਦ ਕਰ। ਰਾਜ ਦੇ ਮੂੰਹ ਤੇ ਛਿੱਟੇ ਮਾਰ ਠੰਢੇ ਪਾਣੀ ਦੇ। “ “ ਜਸਵੀਰ ਨੂੰ ਕੰਮ ਤੇ ਫ਼ੋਨ ਕਰ ਦਿਉ।
ਰਾਜ ਦੇ ਡੈਡੀ ਕੀ ਹੋ ਗਿਆ ਮੇਰੇ ਪੁੱਤ ਨੂੰ? ਆਈ ਨਹੀਂ। “ “ ਰਾਜ ਦੀ ਮਾਂ ਆ ਗਈ ਐਂਬੂਲੈਂਸ। ਉਨ੍ਹਾਂ
ਨੂੰ ਦੇਖ ਲੈਣ ਦੇ, ਪਾਸੇ ਹੋ ਜਾ। “ ਐਂਬੂਲੈਂਸ ਦੇ ਕਰਮਚਾਰੀ ਨੇ ਕਿਹਾ, “
ਇਹਨੇ ਕੀ ਖਾਂਦਾ ਸੀ?“ “ ਜੀਅ ਪੱਤਾ ਨਹੀਂ। ਰਾਤ ਬਾਹਰ ਸੀ। “ ਰਾਜ ਦੇ ਡੈਡੀ ਨੇ ਜੁਆਬ ਵਿੱਚ ਕਿਹਾ।
“ ਇਸ ਦੇ ਸਾਹ ਬੰਦ ਹੋ ਗਏ। ਸੌਰੀ ਰਾਜ ਮਰ
ਗਿਆ। ” “ ਤੁਸੀਂ ਚੰਗੀ ਤਰ੍ਹਾਂ ਦੇਖੋ। ਮੇਰਾ ਪੁੱਤਰ ਮਰ ਨਹੀਂ ਸਕਦਾ। ਤੁਸੀਂ ਰੱਬ ਹੋ।
ਬੱਚਾਂ ਲੋ ਮੇਰੇ ਲਾਲ ਨੂੰ। ਰਾਜ ਦੀ ਮਾਂ ਲੇਲੜੀਆ ਕੱਢ ਰਹੀ ਸੀ। “
ਜਸਵੀਰ ਆ ਗਈ। ਉਸ ਨੇ ਪੁੱਛਿਆ,” ਬੀਜੀ ਐਂਬੂਲੈਂਸ ਕਿਉਂ ਆਈ ਹੈ? ਡੈਡੀ ਜੀ ਨੇ ਮੈਨੂੰ ਕੰਮ ਤੋਂ ਕਿਉਂ ਬੁਲਾ
ਲਿਆ। ਕੀ ਡੈਡੀ ਦੀ ਸੱਟ ਜ਼ਿਆਦਾ ਦੁਖਣ ਲੱਗ ਗਈ? “ ਪੁੱਤ ਤੇਰੇ ਡੈਡੀ ਠੀਕ ਨੇ, ਰਾਜ ਨੇ ਬੜਾ ਤੰਗ ਕਿੱਤਾ। ਤੈਨੂੰ
ਵਿਆਹ ਕੇ ਲੈ ਆਈ ਸੀ। ਕੀ ਪਤਾ ਬਹੂ ਦੇ ਆਖੇ ਲੱਗੇਗਾ। ਬਹੂ ਸਮਝਾਂ ਇਸ ਨੂੰ,
ਰੁੱਸਿਆ
ਪਿਆ।
ਇਸ ਨੂੰ ਪਾਣੀ ਪਿਆ ਦੇ। “ “ ਕੀ ਹੋਇਆ? ਛੇਤੀ ਰਾਜ ਨੂੰ ਹਸਪਤਾਲ ਲੈ ਚਲੋ। “ ਜਸਵੀਰ ਨੇ ਕਿਹਾ। “ਐਂਬੂਲੈਂਸ ਦੇ
ਕਰਮਚਾਰੀ ਨੇ ਕਿਹਾ, “ ਸੌਰੀ ਸਬ ਖ਼ਤਮ ਹੋ ਗਿਆ। ਇਹ ਸੱਚ ਹੈ, ਪੋਸਟਮਾਰਟਮ ਲਈ ਹਸਪਤਾਲ ਲੈ ਜਾਣਾ
ਪਵੇਗਾ। “
“ ਮਾਂ ਆਪਣੇ ਨਾਲ ਕੀ ਹੋ ਗਿਆ? ਰਾਜ
ਸਾਨੂੰ ਛੱਡ ਕੇ ਨਹੀਂ ਜਾਂ ਸਕਦਾ। ਡੈਡੀ ਰਾਜ ਨੂੰ ਬੁਲਾਵੋਂ। ਰਾਜ ਮੇਰੇ ਨਾਲ ਬੋਲ। ਚੁੱਪ ਕਿਉਂ
ਵਟੀ ਹੈ। “ “ ਧੀਏ ਅਸੀਂ ਪੱਟੇ ਗਏ। ਬੁਢਾਪੇ
ਵਿੱਚ ਰੱਬ ਨੇ ਪੁੱਤ ਖੋ ਲਿਆ। ਮੈ ਆਪ ਬੁੱਢਾ ਹੋ ਗਿਆ। ਪੁੱਤ ਦੀ ਲੋਥ ਦੇਖ ਕੇ। ਆ ਦਿਨ ਵੀ ਰੱਬਾ
ਤੂੰ ਦਿਖਾਉਣਾ ਸੀ।
“ “ ਧੀਏ
ਮਾਂ ਕਿਧਰ ਨੂੰ ਜਾਵੇ। ਅੱਜ ਆਪਾ ਤਿੰਨਾਂ ਨੂੰ ਬੇਸਹਾਰਾ ਕਰ ਗਿਆ। ਕੀਹਦੇ ਆਸਰੇ ਦਿਨ ਕੱਟਾਂਗੇ? “
“ ਰੱਬਾ ਮੈਨੂੰ ਮਾਰ ਦਿੰਦਾ। ਮੇਰੀ ਉਮਰ ਮੇਰੇ ਸੁਹਾਗ ਨੂੰ ਲਾ ਦਿੰਦਾ। ਮੈਂ ਜੀ ਕੇ ਕੀ ਕਰਨਾ।
ਰੱਬਾ ਮੈਨੂੰ ਵੀ ਚੱਕ ਲੈ। “ “ ਨਾ ਧੀਏ ਇੱਦਾਂ ਨਾ ਕਹਿ। ਤੇਰੇ ਨਾਲ ਅਸੀਂ ਦਿਨ ਕੱਟਣੇ ਨੇ। ਰਾਜ ਤਾਂ ਕੋਈ
ਵੈਰ ਕੱਢ ਗਿਆ। ਕੋਈ ਬੱਚਾ ਹੁੰਦਾ। ਜਿਊਣ ਦਾ ਸਹਾਰਾ ਬਣ ਜਾਂਦਾ। ” “ ਮਾਂ ਮੈ ਮਾਂ ਬਣਨ ਵਾਲੀ ਆ। “ “ ਰੱਬਾ ਤੇਰੀਆਂ ਤੂੰ ਜਾਣੇ। ਇੱਕ
ਦੁੱਖ ਦਿੱਤਾ। ਪੁੱਤ ਖੋ ਲਿਆ। ਦੂਜੇ ਪਾਸੇ ਚੁੱਪ ਕਿਤੇ ਦਾਤਾਂ ਵੰਡੀ ਜਾਂਦਾ। ਜੀਅ ਕਰਦਾ ਤੇਰੇ
ਨਾਲ ਲੜਾ। ਪਰ ਤੂੰ ਮੂਹਰੇ ਹੀ ਨਹੀਂ ਆਉਂਦਾ। ਮੇਰੀ ਉਮਰ ਮੇਰੇ ਪੁੱਤ ਨੂੰ ਲਾ ਦਿੰਦਾ। “
“ ਰਾਜ ਦੀ ਮਾਂ ਉਹ ਦਾ ਭਾਣਾ ਮੰਨਣਾ
ਪੈਣਾ। ਹੋਰ ਕੀ ਕਰੀਏ? ਕੋਈ ਹੱਥ ਪੱਲਾ ਨਹੀਂ ਬੱਜਦਾ। ਜਦੋਂ ਪੁੱਤਰ ਮਰ ਜਾਵੇ,
ਮਾਪੇ ਵੀ
ਨਾਲ ਮਰ ਜਾਂਦੇ ਨੇ। “ “ ਪੁੱਤਰ ਨੂੰ ਅੱਜ ਹੱਥੀਂ ਤੋਰਨਾ
ਪੈਣਾ। ਰਾਜ ਦੇ ਡੈਡੀ ਕਦੇ ਸੋਚਿਆ ਨਹੀਂ ਸੀ । ਢਿੱਡੋਂ ਜੰਮ ਕੇ। ਇਹ ਐਨਾ ਤੰਗ ਕਰੇਗਾ। ਹੁਣ ਕਿਸ
ਨੂੰ ਉਡੀਕਾਂਗੇ, ਸਾਰੀ ਉਮਰ ਕਿਵੇਂ ਕੀਹਦੇ ਆਸਰੇ ਕੱਢਾਂਗੇ? ” “ ਰਾਜ ਦੀ ਮਾਂ ਅੱਗੇ ਵਾਂਗ ਰਾਜ ਲਈ ਆਪਦੇ ਪਸੰਦ ਦੇ
ਕੱਪੜੇ ਪਾਉਣ ਲਈ ਦੇ ਦੇ। “ “ ਰਾਜ ਦੇ ਡੈਡੀ ਅੱਜ ਮੇਰੇ ਵਿੱਚ ਹਿੰਮਤ ਨਹੀਂ। ਜਸਵੀਰ ਪੁੱਤ ਉੱਠ ਕੇ ਰਾਜ ਦਾ
ਉਹੀ ਸੂਟ ਦੇ ਦੇ। ਜਿਹੜਾ ਰਾਜ ਆਪ ਲਿਆਇਆਂ ਸੀ। ਚੰਦਰੇ ਨੇ ਅੰਗ ਵੀ ਨਹੀਂ ਲਾਇਆਂ ਸੀ। “ ਡੈਡੀ ਅਸੀਂ ਵੀ ਹੁਣੇ ਚੱਲਦੀਆਂ। ਇਹ
ਕੱਪੜੇ ਉਸ ਨੂੰ ਬਹੁਤ ਪਸੰਦ ਆਏ ਸੀ। ਹੱਸਿਆ ਸੀ ਦੇਖ ਕੇ ਕਾਲੇ ਰੰਗ ਦੇ ਸੂਟ ਨੂੰ। ਇੱਕ ਹੋਰ ਕਾਲਾ
ਸੂਟ ਖ਼ਰੀਦ ਲਿਆਇਆ ਸੀ। ” “ ਰਾਜ ਦੇ ਡੈਡੀ ਚੰਗੀ ਤਰ੍ਹਾਂ ਮੱਲ ਮੱਲ ਕੇ ਨਮਾਂਇਓ। ਜਦੋਂ ਨਹਾਉਣ ਵੜਦਾ
ਸੀ। ਕਿਨ੍ਹਾਂ ਚਿਰ ਲਾਂ ਦਿੰਦਾ ਸੀ। ਕਹਿੰਦਾ ਸੀ. ਪਾਣੀ ਪਾ ਕੇ ਬਾਹਰ ਥੋੜ੍ਹੀ ਆ ਜਾਣਾ। “ “ ਮਾਂ ਰਾਜ ਨੇ ਅੱਜ ਤੋਂ ਬਆਦ ਕਦੇ
ਨਹੀਂ ਮਿਲਣਾ। ਸਾਰੀਆਂ ਸਾਂਝਾਂ ਤੋੜ ਗਿਆ। ਕਹਿੰਦਾ ਸੀ,'ਤੇਰੇ ਨਾਲ ਮਰੂਗਾ,
ਜਿਊਗਾ।'
ਜਿੱਦਣ ਦੀ
ਲੜ ਲੱਗੀ ਆ, ਬੱਸ ਲਾਰਿਆਂ ਵਿੱਚ ਹੀ ਰੱਖਿਆ। ਹੁਣ ਵੀ ਲਾਰਾਂ ਲਾ
ਕੇ ਗਿਆ ਸੀ, ਕਿਰਸ-ਮਿਸ ਮਿਲ ਕੇ ਮਨਾਵਾਂਗੇ। “ “ ਪੁੱਤ ਮੁੱਕ ਗਿਆ,
ਹੁਣ
ਕੀਹਦੇ ਨਾਲ ਗਿੱਲਾ ਕਰੀਏ? ਹੁਣ ਆਪਾ ਆਖ਼ਰੀ ਸਾਥ ਦੇ ਆਈਏ। “
“ ਰਾਜ ਇਨ੍ਹਾਂ ਹੀ ਪਿਆਰ ਸੀ। ਰੱਬ
ਕਰ ਕੇ ਉੱਠ ਕੇ ਬੈਠ ਜਾਵੇ। ਸਾਨੂੰ ਜਿਉਂਦੇ ਮਾਰ ਗਿਆ। ਅੱਜ ਤੇਰੀ ਦਾਰੂ ਤੇ ਯਾਰ ਕਿਥੇ ਨੇ?
ਤੇਰੇ ਨਾਲ
ਨਹੀਂ ਜਾਣਗੇ। ਸਾਡਾ ਤੇਰੀ ਦਾਰੂ ਤੇ ਨਸ਼ਿਆਂ ਨੇ ਘਰ ਪੱਟਤਾ। “
Comments
Post a Comment