ਭਾਗ 1 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿਖ ਧਰਮ ਆਪਣੀ ਪੂੰਜੀ ਸਹੀ ਥਾਂ ਲਾਈਏ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ ਪੰਜਾਬੀ
ਵਿੱਚ ਲਿਖਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ੍ਰੀ ਹਰਿਮੰਦਰ ਸਾਹਿਬ ਸਮੇਤ ਚਾਰ ਤਖ਼ਤਾਂ ਤੇ ਸਾਰੇ ਗੁਰਦੁਆਰਿਆਂ ਸਾਹਿਬ ਵਿੱਚ ਇਸ ਦਿਹਾੜੇ ਮੌਕੇ ਖ਼ਾਸ ਧਾਰਮਿਕ ਦੀਵਾਨ ਸਜਾਏ ਜਾਣਗੇ। ਸੰਨ 1604 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ। ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਥਾਪੇ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਤੋਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਕਾਲ ਪੁਰਖ ਦੀ ਬਾਣੀ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਉਚਾਰੀ ਹੈ।
ਭਗਤਾਂ ਦੀ ਬਾਣੀ
ਭਗਤ ਸ਼ਬਦ ਭਗਤ ਸ਼ਬਦ
ਭਗਤ ਕਬੀਰ ਜੀ
224 ਭਗਤ ਭੀਖਨ ਜੀ
2
ਭਗਤ ਨਾਮਦੇਵ ਜੀ
61 ਭਗਤ ਸੂਰਦਾਸ ਜੀ
1 ਸਿਰਫ਼ ਤੁਕ
ਭਗਤ ਰਵਿਦਾਸ ਜੀ
40 ਭਗਤ ਪਰਮਾਨੰਦ ਜੀ
1
ਭਗਤ ਤ੍ਰਿਲੋਚਨ ਜੀ
4 ਭਗਤ ਸੈਣ ਜੀ
1
ਭਗਤ ਫ਼ਰੀਦ ਜੀ
4 ਭਗਤ ਪੀਪਾ ਜੀ
1
ਭਗਤ ਬੈਣੀ ਜੀ
3 ਭਗਤ ਸਧਨਾ ਜੀ
1
ਭਗਤ ਧੰਨਾ ਜੀ
3 ਭਗਤ ਰਾਮਾਨੰਦ ਜੀ
1
ਭਗਤ ਜੈਦੇਵ ਜੀ
2 ਗੁਰੂ ਅਰਜਨ ਦੇਵ ਜੀ 3
ਜੋੜ 352
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੁੱਲ ਅੰਗ = 1430
ਰਾਗ = 31
ਸ਼ਬਦ = 2026
ਆਸਟਪਦੀਆਂ = 305
ਛੰਤ = 145
ਵਾਰ =22
ਪਉੜੀ = 471
ਸਲੋਕ = 664
ਕੁਲ ਅੱਖਰ = 1000024
ਗੁਰੂ ਸਾਹਿਬ= 6
ਸਿੱਖ= 4
ਭਗਤ =15
ਭਾਟ 3
ਗੁਰੂ ਅਰਜਨ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹਲੇ ੫ ਥੱਲੇ ਦਰਜ ਹੈ। ਰਾਮਕਲੀ ਰਾਮਕਲੀ ਮਹਲਾ ੫
॥ ਸਗਲ
ਸਿਆਨਪ ਛਾਡਿ ॥ਕਰਿ ਸੇਵਾ ਸੇਵਕ ਸਾਜਿ ॥ ਅਪਨਾ ਆਪੁ
ਸਗਲ ਮਿਟਾਇ ॥ ਮਨ ਚਿੰਦੇ ਸੇਈ
ਫਲ ਪਾਇ ॥੧॥ ਹੋਹੁ ਸਾਵਧਾਨ ਅਪੁਨੇ ਗੁਰ
ਸਿਉ ॥ ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ
ਨਿਧਾਨ ਗੁਰ ਸਿਉ ॥੧॥ ਰਹਾਉ ॥ ਦੂਜਾ ਨਹੀ
ਜਾਨੈ ਕੋਇ ॥ ਸਤਗੁਰੁ ਨਿਰੰਜਨੁ ਸੋਇ
॥ ਮਾਨੁਖ ਕਾ
ਕਰਿ ਰੂਪੁ ਨ ਜਾਨੁ ॥ ਮਿਲੀ ਨਿਮਾਨੇ ਮਾਨੁ ॥੨॥ ਗੁਰ
ਕੀ ਹਰਿ ਟੇਕ ਟਿਕਾਇ ॥ ਅਵਰ
ਆਸਾ ਸਭ ਲਾਹਿ ॥ ਹਰਿ
ਕਾ ਨਾਮੁ ਮਾਗੁ ਨਿਧਾਨੁ ॥ ਤਾ
ਦਰਗਹ ਪਾਵਹਿ ਮਾਨੁ ॥੩॥ ਗੁਰ ਕਾ ਬਚਨੁ ਜਪਿ
ਮੰਤੁ ॥ ਏਹਾ ਭਗਤਿ ਸਾਰ
ਤਤੁ ॥ ਸਤਿਗੁਰ ਭਏ ਦਇਆਲ ॥ਨਾਨਕ ਦਾਸ
ਨਿਹਾਲ ॥੪॥੨੮॥੩੯॥ {ਪੰਨਾ 895}ਮਹਲਾ ੧ ਪਹਿਲੇ ਗੁਰੂ ਜੀ ਦੀ ਬਾਣੀ ਹੈ। ਜਿਸ ਵੀ ਗੁਰੂ ਦੀ ਹੋਵੇ, ਮਹਲਾ ੧, ੨, ੩, ੪, ੫, ੯ ਇਸ ਦਾ ਮਤਲਬ ਉਸ ਗੁਰੂ ਦੀ ਬਾਣੀ ਹੈ। ਛੇਵੇਂ ਗੁਰੂ ਜੀ, ਸੱਤਵੇਂ ਗੁਰੂ ਜੀ ਤੇ ਅੱਠਵੇਂ ਗੁਰੂ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਨਹੀਂ ਹੈ। ਪਰ ਸਾਰੇ ਗੁਰੂ ਇੱਕੋ ਰੱਬੀ ਜੋਤ ਰੂਪ ਹਨ। ਸਭ ਦਾ ਇੱਕੋ ਬੀਚਾਰ, ਮਕਸਦ, ਇੱਕੋ ਹਨ।
ਰਾਮਕਲੀ ਮਹਲਾ ੫
ਅਸਟਪਦੀ ੴ ਸਤਿਗੁਰ ਪ੍ਰਸਾਦਿ ॥ ਦਰਸਨੁ ਭੇਟਤ ਪਾਪ
ਸਭਿ ਨਾਸਹਿ ਹਰਿ ਸਿਉ
ਦੇਇ ਮਿਲਾਈ ॥੧॥ ਮੇਰਾ ਗੁਰੁ ਪਰਮੇਸਰੁ ਸੁਖਦਾਈ ॥ ਪਾਰਬ੍ਰਹਮ ਕਾ
ਨਾਮੁ ਦ੍ਰਿੜਾਏ ਅੰਤੇ ਹੋਇ
ਸਖਾਈ ॥੧॥ ਰਹਾਉ ॥ ਸਗਲ
ਦੂਖ ਕਾ ਡੇਰਾ ਭੰਨਾ ਸੰਤ
ਧੂਰਿ ਮੁਖਿ ਲਾਈ ॥੨॥ ਪਤਿਤ ਪੁਨੀਤ ਕੀਏ
ਖਿਨ ਭੀਤਰਿ ਅਗਿਆਨੁ ਅੰਧੇਰੁ ਵੰਞਾਈ ॥੩॥ ਕਰਣ
ਕਾਰਣ ਸਮਰਥੁ ਸੁਆਮੀ ਨਾਨਕ ਤਿਸੁ ਸਰਣਾਈ ॥੪॥ {ਪੰਨਾ 915}
ਮਰਨ
ਨਾਲ ਵਜੂਦ ਨਹੀਂ ਮਿਟਦਾ। ਪ੍ਰੀਤਮ ਨਾਲ
ਮਿਲਾਪ ਹੁੰਦਾ ਹੈ। ਕਬੀਰ ਜੀ ਕਹਿ
ਰਹੇ ਹਨ। ਕਬੀਰ ਜਿਸੁ
ਮਰਨੇ ਤੇ
ਜਗੁ ਡਰੈ ਮੇਰੇ ਮਨਿ
ਆਨੰਦੁ ॥ ਮਰਨੇ ਹੀ ਤੇ
ਪਾਈਐ ਪੂਰਨੁ ਪਰਮਾਨੰਦੁ ॥੨੨॥ {ਪੰਨਾ 1365}
ਸਿੱਖ ਗੁਰੂ ਦੇ ਦਸ ਗੁਰੂਆਂ ਦੇ ਨਾਮ ਹਨ।
ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ,
ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ,
ਤੀਜੇ ਗੁਰੂ ਅਮਰਦਾਸ ਜੀ, ਚੀਥੇ ਗੁਰੂ ਰਾਮਦਾਸ ਜੀ,
ਪੰਜਵੇਂ ਗੁਰੂ ਅਰਜਨ ਦੇਵ ਜੀ,
ਛੇਵੇਂ ਗੁਰੂ ਹਰਿਗੋਬਿੰਦ ਜੀ,
ਸੱਤਵੇਂ ਗੁਰੂ ਹਰਿਰਾਇ ਜੀ,
ਅੱਠਵੇਂ ਗੁਰੂ ਹਰਿਕਿ੍ਸ਼ਨ ਜੀ,
ਨੌਵੇਂ ਗੁਰੂ ਤੇਗ਼ ਬਹਾਦਰ ਜੀ,
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਹਨ ਗੁਰੂ ਗੋਬਿੰਦ ਸਿੰਘ ਜੀ ਗੁਰ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਗਏ। ਇਸ ਪਿੱਛੋਂ ਕੋਈ ਦੇਹਧਾਰੀ ਗੁਰੂ ਨਹੀਂ ਹੈ। ਬੰਦਾ ਗੁਰ ਬਾਣੀ ਦੀ ਸਿੱਖਿਆ ਜ਼ਰੂਰ ਦੇ ਸਕਦਾ ਹੈ। ਗੁਰੂ ਪੰਥ ਬੁੱਧੀ ਜੀਵੀ ਸਹੀ ਰਸਤਾ ਚੁਣ ਸਕਦੇ ਹਨ। ਅਮ੍ਰਿਤ ਸੰਚਾਰ ਕਰਨਾ ਹੈ। ਗੁਰੂ ਮਾਨਿਓ ਗਰੰਥ ,ਨਾਮ ਜਪੋ,
ਕਿਰਤ ਕਰੋ,
ਵੰਡ
ਛਕੋ। ਖਾਲਸੇ ਦੀ ਸਿਰਜਣਾ ਦਸਵੇਂ ਪਾਤਸ਼ਾਹ ਵੱਲੋਂ 1699 ਦੀ ਵਿਸਾਖੀ ਵਾਲੇ ਦਿਨ ਕੀਤੀ ਗਈ ਸੀ ਅਤੇ ਸਭ ਤੋਂ ਪਹਿਲਾਂ ਸੀਸ ਅਰਪਿਤ ਕਰਨ ਵਾਲੇ ਸਿੱਖਾਂ ਨੂੰ ਖੰਡੇ ਬਾਟੇ ਦਾ ਪਾਹੁਲ ਛਕਾ ਕੇ ਸਿੰਘ ਸਜਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਪੰਜ ਪਿਆਰੇ ਆਖਿਆ ਗਿਆ । ਪੰਜ ਪਿਆਰੇ ਦੇ ਨਾਮ ਹਨ ਭਾਈ ਦਇਆ ਸਿੰਘ ਜੀ,
ਭਾਈ
ਧਰਮ ਸਿੰਘ ਜੀ,
ਭਾਈ
ਹਿੰਮਤ ਸਿੰਘ ਜੀ,
ਭਾਈ
ਮੋਹਕਮ ਸਿੰਘ ਜੀ. ਭਾਈ ਸਾਹਿਬ ਸਿੰਘ ਜੀ ਹਨ। ਸਿੱਖਾਂ ਦੇ ਗੁਰਦੁਆਰੇ ਸਾਹਿਬ ਦੁਨੀਆ ਦੇ ਹਰ ਦੇਸ਼ ਵਿੱਚ ਹਨ। ਬਹੁਤ ਸਾਰੇ ਸਿੱਖਾਂ ਦੇ ਘਰਾਂ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ। ਪੰਜ ਬਾਣੀਆਂ: ਜਪੁਜੀ ਸਾਹਿਬ,
ਜਾਪੁ ਸਾਹਿਬ,
ਸਵੱਯੇ, ਚੌਪਈ ਤੇ ਅਨੰਦ ਸਾਹਿਬ ਹਨ। ਹਰ ਰੋਜ਼ ਸਿੱਖ ਨਿੱਤ ਨੇਮ ਪੜ੍ਹਦੇ ਹਨ। ਸ਼ਾਮ ਨੂੰ ਰਹਿਰਾਸ ਸਾਹਿਬ ਤੇ ਸੌਣ ਵੇਲੇ ਕੀਰਤਨ ਸੋਹਲੇ ਦਾ ਪਾਠ ਕੀਤਾ ਜਾਂਦਾ ਹੈ। ਪੰਜ ਬਾਣੀਆਂ ਪਾਠ ਸਿੱਖੀ ਦੀ ਮਰਯਾਦਾ ਵਿਚ ਅੰਮ੍ਰਿਤ ਦੀ ਤਿਆਰੀ ਸਮੇਂ ਦੀਆਂ ਪੜ੍ਹੀਆਂ ਜਾਂਦੀਆਂ ਹਨ।
ਚਾਰ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ,
ਸਾਹਿਬਜ਼ਾਦਾ ਜੁਝਾਰ ਸਿੰਘ ਜੀ,
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ,
ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਹਨ।
ਹਰਿਮੰਦਰ ਸਾਹਿਬ ਸਿੱਖੀ ਦਾ ਧੁਰਾ ਹੈ। ਪੰਜ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ,
ਤਖ਼ਤ
ਸ੍ਰੀ ਹਜ਼ੂਰ ਸਾਹਿਬ,
ਤਖ਼ਤ
ਸ੍ਰੀ ਕੇਸ ਗੜ੍ਹ ਸਾਹਿਬ,
ਤਖ਼ਤ
ਸ੍ਰੀ ਪਟਨਾ ਸਾਹਿਬ,
ਤਖ਼ਤ
ਸ੍ਰੀ ਦਮਦਮਾ ਸਾਹਿਬ ਹਨ। ਪੰਜ ਕਰਾਰ ਕੇਸ,
ਕੰਘਾ, ਕੜਾ, ਕਿਰਪਾਨ ਕਛਹਿਰਾ ਹਨ। ਗੁਰੂ ਗੋਬਿੰਦ ਸਿੰਘ ਵਲੋਂ ਸੰਨ 1699 ਈ ਨੂੰ ਸਿੱਖਾਂ ਲਈ ਪੰਜ ਕਰਾਰ ਹਰ ਵਖਤ ਪਹਿਨਣ ਦਾ ਹੁਕਮ ਹੋਇਆ। ਕੇਸ, ਦਸਤਾਰ ਕਪੜੇ ਨਾਲ ਢੱਕ ਕੇ ਵਾਲ ਰੱਖਣੇ ਹਨ। ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਹੈ। ਕੜਾ
ਲੋਹੇ ਬਾਂਹ ਵਿੱਚ ਤੇ ਕਛਹਿਰਾ ਪਾਉਣਾ ਹੈ। ਕਿਰਪਾਨ ਲੋਹੇ ਦੀ ਬਣੀ ਤਲਵਾਰ ਸ਼ਾਸ਼ਤਰ ਲਈ ਰੱਖਣੀ।
ਜਦੋਂ ਬਾਜ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ
ਤਸਵੀਰ ਉੱਤੇ ਆ ਬੈਠਾਂ ਸਾਰੇ ਮੀਡੀਆ ਦੇ ਪੰਜਾਬੀ ਅਖ਼ਬਾਰ ਵਿੱਚ ਖ਼ਬਰ ਲੱਗੀ ਪੜ੍ਹੀ। ਮੈ ਸੋਚਿਆਂ ਛੱਡ ਮੈਨੂੰ
ਕੀ? ਲੋਕ ਆਪਣਾ ਪੈਸਾ ਸਮਾਂ ਇਹੋ ਜਿਹਿਆਂ ਨੂੰ ਆਪਣੇ ਆਪ ਨੂੰ ਮੂਰਖ ਬਣਾਉਣ ਦਾ ਦਿੰਦੇ ਹਨ। ਤੇਰੇ ਕਿਹੜਾ ਬਾਰ ਬਾਰ ਲਿਖਣ ਨਾਲ ਬਹੁਤੇ ਪੈਸਿਆਂ
ਵਾਲੇ ਪੈਸਾ ਜੇਬਾਂ ਵਿੱਚ ਰੱਖਣ ਵਾਲੇ ਹਨ। ਮੀਡੀਆ ਹਰ ਪੱਖੋਂ,
ਸਾਡੀਆਂ ਅੱਖਾਂ ਖੋਲਦਾ ਹੈ। ਦੁਨੀਆ ਦੀ ਕੋਨੇ ਕੋਨੇ ਦੀ ਖ਼ਬਰ ਘਰ ਬੈਠਿਆਂ
ਨੂੰ ਪਹੁੰਚਾ ਰਿਹਾ। ਮੀਡੀਏ ਨੂੰ ਤਾਂ ਅਸੀਂ ਕਦੇ ਮਾਲੀ ਸਹਾਇਤਾ ਦੇਣ ਬਾਰੇ ਨਹੀਂ ਸੋਚਿਆ। ਆਪੋ ਆਪਣੀ
ਜ਼ੁੰਮੇਵਾਰੀ ਸੰਭਾਲਦੇ ਹੋਏ। ਪੇਪਰ ਪੜ੍ਹਨ ਲਈ ਹੀ ਲੈ ਲਈਏ। ਇੰਟਰਨੈੱਟ ਤੇ ਖ਼ਬਰਾਂ ਲਗਾਉਣ ਵਾਲਿਆਂ ਨੂੰ ਵੀ ਕੁੱਝ ਪੱਲਿਉਂ ਦੇ ਦਿਆਂ ਕਰੀਏ। ਗੁਰਦੁਆਰੇ ਸਾਹਿਬ ਦੇ ਕਮੇਟੀ ਮੈਂਬਰਾਂ ਲਈ ਬਿਜ਼ਨਸ ਤੁਸੀਂ ਦਾਨ ਦੇ ਕੇ ਚਲਾਉਂਦੇ ਹੋ। ਇਹ ਗੋਲਕ ਚੋਰ ਤਾਂ ਹਨ ਹੀ ਜੋ ਅਖ਼ਬਾਰ ਆਰਟੀਕਲ ਇਨ੍ਹਾਂ ਦੀਆਂ ਕਰਤੂਤਾਂ ਨੂੰ ਨੰਗਾਂ ਕਰਦਾ ਹੈ। ਗੁਰਦੁਆਰੇ ਸਾਹਿਬ
ਦੇ ਕਮੇਟੀ ਮੈਂਬਰ ਉਹ ਸਾਰੇ ਪੇਪਰ ਮੈਗਜੀਨ ਫ਼ੂਕ ਦਿੰਦੇ ਹਨ। ਇਨ੍ਹਾਂ ਨੇ ਇਹੋ ਜਿਹੇ ਕੰਮ ਲਈ ਬੰਦੇ ਰੱਖੇ
ਹੁੰਦੇ ਹਨ। ਗੁੰਡਿਆਂ ਨੂੰ ਖੁਆਉਣਾਂ ਤਾਂ ਤੁਹਾਡੇ ਦਿੱਤੇ ਦਾਨ ਵਿਚੋਂ ਹੀ ਹੈ। ਗੋਲਕਾਂ, ਬਾਜ਼ਾਂ, ਗਾਗਰਾਂ ਨੂੰ ਮੱਥੇ ਬਥੇਰੇ ਟੇਕ ਲਏ ਹਨ, ਆਪਣਾ ਪੈਸਾ ਸਹੀ ਥਾਂ ਲਾਈਏ। ਥੋੜੇ ਜਿਹਾ 100, 50 ਦੇਣ ਦਾ ਧਿਆਨ ਏਧਰ ਵੀ ਮੀਡੀਏ ਵੱਲ ਦੇਈਏ। ਤਾਂ ਕੇ ਪੰਜਾਬੀ ਨੂੰ ਜਿਉਂਦਾ ਰੱਖ ਸਕਣ। ਹੌਸਲਾ ਵਧਾਈ ਦੇਣ
ਨਾਲ ਸ਼ਕਤੀ ਮਿਲਦੀ ਹੈ। ਕੰਮ ਕਰਨ ਵਿੱਚ ਲਗਨ ਲੱਗਦੀ ਹੈ। ਆਪਸ ਵਿੱਚ ਪਿਆਰ ਬਣਦਾ ਹੈ। ਹੋਰ ਇਮਾਨਦਾਰੀ ਨਾਲ ਮਿਹਨਤ ਕਰਨ ਨੂੰ ਜੀਅ
ਕਰਦਾ ਹੈ। ਮਾਣ ਹੈ, ਸਾਨੂੰ ਦੇਸ਼ਾਂ ਪ੍ਰਦੇਸ਼ਾਂ ਵਿੱਚ ਰਹਿ ਕੇ ਪੰਜਾਬੀ, ਪੰਜਾਬੀ ਨੂੰ ਪ੍ਰਫੁੱਲਤਾ ਕਰ ਰਹੇ ਹਨ। ਅਸੀਂ ਪੰਜਾਬੀ ਹਾਂ। ਪੰਜਾਬੀ ਤੇ ਮਾਣ ਕਰੀਏ। ਜਿਹੜੇ ਮਾਂ ਦਾ
ਪਲਾਂ ਘੁੱਟ ਕੇ ਫੜਦੇ ਹਨ। ਕਦੇ ਗੁਮਰਾਹ ਨਹੀਂ ਹੁੰਦਾ ਹੈ। ਜਦੋਂ ਬਾਜ਼ ਵਾਲੀ ਫੋਂਟੋ ਵੱਖ-ਵੱਖ ਪੇਪਰਾਂ ਵਿੱਚ ਦੇਖੀ
ਤਾਂ ਮੇਰੇ ਵਿੱਚ ਸ਼ਕਤੀ ਆ ਗਈ,
ਮਹਿਸੂਸ ਹੋਈ। ਹਮੇਸ਼ਾ ਇਹੀ ਹੁੰਦਾ ਹੈ। ਜਦੋਂ ਐਡੀਟਰ ਜਾਂ
ਪਿਆਰੇ ਪਾਠਕ ਉਤਸ਼ਾਹਿਤ ਕਰਦੇ ਹਨ। ਮਨ ਗੱਦ ਗੱਦ ਜ਼ਰੂਰ ਕਰਦਾ ਹੈ। ਸਾਡਾ ਵੀ ਫ਼ਰਜ਼ ਬਣਦਾ ਹੈ। ਜਨਤਾ ਨੂੰ ਸੱਚ ਦਿਖਾਈਏ, ਸੱਚ ਲਿਖੀਏ। ਪ੍ਰਮਾਤਮਾ ਦੀ ਕਿਰਪਾ ਨਾਲ ਲੇਖ ਤਾਂ ਛਪ ਹੀ ਜਾਂਦਾ ਹੈ। ਇਸ ਨਾਲ ਹੌਸਲਾ ਮਿਲਦਾ ਹੈ। ਇਹੀ ਵੀ ਕਲਮ, ਮੀਡੀਏ ਤੇ ਜਨਤਾ ਨਾਲ ਇਸ਼ਕ ਹੈ। ਬਿਲਕੁਲ ਜਿਵੇਂ ਮਹਿਬੂਬ ਨੂੰ ਵੱਧ ਤੋਂ ਵੱਧ ਚੰਗੇ
ਬਣਕੇ ਦਿਖਾਈਦਾ ਹੈ। ਮੀਡੀਆ ਹਰ ਦਿਨ ਸਾਡੇ ਲਈ, ਵਧੀਆਂ ਕੰਮ ਕਰਦਾ ਹੈ। ਭਾਵੇਂ ਇੱਕ ਆਰਟੀਕਲ ਲਿਖਣ ਨੂੰ ਚਾਰ ਕੁ ਘੰਟੇ ਲੱਗ ਜਾਂਦੇ ਹਨ। ਮਨ ਨੂੰ ਸਕੂਨ ਵੀ
ਮਿਲਦਾ ਹੈ। ਗੱਲ ਬਾਜ਼ ਦੀ ਕਰਦੇ ਸੀ। ਗੁਰੂ ਪੇਪਰ ਦੀ ਮੂਰਤਾਂ ਵਿੱਚ ਨਹੀਂ ਹੈ। ਨਾ ਹੀ ਗੁਰੂ ਮੂਰਤਾਂ ਵਰਗਾ ਹੈ। ਗੁਰੂ
ਰੱਬ ਜਿਉਂਦੀਆਂ ਜਾਗਦੀਆਂ ਮੂਰਤਾਂ ਤੁਹਾਡੇ ਇਕੱਲੇ-ਇਕੱਲੇ ਵਿੱਚ ਹੈ। ਕੀ ਮੂਰਤਾਂ ਵਿੱਚ
ਤੁਹਾਡੇ ਨਾਲੋਂ ਜ਼ਿਆਦਾ ਸ਼ਕਤੀ ਹੈ?
ਕੀ ਮੂਰਤਾਂ ਉੱਠ ਕੇ ਚੱਲ ਸਕਦੀਆਂ ਹਨ? ਜੇ ਮੂਰਤਾਂ
ਆਪਣੇ ਲਈ ਕੁੱਝ ਨਹੀਂ ਕਰ ਸਕਦੀਆਂ। ਆਪਣਾ ਕੀ ਸੁਆਰ ਦੇਣ ਗਿਆ? ਬਾਜ਼ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਜਾਂ ਫੋਂਟੋ
ਉੱਪਰ ਬੈਠਣਾ ਚਾਹੀਦਾ ਸੀ? ਕਲ ਨੂੰ ਕੋਈ ਵੀ ਘੋੜਾ ਚਿੜੀ ਗੁਰੂ ਜੀ ਦੀ ਮੂਰਤ ਕੋਲ ਆ ਬੈਠ ਗਏ। ਇਨ੍ਹਾਂ ਨੂੰ
ਮੱਥੇ ਟੇਕੀ ਜਾਇਉ। ਨਾਮ ਤਾਂ ਆਪ ਦਾ ਸਿੱਖ ਰੱਖਿਆ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਦਾ ਗੁਰੂ ਹੈ। ਦਸਮ ਗੁਰੂ ਗੋਬਿੰਦ ਸਿੰਘ ਜੀ ਦਾ
ਹੁਕਮ ਹੈ। ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਮੰਨਣੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ
ਕੇ ਵੀ ਕੀ ਸਿੱਖਿਆ ਹੈ? ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਖੰਡ ਕਰਨੇ, ਮੂਰਤੀ ਪੂਜਾ, ਬਾਂਜਾ,
ਘੋੜਿਆਂ, ਘੱਗਰਾਂ, ਚੋਲਿਆਂ, ਜੁੱਤੀਆਂ, ਰੁਮਾਲਿਆ, ਮਟੀਆਂ, ਸੀਵਿਆਂ ਨੂੰ ਮੱਥੇ ਟੇਕਣੇ, ਚੜ੍ਹਵੇ
ਚੜਾਉਣੇ ਲਿਖਿਆ ਹੈ?ਸੱਚ ਬਹੁਤੇ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਪੜ੍ਹਦੇ ਨਹੀਂ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਿੱਖਣਾ ਕਿਵੇਂ ਹੈ? ਉੱਥੇ ਵੀ ਗ੍ਰੰਥੀ ਨੂੰ ਪੈਸੇ ਦੇ ਦਿੱਤੇ ਜਾਂਦੇ ਹਨ। ਲੋਕਾਂ ਦੀਆਂ ਜੇਬਾਂ ਜਿਆਦਾ ਹੀ ਭਾਰੀਆਂ ਹਨ। ਪੈਸੇ ਨਾਲ ਹਰ ਚੀਜ਼ ਨੂੰ ਖਰੀਦਣ ਵਿੱਚ
ਇੱਕ ਦੂਜੇ ਨੂੰ ਦੇਖ ਕੇ ਪਿਛੇ ਜ਼ਰੂਰ ਲੱਗੇ ਹਾਂ। ਆਪਦਾ ਧਰਮ ਕਮਾਇਆ
ਨਹੀਂ ਹੈ। ਦੂਜੇ ਧਰਮਾਂ ਨੂੰ ਘਟੀਆ ਜ਼ਰੂਰ ਕਹਿੰਦੇ ਹਾਂ। ਇਕੱਲਾ ਸਾਡਾ ਹੀ ਧਰਮ ਚੰਗਾ ਹੈ। ਕਿਉਂਕਿ ਅਸੀਂ ਆਪਣੇ ਖਾਣ ਲਈ ਗੋਲਕਾਂ ਰੱਖਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣੀਏ ਪੜ੍ਹੀਏ। ਹੋਰਾਂ ਧਰਮਾਂ ਵਿੱਚ ਗੋਲਕ
ਨਹੀਂ ਹੈ। ਜਿੱਥੇ ਗੋਲਕ ਨਹੀਂ ਉੱਥੇ ਗੁਰੂ ਜੀ ਦਾ ਬਾਜ਼ ਬੈਠਾਂ ਦਿੱਤਾ। ਸ਼ਸਤਰ ਲਿਆ ਕੇ
ਰੱਖ ਦਿੱਤੇ। ਭਾਵੇਂ ਦੇਸ਼ਾਂ ਪ੍ਰਦੇਸ਼ਾਂ ਦੇ
ਗੁਰਦੁਆਰਿਆਂ ਵਿੱਚ ਉਨ੍ਹਾਂ ਸ਼ਸਤਰਾਂ ਨਾਲ ਬੰਦੇ ਜਾਂ ਬੱਕਰੇ ਵੱਡੇ ਹੋਣ। ਸੱਚ ਖੰਡ ਹਜੂਰ ਸਾਹਿਬ ਨਿੰਹਗ ਵਿੱਚ ਚੁਰਾਹੇ ਬੱਕਰੇ ਝਟਕਾ ਕੇ ਖਾਦੇ ਹਨ। ਕਦੋਂ
ਤੱਕ ਅੱਖਾਂ ਤੇ ਪੱਟੀ ਬੰਨੀ ਰੱਖੋਗੇ?
ਕੋਈ ਤੁਹਾਡੇ ਗੁਰੂ ਦੀ ਗਾਗਰ ਦੇ ਨਾਮ ਤੇ ਮੱਥੇ ਟਕਾਈ
ਜਾਂਦਾ ਹੈ। ਇਹ ਜਿਹੜਾ ਮੁਸਲਮਾਨ ਗਾਗਰ ਨੂੰ ਮੱਥਾ ਟਕਾਉਂਦਾ ਹੈ। ਇਸ ਨੂੰ ਪੁੱਛ ਲਿਆ ਕਰੋਂ। 1699 ਦੇ ਸਮੇਂ ਦੀ ਗਾਗਰ ਨੂੰ ਤਾਂ ਪੈਸੇ ਦਿਆਂ ਪੁੱਤਾ, ਸਿੱਖਾਂ ਲਈ ਸੰਭਾਲੀ ਫਿਰਦਾ ਹੈ। ਦੇਸ਼ਾਂ ਪ੍ਰਦੇਸ਼ਾਂ ਵਿੱਚ ਚੱਕੀ ਫਿਰਦਾ ਹੈ। ਤੇਰੇ ਆਪਣੇ
ਮਾਪਿਆਂ ਦਾ ਕੋਈ ਪਿੱਤਲ ਦਾ ਪਤੀਲਾ ਵੀ ਸਾਨੂੰ ਦਿਖਾ। ਜੋ ਤੇਰੀ ਹੀ ਜ਼ਿੰਦਗੀ ਵਿੱਚ ਤੂੰ ਆਪ ਦੇਖਿਆਂ
ਹੈ। ਉਹ ਤਾਂ ਕਬਾੜੀਏ ਨੂੰ ਵੇਚ ਕੇ ਖਾ ਲਿਆ ਹੋਣਾ ਹੈ। ਫਿਰ ਸੈਂਕੜੇ ਸਾਲ ਪਹਿਲਾਂ ਵਾਲੀ ਗਾਗਰ ਇਸ
ਕੋਲੇ ਕਿਥੋਂ ਆ ਗਈ? ਤੁਸੀਂ ਆਪੋ ਆਪਣੇ ਘਰੇ ਨਿਗਾ ਮਾਰਕੇ ਦੇਖ ਲਿਉਂ। ਅਸੀਂ ਆਪ ਪੈਸੇ ਦੇ ਪੁੱਤ ਹਾਂ। ਕਾਰੋਬਾਰ, ਜ਼ਮੀਨ ਤੋਂ ਵਗ਼ੈਰਾ,
ਦਾਦੇ ਪੜਦਾਦੇ ਦੀ ਕੋਈ ਚੀਜ਼ ਘਰ ਵਿਚ ਨਹੀਂ ਹੈ। ਮਰਿਆਂ ਦੀਆਂ ਚੀਜਾ
ਵਿੱਚ ਤਾਂ ਭੂਤਾਂ ਦਿਸਦੀਆਂ ਹਨ। ਹੋਰ ਜੇ ਕੋਈ ਤੀਜਾ ਬੰਦਾ, ਸਾਡੇ ਲਈ ਪੈਸੇ ਝਾੜਦਾ ਹੋਵੇ। ਅਸੀਂ ਉਸ ਦੀ ਹਰ
ਸੇਵਾ ਕਰਨ ਲਈ ਤਿਆਰ ਹੋ ਜਾਂਦੇ ਹਾਂ। ਸਕੇ ਮਾਂ-ਬਾਪ ਨੂੰ ਜਿਉਂਦੇ ਜੀਅ ਧੱਕੇ ਮਾਰ ਕੇ, ਦਰ ਦਰ ਠੋਕਰਾਂ ਖਾਣ ਨੂੰ ਛੱਡ ਦਿੰਦੇ ਹਾਂ। ਮੱਥੇ ਟੇਕਣ, ਵੱਡੇ ਧਰਮੀਆਂ,
ਦਾਨੀਆਂ ਵਿੱਚ ਸਭ ਤੋਂ ਉੱਪਰ ਨਾਮ ਲਿਖਾਉਂਦੇ ਹਾਂ। ਲੋਕ ਦਿਖਾਵੇ ਲਈ
ਦਾਨੀ ਬਣਦੇ ਹਨ। ਕੀ ਸੱਚੀ ਗੁਰੂ ਨਾਲ ਪਿਆਰ ਹੈ? ਕੀ ਸੱਚ-ਮੁੱਚ ਰੱਬ ਦੀ ਭਾਲ ਹੈ? ਜਾਂ ਦਿਖਾਵੇ
ਲਈ ਮੱਥੇ, ਪੈਸੇ ਹੀ ਟੇਕਣੇ, ਵੱਡੇ ਇਕੱਠਾਂ ਵਿੱਚ ਲੋਕਾਂ ਨੂੰ ਆਪਦੇ ਦਰਸ਼ਨ ਦੇਣੇ ਸ਼ੌਕ ਰਹਿ ਗਿਆ
ਹੈ।
Comments
Post a Comment