ਹਰ ਅਖ਼ਬਾਰ ਦੁਨੀਆ ਭਰ ਵਿੱਚ ਇੰਟਰਨੈੱਟ 'ਤੇ ਵੀ ਪੜ੍ਹਿਆਂ ਜਾਂਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
ਸੰਪਾਦਕ ਜੀ ਤੇ
ਹੋਰ ਸਹਿਯੋਗੀ ਪਾਠਕ ਦੋਸਤਾਂ ਦਾ ਬਹੁਤ ਧੰਨਵਾਦ ਹੈ। ਜੋ ਆਪ ਦੇ ਪੇਪਰ
ਵਿੱਚ ਲੱਗਾ ਕੇ, ਪਾਠਕਾਂ ਤੱਕ
ਪਹਿਚਾਣ ਦਾ ਮਾਣ ਬਖ਼ਸ਼ਿਆ ਹੈ। ਬਹੁਤ ਸਾਰੀਆਂ ਹੋਰ-ਹੋਰ ਤਰੱਕੀਆਂ ਕਰਦੇ ਰਹੋ। ਬਹੁਤ ਆਪ ਜੀ ਦਾ
ਧੰਨਵਾਦ ਹੈ। ਪੰਜਾਬੀ ਨੂੰ ਪ੍ਰਫੁਲਿਤ ਕਰਨ ਵਿਚ ਯੋਗ ਦਾਨ ਪਾ ਰਹੇ ਹੋ। ਪੰਜਾਬੀ ਮਾਂ ਬੋਲੀ ਨੂੰ
ਛਾਪ ਕੇ ਦੁਨੀਆ ਵਿੱਚ ਸ਼ਬਦਾਂ ਦੇ ਗਿਆਨ ਨਾਲ ਲੋਕਾਂ ਨੂੰ ਜਾਗਰਿਤ ਕਰਦੇ ਹੋ। ਰੱਬ ਹੋਰ ਵੀ ਹਿੰਮਤ
ਬਖ਼ਸ਼ੇ। ਦੁੱਗਣੀ ਸਫਲਤਾ ਪ੍ਰਾਪਤ ਕਰੋ।
ਇੰਨਾ ਅਖ਼ਬਾਰਾਂ, ਇੰਟਰਨੈੱਟ, ਮੈਗਜ਼ੀਨ
ਵਿੱਚ ਮੇਰੇ ਬਹੁਤ ਆਰਟੀਕਲ ਲੱਗੇ ਹਨ। ਏਸ਼ੀਅਨ ਟ੍ਰਿਬਿਊਨ ਐਡਿਮੈਨਟਨ ਦੇ ਸੰਪਾਦਕਾ ਸ਼ਰਮਾਂ ਜੀ ਲਗਾਤਾਰ ਮੇਰੀਆਂ ਲਿਖਤਾਂ ਨੂੰ ਛਾਪ ਰਹੇ ਹਨ। ਅਮਰੀਕਾ
ਵਿੱਚ ਦਾ ਟਾਈਮਜ਼ ਆਫ਼ ਪੰਜਾਬ, ਨਿਰਪੱਖ ਆਵਾਜ਼, ਪੰਜਾਬ ਟਾਈਮਜ਼. ਪੰਜਾਬੀ ਟ੍ਰਿਬਿਊਨ, ਅਜੀਤ,
ਪੰਜਾਬੀ ਡਾਟ ਕਮ, ਜੱਗ ਬਾਣੀ, ਅਜੀਤ, ਪੰਜਾਬੀ ਨਿਊਜ਼ ਆਨਲਾਈਨ, ਦਾ
ਪੰਜਾਬ ਆਸਟ੍ਰੇਲੀਆ, ਸਿੱਖ ਵਿਰਸਾ ਮੈਗਜ਼ੀਨ ਕੈਲਗਰੀ ਕੈਨੇਡਾ, ਪੰਜਾਬੀ
ਲਿੰਕ ਕੈਲਗਰੀ, ਪੰਜਾਬੀ ਪੋਸਟ ਕੈਲਗਰੀ, ਪੰਜਾਬੀ
ਡੇਲੀ ਟਰਾਂਟੋ, ਦੇਸ ਪ੍ਰਦੇਸ ਐਡਿਮੈਨਟਨ, ਇੰਡੋ
ਕੈਨੇਡੀਅਨ, ਮੀਡੀਆ ਪੰਜਾਬ ਜਰਮਨ, ਮੀਡੀਆ
ਦੇਸ਼ ਪੰਜਾਬ ਜਰਮਨ, ਪੰਜਾਬੀ ਜਾਗਰਨ, ਜੰਨ ਜਗਤ, ਪੰਜਾਬੀ
ਮੇਲ ਅਮਰੀਕਾ, ਦੇਸ਼ ਪ੍ਰਦੇਸ਼ ਟਾਈਮਜ਼ ਕੈਲਗਰੀ, ਸਿੱਖ
ਮਾਰਗ, ਸਾਂਝ ਸਵੇਰਾ ਕੈਨੇਡਾ, ਸਕੇਪ
ਪੰਜਾਬੀ ਡਾਟ ਕਮ, ਸਿੰਘ ਸਭਾ ਕੈਨੇਡਾ ਡਾਟ ਕਮ, ਖ਼ਲਾਸਾ
ਨਿਊਜ਼, ਇੰਡੀਆ ਸਵੀਡਨ ਵੀਕਲੀ ਮੈਗਜ਼ੀਨ, ਸਤ
ਸਮੁੰਦਰੋਂ ਪਾਰ ਨਿਊਜ਼ ਮੈਗਜ਼ੀਨ, ਪੰਜਾਬੀ ਟੂਡੇ, ਦਾ ਯੂਰਪ ਟਾਈਮਜ਼, ਪਰਵਾਸੀ
ਨਿਊਜ਼ ਪੇਪਰ ਟਰਾਂਟੋ, ਆਰਟੀਕਲ, ਪੰਜਾਬੀ ਲੇਖਕ ਨੈੱਟ ਡਾਟ ਕਮ, ਸ਼ਬਦ
ਸਾਂਝ ਲੇਖਕ ਬਲੌਗ ਪੋਸਟ ਡਾਟ ਕਮ, ਸਿਰਜਣਾ ਲੇਖ, ਲੇਖ ਵਿਚਾਰ ਹੋਰ ਰੱਬ
ਜਾਣਦਾ ਹੈ। ਕਿਹੜੇ ਅਖ਼ਬਾਰ ਵਿੱਚ ਆਰਟੀਕਲ ਲੱਗਦੇ ਰਹਿੰਦੇ ਹਨ? ਕਈ
ਲੇਖਕ ਦੀਆਂ ਰਚਨਾਵਾਂ ਚੋਰੀ ਕਰ ਕੇ ਛਾਪੀ ਜਾਂਦੇ ਹਨ। ਪਤਾ ਹੀ ਨਹੀਂ ਦਿੰਦੇ। ਸਬ ਦਾ ਪਾਠਕਾਂ ਸੰਪਾਦਕਾ ਦਾ ਸ਼ੁਕਰੀਆ ਕਰਦੀ
ਹਾਂ। ਬਹੁਤ ਧੰਨਵਾਦ ਹੈ। ਕੀਮਤੀ ਸਮਾਂ ਕੱਢ ਕੇ ਲਿਖਤਾਂ ਛਾਪਦੇ, ਪੜ੍ਹਦੇ
ਹੋ। ਜਿਉਂਦੇ ਵੱਸਦੇ ਰਹੋ ਜੀ।
ਹਰ ਰੋਜ਼ ਫੇਸਬੁੱਕ ‘ਤੇ ਲਗਾਇਆ ਜਾਂਦਾ ਹੈ।
ਸੰਗਤ ਦੀ ਰੰਗਤ ਚੜ੍ਹਦੀ ਹੈ। ਜਿਸ ਤਰਾਂ ਦੇ ਲੋਕਾਂ ਨਾਲ ਅਸੀਂ
ਮਿਲਦੇ ਹਾਂ। ਉਸ ਦਾ ਅਸਰ ਦਿਮਾਗ਼ ਵਿੱਚ ਆਪੇ ਹੋ
ਜਾਂਦਾ ਹੈ। ਮੇਰਾ ਲਿਖਣ ਵੱਲ ਹੋਰ ਧਿਆਨ
ਦਿਵਾਉਣ ਲਈ ਸੰਪਾਦਕ ਜੀ, ਪਾਠਕ ਲੋਕਾਂ ਦਾ ਹੱਥ ਰਿਹਾ ਹੈ।
ਅਖ਼ਬਾਰ ਤੇ ਇੰਟਰਨੈੱਟ ਮੀਡੀਏ ਨੇ ਬਹੁਤ ਸਾਥ ਦਿੱਤਾ ਹੈ।
ਸੰਨ 2009 ਦੇ ਸਿਆਲਾਂ ਦੀ ਰੁੱਤ ਸੀ।
ਜਦੋਂ ਸ਼ਰਨਜੀਤ ਬੈਂਸ ਵੀਰ ਜੀ ਦਾ ਟਾਈਮਜ਼ ਆਫ਼ ਪੰਜਾਬ ਦੇ ਸੰਪਾਦਕ ਜੀ ਦਾ ਮੈਨੂੰ ਫ਼ੋਨ ਆਇਆ।
ਉਨ੍ਹਾਂ ਨੂੰ ਮੈਂ ਲੇਖ ਘੱਲਦੀ ਰਹਿੰਦੀ ਸੀ।
ਸਾਡੀ ਗੱਲ ਬਾਤ ਵਿੱਚ ਸ਼ਰਨਜੀਤ ਬੈਂਸ ਜੀ ਨੇ ਕਿਹਾ, " ਹਰ
ਰੋਜ਼ ਇੱਕ ਆਰਟੀਕਲ ਭੇਜ ਦਿਆ ਕਰ।
" ਮੈਂ ਹਰ ਰੋਜ਼ ਲੇਖ ਭੇਜਣ ਦੀ ਹਾਮੀ ਭਰੀ। ਉਦੋਂ
ਮੈਂ ਸਮਾਂ ਲੱਗਣ ਉੱਤੇ ਲਿਖਦੀ ਸੀ।
ਸ਼ਰਨਜੀਤ ਬੈਂਸ ਜੀ ਦੇ ਇੰਨਾ ਬੋਲਾ ਨੇ ਮੇਰੇ ਉੱਤੇ ਐਸਾ ਜਾਦੂ ਕੀਤਾ।
ਫਿਰ ਮੈਂ ਲਿਖਣ ਲਈ ਸਮਾਂ ਲੱਭਣ ਲੱਗੀ। ਨੇਮ
ਬਣਾਇਆ,
ਕੋਈ ਟੌਪਕ ਲੱਭ ਜਾਵੇ ਸਹੀਂ, ਉਸ ਉੱਤੇ ਲਿਖ ਕੇ ਹੀ ਦਮ ਲੈਣਾ ਹੈ।
ਜੈਸਾ ਬੰਦਾ ਹੁੰਦਾ ਹੈ, ਵੈਸੀ ਪ੍ਰੇਰਨਾ ਦਿੰਦਾ ਹੈ।
ਉਹ ਜਿਹੀ ਅਕਲ ਦਿੰਦਾ ਹੈ। ਜੋ ਬੰਦੇ ਦੇ ਦਿਮਾਗ਼ ਵਿੱਚ ਚੱਲਦਾ
ਹੈ। ਉਹ ਬੁੱਲ੍ਹਾਂ ਉੱਤੇ ਆ ਹੀ ਜਾਂਦਾ ਹੈ।
ਮਨ ਦੇ ਬਲਬਲੇ ਬਹੁਤਾ ਚਿਰ ਛੁਪੇ ਨਹੀਂ ਰਹਿੰਦੇ।
ਮੇਰੇ ਲਈ ਮਾਣ ਵਾਲੀ ਗੱਲ ਹੈ। ਮੇਰੇ ਲੇਖ ਉਦੋਂ ਦੇ ਹੀ ਦਾ
ਟਾਈਮਜ਼ ਆਫ਼ ਪੰਜਾਬ ਵਿੱਚ ਲੱਗਦੇ ਆ ਰਹੇ ਹਨ।
ਮੇਰੇ ਅੱਗੇ ਕਿਸੇ ਵੀ ਭਾਸ਼ਾ ਦਾ ਪੇਪਰ ਹੋਵੇ। ਮੈਂ
ਉਸ ਨੂੰ ਦੇਖਦੀ ਜ਼ਰੂਰ ਹਾਂ। ਕਈ ਬਾਰ ਜਦੋਂ ਡਾਕਟਰ ਦੇ ਵੀ
ਬੈਠੇ ਹੁੰਦੀ ਹਾਂ। ਹੱਥ ਆਪਣੇ ਆਪ ਮੈਗਜ਼ੀਨ ਅਖ਼ਬਾਰ
ਫੋਲਣ ਲੱਗ ਜਾਂਦੇ ਹਨ। ਲਿਖਣ ਲਈ ਹੋਰ ਮੈਗਜ਼ੀਨ ਅਖ਼ਬਾਰ
ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ।
ਸ਼ੁਰੂ ਤੋਂ ਹੀ ਮੈਨੂੰ ਸਵੇਰੇ ਉੱਠ ਕੇ ਅਖ਼ਬਾਰ ਪੜ੍ਹਨ ਦੀ ਆਦਤ ਬਣੀ ਹੈ।
ਹੁਣ ਤਾਂ ਇੰਟਰਨੈੱਟ ਉੱਤੇ ਸਭ ਖ਼ਬਰਾਂ ਮਿਲ ਜਾਂਦੀ ਹਨ।
ਪਾਠਕਾਂ ਅਖ਼ਬਾਰਾਂ, ਇੰਟਰਨੈੱਟ, ਮੀਡੀਏ ਨੇ
ਮੈਨੂੰ ਲਿਖਣ ਲਈ ਬਹੁਤ ਉਤਸ਼ਾਹਿਤ ਕੀਤਾ ਹੈ। ਜੋ
ਵੀ ਮੈਂ ਰੱਬ ਦੀ ਕਿਰਪਾ ਨਾਲ ਲਿਖਦੀ ਰਹੀ ਹਾਂ।
ਮੈਗਜ਼ੀਨ ਅਖ਼ਬਾਰ ਮੀਡੀਏ ਨੇ ਉਵੇਂ ਹੀ ਛਾਪਿਆ ਹੈ।
ਦਾ ਟਾਈਮਜ਼ ਆਫ਼ ਪੰਜਾਬ ਡੇਲੀ ਹਰ ਰੋਜ਼ ਪੇਪਰ ਛਪਣ ਵਾਲੇ
ਸਪਾਦਿਕ ਮਾਣ ਬਖ਼ਸ਼ ਰਹੇ ਹਨ। ਪੰਜਾਬੀ ਜੇ ਨੌਜਵਾਨਾਂ ਨੇ
ਪੰਜਾਬੀ ਬੋਲੀ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਫਿਰ
ਸਾਨੂੰ ਬਹੁਤ ਫ਼ਿਕਰ ਕਰਨ ਦੀ ਲੋੜ ਨਹੀਂ ਹੈ।
ਮੇਰੇ ਪਤੀ ਅੰਗਰੇਜ਼ੀ ਤੇ ਹਿੰਦੀ ਸਕੂਲ ਦੇ ਪੜ੍ਹੇ ਹੋਏ ਹਨ।
ਉਹ ਮੇਰੀਆਂ ਲਿਖਤਾਂ ਕਰਕੇ ਪੰਜਾਬੀ ਪੜ੍ਹ ਲੈਂਦੇ ਹਨ।
ਹੁਣ ਝੱਟ ਦੱਸ ਦਿੰਦੇ ਹਨ। ਇੱਥੇ ਤੇਰਾ ਲੇਖ ਲੱਗਾ ਹੈ।
ਹੋਰ ਪਾਠਕ ਦੋਸਤ ਵੀ ਅਖ਼ਬਾਰਾਂ ਨੂੰ ਸੰਭਾਲੀ ਫਿਰਦੇ ਹਨ।
ਕਈ ਪਾਠਕ ਮੈਨੂੰ ਗੁਰਦੁਆਰੇ ਸਾਹਿਬ ਰੋਕ ਕੇ, ਹੋਰ ਵਧੀਆ
ਲਿਖਣ ਦਾ ਅਸ਼ੀਰਵਾਦ ਦਿੰਦੇ ਹਨ। ਕਈ
ਟੌਪਕ ਤਾਂ ਮੇਰੇ ਬੱਚਿਆਂ ਨੇ ਮੈਨੂੰ ਲਿਖਣ ਲਈ ਦੱਸੇ ਹਨ।
ਰੱਬ ਸਭ ਨੂੰ ਤਰੱਕੀਆਂ। ਬਖ਼ਸ਼ੇ।
ਅੱਜ ਵੀ ਲਿਖਤਾਂ ਛਾਪਦੇ ਹਨ। ਇਸੇ ਤਰਾਂ ਪਾਠਕਾਂ, ਮੀਡੀਏ ਤੇ ਮੇਰਾ ਪ੍ਰੇਮ ਬਣਿਆ ਰਹੇ।
ਆਪਣਾ ਹੱਥ ਮੇਰੇ ਸਿਰ ਉੱਤੇ ਅਸ਼ੀਰਵਾਦ ਲਈ ਉਠਾਉਂਦੇ ਰਹੋ।
ਮੇਰੀ ਕਲਮ ਤੁਹਾਡੀ ਹਲਾਸ਼ੇਰੀ ਦੀ ਤਾਕਤ ਬਣ ਕੇ ਚੱਲਦੀ ਰਹੇ।
ਜਿਹੜੇ ਲੋਕ ਮੇਰੇ ਕੈਲਗਰੀ ਸ਼ਹਿਰ ਦੇ ਕਦੇ ਮੈਨੂੰ ਮਿਲੇ ਨਹੀਂ।
ਕਈ ਬਾਰ ਉਹ ਮੈਨੂੰ ਦੇਖ ਕੇ ਪਿੱਛੋਂ ਮੇਰਾ ਨਾਮ ਲੈ ਕੇ ਆਵਾਜ਼ ਮਾਰਦੇ ਹਨ।
ਉਹ ਕਹਿੰਦੇ ਹਨ, " ਸਾਨੂੰ ਲੱਗਦਾ ਤਾਂ ਸੀ।
ਸੱਤੀ ਹੈ। ਆਵਾਜ਼ ਤਾਂ ਮਾਰੀ ਜੇ ਸਾਡੀ ਲੇਖਕ
ਸੱਤੀ ਹੋਈ। ਆਵਾਜ਼ ਸੁਣ ਕੇ, ਪਿੱਛੇ ਮੁੜ ਕੇ ਦੇਖੇਗੀ।
" ਉਦੋਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ।
ਕੁੱਤੇ ਨੂੰ ਵੀ ਪਿਆਰ ਨਾਲ ਪੁਚਕਾਰੀਏ ਪੂਛ ਮਾਰਨ ਲੱਗ ਜਾਂਦਾ ਹੈ।
ਤੁਹਾਡਾ ਪਿਆਰ ਹੀ ਇਹ ਸਬ ਕੁੱਝ ਲਿਖਾ ਰਿਹਾ ਹੈ। ਹੋਰ
ਕੋਈ ਕੰਮ ਕਰਨ ਵਾਲਾ ਬੱਚਿਆ ਹੀ ਨਹੀਂ ਹੈ।
ਅੱਜ ਦੇ ਯੁੱਗ ਵਿੱਚ ਅਦਾਲਤਾਂ, ਪੁਲੀਸ ਵਾਲੇ ਫਲਾਪ ਫ਼ਿਲਮ ਵਾਂਗ ਬਣ ਕੇ ਰਹਿ ਗਏ ਹਨ।
ਕਾਨੂੰਨ ਨਾਲ ਕ੍ਰਾਈਮ ਕਰਨ ਵਾਲੇ ਕਾਤਲ, ਚੋਰ, ਠੱਗ 420 ਕਰਨ ਵਾਲੇ ਚਲਾਕ ਲੋਕ, ਦਿਨ ਦਿਹਾੜੇ ਖਿਲਵਾੜ ਕਰਦੇ
ਹਨ। ਕਾਨੂੰਨ ਕੁੱਝ ਨਹੀਂ ਕਰ ਸਕਦਾ।
ਪੱਟੀ ਬੰਨ੍ਹ ਕੇ, ਕਿਥੇ ਸਹੀਂ ਬੰਦਾ ਫੜਿਆ ਜਾਂਦਾ ਹੈ? ਇਹ ਤਾਂ ਇੱਕ ਹਊਆ ਜਿਹਾ ਬਣ ਕੇ ਰਹਿ ਗਿਆ ਹੈ।
ਉਮਰਾ ਨਿਕਲ ਜਾਂਦੀਆਂ ਹਨ। ਕੋਈ ਇਨਸਾਫ਼ ਨਹੀਂ ਮਿਲਦਾ।
ਪੈਸੇ ਦੇ ਜ਼ੋਰ ਵਾਲੇ, ਜਾਂ ਕੱਤਲ ਉੱਤੇ ਕੱਤਲ ਕਰਵ ਵਾਲੇ,
ਬੱਚ ਜਾਂਦਾ ਹੈ। ਕਈ
ਬਾਰ ਬੇਗੁਨਾਹ ਰਗੜਿਆ ਜਾਂਦਾ ਹੈ।
ਅਦਾਲਤਾਂ ਨਾਲ ਜ਼ਿਆਦਾ ਇਨਸਾਫ਼ ਅਖ਼ਬਾਰਾਂ, ਇੰਟਰਨੈੱਟ, ਫੇਸਬੁੱਕ, ਰੇਡੀਉ ਤੇ ਟੀਵੀ ਉੱਤੇ ਲੋਕਾਂ ਨੂੰ ਮਿਲਦਾ ਹੈ।
ਇਹ ਸਹੀਂ ਸਮੇਂ ਉੱਤੇ ਲੋਕਾਂ ਦਾ ਆਸਰਾ ਬਣਦੇ ਹਨ।
ਲੋਕਾਂ ਦੀ ਆਵਾਜ਼ ਪੂਰੀ ਦੁਨੀਆ ਵਿੱਚ ਭੇਜਦੇ ਹਨ।
ਇੰਨੇ ਨਾਲ ਬੰਦੇ ਦੇ ਦੁਖਦੇ ਜ਼ਖ਼ਮਾਂ ਉੱਤੇ ਪੱਟੀ ਬੰਨ੍ਹਣ ਦਾ ਕੰਮ ਹੁੰਦਾ ਹੈ।
ਚੰਗਾ ਹੈ ਜੇ ਦੁਖੀ ਬੰਦੇ ਦੇ ਰੋਂਦੇ ਦੇ ਹੂੰਝੂ ਹੀ ਪੂੰਝ ਦੇਈਏ।
ਬੰਦੇ ਦਾ ਮਨ ਹੌਲਾ ਹੋ ਜਾਂਦਾ ਹੈ।
ਅਦਾਲਤਾਂ ਵਿੱਚ ਜਾ ਕੇ ਕਿਹੜਾ ਡਾਂਗ ਮਾਰ ਹੁੰਦੀ ਹੈ? ਤਰੀਕਾਂ
ਇੰਨੀਆਂ ਪੈਂਦੀਆਂ ਹਨ।
ਬੰਦੇ ਦੀਆਂ ਜੁੱਤੀਆਂ ਘਸ ਜਾਂਦੀਆਂ ਹਨ। ਇੱਕ
ਮੀਡੀਏ ਦੁਆਰਾ ਹੀ ਬੰਦਾ ਆਪਣੇ ਸੁਖ, ਖ਼ੁਸ਼ੀਆਂ ਹੋਰਾਂ ਨਾਲ ਵੰਡ
ਸਕਦਾ ਹੈ। ਇਹ ਦੇਖਦੇ ਹੋਏ, ਲੋਕਾਂ ਨੂੰ ਮੀਡੀਏ ਤੋਂ ਬਹੁਤ ਆਸਾਂ ਹਨ।
ਮੀਡੀਏ ਨੂੰ ਹੋਰ ਵੀ ਵਧੀਆਂ ਕੋਸਿਸ਼ਾਂ ਜਾਰੀ ਰੱਖਣ ਦੀ ਲੋੜ ਹੈ।
ਕੁੱਝ ਕੁ ਮੀਡੀਏ ਨੂੰ ਛੱਡ ਕੇ, ਬਾਕੀ ਸਾਰੇ ਆਪਣਾ ਸਹੀਂ ਕੰਮ ਕਰ
ਰਹੇ ਹਨ। ਅੱਜ ਦਾ ਮੀਡੀਆ ਬਗੈਰ ਡਰ ਤੋਂ
ਸੱਚ ਦਾ ਪੱਖ ਕਰਦਾ ਹੈ। ਮੀਡੀਏ ਤੋਂ ਲੋਕਾਂ ਨੂੰ ਪੂਰੀ
ਉਮੀਦ ਹੋ ਰਹੀ ਹੈ। ਇਹ ਸੱਚ ਨੂੰ ਲੋਕਾਂ ਅੱਗੇ ਰੱਖਦੇ
ਹਨ। ਹਰ ਪਾਸੇ ਤੋਂ ਖ਼ਬਰ ਨੂੰ ਦੱਸਦੇ ਹਨ।
ਖ਼ਬਰਾਂ ਦੇਖ ਕੇ, ਲੋਕ ਆਪਣੇ ਆਪ ਸਹੀਂ ਗੱਲ ਬੁੱਝ ਲੈਂਦੇ ਹਨ।
ਲੋਕ ਮੀਡੀਏ ਉੱਤੇ ਜ਼ਮੀਨ ਵੀ ਕਰਦੇ ਹਨ। ਅੱਜ
ਸਦਾ ਸਮਾਂ ਇਹ ਆ ਗਿਆ ਹੈ। ਹਰ ਕੋਈ ਹੋਰ ਘਰ ਦਾ ਕੰਮ ਤੋਂ
ਕਰਨ ਤੋਂ ਪਹਿਲਾਂ ਖ਼ਬਰਾਂ ਦੇਖਦਾ ਹੈ।
ਦੁਨੀਆ ਉੱਤੇ ਕੀ ਹੋ ਰਿਹਾ ਹੈ? ਇਸ ਕਰਕੇ, ਮੀਡੀਏ ਦੀ ਹੋਰ ਵੀ ਜ਼ੁੰਮੇਵਾਰੀ ਬਣ ਜਾਂਦੀ ਹੈ।
ਕਿ ਉਹ ਵਧੀਆ ਕੰਮ ਕਰਨ। ਦੇਸ਼ਾਂ, ਪ੍ਰਦੇਸ਼ਾਂ, ਵਿੱਚ ਹਰ ਪਾਸੇ ਪੰਜਾਬੀ ਬੋਲੀ ਫੈਲ ਰਹੀ ਹੈ।
ਅਖ਼ਬਾਰਾਂ,
ਇੰਟਰਨੈਂਟ, ਫੇਸਬੁੱਕ, ਉੱਤੇ
ਪੜ੍ਹੀ, ਲਿਖੀ ਜਾਂਦੀ ਹੈ।
ਇੰਟਰਨੈੱਟ,
ਰੇਡੀਉ ਤੇ ਟੀਵੀ ਰਾਹੀਂ ਦੇਸ਼ਾਂ, ਪ੍ਰਦੇਸ਼ਾਂ ਵਿੱਚ
ਸੁਣੀ ਜਾਂਦੀ ਹੈ। ਇੰਨਾ ਤੋਂ ਹੋਰ ਵੀ ਬਹੁਤ ਫ਼ਾਇਦੇ
ਹਨ। ਇਸ਼ਤਿਹਾਰ ਦੇਖ ਕੇ, ਕਈ ਲੋਕਾਂ ਨੂੰ ਨੌਕਰੀਆਂ ਲੱਭਦੀਆਂ ਹਨ।
ਕਈਆਂ ਨੂੰ ਮਜ਼ਦੂਰ ਲੱਭਦੇ ਹਨ। ਕਈ ਲੋਕਾਂ ਨੂੰ ਖ਼ਰੀਦਦਾਰੀ ਕਰਨ
ਲਈ ਸਹਾਇਤਾ ਮਿਲਦੀ ਹੈ। ਇਸ਼ਤਿਹਾਰ ਦੇਖ ਕੇ, ਸਸਤੀ ਤੇ ਵਧੀਆਂ ਚੀਜ਼ ਮਿਲਦੀ ਹੈ।
ਮੀਡੀਏ ਨੂੰ ਲੋਕਾਂ ਦਾ ਲੋਕਾਂ ਨੂੰ ਮੀਡੀਏ ਦਾ ਸਹਿਯੋਗ ਚਾਹੀਦਾ ਹੈ।
ਮੀਡੀਏ
ਰਾਹੀ ਹੀ ਬਿਜ਼ਨਸ ਦੇ ਇਸ਼ਤਿਹਾਰ ਦੇ ਕੇ, ਬਿਜ਼ਨਸ ਨੂੰ ਪੁਰਫੁੱਲਤ ਕੀਤਾ
ਜਾ ਸਕਦਾ ਹੈ। ਲੋਕ ਬੰਦੇ ਉੱਤੇ ਨਹੀਂ ਅਖ਼ਬਾਰਾਂ, ਇੰਟਰਨੈੱਟ, ਫੇਸਬੁੱਕ, ਰੇਡੀਉ ਤੇ
ਟੀਵੀ ਉੱਤੇ ਵੱਧ ਵਿਸ਼ਵਾਸ ਕਰਦੇ ਹਨ।
ਇੰਨਾ ਨੂੰ ਸਦਾ ਚੱਲਦੇ ਰੱਖਣ ਲਈ ਲੋਕਾਂ ਤੋਂ ਮਾਲੀ ਮਦਦ ਦੀ ਲੋੜ ਰਹਿੰਦੀ ਹੈ।
ਇੰਨਾ ਨੂੰ ਚਲਾਉਣ ਦੇ ਜੀਵਤ ਰੱਖਣ ਦੇ ਹਰ ਰੋਜ਼ ਦੇ ਬਹੁਤ ਖ਼ਰਚੇ ਹਨ।
ਕਈ ਪੇਪਰ ਅਖ਼ਬਾਰਾਂ ਇਸੇ ਲਈ ਚਲਾ ਕੇ ਬੰਦ ਕਰ ਦਿੱਤੀਆਂ ਜਾਂਦੀ ਹਨ।
ਸੰਪਾਦਕ ਨੂੰ ਖ਼ਰਚੇ ਪੱਲਿਉਂ ਕਰਨੇ ਪੈਂਦੇ ਹਨ। ਜੇ
ਆਮਦਨ ਨਾਂ ਹੋਵੇ, ਘਾਟੇ ਵਿੱਚ ਕਿੰਨਾ ਕੁ ਚਿਰ ਰਿੜ ਹੋ ਸਕਦਾ ਹੈ।
ਇਸ ਲਈ ਪੰਜਾਬੀ, ਹਿੰਦੀ, ਅੰਗਰੇਜ਼ੀ ਦੇ
ਮੀਡੀਏ ਚੱਲਦੇ ਰਹਿਣ ਸਾਨੂੰ ਆਪਣੀ ਜ਼ੁੰਮੇਵਾਰੀ ਸਮਝ ਕੇ, ਹਰ ਰੋਜ਼ ਦੀ
ਕਮਾਈ ਵਿੱਚੋਂ ਦੋਸਤ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਵਾਲਿਆਂ ਨੂੰ ਚੜ੍ਹਵਾਂ ਦੇਣਾ ਚਾਹੀਦਾ ਹੈ।
ਮੈਂ ਤਾਂ ਲਿਖ ਕੇ, ਹਰ ਰੋਜ਼ ਆਪਣੀ ਜ਼ਿੰਦਗੀ ਦਾ ਸਮਾਂ ਪੰਜਾਬੀ ਭਾਸ਼ਾ ਦੀ
ਸੇਵਾ ਕਰਨ ਵਾਲਿਆਂ ਨੂੰ ਭੇਜ ਦਿੰਦੀ ਹਾਂ। ਮੈਂ
ਗੋਲਕ ਵਿੱਚ ਕਿਤੇ ਵੀ ਇੱਕ ਪੈਸਾ ਨਹੀਂ ਪਾਉਂਦੀ। ਨਾਂ
ਹੀ ਪਖੰਡੀ ਵਿਹਲੇ ਚੋਲ਼ਿਆਂ ਵਾਲਿਆਂ ਨੂੰ ਭੀਖ ਦੇਣ ਦੀ ਲੋੜ ਹੈ।
ਜਿਸ ਨੂੰ ਲਿਖਤਾਂ ਵਿੱਚ ਚੰਗਾ ਲੱਗਦਾ ਹੈ ਛਾਪ ਦਿੰਦੇ ਹਨ।
ਫੇਸ ਬੁੱਕ ਉੱਤੇ ਹੋਰਾਂ ਭੈਣ, ਭਰਾਵਾਂ, ਦੋਸਤਾਂ ਵਾਂਗ ਪਰਮਜੀਤ ਦੁਸਾਂਝ ਵੀਰ ਨੇ ਮੈਨੂੰ
ਬਹੁਤ ਉਤਸ਼ਾਹਿਤ ਕੀਤਾ ਹੈ। ਫੇਸ
ਬੁੱਕ ਵੀ ਸ਼ਬਦਾਂ ਦਾ ਗਿਆਨ ਲੈਣ ਨੂੰ ਬਹੁਤ ਵਧੀਆਂ ਸਾਧਨ ਹੈ।
ਫੇਸ ਬੁੱਕ ਵਾਲੇ ਦੋਸਤਾਂ ਨੇ ਬਹੁਤ ਸਾਥ ਦਿੱਤਾ ਹੈ। ਹਰ
ਲੇਖ ਉੱਤੇ ਲਿਖਤੀ ਰੂਪ ਵਿੱਚ ਆਪਣੀ ਰਾਏ ਦਿੰਦੇ ਹਨ। ਕਈ
ਬਾਰ ਮੈਨੂੰ ਆਪ ਨੂੰ ਲੱਗਦਾ ਹੈ। ਇਹ
ਸੱਚੀ ਤਾਰੀਫ਼ ਕਰ ਰਹੇ ਹਨ। ਜਾਂ ਮਜ਼ਾਕ ਹੀ ਕਰੀ ਜਾਂਦੇ ਹਨ।
ਕਈ ਭਾਵੇਂ ਉਦਾਂ ਵੀ ਬਗੈਰ ਪੜ੍ਹੇ ਪਸੰਦ ‘ਤੇ ਥੱਮ ਅੱਪ ਦਿੰਦੇ ਹਨ।
ਉਸ ਦਾ ਵੀ ਬਹੁਤ ਹੌਸਲਾ ਹੋ ਜਾਂਦਾ ਹੈ।
ਜਿਵੇਂ ਬੱਦਲ ਭਾਵੇਂ ਨਾਂ ਬਰਸਣ, ਪੰਛੀ ਮੋਰ, ਬੱਦਲ ਦੇਖ ਕੇ ਹੀ ਕੂਕ ਕੇ ਪਹਿਲਾਂ ਪਾਉਣ ਲੱਗ ਜਾਂਦੇ ਹਨ।
ਮੀਂਹ ਭਾਵੇਂ ਨਾਂ ਪਵੇ, ਬੱਦਲਾਂ ਉੱਤੇ ਹੀ ਪੰਛੀ ਤੇ ਲੋਕ,
ਫ਼ਸਲਾਂ ਸਬ ਝੂਮਣ ਲੱਗ ਜਾਂਦੇ ਹਨ।
ਜੋ ਦੋਸਤ ਫ਼ੋਨ ਵੀ ਕਰਦੇ ਹਨ।
ਕਈ ਤਾਂ ਉਹ ਇਹੀ ਕਹਿਣ ਨੂੰ ਫ਼ੋਨ ਕਰਦੇ ਹਨ, " ਤੂੰ
ਸਮਾਜਕ ਵਿਸ਼ਿਆਂ ਉੱਤੇ ਅੱਛਾ ਲਿਖਦੀ ਹੈ। ਹੁਣ
ਤਾਂ ਬਹੁਤ ਕਿਤਾਬਾਂ ਛਾਪਣ ਦੇ ਜੋਗ ਹੋ ਗਈਆਂ ਹਨ।
ਕਿਤਾਬਾਂ ਛੱਪਾ ਦੇ। " ਮੇਰਾ ਸਬ ਨੂੰ ਇਹੀ
ਕਹਿਣਾ ਹੁੰਦਾ ਹੈ। ਅਜੇ ਲੋੜ ਮਹਿਸੂਸ ਨਹੀਂ ਹੈ।
ਮੀਡੀਆ ਮੇਰਾ ਸਾਥ ਦੇ ਰਿਹਾ ਹੈ। ਹਰ
ਰੋਜ਼ ਤਾਜ਼ੀ ਲਿਖਤ ਛਾਪ ਹੀ ਦਿੰਦੇ ਹਨ।
ਮੇਰੀਆਂ ਸਾਰੀਆਂ ਲਿਖਤਾਂ ਲੋਕਾਂ ਦੇ ਹੱਥਾਂ ਵਿੱਚ ਆ ਚੁੱਕੀਆਂ ਹਨ।
ਪਾਠਕ ਹੋਰ ਅੱਛਾ ਲਿਖਣ ਲਈ ਆਪਣੀ ਰੂਹ ਦੀ ਸਿਆਹੀ ਮੇਰੇ ਅੰਦਰ ਘੱਲਦੇ ਰਹਿੰਦੇ ਹਨ।
ਮੈਨੂੰ ਹੌਸਲਾ ਦਿੰਦੇ ਰਹਿੰਦੇ ਹਨ। ਕਈ
ਬਾਰ ਘਰ ਦੇ ਕੰਮ ਵੀ ਵਿੱਚੇ ਪਏ ਰਹਿ ਜਾਂਦੇ ਹਨ।
ਕੰਮਾਂ ਤੋਂ ਪਿਆਰਾ ਲਿਖਣਾ ਬਣ ਗਿਆ ਹੈ। ਮੈਂ
ਕੁੱਝ ਵੀ ਲੋਕਾਂ ਤੋਂ ਲਕੋ ਕੇ ਨਹੀਂ ਲਿਖਦੀ। ਕਿ
ਇਹ ਫਲਾਣੀ ਕਿਤਾਬ ਵਿੱਚ ਛਪਾਉਣਾ ਹੈ।
ਪਹਿਲਾਂ ਬਹੁਤ ਸ਼ਰਮਾਉਂਦੀ ਸੀ। ਲਿਖ ਕੇ ਰੱਖ ਲੈਂਦੀ ਸੀ।
ਹੁਣ ਹਰ ਲੇਖ ਮੀਡੀਏ ਵਿੱਚ ਲੇਖ ਮੈਂ ਛਪਾਉਣ ਦੀ ਕੋਸ਼ਿਸ ਕਰਦੀ ਹਾਂ।
ਲੋਕਾਂ
ਦੇ ਈਮੇਲ ਉੱਤੇ ਵੀ ਬਹੁਤ ਸੁਨੇਹੇ ਆਉਂਦੇ ਹਨ।
ਤੀਹਾਂ ਹੋਰ ਲਿਖਣ ਨੂੰ ਜੀਅ ਕਰਦਾ ਹੈ।
ਮੈਨੂੰ ਲਿਖਣ ਦੀ ਲਗਨ ਲਗਾਉਣ ਲਈ, ਤੇ ਪਾਠਕਾਂ ਦੇ ਪੜ੍ਹ ਲਈ,
ਸੁਝਾਅ ਦੇਣ ਲਈ ਸਬ ਦਾ ਤਹਿ ਦਿਲੋਂ ਧੰਨਵਾਦ ਹੈ ਜੀ।
ਰੱਬ ਸਬ ਨੂੰ ਸਿੱਧੇ ਰਸਤੇ ਦਿਖਾਵੇ। ਜੋ
ਕਹਿੰਦੇ ਹਨ, " ਲਿਖਤਾਂ ਸਿਰਫ਼ ਸਾਡੇ ਪੇਪਰ ਅਖ਼ਬਾਰ ਜੋਗੀਆਂ ਹੀ ਹੋਣ, ਕਿਸੇ
ਹੋਰ ਪੇਪਰ ਵਿੱਚ ਨਾਂ ਲੱਗਣ।
" ਉਨ੍ਹਾਂ ਦਾ ਵੀ ਧੰਨਵਾਦ ਹੈ।
ਪਿੱਛੇ ਜਿਹੇ
ਕੈਲਗਰੀ
ਕੈਨੇਡਾ
ਵਿੱਚ
ਸੰਪਾਦਕ, ਲੇਖਕ, ਲੇਖਕਾਂ ਮਿਲ ਕੇ ਹੋਰ ਵੀ ਹੌਸਲਾ ਹੋਇਆ। ਬਹੁਤੇ ਤਾਂ ਮੈਨੂੰ ਫ਼ੋਟੋ ਦੀ ਪਹਿਚਾਣ ਕਰ ਕੇ ਪਹਿਚਾਣ ਗਏ। ਕੈਲਗਰੀ ਦੇ ਵਸਨੀਕ ਚੰਦ ਸਿੰਘ ਸਦਿਉੜਾ ਜੀ ਨੇ ਮੈਨੂੰ ਕਿਹਾ," ਸੱਤੀ ਸਾਨੂੰ ਤੇਰੇ ਤੇ ਬਹੁਤ ਮਾਣ ਹੈ। " ਉਨ੍ਹਾਂ ਨੇ ਜਦੋਂ ਮੈਨੂੰ ਸ਼ਾਬਾਸ਼ੇ ਲਈ ਦੋ ਵਾਰ ਮੋਢੇ ਉੱਤੇ ਥਾਪੀ ਦਿੱਤੀ। ਆਪਣੇ ਪਾਪਾ ਜੀ ਯਾਦ ਆ ਗਈ। ਮੇਰੇ ਪਾਪਾ ਮੈਨੂੰ ਕਹਿੰਦੇ ਹੁੰਦੇ ਸੀ, " ਮੈਨੂੰ ਮੇਰੀ ਬੇਟੀ 'ਤੇ ਮਾਣ ਹੈ। ਮੇਰੀ ਬੇਟੀ ਕਿਸੇ ਟੈੱਸਟ ਵਿਚੋਂ ਫੇਲ ਨਹੀਂ ਹੁੰਦੀ। "
ਇਕਬਾਲ ਅਰਪਨ ਜੀ ਦੀ ਯਾਦ ਆ ਗਈ। ਅਰਪਨ ਜੀ ਸਾਡੀ ਹੀ ਕੈਲਗਰੀ ਕੈਨੇਡਾ ਦੇ ਰਾਈਟਰ ਸਨ। ਉਨ੍ਹਾਂ ਨਾਲ ਕਿਤਾਬਾਂ ਦੇ ਦੇਣ ਲੈਣ ਵਿੱਚ ਮੇਰੀਆਂ ਚਾਰ ਕੁ ਮੀਟਿੰਗਾਂ ਹੋਈਆਂ। ਉਨ੍ਹਾਂ ਨੇ ਮੈਨੂੰ ਕਿਹਾ ਸੀ, " ਸੱਤੀ ਕਿਤਾਬਾਂ ਧੜਾ-ਧੜ ਪੜ੍ਹੀ ਜਾਂਦੀ ਹੈ। ਕੁੱਝ ਔਰਤਾਂ ਬਾਰੇ ਲਿਖ। ਤੈਨੂੰ ਔਰਤਾਂ ਦੀਆਂ ਮੁਸੀਬਤਾਂ ਦਾ ਪਤਾ ਹੈ। ਤੂੰ ਆਪ ਔਰਤ ਦਾ ਜੀਵਨ ਹੰਢਾਇਆ ਹੈ। " ਐਸੇ ਅਸ਼ੀਰਵਾਦ ਹੀ ਸਾਡੇ ਕਦਮ ਸਫਲਤਾ ਵੱਲ ਤੋਰਦੇ ਹਨ। ਮੈਨੂੰ ਚੰਡੀਗੜ੍ਹ ਦੇ ਪ੍ਰਿੰਸੀਪਲ ਕਹਿਣ ਲੱਗੇ," ਜਦੋਂ ਮੈਂ ਨਵਾਂ ਆਇਆ ਪੇਪਰ ਪੜ੍ਹਨ ਲਈ ਲੈਂਦਾ ਹਾਂ। ਸਭ ਤੋਂ ਪਹਿਲਾਂ ਤੇਰੀ ਰਚਨਾ ਪੜ੍ਹਦਾ ਹਾਂ। " ਇੱਕ ਹੋਰ ਲੇਖਕ ਨੇ ਦੱਸਿਆ," ਤੇਰੀਆਂ ਰਚਨਾਵਾਂ ਕੱਟ-ਕੱਟ ਕੇ ਆਪਣੀ ਡਾਇਰੀ ਵਿੱਚ ਰੱਖਦਾ ਹਾਂ। " ਇਹ ਗੱਲ ਤਾਂ ਮੈਨੂੰ ਬਹੁਤੇ ਪਾਠਕਾਂ ਨੇ ਕਹੀ ਹੈ। ਸਾਡੇ ਗੁਰਦੁਆਰੇ ਦਾ ਪ੍ਰਧਾਨ ਵੀ ਮੇਰੀਆਂ ਰਚਨਾਵਾਂ ਕੱਟ-ਕੱਟ ਕੇ ਆਪਣੀ ਡਾਇਰੀ ਵਿੱਚ ਰੱਖਦਾ ਹਾਂ। ਇੱਕ ਹੋਰ ਚੰਡੀਗੜ੍ਹ ਦੇ ਜੱਜ ਸਾਹਿਬ ਜੀ ਅਮਰੀਕਾ ਆਏ ਹੋਏ ਸਨ। ਉਨ੍ਹਾਂ ਨੇ ਮੇਰਾ ਆਰਟੀਕਲ ਪੜ੍ਹਿਆ। ਜਿਸ ਵਿੱਚ ਮੈਂ ਲਿਖਿਆ ਸੀ। ਪੰਜਾਬੀ ਗੱਬਰ ਕੈਨੇਡਾ, ਅਮਰੀਕਾ ਆ ਗਏ। ਪੰਜਾਬ ਦੀਆਂ ਜ਼ਮੀਨਾਂ ਤੇ ਬਹੂਆਂ ਭਈਆਂ ਹਵਾਲੇ ਕਰ ਆਏ। ਭਈਆਂ ਮਾਲਕਣ ਨੂੰ ਕਹਿੰਦਾ ਹੈ, " ਬੀਬੀ ਜੀ ਅਗਰ ਸਰਦਾਰ ਕੈਨੇਡਾ ਚਲੀ ਗਈ, ਮੈ ਤੇਰੇ ਕੋਲ ਹੈਗੀ। ਤੂੰ ਕੋਈ ਫ਼ਿਕਰ ਨਹੀਂ ਕਰਨੀ। " ਜੱਜ ਜੀ ਨੇ ਮੈਨੂੰ ਫ਼ੋਨ ਕੀਤਾ। ਉਨ੍ਹਾਂ ਨੇ ਕਿਹਾ, " ਤੂੰ ਬਹੁਤ ਵਧੀਆਂ ਗੱਲ ਲਿਖਦੀ ਹੈ। ਜੇ ਤੈਨੂੰ ਕੋਈ ਵੀ ਪੰਜਾਬ ਦੀ ਕਿਸੇ ਵੀ ਅਦਾਲਤ ਵਿੱਚ ਕੰਮ ਹੋਇਆ। ਇਹ ਮੇਰਾ ਫ਼ੋਨ ਨੰਬਰ ਹੈ। " ਮੈਂ ਕਿਹਾ, : ਜੀ ਮੇਰੀ ਤਾਂ ਵੱਡੀ ਅਦਾਲਤ ਮੀਡੀਆ ਅਖ਼ਬਾਰ ਤੇ ਇੰਟਰਨੈੱਟ ਹੈ। ਸਬ ਫ਼ੈਸਲੇ ਉੱਥੇ ਹੀ ਕਰਾਉਂਦੀ ਹਾਂ।"
ਇਕਬਾਲ ਅਰਪਨ ਜੀ ਦੀ ਯਾਦ ਆ ਗਈ। ਅਰਪਨ ਜੀ ਸਾਡੀ ਹੀ ਕੈਲਗਰੀ ਕੈਨੇਡਾ ਦੇ ਰਾਈਟਰ ਸਨ। ਉਨ੍ਹਾਂ ਨਾਲ ਕਿਤਾਬਾਂ ਦੇ ਦੇਣ ਲੈਣ ਵਿੱਚ ਮੇਰੀਆਂ ਚਾਰ ਕੁ ਮੀਟਿੰਗਾਂ ਹੋਈਆਂ। ਉਨ੍ਹਾਂ ਨੇ ਮੈਨੂੰ ਕਿਹਾ ਸੀ, " ਸੱਤੀ ਕਿਤਾਬਾਂ ਧੜਾ-ਧੜ ਪੜ੍ਹੀ ਜਾਂਦੀ ਹੈ। ਕੁੱਝ ਔਰਤਾਂ ਬਾਰੇ ਲਿਖ। ਤੈਨੂੰ ਔਰਤਾਂ ਦੀਆਂ ਮੁਸੀਬਤਾਂ ਦਾ ਪਤਾ ਹੈ। ਤੂੰ ਆਪ ਔਰਤ ਦਾ ਜੀਵਨ ਹੰਢਾਇਆ ਹੈ। " ਐਸੇ ਅਸ਼ੀਰਵਾਦ ਹੀ ਸਾਡੇ ਕਦਮ ਸਫਲਤਾ ਵੱਲ ਤੋਰਦੇ ਹਨ। ਮੈਨੂੰ ਚੰਡੀਗੜ੍ਹ ਦੇ ਪ੍ਰਿੰਸੀਪਲ ਕਹਿਣ ਲੱਗੇ," ਜਦੋਂ ਮੈਂ ਨਵਾਂ ਆਇਆ ਪੇਪਰ ਪੜ੍ਹਨ ਲਈ ਲੈਂਦਾ ਹਾਂ। ਸਭ ਤੋਂ ਪਹਿਲਾਂ ਤੇਰੀ ਰਚਨਾ ਪੜ੍ਹਦਾ ਹਾਂ। " ਇੱਕ ਹੋਰ ਲੇਖਕ ਨੇ ਦੱਸਿਆ," ਤੇਰੀਆਂ ਰਚਨਾਵਾਂ ਕੱਟ-ਕੱਟ ਕੇ ਆਪਣੀ ਡਾਇਰੀ ਵਿੱਚ ਰੱਖਦਾ ਹਾਂ। " ਇਹ ਗੱਲ ਤਾਂ ਮੈਨੂੰ ਬਹੁਤੇ ਪਾਠਕਾਂ ਨੇ ਕਹੀ ਹੈ। ਸਾਡੇ ਗੁਰਦੁਆਰੇ ਦਾ ਪ੍ਰਧਾਨ ਵੀ ਮੇਰੀਆਂ ਰਚਨਾਵਾਂ ਕੱਟ-ਕੱਟ ਕੇ ਆਪਣੀ ਡਾਇਰੀ ਵਿੱਚ ਰੱਖਦਾ ਹਾਂ। ਇੱਕ ਹੋਰ ਚੰਡੀਗੜ੍ਹ ਦੇ ਜੱਜ ਸਾਹਿਬ ਜੀ ਅਮਰੀਕਾ ਆਏ ਹੋਏ ਸਨ। ਉਨ੍ਹਾਂ ਨੇ ਮੇਰਾ ਆਰਟੀਕਲ ਪੜ੍ਹਿਆ। ਜਿਸ ਵਿੱਚ ਮੈਂ ਲਿਖਿਆ ਸੀ। ਪੰਜਾਬੀ ਗੱਬਰ ਕੈਨੇਡਾ, ਅਮਰੀਕਾ ਆ ਗਏ। ਪੰਜਾਬ ਦੀਆਂ ਜ਼ਮੀਨਾਂ ਤੇ ਬਹੂਆਂ ਭਈਆਂ ਹਵਾਲੇ ਕਰ ਆਏ। ਭਈਆਂ ਮਾਲਕਣ ਨੂੰ ਕਹਿੰਦਾ ਹੈ, " ਬੀਬੀ ਜੀ ਅਗਰ ਸਰਦਾਰ ਕੈਨੇਡਾ ਚਲੀ ਗਈ, ਮੈ ਤੇਰੇ ਕੋਲ ਹੈਗੀ। ਤੂੰ ਕੋਈ ਫ਼ਿਕਰ ਨਹੀਂ ਕਰਨੀ। " ਜੱਜ ਜੀ ਨੇ ਮੈਨੂੰ ਫ਼ੋਨ ਕੀਤਾ। ਉਨ੍ਹਾਂ ਨੇ ਕਿਹਾ, " ਤੂੰ ਬਹੁਤ ਵਧੀਆਂ ਗੱਲ ਲਿਖਦੀ ਹੈ। ਜੇ ਤੈਨੂੰ ਕੋਈ ਵੀ ਪੰਜਾਬ ਦੀ ਕਿਸੇ ਵੀ ਅਦਾਲਤ ਵਿੱਚ ਕੰਮ ਹੋਇਆ। ਇਹ ਮੇਰਾ ਫ਼ੋਨ ਨੰਬਰ ਹੈ। " ਮੈਂ ਕਿਹਾ, : ਜੀ ਮੇਰੀ ਤਾਂ ਵੱਡੀ ਅਦਾਲਤ ਮੀਡੀਆ ਅਖ਼ਬਾਰ ਤੇ ਇੰਟਰਨੈੱਟ ਹੈ। ਸਬ ਫ਼ੈਸਲੇ ਉੱਥੇ ਹੀ ਕਰਾਉਂਦੀ ਹਾਂ।"
ਕੈਲਗਰੀ ਕਾਨਫ਼ਰੰਸ ਵਿੱਚ ਇੱਕ ਹੋਰ
ਲੇਖਕਾ ਨਾਲ ਮੁਲਾਕਾਤ ਹੋਈ। ਉਹ ਮੇਰੇ ਕੋਲ ਨਾਲ ਵਾਲੀ ਕੁਰਸੀ ਤੇ ਬੈਠ ਗਈ। ਉਸ ਨੇ ਕਿਹਾ," ਸੱਤੀ
ਜੀ ਤੁਸੀਂ ਮੈਨੂੰ ਦੱਸੋ, ਤੁਸੀਂ ਇੰਡੀਆ ਰਹਿੰਦੇ ਹੋ ਜਾਂ ਕੈਨੇਡਾ ਰਹਿੰਦੇ ਹੋ। ਤੁਸੀਂ
ਬਹੁਤੇ ਲੇਖ ਇੰਡੀਆ ਕੈਨੇਡਾ ਉੱਤੇ ਲਿਖਦੇ ਹੋ।" ਮੈਂ ਕਿਹਾ," ਲਿਖਤਾਂ
ਵਿੱਚ ਤਾਂ ਹੀ ਕੈਲਗਰੀ ਆਪਣੇ ਨਾਮ ਨਾਲ ਲਿਖਦੀ ਹਾਂ। ਕੈਲਗਰੀ ਵਿੱਚ 28 ਸਾਲਾਂ ਤੋਂ ਰਹਿ ਰਹੀਂ
ਹਾਂ। ਪੰਜਾਬ ਦੀ ਖ਼ੁਸ਼ਬੋ ਮੇਰੇ ਅੰਦਰ ਹੈ। ਜਦੋਂ ਵੀ ਮੈਂ ਪੰਜਾਬ ਜਾਂਦੀ ਹਾਂ। ਹਰ ਬਾਰ ਚਾਰ ਮਹੀਨੇ
ਜ਼ਰੂਰ ਉੱਥੇ ਜਾ ਕੇ ਰਹਿੰਦੀ ਹਾਂ। ਇੱਕ ਬਜ਼ੁਰਗ ਜੋੜਾ ਗੁਰਦੁਆਰੇ ਬਹੁਤ ਆਉਂਦਾ ਸੀ। ਮੈਂ ਵੀ ਬਹੁਤ
ਗੁਰਦੁਆਰੇ ਜਾਂਦੀ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ। ਮੈਂ ਸਤਵਿੰਦਰ ਕੌਰ ਸੱਤੀ ਹਾਂ। ਇੱਕ ਦਿਨ
ਮੈਨੂੰ ਗੁਰਦੁਆਰੇ ਦਾ ਖ਼ਜ਼ਾਨਚੀ ਕਹਿ ਰਿਹਾ ਸੀ, " ਤੇਰੀਆਂ ਲਿਖਤਾਂ ਬਹੁਤ
ਵਧੀਆ ਹੁੰਦੀਆਂ ਹਨ। ਗੁਰਦੁਆਰੇ ਦੇ ਮੈਂਬਰ ਵੀ ਪੜ੍ਹਦੇ ਹਨ। " ਉਹ ਬਜ਼ੁਰਗ ਔਰਤ ਨੇ ਮੈਨੂੰ
ਪੁੱਛਿਆ, " ਤੇਰੀਆਂ ਰਚਨਾਵਾਂ ਕਿਥੇ ਛਪਦੀਆਂ ਹਨ। " ਮੈਂ ਕਿਹਾ, " ਇੰਟਰਨੈੱਟ, ਸਿੱਖ
ਵਿਰਸਾ ਮੈਗਜ਼ੀਨ, ਪੰਜਾਬੀ ਲਿੰਕ ਕੈਲਗਰੀ ਤੇ ਹੋਰ ਬਹੁਤ ਅਖ਼ਬਾਰ ਵਿੱਚ ਛਪਦੀਆਂ
ਹਨ।" " ਤੇਰਾ ਨਾਮ ਤਾਂ ਕਦੇ ਮੈਂ ਪੁੱਛਿਆ ਨਹੀਂ। " ਜਦੋਂ ਮੈਂ ਆਪ ਦਾ ਨਾਮ
ਦੱਸਿਆ। ਉਸ ਔਰਤ ਨੇ ਮੈਨੂੰ ਜੱਫੀ ਪਾ ਲਈ। ਤੈਨੂੰ ਤਾਂ ਅਸੀਂ ਹਰ ਪੇਪਰ ਵਿੱਚ ਪੜ੍ਹਦੇ ਹਾਂ। ਤੇਰੇ
ਲੇਖ ਪੜ੍ਹਨ ਲਈ ਮੇਰਾ ਪਤੀ ਸਪੈਸ਼ਲ ਅਖ਼ਬਾਰ ਲੈ ਕੇ ਆਉਂਦਾ ਹੈ। ਇਹ ਲਿਖਣ ਲਈ ਇੰਨੀਆਂ ਗੱਲਾਂ
ਤੈਨੂੰ ਔੜ ਦੀਆਂ ਕਿਵੇਂ ਹਨ?"
" ਤੁਸੀਂ ਆਪ ਦਾ ਹਾਲ ਚਾਲ
ਦੱਸੋ। ਸਵੇਰ ਨੂੰ ਇੰਟਰਨੈੱਟ 'ਤੇ, ਸਿੱਖ ਵਿਰਸਾ ਮੈਗਜ਼ੀਨ, ਪੰਜਾਬੀ
ਲਿੰਕ ਕੈਲਗਰੀ ਜਾਂ ਕਿਸੇ ਹੋਰ ਅਖ਼ਬਾਰ ਵਿੱਚ ਨਿਊਜ਼ ਛਪਾਵਾਂ ਦੇਵੇਗਾ। "
2011 ਨੂੰ ਸੁਖਨੈਬ ਸਿੰਘ ਸਿੱਧੂ
ਵੀਰ ਜੀ ਸੰਪਾਦਕ ਪੰਜਾਬੀ ਨਿਊਜ਼ ਆਨਲਾਈਨ ਨਾਲ ਮੇਰੇ ਪੇਕੇ ਘਰ ਮੁਲਾਕਾਤ ਹੋਈ। ਮਿਲ ਕੇ ਬਹੁਤ
ਖ਼ੁਸ਼ੀ ਹੋਈ। ਜਦੋਂ ਹੀ ਮੈਂ ਫ਼ੋਨ ਕਰ ਕੇ ਦੱਸਿਆ। ਮੈਂ ਕੈਨੇਡਾ ਪਿੰਡ ਆਈਂ ਹੋਈ ਹਾਂ। ਉਦੋਂ ਹੀ ਆ
ਕੇ ਮਿਲ ਕੇ ਗਏ। ਉਨ੍ਹਾਂ ਨੂੰ ਦੇਖ ਕੇ ਬਹੁਤ ਖ਼ੁਸ਼ੀ ਹੋਈ। ਰਿਸ਼ਤੇਦਾਰੀਆਂ ਵਿੱਚ ਕੁੱਝ ਖ਼ਾਸ ਨਹੀਂ
ਹੁੰਦਾ। ਹਰ ਬੰਦੇ ਵਿੱਚ ਇਨਸਾਨੀਅਤ ਹੋਣੀ ਜ਼ਰੂਰੀ ਹੈ। ਸੱਚੀ ਬਹੁਤ ਮਾਣ ਵਾਲੀ ਗੱਲ ਹੈ। ਪੰਜਾਬੀ
ਦੇ ਪੇਪਰਾਂ ਦੇ ਸੰਪਾਦਕ ਦਾ ਲੇਖਕ-ਲੇਖਕਾਂ ਨਾਲ ਤਾਲ-ਮੇਲ ਬੈਠ ਜਾਵੇ ਤਾਂ ਪੰਜਾਬੀ ਮਾਂ ਬੋਲੀ
ਬੁਲੰਦੀਆਂ ਤੇ ਪਹੁੰਚ ਜਾਵੇਗੀ। ਅੱਜ ਤਾਂ ਵੈੱਬ ਸਾਈਡ ਤੋਂ ਪੂਰੀ ਦੁਨੀਆ ਵਾਲੇ ਪੰਜਾਬੀ ਨੂੰ ਪੜ੍ਹ
ਸਕਦੇ ਹਨ। ਹਰਬੰਸ ਬੁੱਟਰ ਜੀ ਕੈਲਗਰੀ ਕੈਨੇਡਾ ਦੇ ਲੇਖਕ ਤੇ ਅਖ਼ਬਾਰ ਦੇ ਸੰਪਾਦਕ ਵੀ ਹਨ। ਮੈਨੂੰ
ਪਹਿਲੀ ਵਾਰ ਸਿੱਖ ਵਿਰਸੇ ਮੈਗਜ਼ੀਨ ਦੇ ਦਫ਼ਤਰ ਵਿੱਚ ਮਿਲੇ ਸੀ। ਉਨ੍ਹਾਂ ਨੇ ਮੈਨੂੰ ਦੇਖ ਕੇ ਕਿਹਾ," ਤੁਸੀਂ
ਹੋ ਸੱਤੀ, ਅਸੀਂ ਤਾਂ ਸਾਰੇ ਸੋਚਦੇ ਸੀ। ਕਿ ਕੋਈ ਬੁੱਢੀ ਲੇਖਕਾ ਹੋਵੇਗੀ। ਜੋ
ਨਿੱਤ ਨਵਾਂ ਲੇਖ ਛਪਾਵਾਂ ਦਿੰਦੀ ਹੈ।" ਸੰਪਾਦਕਾ ਨੂੰ ਹੀ ਸਾਡੇ ਸਾਰੇ ਲੇਖਕ, ਲੇਖਕਾਂ ਦੀ ਕਾਮਯਾਬੀ ਦਾ ਸੇਹਰਾ ਜਾਂਦਾ ਹੈ। ਜੋ ਲਿਖਤਾਂ ਨੂੰ
ਪਬਲਿਸ਼ ਕਰਦੇ ਹਨ। ਪਾਠਕ ਦੇ ਰੂਹ-ਬਰੂ ਕਰਦੇ ਹਨ।
ਕੈਨੇਡਾ ਦੇ
ਹਰ ਸ਼ਹਿਰ ਵਿੱਚ ਮੇਰੇ ਆਰਟੀਕਲ ਲੱਗ ਰਹੇ ਹਨ। ਕਦੇ ਬਹੁਤਾ ਲੇਖਾ ਜੋਖਾ ਨਹੀਂ ਕੀਤਾ। ਇੰਨਾ ਕੁ ਪਤਾ
ਹੈ। ਜਰਮਨ, ਆਸਟ੍ਰੇਲੀਆ, ਪੰਜਾਬ, ਅਮਰੀਕਾ
ਦੇ ਦਾ ਟਾਈਮਜ਼ ਆਫ਼ ਪੰਜਾਬ ਪੰਜਾਬੀ ਦੇ ਅਖ਼ਬਾਰ ਵਿੱਚ ਆਰਟੀਕਲ ਲੱਗਦੇ ਰਹਿੰਦੇ ਹਨ। ਲੁਧਿਆਣੇ ਤੋਂ
ਇੱਕ ਅਖ਼ਬਾਰ ਰੋਜ਼ਾਨਾ ਛਪਦਾ ਹੈ। ਉਸ ਵਿੱਚ ਹਫ਼ਤੇ ਵਿੱਚ ਤਿੰਨ, ਚਾਰ
ਮੇਰੇ ਆਰਟੀਕਲ ਲੱਗਦੇ ਸਨ। 2011 ਵਿੱਚ ਜਦੋਂ ਮੈਂ ਪੰਜਾਬ ਗਈ ਹੋਈ ਸੀ। ਅਸੀਂ ਇੱਕ ਦਿਨ ਜਲੰਧਰ
ਤੋਂ ਆ ਰਹੇ ਸੀ। ਮੈਂ ਸੋਚਿਆ ਉਸ ਅਖ਼ਬਾਰ ਦੇ ਸੰਪਾਦਕ ਨੂੰ ਦੇਖਦੀ ਜਾਵਾਂ। ਨਾਲੇ ਧੰਨਵਾਦ ਕਰਦੀ
ਜਾਵਾਂ। ਮੈਂ ਗਿਫ਼ਟ ਵੀ ਦੇਣੀ ਚਾਹੁੰਦੀ ਸੀ। ਗਿਫ਼ਟ ਤਾਂ ਮੈਂ ਕਾਰ ਵਿੱਚ ਰਹਿਣ ਦਿੱਤੀ। ਮੈਂ
ਸੋਚਿਆ ਪਹਿਲਾਂ ਜਾ ਕੇ ਦੇਖਾਂ ਕੋਈ ਉੱਥੇ ਹੈ ਵੀ ਜਾਂ ਨਹੀਂ। ਜਦੋਂ ਮੈਂ ਉੱਥੇ ਗਈ। ਔਰਤ ਤੇ ਮਰਦ
ਉੱਪਰ ਦੀ ਮੰਜ਼ਲ ਤੋਂ ਉੱਤਰ ਕੇ ਥੱਲੇ ਆਏ। ਮੈਂ ਆਪ ਦਾ ਨਾਮ ਦੱਸਿਆ। ਉਹ ਤੌਰ-ਭੌਰ ਜਿਹੇ ਹੋ ਗਏ।
ਜਿਵੇਂ ਚੱਕਰ ਆ ਗਿਆ ਹੋਵੇ। ਔਰਤ ਨੇ ਕਿਹਾ, " ਤੇਰੇ ਆਰਟੀਕਲ ਸ਼ੁਰੂ ਵਿੱਚ
ਬਹੁਤ ਚੰਗੇ ਹੁੰਦੇ ਹਨ। ਫਿਰ ਸੁਆਦ ਨਹੀਂ ਆਉਂਦਾ। " ਮਰਦ ਨੇ ਔਰਤ ਦੀ ਹਾਂ ਵਿੱਚ ਹਾਂ
ਮਿਲਾਈ। ਮੇਰਾ ਦਿਲ ਕਰਦਾ ਸੀ ਕਹਾਂ,
" ਫਿਰ ਐਸੇ ਆਰਟੀਕਲ ਹਫ਼ਤੇ
ਵਿੱਚ ਚਾਰ ਦਿਨ ਮੇਰੇ ਹੀ ਕਿਉਂ ਛਾਪਦੇ ਹੋ? " ਦੋ ਮਿੰਟਾਂ ਵਿੱਚ ਮੈਂ ਉਸ
ਛੋਟੇ ਜਿਹੇ ਕਮਰੇ ਵਿੱਚੋਂ ਖੜ੍ਹੀ-ਖੜ੍ਹੀ ਬਾਹਰ ਆ ਗਈ। ਜਿਉਂ ਹੀ ਮੈਂ ਬਾਹਰ ਪੈਰ ਰੱਖਿਆ। ਮਰਦ ਨੇ
ਕਿਹਾ, " ਚਾਹ ਪੀ ਕੇ ਜਾਇਓ। " ਕੈਨੇਡਾ ਵਾਲੇ ਤਾਂ ਬਰਫ਼ ਪੈਂਦੀ ਵਿੱਚ
ਵੀ ਠੰਢਾ ਪੀਂਦੇ ਹਨ। ਉਨ੍ਹਾਂ ਨੂੰ ਮੈਨੂੰ ਦੇਖ ਕੇ ਲੱਗਾ ਹੋਣਾ ਹੈ। ਸ਼ਾਇਦ ਮੈਂ ਉਗਰਾਹੀ ਕਰਨ ਆਈ
ਹਾਂ। ਰੱਬ ਕਦੇ ਐਸੀ ਨੌਬਤ ਨਾ ਹੀ ਲੈ ਕੇ ਆਵੇ। ਦਾਨ ਕਰਨ ਕਰਨ ਵਾਲੇ ਆਪ ਭੀਖ ਵਿੱਚ ਸ਼ੁਕਰੀਆ ਦੀ
ਵੀ ਆਸ ਨਹੀਂ ਕਰਦੇ। ਸ਼ਾਇਦ ਉਹ ਭੁੱਲ ਗਏ ਹੋਣੇ ਹਨ। ਕੈਨੇਡਾ ਦੇ ਇੱਕ ਡਾਲਰ ਦੇ 50 ਗੁਣਾਂ ਭਾਰਤੀ
ਕਰੰਸੀ ਬਣਦੀ ਹੈ। ਅੱਜ ਵੀ ਮੇਰੇ ਲੇਖ ਛਾਪ ਰਹੇ ਹਨ। ਮੁਫ਼ਤ ਦੀ ਗਾਂ ਦੇ ਕੋਈ ਦੰਦ ਨਹੀਂ ਦੇਖਦਾ।
ਮੈਨੂੰ ਕਈ ਪਬਲਿਸ਼ਰਾਂ ਨੇ ਕਿਹਾ ਹੈ, " ਜੇ
ਮੇਰੇ ਅਖ਼ਬਾਰ, ਮੈਗਜ਼ੀਨ ਵਿੱਚ ਰਚਨਾ ਲਗਵਾਉਣੀ ਹੈ। ਕਿਸੇ ਹੋਰ ਵਿੱਚ ਨਹੀਂ ਲੱਗਾ
ਸਕਦੀ। " ਇਹ ਮੇਰੀ ਟੈਨਸ਼ਨ ਨਹੀਂ ਹੈ। ਮੈਂ ਕਿਸੇ ਦੀ ਗਲ਼ਾਮ ਨਹੀਂ ਹਾਂ। ਨਾਂ ਹੀ ਕਿਸੇ ਨੇ
ਮੈਨੂੰ ਮੁੱਲ ਖ਼ਰੀਦਿਆ ਹੈ। ਮੈਂ ਵਿਕਾਊ ਨਹੀਂ ਹਾਂ। ਮੇਰੀਆਂ ਸਬ ਰਚਨਾਵਾਂ ਮੁਫ਼ਤ ਵਿੱਚ ਹੁੰਦੀਆਂ
ਹਨ। ਜਿਸ ਦਾ ਮਨ ਕਰਦਾ ਹੈ ਛਾਪੋ। ਜਿਸ ਨੇ ਨਹੀਂ ਵੀ ਛਾਪਣੀਆਂ ਨਾ ਛਾਪੋ। ਦੁਨੀਆ ਬਹੁਤ ਵੱਡੀ ਹੈ।
ਜੇ ਇੱਕ ਦੋ ਨਹੀਂ ਵੀ ਛਾਪਣਗੇ। ਕੈਲਗਰੀ ਪੰਜਾਬੀ ਦੇ ਲੋਕਲ ਪੇਪਰ ਦੇ ਸੰਪਾਦਕ ਨੇ, ਮੇਰੀ
ਰਚਨਾ ਆਪ ਦੇ ਪੇਪਰ ਵਿੱਚ ਛਾਪੀ। ਮੇਰਾ ਨਾਮ ਤੇ ਈਮੇਲ ਐਡਰੈੱਸ ਲਾਹ ਦਿੱਤਾ। ਗੁੰਮ ਨਾਮ ਲੇਖ ਪੇਪਰ
ਵਿੱਚ ਲੱਗਾ ਦਿੱਤਾ। ਜੋ ਆਰਟੀਕਲ ਮੈਂ ਫਾਦਰ ਡੇ ਉੱਤੇ ਲਿਖਿਆ ਸੀ। ਕਿ ਮੇਰੇ ਪਾਪਾ ਜੀ 16 ਸਾਲ ਦੀ
ਉਮਰ ਵਿੱਚ ਕਲਕੱਤੇ ਗਏ। ਆਪ ਮਿਹਨਤ ਕਰ ਕੇ ਉਨ੍ਹਾਂ ਨੇ ਟਰੱਕ ਬਣਾਏ। ਇੱਕ ਹੋਰ ਕੈਲਗਰੀ ਦੇ ਲੋਕਲ
ਰੇਡੀਉ ਹੋਸਟ ਬਲਬੀਰ ਨੇ, ਮੇਰੇ ਤੋਂ ਦਿਲਜੀਤ ਦੁਸਾਂਝ ਵਾਰੇ ਪੰਜਾਬੀ ' ਤੇ
ਅੰਗਰੇਜ਼ੀ ਵਿੱਚ ਆਰਟੀਕਲ ਲਿਖਵਾਇਆ। ਉਸ ਨੇ ਵੀ ਮੇਰਾ ਨਾਮ ਤੇ ਈਮੇਲ ਐਡਰੈੱਸ ਲਾਹ ਦਿੱਤਾ। ਗੁੰਮ
ਨਾਮ ਲੇਖ ਫੇਸ ਬੁੱਕ ਵਿੱਚ ਲੱਗਾ ਦਿੱਤਾ। ਐਸੀਆਂ ਚਲਾਕੀਆਂ ਅੰਤ ਨੂੰ ਫੜੀਆਂ ਹੀ ਜਾਂਦੀਆਂ ਹਨ।
ਝੂਠ ਦੇ ਪੈਰ ਨਹੀਂ ਹੁੰਦੀ ਹੈ। ਰੱਬ ਮੈਨੂੰ ਹਰ ਚੀਜ਼ ਪ੍ਰਤੱਖ ਦਿਖਾ ਦਿੰਦਾ ਹੈ। ਕਈ ਬਾਰ ਮੈਂ
ਦੇਖ ਕੁੱਝ ਹੋਰ ਰਹੀ ਹੁੰਦੀ ਹਾਂ। ਇੰਟਰਨੈੱਟ ਫੇਸ ਬੁੱਕ ਉੱਤੇ ਦਿਸ ਹੋਰ ਜਾਂਦਾ ਹੈ। ਜੋ ਮੇਰੇ
ਫੇਵਰ ਵਿੱਚ ਹੀ ਹੁੰਦਾ ਹੈ। ਰੱਬ ਮੇਰੀਆਂ ਅੱਖਾਂ ਖੋਲਾ ਕੇ ਰੱਖਦਾ ਹੈ। ਮੈਨੂੰ ਸੁਚੇਤ ਰੱਖਦਾ ਹੈ।
ਕਈ ਲੇਖਕ ਦੀਆਂ ਰਚਨਾਵਾਂ ਚੋਰੀ ਕਰ ਕੇ ਛਾਪੀ ਜਾਂਦੇ ਹਨ।
ਇੰਨਾ ਅਖ਼ਬਾਰਾਂ, ਇੰਟਰਨੈੱਟ, ਮੈਗਜ਼ੀਨ
ਵਿੱਚ ਮੇਰੇ ਬਹੁਤ ਆਰਟੀਕਲ ਲੱਗੇ ਹਨ। ਏਸ਼ੀਅਨ ਟ੍ਰਿਬਿਊਨ ਐਡਿਮੈਨਟਨ ਦੇ ਸੰਪਾਦਕਾ ਸ਼ਰਮਾਂ ਜੀ ਲਗਾਤਾਰ ਮੇਰੀਆਂ ਲਿਖਤਾਂ ਨੂੰ ਛਾਪ ਰਹੇ ਹਨ। ਅਮਰੀਕਾ
ਵਿੱਚ ਦਾ ਟਾਈਮਜ਼ ਆਫ਼ ਪੰਜਾਬ, ਨਿਰਪੱਖ ਆਵਾਜ਼, ਪੰਜਾਬ ਟਾਈਮਜ਼. ਪੰਜਾਬੀ ਟ੍ਰਿਬਿਊਨ, ਅਜੀਤ,
ਪੰਜਾਬੀ ਡਾਟ ਕਮ, ਜੱਗ ਬਾਣੀ, ਅਜੀਤ, ਪੰਜਾਬੀ ਨਿਊਜ਼ ਆਨਲਾਈਨ, ਦਾ
ਪੰਜਾਬ ਆਸਟ੍ਰੇਲੀਆ, ਸਿੱਖ ਵਿਰਸਾ ਮੈਗਜ਼ੀਨ ਕੈਲਗਰੀ ਕੈਨੇਡਾ, ਪੰਜਾਬੀ
ਲਿੰਕ ਕੈਲਗਰੀ, ਪੰਜਾਬੀ ਪੋਸਟ ਕੈਲਗਰੀ, ਪੰਜਾਬੀ
ਡੇਲੀ ਟਰਾਂਟੋ, ਦੇਸ ਪ੍ਰਦੇਸ ਐਡਿਮੈਨਟਨ, ਇੰਡੋ
ਕੈਨੇਡੀਅਨ, ਮੀਡੀਆ ਪੰਜਾਬ ਜਰਮਨ, ਮੀਡੀਆ
ਦੇਸ਼ ਪੰਜਾਬ ਜਰਮਨ, ਪੰਜਾਬੀ ਜਾਗਰਨ, ਜੰਨ ਜਗਤ, ਪੰਜਾਬੀ
ਮੇਲ ਅਮਰੀਕਾ, ਦੇਸ਼ ਪ੍ਰਦੇਸ਼ ਟਾਈਮਜ਼ ਕੈਲਗਰੀ, ਸਿੱਖ
ਮਾਰਗ, ਸਾਂਝ ਸਵੇਰਾ ਕੈਨੇਡਾ, ਸਕੇਪ
ਪੰਜਾਬੀ ਡਾਟ ਕਮ, ਸਿੰਘ ਸਭਾ ਕੈਨੇਡਾ ਡਾਟ ਕਮ, ਖ਼ਲਾਸਾ
ਨਿਊਜ਼, ਇੰਡੀਆ ਸਵੀਡਨ ਵੀਕਲੀ ਮੈਗਜ਼ੀਨ, ਸਤ
ਸਮੁੰਦਰੋਂ ਪਾਰ ਨਿਊਜ਼ ਮੈਗਜ਼ੀਨ, ਪੰਜਾਬੀ ਟੂਡੇ, ਦਾ ਯੂਰਪ ਟਾਈਮਜ਼, ਪਰਵਾਸੀ
ਨਿਊਜ਼ ਪੇਪਰ ਟਰਾਂਟੋ, ਆਰਟੀਕਲ, ਪੰਜਾਬੀ ਲੇਖਕ ਨੈੱਟ ਡਾਟ ਕਮ, ਸ਼ਬਦ
ਸਾਂਝ ਲੇਖਕ ਬਲੌਗ ਪੋਸਟ ਡਾਟ ਕਮ, ਸਿਰਜਣਾ ਲੇਖ, ਲੇਖ ਵਿਚਾਰ ਹੋਰ ਰੱਬ
ਜਾਣਦਾ ਹੈ। ਕਿਹੜੇ ਅਖ਼ਬਾਰ ਵਿੱਚ ਆਰਟੀਕਲ ਲੱਗਦੇ ਰਹਿੰਦੇ ਹਨ? ਕਈ
ਲੇਖਕ ਦੀਆਂ ਰਚਨਾਵਾਂ ਚੋਰੀ ਕਰ ਕੇ ਛਾਪੀ ਜਾਂਦੇ ਹਨ। ਪਤਾ ਹੀ ਨਹੀਂ ਦਿੰਦੇ। ਸਬ ਦਾ ਪਾਠਕਾਂ ਸੰਪਾਦਕਾ ਦਾ ਸ਼ੁਕਰੀਆ ਕਰਦੀ
ਹਾਂ। ਬਹੁਤ ਧੰਨਵਾਦ ਹੈ। ਕੀਮਤੀ ਸਮਾਂ ਕੱਢ ਕੇ ਲਿਖਤਾਂ ਛਾਪਦੇ, ਪੜ੍ਹਦੇ
ਹੋ। ਜਿਉਂਦੇ ਵੱਸਦੇ ਰਹੋ ਜੀ।
Comments
Post a Comment