ਦਿਲ ਮਨ ਮਰਜ਼ੀ ਦੀਆ ਪੁਗਾਉਂਦਾ।
ਸਤਵਿੰਦਰ ਕੌਰ ਸੱਤੀ (ਕੈਲਗਰੀ) -
ਕੈਨੇਡਾ
satwinder_7@hotmail.comਕਿਆ ਕਰੀਏ ਦਿਲ ਬੜਾ ਬੇਈਮਾਨ ਬਣਦਾ।
ਦਿਲ ਮਨ ਮਰਜ਼ੀ ਦੀਆ ਪੁਗਾਉਂਦਾ।
ਕੋਈ ਕਹੇ ਦਿਲ ਟੁੱਟ ਕੇ ਨੀ ਜੁੜਦਾ ।
ਕੋਈ ਘੂਰ ਦੇਵੇ ਦਿਲ ਰਾਈ ਜਿੰਨਾ ਘਟਦਾ ।
ਦਿਲ ਪ੍ਰਸੰਸਾ ਸੁਣ ਬਲੂਨ ਵਾਗ ਫੁੱਲਦਾ।
ਆਵਾਜ਼ , ਕੱਦ , ਅੱਖ, ਦਿਲ ਤੇ ਡੁੱਲ੍ਹਦਾ ।
ਚਿਕਨੀ ਥਾਂ ਦੇਖ ਦਿਲ ਝੱਟ ਤਿਲਕ ਦਾ ।
ਦਿਲ ਨਿੱਕੀ ਨਿੱਕੀ ਗੱਲ ‘ਤੇ ਰੁੱਸਦਾ ਦਾ
।
ਬੁੱਢਿਆਂ ਲਈ ਦਿਲ ਖਿਡਾਉਣਾ ਬਣਦਾ ।
ਜਵਾਨਾ ਦਾ ਦਿਲ ਹੱਥੋ ਹੱਥੀ ਖੇਡਦਾ।
ਬੱਚਿਆਂ ਦਾ ਦਿਲ ਤਾਂ ਰਹੇ ਡਰਦਾ।
ਫ਼ੌਜੀ ਦਾ ਦਿਲ ਸਰਹੱਦ ‘ਤੇ ਰਹਿੰਦਾ ।
ਡਰਾਈਵਰ ਦਾ ਦਿਲ ਸੜਕ ਤੇ ਰਹਿੰਦਾ ।
ਡਾਕਟਰ ਦਾ ਦਿਲ ਸਬ ਤੋਂ ਮਹਾਨ ਹੁੰਦਾ ।
ਵਕੀਲ ਦਾ ਦਿਲ ਦਿਲ ਦੀਆਂ ਪੜ੍ਹਦਾ ।
ਲੀਡਰ ਦਾ ਦਿਲ ਦਿਲਾਂ ਦਾ ਵਪਾਰ ਕਰਦਾ ।
ਕਬਰਾਂ ਵਲਿਆਂ ਦਾ ਦਿਲ ਨਿੱਤ ਮਰਦਾ ।
ਆਸ਼ਕਾਂ ਦਾ ਦਿਲ ਸੋਹਣਿਆਂ ਤੇ ਮਰਦਾ ।
ਸਤਵਿੰਦਰ ਦਿਲ ਦਿਲ ਨੂੰ ਸਲਾਮ ਕਰਦਾ ।
ਸੱਤੀ
ਦਾ ਦਿਲ ਲੋਕਾਂ ਦੇ ਪੈਰਾਂ ਵਿੱਚ ਰੁਲਦਾ ।
Comments
Post a Comment