ਦਾ ਟਾਈਮਜ਼ ਆਫ਼ ਪੰਜਾਬ ਅਖ਼ਬਾਰ ਤੇ ਇੰਟਰਨੈੱਟ 'ਤੇ ਦੁਨੀਆ ਭਰ ਵਿੱਚ ਪੜ੍ਹਿਆਂ ਜਾਂਦਾ ਹੈ

-ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com


ਸੰਪਾਦਕ ਜੀ ਤੇ ਹੋਰ ਸਹਿਯੋਗੀ ਪਾਠਕ ਦੋਸਤਾਂ ਦਾ ਬਹੁਤ ਧੰਨਵਾਦ ਹੈ। ਜੋ ਆਪ ਦੇ ਪੇਪਰ  ਵਿੱਚ ਲੱਗਾ ਕੇ, ਪਾਠਕਾਂ ਤੱਕ ਪਹਿਚਾਣ ਦਾ ਮਾਣ ਬਖ਼ਸ਼ਿਆ ਹੈ। ਬਹੁਤ ਸਾਰੀਆਂ ਹੋਰ-ਹੋਰ ਤਰੱਕੀਆਂ ਕਰਦੇ ਰਹੋ। ਬਹੁਤ ਆਪ ਜੀ ਦਾ ਧੰਨਵਾਦ ਹੈ। ਪੰਜਾਬੀ ਨੂੰ ਪ੍ਰਫੁਲਿਤ ਕਰਨ ਵਿਚ ਯੋਗ ਦਾਨ ਪਾ ਰਹੇ ਹੋ। ਪੰਜਾਬੀ ਮਾਂ ਬੋਲੀ ਨੂੰ ਛਾਪ ਕੇ ਦੁਨੀਆ ਵਿੱਚ ਸ਼ਬਦਾਂ ਦੇ ਗਿਆਨ ਨਾਲ ਲੋਕਾਂ ਨੂੰ ਜਾਗਰਿਤ ਕਰਦੇ ਹੋ। ਰੱਬ ਹੋਰ ਵੀ ਹਿੰਮਤ ਬਖ਼ਸ਼ੇ। ਦੁੱਗਣੀ ਸਫਲਤਾ ਪ੍ਰਾਪਤ ਕਰੋ।

 

ਦਾ ਟਾਈਮਜ਼ ਆਫ਼ ਪੰਜਾਬ ਅਖ਼ਬਾਰ ਹਰ ਰੋਜ਼ ਛਪਦਾ ਹੈ। ਦਾ ਟਾਈਮਜ਼ ਆਫ਼ ਪੰਜਾਬ ਅਖ਼ਬਾਰ ਤੇ ਇੰਟਰਨੈੱਟ 'ਤੇ ਦੁਨੀਆ ਭਰ ਵਿੱਚ ਪੜ੍ਹਿਆਂ ਜਾਂਦਾ ਹੈ। ਹਰ ਰੋਜ਼ ਫੇਸਬੁੱਕ ‘ਤੇ ਲਗਾਇਆ ਜਾਂਦਾ ਹੈ। ਸੰਗਤ ਦੀ ਰੰਗਤ ਚੜ੍ਹਦੀ ਹੈ। ਜਿਸ ਤਰਾਂ ਦੇ ਲੋਕਾਂ ਨਾਲ ਅਸੀਂ ਮਿਲਦੇ ਹਾਂ। ਉਸ ਦਾ ਅਸਰ ਦਿਮਾਗ਼ ਵਿੱਚ ਆਪੇ ਹੋ ਜਾਂਦਾ ਹੈ। ਮੇਰਾ ਲਿਖਣ ਵੱਲ ਹੋਰ ਧਿਆਨ ਦਿਵਾਉਣ ਲਈ ਸੰਪਾਦਕ ਜੀ, ਪਾਠਕ ਲੋਕਾਂ ਦਾ ਹੱਥ ਰਿਹਾ ਹੈ। ਅਖ਼ਬਾਰ ਤੇ ਇੰਟਰਨੈੱਟ ਮੀਡੀਏ ਨੇ ਬਹੁਤ ਸਾਥ ਦਿੱਤਾ ਹੈ। ਸੰਨ 2009 ਦੇ ਸਿਆਲਾਂ ਦੀ ਰੁੱਤ ਸੀ। ਜਦੋਂ ਸ਼ਰਨਜੀਤ ਬੈਂਸ ਵੀਰ ਜੀ ਦਾ ਟਾਈਮਜ਼ ਆਫ਼ ਪੰਜਾਬ ਦੇ ਸੰਪਾਦਕ ਜੀ ਦਾ ਮੈਨੂੰ ਫ਼ੋਨ ਆਇਆ। ਉਨ੍ਹਾਂ ਨੂੰ ਮੈਂ ਲੇਖ ਘੱਲਦੀ ਰਹਿੰਦੀ ਸੀ। ਸਾਡੀ ਗੱਲ ਬਾਤ ਵਿੱਚ ਸ਼ਰਨਜੀਤ ਬੈਂਸ ਜੀ ਨੇ ਕਿਹਾ, " ਹਰ ਰੋਜ਼ ਇੱਕ ਆਰਟੀਕਲ ਭੇਜ ਦਿਆ ਕਰ। " ਮੈਂ ਹਰ ਰੋਜ਼ ਲੇਖ ਭੇਜਣ ਦੀ ਹਾਮੀ ਭਰੀ। ਉਦੋਂ ਮੈਂ ਸਮਾਂ ਲੱਗਣ ਉੱਤੇ ਲਿਖਦੀ ਸੀ। ਸ਼ਰਨਜੀਤ ਬੈਂਸ ਜੀ ਦੇ ਇੰਨਾ ਬੋਲਾ ਨੇ ਮੇਰੇ ਉੱਤੇ ਐਸਾ ਜਾਦੂ ਕੀਤਾ। ਫਿਰ ਮੈਂ ਲਿਖਣ ਲਈ ਸਮਾਂ ਲੱਭਣ ਲੱਗੀ। ਨੇਮ ਬਣਾਇਆ, ਕੋਈ ਟੌਪਕ ਲੱਭ ਜਾਵੇ ਸਹੀਂ, ਉਸ ਉੱਤੇ ਲਿਖ ਕੇ ਹੀ ਦਮ ਲੈਣਾ ਹੈ। ਜੈਸਾ ਬੰਦਾ ਹੁੰਦਾ ਹੈ, ਵੈਸੀ ਪ੍ਰੇਰਨਾ ਦਿੰਦਾ ਹੈ। ਉਹ ਜਿਹੀ ਅਕਲ ਦਿੰਦਾ ਹੈ। ਜੋ ਬੰਦੇ ਦੇ ਦਿਮਾਗ਼ ਵਿੱਚ ਚੱਲਦਾ ਹੈ। ਉਹ ਬੁੱਲ੍ਹਾਂ ਉੱਤੇ ਆ ਹੀ ਜਾਂਦਾ ਹੈ। ਮਨ ਦੇ ਬਲਬਲੇ ਬਹੁਤਾ ਚਿਰ ਛੁਪੇ ਨਹੀਂ ਰਹਿੰਦੇ। ਮੇਰੇ ਲਈ ਮਾਣ ਵਾਲੀ ਗੱਲ ਹੈ। ਮੇਰੇ ਲੇਖ ਉਦੋਂ ਦੇ ਹੀ ਦਾ ਟਾਈਮਜ਼ ਆਫ਼ ਪੰਜਾਬ ਵਿੱਚ ਲੱਗਦੇ ਆ ਰਹੇ ਹਨ। ਮੇਰੇ ਅੱਗੇ ਕਿਸੇ ਵੀ ਭਾਸ਼ਾ ਦਾ ਪੇਪਰ ਹੋਵੇ। ਮੈਂ ਉਸ ਨੂੰ ਦੇਖਦੀ ਜ਼ਰੂਰ ਹਾਂ। ਕਈ ਬਾਰ ਜਦੋਂ ਡਾਕਟਰ ਦੇ ਵੀ ਬੈਠੇ ਹੁੰਦੀ ਹਾਂ। ਹੱਥ ਆਪਣੇ ਆਪ ਮੈਗਜ਼ੀਨ ਅਖ਼ਬਾਰ ਫੋਲਣ ਲੱਗ ਜਾਂਦੇ ਹਨ। ਲਿਖਣ ਲਈ ਹੋਰ ਮੈਗਜ਼ੀਨ ਅਖ਼ਬਾਰ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਸ਼ੁਰੂ ਤੋਂ ਹੀ ਮੈਨੂੰ ਸਵੇਰੇ ਉੱਠ ਕੇ ਅਖ਼ਬਾਰ ਪੜ੍ਹਨ ਦੀ ਆਦਤ ਬਣੀ ਹੈ। ਹੁਣ ਤਾਂ ਇੰਟਰਨੈੱਟ ਉੱਤੇ ਸਭ ਖ਼ਬਰਾਂ ਮਿਲ ਜਾਂਦੀ ਹਨ। ਪਾਠਕਾਂ ਅਖ਼ਬਾਰਾਂ, ਇੰਟਰਨੈੱਟ, ਮੀਡੀਏ ਨੇ ਮੈਨੂੰ ਲਿਖਣ ਲਈ ਬਹੁਤ ਉਤਸ਼ਾਹਿਤ ਕੀਤਾ ਹੈ। ਜੋ ਵੀ ਮੈਂ ਰੱਬ ਦੀ ਕਿਰਪਾ ਨਾਲ ਲਿਖਦੀ ਰਹੀ ਹਾਂ। ਮੈਗਜ਼ੀਨ ਅਖ਼ਬਾਰ ਮੀਡੀਏ ਨੇ ਉਵੇਂ ਹੀ ਛਾਪਿਆ ਹੈ।

ਦਾ ਟਾਈਮਜ਼ ਆਫ਼ ਪੰਜਾਬ ਡੇਲੀ ਹਰ ਰੋਜ਼ ਪੇਪਰ ਛਪਣ ਵਾਲੇ ਸਪਾਦਿਕ ਮਾਣ ਬਖ਼ਸ਼ ਰਹੇ ਹਨ। ਪੰਜਾਬੀ ਜੇ ਨੌਜਵਾਨਾਂ ਨੇ ਪੰਜਾਬੀ ਬੋਲੀ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਫਿਰ ਸਾਨੂੰ ਬਹੁਤ ਫ਼ਿਕਰ ਕਰਨ ਦੀ ਲੋੜ ਨਹੀਂ ਹੈ। ਮੇਰੇ ਪਤੀ ਅੰਗਰੇਜ਼ੀ ਤੇ ਹਿੰਦੀ ਸਕੂਲ ਦੇ ਪੜ੍ਹੇ ਹੋਏ ਹਨ। ਉਹ ਮੇਰੀਆਂ ਲਿਖਤਾਂ ਕਰਕੇ ਪੰਜਾਬੀ ਪੜ੍ਹ ਲੈਂਦੇ ਹਨ। ਹੁਣ ਝੱਟ ਦੱਸ ਦਿੰਦੇ ਹਨ। ਇੱਥੇ ਤੇਰਾ ਲੇਖ ਲੱਗਾ ਹੈ। ਹੋਰ ਪਾਠਕ ਦੋਸਤ ਵੀ ਅਖ਼ਬਾਰਾਂ ਨੂੰ ਸੰਭਾਲੀ ਫਿਰਦੇ ਹਨ। ਕਈ ਪਾਠਕ ਮੈਨੂੰ ਗੁਰਦੁਆਰੇ ਸਾਹਿਬ ਰੋਕ ਕੇ, ਹੋਰ ਵਧੀਆ ਲਿਖਣ ਦਾ ਅਸ਼ੀਰਵਾਦ ਦਿੰਦੇ ਹਨ। ਕਈ ਟੌਪਕ ਤਾਂ ਮੇਰੇ ਬੱਚਿਆਂ ਨੇ ਮੈਨੂੰ ਲਿਖਣ ਲਈ ਦੱਸੇ ਹਨ। ਰੱਬ ਸਭ ਨੂੰ ਤਰੱਕੀਆਂ। ਬਖ਼ਸ਼ੇ। ਅੱਜ ਵੀ ਲਿਖਤਾਂ ਛਾਪਦੇ ਹਨ। ਇਸੇ ਤਰਾਂ ਪਾਠਕਾਂ, ਮੀਡੀਏ ਤੇ ਮੇਰਾ ਪ੍ਰੇਮ ਬਣਿਆ ਰਹੇ। ਆਪਣਾ ਹੱਥ ਮੇਰੇ ਸਿਰ ਉੱਤੇ ਅਸ਼ੀਰਵਾਦ ਲਈ ਉਠਾਉਂਦੇ ਰਹੋ। ਮੇਰੀ ਕਲਮ ਤੁਹਾਡੀ ਹਲਾਸ਼ੇਰੀ ਦੀ ਤਾਕਤ ਬਣ ਕੇ ਚੱਲਦੀ ਰਹੇ। ਜਿਹੜੇ ਲੋਕ ਮੇਰੇ ਕੈਲਗਰੀ ਸ਼ਹਿਰ ਦੇ ਕਦੇ ਮੈਨੂੰ ਮਿਲੇ ਨਹੀਂ। ਕਈ ਬਾਰ ਉਹ ਮੈਨੂੰ ਦੇਖ ਕੇ ਪਿੱਛੋਂ ਮੇਰਾ ਨਾਮ ਲੈ ਕੇ ਆਵਾਜ਼ ਮਾਰਦੇ ਹਨ। ਉਹ ਕਹਿੰਦੇ ਹਨ, " ਸਾਨੂੰ ਲੱਗਦਾ ਤਾਂ ਸੀ। ਸੱਤੀ ਹੈ। ਆਵਾਜ਼ ਤਾਂ ਮਾਰੀ ਜੇ ਸਾਡੀ ਲੇਖਕ ਸੱਤੀ ਹੋਈ। ਆਵਾਜ਼ ਸੁਣ ਕੇ, ਪਿੱਛੇ ਮੁੜ ਕੇ ਦੇਖੇਗੀ। " ਉਦੋਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਕੁੱਤੇ ਨੂੰ ਵੀ ਪਿਆਰ ਨਾਲ ਪੁਚਕਾਰੀਏ ਪੂਛ ਮਾਰਨ ਲੱਗ ਜਾਂਦਾ ਹੈ। ਤੁਹਾਡਾ ਪਿਆਰ ਹੀ ਇਹ ਸਬ ਕੁੱਝ ਲਿਖਾ ਰਿਹਾ ਹੈ। ਹੋਰ ਕੋਈ ਕੰਮ ਕਰਨ ਵਾਲਾ ਬੱਚਿਆ ਹੀ ਨਹੀਂ ਹੈ।

ਅੱਜ ਦੇ ਯੁੱਗ ਵਿੱਚ ਅਦਾਲਤਾਂ, ਪੁਲੀਸ ਵਾਲੇ ਫਲਾਪ ਫ਼ਿਲਮ ਵਾਂਗ ਬਣ ਕੇ ਰਹਿ ਗਏ ਹਨ। ਕਾਨੂੰਨ ਨਾਲ ਕ੍ਰਾਈਮ ਕਰਨ ਵਾਲੇ ਕਾਤਲ, ਚੋਰ, ਠੱਗ 420 ਕਰਨ ਵਾਲੇ ਚਲਾਕ ਲੋਕ, ਦਿਨ ਦਿਹਾੜੇ ਖਿਲਵਾੜ ਕਰਦੇ ਹਨ। ਕਾਨੂੰਨ ਕੁੱਝ ਨਹੀਂ ਕਰ ਸਕਦਾ। ਪੱਟੀ ਬੰਨ੍ਹ ਕੇ, ਕਿਥੇ ਸਹੀਂ ਬੰਦਾ ਫੜਿਆ ਜਾਂਦਾ ਹੈ? ਇਹ ਤਾਂ ਇੱਕ ਹਊਆ ਜਿਹਾ ਬਣ ਕੇ ਰਹਿ ਗਿਆ ਹੈ। ਉਮਰਾ ਨਿਕਲ ਜਾਂਦੀਆਂ ਹਨ। ਕੋਈ ਇਨਸਾਫ਼ ਨਹੀਂ ਮਿਲਦਾ। ਪੈਸੇ ਦੇ ਜ਼ੋਰ ਵਾਲੇ, ਜਾਂ ਕੱਤਲ ਉੱਤੇ ਕੱਤਲ ਕਰਵ ਵਾਲੇ, ਬੱਚ ਜਾਂਦਾ ਹੈ। ਕਈ ਬਾਰ ਬੇਗੁਨਾਹ ਰਗੜਿਆ ਜਾਂਦਾ ਹੈ। ਅਦਾਲਤਾਂ ਨਾਲ ਜ਼ਿਆਦਾ ਇਨਸਾਫ਼ ਅਖ਼ਬਾਰਾਂ, ਇੰਟਰਨੈੱਟ, ਫੇਸਬੁੱਕ, ਰੇਡੀਉ ਤੇ ਟੀਵੀ ਉੱਤੇ ਲੋਕਾਂ ਨੂੰ ਮਿਲਦਾ ਹੈ। ਇਹ ਸਹੀਂ ਸਮੇਂ ਉੱਤੇ ਲੋਕਾਂ ਦਾ ਆਸਰਾ ਬਣਦੇ ਹਨ। ਲੋਕਾਂ ਦੀ ਆਵਾਜ਼ ਪੂਰੀ ਦੁਨੀਆ ਵਿੱਚ ਭੇਜਦੇ ਹਨ। ਇੰਨੇ ਨਾਲ ਬੰਦੇ ਦੇ ਦੁਖਦੇ ਜ਼ਖ਼ਮਾਂ ਉੱਤੇ ਪੱਟੀ ਬੰਨ੍ਹਣ ਦਾ ਕੰਮ ਹੁੰਦਾ ਹੈ। ਚੰਗਾ ਹੈ ਜੇ ਦੁਖੀ ਬੰਦੇ ਦੇ ਰੋਂਦੇ ਦੇ ਹੂੰਝੂ ਹੀ ਪੂੰਝ ਦੇਈਏ। ਬੰਦੇ ਦਾ ਮਨ ਹੌਲਾ ਹੋ ਜਾਂਦਾ ਹੈ। ਅਦਾਲਤਾਂ ਵਿੱਚ ਜਾ ਕੇ ਕਿਹੜਾ ਡਾਂਗ ਮਾਰ ਹੁੰਦੀ ਹੈ? ਤਰੀਕਾਂ ਇੰਨੀਆਂ ਪੈਂਦੀਆਂ ਹਨ। ਬੰਦੇ ਦੀਆਂ ਜੁੱਤੀਆਂ ਘਸ ਜਾਂਦੀਆਂ ਹਨ। ਇੱਕ ਮੀਡੀਏ ਦੁਆਰਾ ਹੀ ਬੰਦਾ ਆਪਣੇ ਸੁਖ, ਖ਼ੁਸ਼ੀਆਂ ਹੋਰਾਂ ਨਾਲ ਵੰਡ ਸਕਦਾ ਹੈ। ਇਹ ਦੇਖਦੇ ਹੋਏ, ਲੋਕਾਂ ਨੂੰ ਮੀਡੀਏ ਤੋਂ ਬਹੁਤ ਆਸਾਂ ਹਨ। ਮੀਡੀਏ ਨੂੰ ਹੋਰ ਵੀ ਵਧੀਆਂ ਕੋਸਿਸ਼ਾਂ ਜਾਰੀ ਰੱਖਣ ਦੀ ਲੋੜ ਹੈ। ਕੁੱਝ ਕੁ ਮੀਡੀਏ ਨੂੰ ਛੱਡ ਕੇ, ਬਾਕੀ ਸਾਰੇ ਆਪਣਾ ਸਹੀਂ ਕੰਮ ਕਰ ਰਹੇ ਹਨ। ਅੱਜ ਦਾ ਮੀਡੀਆ ਬਗੈਰ ਡਰ ਤੋਂ ਸੱਚ ਦਾ ਪੱਖ ਕਰਦਾ ਹੈ। ਮੀਡੀਏ ਤੋਂ ਲੋਕਾਂ ਨੂੰ ਪੂਰੀ ਉਮੀਦ ਹੋ ਰਹੀ ਹੈ। ਇਹ ਸੱਚ ਨੂੰ ਲੋਕਾਂ ਅੱਗੇ ਰੱਖਦੇ ਹਨ। ਹਰ ਪਾਸੇ ਤੋਂ ਖ਼ਬਰ ਨੂੰ ਦੱਸਦੇ ਹਨ। ਖ਼ਬਰਾਂ ਦੇਖ ਕੇ, ਲੋਕ ਆਪਣੇ ਆਪ ਸਹੀਂ ਗੱਲ ਬੁੱਝ ਲੈਂਦੇ ਹਨ। ਲੋਕ ਮੀਡੀਏ ਉੱਤੇ ਜ਼ਮੀਨ ਵੀ ਕਰਦੇ ਹਨ। ਅੱਜ ਸਦਾ ਸਮਾਂ ਇਹ ਆ ਗਿਆ ਹੈ। ਹਰ ਕੋਈ ਹੋਰ ਘਰ ਦਾ ਕੰਮ ਤੋਂ ਕਰਨ ਤੋਂ ਪਹਿਲਾਂ ਖ਼ਬਰਾਂ ਦੇਖਦਾ ਹੈ। ਦੁਨੀਆ ਉੱਤੇ ਕੀ ਹੋ ਰਿਹਾ ਹੈ? ਇਸ ਕਰਕੇ, ਮੀਡੀਏ ਦੀ ਹੋਰ ਵੀ ਜ਼ੁੰਮੇਵਾਰੀ ਬਣ ਜਾਂਦੀ ਹੈ। ਕਿ ਉਹ ਵਧੀਆ ਕੰਮ ਕਰਨ। ਦੇਸ਼ਾਂ, ਪ੍ਰਦੇਸ਼ਾਂ, ਵਿੱਚ ਹਰ ਪਾਸੇ ਪੰਜਾਬੀ ਬੋਲੀ ਫੈਲ ਰਹੀ ਹੈ। ਅਖ਼ਬਾਰਾਂ, ਇੰਟਰਨੈਂਟ, ਫੇਸਬੁੱਕ, ਉੱਤੇ ਪੜ੍ਹੀ, ਲਿਖੀ ਜਾਂਦੀ ਹੈ। ਇੰਟਰਨੈੱਟ, ਰੇਡੀਉ ਤੇ ਟੀਵੀ ਰਾਹੀਂ ਦੇਸ਼ਾਂ, ਪ੍ਰਦੇਸ਼ਾਂ ਵਿੱਚ ਸੁਣੀ ਜਾਂਦੀ ਹੈ। ਇੰਨਾ ਤੋਂ ਹੋਰ ਵੀ ਬਹੁਤ ਫ਼ਾਇਦੇ ਹਨ। ਇਸ਼ਤਿਹਾਰ ਦੇਖ ਕੇ, ਕਈ ਲੋਕਾਂ ਨੂੰ ਨੌਕਰੀਆਂ ਲੱਭਦੀਆਂ ਹਨ। ਕਈਆਂ ਨੂੰ ਮਜ਼ਦੂਰ ਲੱਭਦੇ ਹਨ। ਕਈ ਲੋਕਾਂ ਨੂੰ ਖ਼ਰੀਦਦਾਰੀ ਕਰਨ ਲਈ ਸਹਾਇਤਾ ਮਿਲਦੀ ਹੈ। ਇਸ਼ਤਿਹਾਰ ਦੇਖ ਕੇ, ਸਸਤੀ ਤੇ ਵਧੀਆਂ ਚੀਜ਼ ਮਿਲਦੀ ਹੈ। ਮੀਡੀਏ ਨੂੰ ਲੋਕਾਂ ਦਾ ਲੋਕਾਂ ਨੂੰ ਮੀਡੀਏ ਦਾ ਸਹਿਯੋਗ ਚਾਹੀਦਾ ਹੈ। ਮੀਡੀਏ ਰਾਹੀ ਹੀ ਬਿਜ਼ਨਸ ਦੇ ਇਸ਼ਤਿਹਾਰ ਦੇ ਕੇ, ਬਿਜ਼ਨਸ ਨੂੰ ਪੁਰਫੁੱਲਤ ਕੀਤਾ ਜਾ ਸਕਦਾ ਹੈ। ਲੋਕ ਬੰਦੇ ਉੱਤੇ ਨਹੀਂ ਅਖ਼ਬਾਰਾਂ, ਇੰਟਰਨੈੱਟ, ਫੇਸਬੁੱਕ, ਰੇਡੀਉ ਤੇ ਟੀਵੀ ਉੱਤੇ ਵੱਧ ਵਿਸ਼ਵਾਸ ਕਰਦੇ ਹਨ। ਇੰਨਾ ਨੂੰ ਸਦਾ ਚੱਲਦੇ ਰੱਖਣ ਲਈ ਲੋਕਾਂ ਤੋਂ ਮਾਲੀ ਮਦਦ ਦੀ ਲੋੜ ਰਹਿੰਦੀ ਹੈ। ਇੰਨਾ ਨੂੰ ਚਲਾਉਣ ਦੇ ਜੀਵਤ ਰੱਖਣ ਦੇ ਹਰ ਰੋਜ਼ ਦੇ ਬਹੁਤ ਖ਼ਰਚੇ ਹਨ। ਕਈ ਪੇਪਰ ਅਖ਼ਬਾਰਾਂ ਇਸੇ ਲਈ ਚਲਾ ਕੇ ਬੰਦ ਕਰ ਦਿੱਤੀਆਂ ਜਾਂਦੀ ਹਨ। ਸੰਪਾਦਕ ਨੂੰ ਖ਼ਰਚੇ ਪੱਲਿਉਂ ਕਰਨੇ ਪੈਂਦੇ ਹਨ। ਜੇ ਆਮਦਨ ਨਾਂ ਹੋਵੇ, ਘਾਟੇ ਵਿੱਚ ਕਿੰਨਾ ਕੁ ਚਿਰ ਰਿੜ ਹੋ ਸਕਦਾ ਹੈ। ਇਸ ਲਈ ਪੰਜਾਬੀ, ਹਿੰਦੀ, ਅੰਗਰੇਜ਼ੀ ਦੇ ਮੀਡੀਏ ਚੱਲਦੇ ਰਹਿਣ ਸਾਨੂੰ ਆਪਣੀ ਜ਼ੁੰਮੇਵਾਰੀ ਸਮਝ ਕੇ, ਹਰ ਰੋਜ਼ ਦੀ ਕਮਾਈ ਵਿੱਚੋਂ ਦੋਸਤ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਵਾਲਿਆਂ ਨੂੰ ਚੜ੍ਹਵਾਂ ਦੇਣਾ ਚਾਹੀਦਾ ਹੈ। ਮੈਂ ਤਾਂ ਲਿਖ ਕੇ, ਹਰ ਰੋਜ਼ ਆਪਣੀ ਜ਼ਿੰਦਗੀ ਦਾ ਸਮਾਂ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਵਾਲਿਆਂ ਨੂੰ ਭੇਜ ਦਿੰਦੀ ਹਾਂ। ਮੈਂ ਗੋਲਕ ਵਿੱਚ ਕਿਤੇ ਵੀ ਇੱਕ ਪੈਸਾ ਨਹੀਂ ਪਾਉਂਦੀ। ਨਾਂ ਹੀ ਪਖੰਡੀ ਵਿਹਲੇ ਚੋਲ਼ਿਆਂ ਵਾਲਿਆਂ ਨੂੰ ਭੀਖ ਦੇਣ ਦੀ ਲੋੜ ਹੈ। ਜਿਸ ਨੂੰ ਲਿਖਤਾਂ ਵਿੱਚ ਚੰਗਾ ਲੱਗਦਾ ਹੈ ਛਾਪ ਦਿੰਦੇ ਹਨ।

ਫੇਸ ਬੁੱਕ ਉੱਤੇ ਹੋਰਾਂ ਭੈਣ, ਭਰਾਵਾਂ, ਦੋਸਤਾਂ ਵਾਂਗ ਪਰਮਜੀਤ ਦੁਸਾਂਝ ਵੀਰ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ ਹੈ। ਫੇਸ ਬੁੱਕ ਵੀ ਸ਼ਬਦਾਂ ਦਾ ਗਿਆਨ ਲੈਣ ਨੂੰ ਬਹੁਤ ਵਧੀਆਂ ਸਾਧਨ ਹੈ। ਫੇਸ ਬੁੱਕ ਵਾਲੇ ਦੋਸਤਾਂ ਨੇ ਬਹੁਤ ਸਾਥ ਦਿੱਤਾ ਹੈ। ਹਰ ਲੇਖ ਉੱਤੇ ਲਿਖਤੀ ਰੂਪ ਵਿੱਚ ਆਪਣੀ ਰਾਏ ਦਿੰਦੇ ਹਨ। ਕਈ ਬਾਰ ਮੈਨੂੰ ਆਪ ਨੂੰ ਲੱਗਦਾ ਹੈ। ਇਹ ਸੱਚੀ ਤਾਰੀਫ਼ ਕਰ ਰਹੇ ਹਨ। ਜਾਂ ਮਜ਼ਾਕ ਹੀ ਕਰੀ ਜਾਂਦੇ ਹਨ। ਕਈ ਭਾਵੇਂ ਉਦਾਂ ਵੀ ਬਗੈਰ ਪੜ੍ਹੇ ਪਸੰਦ ‘ਤੇ ਥੱਮ ਅੱਪ ਦਿੰਦੇ ਹਨ। ਉਸ ਦਾ ਵੀ ਬਹੁਤ ਹੌਸਲਾ ਹੋ ਜਾਂਦਾ ਹੈ। ਜਿਵੇਂ ਬੱਦਲ ਭਾਵੇਂ ਨਾਂ ਬਰਸਣ, ਪੰਛੀ ਮੋਰ, ਬੱਦਲ ਦੇਖ ਕੇ ਹੀ ਕੂਕ ਕੇ ਪਹਿਲਾਂ ਪਾਉਣ ਲੱਗ ਜਾਂਦੇ ਹਨ। ਮੀਂਹ ਭਾਵੇਂ ਨਾਂ ਪਵੇ, ਬੱਦਲਾਂ ਉੱਤੇ ਹੀ ਪੰਛੀ ਤੇ ਲੋਕ, ਫ਼ਸਲਾਂ ਸਬ ਝੂਮਣ ਲੱਗ ਜਾਂਦੇ ਹਨ।

ਜੋ ਦੋਸਤ ਫ਼ੋਨ ਵੀ ਕਰਦੇ ਹਨ। ਕਈ ਤਾਂ ਉਹ ਇਹੀ ਕਹਿਣ ਨੂੰ ਫ਼ੋਨ ਕਰਦੇ ਹਨ, " ਤੂੰ ਸਮਾਜਕ ਵਿਸ਼ਿਆਂ ਉੱਤੇ ਅੱਛਾ ਲਿਖਦੀ ਹੈ। ਹੁਣ ਤਾਂ ਬਹੁਤ ਕਿਤਾਬਾਂ ਛਾਪਣ ਦੇ ਜੋਗ ਹੋ ਗਈਆਂ ਹਨ। ਕਿਤਾਬਾਂ ਛੱਪਾ ਦੇ। " ਮੇਰਾ ਸਬ ਨੂੰ ਇਹੀ ਕਹਿਣਾ ਹੁੰਦਾ ਹੈ। ਅਜੇ ਲੋੜ ਮਹਿਸੂਸ ਨਹੀਂ ਹੈ। ਮੀਡੀਆ ਮੇਰਾ ਸਾਥ ਦੇ ਰਿਹਾ ਹੈ। ਹਰ ਰੋਜ਼ ਤਾਜ਼ੀ ਲਿਖਤ ਛਾਪ ਹੀ ਦਿੰਦੇ ਹਨ। ਮੇਰੀਆਂ ਸਾਰੀਆਂ ਲਿਖਤਾਂ ਲੋਕਾਂ ਦੇ ਹੱਥਾਂ ਵਿੱਚ ਆ ਚੁੱਕੀਆਂ ਹਨ। ਪਾਠਕ ਹੋਰ ਅੱਛਾ ਲਿਖਣ ਲਈ ਆਪਣੀ ਰੂਹ ਦੀ ਸਿਆਹੀ ਮੇਰੇ ਅੰਦਰ ਘੱਲਦੇ ਰਹਿੰਦੇ ਹਨ। ਮੈਨੂੰ ਹੌਸਲਾ ਦਿੰਦੇ ਰਹਿੰਦੇ ਹਨ। ਕਈ ਬਾਰ ਘਰ ਦੇ ਕੰਮ ਵੀ ਵਿੱਚੇ ਪਏ ਰਹਿ ਜਾਂਦੇ ਹਨ। ਕੰਮਾਂ ਤੋਂ ਪਿਆਰਾ ਲਿਖਣਾ ਬਣ ਗਿਆ ਹੈ। ਮੈਂ ਕੁੱਝ ਵੀ ਲੋਕਾਂ ਤੋਂ ਲਕੋ ਕੇ ਨਹੀਂ ਲਿਖਦੀ। ਕਿ ਇਹ ਫਲਾਣੀ ਕਿਤਾਬ ਵਿੱਚ ਛਪਾਉਣਾ ਹੈ। ਪਹਿਲਾਂ ਬਹੁਤ ਸ਼ਰਮਾਉਂਦੀ ਸੀ। ਲਿਖ ਕੇ ਰੱਖ ਲੈਂਦੀ ਸੀ। ਹੁਣ ਹਰ ਲੇਖ ਮੀਡੀਏ ਵਿੱਚ ਲੇਖ ਮੈਂ ਛਪਾਉਣ ਦੀ ਕੋਸ਼ਿਸ ਕਰਦੀ ਹਾਂ। ਕਵਿਤਾਵਾਂ ਜ਼ਿਆਦਾ ਤਰ ਰੇਡੀਉ ਉੱਤੇ ਸੁਣਾਉਂਦੀ ਹਾਂ। ਲੋਕਾਂ ਦੇ ਈਮੇਲ ਉੱਤੇ ਵੀ ਬਹੁਤ ਸੁਨੇਹੇ ਆਉਂਦੇ ਹਨ। ਤੀਹਾਂ ਹੋਰ ਲਿਖਣ ਨੂੰ ਜੀਅ ਕਰਦਾ ਹੈ। ਮੈਨੂੰ ਲਿਖਣ ਦੀ ਲਗਨ ਲਗਾਉਣ ਲਈ, ਤੇ ਪਾਠਕਾਂ ਦੇ ਪੜ੍ਹ ਲਈ, ਸੁਝਾਅ ਦੇਣ ਲਈ ਸਬ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਰੱਬ ਸਬ ਨੂੰ ਸਿੱਧੇ ਰਸਤੇ ਦਿਖਾਵੇ। ਜੋ ਕਹਿੰਦੇ ਹਨ, "  ਲਿਖਤਾਂ ਸਿਰਫ਼ ਸਾਡੇ ਪੇਪਰ ਅਖ਼ਬਾਰ ਜੋਗੀਆਂ ਹੀ ਹੋਣ, ਕਿਸੇ ਹੋਰ ਪੇਪਰ ਵਿੱਚ ਨਾਂ ਲੱਗਣ। " ਉਨ੍ਹਾਂ ਦਾ ਵੀ ਧੰਨਵਾਦ ਹੈ।

 

Comments

Popular Posts