ਭਾਗ
34 ਇਕਾਗਰਤਾ
ਨਾਲ ਲਗਾਤਾਰ, ਮਿਹਨਤ ਕਰਕੇ, ਕੰਮ ਕਰੀਏ ਆਪਣੀ ਪੂੰਜੀ ਸਹੀ ਥਾਂ ਲਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com
ਕੋਈ
ਵੀ ਕੰਮ ਨਾ ਕਰਨ ਵਾਲਾ ਨਹੀਂ ਹੈ। ਮੁਸ਼ਕਲ ਜ਼ਰੂਰ ਹੋ ਸਕਦਾ ਹੈ। ਔਖੇ ਤੋਂ ਔਖਾ ਕੰਮ ਹੋ ਸਕਦਾ
ਹੈ। ਸੰਘਰਸ਼ ਕਰਨਾ ਪਵੇਗਾ। ਮਨ ਲਾ ਕੇ ਕੰਮ ਕਰੀਏ। ਇਕਾਗਰਤਾ ਨਾਲ ਕੰਮ ਕਰੀਏ। ਸਫ਼ਤਾ ਮਿਲੇਗੀ। ਕੰਮ
ਨੂੰ ਸਿੱਖਣ ਦੀ ਦਿਲਚਸਪੀ ਚਾਹੀਦੀ ਹੈ। ਕੰਮ ਨੂੰ ਨਿਬੇੜਨ ਦੀ ਹਿੰਮਤ ਚਾਹੀਦੀ ਹੈ। ਇਹ ਵੀ ਜ਼ਰੂਰੀ
ਨਹੀਂ ਹੈ। ਹਰ ਮਿਹਨਤ ਨਾਲ ਕੀਤੇ ਕੰਮ ਦਾ ਮੁੱਲ ਪਵੇਗਾ। ਸਫਲਤਾ ਮਿਲੇਗੀ। ਕਈ ਲੋਕ ਕਿਸੇ ਕੰਮ
ਉੱਤੇ ਪੱਲਿਉਂ ਪੂੰਜੀ ਸਮਾਂ, ਆਪਦੀ ਜ਼ਿੰਦਗੀ, ਲੱਗਾ ਦਿੰਦੇ ਹਨ। ਕੋਈ ਖੱਟੀ ਤਾਂ ਕੀ ਹੋਣੀ
ਹੈ? ਕੋਈ ਮੋਢੇ ਉੱਤੇ ਹੱਥ ਰੱਖ ਕੇ, ਸ਼ਾਬਾਸ਼ੇ ਵੀ ਨਹੀਂ ਦਿੰਦਾ। ਹਰ ਚੰਗੇ ਕੰਮ ਕਰਨ
ਵਾਲੇ ਨੂੰ ਸ਼ਾਬਾਸ਼ੇ ਨਹੀਂ ਮਿਲਦੀ। ਬਹੁਤੀ ਬਾਰ ਦੂਜੇ ਹੀ ਝੋਲੀ ਚੱਕ ਵਾਹੁ-ਵਾਹੁ ਖੱਟ ਜਾਂਦੇ ਹਨ।
ਕਦੇ ਵੀ ਦੁਨੀਆ ਸਾਹਮਣੇ ਚੰਗੇ ਬਣਨ ਦੀ ਕੋਸ਼ਿਸ਼ ਨਾਂ ਹੀ ਕੀਤੀ ਜਾਵੇ। ਦੁਨੀਆ ਨੂੰ ਖ਼ੁਸ਼ ਨਹੀਂ ਕਰ
ਸਕਦੇ। ਆਪਦੇ ਮਨ ਦੇ ਸਕੂਨ ਲਈ ਚੰਗੇ ਕੰਮ ਕੀਤੇ ਜਾਣ। ਆਪਦੇ ਮਨ ਨੂੰ ਤਸੱਲੀ ਹੋਣੀ ਜ਼ਰੂਰੀ ਹੈ।
ਕੋਈ ਕੰਮ ਗ਼ਲਤ ਨਹੀਂ ਕਰਨਾ ਹੈ। ਚੰਗੇ ਕੰਮ ਕਰੋ। ਜਿੰਨੇ ਵੀ ਚੰਗੇ ਬਣ ਜਾਵੋ। ਬਹੁਤੀ ਬਾਰ ਚੰਗੇ
ਕੰਮ ਦੀ ਪ੍ਰਸੰਸਾ ਨਹੀਂ ਕੀਤੀ ਜਾਂਦੀ। ਸ਼ੈਤਾਨ ਲੋਕ ਭੰਡੀ ਪ੍ਰਚਾਰ ਕਰਨ ਲੱਗ ਜਾਂਦੇ ਹਨ। ਇਹ
ਲਾਲਾ-ਲਾਲਾ ਕਰਨ ਵਾਲੇ ਬਹੁਤੀ ਬਾਰ ਫ਼ਾਇਦਾ ਕਰ ਜਾਂਦੇ ਹਨ। ਜੋ ਨਹੀਂ ਵੀ ਜਾਣਦਾ। ਉਨ੍ਹਾਂ ਦੀ
ਮਿਹਰਬਾਨੀ ਨਾਲ ਉਹ ਵੀ ਜਾਣਨ ਲੱਗ ਜਾਂਦਾ ਹੈ। ਹੋਰ ਨਵੇਂ
ਦੋਸਤ ਮਿਲ ਜਾਂਦੇ ਹਨ। ਕਈ ਬਾਰ ਘਰ ਵਾਲੇ ਤੇ ਲੋਕ ਕਿਸੇ ਕੰਮ ਨੂੰ ਸ਼ੁਰੂ ਕਰਨ ਵਿੱਚ ਰੋੜਾ ਬਣਦੇ
ਹਨ। ਜਿਵੇਂ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ। ਲੋਕਾਂ ਨੂੰ ਤਕਲੀਫ਼ ਬਹੁਤ ਹੋਈ। ਇਸ ਵਿੱਚ ਧਰਮੀ ਮਰਦ
ਔਰਤਾਂ ਸਨ। ਮੈਂ ਧਰਮੀ ਮਰਦ ਔਰਤਾਂ ਵਿੱਚ, ਬਹੁਤ
ਕੁੱਝ ਨਜਾਇਜ਼ ਦੇਖ ਲਿਆ ਸੀ। ਉਹ ਲਿਖਤਾਂ ਵਿੱਚ ਅਖ਼ਬਾਰਾਂ ਵਿੱਚ ਭੇਜਣ ਲੱਗ ਗਈ। ਲੋਕ ਦੋਨੇਂ ਕਿਸਮ
ਦੇ ਹਨ। ਸਾਰੇ ਮਾੜੇ ਵੀ ਨਹੀਂ ਹਨ। ਸਾਰੇ ਚੰਗੇ ਵੀ ਨਹੀਂ ਹਨ। ਚੰਗਿਆਂ ਵਿੱਚ ਸਾਰੇ ਸੱਚੇ ਦਿਲੋਂ ਪ੍ਰਸੰਸਕ ਤੇ ਮਦਦਗਾਰ ਵੀ
ਨਹੀਂ ਹਨ। ਜੋ ਬਹੁਤ ਮਾੜੇ ਹੋ ਕੇ, ਘੈਟ
ਬਣ ਕੇ, ਹੋਰਾਂ ਦੀ ਜ਼ਿੰਦਗੀ ਵਿੱਚ ਰੋੜਾ ਬਣਨ ਦੀ
ਕੋਸ਼ਿਸ਼ ਕਰਦੇ ਹਨ। ਬਦਨਾਮ ਕਰਦੇ ਹਨ। ਉਹੀ ਬਹੁਤੇ ਨਫ਼ਰਤ ਕਰਕੇ ਹੀ, ਬੰਦੇ ਦੀ ਮੈਲ ਉਤਾਰ ਦਿੰਦੇ ਹਨ। ਸਾਹਮਣੇ
ਵਾਲੇ ਨੂੰ ਹੀਰੋ ਬਣਾਂ ਦਿੰਦੇ ਹਨ। ਇਸ ਲਈ ਉਹੀ ਕੰਮ ਕਰਨ ਦਾ ਪੰਗਾ ਲੈ ਲਵੋ। ਜਿਸ ਤੋਂ ਘਰ ਵਾਲੇ
ਤੇ ਲੋਕ ਹਟਾਉਂਦੇ ਹਨ। ਜਦੋਂ ਸਾਰੇ ਮਗਰੋਂ ਤੂਏ-ਤੂਏ ਕਰਨਗੇ। ਤਾਂ ਬੰਦੇ ਵਿੱਚ ਇਸ ਦੇ ਉਲਟ
ਤਰੰਗਾਂ ਪੈਦਾ ਹੋਣਗੀਆਂ। ਕੰਮ ਲਗਨ ਨਾਲ ਕਰਨ ਦੀ ਸ਼ਕਤੀ ਆਵੇਗੀ। ਦੂਜੇ ਸਾਹਮਣੇ ਵਾਲੇ ਨਾਲ ਖਹਿੱਣ
ਦੀ ਤਾਕਤ ਆਵੇਗੀ। ਜੇ ਕੋਈ ਧੱਕਾ ਮਾਰ ਕੇ ਸਿੱਟ ਦੇਵੇ। ਡਿੱਗੇ ਰਹੋਗੇ ਜਾਂ ਕੀ ਖੜ੍ਹੇ ਹੋ ਕੇ
ਮੁਕਾਬਲਾ ਕਰੋਗੇ? ਜੀਅ ਲੱਗਾ ਕੇ ਕੀਤੇ, ਕੰਮ
ਵਿੱਚ ਕੋਈ ਕਸਰ ਨਹੀਂ ਰਹਿੰਦੀ।
ਕੰਮ ਵਿੱਚ ਸਫ਼ਾਈ ਵੀ ਚਾਹੀਦੀ ਹੈ। ਘਰ ਜਾਂ ਕਿਤੇ ਵੀ ਕੰਮ
ਕਰਦੇ ਸਮੇਂ ਪਰਿਵਾਰ ਜਾਂ ਮਹਿਮਾਨਾਂ ਅੱਗੇ ਸਾਰਾ ਖਾਣਾ
ਫਟਾਫਟ ਰੱਖਣਾ ਪੈਂਦਾ ਹੈ। ਇਹ ਵੀ ਧਿਆਨ ਰੱਖਿਆ ਜਾਂਦਾ ਹੈ। ਕੋਈ ਵੀ ਖਾਣਾ ਠੰਢਾ ਨਾਂ ਹੋ ਜਾਵੇ।
ਆਪ ਵੀ ਕੋਈ ਬੇਹਾ, ਮਾੜਾ ਤੇ ਠੰਢਾ ਖਾਣਾ ਨਹੀਂ ਖਾਂਦਾ। ਅਸਲੀ
ਦੁਕਾਨਦਾਰ ਸੇਲਜ਼ ਵਾਲਾ ਉਹੀ ਹੈ। ਜੋ ਗਾਹਕ ਦਾ ਮਨ ਖ਼ੁਸ਼ ਕਰ ਦਿੰਦਾ ਹੈ। ਕੰਮ ਇਸ ਤਰਾਂ ਨਾਲ ਕੀਤਾ
ਜਾਵੇ। ਬਗੈਰ ਨੁਕਸਾਨ ਹੋਏ, ਸਮੇਂ ਸਿਰ ਕੀਤਾ ਜਾਵੇ। ਸਮੇਂ ਸਿਰ ਉੱਠਣ ਨਾਲ
ਬਹੁਤੇ ਕੰਮ ਆਪੇ ਸ਼ੁਰੂ ਹੋ ਜਾਂਦੇ ਹਨ। ਮੈਂ ਆਪਦੀ ਦਾਦੀ ਨੂੰ ਦੇਖਿਆ ਹੈ। ਉਹ ਸਵੇਰੇ ਗੁਰਦੁਆਰੇ
ਵਾਲੇ ਬਾਬੇ ਦੇ ਸਪੀਕਰ ਵਿੱਚ 4
ਵਜੇ ਬੋਲਣ ਵੇਲੇ ਉੱਠ ਜਾਂਦੀ ਸੀ। ਉਹ ਚੂਲੇ
ਵਿੱਚ ਅੱਗ ਲੱਗੀ ਵਾਲੀ ਪਾਥੀ
ਜਾਂ ਲੱਕੜੀ ‘ਤੇ ਸਵਾਹ ਪਾ ਕੇ, ਅੱਗ ਦੱਬਦੀ ਹੁੰਦੀ ਸੀ। ਚਾਹ ਚੂਲੇ ਉੱਤੇ
ਰੱਖਦੀ ਸੀ। ਫਿਰ ਝਾੜੂ ਮਾਰ ਕੇ,
ਕੂੜਾ, ਸਵਾਹ ਚੱਕ ਕੇ, ਬਾਹਰ ਸਿੱਟਣ ਜਾਂਦੀ ਸੀ। ਵਾਪਸੀ ਵਿੱਚ ਧਾਰਾਂ
ਵੀ ਕੱਢ ਲਿਉਂਦੀ ਸੀ। ਦਾਦਾ ਖੇਤ ਨੂੰ ਚੱਲਿਆ ਜਾਂਦਾ ਸੀ। ਪੂਰਾ ਦਿਨ ਘਰ ਦੇ ਛੋਟੇ-ਛੋਟੇ ਕੰਮ
ਕਰਦੀ ਰਹਿੰਦੀ ਸੀ। ਘਰ ਵਿੱਚ ਹਰ ਚੀਜ਼ ਵਿੱਚ ਬਰਕਤ ਸੀ। ਦੁੱਧ ਘਿਉ, ਅਨਾਜ, ਦਾਲਾਂ ਸਬਜ਼ੀਆਂ ਘਰ ਦੇ ਸਨ। ਜਿੰਨੇ ਵੀ ਮਹਿਮਾਨ ਆ ਜਾਂਦੇ ਸਨ। ਕਦੇ ਕੁੱਝ ਥੁੜਿਆ
ਨਹੀਂ ਸੀ। ਘਰ ਵਿੱਚ ਵਿਆਹ ਵਰਗਾ ਮਾਹੌਲ ਰਹਿੰਦਾ ਸੀ। ਚਾਰੇ ਪੁੱਤਰਾਂ ਵਿਚੋਂ ਕੋਈ ਵੀ ਕੋਲ ਨਹੀਂ
ਸੀ। ਕਲਕੱਤੇ ਵੱਲ ਟਰੱਕ ਚਲਾਉਂਦੇ ਸਨ।
ਕੈਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਵੀ ਜਿਹੜੇ
ਪੜ੍ਹਨ ਜਾਂ ਕੰਮ ਕਰਨ ਆਏ ਹੋਏ ਹਨ। ਉਹ ਕਈ ਬਹੁਤ ਮਿਹਨਤ ਕਰ ਰਹੇ ਹਨ। ਬਹੁਤ ਮੁਸ਼ਕਲਾਂ ਦਾ ਸਾਹਮਣਾ
ਕਰ ਰਹੇ ਹਨ। ਪੜ੍ਹਾਈ ਦੇ ਨਾਲ ਕੰਮ ਕਰਦੇ ਹਨ। ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਹਰ ਹਾਲਤ ਕੋਸ਼ਿਸ਼ ਕਰ
ਰਹੇ ਹਨ। ਕਾਮਯਾਬ ਉਹੀ ਹੁੰਦੇ ਹਨ। ਜੋ ਹੱਡ ਭੰਨਵੀਂ ਮਿਹਨਤ ਕਰਦੇ ਹਨ। ਆਪਦੀ ਨੀਂਦ ਹਰਾਮ ਕਰਦੇ
ਹਨ। ਇਕਾਗਰਤਾ ਨਾਲ ਲਗਾਤਾਰ, ਮਿਹਨਤ ਕਰਕੇ, ਸਫਲਤਾ ਹਾਸਲ ਕਰਦੇ ਹਨ। ਮਿਹਨਤ ਕਰਨ ਵਾਲਾ ਬੰਦਾ ਭੁੱਖਾ ਨਹੀਂ ਮਰ ਸਕਦਾ। ਅੱਜ ਕਲ
ਬਹੁਤੇ ਲੋਕ ਮਿਹਨਤ ਨਹੀਂ ਕਰਦੇ। ਕੈਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਆ ਕੇ ਵੀ
ਮਿਹਨਤ ਨਾ ਕਰਨ ਕਰਕੇ ਭੁੱਖੇ ਮਰਦੇ ਹਨ। ਸਿਰਫ਼ ਸੁਪਨੇ ਦੇਖਦੇ ਹਨ। ਸੌਣ ਤੋਂ ਪਹਿਲਾਂ ਸੋਚ ਕੇ
ਦੇਖਣਾ। ਪੂਰੇ ਦਿਨ ਵਿੱਚ ਕੀ ਕੰਮ ਕੀਤੇ ਹਨ? ਅੱਜ ਤੱਕ ਜ਼ਿੰਦਗੀ ਵਿੱਚ ਕੀ ਕੰਮ ਕੀਤੇ ਹਨ? ਦੂਜੇ ਦਿਨ ਕੀ ਕੰਮ ਕਰਨੇ ਹਨ? ਹੱਥੀ ਕੰਮ ਕਰਨ ਦੇ ਕੀ ਫ਼ਾਇਦੇ ਹਨ?ਕੀ-ਕੀ ਹਾਸਲ ਕੀਤਾ ਹੈ? ਆਲੇ-ਦੁਆਲੇ ਦੇ ਲੋਕਾਂ ਵੱਲ ਵੀ ਦੇਖਣਾ ਹੈ।
ਕੌਣ ਮਿਹਨਤੀ ਤੇ ਨਿਕੰਮੇ ਲੋਕ ਹਨ? ਦੋਨਾਂ ਵਿੱਚੋਂ ਕੌਣ ਕਾਮਯਾਬ ਹੈ? ਅਸੀਂ ਕੈਸੀ ਜ਼ਿੰਦਗੀ ਜਿਉਣੀ ਹੈ? ਦੱਬ ਕੇ ਵਾਹ ਰੱਜ ਕੇ ਖਾ। ਅਮੀਰ ਬਣਨ ਲਈ
ਮਿਹਨਤ ਕਰਨੀ ਹੈ। ਕੰਮਚੋਰ ਤੋਂ ਬਚਣਾ ਹੈ। ਅੱਗੇ ਵਧਣਾ ਹੈ। ਖੜ੍ਹਨਾ ਨਹੀਂ ਚੱਲਣਾ ਹੈ। ਜਵਾਨ
ਬੰਦੇ ਦਾ ਖ਼ੂਨ ਤੇ ਸਰੀਰ ਛਾਲਾਂ ਮਾਰਦਾ ਹੈ। ਬੁੱਢੇ ਬੰਦਾ ਕੰਬਦਾ ਰਹਿੰਦਾ ਹੈ। ਕੰਮ ਕਰਦਾ ਸਰੀਰ
ਤਾਕਤਵਰ ਬਣਦਾ ਹੈ। ਧੰਨ ਤੇ ਮਾਲ ਬਣਾਉਂਦਾ ਹੈ।
Comments
Post a Comment