ਭਾਗ
24 ਮੌਤ ਤੋਂ ਡਰਨਾ ਛੱਡ ਦਿਉਂ ਆਪਣੀ ਪੂੰਜੀ ਸਹੀ ਥਾਂ ਲਾਈਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਮੌਤ ਤੋਂ ਡਰਨਾ ਛੱਡ ਦਿਉ। ਜੋ ਜੀਵ ਦੁਨੀਆ ਤੇ ਆਇਆ ਹੈ। ਉਸ ਦਾ ਮਰਨ ਦਾ ਸਮਾਂ ਵੀ ਤਹਿ ਹੋ ਚੁੱਕਾ ਹੈ। ਸਾਰੇ ਜੀਵ ਜੰਤੂ ਬਨਸਪਤੀ ਇੱਕ ਨਿਸ਼ਚਿਤ ਸਮੇਂ
ਲਈ ਬ੍ਰਹਿਮੰਡ ਵਿੱਚ ਰਹਿੰਦੇ ਹਨ। ਤਕਰੀਬਨ ਹਰ ਇੱਕ ਜੀਵ ਨੂੰ 84 ਲੱਖ ਜੂਨ ਭੋਗਣੀ ਪੈਂਦੀ ਹੈ। ਅੰਨ-ਜਲ, ਸੁਆਸ, ਸਮਾਂ ਹਰ ਜੀਵ ਨੂੰ ਪਹਿਲਾਂ ਹੀ ਹਿੱਸੇ ਵਿੱਚ
ਦਿੱਤੇ ਜਾਂਦੇ ਹਨ।
ਜੀਵਾਂ ਦੀ ਹਰ ਜੂਨ ਦਾ ਸਮਾਂ ਪਹਿਲਾਂ ਹੀ ਮਿਥਿਆਂ ਗਿਆ ਹੁੰਦਾ ਹੈ। ਜੀਵ ਜੰਮਣ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ
ਹੈ। ਇਸ ਜੰਮਣ ਮਰਨ ਦੇ
ਚੱਕਰ ਤੋਂ ਬੱਚ ਵੀ ਨਹੀਂ ਸਕਦੇ। ਫਿਰ ਮੌਤ ਦਾ ਡਰ ਮਨ ਵਿੱਚ ਨਹੀਂ ਰੱਖਣਾ ਚਾਹੀਦਾ। ਸਰੀਰ ਮਰ ਜਾਂਦਾ ਹੈ। ਆਤਮਾਂ ਹੋਰ ਜਨਮ ਲੈ
ਲੈਂਦੀ ਹੈ। ਜਦੋਂ ਕੋਈ ਜਾਨਵਰ, ਪਸ਼ੂ ਕਿਸੇ ਬੰਦੇ ਨਾਲ ਪਿਆਰ ਕਰਦਾ ਹੈ। ਆਮ ਹੀ ਲੋਕ ਕਹਿੰਦੇ ਸੁਣੇ
ਹਨ, “ ਇਸ ਦਾ ਕੋਈ ਪਿਛਲੇ ਜਨਮ ਦਾ ਨਾਤਾ ਹੈ। “ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪੁਰ ਜਨਮ
ਬਾਰੇ ਲਿਖਿਆ ਹੈ। ਕੀੜੇ, ਮੱਛੀਆਂ, ਪੰਛੀ, ਸੱਪ, ਹਾਥੀ, ਦਰਖ਼ਤ, ਪੱਥਰ ਬਹੁਤ ਕੁੱਝ ਗਰਭ ਵਿੱਚ ਕਈ
ਜਨਮ ਗਰਭ ਵਿੱਚ ਰਹੇ ਹਾਂ। ਗਰਭ ਵਿੱਚ ਹੀ 84 ਲੱਖ ਜੂਨ ਜਨਮ, ਮਰਨ ਵਿੱਚ ਕੱਢ ਦਿੱਤੀ ਹੈ। ਅਜੇ ਵੀ
ਝੂਠੁ ਅਭਿਮਾਨੁ ਛੱਡ ਕੇ ਰੱਬ ਰੱਬ ਕਰ।
ਕਈ
ਜਨਮ ਭਏ ਕੀਟ ਪਤੰਗਾ ॥ ਕਈ
ਜਨਮ ਗਜ ਮੀਨ ਕੁਰੰਗਾ ॥ ਕਈ
ਜਨਮ ਪੰਖੀ ਸਰਪ ਹੋਇਓ ॥ ਕਈ
ਜਨਮ ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥ ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥ {ਪੰਨਾ
176}
ਜੇ
ਮੌਤ ਦਾ ਡਰ ਮਨ ਵਿਚੋਂ ਨਿਕਲ ਜਾਵੇ। ਅਸੀਂ ਬਹੁਤ ਸਾਰੇ ਕੰਮ ਅਜਿਹੇ ਵੀ ਕਰ ਸਕਦੇ ਹਾਂ। ਜਿਨ੍ਹਾਂ ਨੂੰ ਕਰਦੇ ਅਸੀਂ ਜਾਨ ਜਾਣ ਦਾ ਡਰ
ਕਰਕੇ ਕਰ ਨਹੀਂ, ਸਕਦੇ। ਕਈ ਲੋਕ ਬੰਦਿਆਂ ਤੋਂ ਹੀ ਡਰੀ ਜਾਂਦੇ ਹਨ। ਪਰ ਕੀ ਕੀਤਾ ਜਾਵੇ? ਕਈ ਬੰਦੇ ਤਾਂ ਲਗਦੇ ਹੀ ਆਦਮ ਖਾਣੇ ਹਨ। ਉਹ ਆਪ ਨੂੰ ਹਊਆ ਸਮਝ ਕੇ ਲੋਕਾਂ ਵਿੱਚ ਪੇਸ਼
ਕਰਦੇ ਹਨ।
ਅਜਿਹੇ ਲੋਕਾਂ ਤੋਂ ਡਰਨ ਦੀ ਬਜਾਏ ਲੋਕਾਂ ਨੂੰ ਰਲ ਕੇ ਇੱਕ ਮੁੱਠ ਹੋ ਕੇ, ਮੂੰਹ ਤੋੜਵਾਂ ਜੁਆਬ ਦੇਣਾ ਚਾਹੀਦਾ ਹੈ। ਤਾਂ ਹੀ ਆਜ਼ਾਦ ਜ਼ਿੰਦਗੀ ਜਿਉਂ ਸਕਦੇ ਹਾਂ। ਕਿਸੇ ਵੀ ਡਰ ਤੋਂ ਡਰ-ਡਰ ਕੇ ਜਿਉਂਣਾਂ ਵੀ
ਕੋਈ ਜਿਉਣਾ ਹੈ। ਕਈ
ਤਾਂ ਔਰਤ ਨੂੰ ਹੀ ਦਬੋਚਣਾ ਚਾਹੁੰਦੇ ਹਨ। ਹਰ
ਜੀਵ ਦੀ ਇਹ ਤਾਂ ਅੰਦਰ ਦੀ ਸ਼ਕਤੀ ਜੋ ਨਿਰਭਰ ਬਣਦਾ ਹੈ। ਅਸੀਂ ਕਿਤੇ ਡਰ-ਡਰ ਕੇ ਸਹਿਕ ਕੇ ਤਾਂ ਨਹੀਂ
ਆਪਣੀ ਦਿਨ ਕਟੀ ਕਰ ਰਹੇ। ਆਮ
ਤਾਂ ਬੱਚੇ ਮਾਪਿਆਂ ਤੋ ਡਰਦੇ ਹਨ। ਫਿਰ ਬੁਢਾਪੇ ਵਿੱਚ ਮਾਪੇ ਬੱਚਿਆਂ ਤੋਂ ਡਰਦੇ ਹਨ। ਆਮ ਬੰਦਾ ਸਮਾਜ, ਰਾਜਨੀਤਿਕ ਤੇ ਧਰਮੀਆਂ ਤੋਂ ਡਰਦਾ ਹੈ। ਸ਼ਰੀਫ਼ ਬੰਦਾ ਲੁੱਚੇ ਬਦਮਾਸ਼ ਤੋਂ ਡਰਦਾ ਹੈ। ਸਾਰੇ ਲੋਕ ਮੌਤ ਤੋਂ ਡਰਦੇ ਹਨ। ਬਹੁਤੇ ਲੋਕ ਉੱਚੀ ਥਾਂ ਜਾਣ ਤੋਂ ਡਰਦੇ ਹਨ। ਕਈ ਜਹਾਜ਼ ਵਿੱਚ ਜਾਣ ਤੋਂ ਡਰਦੇ ਹਨ। ਕਈ ਲੋਕ ਕਾਰ ਨਹੀਂ ਚਲਾ ਸਕਦੇ। ਮੌਤ ਤਾਂ ਡਰਾਈਵਰ ਦੇ ਨਾਲ ਬੈਠਿਆਂ ਵੀ ਆ
ਜਾਣੀ ਹੈ। ਇਹ
ਵੀ ਨਹੀਂ ਪਾਣੀ ਸਮੁੰਦਰ ਵਿੱਚ ਛਾਲ ਮਾਰ ਦਿਉੁਂ।
ਮੁਸ਼ਕਲਾਂ
ਦੇ ਹੱਲ ਵੀ ਸਾਨੂੰ ਜ਼ਰੂਰ ਲੱਭਣੇ ਚਾਹੀਦੇ ਹਨ। ਜਦੋਂਜਹਿਦ ਨਾਂ ਹੋਵੇ, ਜ਼ਿੰਦਗੀ
ਵਿੱਚ ਕਰਾਰ ਨਹੀਂ ਰਹਿੰਦਾ।
ਮੁਸ਼ਕਲਾਂ ਨਾਂ ਆਉਣ ਬੰਦਾ ਹੁਸ਼ਿਆਰ ਨਹੀਂ ਰਹਿੰਦਾ। ਹਰ ਸਮੇਂ ਕੁੱਝ ਨਾਂ ਕੁੱਝ ਨਵਾਂ ਕਰਨਾ
ਚਾਹੀਦਾ ਹੈ।
ਸਰਬ ਸ਼ਕਤੀ ਮਾਨ ਰੱਬ ਨੂੰ ਜ਼ਰੂਰ ਚੇਤੇ ਵਿੱਚ ਰੱਖੀਏ। ਉਸ ਤੇ ਵਿਸ਼ਵਾਸ ਜ਼ਰੂਰ ਕੀਤਾ ਜਾਵੇ। ਉਹ ਜਿਵੇਂ ਵੀ ਕਰਦਾ ਹੈ। ਠੀਕ ਹੀ ਕਰਦਾ ਹੈ। ਅੱਗੇ ਨੂੰ ਵੀ ਸਫਲਤਾ ਹੀ ਦੇਵੇਗਾ। ਜਦੋਂ ਵੀ ਕੋਈ ਕੰਮ ਸ਼ੁਰੂ ਕਰੀਏ। ਕਦੇ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ। ਮੌਤ ਨੂੰ ਭੁਲਾਉਣਾ ਵੀ ਨਹੀਂ ਚਾਹੀਦਾ। ਮੌਤ ਚੇਤੇ ਰਹੇ ਤਾਂ ਅਸੀਂ ਗ਼ਲਤ ਕੰਮ ਨਹੀਂ
ਕਰਦੇ। ਮਰਨ ਲਈ ਹਰ ਸਮੇਂ
ਤਿਆਰ ਰਹਿੰਦੇ ਹਾਂ।
ਤਾਂਹੀਂ ਮੌਤ ਦਾ ਖ਼ੌਫ਼ ਪਰੇ ਰੱਖ
ਕੇ ਸਹੀਂ ਕੰਮ ਕਰ ਸਕਦੇ ਹਾਂ।
ਮੌਤ ਨੂੰ ਕਿਤੇ ਇਨ੍ਹਾਂ ਵੀ ਨਾਂ ਭਲਾ ਦੇਈਏ, ਕਿਤੇ ਆਪਣੀ ਮੌਤ ਦਾ ਡਰ ਛੱਡ ਕੇ, ਹੋਰਾਂ ਜੀਵਾਂ ਦਾ ਜਿਉਣਾ ਹਰਾਮ ਕਰ ਦੇਈਏ। ਹੋਰ ਨਾ ਕਿਤੇ ਸਾਰੇ ਪਾਸੇ ਮੌਤ ਹੀ ਮੌਤ ਦੀ
ਦਹਿਸ਼ਤ ਫੈਲਾ ਦੇਈਏ।
ਲੋਕ, ਬੰਦੇ ਨੂੰ ਹੀ ਮੌਤ ਸਮਝਣ ਲੱਗ ਜਾਣ। ਦੁਨੀਆ ਤੇ ਕਈ ਬੰਦੇ ਹੀ ਬੰਦੇ ਨੂੰ ਮਾਰ ਰਹੇ
ਹਨ। ਸੋਚਦੇ ਹਨ, ਉਹ
ਹੀ ਦੁਨੀਆ ਨੂੰ ਚਲਾ ਰਹੇ ਹਨ।
ਮੌਤ ਦੀ ਦਹਿਸ਼ਤ ਹੀ ਐਸੀ ਹੈ ਕਿ ਮਾਂਵਾਂ ਵੀ ਪੁੱਤ ਛੱਡ ਕੇ ਜਾਨ ਬਚਾਉਣ ਲਈ ਭੱਜ ਜਾਂਦੀਆਂ ਹਨ। ਜਦੋਂ ਬੰਦੇ, ਬੰਦੇ ਦੀ ਹੀ ਮੌਤ ਤੇ ਖ਼ੂਨ ਦੀ ਹੋਲੀ ਖੇਡਦੇ
ਹਨ। ਸਭ ਨੂੰ ਆਪੋ ਆਪਣੀ
ਜਾਨ ਬਚਾਉਣ ਦੀ ਪਈ ਹੁੰਦੀ ਹੈ। ਜਾਨ ਹੈ ਹੀ ਪਿਆਰੀ ਹੈ। ਭਾਰਤ
ਵਿੱਚ 1947 ਤੋਂ ਹੀ
ਜੋ ਆਮ ਬੰਦੇ ਨਾਲ ਅੱਜ ਤੱਕ ਹੋ ਰਿਹਾ ਹੈ। ਇਹ ਸਾਰਾਂ ਕੁੱਝ ਧਾਰਮਿਕ ਲੀਡਰਾਂ ਤੇ
ਰਾਜਨੀਤਿਕ ਲੀਡਰਾਂ ਦੀ ਮਿਲੀ ਜੁੱਲੀ ਸ਼ਾਜਸ਼ ਹੈ। ਸ਼ੁਰੂ ਤੋਂ ਹੀ ਤਾਕਤਵਰ ਨੇ ਮਾੜੇ ‘ਤੇ ਜੁਲਮ
ਕੀਤੇ ਹਨ। ਹਰ
ਬੰਦੇ ਨੂੰ ਜਾਗਣਾ ਪੈਣਾ ਹੈ।
ਨਿਰਬਲ ਹੋ ਕੇ ਨਹੀਂ ਸਰਨਾ।
ਆਪਣੇ ਆਪ ਨੂੰ ਤਾਕਤਵਰ ਹੀ ਸਮਝਣ ਲੱਗ ਜਾਈਏ। ਤਾਕਤ ਆਉਣ ਲੱਗ ਜਾਵੇਗੀ। ਚੋਰ
ਚੋਰੀ ਕਰਨ ਆ ਜਾਵੇ। ਉਸ ਨੂੰ ਮਾਰਨ ਜਾਂ ਫੜਨ ਦੀ ਲੋੜ ਨਹੀਂ ਹੁੰਦੀ। ਲਲਕਾਰਾ ਹੀ ਮਾਰਨ ਦੀ ਲੋੜ
ਹੁੰਦੀ ਹੈ। ਝੂਠ ਤੇ ਚੋਰ ਦੇ ਪੈਰ ਨਹੀਂ ਹੁੰਦੇ। ਆਪਣੇ ਆਤਮ ਰੱਖਿਆ ਦਾ ਪ੍ਰਬੰਧ ਕਰਕੇ ਰੱਖਣਾ
ਚਾਹੀਦਾ ਹੈ।
ਪੰਜਾਬ ਵਿੱਚ ਤੇ ਬਾਹਰ ਵੀ ਆਪਣੇ ਘਰਾਂ ਵਿੱਚ ਜਿਸ ਕੋਲ ਅਸਲਾ ਹੁੰਦਾ ਹੈ। ਬਦਮਾਸ਼ ਵੀ ਉਸ ਤੋਂ ਕੰਨੀ ਕਤਰਾਉਂਦੇ ਹਨ। ਪਤਾ ਹੁੰਦਾ ਹੈ, ਅਗਲਾ ਬਰਾਬਰ ਲੰਮਾ ਪਾ
ਦੇਵੇਗਾ। ਕਾਨੂੰਨ ਵੀ ਆਤਮ
ਰੱਖਿਆ ਦਾ ਕਰਨ ਦੀ ਹਾਮੀ ਭਰਦਾ ਹੈ। ਉਸ
ਨੂੰ ਖੂਨ ਵੀ ਮੁਆਫ਼ ਹੈ। ਕੋਈ ਵੀ ਕਿਸੇ ਦੇ ਘਰ ਜਾ ਕੇ ਵਾਰ ਕਰੇ, ਉਸ ਨੂੰ ਸਜਾਂ ਮਿਲਦੀ ਹੈ। ਅਗਰ ਆਪਣੇ ਘਰ ਵਿੱਚ ਆਏ ਕਿਸੇ ਵਾਰ ਕਰਨ
ਵਾਲੇ ਦੇ, ਘਰ ਦੇ ਮਾਲਕ ਤੋਂ ਸੱਟ ਵੱਜ ਜਾਵੇ, ਮੌਤ ਹੋ ਜਾਵੇ। ਆਤਮ ਰੱਖਿਆ ਮੰਨਿਆ ਜਾਂਦਾ ਹੈ। ਸ਼ਰੀਫ਼ ਬੰਦੇ ਦਾ ਤਾਂ ਬਦਮਾਸ਼ ਜਿਉਣਾ ਹੀ
ਮੁਸ਼ਕਲ ਕਰ ਦਿੰਦੇ ਹਨ। ਉਨ੍ਹਾਂ
ਨਾਲ ਉਵੇਂ ਜੁਆਬ ਦੇਣਾ ਪੈਣਾ ਹੈ। ਖੱਤਰਿਆਂ ਨਾਲ ਵੀ ਜੀਣਾ ਸਿੱਖੀਏ। ਇਹੀ ਜ਼ਿੰਦਗੀ ਹੈ। ਮੌਤ ਆਉਣੀ ਹੈ। ਮਰਨ ਤੋਂ ਨਾਂ ਡਰੀਏ।
Comments
Post a Comment