ਭਾਗ
33 ਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ
ਸਾਵਧਾਨੀਆਂ ਆਪਣੀ ਪੂੰਜੀ ਸਹੀ ਥਾਂ ਲਾਈਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਿਉਣ
ਲਈ ਖਾਣਾ ਹੈ ਜਾਂ ਖਾਣ ਲਈ ਜਿਉਣਾ ਹੈ ਜਾਂ ਖਾ-ਖਾ
ਕੇ ਮਰਨਾ ਹੈ। ਹਰ ਇਕ ਦੀ ਆਪਣੀ ਮਰਜੀ ਹੈ। ਨਸ਼ੇ, ਸ਼ਰਾਬ, ਫਲ, ਸਬਜੀਆਂ, ਅੰਨ ਵਿੱਚੋਂ ਕੀ ਖਾਣਾ
ਪੀਣਾ ਹੈ? ਪਰ ਸਰੀਰ ਵੱਲ ਧਿਆਨ ਦੇਣਾ ਜ਼ਰੂਰੀ ਹੈ। ਦੂਜਿਆਂ ਵੱਲ ਦੇਖਣਾ ਬੰਦ ਕਰਕੇ ਆਪਣੇ ਵੱਲ
ਧਿਆਨ ਦੇਈਏ। ਕਿਸੇ ਵੀ ਬਿਮਾਰੀ ਲਈ ਡਾਕਟਰ ਕੋਲ ਜਾਈਏ। ਡਾਕਟਰਾਂ ਦੇ ਤੇ ਹਸਪਤਾਲ ਵਿੱਚ ਲੰਬੀ
ਲਾਈਨ ਵਿੱਚ ਲੱਗਣਾ ਪੈਂਦਾ ਹੈ। ਬੰਦਾ ਬਾਰੀ ਦੀ ਉਡੀਕ ਵਿੱਚ ਹੀ ਮਰ ਜਾਂਦਾ ਹੈ। ਘੰਟਿਆਂ ਬੰਦੀ
ਇੰਤਜ਼ਾਰ ਕਰਨ ਪਿੱਛੋਂ ਬਾਰੀ ਆਉਂਦੀਆਂ ਹੈ। ਡਾਕਟਰ ਕੋਲ ਮਰੀਜ਼ ਲਈ ਮਸਾਂ ਦੋ ਕੁ ਮਿੰਟ ਵੀ ਨਹੀਂ
ਹੁੰਦੇ। ਤੁਹਾਡੇ ਡਾਕਟਰ ਕੋਲ ਤੁਹਾਡੇ ਲਈ ਕਿੰਨਾ ਕੁ ਸਮਾ ਹੁੰਦਾ ਹੈ? ਕੀ ਕਦੇ ਕੋਈ ਵੀ ਡਾਕਟਰ ਨੇ ਤੁਹਾਡੀ ਚੱਜ ਨਾਲ
ਗੱਲ ਸੁਣੀ ਹੈ? ਮਰੀਜ਼ ਅੱਧੀਆਂ ਦਵਾਈਆਂ ਲਿਖਾਉਣੀਆਂ ਭੁੱਲ
ਜਾਂਦਾ ਹੈ। ਜਿਸ ਦੇ ਨਾ ਖਾਣ ਨਾਲ ਹੋਰ ਬਿਮਾਰੀਆਂ ਖੜ੍ਹੀਆਂ ਹੋ ਜਾਂਦੀਆਂ ਹਨ। ਕੋਈ ਵੀ ਚੀਜ਼
ਲਗਾਤਾਰ ਖਾ ਕੇ ਇੱਕ ਦਮ ਛੱਡਣ ਨਾਲ ਸਰੀਰ ‘ਤੇ ਗ਼ਲਤ ਅਸਰ ਹੁੰਦਾ ਹੈ। ਜੇ ਕੋਈ ਦਵਾਈ ਜਾਂ ਹੋਰ
ਆਦਤ ਛੱਡਣੀ ਹੈ। ਥੋੜੇ ਨਾਗੇ ਪਾ ਕੇ, ਕਦੇ-ਕਦੇ ਖਾ ਕੇ, ਹੋਲੀ-ਹੋਲੀ ਬੰਦ ਕਰਨੀ ਚਾਹੀਦੀ ਹੈ। ਡਾਕਟਰ
ਕੋਲ ਚੰਗੀ ਸਲਾਹ ਦੇਣ ਦਾ ਸਮਾਂ ਹੀ ਨਹੀਂ ਹੈ। ਜੇ ਡਾਕਟਰ ਹੀ ਭੋਜਨ ਵੱਲ ਧਿਆਨ ਦੁਆ ਕੇ ਬਿਮਾਰੀਆਂ
ਤੋਂ ਬਚਾ ਲੈਣਗੇ। ਫਿਰ ਡਾਕਟਰਾਂ ਦਾ ਬਿਜ਼ਨਸ ਕਿਵੇਂ ਚੱਲੇਗਾ? ਕਈ ਡਾਕਟਰ ਦਬਵੀ ਜਿਹੀ ਅਵਾਜ਼ ਵਿੱਚ ਭੋਜਨ ਵੱਲ ਧਿਆਨ ਦਿਵਾਉਂਦੇ ਤਾਂ ਹਨ। ਪਰ
ਸਖ਼ਤੀ ਨਾਲ ਨਹੀਂ ਕਹਿੰਦੇ। ਉਹ ਡਾਕਟਰ ਕਾਹਦਾ ਹੈ। ਜੋ ਮਰੀਜ਼ ਨੂੰ ਠੀਕ ਨਾ ਕਰ ਸਕੇ। ਸਗੋਂ ਬਾਰ-ਬਾਰ
ਅਲੱਗ-ਅਲੱਗ ਤਰਾਂ ਦੇ ਸਪੈਲਿਸਟ ਡਾਕਟਰਾਂ ਕੋਲ ਭੇਜਦੇ ਰਹਿੰਦੇ ਹਨ। ਉਹ ਵੀ ਦੁਖ ਦੀ ਕਹਾਣੀ ਸੁਣ
ਕੇ ਸਾਲ ਦੀ ਹੋਰ ਆਉਣ ਦੀ ਤਰੀਕ ਦੇ ਦਿੰਦੇ ਹਨ। ਇਲਾਜ਼ ਕੋਈ ਨਹੀਂ ਕਰਦਾ।
ਡਾਕਟਰਾਂ
ਕੋਲ ਐਸੇ ਮਰੀਜ਼ ਵੀ ਜਾਂਦੇ ਹਨ। ਜੋ ਸਿਰ ਦੁਖਣ, ਕਬਜ਼
ਦੇ ਕਾਰਨ ਢਿੱਡ ਦੁਖਣ, ਨਾ ਨੀਂਦ ਆਉਣ ਕਰਕੇ ਇਲਾਜ ਪੁੱਛ ਕੇ ਗੋਲੀਆਂ
ਖਾਂਦੇ ਹਨ। ਸਿਰ ਦੁਖਣ ਦਾ ਕਾਰਨ ਜ਼ਿਆਦਾ ਸੋਚਣਾ, ਕਬਜ਼
ਵੀ ਕਾਰਨ ਹੈ। ਜੋ ਪਾਚਨ ਨਾਲੀ ਦੇ ਪੂਰੀ ਦਾ ਨਾ ਭਰਨ ਨਾਲ ਹੁੰਦੀ ਹੈ। ਜੇ ਢਿੱਡ, ਸਿਰ ਦੁਖੇਗਾ, ਬੰਦਾ ਸਰੀਰਕ ਕੰਮ ਨਹੀਂ ਕਰੇਗਾ। ਥੱਕੇਗਾ
ਨਹੀਂ। ਨੀਂਦ ਨਹੀਂ ਆਵੇਗੀ। ਡਾਕਟਰ ਕੋਲ ਮਰੀਜ਼ਾ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਅੱਜ ਕਲ
ਡਾਕਟਰਾਂ ਕੋਲ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੇ ਘਟਣ ਵਧਣ ਤੇ ਪ੍ਰੇਸ਼ਾਨ
ਮਰੀਜ਼ ਵੱਧ ਜਾਂਦੇ ਹਨ। ਕੈਂਸਰ ਦੇ ਮਰੀਜ਼ ਨੂੰ ਤਾਂ ਮਰਨ ਵੇਲੇ ਹੀ ਪਤਾ ਲੱਗਦਾ ਹੈ।
ਅਸੀਂ
ਵੀ ਕੁੱਝ ਲਏ ਬਗੈਰ ਕਿਸੇ ਨੂੰ ਪੇਮਿੰਟ ਨਹੀਂ ਕਰਦੇ। ਇਸੇ ਲਈ ਡਾਕਟਰ ਦਵਾਈ ਦੇ ਕੇ ਪਰਚੀ ‘ਤੇ ਦਵਾਈ ਲਿਖ ਕੇ ਫ਼ੀਸ ਲੈਣ ਲਈ ਜੁਗਾੜ ਬਣਾ
ਲੈਂਦੇ ਹਨ। ਅਸੀਂ ਅੱਜ ਦੇ ਜ਼ਮਾਨੇ ਵਿੱਚ ਰਹਿ ਰਹੇ ਹਾਂ। ਡਾਕਟਰ 20, 30, 40,
100 ਤੋਂ ਵੀ ਵੱਧ ਸਾਲ ਪਹਿਲਾਂ ਲਿਖੀਆਂ ਪੁਰਾਣੀਆਂ ਕਿਤਾਬਾਂ ਪੜ੍ਹ ਕੇ ਬਣਦੇ ਹਨ। ਅੱਜ ਉਹ ਪੁਰਾਣੀਆਂ
ਖ਼ੁਰਾਕਾਂ ਤੇ ਰਹਿਣ, ਸਹਿਣ ਤੇ ਕੰਮ-ਕਾਰ ਦਾ ਤਰੀਕਾ ਨਹੀਂ ਹੈ। ਫ਼ਸਲਾਂ‘ਤੇ ਜ਼ਹਿਰੀਆਂ ਦਵਾਈਆਂ ਛਿੜਕੀਆਂ ਜਾਂਦੀਆਂ ਹਨ।
ਕੁੱਝ ਵੀ ਰੱਜ ਕੇ ਨਾ ਖਾਵੇ। ਥੋੜ੍ਹਾ, ਥੋੜ੍ਹਾ
ਸਬ ਕੁੱਝ ਹਿਸਾਬ ਨਾਲ ਖਾਵੇ। ਦੋ ਕੇਲੇ, ਦੋ ਸੇਬ ਖਾ ਕੇ ਬੰਦੇ ਨੂੰ ਚੱਕਰ ਆਉਣ ਲਗ ਜਾਂਦੇ ਹਨ।
ਭਾਵ ਫ਼ਸਲਾਂ ‘ਤੇ ਕੀਤਾ ਦਵਾਈਆਂ ਦਾ ਅਸਰ ਹੁੰਦਾ ਹੈ। ਜੇ ਕੀੜੇ ਮਰਦੇ ਹਨ। ਤਾਂ ਉਹ ਫਸਲ ਖਾ ਕੇ
ਬੰਦੇ ਵੀ ਮਰ ਸਕਦੇ ਹਨ। ਬਿਮਾਰ, ਕੰਮਜੋਰ ਹੋ ਸਕਦੇ ਹਨ।
ਨੀਂਦ
ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨੀ ਕਾਰਨ ਲੱਗਦੀਆਂ ਹਨ।
ਨਾ ਕਿ ਮਾਪਿਆਂ ਦੇ ਖੂਨ ਵਿਚੋਂ ਆਈਆਂ ਹਨ। ਜੇ ਇਹ ਹੁੰਦਾ ਤਾਂ ਜਨਮ ਤੋਂ ਹੀ ਹੋਣਾ ਸੀ। ਇੰਨਾਂ
ਦੀਆਂ ਗੋਲੀਆਂ ਖਾ ਕੇ ਕੈਂਸਰ ਹੋ ਕੇ ਲੋਕ ਮਰ ਰਹੇ ਹਨ। ਸ਼ੁੱਧ ਭੋਜਨ ਹਿਸਾਬ ਦਾ ਲੋੜ ਲਈ ਖਾਵੇ।
ਕਿਸੇ ਬਿਮਾਰੀ ਦੀ ਗੋਲੀ ਖਾਣ ਦੀ ਲੋੜ ਨਹੀਂ ਪਵੇਗੀ। ਸ਼ੁਗਰ, ਬਲੱਡ ਪ੍ਰੈਸ਼ਰ ਦੇ ਘਟਣ ਵਧਣ ਨਾਲ
ਚੱਕਰ ਆਉਣ ਲੱਗ ਜਾਂਦੇ ਹਨ। ਖਾਣ-ਪੀਣ ‘ਤੇ
ਕੰਟਰੋਲ ਕਰਨਾ ਜ਼ਰੂਰੀ ਹੈ। ਸ਼ੁੱਧ ਭੋਜਨ, ਕਸਰਤ
ਕਰਨ ਨਾਲ ਪ੍ਰੇਸ਼ਾਨੀਆਂ ਤੇ ਬਿਮਾਰੀਆਂ ਘੱਟ ਸਕਦੀਆਂ ਹਨ। ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਘੱਟ ਜਾਂ ਵੱਧ ਜਾਵੇ, ਸਰੀਰ ਝੱਲਦਾ ਨਹੀਂ ਹੈ। ਸਰੀਰ ਨੂੰ ਖ਼ਤਮ ਕਰ
ਦਿੰਦਾ ਹੈ। ਜੇ ਚਮੜੀ ਨੂੰ ਠੰਢ,
ਗਰਮੀ ਦਾ ਅਸਰ ਹੁੰਦਾ ਹੈ। ਸਰੀਰ ਲਈ ਖ਼ੂਨ ਦੀ
ਸ਼ੂਗਰ ਤੇ ਖ਼ੂਨ ਦਾ ਚੱਕਰ ਬਹੁਤ ਜ਼ਰੂਰੀ ਹੈ। ਖ਼ੂਨ ਨੂੰ ਬਰਾਬਰ ਸ਼ੂਗਰ ਨਾਲ ਸ਼ਕਤੀ ਮਿਲਦੀ ਹੈ। ਖ਼ੂਨ ਦੇ
ਦੌਰੇ ਨਾਲ ਖ਼ੂਨ ਪੂਰੇ ਸਰੀਰ ਨੂੰ ਜਾ ਕੇ ਆਕਸੀਜਨ ਦਿੰਦਾ ਹੈ। ਖ਼ੂਨ ਤੇ ਸ਼ਕਤੀ ਬਗੈਰ ਸਰੀਰ ਨਹੀਂ
ਚੱਲਦਾ।
ਮੇਰੀ
ਇੱਕ ਦੋਸਤ ਦਾ ਫ਼ੋਨ ਆਇਆ। ਉਸ ਨੇ ਦੱਸਿਆ, “ ਮੈਨੂੰ
ਚੱਕਰ, ਉਲਟੀਆਂ ਆਉਂਦੇ ਹਨ। ਮੈਂ ਕਾਰ ਨਹੀਂ ਚਲਾ ਸਕਦੀ। ਕੀ ਤੂੰ ਮੈਨੂੰ ਡਾਕਟਰ ਕੋਲ ਲੈ ਜਾਵੇਗੀ? “ ਮੈਂ ਉਸ ਨੂੰ ਕਿਹਾ, “ ਕੀ ਤੇਰੇ ਕੋਲ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੀ ਮਸ਼ੀਨ ਹੈ? ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਮਾਪ ਕੇ ਦੇਖ ਕਿੰਨੇ ਹਨ? “ “ ਮੇਰੇ ਕੋਲ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੀ ਮਸ਼ੀਨ ਨਹੀਂ ਹੈ। “ “ ਫਿਰ ਤਾਂ ਇੰਨੇ ਕੁ ਲਈ ਵੀ ਡਾਕਟਰ ਕੋਲ ਜਾਣਾ
ਪੈਣਾ ਹੈ। “ ਮੈਂ ਉਸ ਨੂੰ ਡਾਕਟਰ ਕੋਲ ਲੈ ਗਈ। ਕੈਨੇਡਾ
ਵਿੱਚ ਉਸ ਦੀ ਬਲੱਡ ਸ਼ੂਗਰ Contour
next ਮੀਟਰ ਨਾਲ ਚੈੱਕ
ਕੀਤੀ। ਖੂਨ ਵਿੱਚ ਇੱਕ ਲੀਟਰ ਦੀ ਬਲੱਡ ਸ਼ੂਗਰ 30 MMOl
ਸੀ। ਇੰਡੀਆ ਦੇ ਹਿਸਾਬ ਨਾਲ 300 MG/DL ਸੀ, ਬਲੱਡ ਪ੍ਰੈਸ਼ਰ 210 ਵੀ ਬਹੁਤ ਜ਼ਿਆਦਾ ਸੀ। ਬੰਦੇ ਨੂੰ ਦੌਰਾ ਪੈ ਸਕਦਾ ਹੈ। ਬਲੱਡ
ਪ੍ਰੈਸ਼ਰ 210 ਨਾਲ ਦਿਮਾਗ਼, ਨੱਕ ਜਾਂ ਕਿਤੋਂ ਵੀ ਨਾੜੀ ਫਟ ਕੇ ਖ਼ੂਨ ਦੇ
ਫੁਹਾਰੇ ਸਰੀਰ ਤੋਂ ਬਾਹਰ ਆ ਸਕਦੇ ਹਨ। ਸ਼ੂਗਰ ਵਧਣ, ਘਟਣ
ਨਾਲ ਅੰਦਰਲੇ ਅੰਗ, ਨਾਲੀਆਂ ਬਲਾਕ ਹੋ ਕੇ ਬੰਦੇ ਮਰ ਜਾਂਦੇ ਹਨ।
ਕੰਮ ਕਰਨੋਂ ਹੱਟ ਜਾਂਦੇ ਹਨ। ਉਸ ਨੇ ਡਾਕਟਰ ਨੂੰ ਦੱਸਿਆ, “ ਚੱਕਰ, ਉਲਟੀਆਂ ਆਉੰਦੇ ਹਨ। ਦਿਲ ਕੱਚਾ ਹੁੰਦਾ ਹੈ। ਹੱਥੂ
ਆਉਂਦੇ ਹਨ। “ ਡਾਕਟਰ ਨੇ ਪੁੱਛਿਆ, “ ਕੀ
ਖਾਂਦਾ ਸੀ? “ ਉਸ ਨੇ ਕਿਹਾ, “ ਦੋ ਲੱਡੂ, ਤਿੰਨ ਪਰੌਂਠੇ ਖਾਦੇ ਹਨ। ਦੁੱਧ ਵਿੱਚ
ਚਾਹ ਦੀ ਪੱਤੀ ਦੇ ਦੋ ਕੱਪਾਂ ਵਿੱਚ ਚਾਰ ਚਮਚੇ ਖੰਡ ਦੇ ਪਾਏ ਸਨ। ਫਿਰ ਗੁਰਦੁਆਰੇ ਤੋਂ ਭੋਗ ਦਾ ਛਾਂਦਾ ਇੱਕ ਮੁੱਠੀ ਹੀ ਖਾਂਦਾ ਹੈ। “ ਡਾਕਟਰ ਨੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਲਿਖ ਦਿੱਤੀਆਂ।
ਇਹ ਨਹੀਂ ਕਿਹਾ, ਤਿੰਨ ਪਰੌਂਠੇ ਤੇ ਦੋ ਦੁੱਧ ਦੇ ਕੱਪ ਚਾਹ ਦੀ
ਪੱਤੀ ਵਾਲੇ, ਗੁਰਦੁਆਰੇ ਤੋਂ ਭੋਗ ਦਾ ਛਾਂਦਾ ਇੱਕ ਮੁੱਠੀ
ਤੇਰੇ ਲਈ ਜ਼ਹਿਰ ਹੈ। ਮਰਨ ਦਾ ਸਮਾਨ ਹੈ। ਸਗੋਂ ਹੋਰ ਗੋਲੀਆਂ ਦੇ ਰੂਪ ਵਿੱਚ ਸਾਰੀ ਉਮਰ ਲਈ ਜ਼ਹਿਰ
ਸ਼ੁਰੂ ਕਰ ਦਿੱਤਾ। ਉਸ ਨੇ ਹਰ ਰੋਜ਼। ਚਾਰ ਮਹੀਨੇ ਮਟਫਾਰਮਨ Metfomin 4 ਗੋਲੀਆਂ ਖਾਂਦੀਆਂ ਸ਼ੂਗਰ ਠੀਕ ਨਹੀਂ ਹੋਈ। Metfomin 4 ਗੋਲੀਆਂ ਦੇ ਨਾਲ ਹੀ Trajenta 2, Diamicron 2 ਸ਼ੂਗਰ ਘਟਾਉਣ ਦੀਆਂ ਗੋਲੀਆਂ ਖਾਣ ਨੂੰ
ਕਿਹਾ। ਉਸ ਨੇ ਅਗਲੇ ਚਾਰ ਮਹੀਨਿਆਂ ਦੀ ਸ਼ੂਗਰ ਲੈਬ ਵਿਚੋਂ ਚਿੱਕ ਕਰਾਈ। 10 ਘੰਟੇ ਪੂਰੀ ਰਾਤ
ਭੁੱਖੇ ਰਹਿ ਕੇ, ਸਵੇਰ ਦੀ ਸ਼ੂਗਰ 10 MMOl
ਬਹੁਤ ਜ਼ਿਆਦਾ ਸੀ। ਡਾਕਟਰ ਨੇ ਹੋਰ ਵੱਡੀਆਂ ਗੋਲੀਆਂ ਖਾਣ ਨੂੰ ਕਿਹਾ। ਉਹ ਹਫ਼ਤੇ ਵਿੱਚ ਦੋ ਬਾਰ
ਡਾਕਟਰ ਕੋਲ ਜਾਣ ਲੱਗੀ। ਫੈਮਲੀ ਡਾਕਟਰ ਸਾਰੇ ਦਾਅ ਮਾਰ ਚੁੱਕਾ ਸੀ। ਬਾਜ਼ੀ ਹੱਥ ਵਿਚੋਂ ਨਿਕਲਦੀ
ਦੇਖ ਕੇ, ਅੰਤ ਨੂੰ ਉਸ ਨੂੰ ਡਾਕਟਰ ਨੇ ਸ਼ੂਗਰ ਦੇ ਸ਼ਪੈਲਿਟ ਬਰਾੜ ਕੋਲ ਭੇਜ ਦਿੱਤਾ। ਸ਼ੂਗਰ ਦੇ
ਸ਼ਪੈਲਿਟ ਨੇ ਪਹਿਲਾਂ ਉਸ ਦਾ ਭਾਰ ਜੋਖਿਆ। ਸਾਢੇ 5 ਫੁੱਟ ਦੀ ਔਰਤ ਦਾ ਭਾਰ 60 ਕਿੱਲੋਗਰਾਮ ਬਿਲਕੁਲ
ਠੀਕ ਹੀ ਸੀ। ਉਸ ਨੂੰ ਹੈਰਾਨੀ ਉਦੋਂ ਹੋਈ, ਜਦੋਂ ਸ਼ੂਗਰ ਦੇ ਬਰਾੜ ਸ਼ਪੈਲਿਟ ਨੇ ਕਿਹਾ, “ ਮੈਂ ਨਰਸ ਹਾਂ। ਤੇਰਾ ਭਾਰ ਅੱਗੇ ਨਾਲੋਂ 20
ਕਿੱਲੋਗਰਾਮ ਘੱਟ ਗਿਆ ਹੈ। “ “ ਉਸ ਦਾ ਭਾਰ 80 ਕਿੱਲੋਗਰਾਮ ਕਦੇ ਵੀ ਨਹੀਂ ਹੋਇਆ। ਇਸ ਦਾ ਮਤਲਬ
ਜਿਸ ਡਾਕਟਰ ਨੇ ਪਹਿਲਾਂ ਭਾਰ ਦੇਖਿਆ ਸੀ। ਉਸ ਨੇ ਚੱਜ ਨਾਲ ਭਾਰ ਨਹੀਂ ਜੋਖਿਆ ਸੀ। ਡਾਕਟਰ ਨੇ ਹੱਭ
ਕੇ ਉਸ ਨੂੰ ਨਰਸ ਕੋਲ ਭੇਜ ਦਿੱਤਾ। ਉਸ ਨੂੰ ਨਰਸ
ਨੇ ਕਿਹਾ, “ ਇੰਨਸਲੀਨ ਦੇ ਟਿੱਕਾ ਇੱਕ ਤੋਂ ਵੱਧ
ਬਾਰ ਧੁੰਨੀ ਦੇ ਦੁਆਲੇ ਹਰ ਰੋਜ਼ ਪੇਟ ਵਿੱਚ ਲਗਾਉਣਾ ਪੈਣਾ ਹੈ। “ ਇੰਨਸਲੀਨ ਦੇ ਟਿੱਕੇ ਲਗਾਉਣ ਦੀ ਸਲਾਹ ਦੇ ਕੇ, ਟੀਕਾ ਲਗਾਉਣ ਦੀ ਟਰੇਨਿੰਗ ਦਿੱਤੀ। ਕਿਵੇਂ ਟੀਕੇ ਵਿੱਚ ਸੂਈ ਪਾਉਣੀ ਹੈ? ਕਿਵੇਂ ਹਵਾ ਕੱਢ ਕੇ ਪੇਟ ਵਿੱਚ ਲਗਾਉਣਾ ਹੈ? ਜਿਸ ਨਾਲ ਉਹ ਡਰ ਗਈ।
ਸਾਰੇ
ਡਾਕਟਰ ਇਕੋ ਜਿਹੇ ਨਹੀਂ ਹੁੰਦੇ। ਸਬ ਬੰਦਿਆਂ ਦੇ ਅਲੱਗ ਕੰਮ ਕਰਦੇ ਹਨ। ਉਸ ਨੇ ਘਰ ਆ ਕੇ, ਵੱਧ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦਾ ਇਲਾਜ਼ ਲੱਭਣ ਲਈ ਜੂਟਿਊਬ ਨੂੰ
ਦੇਖਿਆ। ਇੱਕ ਫਿਲਮ ਵਿੱਚ ਡਾਕਟਰ ਵਿਸ਼ਵਰੂਪ ਚੌਧਰੀ ਦੇ ਕਹੇ ਮੁਤਾਬਿਕ ਸਵੇਰੇ ਸੇਬ ਨਾਲ ਨਾਅਰੀਲ਼
ਪਾਣੀ ਜਾਂ ਫਿੱਕਾ ਨੇਬੂ ਪਾਣੀ ਹੀ ਪੀਤਾ। ਦੁਪਹਿਰੇ ਤੇ ਪੂਰਾ ਦਿਨ ਰਾਤ ਤੱਕ ਤਿੰਨ ਘੰਟੇ ਦੇ ਫ਼ਰਕ
ਨਾਲ ਤਿੰਨ ਮੁੱਠੀਆਂ ਦਿਨ ਵਿੱਚ ਚਾਰ ਬਾਰ ਫਲ ਤੇ ਕੱਚੀਆਂ ਸਬਜ਼ੀਆਂ, ਟਮਾਟਰ ਤੇ ਹਰੇ ਪੱਤੇ ਰਲਾ ਕੇ ਖਾਣ ਲੱਗੀ। ਚਾਹ,
ਦੁੱਧ, ਦਹੀਂ, ਮੀਟ ਬਹੁਤ ਘੱਟ ਕਰ ਦਿੱਤੇ। ਸ਼ੂਗਰ ਤੇ ਬਲੱਡ ਪ੍ਰੈਸ਼ਰ ਠੀਕ ਹੋ ਗਏ। ਪਸ਼ੂ, ਘੋੜਾ ਹਰਿਆਲੀ ਖਾਂਦੇ ਹਨ। ਅੱਗ ‘ਤੇ ਸੇਕ ਕੇ
ਕੁੱਝ ਖਾਦੇ, ਪੀਂਦੇ ਨਹੀਂ। ਕਦੇ ਕਿਸੇ ਪਸ਼ੂ ਨੂੰ ਦਰਦਾਂ, ਕਬਜ਼ ਪ੍ਰੇਸ਼ਾਨੀ, ਬਲੱਡ
ਸ਼ੂਗਰ, ਬਲੱਡ ਪ੍ਰੈਸ਼ਰ ਨਹੀਂ ਹੁੰਦਾ। ਸਗੋਂ ਦੱਬਕੇ
ਕੰਮ ਕਰਦੇ ਹਨ। ਮਿੱਠਾ ਦੁੱਧ ਦਿੰਦੇ ਹਨ। ਉਸ ਦੁੱਧ ਵਿੱਚ ਵੀ ਕੋਈ ਬਿਮਾਰੀ ਨਹੀਂ ਹੁੰਦੀ। ਜੇ
ਹਿਸਾਬ ਨਾਲ ਦੁੱਧ ਪੀਤਾ ਜਾਵੇ। ਮੋਟੇ, ਪਤਲੇ ਹੋਣਾ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ, ਪ੍ਰੇਸ਼ਾਨੀ, ਨੀਂਦ ਨਾ ਆਉਣੀ ਕੋਈ ਬਿਮਾਰੀ
ਨਹੀਂ ਹੈ। ਅੰਨ ਕਣਕ, ਮੱਕੀ. ਚਾਵਲ ਤੇ ਦਾਲਾਂ ਤੋਂ ਵੱਧ ਤੋਂ ਵੱਧ
ਪਰਹੇਜ਼ ਕੀਤਾ ਜਾਵੇ।
ਜੋ ਡਾਕਟਰ
ਚੱਜ ਨਾਲ ਭਾਰ ਨਹੀਂ ਜੋਖ ਸਕਦਾ। ਉਸ ਨੇ ਸਰੀਰ ਦੇ ਅੰਦਰ ਦੇ ਇਲਾਜ ਤੋਂ ਕੀ ਲੈਣਾ ਹੈ? ਕੋਈ
ਦਵਾਈਆਂ ਖਾ ਕੇ ਮਰੇ ਜਾਂ ਜੀਵੇ। ਪੈਸੇ ਖਰੇ ਹਨ। ਜਦੋਂ ਹਸਪਤਾਲ ਵਿੱਚ ਡਾਕਟਰ ਅਪਰੇਸ਼ਨ ਕਰਨ ਲਗਦੇ
ਹਨ। ਉਹ ਪੇਪਰ ‘ਤੇ ਪਰਿਵਾਰ ਮੈਂਬਰ ਦੇ ਦਸਖ਼ਤ ਕਰਾ ਲੈਂਦੇ
ਹਨ। ਜੇ ਰੋਗੀ ਅਪਰੇਸ਼ਨ ਥੇਟਰ ਵਿੱਚ ਮਰ ਗਿਆ। ਡਾਕਟਰ ਦੀ ਕੋਈ ਜ਼ੁੰਮੇਵਾਰੀ ਨਹੀਂ ਹੈ। ਉਸ ਨੂੰ ਆਪ
ਨੂੰ ਜ਼ਕੀਨ ਨਹੀਂ ਹੁੰਦਾ। ਬੰਦਾ ਬਚੇਗਾ ਜਾਂ ਮਰੇਗਾ। ਘੱਟ ਬਲੱਡ ਸ਼ੂਗਰ ਦੇ ਰੋਗੀ ਤਾਂ ਰੱਜ ਕੇ ਖਾ
ਸਕਦੇ ਹਨ। ਘੱਟ ਬਲੱਡ ਸ਼ੂਗਰ ਦੇ ਰੋਗੀ ਪੇਟ ਭਰ ਕੇ ਖਾਣਗੇ ਤਾਂ ਹੀ ਹੀ ਬਲੱਡ ਵਿੱਚ ਘੱਟ ਸ਼ੂਗਰ
ਪੂਰੀ ਹੋਵੇਗੀ। ਇਸ ਦਾ ਸੌਖਾ ਇਲਾਜ ਹੈ। ਮਿੱਠੇ ਫਲ, ਮਿਠਾਈਆਂ, ਅਨਾਜ ਰੱਜ ਕੇ ਜ਼ਿਆਦਾ ਵੀ ਭੋਜਨ ਖਾ ਸਕਦੇ
ਹਾਂ। ਜੇ ਘੱਟ ਬਲੱਡ ਸ਼ੂਗਰ ਦੇ ਰੋਗੀਆਂ ਨੇ ਖਾਣ ਵੱਲ ਧਿਆਨ ਨਾ ਦਿੱਤਾ। ਕੁੱਝ ਘੰਟਿਆਂ ਵਿੱਚ
ਅੱਖਾਂ ਦੀ ਨਿਗ੍ਹਾ, ਦਿਮਾਗ਼, ਗੁਰਦੇ, ਖ਼ਰਾਬ ਹੋ ਸਕਦੇ ਹਨ। ਹਾਈ ਬਲੱਡ ਸ਼ੂਗਰ
ਰੋਗੀਆਂ ਲਈ ਸਾਵਧਾਨੀਆਂ ਵੀ ਜ਼ਰੂਰੀ ਹਨ। ਵੱਧ ਬਲੱਡ ਸ਼ੂਗਰ ਵੀ ਸਰੀਰ ਨੂੰ ਬਹੁਤ ਨੁਕਸਾਨ ਕਰਦੀ
ਹੈ। ਜਿਸ ਦੀ ਬਲੱਡ ਸ਼ੂਗਰ ਵਧਦੀ ਹੈ। ਉਨ੍ਹਾਂ ਦੀ ਪਾਚਨ ਸ਼ਕਤੀ ਵਿੱਚ ਇੰਸਲੀਨ ਬਣਨੋਂ ਹੱਟ ਜਾਂਦੀ
ਹੈ। ਇੰਸਉਲੀਨ ਨੂੰ ਪਿੰਕਰੀਅਸ ਬਣਾਉਂਦੀ ਹੈ। ਜੋ ਪੇਟ ਵਿੱਚ ਕੇਲੇ ਦੇ ਆਕਾਰ ਦਾ ਹੁੰਦਾ ਹੈ।
ਪਿੰਕਰੀਆਸ ਇੰਸਲੀਨ ਬਣਾਉਣ ਵਾਲੀ ਮਸ਼ੀਨ ਹੈ। ਇਹ ਕੰਮ ਕਰਨੋਂ ਹੱਟ ਜਾਂਦੀ ਹੈ। ਖਾਂਦਾ ਭੋਜਨ ਸਰੀਰ
ਨੂੰ ਠੀਕ ਤਰਾ ਨਹੀਂ ਲੱਗਦਾ। ਇਸ ਲਈ ਡਾਕਟਰ ਜ਼ਿਆਦਾਤਰ ਮਟਫਾਰਮਨ ਦੀਆਂ ਗੋਲੀਆਂ ਖਾਣ ਲਈ ਕਹਿੰਦੇ
ਹਨ। ਮਟਫਾਰਮਨ ਲੈਣ ਲਈ ਵੀ ਹਾਈ ਬਲੱਡ ਸ਼ੂਗਰ ਠੀਕ ਨਹੀਂ ਹੁੰਦੀ। ਡਾਕਟਰ ਹੋਰ ਕਈ ਕਿਸਮ ਦੀਆਂ
ਗੋਲੀਆਂ ਖਾਣ ਲਈ ਕਹਿੰਦੇ ਹਨ। ਫਿਰ ਵੀ ਹਾਈ ਬਲੱਡ ਸ਼ੂਗਰ ਠੀਕ ਨਹੀਂ ਹੁੰਦੀ। ਕਈ ਹਾਈ ਬਲੱਡ ਸ਼ੂਗਰ
ਦੇ ਰੋਗੀਆਂ ਨੂੰ ਦਿਨ ਵਿੱਚ ਹਰ ਭੋਜਨ ਖਾਣ ਦੇ ਨਾਲ ਇੰਸਉਲੀਨ ਦੇ ਟੀਕੇ ਲਗਾਉਣ ਲਈ ਕਹਿੰਦੇ ਹਨ। ਮਰੀਜ਼
ਦੇ ਨਾ ਕਰਨ ਨਾਲ ਵੀ ਡਾਕਟਰ ਮਰੀਜ਼ ਦੀ ਗੱਲ ਵੀ ਨਹੀਂ ਸੁਣਦੇ।
ਦਵਾਈਆਂ
ਦੇ ਖਾਣ ਨਾਲ ਜੋ ਹੁੰਦਾ ਹੈ। ਉਹ ਇਸ ਤਰਾਂ ਹੈ। ਨਰਵਸ ਤੋ ਬਚਣ ਲਈ ਗੋਲੀਆਂ, ਨੀਂਦ ਦੀਆਂ ਗੋਲੀਆਂ ਤੇ ਹੋਰ ਵੀ ਕਈ ਤਰਾ
ਦੀਆਂ ਗੋਲੀਆਂ ਖਾ ਕੇ ਗੱਡੀ ਨਹੀਂ ਚਲਾ ਸਕਦੇ। ਕੋਈ ਵੀ ਕੰਮ ਨਹੀਂ ਕਰ ਸਕਦੇ। ਸੌਣ ਵੇਲੇ ਹੀ ਕਾ
ਸਕਦੇ ਹਾਂ। ਜਦੋਂ ਖ਼ਾਲੀ ਪੇਟ ਕੋਈ ਦਵਾਈ ਖਾਂਦੇ ਹਾਂ। ਢਿੱਡ ਵਿੱਚ ਗੜਬੜ ਹੋਣ ਲੱਗ ਜਾਂਦੀ ਹੈ।
ਘੁਮੇਰ, ਉਲਟੀ, ਖਾਜ, ਗੁਰਦੇ ਖ਼ਰਾਬ, ਹੱਡੀਆਂ ਤੇ ਮਾਸ-ਪੇਸ਼ੀਆਂ ਵਿੱਚ ਦਰਦ, ਪੇਟ ਤੇ ਸਰੀਰ ਦਾ ਵਧਣਾ, ਅੱਖਾਂ ਤੋਂ ਦਿਸਣੋਂ ਹਟਣਾ, ਸਾਹ ਆਉਣ ਵਿੱਚ ਤਕਲੀਫ਼, ਕਮਜ਼ੋਰੀ ਤੇ ਹੋਰ
ਬਹੁਤ ਕੁੱਝ ਹੋ ਸਕਦਾ ਹੈ। ਟਰਾਂਟੋ ਦੇ ਡਾਕਟਰ ਨੇ ਇੱਕ 12 ਸਾਲ ਦੇ ਬੱਚੇ ਨੂੰ ਅੱਖਾਂ ਵਿੱਚ ਖਾਜ
ਹੋਣ ਦੀ ਦਵਾਈ ਦਿੱਤੀ। ਬੱਚੇ ਦੀ ਮਾਂ ਨੇ ਦੋਨੇਂ ਅੱਖਾਂ ਵਿੱਚ ਪਾ ਦਿੱਤੀ। ਉਹ ਸਦਾ ਲਈ ਅੰਨਾਂ ਹੋ
ਗਿਆ। ਕੈਂਸਰ ਦੇ ਬਚਾ ਦੀਆਂ ਦਵਾਈਆਂ ਨਾਲ ਬੰਦਾ ਗੰਜਾ ਹੋ ਜਾਂਦਾ ਹੈ। ਸੋਚ ਕੇ ਦੇਖੋ ਬੰਦੇ ਦੇ
ਅੰਦਰ ਕੀ ਭੜਥੂ ਪੈਂਦਾ ਹੋਣਾ ਹੈ? ਦਵਾਈਆਂ
ਖਾ ਕੇ ਵੀ ਬੰਦਾ ਕੁੱਝ ਹੀ ਸਮੇਂ ਵਿੱਚ ਮਰ ਜਾਂਦਾ ਹੈ। ਦਵਾਈਆਂ ਨਸ਼ਿਆਂ ਤੋਂ ਘੱਟ ਨਹੀਂ ਹਨ। ਨਰਵਸ
ਤੋ ਬਚਣ ਲਈ ਗੋਲੀਆਂ, ਨੀਂਦ ਤੇ ਦਰਦਾਂ ਦੀਆਂ ਗੋਲੀਆਂ ਖਾ ਕੇ ਬੰਦਾ
ਅੱਠ ਘੰਟੇ ਬੇਸੁਰਤ ਹੋ ਕੇ ਸੁੱਤਾ ਰਹਿੰਦਾ ਹੈ। ਅੰਦਰ ਦਰਦਾਂ ਹੋਈ ਜਾਂਦੀਆਂ ਹਨ। ਗੋਲੀਆਂ ਦੇ ਅਸਰ
ਨਾਲ ਪਤਾ ਨਹੀਂ ਚੱਲਦਾ।
ਮੋਟਾ
ਤੇ ਪਤਲਾ ਸਰੀਰ ਵੀ ਬਿਮਾਰੀ ਹੈ। ਸਰੀਰ ਗੰਠਿਆ, ਸਡੋਲ
ਹੋਣਾ ਚਾਹੀਦਾ ਹੈ। ਹਿਸਾਬ ਦਾ ਖਾਣ ਨਾਲ ਹਰ ਬਿਮਾਰੀ ਦਾ ਇਲਾਜ ਹੋ ਸਕਦਾ ਹੈ। ਹਾਈ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਜ਼ਿਆਦਾ ਭੋਜਨ ਖਾਣ ਨਾਲ ਹੁੰਦੇ
ਹਨ। ਐਸੇ ਰੋਗੀਆਂ ਨੂੰ ਮਿੱਠਾ ਨਹੀਂ ਖਾਣਾ ਚਾਹੀਦਾ। ਘੱਟ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਲੂਣ ਦੀ ਮਾਤਰ
ਲੈਣੀ ਚਾਹੀਦੀ ਹੈ। ਅੱਜ ਕਲ ਬੰਦੇ ਕੋਲ ਖਾਣ ਲਈ ਬਹੁਤ ਤਰਾਂ ਦੇ ਫ਼ਲ, ਸਬਜ਼ੀਆਂ, ਅੰਨ, ਜੂਸ ਹਨ। ਬੰਦਾ ਸਰੀਰ ਵਿੱਚ ਸਬ ਕੁੱਝ ਤੁੰਨੀ
ਜਾਂਦਾ ਹੈ। ਪਾਣੀ ਦੀ ਬੋਤਲ ਵਿੱਚ ਵੀ ਜੇ ਵੱਧ ਪਾਣੀ ਪਾ ਦੇਈਏ। ਉਹ ਬਾਹਰ ਨਿਕਲ ਜਾਂਦਾ ਹੈ। ਵਧਦੇ, ਘਟਦੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਰੋਗੀਆਂ ਲਈ ਸਾਵਧਾਨੀਆਂ
ਜ਼ਰੂਰੀ ਹਨ। ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੇ ਘੱਟ. ਵੱਧ, ਤਲਿਆ, ਭੁੰਨਿਆ, ਸਾੜਿਆ ਭੋਜਨ ਖਾਣ ਨਾਲ ਹੁੰਦੇ ਹਨ। ਬੱਚੇ, ਬੁੱਢੇ, ਜਵਾਨ ਨੂੰ ਬਲੱਡ ਸ਼ੂਗਰ, ਬਲੱਡ
ਪ੍ਰੈਸ਼ਰ ਮਾਪਦੇ ਰਹਿਣਾ ਚਾਹੀਦਾ ਹੈ। ਦਰਦਾਂ, ਕਬਜ਼
ਪ੍ਰੇਸ਼ਾਨੀ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਕਿਸੇ ਵੀ ਉਮਰ ਵਿੱਚ ਘੱਟ
ਜ਼ਿਆਦਾ ਬਸੂਰਿਆਂ ਵਾਂਗ ਭੋਜਨ ਖਾਣ ਨਾਲ ਹੋ ਸਕਦੇ ਹਨ। ਕਿਸੇ ਪਾਰਟੀ ਵਿੱਚ ਦੇਖਣਾ ਕਈ ਬੰਦੇ ਪੂਰੀ
ਥਾਲੀ ਉਪਰ ਤੱਕ ਭਰ ਕੇ, ਕਿਵੇਂ ਪਸ਼ੂਆਂ ਵਾਂਗ ਖਾਂਦੇ ਹਨ? ਥਾਲੀ ਵਿੱਚ ਪਾਇਆ ਖਾਦਾ ਵੀ ਨਹੀਂ
ਜਾਂਦਾ। ਬਚਿਆ ਭੋਜਨ ਕੂੜੇ ਵਿੱਚ ਸਿਟਦੇ ਹਨ।
ਦਵਾਈਆਂ
ਖ਼ਰੀਦਣ ਦੀ ਥਾਂ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੇ ਮੀਟਰ ਜ਼ਰੂਰ ਖ਼ਰੀਦੋ। ਸਵੇਰੇ, ਦੁਪਹਿਰ, ਰਾਤ ਨੂੰ ਖਾਣਾ ਖਾਣ ਤੋਂ ਪਹਿਲਾਂ ਤੇ ਖਾਣਾ ਖਾਣ ਤੋਂ ਤਿੰਨ ਘੰਟੇ ਪਿਛੋਂ ਮੀਟਰ
ਨਾਲ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਮਾਪਣੇ ਹਨ। ਕਿੰਨਾ ਕੁ ਬਲੱਡ
ਸ਼ੂਗਰ, ਬਲੱਡ ਪ੍ਰੈਸ਼ਰ ਹੈ? ਉਸ ਦੀ ਰੀਡਿੰਗ ਦੇਖ ਕੇ, ਪੇਪਰ ‘ਤੇ ਲਿਖਣਾ ਹੈ। ਬਿਮਾਰ ਬੰਦੇ ਨੇ ਹਰ
ਦਿਨ ਨਾਲ ਦੇਖਣਾ ਹੈ। ਉਸ ਮੁਤਾਬਿਕ ਭੋਜਨ ਖਾਣਾ ਹੈ। ਜੇ ਬਲੱਡ ਸ਼ੂਗਰ ਵੱਧ ਹੈ। ਭੋਜਨ ਘੱਟ ਖਾਣਾ ਹੈ।
ਤੁਹਾਡੇ ਡਾਕਟਰ ਨੂੰ ਨਹੀਂ ਪਤਾ ਤੁਸੀਂ ਕੀ ਖਾਂਦੇ ਹੋ? ਕਿੰਨਾ
ਖਾਣਾ ਹੈ? ਤੁਸੀਂ ਸਬ ਜਾਣਦੇ ਹੋ। ਤੁਸੀਂ ਆਪ-ਆਪਣੇ
ਡਾਕਟਰ ਹੋ। ਮੀਟ, ਸ਼ਰਾਬ, ਨਸ਼ਿਆਂ ਤੋਂ ਪਰਹੇਜ਼ ਕੀਤਾ ਜਾਵੇ। ਲੋਕ ਕੋਕ 7 ਅੱਪ ਪੀਂਦੇ ਹਨ। ਇਸ ਨੂੰ ਅੱਗ ‘ਤੇ ਰੱਖ ਕੇ ਪਾਣੀ ਜਲਾ ਦੇਖਣਾ। ਦੇਖਣਾ ਕਿ
ਬਾਕੀ ਕੀ ਬੱਚਿਆ ਹੈ? ਘੱਟ ਬਲੱਡ ਸ਼ੂਗਰ ਵਾਲੇ ਵੱਧ ਫਲ ਖਾ ਸਕਦੇ ਹਨ।
ਵੱਧ ਬਲੱਡ ਸ਼ੂਗਰ ਵਾਲੇ ਥੋੜ੍ਹਾ ਕੰਟਰੋਲ ਰੱਖ ਕੇ ਥੋੜ-ਥੋੜਾ ਤਿੰਨ ਘੰਟੇ ਪਿੱਛੋਂ ਹਰ ਖ਼ੁਰਾਕ ਨੂੰ
ਖਾਣ। ਅੱਗ ‘ਤੇ ਪੱਕਿਆ, ਬਗੈਰ ਤਲਿਆ, ਭੁੰਨਿਆ, ਸਾੜਿਆ ਭੋਜਨ ਨਾ ਹੀ ਖਾਵੋ। ਕੱਚਾ ਭੋਜਨ ਖਾਵੇ। ਤਾਕਤ ਵਾਲਾ ਭੋਜਨ ਖਾਵੋ। ਬਦਾਮ
ਭਿਉਂ ਕੇ ਛਿਲਕੇ ਸਣੇ ਖਾਣੇ ਚਾਹੀਦੇ ਹਨ। 6 ਬਦਾਮ, 6
ਕਾਜੂ, 6 ਅਖਰੋਟ ਖਾਣੇ ਹਨ। ਜੇ ਮੁੱਠੀ ਭਰ ਕੇ
ਰੱਜ ਕੇ ਵਾਧੂ ਖਾਵੋਗੇ, ਸਰੀਰ ਦਾ ਨੁਕਸਾਨ ਹੋਵੇਗਾ। ਹਰ ਖਾਣਾ ਸਬਰ
ਰੱਖ ਕੇ ਜ਼ਰੂਰਤ ਲਈ ਹੀ ਖਾਣਾ ਹੈ। ਦੁਪਹਿਰ ਨੂੰ ਅੰਗੂਰ ਖਾਣੇ ਹਨ। ਕੇਲੇ, ਸੇਬ, ਅੰਬ ਅਮਰੂਦ, ਅਨਾਰ ਰਲਾ ਕੇ ਭੁੱਖ ਲੱਗਣ ‘ਤੇ 3 ਘੰਟੇ ਦੇ ਫ਼ਰਕ ਨਾਲ ਸਬਜ਼ੀਆਂ ਅੱਧਾ
ਕਿੱਲੋਗਰਾਮ ਤੱਕ ਖਾਵੋ। ਜੂਸ ਪੀਣ ਨਾਲੋਂ, ਫਿੱਕਾ
ਨੇਬੂ ਪਾਣੀ, ਤਾਜ਼ੇ ਫਲ ਸਬਜ਼ੀਆਂ ਖਾਵੋ। ਇਸ ਵਿੱਚ ਆਕਸੀਜਨ
ਹੁੰਦੀ ਹੈ। ਫਲ ਨਾਸ਼ਤੇ ਤੇ ਦੁਪਹਿਰ ਨੂੰ ਖਾਵੋ। ਪ੍ਰੋਟੀਨ ਦੁੱਧ 2 ਕੱਪ, ਦੇਸੀ ਘਿਉ ਅੱਧਾ ਚਮਚਾ ਪੂਰੇ ਦਿਨ ਵਿੱਚ
ਜ਼ਰੂਰਤ ਲਈ ਖਾਣਾ ਚਾਹੀਦਾ ਹੈ। ਸਵੇਰੇ ਸ਼ਾਮ ਦੁੱਧ ਇੱਕ-ਇੱਕ ਕੱਪ ਤੋਂ ਵੱਧ ਨਹੀਂ ਪੀਣਾ ਚਾਹੀਦਾ। ਚਾਹ ਹੋ ਸਕੇ ਨਾ
ਹੀ ਪੀਤੀ ਜਾਵੇ। ਬਗੈਰ ਖੰਡ ਤੋਂ ਤਾਜਾ ਜੂਸ, ਨੇਬੂ ਪਾਣੀ ਜਾਂ ਨਾਰੀਅਲ ਪਾਣੀ ਪੀਤਾ ਜਾਵੇ। ਐਸਾ
ਕਰਨਾ ਥੋੜ੍ਹਾ ਮਹਿੰਗਾ ਤਾਂ ਹੈ। ਪਰ ਜਾਨ ਤੋਂ ਸਸਤਾ ਹੈ।
ਡਾਲਡਾ
ਘਿਉ. ਰੀਫਾਈਡ ਫੂਡ, ਕੈਨ ਵਾਲ ਪੈਕੇਜ ਜੂਸ, ਕੋਕ, ਜੰਕ ਫੂਡ, ਫਾਸਟ ਫੂਡ ਨਾ ਹੀ ਖਾਵੋ। ਜੇ ਸੰਤੁਲਨ ਭੋਜਨ
ਨਾ ਖਾਂਦਾ ਤਾਂ ਸਰੀਰ ਕਮਜ਼ੋਰ ਹੋਣ ਲੱਗਦਾ ਹੈ। ਚੱਕਰ, ਉਲਟੀਆਂ
ਲੱਗ ਜਾਂਦੀਆਂ ਹਨ। ਬੰਦਾ ਮਰ ਜਾਂਦਾ ਹੈ। ਕਾਰਾਂ, ਘਰਾਂ
ਤੇ ਜ਼ਮੀਨਾਂ ‘ਤੇ ਪੈਸੇ ਲਗਾਉਣ ਤੋਂ ਪਹਿਲਾਂ ਸਰੀਰ ਦਾ ਖ਼ਿਆਲ
ਰੱਖੋ। ਬਹੁਤੀਆਂ ਕਾਰਾਂ, ਘਰ ਤੇ ਜ਼ਮੀਨਾਂ ਸਰੀਰ ਨੂੰ ਨਹੀਂ ਚਾਹੀਦੇ। ਦੋ
ਬਖ਼ਤ ਦਾ ਖਾਣਾ, ਇੱਕ ਬਿਸਤਰਾ ਕੁੱਝ ਕੱਪੜੇ ਚਾਹੀਦੇ ਹਨ। ਤੰਦਰੁਸਤੀ ਚਾਹੀਦੀ ਹੈ। ਜਾਨ ਹੈ ਤੋਂ
ਜਹਾਨ ਹੈ।
Comments
Post a Comment