ਲੋਹੜੀ ਦੀਆ ਖ਼ੁਸ਼ੀਆਂ ਸਾਂਝੀਆਂ ਕਰੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਆਈ ਲੋਹੜੀ, ਖੁਸਰੇ ਨਚਾਈਏ, ਲੋਹੜੀ ਨੂੰ ਵਿਹੜੇ
ਰੌਣਕਾਂ ਲਈਏ।
ਨਿੱਤ ਨਿੱਤ, ਲੋਹੜੀਆਂ ਵੱਡੀਏ, ਰੱਬ ਤੋਂ ਸੁੱਖਾਂ ਦੀ
ਖ਼ੈਰ ਮੰਗੀਏ।
ਘਰ ਘਰ, ਧੀਆਂ, ਪੁੱਤ ਜੰਮੀਏ, ਸੋਹਣੇ ਮੁੱਖ ਧੀਆਂ, ਪੁੱਤਾਂ ਦੇ ਦੇਖੀਏ।
ਧੀਆਂ ਨੂੰ ਨਾਂ ਦੁਰ ਕਾਰੀਏ, ਆਪਦੀ ਉਮਰ ਵੀ ਧੀਆਂ
ਨਾਮ ਲਾ ਦੀਏ।
ਲੋਹੜੀ ਧੀਆਂ ਪੁੱਤਰਾਂ ਦੀ ਮਨਾਈਏ, ਪਿਆਰ ਰਿਸ਼ਤਿਆਂ ਵਿੱਚ ਵਧਾਈਏ।
ਲੋਹੜੀ ਦੀਆਂ ਵਿਹੜੇ ਵਿੱਚ ਧੂਣੀਆਂ ਲਾਈਏ, ਗੁਆਂਢੀਆਂ ਨੂੰ ਵੀ
ਬੁਲਾਈਏ।
ਗੁੜ ਦੀਆਂ ਭੇਲੀਆਂ ਵੰਡੀਏ, ਮੂਹਗਫਲੀ ਰੇਇਉੜੀਆਂ
ਖਾਈਏ ਤੇ ਖਲ਼ਾਈਏ।
ਲੋਹੜੀ ਦੀਆ ਖ਼ੁਸ਼ੀਆਂ ਸਾਂਝੀਆਂ ਕਰੀਏ, ਹੱਸੀਏ, ਨੱਚੀਏ ਤੇ ਗਾਈਏ।
ਲੋਹੜੀ ਤੇ ਰਲ ਮਿਲ ਬੋਲੀਆਂ ਪਾਈਏ, ਹੱਸ ਖੇਡ ਕੇ ਜਿੰਗਗੀ
ਲੰਘਾਈਏ।
ਰੱਬਾ ਵਾਜ ਪੁੱਤਰਾਂ ਦੇ ਜੱਗ ਤੇ ਹਨੇਰਾ, ਧੀਆਂ ਵਗ਼ੈਰਾ ਵੀ
ਸੂਨਾਂ ਵਿਹੜਾ।
ਰੱਬਾ ਛੱਡਣਾ ਨਹੀਂ ਦੀਵਾਰ ਤੇਰਾ, ਪੁੱਤਰ ਨਾਲ ਚੱਲਣਾ
ਵੰਸ਼ ਮੇਰਾ।
ਕੁੜੀਆਂ ਨਾਲ ਗਿੱਧਾ ਪੈਦਾ। ਤੂੰ ਵੀ ਮਰ ਜਾਣੀਆਂ
ਨੂੰ ਮਾਣ ਦੇਈਂ ਜਾ।
ਪੇਕੇ ਸੋਹਰਿਆ ਵਿੱਚ ਸਤਿਕਾਰ ਦਿਵਾਈ ਜਾ। ਪੁੱਤਾਂ ਧੀਆਂ ਨਾਲ ਗੋਦ ਭਰੀ
ਜਾ।
ਨਿੱਤ ਦਿਨ ਚੜ੍ਹੇ ਲੋਹੜੀ ਵਰਗਾ। ਲੋਹੜੀ ਤੋ ਬਾਅਦ
ਮਾਘੀ ਦਾ ਨਹਾਉਣ ਲਗਦਾ।
ਮਾਘੀ ਨੂੰ ਮੁਕਤਸਰ ਸੰਗਤ ਜੁੜਦੀ ਆ। ਸਤਿਗੁਰਾਂ
ਤੋਂ ਮੁਕਤੀ ਮੰਗ ਲਾ।
ਜਾ ਕੇ ਗੁਰਾਂ ਦੇ ਚਰਨ ਫੜ ਲਾ। ਸਤਵਿੰਦਰ ਝੱਲੀਏ
ਲੋਹੜੀ ਨੂੰ ਸਾਂਝਾਂ ਵਧਾਂ।
ਲੋਹੜੀ ਦੀਆ ਖ਼ੁਸ਼ੀਆਂ ਮਨਾ। ਸੱਤੀ ਕੋਈ ਨਹੀਂ
ਪਾਰਿਆਂ ਸਬ ਆਪਣਾ।
ਦਾਦੀ ਕਹੇ ਅੱਗ ਦੇ ਵਿੱਚ ਤਿੱਲ ਪਾ। ਦੁੱਖਾਂ
ਮੁਸੀਬਤਾਂ ਨੂੰ ਰਾਣੋ ਦੇ ਭਜਾ।
ਈਸ਼ਰ ਆ ਦਲਿੱਦਰ ਜਾਂ ਗਾਈਏ। ਦਲਿੱਦਰ ਦੀ ਜੜ
ਚੁੱਲ੍ਹੇ ਪਈਏ।
Comments
Post a Comment