ਭਾਗ
17 ਹਾਏ ਮਰਦ ਵੀ ਵਿਚਾਰੇ ਹੁੰਦੇ ਨੇ ਆਪਣੀ ਪੂੰਜੀ ਸਹੀ ਥਾਂ ਲਾਈਏ
-
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਹਾਏ
ਮਰਦ ਵੀ ਵਿਚਾਰੇ ਹੁੰਦੇ ਨੇ, ਉਦਾ ਵੀ ਹਰ ਮਰਦ ਸਾਊ ਜਿਹਾ ਭੋਲਾ-ਭਾਲਾ ਸਾਧ ਹੀ ਲੱਗਦਾ ਹੈ। ਪਰ ਅਸਲੀਅਤ ਤਾਂ
ਹੋਰ ਹੀ ਹੁੰਦੀ ਹੈ। ਜਿਹੜੇ ਹੰਢੇ ਹੋਏ ਠੱਗ ਹੁੰਦੇ ਹਨ। ਇਸੇ ਤਰ੍ਹਾਂ ਹੀ ਲੁੱਟਦੇ ਹਨ। ਵਿਚਾਰਾ
ਜਿਹਾ ਮਰਦ ਤਾਂ ਕਿਸੇ ਦੇ ਹੀ ਕਰਮਾਂ ਵਿਚ ਹੁੰਦਾ ਹੈ। ਉਨ੍ਹਾਂ ਔਰਤਾਂ ਨੇ ਬੜਾ ਪੁੰਨ ਦਾਨ ਕੀਤਾ
ਹੋਣਾ। ਜੋ ਠਾਕੇ ਵਾਲੇ ਪਿੰਡਾਂ ਵਿਚ ਮਰਦਾ ਨਾਲ ਵਿਆਹੀਆਂ ਗਈਆਂ ਹਨ। ਠਾਕੇ ਵਾਲੇ ਪਿੰਡਾਂ ਵਿੱਚ
ਔਰਤਾਂ ਘਰਾਂ ਤੋਂ ਬਾਹਰ ਘੱਟ ਹੀ ਨਿਕਲਦੀਆਂ। ਕਈ ਪਿੰਡਾਂ ਵਿੱਚ ਘਰ ਤੋਂ ਬਾਹਰ ਦੇ ਕੰਮ ਮਰਦ ਕਰਦੇ
ਹਨ। ਔਰਤਾਂ ਡੰਗਰਾਂ ਦਾ ਗੋਹਾ-ਕੂੜਾ ਨਹੀਂ ਸਿੱਟਦੀਆਂ। ਮਰਦ ਹੀ ਧਾਰ ਕੱਢਣ ਜਾਂਦੇ ਹਨ। ਇਹ ਬਾਹਰ
ਦੇ ਸਾਰੇ ਕੰਮ ਮਰਦ ਕਰਦੇ ਹਨ। ਸਮਝੋਂ ਅੱਧੇ ਕੁ ਕੰਮਾਂ ਤੋਂ ਔਰਤ ਦੀ ਜਾਨ ਬਚ ਗਈ। ਔਰਤਾਂ ਬਾਹਰ
ਆਉਣ ਵੇਲੇ ਮੂੰਹ ਤੇ ਪੱਲਾ ਕਰਦੀਆਂ। ਬੜੀ ਮੌਜ ਹੈ। ਅੱਜ ਕਲ ਤਾਂ ਖ਼ਾਸ ਕਰ ਮਰਦ ਅੱਖਾਂ ਤੇ ਕਾਲੀਆਂ
ਐਨਕਾਂ ਲਾ ਕੇ ਰੱਖਦੇ ਹਨ। ਜਦੋਂ ਆਸੇ-ਪਾਸੇ ਕਿਸੇ ਦੀ ਧੀ-ਭੈਣ ਨੂੰ ਦੇਖਦੇ ਨੇ। ਕਿਸੇ ਨਾਲ ਵਾਲੇ
ਨੂੰ ਖ਼ਬਰ ਵੀ ਨਹੀਂ ਹੁੰਦੀ। ਅਸੀਂ ਇੱਕ ਕੁੜੀ ਲਈ ਮੁੰਡਾ ਦੇਖਣ ਗਏ ਤਾਂ ਉਸ ਮੁੰਡੇ ਦੇ ਘਰ ਦੇ
ਅੰਦਰ ਵੀ ਕਾਲੀ ਐਨਕ ਲਾਈ ਹੋਈ ਸੀ। ਮੈਂ ਉਸ ਨੂੰ ਦੋ ਵਾਰ ਕਿਹਾ, " ਅਸੀਂ ਤਾਂ ਜਿਸ ਨਾਲ ਕੁੜੀ ਵਿਆਹੁਣੀ ਹੈ। ਉਸ
ਦੀਆਂ ਅੱਖਾਂ ਵੀ ਦੇਖਣੀਆਂ ਨੇ। ਹੋਰ ਨਾਂ ਭੈਂਗੀਆਂ ਹੀ ਹੋਣ। " ਪਰ ਉਸ ਨੇ ਐਨਕ ਨਹੀਂ
ਉਤਾਰੀ। ਮੈਨੂੰ ਦਿਸੀ ਜਾ ਰਿਹਾ ਸੀ। ਉਹ ਸਾਨੂੰ ਐਨਕਾਂ ਵਿਚੋਂ ਘੂਰ-ਘੂਰ ਕੇ ਦੇਖ ਰਿਹਾ ਸੀ।
ਇਸੇ
ਤਰ੍ਹਾਂ ਮੂੰਹ ਤੇ ਪੱਲਾ, ਘੁੰਡ ਕਰਨ ਵਾਲੀ ਔਰਤ ਨੂੰ ਵੀ ਬਾਹਰਲਾ ਤਾਂ ਸਾਰਾ ਕੁੱਝ ਸਾਫ਼ ਦਿਸਦਾ ਹੈ। ਪਰ ਦੂਰ
ਵਾਲੇ ਨੂੰ ਮੂੰਹ ਸਮਾਰ ਕੇ ਨਹੀਂ ਦਿਸਦਾ। ਚੰਗਾ ਹੀ ਹੈ। ਉਪਰੇ ਮਰਦ ਦੀ ਮਾੜੀ ਦੇਖਣੀ ਨਜ਼ਰ ਤੋਂ
ਬਚਾ ਹੋ ਜਾਂਦਾ ਹੈ। ਇਸ ਡਰੋਂ ਇਹ ਠਾਕੇ ਦੇ ਪਿੰਡਾਂ ਦੇ ਮਰਦ ਵਿਚਾਰੇ ਆਪਣੀਆਂ ਔਰਤਾਂ ਨੂੰ ਘਰੋਂ
ਬਾਹਰ ਨਹੀਂ ਕੱਢਦੇ। ਆਪ ਭਾਵੇਂ ਔਖੇ ਹੀ ਹੋਣ। ਔਰਤਾਂ ਖੇਤਾਂ ਵਿਚ ਵੀ ਨਹੀਂ ਜਾਂਦੀਆਂ। ਮਰਦ ਆਪ
ਹੀ ਘਰ ਆ ਕੇ ਰੋਟੀ ਖਾਂਦੇ ਹਨ। ਮੈਂ ਇੱਕ ਮਰਦ ਨੂੰ ਗੋਹੇ ਵਾਲਾਂ ਟੋਕਰਾ ਸਿਰ ਤੇ ਧਰੀ ਜਾਂਦੇ
ਦੇਖਿਆ। ਵਿਚੋਂ ਦੀ ਸਮਾਨ ਚੋਂ ਕੇ ਵਿਚਾਰੇ ਦੇ ਮੈਲ਼ੇ ਕੱਪੜਿਆਂ ਤੇ ਪੈ ਰਿਹਾ ਸੀ। ਬੂੜੀਆਂ ਨੇ
ਟੋਕਰਾ ਵੀ ਚੰਗਾ ਭਰਿਆ ਹੋਇਆ ਸੀ। ਭਰਨਾ ਹੀ ਸੀ, ਚੁੱਕਣਾ ਵੀ ਮਰਦ ਨੇ ਸੀ। ਮਰਦ ਖੇਡਾਂ ਥੋੜ੍ਹੀ
ਖੇਡਦੇ ਨੇ। ਇੱਕ ਹੋਰ ਸਾਨੂੰ ਉਸੇ ਪਿੰਡ ਦੀ ਬਾਹਰਲੀ ਫਿਰਨੀ ਤੇ ਟੱਕਰ ਗਿਆ। ਇੱਕ ਜੁਆਕ ਢਾਕ ਤੇ
ਚੱਕਿਆਂ ਹੋਇਆ ਸੀ। ਦੂਜਾ ਉਂਗਲ਼ ਲਾਇਆ ਸੀ। ਦੋ ਹੋਰ ਉਸ ਦੇ ਪਿੱਛੇ ਭੱਜੇ ਜਾਂਦੇ ਸੀ। ਸਿਰ ਤੇ ਵੀ
ਕੁਛ ਰੱਖਿਆ ਸੀ। ਪਤਨੀ ਸਭ ਤੋਂ ਪਿੱਛੇ, ਦੋਨੇਂ ਹੱਥ ਘੁੰਡ ਨੂੰ ਪਾ ਕੇ ਤੁਰ ਰਹੀ ਸੀ। ਮੈਨੂੰ ਦੇਖ ਕੇ ਬੜਾ ਮਜ਼ਾ ਆਇਆ।
ਸਾਡੇ ਪਿੰਡ ਤਾਂ ਕੋਈ ਵੀ ਆਪ ਗੋਹਾ ਕੂੜਾ ਨਹੀਂ ਸਿੱਟਦਾ। ਸਗੋਂ ਕੰਮ ਵਾਲੀਆਂ ਰੱਖੀਆਂ ਹੋਈਆ ਸਨ।
ਮੈਂ ਨਹੀਂ ਕਹਿੰਦੀ ਕੋਈ ਕੰਮ ਮਾੜਾ ਹੈ। ਮੇਰੀ ਦਾਦੀ ਦੇ ਜ਼ਮਾਨੇ ਵਿਚ ਤਾਂ ਇਹ ਕੰਮ ਵੀ ਆਪ ਕਰਦੀਆਂ
ਸਨ। ਇਹ 30 ਸਾਲ ਪੁਰਾਣੀ ਗੱਲ ਹੈ। ਪਾਪਾ ਨੇ ਮੇਰੀ ਮਾਂ ਨੂੰ ਕਿਹਾ," ਦੇਖ ਤੇਰੇ ਵਰਗੀ ਦਾ ਕਿਵੇਂ ਅਗਲੇ ਨੇ ਘੁੰਡ
ਕਢਾਇਆ ਹੈ। ਪੈਰ ਵੀ ਨਹੀਂ ਦਿਸਦੇ। " ਮੇਰੀ ਮਾਂ ਤਾਂ ਬੜੀ ਖ਼ੁਸ਼ ਹੋਈ। ਉਸ ਨੇ ਹਾਜ਼ਰ ਜੁਆਬ
ਸੁਣਾ ਦਿੱਤਾ," ਆਪਣੇ
ਵਰਗੇ ਦੀ ਵੀ ਹਾਲਤ ਦੇਖ ਲਾ। ਵਿਚਾਰੇ ਦੀ ਕੀ ਹਾਲਤ ਹੋਈ ਹੈ। " ਪਾਪਾ ਦੇ ਹੱਥਾਂ ਵਿਚੋਂ ਕਇੱਕ
ਵੇਰਾਂ ਤਾਂ ਟਰੱਕ ਦਾ ਸਟੇਅਰਿੰਗ ਛੁੱਟ ਗਿਆ। ਉਨ੍ਹਾਂ ਨੇ ਆਪਣੇ ਪਾਏ ਚਿੱਟੇ ਕੁੜਤੇ ਚਾਦਰੇ ਵੱਲ
ਦੇਖਿਆ। ਹੱਸ ਕੇ ਗਲ਼ੇ ਨੂੰ ਸਾਫ਼ ਕੀਤਾ। ਮੈਂ ਤਾਂ ਉਦੋਂ ਕੈਨੇਡਾ ਵਾਲੇ ਨਾਲ ਮੰਗੀ ਹੋਈ ਸੀ। ਪਰ
ਮੇਰਾ ਬੜਾ ਜੀਅ ਕਰਦਾ ਸੀ, ਇਹੋ ਜਿਹਾ ਬੂਜਲ ਮੇਰੇ ਵੀ ਧੱਕੇ ਚੜ੍ਹ ਜਾਂਦਾ। ਸਾਰੀ ਉਮਰ ਗੋਹਾ ਕੂੜਾ ਤਾਂ
ਕਰਦਾ। ਮੈਂ ਤਾਂ ਡੇਅਰੀ ਫਾਰਮ ਹੀ ਖ਼ੋਲ ਲੈਣਾ ਸੀ। ਨਾਲੇ ਜੁਆਕਾ ਨੂੰ ਖਿਡਾਈ ਜਾਂਦਾ। ਸਾਰੇ ਪਿੰਡ
ਹੀ ਇਸੇ ਤਰ੍ਹਾਂ ਦੇ ਠਾਕ ਵਾਲੇ ਬਣ ਜਾਣ ਤਾਂ ਔਰਤ ਦੀ ਤਾਂ ਜੂਨ ਸੁਧਰ ਜਾਵੇਗੀ। ਪਰ ਵਿਚਾਰੇ ਮਰਦ
ਦੀ ਚੰਗੀ ਤਸੱਲੀ ਹੋ ਜਾਵੇਗੀ। ਮੇਰਾ ਸੁਪਨਾ ਟੁੱਟ ਗਿਆ। ਜਦੋਂ ਪਾਪਾ ਜੀ ਨੇ ਟਰੱਕ ਦੀਆਂ ਬਰੇਕਾਂ
ਲਾ ਕੇ ਗੱਡੀ ਰੋਕ ਲਈ। ਬੰਦਾ ਪਾਪ ਜੀ ਵੱਲ ਦੀ ਹੋ ਗਿਆ," ਸਰਦਾਰ ਜੀ ਬਹੁਤ ਮਿਹਰਬਾਨੀ ਹੋਵੇਗੀ ਜੇ
ਮੈਨੂੰ ਸ਼ਹਿਰ ਤੱਕ ਲੈ ਚੱਲੋ। " ਉਹ ਬੰਦਾ ਹੌਂਕ ਰਿਹਾ ਸੀ। ਪਾਪਾ ਜੀ ਨੇ ਆਪਣੇ ਨਾਲ ਹੀ ਉਸ
ਨੂੰ ਸੱਜੇ ਪਾਸੇ ਬੈਠਾ ਲਿਆ। ਜੇ ਘਰ ਦੀਆਂ ਬੂੜੀਆਂ ਨਾਲ ਬੈਠੀਆਂ ਹੋਣ, ਵੈਸੇ ਪਾਪਾ ਜੀ ਹਰ ਬੰਦੇ ਨੂੰ ਪਿੱਛੇ ਡਾਲੇ
ਵੱਲ ਦੀ ਟਰੱਕ ਤੇ ਚੜ੍ਹਾਉਂਦੇ ਸਨ। ਆਪੇ ਟਰੱਕ ਰੋਕ ਵੀ ਨਾਲ ਬੈਠਾ ਲੈਂਦੇ ਸਨ। ਪਾਪਾ ਜੀ ਨੂੰ ਇਹ
ਬੰਦਾ ਵਿਚਾਰਾ ਹੀ ਲੱਗਾ। ਪੈਰਾਂ ਵਿਚ ਜੁੱਤੀ ਵੀ ਨਹੀਂ ਸੀ। ਸਿਰ ਤੇ ਸਾਫ਼ਾ ਵੀ ਨਹੀਂ ਸੀ। ਵੈਸੇ
ਵੀ ਕੇਸ ਹੋਣ ਤਾਂ ਬੰਦਾ ਸਿਰੋਂ ਨੰਗਾ ਹੋਵੇ। ਅਸੀਂ ਸਾਰੇ ਹੀ ਇਤਰਾਜ਼ ਮੰਨਦੇ ਹਾਂ। ਪਾਪਾ ਜੀ ਨੇ
ਪੁੱਛ ਹੀ ਲਿਆ," ਭਾਈ
ਸਾਹਿਬ ਘਰੇ ਸੁੱਖ ਤਾਂ ਹੈ। ਤੁਸੀਂ ਬਹੁਤ ਉੱਖੜੇ ਜਿਹੇ ਲੱਗਦੇ ਹੋ। " " ਹਾਂ ਜੀ, ਮੈਂ ਹਾਂ ਗ਼ਰੀਬ ਬੰਦਾ ਦਾਜ ਦੇ ਲਾਲਚ ਵਿੱਚ ਹੀ ਦੁਹਾਜੂ ਪਤਨੀ ਨਾਲ ਵਿਆਹ ਕਰਾ ਲਿਆ। ਤਕੜੇ ਘਰ
ਦੀ ਹੈ। ਰਾਤ ਕਿਤੇ ਮੇਰੇ ਕੋਲੋਂ ਉਸ ਦੇ ਵੱਜ ਗਈ। ਅੱਜ ਆਪਣੇ ਭਰਾਵਾਂ ਨੂੰ ਸੱਦੀ ਬੈਠੀ ਹੈ। ਉਹ
ਮੇਰੇ ਮਗਰ ਡਾਂਗਾਂ ਕੱਢ ਕੇ ਪੈ ਗਏ। ਮੈਂ ਤਾਂ ਜੀ ਮੱਸਾ ਜਾਨ ਬਚਾ ਕੇ ਭੱਜਿਆਂ ਹਾਂ। ਜੇ ਤੁਸੀਂ
ਨਾਂ ਮਿਲਦੇ। ਸ਼ਾਇਦ ਅੱਜ ਤਾਂ ਮੇਰਾ ਕਾਰ ਥੱਲੇ ਦੇ ਕੇ ਪਟਾਕਾ ਪਾ ਦੇਣਾ ਸੀ। " ਪਾਪਾ ਜੀ
ਕਹਿੰਦੇ," ਹੱਦ
ਹੋ ਗਈ ਤੇਰੇ ਘਰ ਵਿਚ ਆ ਕੇ ਬੰਦੇ ਤੇਰੀ ਇਹ ਹਾਲਤ ਕਰ ਗਏ। ਚੱਲ ਦੇਖੀਏ। ਤੇਰੇ ਘਰ ਨੂੰ ਗੱਡੀ
ਮੋੜੀਏ । " " ਨਾਂ ਜੀ ਮੇਰਾ ਤਾਂ ਤਰਾਅ ਨਿਕਲਿਆ ਪਿਆ ਹੈ। ਮੇਰੀ ਜ਼ਨਾਨੀ ਬੰਦਿਆ ਵਰਗੀ
ਹੈ। ਰਾਤ ਤਾਂ ਹਿੱਕ ਤੇ ਬੈਠ ਗਈ। ਬੱਸ ਆਪਣੇ ਬਚਾ ਵਿਚ ਹੀ ਉਸ ਦੇ ਸੱਟ ਵੱਜ ਗਈ। ਹੁਣ ਮੈਂ ਬਹੁਤ
ਪਛਤਾ ਰਿਹਾ ਹਾਂ। " ਮੇਰੀ ਮਾਂ ਵੀ ਬੋਲ ਪਈ," ਵੀਰ ਘਰ ਦੀ ਗੱਲ ਘਰ ਨਿਪਟਾਈਦੀ ਹੈ। ਕਿੰਨੇ
ਕੁ ਦਿਨ ਘਰੋਂ ਭੱਜਿਆ ਫਿਰੇਗਾ। ਘਰ ਨੂੰ ਮੁੜ ਜਾ। ਬਾਲ ਬੱਚੇ ਵਾਲੇ ਘਰੋਂ ਭਗੌੜਾ ਨਹੀਂ ਹੁੰਦੇ।
" ਉਸ ਦੇ ਮੂੰਹ ਤੇ ਰੌਣਕ ਆ ਗਈ। ਜਦੋਂ ਉਸ ਨੇ ਚਿੱਟੀ ਫੀਅਟ ਕੋਲੋਂ ਦੀ ਨੰਘਦੀ ਦੇਖੀ। ਉਹ
ਟਰੱਕ ਦੀ ਬਾਰੀ ਖ਼ੋਲ ਕੇ, ਆਪਣੇ ਘਰ ਨੂੰ ਤੁਰ ਗਿਆ।
Comments
Post a Comment