ਭਾਗ 57 ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਦੇ ਪ੍ਰਦੇਸੀ ਭਾਰਤੀ ਤੇ ਟੂਰਿਸਟ ਭਾਰਤੀ ਕਰੰਸੀ 500,1000 ਰੁਪਿਏ ਕਿਥੇ ਤੇ ਕਿਹੜੀ ਬੈਂਕ ਵਿੱਚ ਜਮਾ ਕਰਾਉਣ? ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ -(ਕੈਲਗਰੀ)- ਕੈਨੇਡਾ satwinder_7@hotmail.com

ਜਿਸ ਦੇਸ਼ ਦੀ ਸਰਕਾਰ ਲੋਕਾਂ ਦੇ ਪੈਸੇ ‘ਤੇ ਕਬਜਾ ਕਰਨ ਦੀ ਕੋਸ਼ਿਸ਼ ਕਰੇ। ਸਰਕਾਰ ਹੀ ਲੋਕਾਂ ਦਾ ਧੰਨ-ਦੌਲਤ, ਗਹਿੱਣਿਆਂ ਦੀ ਲੁੱਟੇ-ਮਾਰ ਕਰੇ। ਐਸੇ ਦੇਸ਼ ਤੇ ਲੀਡਰਾਂ ਦਾ ਕੀ ਹੋਵੇਗਾ? ਭਾਰਤ ਵਿੱਚ ਲੀਡਰਾਂ ਤੇ ਸਾਧ ਹੀ ਜੰਨਤਾ ਨੂੰ ਲੁੱਟ ਰਹੇ ਹਨ। ਨੋਟ ਬੰਦੀ ਕਾਰਨ ਪ੍ਰਦੇਸੀ ਲੋਕਾਂ ਨੂੰ ਵੀ ਬਹੁਤ ਤਕਲੀਫ਼ ਹੋਈ ਹੈ। ਪ੍ਰਦੇਸੀ ਲੋਕ ਭਾਰਤ ਘੁੰਮਣ ਜਾਂਦੇ ਹਨ। ਜਿੰਨਾ ਵਿੱਚ ਟੂਰਿਸਟ ਤੇ ਭਾਰਤੀ ਜੰਮਪਲ ਹੁੰਦੇ ਹਨ। ਵਾਪਸੀ ਸਮੇਂ ਬਹੁਤਿਆਂ ਕੋਲ ਕਾਫ਼ੀ ਭਾਰਤੀ ਨੋਟ ਬਚ ਜਾਂਦੇ ਹਨ। ਭਾਰਤ ਵਿਚੋਂ ਬਿਲਕੁਲ ਪੱਲੇ ਝਾੜ ਕੇ, ਨਹੀਂ ਤੁਰਿਆ ਜਾਂਦਾ। ਰਸਤੇ ਵਿੱਚ ਵੀ ਪੈਸੇ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਕਈ ਬਾਰ ਪ੍ਰਦੇਸੀ ਲੋਕਾਂ ਨੂੰ ਜਹਾਜ਼ ਦੀ ਖ਼ਰਾਬੀ ਕਾਰਨ ਜਾ ਕਿਸੇ ਹੋਰ ਕਾਰਨ ਏਅਰਪੋਰਟ ਜਾ ਰਸਤੇ ਵਿੱਚ ਰੁਕਣਾ ਪੈਂਦਾ ਹੈ। ਖਾਣੇ ਤੇ ਹੋਟਲ ਵਿੱਚ ਰਹਿਣ ਦਾ ਖ਼ਰਚਾ ਜੇਬ ਵਿੱਚ ਰੱਖਣਾ ਪੈਂਦਾ ਹੈ। ਘਰ ਤੋਂ ਬਾਹਰ ਖ਼ਰਚੇ ਵੀ ਕਈ ਗੁਣਾਂ ਵੱਧ ਹੁੰਦੇ ਹਨ। ਕਈ ਤਾਂ ਨਿਸ਼ਾਨੀ ਵਜੋਂ ਲੋਕਾਂ, ਬੱਚਿਆ ਨੂੰ ਦਿਖਾਉਣ ਲਈ ਵੀ ਭਾਰਤੀ ਪੈਸੇ ਪ੍ਰਦੇਸੀ ਲੋਕ ਸੰਭਾਲੀ ਰੱਖਦੇ ਹਨ। ਕਿਸੇ ਕੋਲ 15, 30, 50, 80 ਹਜ਼ਾਰ ਤੋਂ ਵੀ ਵੱਧ ਭਾਰਤੀ ਨੋਟ ਪਏ ਹਨ। ਮੈਂ 2011 ਵਿੱਚ ਭਾਰਤ ਗਈ ਸੀ। ਮੇਰੇ ਕੋਲ ਬਈ 500, 1000 ਦੇ 40000 ਰੁਪਿਏ ਦੇ ਨੋਟ ਹਨ। ਸੋਚਿਆ ਸੀ, ਅਗਲੇ ਸਫ਼ਰ ਸਮੇਂ ਵਰਤੇ ਜਾਣਗੇ। ਕਿਸੇ ਨੂੰ ਇਹ ਥੋੜ੍ਹੀ ਪਤਾ ਹੁੰਦਾ ਹੈ। ਨੋਟਾਂ ਨੂੰ ਵੀ ਮੋਦੀ ਸਰਕਾਰ ਵੱਲੋਂ ਬੇਹੀ ਚਾਹ ਵਾਂਗ ਸਿੱਟ ਦਿੱਤਾ ਜਾਵੇਗਾ। ਆਮ ਪਬਲਿਕ ਦੀ ਮਿਹਨਤ ਦੀ ਕੀਤੀ ਕਮਾਈ ਨੂੰ ਨੋਟਾਂ ਨੂੰ ਬੇਕਾਰ ਸਮਝਿਆ ਜਾਵੇਗਾ। ਮੋਦੀ ਸਰਕਾਰ ਨੇ ਬਲੈਕ ਦੇ ਨਸ਼ੇ ਵਾਂਗ ਰਾਤੋਂ ਰਾਤ ਮਾਮਲਾ ਸਮੇਟਣ ਦੀ ਕੀਤੀ ਹੈ। ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਦੀਆਂ ਬੈਂਕਾਂ ਤੇ ਸਰਕਾਰਾਂ ਭਾਰਤੀ ਨੋਟ ਨਹੀਂ ਲੈ ਰਹੀਆਂ। ਜੋ ਲੋਕਾਂ ਕੋਲ ਪ੍ਰਦੇਸਾ ਵਿੱਚ ਵੀ ਭਾਰਤੀ ਨੋਟ ਪਏ ਹਨ। ਉਨ੍ਹਾਂ ਨੇ ਅਜੇ ਦੋ, ਚਾਰ, ਦਸ ਸਾਲ ਭਾਰਤ ਨਹੀਂ ਜਾਣਾ। ਮੋਦੀ ਜੀ ਉਹ ਪਿਆਰੇ ਮਹਾਨ ਭਾਰਤ ਦੀ ਕਰੰਸੀ ਭਰਤੀ ਨੋਟਾਂ ਦਾ ਕੀ ਕਰਨ? ਪ੍ਰਦੇਸੀ ਲੋਕਾਂ ਕੋਲ ਤਾਂ ਬਲੈਕ ਮਨੀ ਨਹੀਂ ਹੈ। ਤਕਰੀਬਨ ਸਾਰੇ ਪ੍ਰਦੇਸੀ ਤਾਂ ਹਰ ਰੋਜ਼ ਦਿਹਾੜੀ ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੀ ਤਾਂ ਮਿਹਨਤ ਦੀ ਕਮਾਈ ਹੈ। ਪ੍ਰਦੇਸੀ ਕੋਈ ਜਾਹਲੀ ਨੋਟ ਨਹੀਂ ਛਾਪਦੇ। ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਦੇ ਪ੍ਰਦੇਸੀ ਭਾਰਤੀ ਤੇ ਟੂਰਿਸਟ ਭਾਰਤੀ ਕਰੰਸੀ 500,1000 ਰੁਪਿਏ ਕਿਥੇ ਤੇ ਕਿਹੜੀ ਬੈਂਕ ਵਿੱਚ ਜਮਾ ਕਰਾਉਣ? ਏਅਰਪੋਰਟ ਵਾਲੇ ਵੀ ਭਾਰਤੀ ਨੋਟ ਡਾਲਰਾਂ ਵਿੱਚ ਨਹੀਂ ਬਦਲਦੇ। ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਤੋਂ ਲੋਕ ਨੋਟ ਬੰਦੀ ਵਿੱਚ ਭਾਰਤ ਪਹੁੰਚੇ ਹੋਏ ਹਨ। ਜੋ ਭਾਰਤ ਘੁੰਮਣ ਛੁੱਟੀਆਂ ਮਨਾਉਣ ਗਏ ਹਨ। ਉਨ੍ਹਾਂ ਨੂੰ ਵੀ ਹਰ ਰੋਜ਼ ਲਾਈਨ ਵਿੱਚ ਬੈਂਕਾਂ ਮੂਹਰੇ ਖੜ੍ਹਨਾ ਪੈਂਦਾ ਹੈ। ਜ਼ਿਆਦਾਤਰ ਸ਼ਾਮ ਹੋਣ ਤੇ ਖ਼ਲੀ ਹੱਥ ਵਾਪਸ ਮੁੜਨਾ ਪੈਂਦਾ ਹੈ। ਨੋਟ ਬੰਦੀ ਵਿੱਚ ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਦੇ ਪ੍ਰਦੇਸੀ ਭਾਰਤੀ ਲੋਕ ਤੇ ਟੂਰਿਸਟ ਫਸ ਗਏ ਹਨ। ਜੋ ਬੱਚਿਆਂ ਨੂੰ ਭਾਰਤ ਘੁਮਾਉਣ ਗਏ ਹਨ। ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਦੇ ਪ੍ਰਦੇਸੀ ਭਾਰਤੀਆਂ ਲੋਕਾਂ ਤੇ ਟੂਰਿਸਟਾਂ ਦੇ ਕੰਨਾ ਨੂੰ ਹੱਥ ਲੱਗ ਗਏ ਹਨ। ਪੈਸੇ ਬੈਂਕਾਂ ਤੋਂ ਮਿਲਦੇ ਨਹੀਂ ਹਨ। ਬੰਦਾ ਆਪਣੇ ਹੀ ਪੈਸੇ ਲੋਕਤੰਤਰ ਦੇਸ਼ ਵਿੱਚ ਨਹੀਂ ਖ਼ਰਚ ਸਕਦਾ।

ਦੇਸ਼ ਭਾਰਤ ਦੀ ਐਸੀ ਹਾਲਤ ਦੇਖ ਕੇ,  ਕੀ ਭਾਰਤੀ ਪ੍ਰਦੇਸ਼ੀਆਂ ਦੇ ਪ੍ਰਦੇਸੀ ਬੱਚੇ ਤੇ ਟੂਰਿਸਟ ਮੁੜ ਕੇ ਭਾਰਤ ਆਉਣਗੇ। ਐਸੇ ਭਾਰਤ ਵਿੱਚ ਜਿੱਥੇ ਲੋਕ ਆਪਦਾ ਹੀ ਪੈਸਾ ਕਢਾਉਣ ਤੇ ਜਮਾ ਕਰਾਉਣ ਨੂੰ ਮਹੀਨੇ ਦੇ ਕਤਾਰਾਂ ਵਿੱਚ ਖੜ੍ਹੇ ਹਨ। ਲੋਕ , ਬੱਚੇ ਭੁੱਖ, ਪਿਆਸ ਨਾਲ ਤੜਫ਼ ਰਹੇ ਹਨ। ਲੋਕਾਂ ਦੀਆਂ ਨੌਕਰੀਆਂ ਦਿਹਾੜੀਆਂ ਛੁੱਟ ਗਈਆਂ ਹਨ। ਇਹ ਧੱਕਾ ਸ਼ਾਹੀ ਹੈ। ਵਸਦੇ ਲੋਕਾਂ ਨੁੰ ਪੱਟਣ ਦਾ ਤੀਰ ਮਾਰਿਆ ਹੈ। ਜੋ ਭਾਰਤੀ ਪ੍ਰਦੇਸ਼ੀਆਂ ਦੇ ਪ੍ਰਦੇਸੀ ਬੱਚੇ ਤੇ ਟੂਰਿਸਟ ਇੱਕ ਡੰਗ ਦੀ ਰੋਟੀ ਖਾਣ ਲਈ ਇੱਕ ਬੰਦਾ 1000 ਰੁਪਿਏ ਦਾ ਭੋਜਨ ਖਾ ਜਾਦਾ ਹੈ। ਅਜੇ ਤੱਕ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਐਸਾ ਨੋਟ ਬੰਦੀ ਘਿਰਾਉਣਾ ਮਜ਼ਾਕ ਨਹੀਂ ਕੀਤਾ। ਲੋਕ ਕਾਰਾਂ, ਸਕੂਟਰਾਂ, ਮੋਟਰਾਂ ‘ਤੇ ਪੈਸਾ ਬੈਂਕਾਂ ਵਿੱਚ ਜਮਾ ਕਰਾਉਣ ਜਾਂਦੇ ਹਨ, ਤਾਂ ਪੁਲਿਸ ਵਾਲੇ ਲੋਕਾਂ ਦੀ ਤਲਾਸ਼ੀ ਲੈ ਕੇ ਪਬਲਿਕ ਨੂੰ ਲੁੱਟੀ ਜਾਂਦੇ ਹਨ। ਬਹੁਤੇ ਪੁਲਿਸ ਵਾਲੇ ਗ਼ਰੀਬ ਮਾਰ ਕਰਦੇ ਹਨ। ਨੋਟ ਬੰਦੀ ਵਿੱਚ ਪੁਲਿਸ ਤੇ ਲਟੇਰਿਆਂ ਦੀ ਚਾਂਦੀ ਹੋ ਰਹੀ ਹੈ। ਘਰਾਂ ਵਿੱਚੋਂ ਪੈਸਾ ਕੱਢਾ ਕੇ ਲੋਕਾਂ ਨੂੰ ਲੁੱਟੀ ਜਾਂਦੇ ਹਨ। ਜਦੋਂ ਮੀਡੀਆ ਦੇਖ ਲੈਂਦਾ ਹੈ। ਪੁਲਿਸ ਵਾਲੇ ਕੋਈ-ਕੋਈ ਵੱਡੀ ਰਕਮ ਫੜੀ ਜਾਹਰ ਕਰ ਦਿੰਦੇ ਹਨ। ਹੁਣ ਤਾਂ ਨੋਟ ਬੰਦੀ ਨੂੰ 50 ਦਿਨ ਵੀ ਲੰਘ ਗਏ ਹਨ। ਕੋਈ ਕ੍ਰਿਸ਼ਮਾ ਨਹੀਂ ਹੋਇਆ। ਮੋਦੀ ਤਾਂ ਇੰਦਰਾ ਗਾਂਧੀ ਪਰਿਵਾਰ ਦੇ ਬਿਲਕੁਲ ਉਲਟ ਬੋਲ ਰਿਹਾ ਹੈ। ਦੇਸ਼ ਦੀ ਆਬਾਦੀ ਵਧਾਉਣ ਦਾ ਬੜ੍ਹਾਵਾ ਦੇ ਰਿਹਾ ਹੈ। ਇੱਕ ਬੱਚੇ ਦੀ ਮਾਂ ਨੂੰ ਇੱਕ ਬਾਰ ਦਾ 6000 ਰੁਪਿਆ ਬੈਂਕ ਖਾਤੇ ਵਿੱਚ ਮੋਦੀ ਜਮਾ ਕਰਾਏਗਾ। ਕੀ ਔਰਤਾਂ 6000 ਰੁਪਿਏ ਲਈ ਬੱਚੇ ਜੰਮਣੇ ਸ਼ੁਰੂ ਕਰ ਦੇਣ? ਪੈਸੇ ਲਈ ਗ਼ਰੀਬ ਔਰਤਾਂ ਤਾਂ ਬੱਚਿਆਂ ਦੀਆਂ ਲਈਨਾਂ ਲਗਾ ਦੇਣਗੀਆਂ। ਇਸ ਦਾ ਮਤਲਬ ਵੱਧ ਤੋਂ ਵੱਧ ਔਰਤਾਂ ਬੱਚੇ ਜੰਮਣ ਜੋ ਲੋਕ ਭਾਰਤ ਵਿੱਚ ਜੰਮੇ ਹੋਏ ਹਨ। ਉਹ ਨੋਟ ਬੰਦੀ ਕਰਨ ਭੁੱਖੇ ਮਰ ਰਹੇ ਹਨ। ਹੋਰ ਜੰਨਤਾ ਵੱਧਾ ਕੇ ਦੇਸ਼ ਦਾ ਕੀ ਭਲਾ ਹੋ ਸਕਦਾ ਹੈ? ਨਾ ਹੀ ਬੈਂਕ ਵਿੱਚੋਂ ਪੈਸੇ ਨਿਕਲਦੇ ਹਨ। ਜਦੋਂ ਲੋਕ ਇਸ ਚੱਕਰ ਵਿੱਚ ਦਿਹਾੜੀ ਨਹੀਂ ਕਰਨ ਜਾਂਦੇ। ਹੋਰ ਪੈਸੇ ਕਿਥੋਂ ਜਮਾ ਕਰਾਉਣਗੇ? ਜੋ ਘਰ 500, 1000 ਰੁਪਿਏ ਦੇ ਨੋਟ ਹਨ। ਉਹ ਕੂੜਾ ਬਣ ਗਏ ਹਨ। ਅਜੇ 2000 ਦੇ ਨੋਟ ਭਾਰਤੀ ਬੈਂਕਾਂ ਵਿੱਚ ਪੂਰੇ ਆਏ ਵੀ ਨਹੀਂ ਸਨ। 2000 ਰੁਪਿਏ ਦੇ ਨੋਟ ਜਾਹਲੀ ਨੋਟ ਬਾਜ਼ਾਰ ਵਿੱਚ ਪਹੁੰਚ ਗਏ। 500 ਤੇ 1000 ਰੁਪਿਏ ਦੇ ਜਾਹਲੀ ਨੋਟਾਂ ਨਾਲ ਸਬਰ ਨਹੀਂ ਸੀ। ਜੋ 2000 ਰੁਪਿਏ ਦੇ ਨੋਟ ਚਲਾ ਕੇ, ਜਾਹਲੀ ਨੋਟ ਵੀ ਕੱਢ ਦਿੱਤੇ। ਇਸ ਦਾ ਜੁੰਮੇਬਾਰ ਕੌਣ ਹੈ?

ਬਹੁਤ ਪ੍ਰਦੇਸੀ ਭਾਰਤ ਨੋਟ ਬੰਦੀ ਵਿੱਚ ਗਏ ਹੋਏ ਹਨ। ਉਨ੍ਹਾਂ ਦੀ ਖ਼ਰੀਦਦਾਰੀ  ਖਾਣੇ ਤੇ ਹੋਟਲ ਵਿੱਚ ਰਹਿਣ ਦਾ ਖ਼ਰਚਾ 2, 5 ਹਜ਼ਾਰ ਨਾਲ ਨਹੀਂ ਹੋ ਸਕਦੀ। ਕੀ ਉਨ੍ਹਾਂ ਦੇ ਖ਼ਰਚੇ ਲਈ ਸਰਕਾਰ ਕੋਈ ਇੰਤਜ਼ਾਮ ਕਰ ਸਕਦੀ ਹੈ? ਜਿਹੜੇ ਪ੍ਰਦੇਸੀ ਭਾਰਤੀਆਂ ਨੇ ਹੋਰ ਬਿਜ਼ਨਸ ਕਰਨੇ ਹਨ। ਮੋਟਰ ਕਾਰਾਂ ਘੁੰਮਣ ਲਈ ਖ਼ਰੀਦਣੀਆਂ ਹੈ। ਉਸ ਵਿੱਚ ਹਰ ਰੋਜ਼ ਦਾ ਹਜ਼ਾਰ ਰੁਪਏ ਦਾ ਤੇਲ ਪੈਣਾ ਹੈ। ਜਿੰਨਾ ਨੂੰ ਕਿਰਾਏ ਤੇ ਗੱਡੀ ਕਰਨੀ ਪੈਂਦੀ ਹੈ। 2, 5 ਹਜ਼ਾਰ ਨਾਲ ਕਿਹੜੇ ਖ਼ਰਚੇ ਪੂਰੇ ਕਰ ਸਕਦੇ ਹਨ?

ਕੈਨੇਡਾ ਵਿੱਚ ਇੱਕ ਪੈਸਾ, ਤਾਂਬੇ ਦੀ ਪੈਨੀ ਬੰਦ ਹੋਈ ਨੂੰ ਚਾਰ ਸਾਲ ਹੋ ਗਏ ਹਨ। ਸਾਰੀਆਂ ਕੈਨੇਡਾ ਦੀਆਂ ਬੈਂਕਾਂ ਅਜੇ ਤੱਕ ਪੈਨੀ ਨੂੰ ਲੈ ਰਹੀਆਂ ਹਨ। ਪਰ ਅੱਗੇ ਤੋਂ ਪੈਨੀ ਬੈਂਕਾਂ ਵਿਚੋਂ ਮਿਲਣੀ ਬੰਦ ਕੀਤੀ ਹੈ। ਅੱਜ ਤੱਕ ਕਿਸੇ ਦੇਸ਼ ਨੇ ਐਸਾ ਐਲਾਨ ਨਹੀਂ ਕੀਤਾ। ਕਿ ਕਰੰਸੀ ਨੂੰ ਜ਼ਬਤ ਕਰਨ, ਬੈਂਕਾਂ ਵਿੱਚ ਜਮਾ ਕਰਾਉਣ ਦੀ ਕੋਈ ਨਸਚਿਤ ਤਰੀਕ ਦਿੱਤੀ ਜਾਵੇ। ਸਗੋਂ ਪੁਰਾਣੀ ਕਰੰਸੀ ਦੀ ਕੀਮਤ ਕੋਈ ਗੁਣਾ ਦੇ ਕੇ ਲੋਕ ਯਾਦਗਰੀ ਲਈ ਇਕੱਠਾ ਕਰਦੇ ਹਨ। ਭਾਰਤ ਸਰਕਾਰ ਨੂੰ ਬੇਨਤੀ ਹੈ। 500 ਅਤੇ 1000 ਰੁਪਿਏ ਦੇ ਨੋਟ ਚਾਹੇ ਬੰਦ ਕੀਤੇ ਜਾਣ। ਪਰ ਲੋਕਾਂ ਦੇ ਸੰਘ ਵਿੱਚ ਅੰਗੂਠਾ ਨਾ ਦਿੱਤਾ ਜਾਵੇ, ਕਿ ਨੋਟ ਦਸੰਬਰ 30, 2016 ਪਿੱਛੋਂ ਕੋਈ ਵਰਤ ਨਹੀਂ ਸਕਦਾ। ਇਹ ਆਮ ਲੋਕਾਂ ਨਾਲ ਧੱਕਾ ਹੈ। ਕਈ ਲੋਕਾਂ ਨੇ ਵਿਆਹ ਜਾਂ ਮਾੜੇ ਸਮੇਂ ਲਈ ਬੱਚਤ ਕਰਨ ਲਈ 500 ਅਤੇ 1000 ਰੁਪਿਏ ਦੇ ਨੋਟ ਜਮਾ ਕਿਤੇ ਹਨ। ਉਹ ਸਬ ਬਰਬਾਦ ਹੋ ਜਾਣਗੇ। ਐਸਾ ਕੁੱਝ ਕਰਨ ਨਾਲ ਆਮ ਆਦਮੀ ਰਗੜਿਆ ਜਾਵੇਗਾ। ਬਲੈਕ ਮਨੀ ਕਰਨ ਵਾਲੇ ਲੋਕਾਂ ਨੂੰ ਤਾਂ ਹੋਰ ਬਥੇਰੇ ਰਸਤੇ ਲੱਭ ਜਾਣਗੇ। ਬਲੈਕ ਮਨੀ ਡਰੱਗ ਬਲੈਕ ਕਰਨ ਵਾਲਿਆਂ ਨੂੰ ਸਰਕਾਰ ਪੁਲਿਸ ਵੀ ਕੁੱਝ ਨਹੀਂ ਕਹਿੰਦੀ। ਸਗੋਂ ਬਲੈਕੀਆਂ ਤੋਂ ਹਿੱਸਾ ਲਿਆ ਜਾਂਦਾ ਹੈ। ਦੇਸ ਦੀ ਰਾਜ ਨੀਤੀ ਦੀਆਂ ਟਿਕਟਾਂ ਗੁੰਡਿਆਂ, ਬਲੈਕੀਆਂ, ਗੈਸਟਰਾਂ ਨੂੰ ਦਿੱਤੀਆਂ ਜਾਂਦੀਆਂ ਹਨ। ਨੋਟ ਬੰਦੀ ਦਾ ਅਸਰ ਆਮ ਬੰਦੇ ਮਜ਼ਦੂਰਾਂ ਤੇ ਪਿਆ ਹੈ। ਜੋ ਉਨ੍ਹਾਂ ਨੇ ਬੱਚਤ ਕੀਤੀ ਸੀ। ਉਹ ਵੀ ਐਵੇਂ ਗਈ। ਨੋਟ ਬੰਦੀ ਸਮੇਂ ਬੈਂਕਾਂ ਨੇ ਚੱਜ ਨਾਲ ਲੋਕਾਂ ਦੀ ਮਦਦ ਨਹੀਂ ਕੀਤੀ। ਬਹੁਤੇ ਲੋਕਾਂ ਦਾ ਪੈਸਾ ਜਮਾਂ ਵੀ ਨਹੀਂ ਹੋਇਆ। ਨਾਂ ਹੀ ਬੈਂਕਾਂ ਨੇ ਕੈਸ਼ ਦਿੱਤਾ ਹੈ।

ਭਾਰਤ ਸਰਕਾਰ ਨੇ ਨੋਟ ਬੰਦੀ ਕੀਤੀ ਹੈ ਜਾਂ ਜਨਤਾ ਖ਼ਿਲਾਫ਼ ਨਫ਼ਰਤ ਨੰਗੀ ਕੀਤੀ ਹੈ। ਆਮ ਆਦਮੀ ਦੀ ਜਾਨ ਸੂਲੀ ਟੰਗੀ ਹੈ। ਇਸ ਨਾਲ ਗ਼ਰੀਬ ਅਤੇ ਮਿਡਲ ਕਲਾਸ ਲੋਕਾਂ 'ਚ ਹਫੜਾ-ਦਫੜੀ ਫੈਲ ਗਈ ਹੈ। ਨੋਟ ਬੰਦੀ ਕਾਰਨ ਆਰਥਿਕ ਮੰਦੀਆਂ ਆ ਗਈ ਹੈ। 500 ਅਤੇ 1000 ਰੁਪਿਏ ਦੇ ਨੋਟ ਬੰਦ ਕਰਨ ਦੇ ਫ਼ੈਸਲੇ 'ਤੇ ਭਾਰਤ ਸਰਕਾਰ ਨੂੰ ਪੈਸੇ ਬਦਲਣ ਲਈ ਹੋਰ ਜ਼ਿਆਦਾ ਸਮਾਂ ਦੇਣਾ ਚਾਹੀਦਾ ਹੈ।

ਮੋਦੀ ਸਰਕਾਰ ਨੇ ਪੁਰਾਣੇ ਨੋਟਾਂ ਨੂੰ ਬਦਲਣ ਲਈ 8 ਨਵੰਬਰ ਦੀ ਰਾਤ ਤੋਂ 30 ਦਸੰਬਰ ਦਾ ਸਮਾਂ ਦਿੱਤਾ ਹੈ। ਇਹ ਲੋਕਤੰਤਰ ਦੇਸ਼ ਵਾਲੀ ਕੋਈ ਗੱਲ ਨਹੀਂ ਹੈ। ਪਬਲਿਕ ਨਾਲ ਧੱਕਾ ਹੈ। ਮਨ ਦੀ ਗ਼ਰੀਬੀ ਨਿਕਲ ਜਾਂਦੀ ਹੈ। ਜਿਸ ਬੰਦੇ ਵਿੱਚ ਪੈਸੇ ਦੀ ਗ਼ਰੀਬੀ ਹੁੰਦੀ ਹੈ। ਉਹ ਲੋਕਾਂ ਦਾ ਪੈਸਾ ਹੜੱਪ ਜਾਂਦਾ ਹੈ। ਫਿਰ ਵੀ ਨਹੀਂ ਰੱਜਦਾ। ਜਨਤਾ ਨੇ ਦੇਖਣਾ ਹੈ ਕੀ ਕਰਨਾ ਹੈ? ਤਾਕਤਵਰ ਦੀ ਜ਼ਬਾਨ ਤੇ ਹੱਥ ਚੱਲਦੇ ਹਨ,ਤਾਂ ਕੁੱਝ ਕੁ ਲੋਕਾਂ ਨੂੰ ਕਸ਼ਟ ਹੁੰਦਾ ਹੈ। ਗ਼ਰੀਬ ਦੀ ਆਹ ਨਿੱਕਦੀ ਹੈ, ਤਾਂ ਕਿਤੇ ਦਾ ਨਹੀਂ ਛੱਡਦੀ।

 

Comments

Popular Posts