ਭਾਗ 20 ਸਿੱਖ ਦਾ ਜੀਵਨ ਜਾਚ ਕੀ ਬਣ ਰਿਹਾ ਹੈ ਆਪਣੀ ਪੂੰਜੀ ਸਹੀ ਥਾਂ ਲਾਈਏ

 

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com

ਸਿੱਖ ਦਾ ਜੀਵਨ ਜਾਚ ਕੀ ਬਣ ਰਿਹਾ ਹੈ? ਅਸੀਂ ਇਸ ਧਰਮ ਵਿੱਚ ਪਲ਼ੇ ਵੱਡੇ ਹੋਏ ਹਾਂ। ਸਾਨੂੰ ਵੀ ਲੱਗਣ ਲੱਗਦਾ ਹੈ। ਸਿੱਖ ਧਰਮ ਵਿੱਚ ਕੱਟੜਤਾ ਆ ਗਈ ਹੈ। ਸਾਡੇ ਬੱਚੇ ਤਾਂ ਬਿਲਕੁਲ ਗੁਰਦੁਆਰੇ ਸਾਹਿਬ ਵੱਲ ਮੂੰਹ ਨਹੀਂ ਕਰਦੇ। ਜਦੋਂ ਦੇਖਦੇ ਹਨ। ਉੱਥੇ ਲੜਾਈਆਂ ਤੋਂ ਬਗੈਰ ਕੁੱਝ ਨਹੀਂ ਹੈ। ਕਿਆ ਬਾਤ ਹੈ। ਇਹੀ ਕੁੱਝ ਕੁ ਬੰਦੇ ਕੌਮ ਨੂੰ ਕਿਤੇ ਦਾ ਨਹੀਂ ਛੱਡਦੇ। ਗਾਤਰਾ ਤਾਂ ਸਾਧੂਆਂ ਦਾ ਭੇਖ ਬਣਦਾ ਜਾ ਰਿਹਾ ਹੈ। ਆਪ ਤਾਂ ਆਮ ਬੰਦੇ ਤੋਂ ਹੀ ਮਾੜੀਆਂ ਕਰਤੂਤਾਂ ਕਰਦੇ ਹਨ। ਐਡਮਿੰਟਨ ਕੈਨੇਡਾ ਦੇ ਸ਼ਹਿਰ ਦੇ ਚਿੱਟ ਕੱਢੀਏ ਭੇਖੀ ਦੀ ਇੱਕ ਮੂਵੀ ਜੂਟਿਊਬ ਤੇ ਖ਼ਾਲਸਾ ‘ਤੇ ਲੱਗੀ ਹੈ। ਇਸ ਨੂੰ ਨੌਜਵਾਨ ਬੱਚੇ ਦੇਖ ਰਹੇ ਹਨ। ਉਹ ਵੀ ਸਿੱਖ ਕੌਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੇ ਉਸ ਦੇ ਪਾਂਧੇ ਨੂੰ ਇਨ੍ਹਾਂ ਬਕਵਾਸ ਕਰ ਰਿਹਾ ਹੈ। ਆਮ ਬੰਦੇ ਨੂੰ ਇਹੋ ਜਿਹੇ ਕੌਮ ਦੇ ਪ੍ਰਚਾਰਕ ਕੀ ਸਮਝਦੇ ਹਨ? ਬੰਦੇ ਦੀ ਚਿੱਟੀ ਦਾੜ੍ਹੀ ਚਿੱਟੇ ਕੱਪੜੇ, ਗਾਤਰਾ ਉੱਤੋਂ ਦੀ ਪਾਇਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਾਂ, ਭੈਣ ਦੀਆਂ ਗਾਲ਼ਾਂ ਵਰਖਾ ਕਰ ਰਿਹਾ ਹੈ। ਬੰਦਿਆਂ ਦੀ ਮਰਯਾਦਾ ਪੈਰ ਪੈਰ ਤੇ ਬਦਲਦੀ ਹੈ। ਬੰਦੇ ਦੀ ਪਦਵੀ ਦੇਖ ਕੇ ਮਰਯਾਦਾ ਲਾਗੂ ਕਰਦੇ ਹਨ। ਮਰਯਾਦਾ ਵਾਲੇ ਕਦੇ ਹਰਿਮੰਦਰ ਸਾਹਿਬ, ਗੁਰਦੁਆਰਿਆਂ ਵਿਚੋਂ ਸ਼ਰਧਾਲੂਆਂ ਨੂੰ ਕੱਢ ਦਿੰਦੇ ਹਨ। ਕਦੇ ਵਾਪਸ ਬੁਲਵਾ ਲੈਂਦੇ ਹਨ। ਸਾਧਾਂ ਤਖ਼ਤਾਂ ਦੇ ਜਥੇਦਾਰਾਂ, ਪ੍ਰਧਾਨਾਂ, ਲੀਡਰਾਂ ਨੂੰ ਛੱਡ ਕੇ, ਬੰਦਿਆਂ ਦਾ ਖਹਿੜਾ ਛੱਡ ਕੇ, ਰੱਬ ਵਾਂਗ ਦਿਆਲੂ ਬਣੀਏ। ਗੁਰੂ ਮਹਾਰਾਜ ਵਿੱਚ ਕਿਹੜੇ ਪੰਨੇ ਤੇ ਲਿਖਿਆਂ ਹੈ? ਬੱਕਰੇ ਵੱਢ ਕੇ ਖਾਵੋ। ਹਜੂਰ ਸਾਹਿਬ ਬੱਕਰੇ ਵੱਢਦੇ ਸਮੇਂ ਸੰਗਤ ਦੇ ਰੂਪ ਵਿੱਚ ਨਾਲ ਨਾਲ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈ ਕਾਰੇ ਬੁਲਾਉਂਦੇ ਹਨ। ਮੂੰਹ ਮੇ ਰਾਮ-ਰਾਮ, ਬਗ਼ਲ ਮੈ ਛੁਰੀ। ਵਿਹਲੇ ਰਹਿ ਕੇ ਇਨ੍ਹਾਂ ਦੀ ਮੱਤ ਵੀ ਮੋਟੀ ਹੋ ਗਈ ਹੈ। ਕਿਸੇ ਜੀਵ ਦੀ ਗਰਦਨ ਧੜ ਨਾਲੋਂ ਅਲੱਗ ਕਰਦੇ ਹਨ। ਜੈ ਕਾਰੇ ਇੱਦਾਂ ਲਾਉਂਦੇ ਹਨ। ਜਿਵੇਂ ਜੰਗ ਦਾ ਮੈਦਾਨ ਫ਼ਤਿਹ ਕੀਤਾ ਹੋਵੇ। ਇਨ੍ਹਾਂ ਦੇ ਕੌਤਕਾਂ ਨੂੰ ਹੱਥ ਜੋੜ ਕੇ ਮਹਾਰਾਜ ਦੇ ਸਿਰਧਾਲੂ ਪਿਆਰੇ, ਦੇਖ ਰਹੇ ਹਨ। ਨਾਲੇ ਜੈਕਾਰਿਆਂ ਦਾ ਜੁਆਬ ਦਿੰਦੇ ਹਨ। ਸੰਗਤ ਜੀ ਇਹ ਹੱਲਾਂ ਸ਼ੇਰੀ ਦਿੰਦੇ ਹੋ। ਜਾਂ ਸਿੰਘਾਂ ਬੱਕਰੇ ਖਾਣਿਆਂ ਰਾਖਸ਼ਾਂ ਤੋਂ ਡਰਦੇ ਰੱਬ ਰੱਬ ਕਰਦੇ ਹੋ। ਦੀਦਾਰ ਮਹਿੰਦੀ ਵਾਂਗ ਮੈਂ ਡਰਦੀ ਰੱਬ ਰੱਬ ਕਰਦੀ। ਫਿਰ ਡਰਾਮਾਂ ਕਿਉਂ ਕਰਦੇ ਹੋ? ਮੀਟ ਨਹੀਂ ਖਾਂਦੇ। ਹਲਾਲ ਤੇ ਝਟਕੇ ਨਾਲ ਵੀ ਜੀਵ ਮਰਦਾ ਹੈ। ਹੁੰਦਾ ਤਾਂ ਮੁਰਦਾ ਹੈ। ਭਾਵੇਂ ਮਿੱਠੀ ਛੁਰੀ ਚਲਾਕੇ ਜਾਂ ਕਿਰਪਾਨ ਸਿਰੋਂ ਉੱਚੀ ਚੁੱਕ ਕੇ ਬੱਕਰੇ ਜਾਂ ਬੰਦੇ ਦੀ ਧੌਣ ਤੇ ਮਾਰਦੇ ਹਨ। ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਕਹਿੰਦੇ ਹਨ। ਜਦੋਂ ਪਬਲਿਕ ਵਿੱਚ ਇਹੋ ਜਿਹੀਆਂ ਕਰਤੂਤਾਂ ਗਾਤਰੇ ਪਾ ਕੇ ਕਰੋਗੇ। ਲੋਕ ਤਾਂ ਆਪੇ ਕਹਿਣਗੇ ਗੁਰੂ ਜੀ ਬੱਕਰੇ ਵੱਢਦੇ ਹੁੰਦੇ ਸੀ। ਆਪ ਹੀ ਇਹੀ ਕਹਿੰਦੇ ਹਨ। ਗੁਰੂ ਜੀ ਦਾ ਹੁਕਮ ਹੈ। ਮੁਰਗ਼ਾ ਤਿੱਤਰ ਨਹੀਂ ਬੱਕਰਾ ਹੀ ਆਪ ਮਾਰ ਕੇ ਖਾਵੇ। ਘਾਹ ਖਾ-ਖਾ ਕੇ ਬੱਕਰਾ ਪਲਦਾ ਹੈ। ਬੱਕਰੇ ਖਾ-ਖਾ ਕੇ ਤਾਂਹੀਂ ਘਾਹ ਖਾਣੇ ਬੱਕਰੇ ਵਰਗੀ ਮੱਤ ਵਿਹਲੜਾਂ ਦੀ ਹੋ ਗਈ ਹੈ। ਮੈਂ-ਮੈਂ ਕਰਦੇ ਖੋਰੂ ਪਾਉਂਦੇ ਫਿਰਦੇ ਹਨ। ਕਿਉਂਕਿ ਲੋਕਾਂ ਨੂੰ ਦੱਸ ਸਕੀਏ। ਅਸੀਂ ਕੋਈ ਘੱਟ ਨਹੀਂ ਗੁਜ਼ਾਰਦੇ। ਜਾਨ ਲੈਣੀ ਆਉਂਦੀ ਹੈ। ਸਭ ਹਰ ਰੋਜ਼ ਛਕਦੇ ਹੋ। ਸ਼ੇਰ ਦੇ ਮੂੰਹ ਨੂੰ ਖ਼ੂਨ ਲੱਗ ਜਾਵੇ। ਰੋਜ਼ ਨਵਾਂ ਸ਼ਿਕਾਰ ਭਾਲਦਾ ਹੈ। ਬੱਕਰੇ ਕੀ ਬੰਦੇ ਵੀ ਵੰਡਦੇ ਹਨ।

ਗੰਨੇ, ਸਾਗ, ਸਬਜ਼ੀਆਂ, ਆਟੇ, ਮਿੱਟੀ, ਪਾਣੀ ਵਿੱਚ ਆਲ਼ੇ ਦੁਆਲੇ ਜਰੇ ਜਰੇ ਵਿੱਚ ਮਾਸ ਦੇ ਕੀੜੇ ਹਨ। ਅਸੀਂ ਆਪ ਮਾਸ ਦੇ ਹੀ ਹਾਂ। ਮਾਸ ਨਾਂ ਖਾਣ ਦਾ ਡਰਾਮਾਂ ਵੀ ਨਾਂ ਕਰਿਆ ਕਰੋ। ਜੇ ਬੱਕਰੇ ਵੱਢ ਕੇ ਖਾਂਦੇ ਹੋ। ਆਪਣੀ ਤਾਂ ਗੱਲ ਕਰਦੇ ਨਹੀਂ। ਨਾਂ ਹੀ ਦੁਨੀਆ ਦਾ ਸਾਹਮਣਾ ਕਰਨ ਦੀ ਹਿੰਮਤ ਹੈ। ਸਾਹਮਣਾ ਕਰਨ ਲਈ ਫੇਸ ਟੂ ਫੇਸ ਹੋਣਾ ਪੈਂਦਾਂ ਹੈ। ਮੂੰਹ ਛੁਪਾ ਕੇ ਸੂਰਮੇ ਨਹੀਂ ਕਹਾਉਂਦੇ। ਅਸੀਂ ਆਪ ਕੀ ਕਰ ਸਕਦੇ ਹਾਂ? ਕੀ ਕਰਨ ਜੋਗੇ ਹਾਂ? ਦੂਜਿਆਂ ਨੂੰ ਵਿੱਚ ਲੈ ਆਉਂਦੇ ਹਾਂ। ਸਾਨੂੰ ਫਲਾਣੇ ਨੇ ਕਿਹਾ, ਤਾਂ ਇਹ ਕੰਮ ਕੀਤਾ। ਦਰਸ਼ਨ ਸਿੰਘ ਦੀ ਜੋ ਹਾਲਤ ਕੀਤੀ ਹੈ। ਦੁਨੀਆ ਜਾਣਦੀ ਹੈ। ਸਾਡੇ ਗੁਆਂਢ ਸਾਂਝੀ ਕੰਧ ਨਿਹੰਗਾਂ ਨਾਲ ਸੀ। ਸਾਰੀ ਰਾਤ ਖੋਰੂ ਪਾਉਂਦੇ ਸੀ। ਸੁੱਖਾਂ ਘੋਟ ਘੋਟ ਪੀਂਦੇ ਸੀ। ਖੇਤ ਵੀ ਇਕੱਠੇ ਹੀ ਸੀ। ਸਾਡੇ ਤੇ ਆਲ਼ੇ ਦੁਆਲੇ ਦੇ ਖੇਤਾਂ ਵਿੱਚ ਗੰਢੇ, ਛੱਲੀਆਂ, ਛੋਲੇ, ਖ਼ਰਬੂਜ਼ੇ, ਸਬਜ਼ੀਆਂ, ਨੇਬੂ ਮਿਰਚਾਂ ਸਭ ਨਿਹੰਗਾ ਸਮੇਟੀ ਜਾਂਦੇ ਸੀ। ਉਨ੍ਹਾਂ ਕੋਲ ਹੋਰ ਵੀ ਬੰਦੇ ਵਿਹਲੜ ਆਏ ਰਹਿੰਦੇ ਸਨ। ਰਾਤ ਨੂੰ ਰੱਤੋਵਾਲ ਪਿੰਡ ਕਿਸੇ ਬੁੱਢੇ ਬੰਦੇ ਦਾ ਕਣਕ ਦਾ ਬੋਹਲ਼ ਖੇਤ ਵਿੱਚ ਹੀ ਸੀ। ਕਣਕ ਚੁੱਕਣ, ਚੋਰੀ ਕਰਨ ਲੱਗਿਆਂ ਨੇ ਬੁੱਢਾ ਵੀ ਮਾਰ ਦਿੱਤਾ। ਤਿੰਨ ਜਾਣਿਆਂ ਨੂੰ 7-7 ਸਾਲ ਕੈਦ ਹੋਈ।

ਪੰਜ ਪਿਆਰੇ ਵੀ ਬੰਦੇ ਹੀ ਹਨ। ਅੰਮ੍ਰਿਤ ਸੰਚਾਰ ਵਿੱਚ 20 ਸਾਲ ਦਿਆਂ ਨੂੰ ਲੱਗਾਂ ਦਿੰਦੇ ਹਨ। ਬੱਜਰ ਕੁਰਹਿਤਾਂ ਚਾਰ ਹਨ।  ਕੇਸ ਨਹੀਂ ਕੱਟਣੇ, ਮੀਟ ਨਹੀਂ ਖਾਣਾ, ਪਰਾਇਆਂ ਸੰਗ ਨਹੀਂ ਕਰਨਾ, ਤਮਾਕੂ ਨਸ਼ਿਆਂ ਦਾ ਪ੍ਰਯੋਗ ਨਹੀਂ ਕਰਨਾ। ਅੰਮ੍ਰਿਤ ਸੰਚਾਰ ਸਮੇਂ ਪਾਣੀ ਵਿੱਚ ਅੰਮ੍ਰਿਤ ਬਣਾਉਣ ਲਈ ਪਤਾਸੇ ਪਾ ਕੇ, ਪੰਜ ਬਾਣੀਆਂ ਪੜ੍ਹਦੇ ਹਨ। ਇਹ ਗੁਰੂ ਬਣੇ ਹੋਏ ਗੁਰੂ ਗੋਬਿੰਦ ਸਿੰਘ ਜੀ ਪਾਠ ਪੜ੍ਹਦੇ ਉੱਕੀ ਜਾਂਦੇ ਹਨ । ਇੱਕ ਸਿੰਘ ਮਹਾਰਾਜ ਕੋਲ ਬੈਠਾਂ ਪੰਜ ਪਿਆਰਿਆਂ ਦੀਆਂ ਪਾਠ ਵਿੱਚ ਗ਼ਲਤੀਆਂ ਕੱਢੀ ਜਾਂਦਾ ਹੈ।

ਕੀ ਗੁਰੂ ਵੀ ਗ਼ਲਤ ਬਾਣੀ ਪੜ੍ਹ ਸਕਦਾ ਹੈ?

ਮਹਾਰਾਜ ਕੋਲ ਬੈਠਾਂ ਸਿੰਘ ਪੰਜ ਪਿਆਰਿਆਂ ਵਿੱਚ ਨਹੀਂ ਗਿਣਿਆਂ ਜਾਂਦਾ। ਪੰਜ ਪਿਆਰੇ ਤਾਂ ਬਾਟੇ ਦੁਆਲੇ ਬੈਠੇ ਵਾਰੀ ਵਾਰੀ ਪਾਠ ਪੜ੍ਹਦੇ ਹਨ। ਇੱਕ ਜਪੁ ਜੀ ਸਾਹਿਬ, ਦੂਜਾ ਜਪੁ ਜੀ ਸਾਹਿਬ, ਤੀਜਾ ਅਨੰਦ  ਸਾਹਿਬ ਜੀ, ਚੌਥਾ ਤਵਪ੍ਰਸਾਦਿ ਸਵੱਯੇ, ਪੰਜਵਾਂ ਚੌਪਈ ਪੜ੍ਹਦਾ ਹੈ। ਬਜਰ ਕੁਰਿਹਤ ਕਹਿੰਦੇ ਜੇ ਇੱਕ ਵੀ ਹੋ ਜਾਵੇ। ਅੰਮ੍ਰਿਤ ਟੁੱਟ ਜਾਂਦਾਂ ਹੈ। ਅੰਮ੍ਰਿਤ ਕੱਚ ਦਾ ਹੈ, ਦੁਆਰਾਂ ਫੇਰ ਅੰਮ੍ਰਿਤ ਪੀਵੋਂ, ਜੋੜ ਲੱਗ ਜਾਂਦਾਂ ਹੈ। ਆਮ ਆਦਮੀ ਜਾਣਦਾ ਹੈ। ਕੁੱਝ ਵੀ ਖਾਈਏ, ਜੇ ਉਲਟੀ ਨਾਂ ਆਵੇਂ ਤਾਂ ਸਭ ਹਜ਼ਮ ਹੋ ਜਾਂਦਾਂ ਹੈ। ਖੂਨ ਵਿੱਚ ਰੱਲ ਜਾਂਦਾਂ ਹੈ। ਕੱਚ ਨੂੰ ਜੋੜ ਲੱਗੇ ਲਕੀਰ ਦਿੱਸਦੀ ਹੈ। ਗਿਆਨੀਆਂ ਮੁਤਾਬਕ ਮਿੱਠੇ ਅੰਮ੍ਰਿਤ ਨੂੰ ਪਹਿਲਾਂ ਦੇ ਪੀਤੇ ਨਾਲ, ਨਵੇਂ ਪੀਤੇ ਨੂੰ ਜੋੜ ਲੱਗ ਜਾਂਦਾਂ ਹੈ। ਪਤਾਂ ਨਹੀਂ ਝੂਠ ਬੋਲਣੋਂ ਕਿਵੇ ਹੱਟਣਗੇ? ਪੰਜ ਪਿਆਰਿਆਂ ਵਿੱਚ ਉਹੀ ਸੰਤ, ਬਾਬੇ, ਗਿਆਨੀ, ਗ੍ਰੰਥੀ ਲੱਗਦੇ ਹਨ। ਜਿੰਨ੍ਹਾਂ ਵਿਚਾਰਿਆਂ ਨੇ ਇੱਕ ਵੀ ਵਿਆਹ ਨਹੀਂ ਕਰਾਇਆਂ ਹੁੰਦਾ। ਛੜੇ ਦੀ ਦੁਨੀਆਂਦਾਰੀ ਬਿਨ ਫਿਰ ਕਿਵੇ ਨਿਭਦੀ ਹੈ? ਕੀ ਪਰਾਇਆ ਸੰਗ ਛੜੇ ਛੱਡਦੇ ਹੋਣੇ ਨੇ? ਤਾਂਹੀ ਇੰਨ੍ਹਾਂ ਵਿਚੋਂ ਬਹੁਤੇ ਬਲਾਤਕਾਰ ਕਰਦੇ ਹਨ। ਧੀਆਂ ਭੈਣਾਂ ਦਾ ਰੂਪ ਤੱਕਦੇ ਹਨ। ਸਿਰ ਤੇ ਹੋਰ ਸਰੀਰ ਦੇ ਥਾਂਵਾਂ ਤੋਂ ਵਾਲ ਵੀ ਰੋਜ਼ ਟੁੱਟਦੇ ਹਨ। ਵਾਲ ਤੋੜ ਦੀਆਂ ਫਿਣਸੀਆਂ ਵੀ ਹੁੰਦੀਆਂ ਰਹਿੰਦੀਆਂ ਹਨ। ਸਿਗਰਟ ਦੂਜਾਂ ਬੰਦਾਂ ਪੀਂਦਾ ਹੈ। ਧੂਆਂ ਅਸੀਂ ਅੰਦਰ ਕਰ ਲੈਂਦੇ ਹਾਂ। ਮੀਟ ਤੋਂ ਅਸੀਂ ਬੱਚ ਹੀ ਨਹੀਂ ਸਕਦੇ। ਦੁੱਧ ਦਹੀਂ ਸਬਜੀਆਂ ਅੰਨਾਜ ਵਿੱਚ ਮੀਟ ਹੈ। ਅਸੀਂ ਆਪ ਮੀਟ ਦੇ ਹੀ ਬਣੇ ਹਾਂ। ਕਿਹੜਾਂ ਇਨਸਾਨ ਹੈ? ਜੋਂ ਸਬੂਤ ਦੇਵੇ ਕਿ ਇੱਕੋਂ ਔਰਤ ਨਾਲ ਸਭੌਗ ਕੀਤਾ ਹੈ? ਕਈਆਂ ਦੇ ਵਿਆਹ ਤਾਂ ਦੋ, ਤਿਨ ਕੋਈ ਗਿੱਣਤੀ ਨਹੀਂ। ਜੀਅ ਭਰ ਗਿਆ। ਹੋਰ ਅੰਨਦ, ਫੇਰੇ ਲੈ ਲਵੋਂ। ਗਿਆਨੀਆਂ ਸੰਤਾਂ ਕੋਲੋ ਹੀ ਪਰਾਈਆਂ ਔਰਤਾਂ ਸ਼ਰਮ ਨਾਕ ਹਾਲਤ ਵਿੱਚ ਜੰਨਤਾਂ ਮੀਡੀਆ ਜਾਹਰ ਕਰਦਾ ਹੈ। ਕਿਸ ਨੇ ਰਹਿਤ ਮਰਜਾਂਦਾਂ ਬਣਾਈ ਹੈ। ਉਸ ਦੀ ਮੱਤ ਕਿੰਨ੍ਹੀ ਕੁ ਕੰਮ ਕਰਦੀ ਹੈ। ਦੁਨੀਆਂ ਦਾ ਕਾਨੂੰਨ ਵੀ ਇਹੋਂ ਜਿਹੀਆਂ ਬੱਦਸ਼ਾਂ ਨਹੀਂ ਥੋਪਦਾ। ਇਹ ਆਮ ਜੀਵਨ ਦੀਆਂ ਲੋੜੀਦੀਆਂ ਲੋੜਾਂ ਦਾ ਵਹਾਣ ਹੈ। ਬੰਦਾ ਜੋਂ ਸ਼ਰੇਅਮ ਨਹੀਂ ਕਰਦਾ। ਪਰਦੇ ਵਿੱਚ ਖੁੱਲ ਕੇ ਜਿਆਦਾ ਕਰਦਾ ਹੈ। ਆਪੇ ਦੇਖ ਲਵੋਂ। ਸਾਡਾ ਸਿੱਖ ਧਰਮ ਕਿਥੇ ਖੜਾਂ ਹੈ? ਕੀ ਅਗਾਹ ਵਧੂ ਵਿਚਾਰ ਹਨ। ਸੰਗਤ ਦੀਆਂ ਅੰਦਰ ਦੀਆਂ ਗੱਲ਼ਾਂ, ਪਰਾਇਆ ਸੰਗ ਦੀਆਂ ਕਹਾਣੀਆਂ ਪੰਜ ਪਿਆਰੇ ਹੋ ਲੋਕਾਂ ਨੂੰ ਦੱਸਦੇ ਹਨ? ਪਹਿਲਾਂ ਅੰਦਰ ਪੁਚਕਾਰ-ਪੁਚਕਾਰ ਕੇ ਪੰਜ ਪਿਆਰੇ ਪੁੱਛਦੇ ਹਨ। ਸਾਡੇ ਤੱਕ ਹੀ ਗੱਲ ਰਹੇਗੀ। ਪੰਜ ਪਿਆਰੇ ਲੋਕਾਂ ਨੂੰ ਬਾਹਰ ਜਾਂ ਕੇ, ਹੋਰ ਵੀ ਗੱਲ਼ਾਂ ਦੱਸਦੇ ਹਨ। ਬਾਣਾਂ ਪਾਕੇ ਅੰਮ੍ਰਿਤ ਸੰਚਾਰ ਵਿੱਚ ਲੱਗ ਜਾਣ ਨਾਲ ਕੋਈ ਸੱਚੀਂ ਗੁਰੂ ਨਹੀਂ ਬਣ ਜਾਂਦਾਂ। ਅੱਜ ਜੋਂ ਪੰਜ ਪਿਆਰੇ ਬੱਣਦੇ ਹਨ। ਕੀ ਆਪਣਾਂ ਪਰਿਵਾਰ ਕੌਮ ਤੋਂ ਵਾਰ ਦੇਣਗੇ? ਸਿੱਖ ਦਾ ਜੀਵਨ ਜਾਚ ਕੀ ਬੱਣ ਰਿਹਾ ਹੈ? ਇਹ ਤਾਂ ਸੰਗਤ ਲੋਕਾਂ ਨੂੰ ਲੁੱਟਣ ਨੂੰ ਦੁਕਾਨਾਂ ਖੋਲੀ ਬੈਠੇ ਹਨ। ਗੁਰਦੁਆਰੇ ਨਹੀਂ, ਬਿਜ਼ਨਸ ਖੋਲੇ ਹਨ। ਪੇਪਰ ਰੋਜ਼ ਦੇਖੀਏ। ਕਿਵੇ ਇੱਕ ਦੂਜੇ ਦੀਆਂ ਪੱਗਾਂ ਲਹੁਉਂਦੇ ਹਨ? ਪੰਜ ਪਿਆਰੇ ਦੇ ਇੱਕ ਦੇ ਅਜੇ ਬਸਤਰ ਪਾਏ ਹੋਏ ਸਨ। ਅੰਮ੍ਰਿਤ ਸੰਚਾਰ ਕਰਕੇ ਆਇਆ ਸੀ। ਲੰਮੀ ਮਾਂ ਦੀ ਗਾਲ ਗੁਰਦੁਆਰੇ ਸਾਹਿਬ ਵਿੱਚ ਹੀ ਕੱਢੀ। ਅੰਮ੍ਰਿਤ ਸੰਚਾਰ ਨੂੰ ਮਾਂ ਦੀ---- ਸਮਾਂ ਬੜਾ ਲੱਗ ਗਿਆ। ਬੰਦੇ ਦਾ ਨਾਮ ਵੀ ਅੰਮ੍ਰਿਤ ਹੀ ਹੈ। ਹਰ ਗੱਲ ਨਾਲ ਠੋਕ ਕੇ ਜੀਭ ਮਲ ਕੇ ਗਾਲ ਕੱਢਦਾ ਹੈ। ਜੋ ਜੀਭ ਨਾਲ ਔਰਤਾਂ ਦੇ ਕਾਮਕ ਥੋਕ ਦੀ ਗਾਲ ਕੱਢ ਕੇ ਸੁਆਦ ਲੈਂਦੇ ਹਨ। ਅੱਖਾਂ ਹੱਥਾਂ ਨਾਲ ਵੀ ਸਭ ਕੁੱਝ ਬੇਗਾਨੀਆਂ ਔਰਤਾਂ ਨਾਲ ਕਰਦੇ ਹਨ। ਨਾਂ ਸਮਝੋਂ ਚਿੱਟੇ ਪੀਲੇ ਨੀਲੇ ਕੱਪੜਿਆਂ ਵਾਲਿਆਂ ਦਾ ਦਿਲ ਮਨ ਤੁਹਾਡੇ ਸਬ ਦੇ ਨਾਲੋਂ ਅਲੱਗ ਕਿਸਮ ਦਾ ਹੈ। ਉਹ ਵੀ ਇਹ ਸਭ ਕਰ ਸਕਦੇ ਹਨ। ਜਾਂ ਦੱਸੋ ਕੀ ਤੁਸੀਂ ਉਨ੍ਹਾਂ ਦੇ ਹਮਾਇਤੀ ਪਹਿਰੇਦਾਰ ਹੋ? ਫਿਰ ਤਾਂ ਰਲ-ਮਿਲ ਕੇ ਖਿਚੜੀ ਪੱਕਦੀ ਹੈ।

ਸਤਿਕਾਰ ਇਨਸਾਨਾਂ ਦਾ ਕਰਦੀ ਹੈ। ਕਿਸੇ ਚੋਲ਼ੇ ਵਾਲੇ ਜਾਂ ਕਿਸੇ ਬੰਦੇ ਨੂੰ ਰੱਬ ਨਹੀਂ ਸਮਝੀਦਾ। ਰੱਬ ਇੱਕੋ ਹੈ। ਵੱਸਦਾ ਹਰ ਜੀਵ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਸੀਸ ਝੁਕਾਈਏ। ਗੁਰੂ ਜੀ ਘਰ-ਘਰ ਪ੍ਰਕਾਸ਼ ਕਰੀਏ, ਪੜ੍ਹੀਏ। ਕਿਸੇ ਬੰਦੇ ਕੋਲੋਂ ਅੰਮ੍ਰਿਤ ਪੀਤਾ ਜਾਂਦਾ। ਰੱਬੀ ਹੁਕਮ ਨਾਲ ਪੀਤਾ ਹੈ। ਪਾਣੀ ਵਿੱਚ ਪਤਾਸੇ ਘੋਲ ਲੈਣ ਨਾਲ ਅੰਮ੍ਰਿਤ ਨਹੀਂ ਬਣ ਜਾਂਦਾ, ਬਾਣੀ ਨਾਲ ਜੁੜ ਕੇ ਹੱਕ ਸੱਚ ਦੀ ਕਮਾਈ ਕਰਨਾ, ਜੀਵ ਹੱਤਿਆ ਨਾਂ ਕਰਨਾ, ਗ਼ਰੀਬ ‘ਤੇ ਵਾਰ ਨਾ ਕਰਨਾ ਇਨ੍ਹਾਂ ਦੇ ਪਹਿਰੇਦਾਰ ਬਣਨ ਦੀ ਲੋੜ ਹੈ। ਮਾਸ ਤੋਂ ਅਸੀਂ ਭੱਜ ਨਹੀਂ ਸਕਦੇ, ਸਾਰਾ ਬ੍ਰਹਿਮੰਡ ਮਾਸ ਨਾਲ ਹੀ ਜੁੜਿਆਂ ਹੈ।

ਨਗਾਰਾ ਤਾਂ ਝੂਲਣ ਲਾਉਂਦਾ ਹੈ। ਮਨ ਦੀ ਧੜਕਣ ਨੂੰ ਤੇਜ਼ ਕਰਦਾ ਹੈ। ਅਰਦਾਸ ਕਰਨ ਸਮੇਂ ਅਸੀਂ ਮਾਲਕ ਰੱਬ ਦਾ ਸ਼ੂਕਰ ਕਰਦੇ ਹਾਂ। ਹੋਰ ਖਾਂਹਸ਼ਾਂ ਲਈ ਝੋਲੀ ਅੱਡਦੇ ਹਾਂ। ਇਸ ਸਮੇਂ ਪਿਆਰੇ ਨਾਲ ਗੱਲਾਂ ਕਰਨ ਸਮੇਂ ਕੋਈ ਹੋਰ ਬਾਹਰਲਾ ਦਖ਼ਲ ਬਿਲਕੁਲ ਨਹੀਂ ਚਾਹੀਦਾ। ਅਰਦਾਸ ਅੰਦਰੋਂ ਆਪੇ ਨਿਕਲਦੀ ਹੈ। ਆਪ ਕਰਨੀ ਚਾਹੀਦੀ ਹੈ। ਸਾਨੂੰ ਆਪ ਨੂੰ ਹੀ ਪੱਤਾਂ ਹੁੰਦਾ ਹੈ। ਕੀ ਚਾਹੀਦਾ ਹੈ? ਰੱਬ ਸਭ ਦੀ ਸੁਣਦਾ ਹੈ। ਇੱਕ ਵਾਰ ਆਵਾਜ਼ ਮਾਰ ਕੇ ਦੇਖੀਏ। ਗਿਆਨੀ ਨੂੰ ਤਾਂ ਨੋਟ ਦੇ ਪੱਤੇ ਦਾ ਹੀ ਪਤਾ ਹੁੰਦਾ ਹੈ। 100 ਦਾ ਜਾਂ 50 ਦਾ ਮਿਲੇਗਾ। ਗਿਆਨੀਆਂ ਦੀ ਜੇ ਅਰਦਾਸ ਰੱਬ ਸੁਣਦਾ ਹੁੰਦਾ। ਗਿਆਨੀ ਸਾਰੀ ਦੁਨੀਆ ਆਪਣੇ ਨਾਮ ਕਰ ਲੈਂਦੇ। ਗਿਆਨੀ ਗੋਲਕ ਤੇ ਅੱਖ ਨਾਂ ਰੱਖਦੇ।

ਬਾਕੀ ਵੀ ਜਥੇਦਾਰ ਜੋ ਹਰ ਰੋਜ਼ ਕੜੀ ਘੋਲਦੇ ਹਨ। ਪੇਪਰਾਂ ਵਿੱਚ ਰੋਜ਼ ਪੜ੍ਹੀਦਾ ਹੈ। ਰੱਬ ਦੀ ਬਾਣੀ ਤੋਂ ਬਗ਼ੈਰ ਗੁਜਾਰਾਂ ਨਹੀਂ ਹੋਣਾ। ਬਾਣੀ ਪੜ੍ਹੀਏ। ਬਾਣੀ ਬਾਰੇ ਇਹ ਤੁਕ ਨਹੀਂ ਲਿਖੀ ਗਈ। ਹੋਰ ਕਿਤਾਬਾਂ ਦਾ ਇਹ ਤੁਕ ਖੰਡਨ ਕਰਦੀ ਹੈ।

ਪੜਿ ਪੜਿ ਗਡੀ ਲਦੀਤਹਿ ਪੜਿ ਪੜਿ ਭਰੀਅਹਿ ਸਾਥ॥੧॥ {ਪੰਨਾ467}

Comments

Popular Posts