ਭਾਗ 9 ਸ਼੍ਰੀ ਗੁਰੂ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ
ਜੀ ਆਪਣੀ ਪੂੰਜੀ ਸਹੀ ਥਾਂ ਲਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਸਿੱਖ ਧਰਮ ਸਾਰੇ ਜਗਤ ਦਾ ਸਾਂਝਾਂ ਧਰਮ ਹੈ। ਸਾਰੇ
ਮਨੁੱਖ ਇੱਕ ਹੀ ਜੋਤ ਦੇ ਬਣੇ ਹਨ। ਸਿੱਖ ਧਰਮ ਹਿੰਦੂ ਮੁਸਲਮਾਨ ਇਸਾਈ ਹੋਰ ਸਬ ਲਈ ਸਾਂਝਾਂ ਧਰਮ
ਹੈ। ਸਿੱਖ
ਧਰਮ ਵਿੱਚ 10 ਗੁਰੂ ਹਨ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਉਨ੍ਹਾਂ
ਦੇ ਬਚਨ ਸਾਡੇ ਵਿੱਚ ਹਾਜ਼ਰ ਹਨ। ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਹਨ। ਗੁਰੂ
ਹਰਿਰਾਏ ਜੀ ਦਾ ਜਨਮ 1630 ਈਸਵੀ ਨੂੰ ਕੀਰਤਪੁਰ ਸਾਹਿਬ ਵਿੱਚ ਹੋਇਆ ਹੈ। ਮਾਤਾ
ਨਿਹਾਲ ਜੀ ਤੇ ਪਿਤਾ ਬਾਬਾ ਗੁਰਦਿੱਤਾ ਜੀ ਦੇ ਘਰ ਹੋਇਆ ਹੈ। ਗੁਰੂ
ਹਰਿਰਾਏ ਸਾਹਿਬ ਜੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਸਨ। ਹਰਗੋਬਿੰਦ
ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ਼ ਬਹਾਦਰ ਜੀ ਸਨ। ਆਪਸ
ਵਿੱਚ ਗੁਰੂ ਹਰਿਰਾਏ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਚਾਚੇ ਤਾਏ ਦੇ ਪੁੱਤਰ ਸਨ। ਤੀਜੇ
ਗੁਰੂ ਅਮਰਦਾਸ ਜੀ ਤੋਂ ਲੈ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰ ਗੱਦੀ ਇੱਕੋ ਘਰ ਵਿੱਚ ਰਹੀ
ਹੈ। ਆਮ ਬੰਦੇ
ਵਾਂਗ ਸਾਦੀ ਜ਼ਿੰਦਗੀ, ਸਾਰੇ ਗੁਰੂਆਂ ਨੇ ਗੁਜ਼ਾਰੀ ਹੈ। ਰੱਬ
ਦੀ ਭਗਤੀ ਕੀਤੀ ਹੈ। ਅੱਤਿਆਚਾਰ
ਦੇ ਵਿਰੁੱਧ ਲੜੇ ਹਨ। ਜ਼ੁਲਮ
ਨੂੰ ਮੂੰਹ ਤੋੜ ਕਰਾਰੀ ਹਾਰ ਦਿਖਾਈ ਹੈ।
ਗੁਰੂ ਹਰਿਰਾਏ ਸਾਹਿਬ ਜੀ ਦੇ ਸਪੁੱਤਰ ਅੱਠਵੇਂ ਗੁਰੂ ਹਰਿ
ਕ੍ਰਿਸ਼ਨ ਜੀ ਤੇ ਪੁੱਤਰ ਬਾਬਾ ਰਾਮ ਰਾਇ ਜੀ ਹੋਏ ਹਨ।
ਗੁਰੂ ਹਰਿਰਾਏ ਸਾਹਿਬ ਜੀ 40 ਕੁ ਸਾਲਾਂ ਦੀ ਉਮਰ ਦੇ ਹੋਏ
ਮੰਨੇ ਜਾਂਦੇ ਹਨ। ਉਨ੍ਹਾਂ
ਦਾ ਵਿਆਹ (1) ਮਾਤਾ ਕ੍ਰਿਸ਼ਨ ਦੇਵੀ ਜੀ ਨਾਲ ਹੋਇਆ,
ਜੋ ਗੁਰੂ ਹਰਿ ਕ੍ਰਿਸ਼ਨ ਜੀ ਦੀ ਮਾਤਾ ਸੀ। (2) ਦੂਜਾ ਵਿਆਹ ਮਾਤਾ ਰਾਮ ਦੇਵੀ ਜੀ ਨਾਲ ਹੋਇਆ, ਜਿਸ
ਦੀ ਕੁੱਖੋਂ ਪੁੱਤਰ ਬਾਬਾ ਰਾਮ ਰਾਇ ਜੀ ਹੋਏ ਹਨ। ਹੋਰ ਵਿਆਹ (3) ਚੰਦ ਦੇਵੀ ਜੀ, (4) ਕੋਟ
ਕਲਿਆਣੀ ਜੀ, (5) ਤਿੱਖੀ ਜੀ, (6) ਅਨੋਖੀ ਜੀ, (7) ਲਾਡੋ
ਜੀ, (8) ਪ੍ਰੇਮ ਜੀ ਨਾਲ ਹੋਏ ਹਨ। ਇਹ ਵਿਆਹਾਂ
ਦੀ ਲਿਸਟ ਮੈਨੂੰ ਗੁਰਬਾਣੀ ਪਾਠ ਦਰਪਣ ਵਿਚੋਂ ਲੱਭੀ ਹੈ। ਇਸ ਦੇ
ਪੰਨਾ-ਸਫ਼ਾ 17 ਉੱਤੇ ਇਹ ਸਭ ਗੁਰੂ ਹਰਿਰਾਏ ਸਾਹਿਬ ਜੀ ਦੀਆਂ ਪਤਨੀਆਂ ਦੇ ਨਾਮ ਲਿਖੇ ਹਨ। ਇਸ ਵਿੱਚ
ਗੁਰ ਜੀ ਦੀ ਮਾਤਾ ਤੇ ਪਤਨੀਆਂ ਦੇ ਨਾਮਾਂ ਨਾਲ ਕੌਰ ਲਿਖਿਆ ਗਿਆ ਹੈ। ਉਸ ਸਮੇਂ
ਔਰਤ ਦੇ ਨਾਮ ਨਾਲ ਕੌਰ ਲਿਖਣ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ। ਜਦੋਂ
9 ਗੁਰੂਆਂ ਤੱਕ ਕਿਸੇ ਗੁਰੂ ਜੀ ਦੇ ਨਾਮ ਨਾਲ ਸਿੰਘ ਨਹੀਂ ਲੱਗਾ। ਇਹ ਧਾਰਮਿਕ
ਗੁਰਬਾਣੀ ਪਾਠ ਦਰਪਣ ਦੀ ਕਿਤਾਬ ਦਮਦਮੀ ਟਕਸਾਲ ( ਜਥਾ ਭਿੰਡਰਾਂ) ਮਹਿਤਾ ਦੁਆਰਾ ਗੁਰਬਾਣੀ ਨੂੰ ਸੋਧ
ਕੇ ਪੜ੍ਹਨ ਲਈ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਮੈਂ 10 ਡਾਲਰ ਦੀ ਦਮਦਮੀ ਟਕਸਾਲ ਦੇ ਬਾਬਾ ਬਲਵੀਰ ਸਿੰਘ
ਤੋਂ ਖ਼ਰੀਦੀ ਸੀ। ਗੁਰੂ
ਗੋਬਿੰਦ ਸਿੰਘ ਜੀ ਨੇ ਔਰਤ ਦੇ ਨਾਮ ਨਾਲ ਕੌਰ ਲਗਾਉਣ ਨੂੰ ਵਿਸਾਖ 1699 ਨੂੰ ਅੰਮ੍ਰਿਤ ਛਕਾਉਂਦੇ ਹੋਏ
ਕਿਹਾ ਸੀ।
ਗੁਰੂ ਹਰਿਰਾਏ ਸਾਹਿਬ ਜੀ ਰੱਬ ਦੀ ਭਗਤੀ ਵਿੱਚ ਲੀਨ ਰਹਿੰਦੇ, ਗ਼ਰੀਬਾਂ
ਦੁਖੀਆਂ ਦਾ ਦਰਦ ਸੁਣਦੇ ਇਹ ਸ਼ਾਂਤੀ ਪਸੰਦ, ਲੋੜ ਬੰਦਾ ਦੇ ਮਦਦਗਾਰ ਹੋਏ ਹਨ। ਭੁੱਲਿਆਂ
ਨੂੰ ਰਸਤੇ ਪਾਇਆ ਹੈ। ਜੀਵਾਂ
ਦਾ ਆਧਾਰ ਕੀਤਾ ਹੈ। ਮਨੁੱਖਤਾ
ਦੇ ਜੀਵਨ ਦੇ ਸਹਾਈ, ਦਰਦੀ ਹੋ
ਕੇ ਸੇਵਾ ਕੀਤੀ ਹੈ। ਗੁਰੂ
ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਵਿੱਚ 1661 ਈਸਵੀ ਨੂੰ ਜੋਤੀ ਜੋਤ ਸਮਾਂ ਗਏ। ਗੁਰੂ
ਹਰਿਰਾਏ ਸਾਹਿਬ ਜੀ ਦੀ ਸਪੁੱਤਰ ਅੱਠਵੇਂ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਗੱਦੀ ਦਿੱਤੀ ਗਈ। ਗੁਰੂ
ਹਰਿਰਾਏ ਸਾਹਿਬ ਜੀ ਗੁਰਗੱਦੀ ਦਾ ਸਮਾਂ 1638 ਤੋਂ 1661 ਈਸਵੀ ਤੱਕ ਹੈ। ਇੰਨਾ
ਦੇ ਸਮੇਂ ਸ਼ਾਹਜਹਾਂ ਤੇ ਔਰੰਗਜ਼ੇਬ ਦਾ ਰਾਜ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਵੇਂ ਗੁਰੂ ਜੀ ਦੀ ਬਾਣੀ
ਨਹੀਂ ਹੈ। ਗੁਰੂ
ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੀ। ਗੁਰਦੁਆਰਾ ਸਾਹਿਬ ਢਾਡੀ ਲੱਗੇ ਹੋਏ ਸਨ। ਢਾਡੀਆਂ, ਪ੍ਰਚਾਰਕਾਂ
ਨੇ ਇੱਕ ਵੀ ਲਾਈਨ ਗੁਰੂ ਜੀ ਦੇ ਬਾਰੇ ਵਿੱਚ ਨਹੀਂ ਕਹੀ। ਢਾਡੀਆਂ, ਪ੍ਰਚਾਰਕਾਂ
ਨੂੰ ਪਹਿਲੇ, ਪੰਜਵੇਂ, ਨੌਵੇਂ, ਦਸਵੇਂ ਗੁਰੂ ਤੋਂ ਬਗੈਰ ਬਾਕੀ ਗੁਰੂਆਂ
ਦਾ ਇਤਿਹਾਸ ਪਤਾ ਨਹੀਂ ਹੈ। ਸੰਗਤਾਂ ਨੂੰ ਹੋਰ ਗੁਰੂਆਂ ਬਾਰੇ ਕਿੰਨੇ ਦੱਸਣਾ ਹੈ? ਅਕਬਰ, ਸ਼ਾਹਜਹਾਂ
ਤੇ ਔਰੰਗਜ਼ੇਬ ਮੁਸਲਮਾਨਾਂ ਤੇ ਹਿੰਦੂਆਂ ਕੌਰਵ, ਪਾਂਡੋ, ਹਨੂਮਾਨ, ਰਾਮ, ਰਾਵਣ ਦੇ ਤਾਂ ਨਾਮ, ਜਨਮ
ਸਥਾਨ ਤੇ ਲੜਾਈ ਦੇ ਮੈਦਾਨ ਦੇ ਕੌਤਕ ਖ਼ੋਲ-ਖ਼ੋਲ ਸੁਣਾਉਂਦੇ ਹਨ। ਇਹ ਤਾਂ
ਮੁਸਲਮਾਨ ਤੇ ਹਿੰਦੂਆਂ ਦੇ ਢਾਡੀ, ਪ੍ਰਚਾਰਕ ਲੱਗਦੇ ਹਨ। ਦਮਦਮੀ
ਟਕਸਾਲ ਵਾਲੇ ਵੀ ਮੁਸਲਮਾਨਾਂ ਤੇ ਹਿੰਦੂਆਂ ਦੇ ਬਥੇਰੇ ਕਿੱਸੇ ਸੁਣਾਉਂਦੇ ਹਨ। ਢਾਡੀ, ਪ੍ਰਚਾਰਕ, ਇੰਨਾ
ਦੀ ਕਰਦੇ ਤਾਂ ਭੰਡੀ ਹਨ। ਲੋਕਾਂ ਨੂੰ ਉਨ੍ਹਾਂ ਬਾਰੇ ਕਾਫ਼ੀ ਭਰਪੂਰ ਜਾਣਕਾਰੀ ਦੇਈਂ
ਜਾ ਰਹੇ ਹਨ। ਮਨੁੱਖਤਾ
ਵਿੱਚ ਨਫ਼ਰਤ ਘੌਲਣ ਵਾਲਾ ਰੱਬ ਦਾ ਪ੍ਰਸੰਸਕ ਨਹੀਂ ਬਣ ਸਕਦਾ। ਮਨੁੱਖਤਾ
ਵਿੱਚ ਉਹ ਆਪ ਰੱਬ ਵੱਸਦਾ ਹੈ। ਕੋਈ ਵੀ ਰੱਬ ਤੋਂ ਬਿਨਾਂ ਨਹੀਂ ਹੈ। ਬਗਾਨਾ
ਨਹੀਂ ਹੈ। ਬਹੁਤੇ
ਢਾਡੀ, ਪ੍ਰਚਾਰਕ ਆਪਣੇ ਗੁਰੂਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਕੋਈ ਸ਼ਬਦ ਵਿਚਾਰ ਨਹੀਂ ਕਰਦੇ। ਇੱਧਰ ਉੱਧਰ ਦੇ ਕਿੱਸੇ ਸੁਣਾਂ ਕੇ ਪੈਸੇ ਇਕੱਠੇ ਕਰਦੇ ਹਨ। ਗੁਰਦੁਆਰਾ
ਸਾਹਿਬ ਅੱਜ ਕਲ ਢਾਡੀ, ਪ੍ਰਚਾਰਕ ਮਿਰਜ਼ਾ, ਹੀਰ, ਅਪਸਰਾ, ਸਾਧਾਂ, ਜੋਗੀਆਂ ਦੀ ਰਾਮ ਕਹਾਣੀ
ਵੀ ਸੁਣਾ ਰਹੇ ਹਨ।
Comments
Post a Comment