ਭਾਗ
14 ਮੀਡੀਆ ਪਾਠਕਾਂ, ਸਰੋਤਿਆਂ ਤੇ ਲੇਖਕ ਦਾ ਤਾਲ-ਮੇਲ ਸੰਯੁਕਤ ਪਰਿਵਾਰ ਹੈ ਆਪਣੀ ਪੂੰਜੀ ਸਹੀ ਥਾਂ ਲਾਈਏ
ਸੰਪਾਦਕ
ਸਾਡਾ ਧੁਰਾ ਹਨ। ਜੋ ਪਬਲਿਸ਼ ਕਰਦੇ ਹਨ। ਲਿਖਤਾਂ ਨੂੰ ਆਪਣੇ ਪੇਪਰ ਤੇ ਵੈੱਬ ‘ਤੇ ਥਾਂ ਦਿੰਦੇ ਹਨ।
ਜਨਤਾ ਦੇ ਹੱਥਾਂ ਤੱਕ ਸਾਡੀਆਂ ਭਾਵਨਾਵਾਂ ਪਹੁੰਚਾਉਂਦੇ ਹਨ। ਤਹਿ ਦਿਲੋਂ ਮੀਡੀਆ, ਸੰਪਾਦਕ, ਪਾਠਕਾਂ, ਸਰੋਤਿਆਂ ਦਾ ਧੰਨਵਾਦ ਹੈ। ਪਾਠਕ, ਸਰੋਤਿਆਂ ਤੋਂ ਉਮੀਦ ਹੁੰਦੀ ਹੈ। ਹਲਾਸ਼ੇਰੀ
ਦੇਣੀ, ਆਪਣੀ ਰਾਏ ਦੱਸਣਾ ਤਾਂ ਕਿ ਅੱਗੇ ਨੂੰ ਸਹੀਂ
ਕੰਮ ਕੀਤਾ ਜਾਵੇ। ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਹਾਂ। ਤਾਂਹੀਂ ਇੱਕ ਦੂਜੇ ਦੀ
ਕਦਰ ਕਰਦੇ ਹਾਂ। ਮੀਡੀਆ ਪਾਠਕਾਂ, ਸਰੋਤਿਆਂ
ਤੱਕ ਕੋਨੇ-ਕੋਨੇ ਦੀਆਂ ਖ਼ਬਰਾਂ ਦਿੰਦਾ ਹੈ। ਸੰਪਾਦਕ ਦਾ ਇਹੀ ਮਕਸਦ ਹੁੰਦਾ ਹੈ। ਦੁਨੀਆ ਅੱਗੇ ਸਭ
ਰੱਖਿਆ ਜਾਵੇ। ਚੰਗਾ ਮਾੜਾ ਚੁਣਨਾ ਪਾਠਕਾਂ ਦੀ ਮਰਜ਼ੀ ਹੈ। ਬਹੁਤੇ ਪਾਠਕ ਪੜ੍ਹ ਕੇ ਫ਼ੋਨ ਈ-ਮੇਲ
ਕਰਦੇ ਹਨ। ਬੜੀ ਫ਼ਕਰ ਦੀ ਗੱਲ ਹੈ। ਹਰ ਕੋਈ ਪ੍ਰਸੰਸਾ ਨਹੀਂ ਕਰ ਸਕਦਾ ਹੈ। ਤੇ ਭੁੱਲਾਂ ਨੂੰ ਨਹੀਂ
ਚਤਰਾਦਾ। ਉਹੀਂ ਪ੍ਰਵਾਹ ਕਰਦੇ ਹਨ। ਜੋ ਲਿਖਤਾਂ ਪੜ੍ਹਦੇ ਹਨ। ਤੇ ਉਨ੍ਹਾਂ ਦੀਆ ਕਮਜ਼ੋਰੀਆਂ
ਚੰਗਾਈਆਂ ਦੱਸਦੇ ਹਨ। ਪਤਾ ਲੱਗਦਾ ਹੈ। ਤੁਸੀਂ ਸਭ ਕਿੰਨਾ ਪਿਆਰ ਕਰਦੇ ਹਨ? ਮੈਂ ਹੈਰਾਨ ਰਹਿ ਜਾਂਦੀ ਹੈ। ਲੋਕੀ ਕਲਮ ਨੂੰ
ਕਿੰਨਾ ਪਿਆਰ ਕਰਦੇ ਹਨ। ਨਹੀਂ ਤਾਂ ਮੇਰੇ ਵਰਗੇ ਨੂੰ ਦੁਨੀਆ ਤੇ ਕੌਣ ਪੁੱਛਦਾ ਹੈ? ਸਭ ਤੁਹਾਡਾ ਮੀਡੀਆ, ਸੰਪਾਦਕ, ਪਾਠਕਾਂ, ਸਰੋਤਿਆਂ ਦਿੱਤਾ ਮਾਣ ਹੈ। ਮੀਡੀਆ ਪਾਠਕ, ਸਰੋਤਿਆਂ ਤੇ ਲੇਖਕ ਦਾ ਤਾਲ-ਮੇਲ ਸੰਯੁਕਤ ਪਰਿਵਾਰ
ਦੀ ਤਰਾਂ ਹੈ। ਇਸੇ ਕਰਕੇ ਤਾਂ ਜਦੋਂ ਦਾਅ ਲੱਗਦਾ ਹੈ। ਲਿਖਣ ਲਈ ਹੌਸਲਾ ਬੁਲੰਦਾ ਰਹਿੰਦਾ ਹੈ।
ਮੇਰੇ ਪਰਿਵਾਰ ਦਾ ਬਹੁਤ ਸਹਿਯੋਗ ਹੈ। ਜਦੋਂ ਮੇਰਾ ਕੋਈ ਪੰਜਾਬੀ ਦੇ ਪੇਪਰ ਵਿੱਚ ਆਰਟੀਕਲ ਲੱਭਦਾ
ਹੈ। ਲਿਆ ਕੇ ਮੇਰੇ ਕੰਪਿਊਟਰ ਉੱਤੇ ਰੱਖ ਦਿੰਦੇ ਹਨ। ਘਰ ਦੀਆਂ ਸਫ਼ਾਈਆਂ, ਕੱਪੜਿਆਂ ਦੀਆਂ ਮਸ਼ੀਨ ਵਿੱਚ ਧੌਲਾਈ ਆਪੇ ਕਰ
ਲੈਂਦੇ ਹਨ। ਸਭ ਇੱਕ ਦੂਜੇ ਨੂੰ ਹੋਰ ਵੀ ਪਿਆਰ ਕਰੀਏ। ਇੱਕ ਦੂਜੇ ਉੱਤੇ ਮਾਣ ਫ਼ੱਕਰ ਕਰੀਏ। ਦੂਜਿਆਂ
ਲਈ ਜਿਊਣਾ ਸਿੱਖੀਏ। ਕੌਮ ਲਈ ਐਸਾ ਕਰੀਏ, ਆਉਣ
ਵਾਲੀਆ ਪੀੜੀਆਂ ਲਈ ਕੰਮ ਆ ਸਕੇ। ਸਮਾਜ ਸੇਵਾ ਕਰੀਏ। ਹਰ ਇੱਕ ਦੀ ਆਪੋ-ਆਪਣੀ ਪਸੰਦ ਹੈ। ਕੋਈ
ਸੰਪਾਦਕ ਕੋਈ ਪਾਠਕ, ਸਰੋਤਾ ਤੇ ਕੋਈ ਲੇਖਕ ਹੈ। ਕਿਸੇ ਕੋਲ ਬੈਠ ਕੇ
ਟੈਲੀਵਿਜ਼ਨ, ਇੰਟਰਨੈੱਟ ਤੇ ਦੇਖਣ ਦਾ ਸਮਾਂ ਹੁੰਦਾ ਹੈ। ਉਹ
ਆਮੋ-ਸਹਮਣੇ ਬੈਠ ਕੇ ਖ਼ਬਰਾਂ ਦੇਖਦੇ ਹਨ। ਹੋਰ ਮਨੋਰੰਜਨ ਕਰਦੇ ਹਨ। ਅਸੀਂ ਹੋਰ ਕੰਮ ਧੰਦੇ ਕਰਦੇ
ਰੇਡੀਉ ਸੁਣ ਸਕਦੇ ਹਾਂ। ਅਖ਼ਬਾਰਾਂ ਵੀ ਕਈ ਸਮਾਂ ਪਾਸ ਕਰਨ ਲਈ ਪੜ੍ਹਦੇ ਹਨ। ਕਈਆਂ ਦੀ ਹੋਬੀ ਬਣ
ਜਾਂਦੀ ਹੈ। ਜਦੋਂ ਹੀ ਨਵਾਂ ਅਖ਼ਬਾਰ ਨਿਕਲਦਾ ਹੈ। ਹੋਰ ਕੰਮ ਵਿੱਚੇ ਛੱਡ ਕੇ ਪੜ੍ਹਦੇ ਹਨ। ਮੇਰੇ
ਵਰਗੇ ਸਮਾਂ ਪਾਸ ਕਰਨ ਲਈ ਪੜ੍ਹਦੇ ਲਿਖਦੇ ਹਨ। ਮੈਂ ਆਪਣੇ ਪਾਠਕਾਂ ਦੇ ਮੁੱਖੋਂ ਗੱਲ ਸੁਣੀ ਹੈ।
ਉਨ੍ਹਾਂ ਦਾ ਕਹਿਣਾ ਹੈ,"
ਸੱਤੀ ਤੇਰੀਆਂ ਲਿਖਤਾਂ ਅਸੀਂ ਪੇਪਰ ਵਿੱਚੋਂ
ਕੱਟ ਲੈਂਦੇ ਹਾਂ। ਇੰਟਰਨੈੱਟ ਤੋਂ ਵੈੱਬ ਤੇ ਮਿਲਦੀਆਂ ਹਨ। ਪਰਿੰਟ ਕਰ ਲੈਂਦੇ ਹਾਂ। ਇੰਨਾ ਸਭ ਨੂੰ
ਇਕੱਠੇ ਕਰਕੇ ਫਾਈਲ ਬਣਾ ਰਹੇ ਹਾਂ। " " ਕਈਆਂ ਨੇ ਦੱਸਿਆ, " ਇਹ ਲਿਖਤਾਂ ਤਾਂ ਸਰਹਾਣੇ ਥੱਲੇ ਰੱਖਦੇ ਹਾਂ।
ਮੁੜ-ਮੁੜ ਕੇ ਪੜ੍ਹਦੇ ਹਾਂ। ਆਪਣੀ ਪਤਨੀ ਤੋਂ ਛੁਪਾ ਕੇ ਰੱਖਦੇ ਹਾਂ। " ਮੈਂ ਇੱਕ ਨੂੰ ਪੁੱਛ
ਹੀ ਲਿਆ," ਸਰਹਾਣੇ ਥੱਲੇ ਤੋਂ ਪਤਨੀ ਛੇਤੀ ਫੜ ਸਕਦੀ ਹੈ।
ਪਰ ਇਹ ਛੁਪਾ ਕੇ ਰੱਖਣ ਦੀ ਕੀ ਲੋੜ ਹੈ? ਉਸ
ਨੂੰ ਵੀ ਪੜ੍ਹਾ ਦਿਆਂ ਕਰੋ।" " ਨਹੀਂ ਜੀ, ਮੇਰਾ
ਸਰਹਾਣਾ ਹੀ ਤਾਂ ਸੁਰੱਖਿਅਤ ਹੈ। ਤੁਸੀਂ ਬੜੇ ਭੋਲੇ ਹੋ। ਲਿਖਤ ਨਾਲ ਤੁਹਾਡੀ ਫੈਂਟੋ ਵੀ ਹੁੰਦੀ
ਹੈ। " ਬੁਜਰੁਗ ਜੋੜਾ ਮੈਨੂੰ ਗੁਰਦੁਆਰਾ ਸਾਹਿਬ ਮਿਲਿਆ। ਉਹ ਦੋਨਾਂ ਦੀ ਜੋੜੀ ਮੈਨੂੰ ਬਹੁਤ
ਪਿਆਰੀ ਲੱਗੀ। ਦੋਨਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਸੀ। ਮੈਨੂੰ ਪਿਛਉਂ ਔਰਤ ਦੀ ਆਵਾਜ਼ ਆਈ, " ਸਤਵਿੰਦਰ ਰੁਕੀ ਗੱਲ ਸੁਣੀ। " ਮੈਂ
ਪਿੱਛੇ ਮੁੜ ਕੇ ਦੇਖਿਆ, ਤੇ ਇਸ ਜੋੜੇ ਨੂੰ ਨਾਲ ਰਲਾਉਣ ਲਈ ਰੁਕ ਗਈ।
ਮੈਂ ਕਿਹਾ," ਦੱਸੋ ਜੀ, ਕੀ ਤੁਹਾਨੂੰ ਰਾਈਡ ਚਾਹੀਦੀ ਹੈ? ਤਾਂ
ਬੈਠ ਜਾਵੋ ਕਾਰ ਵਿੱਚ ਮੈਂ ਤੁਹਾਨੂੰ ਘਰ ਛੱਡ ਆਵਾਂਗੀ। " ਆਂਟੀ ਨੇ ਮੇਰਾ ਹੱਥ ਘੁੱਟ ਕੇ ਫੜ
ਲਿਆ। ਉਸ ਨੇ ਕਿਹਾ," ਕਾਰ ਤਾਂ ਇਹ ਚਲਾ ਲੈਂਦੇ ਹਨ। ਮੈਂ ਤਾਂ
ਤੈਨੂੰ ਪਰਖਣ ਲਈ ਹਾਕ ਮਾਰੀ ਸੀ। ਮੈਨੂੰ ਲੱਗਿਆ ਇਹ ਉਹੀ ਲੱਗਦੀ ਹੈ। ਜੇ ਸੱਤੀ ਹੋਈ ਤਾਂ ਰੁਕ
ਜਾਵੇਗੀ। ਮੈਂ ਤੈਨੂੰ ਪੇਪਰਾਂ ਵਿੱਚ ਦੇਖਦੀ ਤੇ ਪੜ੍ਹਦੀ ਹਾਂ। ਇਹ ਮੈਨੂੰ ਪੇਪਰ ਲਿਆ ਦਿੰਦੇ ਹਨ।
ਤੈਨੂੰ ਮਿਲਣ ਦੀ ਇੱਛਾ ਸੀ। " ਇੰਨੇ ਨੂੰ ਅੰਕਲ ਵੀ ਬੋਲ ਪਏ," ਤੈਨੂੰ ਦੇਖ ਕੇ ਇਹ ਬਹੁਤ ਖ਼ੁਸ਼ ਹੋਈ ਹੈ। ਹਰ
ਬੁੱਧਵਾਰ, ਵੀਰਵਾਰ ਇਹ ਮੈਨੂੰ ਆਪਣੇ ਪੰਜਾਬੀ ਸਟੋਰਾਂ
ਤੋਂ ਪੇਪਰ ਚੁੱਕਣ ਭੇਜਦੀ ਹੈ। ਤੇਰੀ ਲਿਖਤ ਸਭ ਤੋਂ ਪਹਿਲਾਂ ਪੜ੍ਹਦੀ ਹੈ। ਹੁਣ ਤਾਂ ਇਸ ਨੇ ਫੇਸ
ਬੁੱਕ ਵੀ ਸਾਈਨ ਕਰ ਲਈ ਹੈ। ਉੱਥੋਂ ਤੇਰੇ ਹੋਰ ਲੇਖ ਪੜ੍ਹ ਲੈਂਦੀ ਹੈ। " ਮੈਂ ਕਿਹਾ ਆਂਟੀ
ਵੈੱਬ ਤੇ ਮੇਰਾ ਨਾਮ ਪਾ ਦੇਣਾ ਮੇਰੇ ਸਾਰੇ ਲੇਖ ਨਿਕਲ ਆਉਣਗੇ। ਫਿਰ ਮਿਲਦੇ ਹਾਂ। " ਉਸ ਨੇ
ਮੇਰਾ ਹੱਥ ਹੋਰ ਘੁੱਟ ਲਿਆ। ਗੱਲ ਤਾਂ ਸੁਣ ," ਇਹ ਜੋ ਲੇਖ ਤੂੰ ਲਿਖਿਆ ਸੀ। ਪੁੱਤਰ ਨੇ ਮਾਪੇ ਘਰੋਂ ਕੱਢ ਦਿੱਤੇ। ਸੀਨੀਅਰ ਸੈਂਟਰ
ਰਹਿੰਦੇ ਹਨ। ਮਾਂ ਨੂੰ ਅਧਰੰਗ ਹੋ ਗਿਆ ਸੀ। ਤੈਨੂੰ ਮੇਰੀ ਕਹਾਣੀ ਕਿਵੇਂ ਪਤਾ ਲੱਗੀ? " ਉਹ ਰੋਣ ਲੱਗ ਗਈ। ਮੇਰੇ ਹੱਥਾਂ ਨੂੰ ਪਸੀਨਾ ਆ
ਗਿਆ। ਮੈਂ ਆਪਣਾ ਆਪ ਮੱਸਾ ਸੰਭਾਲਿਆ, " ਮਾਂ
ਇਹ ਤਾਂ ਹਰ ਘਰ ਦੀ ਕਹਾਣੀ ਬਣਦੀ ਜਾ ਰਹੀ ਹੈ। ਮੇਰੀ ਤਾਂ ਉੱਥੇ ਚਾਰ ਦਿਨ ਡਿਊਟੀ ਲੱਗੀ ਸੀ। ਮੈਂ
ਸਾਰੀ ਰਾਤ ਪੰਜਾਬੀ ਬਜ਼ੁਰਗਾ ਕੋਲ ਬੈਠੀ ਰਹਿੰਦੀ ਸੀ। ਜਿਆਦਾਤਰ ਗੋਰੀਆਂ ਤੇ ਪੰਜਾਬੀ ਔਰਤਾਂ ਸਨ। ਉਹ
ਵੀ ਮੇਰੇ ਕੋਲ ਬੈਠ ਕੇ ਪੰਜਾਬੀ ਰੇਡੀਉ ਸੁਣਦੇ ਸਨ। ਆਪਣਾ ਢਿੱਡ ਫੋਲਦੇ ਸਨ। ਕਈ ਰਾਤ ਨੂੰ
ਮੁਸਲਮਾਨ ਔਰਤਾਂ ਮਦਰਸੇ ਤੋਂ 11ਵਜੇ ਆਉਂਦੀਆਂ ਸਨ। ਸਵੇਰੇ 3 ਵਜੇ ਜਾਂਦੀਆਂ ਸਨ। ਸਭ ਮੈਨੂੰ ਮਿਲਦੀਆਂ
ਸਨ। ਮੈਨੂੰ ਚਾਹ ਪੀਣ ਲਈ ਵੀ ਕਹਿੰਦੇ ਸਨ। ਪਰ ਮੇਰਾ ਤਾਂ ਆਪਣਾ ਖਾਂਦਾ ਬਾਹਰ ਨੂੰ ਆਉਂਦਾ ਸੀ। ਉਥੇ
ਮੈਂ ਕੋਈ ਚੈਨੀਸ, ਫਿਲਪੀਨੋ, ਕਾਲੇ ਨਹੀਂ ਦੇਖੇ। ਕਈਆਂ ਦੇ ਘਰ ਵੀ ਮੈਂ ਗਈ। ਇੰਨੀ ਗੰਦੀ ਜਗਾ ਹੈ।
ਬੈਠਣ ਖੜ੍ਹਨ ਨੂੰ ਜੀਅ ਨਹੀਂ ਕਰਦਾ ਸੀ। ਕਈ ਤਾਂ ਉੱਠ ਕੇ ਆਪਣਾ-ਆਪ ਹੀ ਮੁਸ਼ਕਲ ਨਾਲ ਸੰਭਾਲਦੇ ਹਨ।
ਸਫਾਈ ਨਹੀਂ ਕਰ ਸਕਦੇ। ਬੁੱਢੇ ਰੋਂਦੇ ਝੱਲੇ ਨਹੀਂ ਜਾਂਦੇ। ਉਹ ਅਜੇ ਵੀ ਘਰੋਂ ਕੱਢੇ ਜਾਣ ਬਾਅਦ ਵੀ ਧੀਆਂ ਪੁੱਤਾਂ ਨੂੰ ਪਿਆਰ ਕਰਦੇ ਹਨ। ਮੇਰਾ
ਐਸਾ ਲਿਖਣ ਦਾ ਇਹ ਮਤਲਬ ਨਹੀਂ ਹੁੰਦਾ। ਕਿਸੇ ਨੂੰ ਸ਼ਰਮਿੰਦਾ ਕਰਾਂ। ਹੋ ਸਕਦਾ ਹੈ, ਕੋਈ ਸਮਝ
ਜਾਵੇ। ਆਪਣੇ ਮਾਪਿਆਂ ਨੂੰ ਘਰੋਂ ਕੱਢਣ ਦਾ ਅਹਿਸਾਸ ਹੋ ਜਾਵੇ। ਤੇ ਮਾਪਿਆਂ ਨੂੰ ਵਾਪਸ ਘਰ ਲੈ
ਆਵੇ। ਇੱਕ ਤਾਂ ਮਾਪੇ ਘਰ ਸੰਭਾਲਣਗੇ। ਹੋਰ ਬੱਚੇ ਪਾਲਨਗੇ। ਰਸੋਈ ਵਿੱਚ ਵੀ ਮਦਦ ਕਰਨਗੇ। ਪਰਵਾਰ
ਰਲ ਕੇ ਰਹੇ ਤਾਂ ਕਿੰਨਾ ਸਕੂਨ ਹੋ ਸਕਦਾ ਹੈ। ਇੱਕ ਉੱਥੇ ਮੈਂ ਹੋਰ ਦੇਖਿਆ। ਗੋਰੇ ਬੁੱਢੇ ਉਸ
ਕੈਨੇਡਾ ਸਰਕਾਰ ਦੀ ਦਿੱਤੀ ਥਾਂ ਦਾ ਨਜਾਇਜ਼ ਫ਼ਾਇਦਾ ਲੈਂਦੇ ਹਨ। ਉਨ੍ਹਾਂ ਲਈ ਰੰਗੀਲੇ ਦਿਨ ਹਨ।
ਬੁੱਢੇ ਆਪ ਵੀ ਇੱਕ ਕਮਰੇ ਦੇ ਘਰ ਦੇ ਅੰਦਰ ਹੀ ਹੁੰਦੇ ਹਨ। ਕਮਰਾ ਵਰਤਣ ਲਈ ਹੂਕਰਾਂ ਵੇਸਵਾ ਆਪਣੇ
ਕਈ-ਕਈ ਗਾਹਕ ਲੈ ਕੇ ਆਉਂਦੀਆਂ ਹਨ। ਉਸ ਕਰਕੇ ਉਸ ਨੂੰ ਰੋਕਣ ਲਈ ਸਾਡੀ ਉੱਥੇ ਡਿਊਟੀ ਲੱਗਦੀ ਹੈ।
ਪਰ ਮੈਂ ਉਸ ਤੋਂ ਬਾਅਦ ਉੱਥੇ ਉਸ ਬਿਲਡਿੰਗ ਤੇ ਜਾਣ ਤੋਂ ਮਨਾ ਕਰ ਦਿੱਤਾ। " ਆਂਟੀ ਤੋਂ ਬੋਲ
ਨਹੀਂ ਹੋਇਆ। ਅੰਕਲ ਨੇ ਜੁਆਬ ਦਿੱਤਾ," ਸੱਤੀ
ਤੇਰਾ ਆਰਟੀਕਲ ਮੇਰੀ ਨੂੰਹ ਨੇ ਪੜ੍ਹਾਇਆਂ ਤਾਂ ਉਹ ਸਾਨੂੰ ਆਪਣੇ ਘਰ ਵਾਪਸ ਲੈ ਗਈ। ਸਾਡਾ ਘਰ-ਪਰਿਵਾਰ
ਫਿਰ ਇਕੱਠਾ ਹੋ ਗਿਆ। ਰੱਬ ਤੈਨੂੰ ਭਾਗ ਲਾਵੇ। ਤੇਰੀ ਲਿਖਤ ਵਿੱਚ ਹੋਰ ਨਿਖਾਰ ਆਵੇ। " ਆਂਟੀ
ਮੇਰੇ ਵੱਲ ਨਿਹਾਰ ਕੇ ਦੇਖ ਰਹੀ ਸੀ। ਉਸ ਤੋਂ ਬੋਲ ਨਹੀਂ ਹੋਇਆ। ਮੇਰੀ ਪਿੱਠ ਉੱਤੇ ਥਾਪੀ ਦਿੱਤੀ। ਮੈਂ ਘਰ ਆ ਕੇ ਫਿਰ ਲਿਖਣਾ ਸ਼ੁਰੂ ਕਰ ਦਿੱਤਾ। ਮੈਂ ਹੈਰਾਨ
ਰਹਿ ਜਾਂਦੀ ਹਾਂ। ਜਦੋਂ ਮੈਨੂੰ ਫ਼ੋਨ ਕਰਕੇ ਜਾਂ ਈ-ਮੇਲ ਰਾਹੀ ਪਾਠਕ ਦੱਸਦੇ ਹਨ," ਕਿ ਤੇਰੇ ਫਲਾਣੇ ਪੇਪਰ ਵਿੱਚ ਆਰਟੀਕਲ ਕਵਿਤਾ
ਲੱਗੇ ਹਨ। " ਮੈਨੂੰ ਆਪਣੀਆਂ ਲਿਖਤਾਂ ਨਾਲੋਂ ਪਾਠਕਾਂ ਉੱਤੇ ਬਹੁਤ ਮਾਣ ਹੈ। ਜਿਹੜੇ ਸਮਾਂ
ਕੱਢ ਕੇ ਪੜ੍ਹਦੇ ਹਨ। ਇਕੱਲਾਂ ਕੋਈ ਵੱਡਾ ਨਹੀਂ ਹੁੰਦਾ। ਅਸੀਂ ਸਭ ਰਲ-ਮਿਲ ਕੇ ਅਸਲੀ ਮਕਸਦ ਤੇ
ਪਹੁੰਚ ਸਕਦੇ ਹਾਂ। ਇਹ ਸਭ ਚੰਗੇ ਲੇਖਕ, ਲੇਖਕਾਂ
ਦਾ ਲਿਖਣ ਦਾ ਤੇ ਤੁਹਾਡਾ ਸਮਾਂ ਕੱਢ ਕੇ ਪੜ੍ਹਨ ਦਾ ਫ਼ਾਇਦਾ ਤਾਂਹੀਂ ਹੈ। ਜੇ ਅਮਲ ਵੀ ਕਰੀਏ। ਸਮਾਜ
ਵਿੱਚੋਂ ਕੁਰੀਤੀਆਂ ਨੂੰ ਕੱਢੀਏ। ਸੰਪਾਦਕ ਦਾ ਛਾਪਣ ਦਾ ਮੁੱਲ ਮੁੜ ਆਵੇ। ਪਾਠਕਾਂ ਨੂੰ ਜ਼ਰੂਰੀ
ਬੇਨਤੀ ਵੀ ਹੈ। ਆਪਣੇ ਬਿਜ਼ਨਸ ਚਲਾਉਂਦੇ ਹੋ ਤਾਂ ਐਂਡ ਵੀ ਪੇਪਰਾਂ, ਰੇਡੀਉ ਟੈਲੀਵਿਜ਼ਨ ਤੇ ਨੈੱਟ ਤੇ ਲੁਆਇਆ ਕਰੋ।
ਤਾਂ ਕੇ ਪਾਠਕ ਐਂਡ ਦੇਖ ਕੇ ਤੁਹਾਡੇ ਬਿਜ਼ਨਸ ਵਿੱਚ ਵਾਧਾ ਕਰਨ। ਮੀਡੀਆ, ਬਿਜ਼ਨਸ ਵਾਲੇ ਤੇ ਅਸੀਂ ਲੇਖਕ ਸਫਲਤਾ ਪਾ
ਸਕੀਏ। ਸਾਰੇ ਹੀ ਆਪੋ-ਆਪਣੇ ਮਕਸਦ ਤੇ ਪਹੁੰਚ ਸਕੀਏ। ਇਹ ਤਾਂ ਹੀ ਹੋਵੇਗਾ ਜੇ ਅਸੀਂ ਇੱਕ ਦੂਜੇ
ਨਾਲ ਤਾਲ-ਮੇਲ ਬਣਾ ਕੇ ਰੱਖਾਂਗੇ। ਇੱਕ ਦੂਜੇ ਨਾਲ ਮਿਲ ਕੇ ਚੱਲੀਏ।
ਲੇਖਕ
ਲਿਖਦਾ ਹੀ ਉਹੀ ਹੈ। ਜੋ ਸੱਚ, ਝੂਠ ਦਾ ਖੇਡ ਦੁਨੀਆ ਉੱਤੇ ਹੋ ਰਿਹਾ ਹੈ। ਉਹੀ ਲਿਖਿਆ ਜਾਂਦਾ ਹੈ।
ਗ਼ਲਤ ਠੀਕ ਨੂੰ ਦੁਨੀਆ ਪਰਖੇ, ਹੋ ਸਕਦਾ ਹੈ, ਅਸੀਂ ਮਿਲ ਕੇ ਕੁੱਝ ਅੱਛਾ ਕਰਨ ਦੀ ਕੋਸ਼ਿਸ਼
ਕਰੀਏ। ਇੱਕ ਦੂਜੇ ਨੂੰ ਜ਼ਰੂਰ ਸਹੀਂ, ਗ਼ਲਤ, ਭੁੱਲਾਂ ਤੋਂ ਜਾਣੂ ਕਰਵਾਈਏ। ਚੰਗੇ ਕੰਮ ਦੀ
ਪ੍ਰਸੰਸਾ ਕਰੀਏ। ਪਰ ਦੁਨੀਆ ਤੇ ਇਸ ਤੋਂ ਉਲਟ ਹੋ ਰਿਹਾ ਹੈ।
Comments
Post a Comment