ਭਾਗ 18 ਬਾਬੇ ਦੂਜੇ ਦੀ ਔਰਤ ਉੱਤੇ ਆਸਾਨੀ ਨਾਲ ਹੱਥ ਫੇਰ ਜਾਂਦੇ ਹਨ ਆਪਣੀ ਪੂੰਜੀ ਸਹੀ ਥਾਂ ਲਾਈਏ

-ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ Satwinder_7@hotmail.com

ਬੀਨ ਵਜਾ ਕੇ ਨਾਂਗਣੀਆਂ ਨੂੰ ਕੀਲਣਾ ਜੋਗੀ ਜਾਣਦੇ ਹਨ। ਉਵੇਂ ਹੀ ਬਾਬਿਆਂ ਕੋਲ ਇੱਕੋ ਹੀ ਫ਼ਾਰਮੂਲਾ ਹੈ। ਕਹਿੰਦੇ ਹਨ, " ਅਸੀਂ ਜ਼ਿੰਦਗੀ ਭਰ ਵਿਆਹ ਨਹੀਂ ਕਰਾਉਣਾ। ਘਰ ਵਾਰ ਬੱਚੇ, ਪਤਨੀ ਤਿਆਗ ਦਿੱਤੇ ਹਨ। " ਅਗਰ ਐਸਾ ਇਸ਼ਤਿਹਾਰ ਪੇਪਰ ਵਿੱਚ ਲੱਗਾ ਹੋਵੇ। ਉਮੀਦ ਵਾਲੇ ਤਾਂ ਇਹੀ ਸਮਝਣਗੇ। ਮੇਰੀ ਕਹਾਣੀ ਫਿਟ ਹੋ ਸਕਦੀ ਹੈ। ਲੋੜ ਬੰਦ ਵਹੀਰਾਂ ਘੱਤ ਕੇ ਉਸ ਪਾਸੇ ਤੁਰ ਪੈਣਗੇ। ਅੱਗੇ ਜਾ ਕੇ ਪਤਾ ਲੱਗਦਾ ਹੈ। ਇੱਥੇ ਤਾਂ ਬਹੁਤ ਲੰਬੀ ਲਾਈਨ ਲੱਗੀ ਹੈ। ਕਹਿੰਦੇ, " ਫਲਾਣੇ ਬਾਬੇ ਦੀ ਕਮਾਈ ਬਹੁਤ ਹੈ। " ਸੱਚੀ ਗੱਲ ਹੈ। ਇੰਨਾ ਜਿੰਨੀ ਕਮਾਈ ਕਿਸੇ ਹੋਰ ਡਾਕਟਰੀ ਵਕਾਲਤ ਜਾਂ ਹੋਰ ਬਿਜ਼ਨਸ ਵਿਚੋਂ ਨਹੀਂ ਲੱਭਣੀ। ਚੰਦਾ ਇਕੱਠਾਂ ਕਰਦੇ ਰਹਿੰਦੇ ਹਨ। ਜੋ ਕੁੜੀਆਂ ਇੰਨਾ ਨਾਲ ਐਸ਼ ਕਰਦੀਆਂ ਹਨ। ਉਨ੍ਹਾਂ ਦੇ ਵਿਆਹਾਂ ਦੇ ਨਾਮ ਦਾ ਚੰਦਾ ਇਕੱਠਾ ਕਰਦੇ ਹਨ। ਦੁਨੀਆ ਬੜੀ ਭੋਲੀ ਹੈ। ਜੋ ਮੂੰਹ ਬੋਲਿਆ ਬਾਪ ,ਕੰਨਿਆ ਦਾਨ ਕਰਦਾ ਹੈ। ਉਸ ਉੱਤੇ ਸਹੁਰਾ ਪਰਿਵਾਰ ਤੇ ਹੋਰ ਕੋਈ ਸ਼ੱਕ ਵੀ ਨਹੀਂ ਕਰ ਸਕਦਾ। ਸਾਰੀ ਉਮਰ ਦੀਆਂ ਰੋਟੀਆਂ 36 ਪਦਾਰਥਾ ਸਮੇਤ ਮਿਲਦੀਆਂ ਹਨ, ਹੈ ਨਾਂ ਵੱਡੀ ਕਮਾਈ। ਬਾਬੇ ਦੇ ਕਮਾਊ ਪੁੱਤਰ ਘਰ-ਘਰ ਹਨ। ਲੋਕ ਆਪੇ ਆਪਣੀਆਂ ਜੇਬਾਂ ਖ਼ਾਲੀ ਕਰੀ ਜਾਂਦੇ ਹਨ। ਬਾਬੇ ਸ਼ਰੇਆਮ ਹੱਥ ਫੇਰ ਕੇ ਔਰਤਾਂ ਦੀ ਤਸੱਲੀ ਕਰਾਈ ਜਾਂਦੇ ਹਨ। ਡੇਰਿਆਂ ਗੁਰਦੁਆਰਿਆਂ ਵਿੱਚ ਔਰਤਾਂ ਰੱਖੀ ਬੈਠੇ ਹਨ। ਔਰਤਾਂ ਘਰ ਮਾਪੇ, ਪਤੀ, ਬੱਚੇ ਛੱਡ ਕੇ ਇੰਨਾ ਨਾਲ ਮੌਜ ਮਸਤੀ ਕਰਦੀਆਂ ਹਨ। ਵੈਸੇ ਤਾਂ ਸਾਰੇ ਚੋਲ਼ਿਆਂ ਵਾਲੇ ਹੀ ਚਾਰ ਦੀਵਾਰੀ ਵਿੱਚ ਇਹੀ ਕੁੱਝ ਕਰਦੇ ਹਨ। ਔਰਤਾਂ-ਮਰਦਾਂ ਨੂੰ ਕਮਰੇ ਵਿੱਚ ਮਿਲਣ ਲਈ ਸਪੈਸ਼ਲ ਸਮਾਂ ਰੱਖਿਆਂ ਹੁੰਦਾ ਹੈ। ਇੱਕ-ਇੱਕ ਕਰਕੇ ਔਰਤਾਂ-ਮਰਦ ਅੰਦਰ ਜਾਂਦੇ ਹਨ। ਰੱਬ ਜਾਣੇ ਅੰਦਰ ਕੀ ਚਲਦਾ ਹੈ? ਸ਼ੁਰੂ ਤੋਂ ਹੀ ਔਰਤ ਮਰਦ ਵਿੱਚ ਬਹੁਤਾ ਫ਼ਰਕ ਨਹੀਂ ਰਿਹਾ। ਦੋਨੇਂ ਹੀ ਗਹਿਣੇ ਪਾਉਂਦੇ ਹਨ ਤੇ ਮੇਕਅਪ ਵੀ ਕਰਦੇ ਹਨ। ਸਰੀਰਕ ਹਵਸ ਦਾ ਦੋਨੇਂ ਹੀ ਕੰਮ ਸਾਰ ਦਿੰਦੇ ਹਨ। ਮੂਵੀਆਂ ਸਾਧਾਂ ਦੀਆਂ ਵੈੱਬ ‘ਤੇ ਲੱਗੀਆਂ ਹਨ। ਜੋ ਇੰਨਾ ਢੌਂਗੀਆਂ ਦਾ ਪਖੰਡ ਨੰਗਾ ਕਰ ਰਹੀ ਹੈ। ਔਰਤਾਂ ਰਾਤ ਨੂੰ ਕੰਮਾਂ-ਕਾਰਾਂ ਤੋਂ ਵਿਹਲੀਆਂ ਹੀ ਹੁੰਦੀਆਂ ਹਨ। ਰਾਤ ਦੇ ਹਨੇਰੇ ਵਿੱਚ ਕੀ ਕਰਦੇ ਹੋਣਗੇ? ਅਗਰ ਲਾਈਨ ਲੱਗੀ ਵਿੱਚ ਕੁੜੀਆਂ ਬੂੜੀਆਂ ਸਭ ਉਮਰ ਦੀਆ ਨੂੰ ਜੱਫੀਆਂ ਪਾਈ ਜਾਂਦਾ ਹੈ। ਹੱਥ ਅੱਡ ਕੇ ਤੋਹਫ਼ੇ ਫੜੀ ਜਾਂਦੇ ਹਨ। ਸਿਰ ਉੱਤੇ ਹੱਥ ਫੇਰ ਕੇ ਆਪ ਨੂੰ ਜਾਦੂਗਰ ਸਮਝਦੇ ਹਨ। ਲੋਕਾਂ ਮੁਤਾਬਿਕ ਐਸੇ ਸਾਧ ਦੇ ਹੱਥ ਫੇਰਨ ਨਾਲ ਦੁੱਖ ਟੁੱਟਦੇ ਹਨ। ਔਰਤਾਂ ਦੇ ਹੱਥ ਲਗਾਉਣ ਨਾਲ ਸਾਧ ਦੀ ਛੋਹੁ ਦਾ ਕਰੰਟ ਲੱਗਣ ਨਾਲ ਕੰਟਰੋਲ ਵਿੱਚ ਆ ਜਾਂਦੀਆਂ ਹੋਣੀਆਂ ਹਨ। ਕਈ ਸਾਧ ਤਾਂ ਦਾਦੀਆਂ ਵਰਗੀਆਂ ਔਰਤਾਂ ਦੇ ਸਿਰ ਉੱਤੇ ਹੱਥ ਧਰ ਕੇ ਅਸ਼ੀਰਬਾਦ ਦਿੰਦੇ ਹਨ। ਬਾਬੇ ਦੂਜੇ ਦੀ ਔਰਤ ਉੱਤੇ ਆਸਾਨੀ ਨਾਲ ਹੱਥ ਫੇਰ ਜਾਂਦੇ ਹਨ। ਬਾਬਿਆਂ ਕੋਲ ਬਹੁਤੀਆਂ ਔਰਤਾਂ ਤਾਂ ਛੁੱਟੜਾਂ ਹੀ ਆਉਂਦੀਆਂ ਹਨ। ਪਤੀ-ਪਤਨੀ ਨੂੰ ਘਰੋਂ ਕੱਢ ਦੇਵੇ। ਪਤੀ ਮਰ ਜਾਵੇ। ਬਾਬਿਆਂ ਕੋਲੇ ਖੁੱਲ੍ਹੇ ਡੇਰੇ ਹਨ। ਬਥੇਰੇ ਕਮਰੇ ਹਨ। ਪੱਲਿਉਂ ਪੂਰਾ ਮਾਲ ਜੋ ਕੁੱਝ ਮਰਜ਼ੀ ਲੁੱਟੀ-ਲੁਟਾਈ ਜਾਂਦੀਆਂ ਹਨ। ਅਗਰ ਹੋਰ ਵੀ ਕਿਸੇ ਦੀਆਂ ਔਰਤਾਂ ਜਾਂਦੀਆਂ ਹਨ। ਆਪੇ ਦੇਖ ਲਵੋ ਬਾਬੇ ਤੇ ਇਹ ਔਰਤਾਂ ਕੀ ਲੱਛਣ ਕਰਦੇ ਹਨ। ਕੁੱਤੇ ਦੇ ਪੈਰ ਚੱਟਣ ਵਾਂਗ ਤਾਹੀ ਬੰਦਾ ਬੁਰਕੀ ਪਵੇਗਾ। ਜੇ ਕੁੱਤੇ ਨੂੰ ਝਿੜਕ ਦੇਵੋ। ਉਹ ਨੇੜੇ ਨਹੀਂ ਲੱਗੇਗਾ। ਜੇ ਬਾਬੇ ਔਰਤਾਂ ਨੂੰ ਛੂਹ ਕੇ ਨਾਲ ਲਾ ਕੇ ਨਹੀਂ ਰੱਖਣਗੇ। ਬਾਬਿਆਂ ਨੂੰ ਲੰਗਰ ਕੌਣ ਲਾਹ ਕੇ ਖਲ਼ਾਏਗਾ। ਪਤੀ-ਪਤਨੀ ਨੂੰ ਹੱਸ ਕੇ ਨਾਂ ਬੁਲਾਵੇ। ਸ਼ਾਮ ਨੂੰ ਰੋਟੀ ਨਹੀਂ ਬਣਾ ਕੇ ਦਿੰਦੀ। ਇਹ ਵੀ ਬਾਬੇ ਦੀਆਂ ਲੱਤਾਂ ਨੂੰ ਇਹ ਔਰਤਾਂ ਚੂੰਬੜਦੀਆਂ ਹਨ। ਬਾਬੇ ਆਪਣਾ-ਪਣ ਦਿਖਾਉਣ ਨੂੰ ਔਰਤਾਂ ਉੱਤੇ ਹੱਥ ਫੇਰਦੇ ਹਨ। ਭਾਵੇਂ ਸਾਧ ਔਰਤ ਕੱਢ ਕੇ ਲੈ ਜਾਵੇ। ਕੋਈ ਉਸ ਵੱਲ ਉਂਗਲ ਨਹੀਂ ਕਰ ਸਕਦਾ। ਇਹੀ ਧਰਮ ਹੈ ਹੀ ਐਸਾ। ਕਰ ਕਤਰ ਕੇ ਲੋਕ ਮੁਕਰ ਜਾਂਦੇ ਹਨ।

ਕ੍ਰਿਸ਼ਨ ਔਰਤਾਂ ਗੋਪੀਆਂ ਉੱਤੇ ਮੋਹਿਤ ਸਨ। ਉਸ ਦੇ ਪਿਆਰੇ ਸਵੀਕਾਰ ਕਰਦੇ ਹਨ। ਇੰਨਾ ਬਾਬਿਆਂ, ਸੰਤਾਂ, ਗਿਆਨੀਆਂ ਦੇ ਕੀ ਬੱਸ ਹੈ? ਔਰਤ ਹੈ, ਹੀ ਮਜ਼ੇ ਦੀ ਚੀਜ਼ ਹੈ। ਜੋ ਮਰਜ਼ੀ ਆਪਣੀ ਪਰਾਪਟੀ ਸਮਝ ਲਵੇ। ਔਰਤਾਂ ਤਾਂ ਹੀ ਅਬਲਾ, ਤਾਂਹੀ ਤਾਂ ਗੁਰੂਆਂ ਦੀ ਸ਼ਰਨ ਵਿੱਚ ਆਈਆਂ। ਉਨ੍ਹਾਂ ਨੇ ਸ਼ਾਦੀ ਕਰਾ ਕੇ ਜਾਂ ਕੁਆਰੀਆਂ ਆਪਣੇ ਲਈ ਰੱਖ ਲਈਆਂ ਸਨ। ਗੁਰੂਆਂ ਦੀਆਂ ਜੀਵਨੀਆਂ ਪੜ੍ਹ ਕੇ ਦੇਖ ਲਵੋ। ਇੱਕ ਤੋਂ ਵੱਧ ਔਰਤਾਂ ਨਾਲ ਸਬੰਧ ਰਹੇ ਹਨ। ਜੇ ਅਸੀਂ ਇੰਨਾ ਸਾਡੇ ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਪੁੱਛ ਲਈਏ ਗੁਰੂ ਗੋਬਿੰਦ ਸਿੰਘ ਜੀ ਉੱਤੇ ਚਾਰ ਤੋਂ ਵੀ ਵੱਧ ਔਰਤਾਂ ਮੋਹਿਤ ਕਿਉਂ ਸਨ? ਉਹ ਆਪ ਇੱਕ ਔਰਤ ਪਤਨੀ ਤੋਂ ਸੰਤੁਸ਼ਟ ਕਿਉਂ ਨਹੀਂ ਸਨ? ਧਰਮੀ ਭਟਕ ਜਾਂਦੇ ਹਨ। ਆਪ ਭਾਵੇਂ ਕਥਾ ਕਰੀ ਜਾਣ, ਫਲਾਣੀ ਦਾ ਪਿਉ ਉਸ ਨੂੰ ਗੁਰੂ ਜੀ ਕੋਲ ਲੈ ਕੇ ਆਇਆ ਸੀ। ਛੇਵੇ ਗੁਰੂ ਹਰਗੋਬਿੰਦ ਜੀ ਕੌਲਾਂ ਤੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਕੌਰ ਤੋ ਮੋਹਿਤ ਸੀ। ਬਗੈਰ ਵਿਆਹ ਤੋਂ ਅਨੰਦ ਵਿੱਚ ਰਹਿੰਦੇ ਸਨ। ਐਵੇਂ ਤਾਂ ਨਹੀਂ ਸਿਆਣੇ ਕਹਿੰਦੇ," ਸ਼ੇਰ ਦੀ ਪੂਛ ਨੂੰ ਕੌਣ ਹੱਥ ਲਾਵੇ? ਕੌਣ ਕਹੇ ਰਾਣੀ ਅੱਗਾ ਢੱਕ। " ਤੱਕੜਾਂ ਬੰਦਾ, ਮਹਾਰਾਜ, ਪੈਸੇ ਵਾਲਾ ਹਰ ਕੰਮ ਕਰ ਸਕਦਾ ਹੈ। ਔਰਤਾਂ ਤਾਂ ਕੀ ਦੁਨੀਆ ਖ਼ਰੀਦ ਸਕਦਾ ਹੈ। ਮਰਦਾਂ ਦਾ ਜ਼ੋਰ ਹੈ। ਔਰਤ ਆਪ ਮਰਦਾਂ ਦੇ ਮੁਤਾਬਿਕ ਜਿਉਣਾਂ ਚਾਹੁੰਦੀ ਹੈ।

 

Comments

Popular Posts