ਮੰਜ਼ਲ ਤੱਕ ਪਹੁੰਚਣ ਲਈ ਇੱਕ ਦੂਜੇ ਨਾਲ ਸਾਂਝ ਰਹੇ, ਰਸਤਾ ਸੌਖਾ ਹੋ
ਜਾਂਦਾ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਬਿੰਦੂ ਨਾਲ ਸੋਨੀ ਹਰ ਥਾਂ ਜਾਂਦੀ ਹੁੰਦੀ ਸੀ। ਉਹ ਸੋਨੀ ਦੇ ਇੰਡੀਆ
ਜਾਣ ਨਾਲ ਇਕੱਲੀ ਰਹਿ ਗਈ ਸੀ। ਉਸ ਦਿਨ ਨੀਲਮ ਦੇ ਘਰੋਂ ਆ ਕੇ, ਸੁੱਖੀ ਤੇ ਉਸ
ਦੀ ਮੰਮੀ ਨੇ, ਗੈਰੀ ਦੀ ਬਹੁਤ ਖਿਚਾਈ ਕੀਤੀ ਸੀ। ਗੈਰੀ ਦੇ ਪਾਸੇ ਸੇਕ ਦਿੱਤੇ ਸਨ।
ਮੂੰਹ, ਨਾਸਾਂ ਸੂਜੀਆਂ
ਹੋਣ ਕਰਕੇ, ਕਈ ਦਿਨ ਟੈਕਸੀ ਚਲਾਉਣ ਨਹੀਂ ਗਿਆ ਸੀ। ਕੁੱਤੇ ਦੀ ਪੂਛ ਸਿੱਧੀ
ਨਹੀਂ ਹੁੰਦੀ। ਕੁੱਤੇ ਦੀ ਆਦਤ ਹੋਰ-ਹੋਰ ਭਾਂਡਿਆਂ ਵਿੱਚ ਮੂੰਹ ਮਾਰਨ ਦੀ ਜਾਂਦੀ ਨਹੀਂ ਹੈ। ਗੈਰੀ
ਨੇ ਪੂਰੇ ਟੱਬਰ ਨੂੰ ਕੈਨੇਡਾ ਸੱਦਿਆ ਸੀ। ਗੈਰੀ ਦੀ ਵਸੂਲੀ ਪੂਰੀ ਨਹੀਂ ਹੋਈ ਸੀ। ਗੈਰੀ ਸ਼ਿਕਾਰੀ
ਵਾਂਗ, ਸ਼ਿਕਾਰ ਕਰਨ ਦੀ
ਝੋਰ ਲਾਈ ਬੈਠਾ ਰਹਿੰਦਾ ਸੀ। ਸੁੱਖੀ ਦੇ ਮੰਮੀ-ਡੈਡੀ ਲਾਭ ਤੇ ਗੇਲੋ ਘਰ ਦੇ ਸੌਦੇ ਲੈ ਆਉਂਦੇ ਸਨ।
ਇਹੀ ਕੰਮ ਗਰੌਸਰੀ ਲਿਆਉਣ ਦਾ ਗੈਰੀ ਕਰਨ ਲੱਗ ਗਿਆ ਸੀ। ਉਹ ਆਪਦੇ ਨਾਲ ਉਸ ਦੀ ਸਾਲੀ ਬਿੰਦੂ ਨੂੰ
ਲੈ ਜਾਂਦਾ ਸੀ। ਸੌਦੇ ਲੈਣ ਗਿਆ ਹੀ ਉਸ ਨੂੰ ਫ਼ਿਲਮ ਦੇਖਣ ਲੈ ਜਾਂਦਾ ਸੀ। ਬਾਹਰ ਘੁਮਾਉਣ, ਖਲ਼ਾਉਣ ਲੈ
ਜਾਂਦਾ ਸੀ। ਗੱਲਾਂ ਕਰਦਾ ਹੋਇਆ, ਬਿੰਦੂ ਦੇ ਮੋਢੇ, ਪੱਟ, ਹੱਥ ਤੇ ਬਾਂਹ ਉੱਤੇ ਹੱਥ ਲਾ ਕੇ ਗੱਲਾਂ ਕਰਦਾ ਸੀ। ਜੈਸੀਆਂ ਕਿਸੇ
ਦੀਆਂ ਆਦਤਾਂ, ਕਰੈਕਟਰ ਬਾਰੇ ਚਰਚਾ ਹੋਵੇ। ਲੋਕ ਉਸ ਦਾ ਫ਼ਾਇਦਾ ਉਠਾਲਦੇ ਹਨ। ਉਸ
ਨੂੰ ਜੂਜ ਕਰਦੇ ਹਨ। ਕਈ ਉਸ ਨੂੰ ਵਰਤਣਾ ਚਾਹੁੰਦੇ ਹਨ। ਗੈਰੀ ਆਪਦੇ ਵੱਲ ਬਿੰਦੂ ਦਾ ਧਿਆਨ ਖਿੱਚਣ
ਲੱਗ ਗਿਆ ਸੀ। ਬਿੰਦੂ ਨੂੰ ਉਸ ਦੀ ਕਮਜ਼ੋਰੀ ਦਾ ਪਤਾ ਸੀ। ਉਸ ਨੇ ਸੋਨੀ ਨੂੰ ਗੈਰੀ ਨਾਲ ਦੇਖਿਆ ਸੀ।
ਸੁੱਖੀ ਨਾਲ ਗੈਰੀ ਦੀਆਂ ਖੁੱਲਿਅਮ ਹਰਕਤਾ, ਬਿੰਦੂ ਨੂੰ ਉਤੇਜਿਤ ਕਰ ਰਹੀਆਂ ਸਨ। ਸੁੱਖੀ ਸੋਫ਼ੇ ਉੱਤੇ ਬੈਠੀ
ਹੁੰਦੀ ਸੀ। ਗੈਰੀ ਆ ਕੇ, ਉਸ ਦੇ ਪੱਟਾਂ ਉੱਤੇ ਸਿਰ ਧਰ ਕੇ ਪੈ ਜਾਂਦਾ ਸੀ। ਜਵਾਨ ਭੈਣ ਨੂੰ
ਸਾਹਮਣੇ ਦੇਖ ਕੇ, ਸੁੱਖੀ ਨੂੰ ਸੋਫ਼ੇ ਤੋਂ ਉੱਠਣਾ ਪੈਂਦਾ ਸੀ। ਜਦੋਂ ਸੁੱਖੀ ਕਿਚਨ
ਵਿੱਚ ਆਟਾ ਗੁੰਨ੍ਹਦੀ ਸੀ। ਭਾਂਡੇ ਮਾਂਜਦੀ ਸੀ। ਉਸ ਨੂੰ ਪਤਾ ਸੀ। ਸੁੱਖੀ ਦੇ ਦੋਨੇਂ ਹੱਥ ਲਿੱਬੜੇ
ਹੋਏ ਹਨ। ਬਿੰਦੂ ਵੀ ਉੱਥੇ ਹੀ ਹੁੰਦੀ ਸੀ। ਉਸ ਨੂੰ ਦਿਖਾ ਕੇ, ਪਿੱਛੇ ਦੀ ਜਾ
ਕੇ ਸੁੱਖੀ ਨੂੰ ਜੱਫੀ ਪਾ ਲੈਂਦਾ ਸੀ। ਦਿਲ ਦਾ ਤਰਾਹ ਕੱਢਣ ਵਾਲੀਆਂ ਹਰਕਤਾਂ ਕੁਆਰੀ ਕੁੜੀ ਅੱਗੇ
ਕਰਦਾ ਸੀ। ਲੋਹੇ ਤੇ ਸੱਟ ਮਾਰਨ ਲਈ ਗਰਮ ਕਰਨ ਲਈ ਹਵਾ ਦੇ ਰਿਹਾ ਸੀ।
ਦੋਨੇਂ ਬੇਝਿਜਕ ਇੱਕ ਦੂਜੇ ਦੇ ਨੇੜੇ ਹੋ ਰਹੇ ਸਨ। ਘਰ ਮੌਜ ਮਸਤੀ
ਕਰਨ ਨੂੰ ਖਾਲ਼ੀ ਸੀ। ਕੈਨੇਡੀਅਨ ਜੰਮਪਲ ਕਿਸੇ ਦੀ ਜ਼ਿੰਦਗੀ ਵਿੱਚ ਨਾਂ ਹੀ ਝਾਕਦੇ ਹਨ। ਅੱਖੀਂ ਦੇਖ
ਵੀ ਦਖ਼ਲ ਨਹੀਂ ਦਿੰਦੇ। ਸੁੱਖੀ ਜੌਬ ਤੇ ਜਾਂਦੀ ਸੀ। ਬਾਕੀ ਸਮੇਂ ਵਿੱਚ ਉਹ ਹੋਰ ਘਰ ਦੇ ਕੰਮ ਕਰਦੀ
ਸੀ। ਸੋਨੀ ਵੱਡੀ ਸਾਲੀ ਵਿਆਹ ਕਰਾ ਕੇ, ਵਾਪਸ ਕੈਨੇਡਾ ਆ ਗਈ ਸੀ। ਮਗਰ ਹੀ ਤਿੰਨ ਮਹੀਨੇ ਵਿੱਚ ਉਸ ਦਾ ਪਤੀ
ਵੀ ਆ ਗਿਆ ਸੀ। ਉਸ ਦੇ ਵਿਆਹ ਹੋਏ ਦੇ ਬਹਾਨੇ ਨੂੰ ਲੈ ਕੇ, ਗੈਰੀ ਕਈ ਬਾਰ
ਘਰ ਵਿੱਚ ਹੀ ਸ਼ੁਗ਼ਲ ਲਈ ਪਾਰਟੀ ਕਰਨ ਲੱਗ ਜਾਂਦਾ ਸੀ। ਪੀਜ਼ਾ, ਬਰਗਰ ਖਾਂਣ
ਨੂੰ ਮੰਗਾਉਂਦਾ ਸੀ। ਮਿਊਜ਼ਿਕ ਲਾ ਕੇ ਸਾਲੀਆਂ ਦੇ ਨਾਲ ਡਾਨਸ ਕਰਦਾ ਸੀ। ਸੁੱਖੀ, ਬੱਚਿਆਂ, ਸੋਨੀ, ਸਾਂਢੂ ਤੇ
ਬਿੰਦੂ ਨੂੰ ਨੱਚਣ ਲਈ ਕਹਿੰਦਾ ਸੀ। ਖ਼ੁਸ਼ੀ ਵਿੱਚ ਲੋਕ ਹਾਸੇ ਮਜ਼ਾਕ ਦਾ ਗ਼ੁੱਸਾ ਵੀ ਨਹੀਂ ਕਰਦੇ।
ਖਾਦੀ-ਪੀਤੀ ਵਿੱਚ ਸਬ ਮੁਆਫ਼ ਹੁੰਦਾ ਹੈ। ਜੀਜਾ ਸਾਲ਼ੀਆਂ ਨਾਲ ਖੁੱਲਿਅਮ ਜੱਫੀਆਂ, ਪੱਪੀਆਂ ਕਰ
ਰਿਹਾ ਸੀ। ਜੀਜਾ ਸਾਲ਼ੀਆਂ ਵਿੱਚ ਗਲੈਰੀ ਮੋਰ ਬਣਿਆ ਫਿਰਦਾ ਸੀ। ਛਾਲਾਂ ਮਾਰ-ਮਾਰ ਕੇ ਬਾਂਦਰ ਵਾਂਗ
ਟਪੂਸੀਆਂ ਮਾਰ ਰਿਹਾ ਸੀ। ਗੈਰੀ ਨੱਚਦਾ ਸਾਲ਼ੀਆਂ ਨਾਲ ਲੋਟ-ਪੋਟ ਹੋਇਆ ਪਿਆ ਸੀ। ਅਸਲ ਮਕਸਦ ਬਿੰਦੂ
ਨੂੰ ਕਾਬੂ ਕਰਨਾ ਸੀ। ਜੀਜਾ ਸਾਲੀ ਤੇ ਡਿਗ ਪਿਆ ਲੋਟਣੀ ਖਾ ਕੇ। ਨੱਚਣ ਦੇ ਬਹਾਨੇ ਗੈਰੀ ਬਿੰਦੂ
ਨਾਲ ਜਾਣ-ਜਾਣ ਕੇ ਚੁੰਬੜ ਰਿਹਾ ਸੀ।
ਬਿੰਦੂ ਬਹਿਕ ਗਈ
ਸੀ। ਉਹ ਵੀ ਗੈਰੀ ਦੇ ਨੇੜੇ ਜਾਣ ਦੇ ਬਹਾਨੇ ਲੱਭਦੀ ਸੀ। ਸੁੱਖੀ ਤੇ ਗੇਲੋ ਦੀਆਂ ਅੱਖਾਂ ਉਦੋਂ
ਖੁੱਲ੍ਹੀਆਂ, ਜਦੋਂ ਬਿੰਦੂ ਉਲਟੀਆਂ ਕਰਨ ਲੱਗ ਗਈ ਸੀ। ਉਸ ਨੂੰ ਡਾਕਟਰ ਦੇ ਸੁੱਖੀ
ਹੀ ਲੈ ਕੇ ਗਈ ਸੀ। ਡਾਕਟਰ ਨੇ ਪੌਜੇਟਿਵ ਰਿਜ਼ਲਟ ਦਿੱਤਾ। ਬਿੰਦੂ ਮਾਂ ਬਣਨ ਵਾਲੀ ਸੀ। ਕੁਆਰੀਆਂ
ਕੁੜੀਆਂ, ਮੁੰਡੇ ਸੈਕਸ
ਭਾਵੇਂ ਚੋਰੀ-ਛਪੋਰੀ ਕਰੀ ਜਾਣ। ਭਾਰਤੀਆਂ ਕੁਆਰਿਆਂ ਦਾ ਮਾਂ-ਪਿਉ ਬਣਨਾ ਬਹੁਤ ਵੱਡਾ ਕਲੰਕ ਹੈ।
ਗਰਭ ਠਹਿਰ ਜਾਵੇ, ਕੁੜੀ ਕਸੂਤੀ ਫਸ ਜਾਂਦੀ ਹੈ। ਕੁਆਰੀ ਮਾਂ ਦੇ ਬੱਚੇ ਦਾ ਪਿਉ ਭਾਲਿਆ
ਨਹੀਂ ਲੱਭਦਾ। ਕਈ ਲੋਕਾਂ ਨੂੰ ਭੁਲੇਖਾ ਵੀ ਹੈ। ਕੁਆਰੀਆਂ ਕੁੜੀਆਂ, ਮੁੰਡੇ ਸੈਕਸ
ਬਿਲਕੁਲ ਨਹੀਂ ਕਰਦੇ। ਆਪ ਧੌਲ਼ੇ ਝਾਟੇ ਵਾਲੇ ਹੋ ਕੇ ਵੀ ਨਹੀਂ ਰੱਜਦੇ। ਇੱਕ ਸਾਥੀ ਦੇ ਹੁੰਦਿਆਂ, ਹੋਰ ਲੱਭਦੇ
ਫਿਰਦੇ ਹਨ। ਬੁੱਢੇ ਤਾਂ ਅੱਖਾਂ ਵਿੱਚ ਹੱਸਦੇ ਹਨ। ਮੋਢਾ ਸਿਰ ਤਾਂ ਪਿਆਰ ਵਿੱਚ ਪਲੋਸ ਹੀ ਜਾਂਦੇ
ਹਨ। ਨਿੱਕੀਆਂ ਦਾ ਪਿਆਰ ਬਹੁਤ ਕਰਦੇ ਹਨ। ਜੀਜਾ ਵੀ ਸਾਲ਼ੀਆਂ ਤੇ ਹੱਕ ਸਮਝਦਾ ਹੈ। ਬਿੰਦੂ ਨੇ ਝੱਟ
ਸੁੱਖੀ ਨੂੰ ਗੈਰੀ ਦਾ ਨਾਮ ਦੱਸ ਦਿੱਤਾ। ਘਰ ਵਿੱਚ ਤੁਫ਼ਾਨ ਆ ਗਿਆ। ਗੈਰੀ ਨੇ ਫ਼ੈਸਲਾ ਸੁਣਾਂ ਦਿੱਤਾ, " ਮੈਂ ਬਿੰਦੂ
ਨਾਲ ਵਿਆਹ ਕਰਾਉਣਾ ਹੈ। " " ਹਾਂ ਦੀਦੀ ਮੈਂ ਜੀਜੇ ਨਾਲ ਵਿਆਹ ਕਰਾਉਣ ਨੂੰ ਤਿਆਰ
ਹਾਂ। ਸਾਡਾ ਵਿਆਹ ਕਰ ਦਿਉ। " ਸੁੱਖੀ ਉਨ੍ਹਾਂ ਨੂੰ ਦੁਰਕਾਰ ਰਹੀ ਸੀ, " ਗੈਰੀ ਤੈਨੂੰ
ਸ਼ਰਮ ਨਹੀਂ ਹੈ। ਨਿਆਣੀ ਕੁੜੀ ਨੂੰ ਛੇੜ ਖ਼ਾਨੀਆਂ ਕਰਕੇ ਭਟਕਾ ਰਿਹਾ ਹੈ। ਬਿੰਦੂ ਤੂੰ ਮੇਰੇ ਪਤੀ
ਨਾਲ ਵਿਆਹ ਨਹੀਂ ਕਰਾ ਸਕਦੀ। ਇਸ ਘਰ ਵਿੱਚ ਤੂੰ ਹੋਰ ਨਹੀਂ ਰਹਿ ਸਕਦੀ। ਇੱਥੋਂ ਦਫ਼ਾ ਹੋ ਜਾ। ਮੇਰੇ
ਮੱਥੇ ਨਾਂ ਲੱਗੀ। " ਗੇਲੋ ਨੇ ਬਿੰਦੂ ਵੱਲ ਹੱਥ ਚੁੱਕਦੀ ਨੇ ਕਿਹਾ, " ਤੈਨੂੰ ਤਾਂ
ਮੈਂ ਜੰਮਦੀ ਨੂੰ ਮਾਰ ਦਿੰਦੀ। ਮੈਂ ਹੁਣ ਵੀ ਤੇਰਾ ਗਲ਼ਾ ਘੁੱਟ ਸਕਦੀ ਹਾਂ। ਤੂੰ ਮੇਰੇ ਨਾਲ ਡਾਕਟਰ
ਦੇ ਚੱਲ। ਇਸ ਦਾ ਫਾਹਾ ਵੱਢ ਕੇ ਆਈਏ। " ਬਿੰਦੂ ਨੇ ਗੇਲੋ ਨੂੰ ਪਰੇ ਧੱਕਾ ਮਾਰਿਆ। ਉਸ ਨੇ
ਕਿਹਾ,
" ਮੰਮੀ
ਜੇ ਤੂੰ ਮੇਰੀ ਜ਼ਿੰਦਗੀ ਵਿੱਚ ਦਖ਼ਲ ਦਿੱਤਾ। ਮੇਰੇ ਤੋਂ ਬੁਰਾ ਕੋਈ ਨਹੀਂ ਹੈ। ਕਿਤੇ ਮੇਰੇ ਕੋਲੋਂ
ਬੁੱਢੇ ਹੱਡ ਨਾਂ ਤੁੜਵਾ ਲਈ। ਜੇ ਮੈਂ ਇੱਕ ਹੋਰ ਧੱਕਾ ਮਾਰਿਆਂ, ਦੰਦ ਟੁੱਟ ਜਾਣਗੇ।
ਮੇਰੇ ਰਸਤੇ ਵਿੱਚ ਕੋਈ ਨਾਂ ਆਵੋ। " ਗੇਲੋ ਸਿਰ ਫੜ ਕੇ ਬੈਠ ਗਈ ਸੀ। ਗੈਰੀ ਬਿੰਦੂ ਨੂੰ ਲੈ
ਕੇ ਬਾਹਰ ਚਲਾ ਗਿਆ ਸੀ। ਕੁੱਝ ਹੀ ਘੰਟਿਆਂ ਪਿੱਛੋਂ ਦੋਨੇਂ ਵਾਪਸ ਆ ਗਏ। ਬਿੰਦੂ ਦੇ ਹੱਥ ਵਿੱਚ
ਮਿਠਿਆਈ ਵਾਲਾ ਡੱਬਾ ਸੀ। ਗੈਰੀ ਦੇ ਹੱਥ ਵਿੱਚ ਕੋਰਟ ਮੈਰਿਜ ਸਰਟੀਫਿਕੇਟ ਸੀ। ਬੌਬ ਘਰ ਵਿੱਚ ਸੀ।
ਉਹ ਸਵੇਰ ਦਾ ਸਾਰਾ ਡਰਾਮਾਂ ਦੇਖ ਰਿਹਾ ਸੀ। ਉਸ ਨੇ ਕਿਹਾ, " ਡੈਡ ਤੁਸੀਂ
ਮੇਰੀ ਇੱਕ ਹੋਰ ਸਟਿਪ ਮਦਰ ਬਣਾਂ ਦਿੱਤੀ ਹੈ। ਟੂ ਮੱਚ ਡੈਡ, ਵੱਨ ਮੋਰ ਬੇਬੀ
ਕਮੀਇੰਗ। ਓ ਮਾਈ ਗੌਂਡ, ਦਿਸ ਹਾਊਸ ਇਜ਼ ਵੋਮੈਨ ਸੈਲਟਰ। ਘਰ ਔਰਤਾਂ ਦਾ ਆਸ਼ਰਮ ਬਣ ਗਿਆ ਹੈ।
" " ਸੁੱਖੀ ਨੇ ਕਿਹਾ, " ਗੈਰੀ ਇਹ ਗੰਦ ਘਰ ਤੋਂ ਬਾਹਰ ਖੰਡਾ, ਇਥੇ ਤੂੰ ਵੜ
ਨਹੀਂ ਸਕਦਾ। ਬਿੰਦੂ ਤੂੰ ਮੇਰੀਆਂ ਅੱਖਾਂ ਤੋਂ ਪਰੇ ਹੋ ਜਾ। ਤੂੰ ਸ਼ਰਮ ਲਾਅ ਕੇ ਰੱਖ ਦਿੱਤੀ ਹੈ।
" " ਸੁੱਖੀ ਇਹ ਮੇਰਾ ਘਰ ਹੈ। ਤੂੰ ਤਾਂ ਜੰਮੀ ਵੀ ਨਹੀਂ ਸੀ। ਜਦੋਂ ਮੈਂ ਇਹ ਘਰ
ਖ਼ਰੀਦਿਆ ਸੀ। " ਦੋਨਾਂ ਵਿੱਚ ਕੁੱਟ-ਕੁਟਾਪਾ ਸ਼ੁਰੂ ਹੋ ਗਿਆ। ਇੱਕ ਦੂਜੇ ਨੂੰ ਹਟਾਉਂਦਿਆਂ, ਸਾਰਾ ਟੱਬਰ ਹਫ
ਗਿਆ। ਕਿਸੇ ਦੀ ਜਾਨ ਜਾਣ ਦਾ ਖ਼ਤਰਾ ਬਣ ਗਿਆ। ਗੇਲੋ ਨੇ ਕਿਹਾ, " ਇਸ ਚੌਰੇ ਨੂੰ
ਫੜ ਕੇ, ਐਸਾ ਕੁੱਟੋ
ਅੱਗੇ ਨੂੰ ਕੁੜੀਆਂ ਫਸਾਉਣੀਆਂ ਭੁੱਲ ਜਾਵੇ। " ਸੁੱਖੀ ਨੇ ਕਿਹਾ, " ਇਸ ਦੇ ਖੰਭ ਮੈਂ
ਝਾੜਦੀ ਹਾਂ। “ ਉਸ ਨੇ ਗੈਰੀ ਦੇ ਵੇਲਣੇ ਮਾਰਨੇ ਸ਼ੁਰੂ ਕਰ ਦਿੱਤੇ। ਬਿੰਦੂ ਸੁੱਖੀ ਤੋਂ ਵੇਲਣਾ
ਖੋਹਣ ਲੱਗ ਗਈ। ਦੋਨਾਂ ਨੇ ਇੱਕ ਦੂਜੀ ਦੇ ਵਾਲ ਫੜ ਲਏ। ਗੈਰੀ ਨੇ ਸੁੱਖੀ ਨੂੰ ਇੱਕੋ ਧੱਕਾ ਮਾਰਿਆ।
ਉਹ ਸੋਫ਼ੇ ਉੱਤੇ ਜਾ ਡਿੱਗੀ। ਕਿਸੇ ਨੇ ਪੁਲਿਸ ਨੂੰ ਫ਼ੋਨ ਕਰ ਦਿੱਤਾ। ਜਦੋਂ ਪੁਲੀਸ ਆਫ਼ੀਸਰ ਆਏ।
ਸਾਰੇ ਘਰ ਵਿੱਚ ਹੀ ਉਤਲੀ-ਥੱਲੜੀ ਆਈ ਪਈ ਸੀ। ਭਾਂਡੇ, ਕੁਰਸੀਆਂ, ਟੇਬਲ ਮੂਧੇ ਪਏ
ਸਨ। ਪੁਲਿਸ ਆਫ਼ੀਸਰ ਨੂੰ ਗੈਰੀ ਵੱਧ ਗ਼ੁੱਸੇ ਵਿੱਚ ਦਿਸਿਆ। ਪੁਲਿਸ ਔਫ਼ੀਸਰਾਂ ਨੇ, ਉਸੇ ਨੂੰ ਫੜ
ਕੇ ਘਰੋਂ ਬਾਹਰ ਕਰ ਦਿੱਤਾ। ਪੁਲਿਸ ਨੇ ਗੈਰੀ ਦੀ ਨਵੀਂ
ਵਿਆਹੀ ਦੁਲਹਨ ਬਿੰਦੂ ਵੀ ਘਰੋਂ ਕੱਢ ਦਿੱਤੀ ਸੀ। ਗੈਰੀ ਉੱਤੇ ਮੁੜ ਕੇ ਘਰ ਵਿੱਚ ਅੰਦਰ ਵੜਨ ਤੇ
ਨੋਕੁਨਟਿਕਟ ਔਧਰ ਕਰਫ਼ਿਊ ਲਾ ਦਿੱਤਾ।
ਕੈਨੇਡਾ ਵਿੱਚ ਜੇ ਪਤੀ ਦੀ ਪਤਨੀ ਨਾਲ ਅਣਬਣ ਹੋ ਜਾਵੇ। ਪਤੀ ਘਰ ਦੇ
ਬਾਹਰ ਹੋਵੇ। ਪਤਨੀ ਘਰ ਦੇ ਅੰਦਰ ਹੋਵੇ। ਜਿੰਨਾ ਚਿਰ ਔਰਤ ਨਾਂ ਚਾਹੇ ਘਰ ਤੇ ਬੱਚੇ ਪਤੀ ਦੇ ਹਵਾਲੇ
ਨਹੀਂ ਹੋ ਸਕਦੇ। ਜੱਜ ਦੇ ਫ਼ੈਸਲੇ ਦੀ ਉਡੀਕ ਕਰਨੀ ਪੈਂਦੀ ਹੈ। ਜੱਜ ਵੰਢੀਆਂ ਪਾ ਕੇ ਦਿੰਦਾ ਹੈ।
ਕੈਨੇਡਾ ਵਿੱਚ ਕੋਈ ਰਿਸ਼ਤੇਦਾਰ ਦੀ ਨਹੀਂ ਸੁਣਦਾ। ਸਿੱਧੇ ਅਦਾਲਤ ਵਿੱਚ ਪੇਸ਼ ਹੁੰਦੇ ਹਨ। ਪਤਨੀ ਦੀ
ਰਜ਼ਾਮੰਦੀ ਬਗੈਰ ਪਤੀ ਘਰ ਦੇ ਅੰਦਰ ਨਹੀਂ ਵੜ ਸਕਦਾ। ਪਤੀ-ਪਤਨੀ ਦੇ ਝਗੜੇ ਵਿੱਚ, ਔਰਤ ਨੂੰ ਪੁਲਿਸ
ਵਾਲੇ ਵੀ ਘਰ ਵਿਚੋਂ ਨਹੀਂ ਕੱਢ ਸਕਦੇ। ਜੇ ਪਤੀ-ਪਤਨੀ ਵਿੱਚੋਂ ਇੱਕ ਜਾਣੇ ਨੂੰ ਘਰ ਵਿਚੋਂ ਕੱਢਣ
ਦੀ ਨੌਬਤ ਆ ਜਾਵੇ। ਪਤੀ ਨੂੰ ਦਰੋਂ ਬਾਹਰ ਕੀਤਾ ਜਾਂਦਾ ਹੈ। ਕੈਨੇਡਾ ਵਿੱਚ ਘਰ ਤੇ ਬੱਚੇ ਔਰਤ ਦੇ
ਕੋਲ ਰਹਿੰਦੇ ਹਨ। ਜਿੰਨਾ ਚਿਰ ਬਾਲਗ ਨਹੀਂ ਹੋ ਜਾਂਦੇ। ਵੈਸੇ ਹਰ ਦੇਸ਼ ਦਾ ਘਰ ਦਾ ਰਿਵਾਜ ਇਹੀ ਹੈ।
ਘਰ ਤੇ ਬੱਚੇ ਔਰਤ ਹੀ ਸੰਭਾਲਦੀ ਹੈ। ਮਰਦ ਦਾ ਕੰਮ ਹੈ। ਮਰਦਾਨਗੀ ਦਿਖਾ ਕੇ ਬੱਚੇ ਪੈਦਾ ਕਰਨਾ।
ਬਾਕੀ ਸਜਾ ਔਰਤ ਸਾਰੀ ਉਮਰ ਭੋਗਦੀ ਹੈ। ਔਰਤ ਬੱਚੇ ਨੂੰ ਪੇਟ ਵਿੱਚ ਰੱਖਦੀ, ਪਾਲਦੀ, ਪੜ੍ਹਾਉਂਦੀ,
ਵਿਆਹੁਦੀ ਹੈ। ਗੈਰੀ ਨੂੰ ਨਵੀਂ ਜਵਾਨ ਔਰਤ ਮਿਲ ਗਈ ਸੀ। ਬੱਚਿਆਂ ਦੀ ਦੇਖਭਾਲ ਆਪੇ ਸੁੱਖੀ ਕਰੇਗੀ।
ਜੇ ਸੁੱਖੀ ਨਹੀਂ ਸੰਭਾਲੇਗੀ। ਬੱਚੇ ਆਪੇ ਰੁਲ-ਖ਼ੁਲ ਕੇ ਪਲ਼ ਜਾਣਗੇ।
ਗੈਰੀ ਦੇ ਬੱਚੇ
ਭਾਵੇਂ ਵੱਡੇ ਸਨ। ਉਹ ਇਹ ਜਾਣਦੇ ਸਨ। ਗੈਰੀ ਕੋਲ ਘਰ ਨਹੀਂ ਹੈ। ਬੱਚੇ ਉਸ ਦੇ ਕੋਲ ਰਹਿੰਦੇ ਹਨ।
ਜੋ ਸਾਰੇ ਸੁੱਖ-ਆਰਾਮ ਦੇ ਸਕੇ। ਗੈਰੀ ਬਿੰਦੂ ਨੂੰ ਲੈ ਕੇ, ਵੈਨਕੂਵਰ ਚਲਾ
ਗਿਆ ਸੀ। ਜਾਣ-ਪਛਾਣ ਵਾਲਿਆਂ ਤੋਂ ਮੂੰਹ ਛੁਪਾਉਣ ਲਈ ਦੂਜੇ ਸ਼ਹਿਰ ਜਾਣਾ ਹੀ ਸੀ। ਕਈ ਤਾਂ ਗੈਰੀ
ਨੂੰ ਫਿਟਕਾਰਾਂ ਪਾਉਣ ਲਈ ਮਗਰ ਹੀ ਪਹੁੰਚ ਗਏ ਸਨ। ਐਵੇਂ ਹੀ ਲੋਕ ਕਹਿੰਦੇ ਹਨ, " ਕੁੱਤਾ ਪੈੜ
ਸੁੰਘ ਲੈਂਦਾ ਹੈ। " ਕਈ ਬੰਦੇ ਵੀ ਐਸੇ ਹੁੰਦੇ ਹਨ। ਝੂਠੇ ਦੇ ਘਰ ਤੱਕ ਜਾਂਦੇ ਹਨ। ਹਰ ਸੂਹ
ਕੱਢ ਲੈਂਦੇ ਹਨ। ਜਿੰਨਾ ਚਿਰ ਗੱਲ ਦੀ ਤਹਿ ਤੱਕ ਨਾਂ ਪਹੁੰਚ ਜਾਣ। ਗ਼ੌਰ ਪੂਰੀ ਰੱਖਦੇ ਹਨ। ਸੁੱਖੀ
ਨਾਲ ਤਿੰਨੇ ਬੱਚੇ ਸਨ। ਇਹੀ ਸੁੱਖੀ ਲਈ ਵੱਡਾ ਆਸਰਾ ਸੀ। ਜਿੰਨਾ ਨੂੰ ਖੁਆ ਕੇ ਪਾਲਿਆ ਸੀ। ਅਜੇ
ਤੱਕ ਤਾਂ ਮਾਂ ਦੇ ਸਾਥ ਸਨ। ਸੁੱਖੀ ਨੇ, ਜਿਸ ਖ਼ਸਮ ਲਈ ਜਵਾਨੀ ਖ਼ਰਾਬ ਕਰ ਲਈ ਸੀ। ਉਹ ਦਗ਼ਾ ਦੇ ਗਿਆ ਸੀ। ਉਸ
ਨੇ ਅੱਜ ਤੱਕ ਵਿਸ਼ਵਾਸ ਘਾਤ ਕੀਤਾ ਸੀ।
ਵੈਸੇ ਵੀ ਮਨ ਨੂੰ ਸ਼ੱਕ ਹੀ ਹੁੰਦਾ ਹੈ। ਉਹ ਰਿਸ਼ਤੇਦਾਰ ਸਾਡੇ ਨਾਲ
ਖੜ੍ਹਾ ਹੈ। ਕੋਈ ਕਿਸੇ ਦੀ ਥਾਂ ਨਹੀਂ ਮਰਦਾ। ਹਰ ਮੁਸੀਬਤ ਆਪਦੀ ਜਾਨ ਨੂੰ ਝੱਲਣੀ ਪੈਣੀ ਹੈ।
ਸੁੱਖੀ ਦੇ ਭਰਾਂਵਾਂ, ਮੀਤੇ ਤੇ ਭਿੰਦੇ ਨੂੰ ਭਾਵੇਂ ਸਾਰੀ ਗੱਲ ਦਾ ਫ਼ੋਨ ਉਤੇ ਪਤਾ ਲੱਗ
ਗਿਆ ਸੀ। ਉਹ ਤਾਂ ਕੈਨੇਡਾ ਡਾਲਰ ਬਣਾਉਣ ਆਏ ਸਨ। ਦਿਨ ਰਾਤ ਪੈਰ ਟਰੱਕ ਉੱਤੇ ਹੀ ਰਹਿੰਦੇ ਸਨ।
ਮੀਤੇ ਤੇ ਭਿੰਦੇ ਲਈ ਟਰੱਕ ਹੀ ਘਰ ਸਨ। ਟਰੱਕ ਵਿੱਚ ਹੀ ਖਾਂਦੇ ਸੌਂਦੇ ਸਨ। ਘਰ ਲੈਣ ਦੀ ਲੋੜ ਹੀ
ਨਹੀਂ ਸੀ। ਆਪਦੇ ਸ਼ਹਿਰ ਆ ਕੇ ਵੀ ਘਰ ਨਹੀਂ ਆਉਂਦੇ ਸਨ। ਘਰ ਕੋਈ ਪੈਸਾ ਨਹੀਂ ਦਿੰਦੇ ਸਨ।
ਮੰਮੀ-ਡੈਡੀ, ਭੈਣਾਂ ਆਪਦਾ ਖ਼ਰਚਾ ਆਪ ਤੋਰਦੇ ਸਨ। ਸੋਨੀ ਤੇ ਬਿੰਦੂ ਆਪ ਜੌਬ
ਕਰਦੀਆਂ ਸਨ। ਆਪੇ ਘਰ ਤੋਰਦੀਆਂ ਸਨ। ਕੈਨੇਡਾ, ਅਮਰੀਕਾ ਤੇ ਬਾਹਰਲੇ ਦੇਸ਼ਾਂ ਵਿੱਚ ਔਰਤਾਂ ਘਰ ਬਾਹਰ ਕੰਮ
ਕਰਦੀਆਂ ਹਨ। ਕਈ ਮਰਦਾਂ ਦਾ ਗੈਰੀ ਵਾਲਾ ਹੀ ਕੰਮ ਹੈ।
ਸੁੱਖੀ ਕੋਲ ਇਕੋ
ਜਿਹੇ ਤਿੰਨ ਜੁਆਕ ਸਨ। ਬੌਬੀ ਤੇ ਕਿਮ ਤਿੰਨ ਦਿਨ ਚਾਰ-ਚਾਰ ਘੰਟੇ ਰਿਸਟੋਰਿੰਟ ਵਿੱਚ ਕੰਮ ਕਰਦੇ
ਸਨ। ਦੋਨਾਂ ਦੀ ਬਹੁਤ ਘੱਟ ਤਨਖ਼ਾਹ ਸੀ। ਆਪਦੇ ਖ਼ਰਚੇ ਤੋਰੀ ਜਾਂਦੇ ਸਨ। ਸੁੱਖੀ ਮੰਮੀ-ਡੈਡੀ ਤੋਂ
ਬੇਸਮਿੰਟ ਦਾ ਕਿਰਾਇਆ ਨਹੀਂ ਲੈਂਦੀ ਸੀ। ਉਹ ਖਾਣ-ਪੀਣ ਦਾ ਸਮਾਨ ਲੈ ਆਉਂਦੇ ਸਨ। ਸੁੱਖੀ ਕੰਮ ਤੋਂ
ਥੱਕੀ ਆ ਕੇ, ਮਾਂ ਦੀ ਪੱਕੀਆਂ ਰੋਟੀਆਂ ਜ਼ਰੂਰ ਖਾ ਲੈਂਦੀ ਸੀ। ਇੰਨੇ ਬੰਦੇ ਸਸਤੇ
ਭਾਅ ਵਿੱਚ ਰਹਿ ਰਹੇ ਸਨ। ਗੈਰੀ ਦੇ ਘਰੋਂ ਜਾਂਦਿਆਂ ਹੀ ਲਾਭ ਤੇ ਗੇਲੋ ਦੇ ਤੌਰ ਬਦਲ ਗਏ। ਤਾਜ਼ਾ
ਜਮਾਈ ਸੋਨੀ ਦਾ ਪਤੀ ਕੈਨੇਡਾ ਵਿੱਚ ਆ ਗਿਆ ਸੀ। ਗੇਲੋ ਨੇ ਸੁੱਖੀ ਨੂੰ ਕਿਹਾ, " ਅਸੀਂ ਇੱਥੋਂ
ਮੂਵ ਹੋਣਾ ਚਾਹੁੰਦੇ ਹਾਂ। ਬੇਸਮਿੰਟ ਵਿੱਚ ਹੋਰ ਕਿੰਨਾ ਚਿਰ ਰਹੀ ਜਾਵਾਂਗੇ? " "
ਮੰਮੀ
ਮੇਰੀ ਹਾਲਤ ਤੁਸੀਂ ਜਾਣਦੇ ਹੋ। ਮੈਨੂੰ ਤੁਹਾਡਾ ਸਹਾਰਾ ਚਾਹੀਦਾ ਹੈ। ਜੇ ਤੁਸੀਂ ਬੇਸਮਿੰਟ ਵਿੱਚ
ਨਹੀਂ ਰਹਿਣਾ। ਮੈਂ ਥੱਲੇ ਆ ਜਾਂਦੀ ਹਾਂ। ਤੁਸੀਂ ਉੱਪਰਲੇ ਕਮਰਿਆਂ ਵਿੱਚ ਆ ਜਾਵੋ। "
ਸੋਨੀ ਨੇ ਕਿਹਾ, " ਇੱਥੇ ਪ੍ਰਾਈਵੇਸੀ ਨਹੀਂ ਹੈ। ਅਸੀਂ ਘਰ ਦੇਖ ਲਿਆ ਹੈ। "
" ਕੀ ਮੰਮੀ-ਡੈਡੀ, ਮੇਰੇ ਨਾਲ ਰਹਿ ਸਕਦੇ ਹਨ? " ਇੰਨਾ ਨੂੰ
ਕਿਹੜਾ ਪੈਨਸ਼ਨ ਲੱਗੀ ਹੈ? ਦੀਦੀ ਤੂੰ ਰੱਖ ਕੇ ਕੀ ਕਰਨਾ ਹੈ? ਅਸਲ ਵਿੱਚ ਇਹ
ਵੀ ਚੇਂਜ ਚਾਹੁੰਦੇ ਹਨ। ਜੇ ਤੈਨੂੰ ਮੰਮੀ-ਡੈਡੀ ਨਾਲ ਇੰਨਾ ਹੀ ਪਿਆਰ ਹੈ। ਇੰਨਾ ਪੇਪਰਾਂ ਉੱਤੇ
ਸਾਈਨ ਕਰਦੇ। ਜੀਜਾ ਜੀ ਵੀ ਤੇਰੇ ਤੋਂ ਅਲੱਗ ਰਹਿਣ ਲੱਗ ਗਏ ਹਨ। ਇਸ ਗੱਲ ਦਾ ਫ਼ਾਇਦਾ ਉਠਾਲਦੇ ਹਾਂ।
ਬਿੱਲ-ਫੇਰ ਲੱਗ ਗਈ, ਦੋਨਾਂ ਦਾ 1600 ਡਾਲਰ ਆ ਜਾਇਆ ਕਰੇਗਾ। ਦਵਾਈਆਂ ਮੁਫ਼ਤ ਦੀਆਂ
ਮਿਲੀਆਂ ਕਰਨਗੀਆਂ। " ਲਾਭ ਨੇ ਕਿਹਾ, " ਸੁੱਖੀ ਸੋਨੀ ਠੀਕ ਕਹਿੰਦੀ ਹੈ। ਤੂੰ ਘੁੱਗੀ ਮਾਰਦੇ। ਜੇ ਨਹੀਂ
ਸਾਈਨ ਕਰਨੇ, ਤੇਰੀ ਮਰਜ਼ੀ ਹੈ। ਅਸੀਂ ਗੌਰਮਿੰਟ ਨੂੰ ਇਹ ਪੇਪਰ ਦੇ ਦੇਣੇ ਹਨ। ਫਿਰ
ਤੈਨੂੰ ਪੱਲਿਉਂ ਪੈਸੇ ਦੇਣੇ ਪੈਣਗੇ। ਤੁਸੀਂ ਆਪਦੀ ਮਰਜ਼ੀ ਨਾਲ 10 ਸਾਲ ਸੰਭਾਲਣ ਦੀ ਜ਼ੁੰਮੇਵਾਰੀ ਤੇ
ਸਾਨੂੰ ਸੱਦਿਆ ਹੈ। " ਸੁੱਖੀ ਨੂੰ ਕੁੱਝ ਸਮਝ ਨਹੀਂ ਲੱਗ ਰਹੀ ਸੀ।
ਸੁੱਖੀ ਨੂੰ ਹੌਸਲਾ
ਦੇਣ ਦੀ ਬਜਾਏ, ਸਾਰਿਆਂ ਨੂੰ ਆਪੋ-ਆਪਣੀ ਪਈ ਸੀ। ਕਿਸੇ ਭੈਣ-ਭਰਾ ਨੇ, ਸੁੱਖੀ ਦਾ ਸਾਥ
ਨਹੀਂ ਦਿੱਤਾ ਸੀ। ਹਰ ਕੋਈ ਸੁੱਖੀ ਵਿੱਚ ਕਸੂਰ ਕੱਢਦਾ ਸੀ। ਭੈਣ-ਭਰਾ ਲਈ ਸੁੱਖੀ ਨੇ, ਆਪਦਾ ਘਰ ਖ਼ਰਾਬ
ਕਰ ਲਿਆ ਸੀ। ਮੰਜ਼ਲ ਤੱਕ ਪਹੁੰਚਣ ਲਈ ਇੱਕ ਦੂਜੇ ਨਾਲ ਸਾਂਝ ਰਹੇ, ਰਸਤਾ ਸੌਖਾ ਹੋ
ਜਾਂਦਾ ਹੈ। ਸੁੱਖੀ ਨੇ ਸ਼ਾਂਤੀ ਰੱਖਣ ਲਈ ਸਾਈਨ ਕਰ ਦਿੱਤੇ। ਪੇਪਰ ਗੌਰਮਿੰਟ ਕੋਲ ਪਹੁੰਚਦੇ ਹੀ
ਸੁੱਖੀ ਦੇ ਮੰਮੀ-ਡੈਡੀ ਨੂੰ ਗੌਰਮਿੰਟ ਦਾ ਭੱਤਾ ਲੱਗ ਗਿਆ। ਸੋਨੀ ਆਪਦੇ ਪਤੀ ਮੰਮੀ-ਡੈਡੀ ਨੂੰ ਲੈ
ਕੇ ਅਲੱਗ ਘਰ ਵਿੱਚ ਰਹਿਣ ਲੱਗ ਗਈ ਸੀ।
ਸੁੱਖੀ ਨੇ
ਬੇਸਮਿੰਟ ਰਿੰਟ ਤੇ ਲਾ ਦਿੱਤੀ ਸੀ। ਗੋਰੇ ਤੇ ਉਸੀ ਪਤਨੀ ਨੇ, 1200 ਵਿੱਚ
ਬੇਸਮਿੰਟ ਲੈ ਲਈ ਸੀ। ਸੀਬੋ ਵਾਲਾ ਕਮਰਾ ਵੀ ਵਿਹਲਾ ਪਿਆ ਸੀ। ਉਸ ਵਿੱਚ ਕਿਮ ਨਾਲ ਪੜ੍ਹਨ ਵਾਲੀ
ਕੁੜੀ ਰਹਿਣ ਲੱਗ ਗਈ ਸੀ। 600 ਡਾਲਰ ਕੁੜੀ ਦੇਣ ਲੱਗ ਗਈ ਸੀ। ਸੁੱਖੀ ਦੀ ਜਾਨ ਪਹਿਲਾਂ ਤੋਂ ਸੁੱਖੀ
ਹੋ ਗਈ ਸੀ। ਪੈਸੇ ਦੀ ਕਮੀ ਬੰਦੇ ਨੂੰ ਕੰਮਜ਼ੋਰ ਬਣਾਂ ਦਿੰਦੀ ਹੈ। ਜਣੇ-ਖਣੇ ਅੱਗੇ ਨਿਉਂਣਾ ਪੈਂਦਾ
ਹੈ।
Comments
Post a Comment