ਭਾਗ
53 ਉਹੀ ਘਰ ਆਪਣਾ ਹੈ, ਜਿੱਥੇ ਅਸੀਂ ਹੱਸਦੇ ਵੱਸਦੇ ਹਾਂ ਦਿਲਾਂ ਦੇ ਜਾਨੀ
ਸਤਵਿੰਦਰ
ਕੌਰ ਸੱਤੀ -(ਕੈਲਗਰੀ)- ਕੈਨੇਡਾ satwinder_7@hotmail.com
ਧਰਤੀ
ਕੋਈ ਵੀ ਹੋਵੇ। ਧਰਤੀ ਇੱਕੋ ਜਿਹੀ ਹੀ ਹੁੰਦੀ ਹੈ। ਬੰਦੇ ਦੇ ਵੱਸ ਹੈ। ਉਸ ਨੂੰ ਕਿਵੇਂ ਵਰਤਣਾ, ਰੱਖਣਾ, ਉਪਜ
ਦੇ ਕਾਬਲ ਬਣਾਉਣਾਂ ਹੈ? ਜੇ ਇਸ ਨੂੰ ਪੱਟਣ ਲੱਗੀਏ, ਵਿਚੋਂ
ਖਣਿਜ ਪਦਾਰਥ ਲੋਹਾ, ਸੋਨਾ, ਤਾਂਬਾ, ਪਿੱਤਲ ਪੈਸੇ ਬਹੁਤ ਕੁੱਝ ਨਿਕਲਦਾ ਹੈ। ਡੂੰਘੀ ਪੱਟੀ
ਮਿੱਟੀ ਉੱਨੀ ਹੀ ਵੱਧ ਉਪਜ ਦਿੰਦੀ ਹੈ। ਇਹ ਧਰਤੀ ਬਹੁਤ ਬਾਰ ਵੱਸਦੀ ਤੇ ਉੱਜੜਦੀ ਹੈ। ਲੋਕ, ਲੋਕਾਂ
ਦਾ ਸਮਾਨ ਵਿੱਚੇ ਦੱਫ਼਼ਨਾਂ ਲੈਂਦੀ ਹੈ। ਇਹ ਮੁੜ ਪ੍ਰਾਪਤ ਮਿਹਨਤ ਕਰਕੇ ਹੋਣਾ ਹੈ। ਹੋਰਾਂ ਥਾਵਾਂ
ਤੇ ਅਮਰੀਕਾ ਵਰਗੇ ਦੇਸ਼ ਵਿੱਚ ਵੀ ਬਹੁਤ ਬਾਰ ਭੁਚਾਲ,
ਹੜ੍ਹ ਆਏ ਹਨ। ਬਹੁਤ ਕੁੱਝ ਧਰਤੀ ਵਿੱਚ ਦੱਬਿਆ
ਜਾਂਦਾ ਹੈ। ਜਿੱਥੇ ਬੰਦਾ ਰਹਿੰਦਾ ਹੈ। ਉਹੀ ਉਸ ਦਾ ਘਰ ਹੁੰਦਾ ਹੈ। ਬਹੁਤੇ ਲੋਕ ਸਕੀ ਮਾਂ ਵਾਂਗ, ਜਨਮ
ਭੂਮੀ ਨਾਲ ਜੂੜੇ ਰਹਿੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ। ਉੱਥੇ ਹੀ ਉਹ ਸੁਖੀ, ਖ਼ੁਸ਼, ਸੁਰੱਖਿਅਤ
ਰਹਿ ਸਕਦੇ ਹਨ। ਪ੍ਰਦੇਸਾਂ ਵਿੱਚ ਜਾ ਕੇ, ਉਸ ਧਰਤੀ ਤੋਂ ਵੱਧ ਸੁਖੀ, ਖ਼ੁਸ਼, ਸੁਰੱਖਿਅਤ
ਵੀ ਹਨ। ਜੋ ਠੋਕ ਕੇ ਕੰਮ ਕਰਦੇ ਹਨ, ਧੰਨ ਕਮਾਉਂਦੇ ਹਨ। ਉਨ੍ਹਾਂ ਨੂੰ ਹਰ ਮਨ ਭਾਉਂਦੀ ਚੀਜ਼
ਵੀ ਮਿਲਦੀ ਹੈ। ਜੋ ਆਪਣੀ ਜਨਮ ਭੂਮੀ ਉੱਤੇ ਖਾਣ, ਪੀਣ, ਪਹਿਨਣ, ਰਹਿਣ, ਹੰਢਾਉਣ ਨੂੰ ਨਹੀਂ ਮਿਲਦਾ ਸੀ। ਕਿਉਂਕਿ ਕਈ ਵਿਹਲੇ ਰਹਿ ਕੇ ਸਬ ਕੁੱਝ ਹਾਸਲ ਕਰਨਾ
ਚਾਹੁੰਦੇ ਹਨ। ਸਕੀ ਮਾਂ ਦੇ ਰੋਟੀ ਦੇਣ ਵਾਂਗ ਕਈ ਬੰਦੇ ਜਨਮ ਭੂਮੀ ਤੇ ਘਰ ਵਿੱਚ ਰਹਿੰਦੇ ਹੋਏ,
ਕੰਮ ਕਰਨ ਦੀ ਜੁੰਮੇਵਾਰੀ ਨਹੀਂ ਸਮਝਦੇ। ਮਿਹਨਤੀ ਬੰਦੇ ਨੂੰ ਤਾਂ ਪ੍ਰਦੇਸਾਂ ਵਿੱਚ ਵੀ ਕਿਤੇ ਵੱਧ ਮਿਲਦਾ
ਹੈ। ਵਿਹਲਾ ਬੰਦਾ ਤਾਂ ਪ੍ਰਦੇਸਾਂ ਵਿੱਚ ਜਾ ਕੇ ਬੰਦਾ ਵਿਚਾਲੇ ਫਸ ਜਾਂਦਾ ਹੈ। ਨਾਂ ਇੱਧਰ ਦਾ ਨਾਂ
ਉੱਧਰ ਦਾ ਰਹਿੰਦਾ ਹੈ। ਉਸ ਨੂੰ ਆਪ ਨੂੰ ਵੀ ਸਮਝ ਨਹੀਂ ਲੱਗਦੀ। ਕਿਹੜੀ ਥਾਂ ਮੇਰੇ ਰਹਿਣ ਲਈ ਸੁਖੀ, ਸੁਰੱਖਿਅਤ
ਹੈ? ਮਿਹਨਤੀ ਬੰਦਾ ਸੋਚਦਾ ਹੈ, ਕਿਥੋਂ ਮੈਨੂੰ ਵੱਧ ਖੱਟੀ ਹੈ? ਕਈਆਂ
ਨੂੰ ਪਿੱਛੇ ਨੂੰ ਝਾਕਣ ਦੀ ਆਦਤ ਨਹੀਂ ਜਾਂਦੀ। ਕਈ ਆਪ ਨੂੰ ਪੰਜਾਬ ਦੇ ਮੁਰੱਬਿਆਂ ਦੇ ਮਾਲਕ ਦੱਸਦੇ
ਹਨ। ਜਿੰਨਾਂ ਕੋਲ ਘਰ ਵਿੱਚ ਹੀ ਸਬ ਕੁੱਝ ਹੈ। ਐਸੇ ਲੋਕਾਂ ਨੇ ਜ਼ਰੂਰ
ਥਾਂ-ਥਾਂ ਦੀ ਧੂੜ ਫੱਕਣੀ ਤੇ ਮਜ਼ਦੂਰੀ ਕਰਨੀ ਹੈ। ਫਿਰ ਤਾਂ ਉੱਥੇ ਹੀ ਠਾਠ ਨਾਲ ਰਹਿ ਸਕਦੇ ਹਨ।
ਕਈਆਂ ਕੋਲ ਗੱਲਾਂ ਹੀ ਹਨ। ਉਹ ਆਪਣਾ ਨਿਆਂ ਖ਼ੁਦ ਨਹੀਂ ਕਰ ਸਕਦੇ। ਕਈ ਫੁਕਰੇ ਲੋਕ ਜਦੋਂ
ਇੰਡੀਆ ਜਾਂਦੇ ਹਨ। ਨੱਕ ਚੜ੍ਹਾਉਂਦੇ ਹਨ। ਕਹਿੰਦੇ ਹਨ,
“ ਮਿੱਟੀ ਨਾਲ ਕੱਪੜੇ, ਸਿਰ
ਭਰ ਗਿਆ। ਸਾਰੇ ਪਾਸੇ ਮਿੱਟੀ ਪਲੂਸ਼ਨ ਹੀ ਦਿਸਦਾ ਹੈ। ਸਾਡੇ ਡੈਨਮਾਰਕ, ਆਸਟ੍ਰੇਲੀਆ, ਕੈਨੇਡਾ, ਅਮਰੀਕਾ
ਵਿੱਚ ਜਾ ਕੇ ਦੇਖੋ, ਮਿੱਟੀ ਹੀ ਨਹੀਂ ਹੈ। ਇੱਥੇ ਗਰਮੀ ਵੀ ਬਹੁਤ ਹੈ। “ ਕਈ
ਲੋਕ ਐਸੇ ਲੋਕਾਂ ਨੂੰ ਪੁੱਛ ਵੀ ਲੈਂਦੇ ਹਨ,” ਕੀ ਤੁਹਾਡਾ ਇਹ ਦੇਸ਼ ਹਵਾ ਵਿੱਚ ਬਣਿਆ ਹੋਇਆ ਹੈ? “ ਕਿਸੇ ਵੀ ਦੇਸ਼ ਦੇ ਲੋਕਾਂ ਨੂੰ ਸਭ ਤੋਂ ਵੱਧ ਕਮਾਈ ਮਿੱਟੀ ਵਿੱਚੋਂ ਹੀ ਹੁੰਦੀ ਹੈ। ਕਈ
ਬੰਦੇ ਤਾਂ ਸਕੀ ਮਾਂ ਦੀ ਦੁਰਦਸ਼ਾ ਕਰ ਦਿੰਦੇ ਹਨ। ਦੇਸ਼ਾਂ ਦੀ ਪ੍ਰਵਾਹ ਕੀ ਕਰਨੀ ਹੈ? ਮਤ੍ਰੇਈ ਮਾਂ ਫੌਰਨਰ, ਵਲੈਤੀ
ਬਣੇ ਹੋਏ, ਦੇਸੀ ਬੰਦੇ ਮਾਰਚ ਦੇ ਮਹੀਨੇ ਹੀ ਹੌਲੀਡੇ ਖ਼ਤਮ ਕਰ
ਲੈਂਦੇ ਹਨ। ਗਰਮੀ ਨਹੀਂ ਸਹਿ ਸਕਦੇ। ਇੱਕ ਦੂਜੇ ਤੋਂ ਮੂਹਰੇ ਪ੍ਰਦੇਸਾਂ ਨੂੰ ਭੱਜਦੇ ਹਨ। ਜੇਬਾਂ
ਵੀ ਖ਼ਾਲੀ ਹੋਈਆਂ ਹੁੰਦੀਆਂ ਹਨ। ਬਾਹਰਲੇ ਦੇਸ਼ਾਂ ਦੀ ਕਮਾਈ ਕੀਤੀ ਮੁੱਕ ਜਾਂਦੀ ਹੈ।
ਮਤ੍ਰੇਈ
ਮਾਂ ਦੀ ਕੋਈ ਪ੍ਰਸੰਸਾ ਨਹੀਂ ਕਰਦਾ। ਉਹ ਵੀ ਚਾਹੇ ਸਕੀ ਮਾਂ ਵਾਂਗ ਪਾਲਣ-ਪੋਸਣ ਕਰੇ। ਉਸ ਦੀ ਇੱਕੋ
ਘਾਟ ਨੂੰ ਲੋਕ ਫੜੀ ਰੱਖਦੇ ਹਨ। ਬਈ ਉਸ ਨੇ ਜਨਮ ਨਹੀਂ ਦਿੱਤਾ। ਲੋਕਾਂ ਦਾ ਕੰਮ ਹੀ ਲੂਤੀ ਲਾਉਣਾ
ਹੈ। ਕੰਨਾਂ ਨਾਲ ਸੁਣੀ ਗੱਲ ਉੱਤੇ ਅਸਰ ਵੀ ਹੋ ਜਾਂਦਾ ਹੈ। ਗੁੱਡੀ ਦੀ ਤਾਈ ਵੀ ਇੱਕ ਕੁੜੀ, ਦੋ
ਮੁੰਡਿਆ ਦੀ ਮਤ੍ਰੇਈ ਮਾਂ ਬਣ ਕੇ ਆਈ ਸੀ। ਇੰਨਾ ਦੀ ਮਾਂ ਮਰ ਗਈ ਸੀ। ਉਸ ਨੇ ਇਹ ਬੱਚੇ ਪਾਲਨ ਲਈ ਆਪਣੇ
ਬੱਚੇ ਨੂੰ ਜਨਮ ਨਹੀਂ ਦਿੱਤਾ। ਸਾਰਾ ਦਿਨ ਉਸ ਦੇ ਮੱਥੇ ਉੱਤੇ ਖੇੜਾ ਰਹਿੰਦਾ ਸੀ। ਜਦੋਂ ਪ੍ਰਦੇਸਾਂ
ਵਿੱਚ ਧਰਤੀ ਆਪਣੀ ਹਿੱਕ ਉੱਤੇ ਪੈਰ ਧਰਨ ਦੀ ਥਾਂ ਦਿੰਦੀ ਹੈ। ਬਹੁਤੇ ਲੋਕ ਉਸ ਦਾ ਸ਼ੂਕਰ ਗੁਜ਼ਾਰ
ਕਰਨ ਦੀ ਥਾਂ ਦੁਲੱਤੇ ਮਾਰਦੇ ਹਨ। ਬੰਦਾ ਬਹੁਤ ਤਿੱਖੀ ਬੁੱਧੀ ਦਾ ਆਪ
ਨੂੰ ਸਮਝਦਾ ਹੈ। ਜਿਸ ਦੇ ਨੇੜੇ ਰਹਿੰਦਾ ਹੈ। ਉਸ ਵਿੱਚੋਂ ਔਗੁਣ ਲੱਭ ਕੇ, ਉਸ
ਨੂੰ ਭੰਡਣ, ਲੁੱਟਣ, ਧੋਖਾ ਦੇਣ ਦੀ ਕੋਸ਼ਿਸ਼ ਕਰਦਾ ਹੈ। ਆਪ ਨੂੰ ਬਹੁਤ ਜ਼ਿਆਦਾ
ਹੁਸ਼ਿਆਰ ਸਮਝਦਾ ਹੈ।
ਜਨਮ
ਭੂਮੀ, ਪ੍ਰਦੇਸਾਂ ਦੀ ਧਰਤੀ ਨੇ ਸਾਨੂੰ ਬਹੁਤ ਕੁੱਝ ਦਿੱਤਾ ਹੈ।
ਧਰਤੀਆਂ ਸਬ ਇੱਕੋ ਜਿਹੀਆਂ ਹਨ। ਕੰਮ ਕਰਾਂਗੇ, ਤਾਂ ਰੱਜ ਕੇ ਖਾਵਾਂਗੇ। ਦੱਬ ਕੇ ਵਾਹ ਰੱਜ
ਕੇ ਖ਼ਾਹ। ਕੀ ਪੰਜਾਬ ਦੇ ਨਵੇਂ ਉੱਠੇ ਮੁੰਡੇ, ਕੁੜੀਆਂ ਤੇ ਉਨ੍ਹਾਂ ਦੇ ਮਾਪੇ ਖੇਤੀ ਤੇ ਹੋਰ ਹੱਥੀਂ
ਕੰਮ ਕਰਨਾ ਚਾਹੁੰਦੇ ਹਨ? ਪ੍ਰਦੇਸਾਂ ਵਿੱਚ ਆ ਕੇ, ਕੂੜਾ
ਚੁੱਕਣ ਤੋਂ ਲੈ ਕੇ, ਹਰ ਕੰਮ ਲੋਹਾ, ਲੱਕੜ ਦਾ ਕੰਮ ਕਰ ਲੈਂਦੇ ਹਨ। ਨੁਕਸ ਧਰਤੀ
ਵਿੱਚ ਹੈ ਜਾਂ ਜਨਮ ਭੂਮੀ ਉੱਤੇ ਆਪਣੇ ਜਾਣਨ ਵਾਲੇ ਲੋਕਾਂ ਵਿੱਚ ਕੰਮ ਕਰਕੇ, ਬੰਦੇ
ਦੀ ਟੌਹਰ ਖ਼ਰਾਬ ਹੁੰਦੀ ਹੈ। ਮਿਹਨਤ ਅੱਗੇ ਲੱਛਮੀ,
ਪੱਖੇ ਅੱਗੇ ਪੌਣ। ਧਰਤੀ ਕੋਈ ਵੀ ਹੋਵੇ, ਫਲ
ਮਿਹਨਤ ਨੂੰ ਲੱਗਣਾ ਹੈ। ਸਹਿਜ ਪੱਕੇ ਸੋ ਮਿੱਠਾ ਹੋਏ। ਆਪਣਾ ਗਲੀ, ਮਹੱਲਾ, ਪਿੰਡ, ਸ਼ਹਿਰ
ਦੇਸ਼ ਛੱਡ ਕੇ, ਪਹਿਲਾਂ ਦਿਲ ਨਹੀਂ ਵੀ ਲੱਗਦਾ ਹੁੰਦਾ। ਹੌਲੀ-ਹੌਲੀ ਮਨ
ਮੰਨ ਹੀ ਜਾਂਦਾ ਹੈ। ਉਹੀ ਘਰ ਆਪਣਾ ਹੈ, ਜਿੱਥੇ ਅਸੀਂ ਹੱਸਦੇ ਵੱਸਦੇ ਹਾਂ। ਉਹੀ ਆਪਣਾ ਗਲੀ, ਮਹੱਲਾ, ਪਿੰਡ, ਸ਼ਹਿਰ
ਦੇਸ਼ ਹੈ।
Comments
Post a Comment